ਮੁੱਖ ਖਬਰਾਂ
Home / ਪੰਜਾਬ (page 21)

ਪੰਜਾਬ

ਕੈਪਟਨ ਵਲੋਂ ਦੁਰਗਿਆਣਾ ਮੰਦਰ ਦੇ ਸਰੋਵਰ ਦੀ ਕਾਰ ਸੇਵਾ ਦਾ ਉਦਘਾਟਨ

ਅੰਮ੍ਰਿਤਸਰ-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਹਾਂਸ਼ਿਵਰਾਤਰੀ ਦੇ ਸ਼ੁੱਭ ਦਿਹਾੜੇ ਮੌਕੇ ਸ੍ਰੀ ਦੁਰਗਿਆਣਾ ਮੰਦਰ ਦੇ ਸਰੋਵਰ ਦੀ ਕਾਰ ਸੇਵਾ ਦਾ ਸ਼ੁੱਭ ਆਰੰਭ ਕਰਦਿਆਂ ਕਿਹਾ ਕਿ ਭਾਈਚਾਰਕ ਸਾਂਝ ਤੇ ਧਾਰਮਿਕ ਸਦਭਾਵਨਾ ਨਾਲ ਤਿਉਹਾਰ ਮਨਾਉਣਾ ਪੰਜਾਬ ਦੀ ਰਵਾਇਤ ਹੈ। ਉਨ੍ਹਾਂ ਸਰੋਵਰ ‘ਚ ਟੱਪ ਲਗਾ ਕੇ ਕਾਰ ਸੇਵਾ ਦੀ ਆਰੰਭਤਾ ਕਰਨ ਤੋਂ ਪਹਿਲਾਂ ਸ੍ਰੀ ਦੁਰਗਿਆਣਾ ਮੰਦਰ ਵਿਖੇ ਮੱਥਾ ਟੇਕਿਆ ਅਤੇ ਰਾਜ ਦੀ ਸ਼ਾਂਤੀ, ਸਦਭਾਵਨਾ ਤੇ ਸਮੁੱਚੇ ਵਿਕਾਸ ਲਈ ਅਰਦਾਸ ਕੀਤੀ। ਮੰਦਰ ਕਮੇਟੀ ਵਲੋਂ ਪ੍ਰਧਾਨ ਰਮੇਸ਼ ਚੰਦਰ ਸ਼ਰਮਾ ਦੀ ਅਗਵਾਈ ਹੇਠ ਮੁੱਖ ਮੰਤਰੀ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਮੁੱਖ ਮੰਤਰੀ ਨੇ ਇਸ ਮੌਕੇ ਮੰਦਰ ਅਤੇ ਆਸ-ਪਾਸ ਚੱਲ ਰਹੇ ਵਿਕਾਸ ਕਾਰਜਾਂ ਲਈ ਇਕ ਕਰੋੜ ਰੁਪਏ ਦੇਣ ਦਾ ਐਲਾਨ ਕਰਦਿਆਂ ਮੰਦਰ ਦੀਆਂ ਲੋੜਾਂ ਲਈ ਟਰੱਸਟ ਦੀ ਮੰਗ ‘ਤੇ ਹੋਰ ਜ਼ਮੀਨ ਦੇਣ ਦਾ ਭਰੋਸਾ ਵੀ ਸਰਕਾਰ ਵਲੋਂ ਦਿੱਤਾ। ਇਸ ਮੌਕੇ ਕੈਬਨਿਟ ਮੰਤਰੀ ਓ. ਪੀ. ਸੋਨੀ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਮਾਲ ਤੇ ਸਿੰਚਾਈ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ, ਲਕਸ਼ਮੀ ਕਾਂਤਾ ਚਾਵਲਾ, ਜੁਗਲ ਕਿਸ਼ੋਰ ਸ਼ਰਮਾ, ਵਿਧਾਇਕ ਰਾਜ ਕੁਮਾਰ ਵੇਰਕਾ, ਵਿਧਾਇਕ ਸੁਨੀਲ ਦੱਤੀ, ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਜਤਿੰਦਰ ਸੋਨੀਆ, ਮੇਅਰ ਕਰਮਜੀਤ ਸਿੰਘ ਰਿੰਟੂ, ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ, ਕਮਿਸ਼ਨਰ ਪੁਲਿਸ ਐਸ ਸ੍ਰੀਵਾਸਤਵਾ, ਵਧੀਕ ਡਿਪਟੀ ਕਮਿਸ਼ਨਰ ਹਿਮਾਸ਼ੂੰ ਅਗਰਵਾਲ ਤੇ ਐਸ.ਡੀ.ਐਮ. ਵਿਕਾਸ ਹੀਰਾ ਆਦਿ ਹਾਜ਼ਰ ਸਨ।

ਭੇਤਭਰੀ ਹਾਲਤ ਵਿੱਚ ਜੋੜੇ ਨੇ ਫਾਹਾ ਲਿਆ

ਲੁਧਿਆਣਾ-ਇੱਥੇ ਸਲੇਮ ਟਾਬਰੀ ਦੀ ਭਾਰਤੀ ਕਲੋਨੀ ਵਿਚ ਰਹਿਣ ਵਾਲੇ ਪੰਕਜ (30 ਸਾਲ) ਅਤੇ ਉਸਦੀ ਪਤਨੀ ਪੂਨਮ (27 ਸਾਲ) ਨੇ ਐਤਵਾਰ ਦੇਰ ਰਾਤ ਆਪਣੇ ਘਰ ਵਿਚ ਸ਼ੱਕੀ ਹਾਲਤ ’ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕ ਪੰਕਜ ਦੇ ਭਰਾ ਨੀਰਜ ਨੇ ਦੱਸਿਆ ਕਿ ਉਹ ਮੂਲ ਰੂਪ ਵਿਚ ਬਿਹਾਰ ਦੇ ਸਿਕੰਦਰਾਬਾਦ ਵਾਸੀ ਹਨ ਅਤੇ ਇੱਥੇ ਪੂਰਾ ਪਰਿਵਾਰ ਇੱਕ ਮਕਾਨ ’ਚ ਰਹਿੰਦਾ ਹੈ। ਪੰਕਜ ਫੈਕਟਰੀ ’ਚ ਕੰਮ ਕਰਦਾ ਸੀ ਅਤੇ ਉਸਦਾ ਵਿਆਹ ਕਰੀਬ ਅੱਠ ਸਾਲ ਪਹਿਲਾਂ ਪੂਨਮ ਨਾਲ ਹੋਇਆ ਸੀ। ਇਸ ਜੋੜੇ ਦੇ ਚਾਰ ਸਾਲ ਦਾ ਪੁੱਤਰ ਤੇ ਤਿੰਨ ਸਾਲ ਦੀ ਲੜਕੀ ਹੈ। ਨੀਰਜ ਨੇ ਦੱਸਿਆ ਕਿ ਕੁਝ ਦਿਨਾਂ ਤੋਂ ਪੰਕਜ ਪ੍ਰੇਸ਼ਾਨ ਸੀ ਪਰ ਉਸ ਨੇ ਆਪਣੀ ਪ੍ਰੇਸ਼ਾਨੀ ਦਾ ਕਾਰਨ ਕਿਸੇ ਨਾਲ ਸਾਂਝਾ ਨਹੀਂ ਕੀਤਾ ਸੀ। ਐਤਵਾਰ ਦੀ ਸ਼ਾਮ ਨੂੰ ਦੋਵੇਂ ਭਰਾ ਰਾਸ਼ਨ ਖਰੀਦ ਕੇ ਲਿਆਏ ਤੇ ਰਾਤ ਨੂੰ ਸਾਰੇ ਪਰਿਵਾਰ ਨੇ ਇਕੱਠਿਆਂ ਰੋਟੀ ਖਾਧੀ ਸੀ। ਰੋਟੀ ਖਾਣ ਤੋਂ ਬਾਅਦ ਪੰਕਜ ਦਾ ਪੁੱਤਰ ਉਸ ਦੇ ਕੋਲ ਹੀ ਸੌਂ ਗਿਆ ਜਦੋਂ ਕਿ ਲੜਕੀ ਪੰਕਜ ਤੇ ਪੂਨਮ ਨਾਲ ਸੌਂ ਗਈ। ਸੋਮਵਾਰ ਦੀ ਸਵੇਰੇ ਜਦੋਂ 8 ਵਜੇ ਤੱਕ ਦੋਵੇਂ ਕਮਰੇ ’ਚੋਂ ਬਾਹਰ ਨਾ ਆਏ ਤਾਂ ਉਨ੍ਹਾ ਨੇ ਦਰਵਾਜ਼ਾ ਖੜਕਾਇਆ। ਕੋਈ ਹੁੰਗਾਰਾ ਨਾ ਮਿਲਣ ’ਤੇ ਉਨ੍ਹਾਂ ਨੇ ਦਰਵਾਜ਼ਾ ਤੋੜ ਦਿੱਤਾ ਤਾਂ ਕਮਰੇ ਵਿਚ ਦੋਹਾਂ ਦੀਆਂ ਲਾਸ਼ਾਂ ਲਟਕ ਰਹੀਆਂ ਸਨ ਅਤੇ ਜੋੜੇ ਦੀ ਤਿੰਨ ਸਾਲ ਦੀ ਬੱਚੀ ਸੌਂ ਰਹੀ ਸੀ। ਉਨ੍ਹਾਂ ਨੇ ਘਟਨਾ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਪੁਲੀਸ ਦੇ ਉਚ ਅਧਿਕਾਰੀ ਤੇ ਥਾਣਾ ਸਲੇਮ ਟਾਬਰੀ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਜਾਂਚ ਤੋਂ ਬਾਅਦ ਦੋਹਾਂ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾ ਦਿੱਤਾ।
ਏਸੀਪੀ (ਉਤਰੀ) ਮੁਖਤਿਆਰ ਰਾਏ ਨੇ ਦੱਸਿਆ ਕਿ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਅਤੇ ਹੀ ਕੋਈ ਖ਼ੁਦਕੁਸ਼ੀ ਨੋਟ ਨਹੀਂ ਮਿਲਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇੰਗਲੈਂਡ ਦੇ ਸੰਜੀਵ ਕੁਮਾਰ ਦੀ ਮੋਹਾਲੀ ‘ਚ ਸੜਕ ਹਾਦਸੇ ਦੌਰਾਨ ਮੌਤ

ਮੋਹਾਲੀ-ਨਾਬਾਲਗ ਨੌਜਵਾਨਾਂ ਦੀ ਲਾਪਰਵਾਹੀ ਕਾਰਨ ਪਰਵਾਸੀ ਭਾਰਤੀ ਦੀ ਜਾਨ ਚਲੀ ਗਈ। ਮ੍ਰਿਤਕ ਦੀ ਪਛਾਣ 50 ਸਾਲਾ ਸੰਜੀਵ ਕੁਮਾਰ ਵਾਸੀ ਇੰਗਲੈਂਡ ਦੇ ਰੂਪ ਵਿਚ ਹੋਈ ਹੈ। ਸੰਜੀਵ ਕੁਮਾਰ ਫੇਜ਼ 1 ਤੋਂ ਅਪਣੀ ਭੈਣ ਨੂੰ ਮਿਲਣ ਸੈਕਟਰ 79 ਵਿਆ ਸੀ ਅਤੇ ਰਸਤੇ ਵਿਚ ਪਰਤਦੇ ਸਮੇਂ ਸਪੋਰਟਸ ਸਟੇਡੀਅਮ ਸੈਕਟਰ 78 ਦੇ ਕੋਲ ਇੱਕ ਤੇਜ਼ ਰਫਤਾਰ ਕ੍ਰੇਟਾ ਗੱਡੀ ਨੇ ਉਸ ਦੀ ਕੈਬ ਨੂੰ ਟੱਕਰ ਮਾਰੀ ਜਿਸ ਕਾਰਨ ਮੌਕੇ ‘ਤੇ ਹੀ ਉਸ ਦੀ ਮੌਤ ਹੋ ਗਈ। ਕ੍ਰੇਟਾ ਗੱਡੀ ਫਤਿਹਗੜ੍ਹ ਸਾਹਿਬ ਵਿਚ ਤਾਇਨਾਤ ਸੀਆਈਏ ਸਟਾਫ਼ ਦੇ ਇੰਚਾਰਜ ਐਸਐਚਓ ਅਤੁਲ ਸੋਨੀ ਦਾ ਲੜਕਾ ਚਲਾ ਰਿਹਾ ਸੀ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਫੇਜ਼ 6 ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ। ਐਨਆਰਆਈ ਹੋਣ ਕਾਰਨ ਉਨ੍ਹਾਂ ਦਾ ਪਰਿਵਾਰ ਹੁਣ ਭਾਰਤ ਪਹੁੰਚ ਗਿਆ ਹੈ। ਪੁਲਿਸ ਨੇ ਦੋ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਪੁਲਿਸ ਨੇ ਉਨ੍ਹਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਕ੍ਰੇਟਾਂ ਗੱਡੀ ਸੁਨੀਤਾ ਦੇ ਨਾਂ ‘ਤੇ ਰਜਿਸਟਰਡ ਹੈ, ਜਿਸ ਨੂੰ ਐਸਐਚਓ ਫਤਹਿਗੜ੍ਹ ਸਾਹਿਬ ਅਤੁਲ ਸੋਨੀ ਦਾ ਲੜਕਾ ਸੋਮਲ ਸੋਨੀ ਚਲਾ ਹਾ ਸੀ। ਸੋਮਲ ਦੇ ਨਾਲ ਉਸ ਦੇ ਦੋ ਦੋਸਤ ਵੀ ਸਨ। ਹਾਲਾਂਕਿ ਪੁਲਿਸ ਦੱਸ ਰਹੀ ਹੈ ਕਿ ਸੋਮਲ ਅਪਣੇ ਸਾਥੀਆਂ ਦੇ ਨਾਲ ਗੁਰਦੁਆਰਾ ਸਿੰਘ ਸ਼ਹੀਦਾਂ ਤੋਂ ਮੱਥਾ ਟੇਕ ਕੇ ਆ ਰਿਹਾ ਸੀ।

ਪਿਓ-ਪੁੱਤ ਵੱਲੋਂ ਥਾਣੇਦਾਰ ਦੀ ਕੁੱਟਮਾਰ

ਰਾਏਕੋਟ-ਸਥਾਨਕ ਥਾਣੇ ਵਿੱਚ ਥਾਣੇਦਾਰ (ਏ.ਐਸ.ਆਈ) ਨਾਲ ਕੁੱਟਮਾਰ ਕਰਨ ਦੇ ਦੋਸ਼ਾਂ ਹੇਠ ਸਿਟੀ ਪੁਲੀਸ ਨੇ ਪਿੰਡ ਬੁਰਜ ਹਰੀ ਸਿੰਘ ਦੇ ਨਿਵਾਸੀ ਪਿਉ ਅਤੇ ਪੁੱਤਰ ਨੂੰ ਵੱਖ ਵੱਖ ਧਾਰਾਵਾਂ ਹੇਠ ਨਾਮਜ਼ਦ ਕੀਤਾ ਹੈ।
ਘਟਨਾ ਦਾ ਸ਼ਿਕਾਰ ਹੋਏ ਏ.ਐੱਸ.ਆਈ. ਗੁਲਾਬ ਸਿੰਘ ਨੇ ਰਾਏਕੋਟ ਸਿਟੀ ਥਾਣੇ ’ਚ ਲਿਖਵਾਏ ਆਪਣੇ ਬਿਆਨਾਂ ਵਿਚ ਕਿਹਾ ਕਿ ਪਿੰਡ ਬੁਰਜ ਹਰੀ ਸਿੰਘ ਦੇ ਦੋ ਵਿਅਕਤੀਆਂ ਚਰਨ ਸਿੰਘ ਅਤੇ ਜਗਤਾਰ ਸਿੰਘ ਦੇ ਝਗੜੇ ਸਬੰਧੀ ਉਸ ਨੇ ਦੋਵਾਂ ਧਿਰਾਂ ਨੂੰ ਪੰਚਾਇਤ ਅਤੇ ਹੋਰ ਮੋਹਤਬਰਾਂ ਸਮੇਤ ਥਾਣੇ ’ਚ ਮਾਮਲੇ ਦੀ ਪੜਤਾਲ ਲਈ ਬੁਲਾਇਆ ਸੀ।
ਏ.ਐੱਸ.ਆਈ. ਗੁਲਾਬ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਜਦੋਂ ਥਾਣੇ ਅੰਦਰ ਦੋਵਾਂ ਧਿਰਾਂ ਵਿਚਕਾਰ ਗੱਲਬਾਤ ਚੱਲ ਰਹੀ ਸੀ ਤਾਂ ਜਗਤਾਰ ਸਿੰਘ ਦਾ ਪੁੱਤਰ ਸੁਰਿੰਦਰ ਸਿੰਘ ਉਰਫ ਸੋਨੂੰ ਤੈਸ਼ ਵਿੱਚ ਆ ਗਿਆ ਤੇ ਉਸ ਨੂੰ ਮੰਦੀ ਭਾਸ਼ਾ ਬੋਲਣ ਲੱਗ ਪਿਆ। ਉਸ ਨੇ ਜਦੋਂ ਸੁਰਿੰਦਰ ਸਿੰਘ ਉਰਫ ਸੋਨੂੰ ਨੂੰ ਰੋਕਿਆ ਤਾਂ ਉਸ ਨੇ ਥਾਣੇਦਾਰ ਗੁਲਾਬ ਸਿੰਘ ਨੂੰ ਗਲੇ ਤੋਂ ਫੜ ਕੇ ਉਸ ਦੀ ਖਿੱਚ-ਧੂਹ ਕੀਤੀ। ਇਸ ਮਗਰੋਂ ਉਸ ਦੇ ਪਿਤਾ ਜਗਤਾਰ ਸਿੰਘ ਨੇ ਉਸ ਦੀ ਪੱਗ ਲਾਹ ਦਿੱਤੀ ਤੇ ਉਸ ਦੀ ਪਿੱਠ ਵਿੱਚ ਠੁੱਢੇ ਮਾਰੇ। ਥਾਣੇਦਾਰ ਵਲੋਂ ਰੌਲਾ ਪਾਉਣ ’ਤੇ ਉਸ ਦੀ ਸਹਾਇਤਾ ਲਈ ਥਾਣੇ ’ਚ ਤਾਇਨਾਤ ਹੋਰ ਕਰਮਚਾਰੀ ਪੁੱਜ ਗਏ ਜਿਨ੍ਹਾਂ ਨੇ ਏ.ਐਸ.ਆਈ ਗੁਲਾਬ ਸਿੰਘ ਨੂੰ ਪਿਉ-ਪੁੱਤਰ ਤੋਂ ਛੁਡਾਇਆ ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਝਗੜਾ ਉਸ ਸਮੇਂ ਸ਼ੁਰੂ ਹੋਇਆ ਜਦ ਏ.ਐਸ.ਆਈ ਗੁਲਾਬ ਸਿੰਘ ਨੇ ਮਾਮਲੇ ਦੀ ਪੜਤਾਲ ਦੌਰਾਨ ਸੁਰਿੰਦਰ ਸਿੰਘ ਦੇ ਥੱਪੜ ਮਾਰ ਦਿੱਤਾ, ਜਿਸ ਤੋਂ ਬਾਅਦ ਸੁਰਿੰਦਰ ਸਿੰਘ ਅਤੇ ਜਗਤਾਰ ਸਿੰਘ ਨੇ ਥਾਣੇਦਾਰ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ, ਜਿਸ ’ਚ ਥਾਣੇਦਾਰੀ ਦੀ ਪੱਗ ਉੱਤਰ ਗਈ ਅਤੇ ਵਰਦੀ ਪਾਟ ਗਈ। ਦੂਜੇ ਪਾਸੇ ਏ.ਐਸ.ਆਈ. ਗੁਲਾਬ ਸਿੰਘ ਨੇ ਸੁਰਿੰਦਰ ਸਿੰਘ ਦੇ ਥੱਪੜ ਮਾਰਨ ਦੀ ਗੱਲ ਨੂੰ ਨਕਾਰਿਆ ਹੈ। ਇਸ ਸਬੰਧੀ ਸਿਟੀ ਪੁਲੀਸ ਨੇ ਏ.ਐੱਸ.ਆਈ. ਗੁਲਾਬ ਸਿੰਘ ਦੇ ਬਿਆਨਾਂ ’ਤੇ ਕਾਰਵਾਈ ਕਰਦਿਆਂ ਜਗਤਾਰ ਸਿੰਘ ਅਤੇ ਸੁਰਿੰਦਰ ਸਿੰਘ ਵਿਰੁੱਧ ਆਈ.ਪੀ.ਸੀ.ਦੀ ਧਾਰਾ 34, 186, 353 ਤੇ 295 ਅਧੀਨ ਕੇਸ ਦਰਜ ਕਰਕੇ ਕਥਿਤ ਦੋਸ਼ੀਆਂ ਨੂੰ ਜੇਲ੍ਹ ਭੇਜ ਦਿੱਤਾ ਹੈ।

750 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਇੱਕ ਗ੍ਰਿਫ਼ਤਾਰ

ਜਲੰਧਰ-ਥਾਣਾ ਫਿਲੌਰ ਦੀ ਪੁਲਿਸ ਨੇ ਵਿਸ਼ੇਸ਼ ਨਾਕੇਬੰਦੀ ਦੌਰਾਨ ਇੱਕ ਟਾਟਾ 407 ‘ਚੋਂ 750 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਟਾਟਾ 407 ਦਾ ਚਾਲਕ ਇਹ ਸ਼ਰਾਬ ਲੈ ਕੇ ਰਾਜਪੁਰਾ ਤੋਂ ਜਲੰਧਰ ਵੱਲ ਨੂੰ ਜਾ ਰਿਹਾ ਹੈ, ਜਿਸ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ।

ਸੁਖਜਿੰਦਰ ਰੰਧਾਵਾ ਨੇ ਨਵੇਂ ਸਵੈ-ਚਾਲਿਤ ਡੇਅਰੀ ਅਤੇ ਮੱਖਣ ਪਲਾਂਟ ਦਾ ਨੀਂਹ ਪੱਥਰ ਰਖਿਆ

ਲੁਧਿਆਣਾ-ਪੰਜਾਬ ਦੇ ਸਹਿਕਾਰਤਾ ਅਤੇ ਜੇਲ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਸਥਾਨਕ ਵੇਰਕਾ ਮਿਲਕ ਪਲਾਂਟ ਵਿਖੇ 5 ਲੱਖ ਲੀਟਰ ਦੁੱਧ ਦੀ ਸਮਰੱਥਾ ਵਾਲੀ ਨਵੀਂ ਸਵੈ-ਚਾਲਿਤ ਅਤਿ ਆਧੁਨਿਕ ਡੇਅਰੀ ਅਤੇ ਮੱਖਣ ਪਲਾਂਟ ਦਾ ਨੀਂਹ ਪੱਥਰ ਰਖਿਆ। ਕਰੀਬ 104 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਇਸ ਪਲਾਂਟ ਦੇ ਚਾਲੂ ਹੋਣ ਨਾਲ ਇਲਾਕਾ ਨਿਵਾਸੀਆਂ ਨੂੰ ਉੱਚ ਗੁਣਵਤਾ ਵਾਲੇ ਦੁਧ ਪਦਾਰਥਾਂ ਪ੍ਰਾਪਤ ਹੋਣਗੇ। ਇਸ ਮੌਕੇ ਦੁਧ ਉਤਪਾਦਕ ਸਹਿਕਾਰੀ ਸਭਾਵਾਂ ਨੂੰ ਸਾਲ 2016-17 ਅਤੇ 2017-18 ਲਈ 3.5 ਕਰੋੜ ਰੁਪਏ ਬੋਨਸ ਅਤੇ ਮੁਨਾਫ਼ਾ ਰਾਸ਼ੀ ਵੀ ਵੰਡੀ ਗਈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਰੰਧਾਵਾ ਨੇ ਕਿਹਾ ਕਿ ਇਸ ਪਲਾਂਟ ਵਿਚ ਅਤਿ ਆਧੁਨਿਕ ਮਸ਼ੀਨਰੀ ਸਥਾਪਤ ਕੀਤੀ ਜਾਵੇਗੀ, ਜਿਸ ਨਾਲ ਉੱਚ ਗੁਣਵਤਾ ਵਾਲੇ ਦੁਧ ਪਦਾਰਥ ਤਿਆਰ ਕਰਨ ਦੇ ਨਾਲ-ਨਾਲ ਸਾਫ਼ ਸੁਥਰੇ ਵਾਤਾਵਰਣ ਵਿਚ ਪੈਕ ਕੀਤੇ ਜਾਇਆ ਕਰਨਗੇ। ਇਸ ਤੋਂ ਇਲਾਵਾ ਵੇਰਕਾ ਮੱਖਣ ਦੀ ਸਟੋਰੇਜ਼ ਲਈ ਵੀ ਪਲਾਂਟ ਸਥਾਪਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਇਹ ਪਲਾਂਟ ਚਾਲੂ ਹੋ ਜਾਵੇਗਾ ਤਾਂ ਇਸ ਨਾਲ ਜ਼ਿਲ੍ਹਾ ਲੁਧਿਆਣਾ, ਫ਼ਤਿਹਗੜ੍ਹ ਸਾਹਿਬ ਅਤੇ ਮੋਗਾ ਅਤੇ ਹੋਰ ਜ਼ਿਲ੍ਹਿਆਂ ਦੇ ਦੁਧ ਉਤਪਾਦਕਾਂ ਨੂੰ ਬਹੁਤ ਲਾਭ ਮਿਲੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ, ਰਾਕੇਸ਼ ਪਾਂਡੇ, ਸੁਰਿੰਦਰ ਡਾਬਰ, ਸ. ਕੁਲਦੀਪ ਸਿੰਘ ਵੈਦ (ਸਾਰੇ ਵਿਧਾਇਕ), ਸਾਬਕਾ ਮੰਤਰੀ ਸ. ਮਲਕੀਤ ਸਿੰਘ ਦਾਖਾ, ਜ਼ਿਲ੍ਹਾ ਕਾਂਗਰਸ ਪ੍ਰਧਾਨ (ਸ਼ਹਿਰੀ) ਅਸ਼ਵਨੀ ਸ਼ਰਮਾ, ਸੀਨੀਅਰ ਕਾਂਗਰਸੀ ਆਗੂ ਸ. ਮੇਜਰ ਸਿੰਘ ਭੈਣੀ, ਕੌਂਸਲਰ ਹਰਕਰਨ ਸਿੰਘ ਵੈਦ, ਸ. ਯਾਦਵਿੰਦਰ ਸਿੰਘ ਆਲੀਵਾਲ, ਸ੍ਰ. ਗੁਰਦੇਵ ਸਿੰਘ ਲਾਪਰਾਂ ਆਦਿਹਾਜ਼ਰ ਸਨ।

ਸ਼ਹੀਦ ਸਕੁਐਡਰਨ ਲੀਡਰ ਸਿਧਾਰਥ ਵਸ਼ਿਸ਼ਟ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ

ਚੰਡੀਗੜ੍ਹ-ਜੰਮੂ-ਕਸ਼ਮੀਰ ਦੇ ਬੜਗਾਓਂ ਵਿੱਚ ਲੰਘੇ ਦਿਨੀਂ ਐੱਮਆਈ-17 ਹੈਲੀਕਾਪਟਰ ਕਰੈਸ਼ ਹੋਣ ਕਾਰਨ ਸ਼ਹੀਦ ਹੋਏ ਭਾਰਤੀ ਹਵਾਈ ਸੈਨਾ ਦੇ ਸਕੁਐਡਰਨ ਲੀਡਰ ਸਿਧਾਰਥ ਵਸ਼ਿਸ਼ਟ ਦਾ ਅੱਜ ਇੱਥੇ ਸੈਕਟਰ-25 ਦੇ ਸ਼ਮਸ਼ਾਨਘਾਟ ਵਿੱਚ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਸਿਧਾਰਥ ਵਸ਼ਿਸ਼ਟ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਸਿਆਸੀ ਆਗੂ, ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ, ਹਵਾਈ ਸੈਨਾ ਦੇ ਅਧਿਕਾਰੀ ਅਤੇ ਵੱਡੀ ਗਿਣਤੀ ਲੋਕ ਹਾਜ਼ਰ ਸਨ, ਜਿਨ੍ਹਾਂ ਨਮ ਅੱਖਾਂ ਨਾਲ ਹਵਾਈ ਸੈਨਾ ਦੇ ਬਹਾਦੁਰ ਅਫ਼ਸਰ ਨੂੰ ਅੰਤਿਮ ਵਿਦਾਈ ਦਿੱਤੀ। ਸਕੁਐਡਰਨ ਲੀਡਰ ਸਿਧਾਰਥ ਵਸ਼ਿਸ਼ਟ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਪਿਤਾ ਜਗਦੀਸ਼ ਚੰਦਰ ਨੇ ਦਿਖਾਈ।
ਅੱਜ ਸਵੇਰੇ 11 ਵਜੇ ਭਾਰਤੀ ਹਵਾਈ ਸੈਨਾ ਦੇ ਟਰੱਕ ਵਿੱਚ ਸੈਕਟਰ-25 ਦੇ ਸ਼ਮਸ਼ਾਨਘਾਟ ਪਹੁੰਚੀ ਸਕੁਐਡਰਨ ਲੀਡਰ ਸਿਧਾਰਥ ਵਸ਼ਿਸ਼ਟ ਦੀ ਸ਼ਵ ਯਾਤਰਾ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਸਨ। ਇਸ ਮੌਕੇ ਸੰਸਦ ਮੈਂਬਰ ਕਿਰਨ ਖੇਰ, ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ, ਸਾਬਕਾ ਸੰਸਦ ਮੈਂਬਰ ਸੱਤਿਆ ਪਾਲ ਜੈਨ, ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਸੰਜੇ ਟੰਡਨ, ਸਾਬਕਾ ਮੇਅਰ ਦੇਵੇਸ਼ ਮੋਦਗਿੱਲ ਤੋਂ ਇਲਾਵਾ ਕਈ ਹੋਰ ਰਾਜਨੀਤਕ ਪਾਰਟੀਆਂ ਦੇ ਨੇਤਾ ਵੀ ਮੌਜੂਦ ਸਨ। ਇਸ ਤੋਂ ਇਲਾਵਾ ਹਵਾਈ ਸੈਨਾ ਦੇ ਕਈ ਸੀਨੀਅਰ ਅਧਿਕਾਰੀ, ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਮਨਦੀਪ ਸਿੰਘ ਬਰਾੜ ਅਤੇ ਚੰਡੀਗੜ੍ਹ ਪੁਲੀਸ ਦੇ ਡੀਐੱਸਪੀ ਕ੍ਰਿਸ਼ਨ ਕੁਮਾਰ ਤੇ ਡੀਐਸਪੀ ਸੋਂਧੀ ਵੀ ਮੌਜੂਦ ਸਨ। ਦੱਸਣਯੋਗ ਹੈ ਕਿ ਲੰਘੇ ਦਿਨੀਂ ਜੰਮੂ-ਕਸ਼ਮੀਰ ਦੇ ਬਡਗਾਓਂ ਵਿੱਚ ਐੱਮਆਈ-17 ਹੈਲੀਕਾਪਟਰ ਕਰੈਸ਼ ਹੋਣ ਕਾਰਨ ਸਕੁਐਡਰਨ ਲੀਡਰ ਸਿਧਾਰਥ ਵਸ਼ਿਸ਼ਟ ਸਣੇ ਸੱਤ ਜਣੇ ਸ਼ਹੀਦ ਹੋ ਗਏ ਸਨ। ਚੰਡੀਗੜ੍ਹ ਦੇ ਸੈਕਟਰ-44 ਦੇ ਆਰਮੀ ਫਲੈਟਸ ਵਿੱਚ ਰਹਿੰਦੇ ਇਸ ਸੂਰਬੀਰ ਦੀ ਸ਼ਹਾਦਤ ਦੀ ਖ਼ਬਰ ਨੂੰ ਲੈ ਕੇ ਸ਼ਹਿਰ ਵਾਸੀ ਸਦਮੇ ਵਿੱਚ ਹਨ। ਵੀਰਵਾਰ ਦੇਰ ਸ਼ਾਮ 7.30 ਵਜੇ ਸਿਧਾਰਥ ਵਸ਼ਿਸ਼ਟ ਦੀ ਮ੍ਰਿਤਕ ਦੇਹ ਚੰਡੀਗੜ੍ਹ ਲਿਆਂਦੀ ਗਈ ਸੀ। ਸਕੁਐਡਰਨ ਲੀਡਰ ਸਿਧਾਰਥ ਵਸ਼ਿਸ਼ਟ ਅਤੇ ਉਨ੍ਹਾਂ ਦੀ ਪਤਨੀ ਸਕੁਐਡਰਨ ਲੀਡਰ ਆਰਤੀ ਸ੍ਰੀਨਗਰ ਵਿੱਚ ਤਾਇਨਾਤ ਸਨ। ਉਹ ਛੁੱਟੀ ’ਤੇ ਘਰ ਆਏ ਹੋਏ ਸਨ ਪਰ ਸਰਹੱਦ ’ਤੇ ਤਣਾਅ ਵਧਣ ਕਾਰਨ ਸਿਧਾਰਥ ਨੂੰ ਡਿਊਟੀ ’ਤੇ ਬਡਗਾਓਂ ਜਾਣਾ ਪਿਆ।

ਫ਼ਿਰੋਜ਼ਪੁਰ ਵਿਖੇ ਕੌਮਾਂਤਰੀ ਸਰਹੱਦ ਨੇੜਿਓਾ ਪਾਕਿਸਤਾਨੀ ਜਾਸੂਸ ਕਾਬੂ

ਫ਼ਿਰੋਜ਼ਪੁਰ- ਕੌਮਾਂਤਰੀ ਸਰਹੱਦ ਨੇੜਿਓਾ ਬੀ.ਐੱਸ.ਐੱਫ. ਨੇ ਮੁਹੰਮਦ ਸ਼ਾਹਰੁਖ਼ ਨਾਂਅ ਦੇ ਵਿਅਕਤੀ ਨੂੰ ਪਾਕਿਸਤਾਨ ਲਈ ਜਾਸੂਸੀ ਕਰਨ ਕਰਕੇ ਕਾਬੂ ਕੀਤਾ ਹੈ | 21 ਸਾਲਾ ਸ਼ਾਹਰੁੱਖ਼ ਜੋ ਕਿ ਭਾਰਤ ਦੇ ਯੂ.ਪੀ. ਜ਼ਿਲ੍ਹਾ ਮੁਰਾਦਾਬਾਦ ਦਾ ਰਹਿਣ ਵਾਲਾ ਹੈ | ਜਾਣਕਾਰੀ ਮੁਤਾਬਿਕ ਕਾਬੂ ਕੀਤਾ ਉਕਤ ਨੌਜਵਾਨ ਚਲਦੀ-ਫਿਰਦੀ ਖੱਡੀ ਲਗਾ ਕੇ ਬੈੱਡ ਸ਼ੀਟਾਂ ਵੇਚਣ ਦਾ ਕੰਮ ਕਰਦਾ ਸੀ | ਸਰਹੱਦੀ ਪਿੰਡ ਲੱਖਾ ਹਾਜੀ ਨੇੜੇ ਗੁਪਤ ਸੂਚਨਾ ਦੇ ਆਧਾਰ ‘ਤੇ ਮੁਹੰਮਦ ਸ਼ਾਹਰੁਖ ਨੂੰ ਕੌਮਾਂਤਰੀ ਸਰਹੱਦੀ ਚੌਕੀ ਨੰਬਰ 197 ਨੇੜਿਓਾ ਜਦੋਂ ਕਾਬੂ ਕੀਤਾ ਤਾਂ ਉਹ ਮੋਟਰਸਾਈਕਲ ‘ਤੇ ਬੈੱਡ ਸ਼ੀਟਾਂ ਰੱਖ ਕੇ ਵੇਚ ਰਿਹਾ ਸੀ | ਤਲਾਸ਼ੀ ਲੈਣ ‘ਤੇ ਉਸ ਦੇ ਕਬਜ਼ੇ ‘ਚ ਜੋ ਮੋਬਾਈਲ ਫ਼ੋਨ ਬਰਾਮਦ ਹੋਇਆ, ਉਸ ‘ਚ ਪਾਕਿਸਤਾਨ ਨਾਲ ਸਬੰਧਤ ਕੱਟੜਪੰਥੀਆਂ ਦੇ ਤਿੰਨ ਵਟਸਐਪ ਗਰੁੱਪ ਬਣਾਏ ਹੋਏ ਸਨ ਜਿਸ ਨੂੰ ਕਿ ਨਾਂਅ ਦਿੱਤੇ ਗਏ ਸਨ ‘ਜੀ.ਐਸ.ਟੀ.’, ‘ਪੰਜਾਬ ਦਾ ਗਰੁੱਪ’ ਤੇ ‘ਇਸਲਾਮਿਕ’ ਜਿਹੜੇ ਕਿ ਪਾਕਿਸਤਾਨ ਦੇ ਮੋਬਾਈਲ ਨੰਬਰਾਂ ਨਾਲ ਜੁੜੇ ਹੋਏ ਸਨ ਤੇ ਮੁਹੰਮਦ ਸ਼ਾਹਰੁਖ ਦੀਆਂ ਕਰੀਬ 15 ਪਾਕਿਸਤਾਨੀ ਵਿਅਕਤੀਆਂ ਨਾਲ ਤਾਰਾਂ ਜੁੜੀਆਂ ਹੋਈਆਂ ਸਨ | ਭਾਵੇਂ ਪਾਕਿਸਤਾਨੀ ਜਾਸੂਸ ਜ਼ਿਲ੍ਹਾ ਫ਼ਿਰੋਜ਼ਪੁਰ ਪੁਲਿਸ ਦੀ ਹਿਰਾਸਤ ਵਿਚ ਹੈ ਪਰ ਉਸ ਦੀਆਂ ਗਤੀਵਿਧੀਆਂ ਬਾਰੇ ਬੀ.ਐੱਸ.ਐੱਫ. ਦੇ ਉੱਚ ਅਧਿਕਾਰੀ ਬਰੀਕੀ ਨਾਲ ਜਾਂਚ-ਪੜਤਾਲ ਕਰ ਰਹੇ ਹਨ | ਸੁਰੱਖਿਆ ਬਲਾਂ ਵਲੋਂ ਉਸ ਪਾਸੋਂ ਪੈੱਨ ਅਤੇ ਆਧਾਰ ਕਾਰਡ ਵੀ ਬਰਾਮਦ ਕੀਤੇ ਗਏ |

ਬਠਿੰਡਾ ਹਲਕੇ ਤੋਂ ਖਹਿਰਾ ਨੂੰ ਉਮੀਦਵਾਰ ਬਣਾਏਗਾ ਗੱਠਜੋੜ

ਬੁਢਲਾਡਾ-ਪਿੰਡ ਦਾਤੇਵਾਸ ਵਿੱਚ ਪੰਜਾਬ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਆਖਿਆ ਸੂਬੇ ’ਚੋਂ ਨਸ਼ਿਆਂ ਦੀ ਸਮੱਸਿਆ ਇਸ ਕਰਕੇ ਹੱਲ ਨਹੀਂ ਹੋ ਰਹੀ, ਕਿਉਂਕਿ ਇਹ ਬੇਰੁਜ਼ਗਾਰੀ ਨਾਲ ਸਬੰਧ ਰੱਖਦੀ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਨੂੰ ਨਾ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਸਮਝਣ ਦੀ ਕੋਸ਼ਿਸ਼ ਕੀਤੀ ਅਤੇ ਨਾ ਹੀ ਕੈਪਟਨ ਅਮਰਿੰਦਰ ਸਿੰਘ ਸਮਝ ਰਹੇ ਹਨ। ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਆਗਾਮੀ ਲੋਕ ਸਭਾ ਚੋਣਾਂ ਲਈ ਪੰਜਾਬ ਏਕਤਾ ਪਾਰਟੀ ਗੱਠਜੋੜ ਵਿੱਚ ਹੈ, ਜਿਸ ’ਚ ਲੋਕ ਇਨਸਾਫ਼ ਪਾਰਟੀ, ਬਸਪਾ ਤੇ ਡਾ. ਧਰਮਬੀਰ ਗਾਂਧੀ ਦਾ ਪੰਜਾਬ ਮੰਚ ਇੱਕ ਮੰਚ ਸ਼ਾਮਲ ਹੈ। ਗੱਠਜੋੜ ਵੱਲੋਂ ਬਠਿੰਡਾ ਲੋਕ ਸਭਾ ਸੀਟ ਦਾ ਫੈਸਲਾ ਜਲਦ ਹੀ ਐਲਾਨ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਗੱਠਜੋੜ ਬਠਿੰਡਾ ਲੋਕ ਸਭਾ ਸੀਟ ਤੋਂ ਉਨ੍ਹਾਂ ਨੂੰ (ਮੈਨੂੰ) ਚੋਣ ਲੜਨ ਲਈ ਆਖ ਰਿਹਾ ਹੈ ਪਰ ਉਮੀਦਵਾਰ ਵਜੋਂ ਬਠਿੰਡਾ ਸੀਟ ਤੋਂ ਚੋਣ ਲੜਨ ਲਈ ਰਸਮੀ ਐਲਾਨ ਕਰਨ ਵਾਸਤੇ ਕੁਝ ਸਮਾਂ ਚਾਹੀਦਾ ਹੈ।

ਰਾਹੁਲ ਗਾਂਧੀ 7 ਮਾਰਚ ਨੂੰ ਮੋਗਾ ‘ਚ ਵਜਾਉਣਗੇ ਚੋਣ ਬਿਗੁਲ

ਜਲੰਧਰ- ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 7 ਮਾਰਚ ਨੂੰ ਮੋਗਾ ‘ਚ ਚੋਣ ਬਿਗੁਲ ਵਜਾਉਣ ਜਾ ਰਹੇ ਹਨ। ਮੋਗਾ ਜ਼ਿਲ੍ਹੇ ਦ ਪਿੰਡ ਕਿਲੀ ਚਹਿਲਾਂ ਵਿੱਚ ਉਹ ਇਕ ਰੈਲੀ ਨੂੰ ਵੀ ‘ਸੰਬੋਧਨ ਕਰਨਗੇ।