ਮੁੱਖ ਖਬਰਾਂ
Home / ਮੁੱਖ ਖਬਰਾਂ (page 36)

ਮੁੱਖ ਖਬਰਾਂ

ਕੁਪਵਾੜਾ ਮੁਕਾਬਲੇ ’ਚ ਪੰਜ ਸੁਰੱਖਿਆ ਜਵਾਨ ਤੇ ਇੱਕ ਨਾਗਰਿਕ ਹਲਾਕ

ਜੰਮੂ/ਸ੍ਰੀਨਗਰ-ਜੰਮੂ ਕਸ਼ਮੀਰ ਦੇ ਰਾਜੌਰੀ ਅਤੇ ਪੁਣਛ ਸੈਕਟਰਾਂ ਵਿੱਚ ਪਾਕਿਸਤਾਨ ਦੀ ਫੌਜ ਵੱਲੋਂ ਲਗਾਤਾਰ ਅੱਠਵੇਂ ਦਿਨ ਕੰਟਰੋਲ ਰੇਖਾ ਉੱਤੇ ਭਾਰੀ ਗੋਲਾਬਾਰੀ ਜਾਰੀ ਹੈ। ਗੋਲਾਬਾਰੀ ’ਚ ਇੱਕ ਔਰਤ ਨਸੀਮ ਅਖ਼ਤਰ ਸਮੇਤ ਦੋ ਵਿਅਕਤੀ ਜ਼ਖ਼ਮੀ ਹੋਏ ਹਨ। ਭਾਰਤੀ ਫੌਜ ਦੇ ਵੱਲੋਂ ਵੀ ਇਸ ਦਾ ਢੁਕਵਾਂ ਜਵਾਬ ਦਿੱਤਾ ਜਾ ਰਿਹਾ ਹੈ। ਰਾਜੌਰੀ ਦੇ ਸਿਵਲ ਪ੍ਰਸ਼ਾਸਨ ਨੇ ਗੋਲਾਬਾਰੀ ਤੋੋਂ ਪ੍ਰਭਾਵਿਤ ਲੋਕਾਂ ਤੱਕ ਪਹੁੰਚ ਕੀਤੀ ਹੈ। ਸਰਕਾਰੀ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਕੁਪਵਾੜਾ ਜ਼ਿਲ੍ਹੇ ਦੇ ਬਾਬਾਗੁੰਡ ਇਲਾਕੇ ਵਿੱਚ ਅਤਿਵਾਦੀਆਂ ਨਾਲ ਹੋਏ ਮੁਕਾਬਲੇ ਵਿੱਚ ਸੀਆਰਪੀਐੱਫ ਦੇ ਇੱਕ ਇੰਸਪੈਕਟਰ ਸਮੇਤ ਪੰਜ ਜਵਾਨ ਹਲਾਕ ਹੋ ਗਏ ਹਨ। ਅਤਿਵਾਦੀ ਇੱਕ ਘਰ ਵਿੱਚ ਛੁਪੇ ਹੋਏ ਹਨ ਤੇ ਆਖ਼ਰੀ ਖ਼ਬਰਾਂ ਆਉਣ ਤੱਕ ਮੁਕਾਬਲਾ ਜਾਰੀ ਸੀ। ਮੁਕਾਬਲੇ ਵਾਲੀ ਥਾਂ ਸੁਰੱਖਿਆ ਬਲਾਂ ਦਾ ਵਿਰੋਧ ਕਰਦੇ ਹੋਏ ਇੱਕ ਸਿਵਲੀਅਨ ਦੀ ਮੌਤ ਹੋ ਗਈ ਤੇ ਚਾਰ ਜ਼ਖ਼ਮੀ ਹੋਏ ਹਨ।
ਸਰਕਾਰੀ ਸੂਤਰਾਂ ਅਨੁਸਾਰ ਪਾਕਿਸਤਾਨ ਦੀ ਫੌਜ ਵੱਲੋਂ ਹੋਵਿਟਜ਼ਰ 105 ਐਮਐਮ ਤੋਪਾਂ ਅਤੇ ਹੋਰ ਭਾਰੀ ਹਥਿਆਰਾਂ ਨਾਲ ਪੁਣਛ ਖੇਤਰ ਵਿੱਚ ਗੋੋਲਾਬਾਰੀ ਕਰਕੇ ਸਿਵਲੀਅਨ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਦੌਰਾਨ ਪਾਕਿਸਤਾਨ ਦੀ ਫੌਜ ਨੇ ਉੜੀ ਸੈਕਟਰ ਵਿੱਚ ਭਾਰਤ ਵਾਲੇ ਪਾਸੇ ਸਰਹੱਦੀ ਚੌਕੀਆਂ ਨੂੰ ਅਤੇ ਬਾਰਾਮੂਲਾ ਜ਼ਿਲ੍ਹੇ ਵਿੱਚ ਕਮਾਲਕੋਟ ਪਿੰਡ ਨੂੰ ਗੋਲਾਬਾਰੀ ਕਰਕੇ ਨਿਸ਼ਾਨਾ ਬਣਾਇਆ ਹੈ। ਇਸ ’ਚ ਇੱਕ ਨਾਗਰਿਕ ਦੇ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਰਾਜੌਰੀ ਦੇ ਸਰਹੱਦੀ ਖਿੱਤੇ ਦੇ ਗੋਲਾਬਾਰੀ ਤੋਂ ਪ੍ਰਭਾਵਿਤ ਲੋਕਾਂ ਤੱਕ ਪਹੁੰਚ ਕੀਤੀ ਹੈ। ਰਾਜੌਰੀ ਦੇ ਡਿਪਟੀ ਕਮਿਸ਼ਨਰ ਮੁਹੰਮਦ ਐਜਾਜ਼ ਅਸਦ ਨੇ ਕੰਟਰੋਲ ਰੇਖਾ ਨੇੜੇ ਮਾਂਜਾਕੋਟ ਸੈਕਟਰ ਵਿੱਚ ਪ੍ਰਭਾਵਿਤ ਖੇਤਰ ਦਾ ਦੌਰਾ ਕਰਕੇ ਸਹਾਇਤਾ ਕਾਰਜਾਂ ਬਾਰੇ ਜਾਣਕਾਰੀ ਹਾਸਲ ਕੀਤੀ।
ਗੋਲਾਬਾਰੀ ’ਚ ਪਰਿਵਾਰ ਦੇ 3 ਜੀਅ ਹਲਾਕ
ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ’ਚ ਕੰਟਰੋਲ ਰੇਖਾ ’ਤੇ ਪੈਂਦੇ ਪਿੰਡ ਸਲੋਤਰੀ ’ਚ ਪਾਕਿਸਤਾਨੀ ਰੇਂਜਰਾਂ ਵੱਲੋਂ ਕੀਤੀ ਗਈ ਭਾਰੀ ਗੋਲਾਬਾਰੀ ’ਚ ਇਕੋ ਪਰਿਵਾਰ ਦੇ ਤਿੰਨ ਮੈਂਬਰ ਹਲਾਕ ਹੋ ਗਏ। ਅਧਿਕਾਰੀਆਂ ਨੇ ਕਿਹਾ ਕਿ ਪਾਕਿਸਤਾਨ ਦੀ ਗੋਲਾਬਾਰੀ ’ਚ ਦੋ ਹੋਰ ਵਿਅਕਤੀ ਜ਼ਖ਼ਮੀ ਹੋਏ ਹਨ। ਪਾਕਿਸਤਾਨ ਵੱਲੋਂ ਹੋਵਿਤਜ਼ਰ 105 ਐਮਐਮ ਸਮੇਤ ਹੋਰ ਤੋਪਾਂ ਨਾਲ ਰਿਹਾਇਸ਼ੀ ਇਲਾਕਿਆਂ ’ਚ ਗੋਲੇ ਦਾਗੇ ਗਏ। ਭਾਰਤ ਵੱਲੋਂ ਵੀ ਮੋੜਵਾਂ ਜਵਾਬ ਦਿੱਤਾ ਜਾ ਰਿਹਾ ਹੈ। ਮ੍ਰਿਤਕਾਂ ’ਚ ਰੁਬਾਨਾ ਕੌਸਰ (24) ਉਸ ਦਾ ਬੇਟਾ ਫਜ਼ਾਨ (5) ਅਤੇ 9 ਮਹੀਨਿਆਂ ਦੀ ਧੀ ਸ਼ਬਨਮ ਸ਼ਾਮਲ ਹਨ। ਰੁਬਾਨਾ ਦਾ ਪਤੀ ਮੁਹੰਮਦ ਯੂਨਿਸ ਜ਼ਖ਼ਮੀ ਹੋ ਗਿਆ ਹੈ।

ਓ.ਆਈ.ਸੀ. ਦੀ ਬੈਠਕ ‘ਚ ਸੁਸ਼ਮਾ ਸਵਰਾਜ ਨੇ ਕਿਹਾ- ਦੁਨੀਆ ਦੇ ਲਈ ਖ਼ਤਰਾ ਬਣ ਰਿਹਾ ਅੱਤਵਾਦ

ਨਵੀਂ ਦਿੱਲੀ- ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਇਸਲਾਮਿਕ ਸਹਿਯੋਗ ਸੰਗਠਨ (ਓ.ਆਈ.ਸੀ.) ਦੇ ਵਿਦੇਸ਼ ਮੰਤਰੀਆਂ ਦੀ ਅੱਬੂ ਧਾਬੀ ‘ਚ ਆਯੋਜਿਤ ਬੈਠਕ ‘ਚ ‘ਗੈੱਸਟ ਆਫ਼ ਆਨਰ’ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਇਸ ਬੈਠਕ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ 2019 ਭਾਰਤ ਦੇ ਲਈ ਮਹੱਤਵਪੂਰਨ ਸਾਲ ਹੈ। ਉਨ੍ਹਾਂ ਕਿਹਾ ਕਿ ਜਿੱਥੇ ਓ.ਆਈ.ਸੀ. ਇਸ ਸਾਲ ਨੂੰ ਸਿਲਵਰ ਜੁਬਲੀ ਵਜੋਂ ਮਨਾ ਰਿਹਾ ਹੈ ਉੱਥੇ ਹੀ ਭਾਰਤ ਇਸ ਸਾਲ ਨੂੰ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਵਜੋਂ ਮਨਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਵਿਸ਼ਵ ‘ਚ ਵਿਸ਼ੇਸ਼ ਤੌਰ ‘ਤੇ ਦੱਖਣੀ ਏਸ਼ੀਆਈ ਖੇਤਰਾਂ ‘ਚ ਆਤੰਕਵਾਦ ਵਧਦਾ ਜਾ ਰਿਹਾ ਹੈ ਜੋ ਦੁਨੀਆ ਲਈ ਖ਼ਤਰਾ ਬਣ ਰਿਹਾ ਹੈ। ਸਵਰਾਜ ਨੇ ਜੰਮੂ ਕਸ਼ਮੀਰ ਦੇ ਪੁਲਵਾਮਾ ‘ਚ ਸੀ.ਆਰ.ਪੀ.ਐਫ ਦੇ ਕਾਫ਼ਲੇ ‘ਤੇ ਹੋਏ ਅੱਤਵਾਦੀ ਦੇ ਹਮਲੇ ‘ਤੇ ਬੋਲਦਿਆਂ ਕਿਹਾ ਕਿ ਭਾਰਤ ਅਤੇ ਪਾਕਿਸਤਾਨ ‘ਚ ਤਣਾਅ ਦੀ ਸਥਿਤੀ ਹੈ ਜਿਸ ਦੇ ਬਾਵਜੂਦ ਉਹ ਇਸ ਬੈਠਕ ‘ਚ ਹਿੱਸਾ ਲੈ ਰਹੇ ਹਨ।