Home / ਭਾਰਤ (page 25)

ਭਾਰਤ

ਦਿੱਲੀ Airport ਜਾਣ ਤੋਂ ਪਹਿਲਾਂ ਪੜ੍ਹੋ ਇਹ ਖਬਰ, ਬਚੇਗਾ ਤੁਹਾਡਾ ਪੈਸਾ

ਚੰਡੀਗੜ੍ਹ — ਪੰਜਾਬ ਤੋਂ ਦਿੱਲੀ ਹਵਾਈ ਅੱਡੇ ਜਾਣ ਲਈ ਜੇਕਰ ਤੁਸੀਂ ਬੱਸ ਦਾ ਸਫਰ ਕਰਨ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਲਈ ਚੰਗੀ ਖਬਰ ਹੈ। ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ. ਆਰ. ਟੀ. ਸੀ.) ਵੱਲੋਂ ਟਿਕਟ ਬੁਕਿੰਗ ‘ਤੇ 10 ਫੀਸਦੀ ਤਕ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਪੀ. ਆਰ. ਟੀ. ਸੀ. ਦਾ ਇਹ ਡਿਸਕਾਊਂਟ ਪਹਿਲੀ ਨਵੰਬਰ ਤੋਂ ਹੀ ਚੱਲ ਰਿਹਾ ਹੈ, ਜੋ ਕਿ ਸੀਮਤ ਸਮੇਂ ਲਈ ਹੈ। ਪੀ. ਆਰ. ਟੀ. ਸੀ. ਵੋਲਵੋ ਦੇ ਇਕ ਪਾਸੇ ਦੇ ਕਿਰਾਏ ‘ਤੇ 5 ਫੀਸਦੀ ਛੋਟ ਦਿੱਤੀ ਜਾ ਰਹੀ ਹੈ। ਜੇਕਰ ਕੋਈ ਆਉਣ-ਜਾਣ ਦੀ ਬੁਕਿੰਗ ਕਰਾਉਂਦਾ ਹੈ, ਤਾਂ ਉਸ ਲਈ ਇਹ ਛੋਟ 10 ਫੀਸਦੀ ਹੈ। ਦਿੱਲੀ ਹਵਾਈ ਅੱਡੇ ਜਾਣ ਵਾਲੇ ਯਾਤਰੀ ਜਲੰਧਰ, ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਤੋਂ ਪੀ. ਆਰ. ਟੀ. ਸੀ. ਵੋਲਵੋ ਫੜ ਸਕਦੇ ਹਨ। ਬੁਕਿੰਗ ਲਈ ਤੁਹਾਨੂੰ ਪਹਿਲਾਂ ਪੀ. ਆਰ. ਟੀ. ਸੀ. ਦੀ ਵੈੱਬਸਾਈਟ http://www.pepsuonline.com/ ‘ਤੇ ਜਾਣਾ ਹੋਵੇਗਾ। ਇੱਥੇ ਤੁਸੀਂ ਸੁਵਿਧਾ ਮੁਤਾਬਕ ਬੁਕਿੰਗ ਕਰ ਸਕਦੇ ਹੋ, ਜਿਵੇਂ ਕਿ ਜਲੰਧਰ ਤੋਂ ਦਿੱਲੀ ਹਵਾਈ ਅੱਡੇ ਜਾਣ ਲਈ ‘ਜਲੰਧਰ ਟੂ ਦਿੱਲੀ ਏਅਰਪੋਰਟ’ ‘ਤੇ ਕਲਿੱਕ ਕਰਨਾ ਹੋਵੇਗਾ। ਫਿਰ ਜਿਸ ਤਰੀਕ ਨੂੰ ਤੁਸੀਂ ਜਾਣਾ ਹੈ, ਉਹ ਤਰੀਕ ਚੁਣ ਕੇ ਕਲਿੱਕ ਕਰ ਦਿਓ ਅਗਲਾ ਪੇਜ ਖੁੱਲ੍ਹੇਗਾ। ਹੁਣ ਇੱਥੇ ਜਿਸ ਟਾਈਮ ਦੀ ਬੱਸ ਲੈਣੀ ਹੈ ਉਹ ਸਲੈਕਟ ਕਰ ਲਓ। ਇਸ ਦੇ ਅਗਲੇ ਪੇਜ ‘ਤੇ ਤੁਹਾਨੂੰ ਗ੍ਰੀਨ ਬਾਕਸ ਦਿਸਣਗੇ, ਜਿਸ ਦਾ ਮਤਲਬ ਹੈ ਕਿ ਇਹ ਸੀਟਾਂ ਖਾਲੀ ਹਨ। ਹੁਣ ਇਸ ‘ਚੋਂ ਇਕ ਬਾਕਸ ਚੁਣ ਲਵੋ ਅਤੇ ਫਿਰ ਸਾਈਡ ‘ਤੇ ਦਿੱਤੇ ‘ਪਿਕਅਪ ਪੁਆਇੰਟ’ ‘ਤੇ ਕਲਿੱਕ ਕਰਕੇ ਬੱਸ ਫੜਨ ਦੀ ਜਗ੍ਹਾ ਚੁਣੋ। ਹੁਣ ਇਸ ਤੋਂ ਹੇਠਾਂ ਦਿੱਤੇ ‘ਡਰਾਪਿੰਗ ਪੁਆਇੰਟ’ ‘ਤੇ ਕਲਿੱਕ ਕਰਕੇ ਟਰਮੀਨਲ-3 ਚੁਣੋ ਅਤੇ ਸਬਮਿਟ ਕਰ ਦਿਓ। ਇਸ ਦੇ ਬਾਅਦ ਆਪਣਾ ਨਾਮ, ਉਮਰ, ਮੋਬਾਇਲ ਨੰਬਰ ਅਤੇ ਈ-ਮੇਲ ਭਰ ਕੇ ਪੇਮੈਂਟ ਕਰ ਦਿਓ। ਇੱਥੇ ਹੀ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਤੁਹਾਨੂੰ ਟਿਕਟ ਕਿੰਨੇ ‘ਚ ਪੈ ਰਹੀ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਹਾਲ ਹੀ ‘ਚ ਬੱਸ ਕਿਰਾਇਆਂ ‘ਚ ਵਾਧਾ ਕੀਤਾ ਹੈ, ਜਿਸ ਨਾਲ ਆਮ ਬੱਸ ਦਾ ਕਿਰਾਇਆ 1.10 ਰੁਪਏ ਤੋਂ ਵਧ ਕੇ 1.17 ਰੁਪਏ ਪ੍ਰਤੀ ਕਿਲੋਮੀਟਰ ਹੋ ਗਿਆ ਹੈ।ਉੱਥੇ ਹੀ, ਐੱਚ. ਵੀ./ਏ. ਸੀ. ਦਾ ਕਿਰਾਇਆ 1.32 ਰੁਪਏ ਤੋਂ ਵਧ ਕੇ 1.40 ਰੁਪਏ ਪ੍ਰਤੀ ਕਿਲੋਮੀਟਰ, ਇੰਟੈਗਰਲ ਕੋਚ ਦਾ 1.98 ਰੁਪਏ ਤੋਂ ਵਧ ਕੇ 2.10 ਰੁਪਏ ਪ੍ਰਤੀ ਕਿਲੋਮੀਟਰ ਅਤੇ ਸੁਪਰ ਇੰਟੈਗਰਲ ਦਾ ਕਿਰਾਇਆ 2.20 ਰੁਪਏ ਤੋਂ ਵਧ ਕੇ 2.34 ਰੁਪਏ ਹੋ ਗਿਆ ਹੈ।

ਦੁਬਈ ਵਿਚ ਹੀਰਾ ਚੋਰੀ ਕਰਕੇ ਫਰਾਰ ਹੋਇਆ ਚੀਨੀ ਜੋੜਾ ਮੁੰਬਈ ਵਿਚ ਗ੍ਰਿਫਤਾਰ

ਮੁੰਬਈ-ਇੱਕ ਚੀਨੀ ਜੋੜੇ ਨੇ ਦੁਬਈ ਦੀ ਇੱਕ ਦੁਕਾਨ ਤੋਂ 300,000 ਦਿਰਹਮ ਮੁੱਲ ਦਾ ਹੀਰਾ ਚੋਰੀ ਕਰ ਲਿਆ ਅਤੇ ਫੇਰ ਸੰਯੁਕਤ ਅਰਬ ਅਮੀਰਾਤ ਤੋਂ ਭੱਜ ਗਏ। ਜੋੜੇ ਦੀ 20 ਘੰਟੇ ਦੇ ਅੰਦਰ ਮੁੰਬਈ ਹਵਾਈ ਅੱਡੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। Îਇੱਕ ਰਿਪੋਰਟ ਦੇ ਅਨੁਸਾਰ, Îਇੱਕ ਅਧਿਕਾਰੀ ਨੇ ਕਿਹਾ ਕਿ ਸੰਯੁਕਤ ਅਰਬ ਅਮੀਰਾਤ ਤੋਂ ਤਸਕਰੀ ਕੀਤੇ ਜਾਣ ਤੋਂ ਬਾਅਦ 3.27 ਕੈਰਟ ਦਾ ਹੀਰਾ ਭਾਰਤ ਵਿਚ ਔਰਤ ਦੇ ਪੇਟ ਦੇ ਅੰਦਰੋਂ ਮਿਲਿਆ।
ਅਧਿਕਾਰੀ ਨੇ ਦੱÎਸਿਆ ਕਿ ਉਮਰ ਦੇ ਚੌਥੇ ਦਹਾਕੇ ਵਿਚ ਚਲ ਰਹੇ ਜੋੜੇ ਨੇ ਦੁਬਈ ਦੇ ਦੀਰਾ ਸਥਿਤ ਇੱਕ ਗਹਿਣਿਆਂ ਦੀ ਦੁਕਾਨ ਤੋਂ ਹੀਰਾ ਚੋਰੀ ਕਰ ਲਿਆ ਅਤੇ ਤੁਰੰਤ ਦੇਸ਼ ਤੋ ਫਰਾਰ ਹੋ ਗਏ। ਅਖ਼ਬਾਰ ਨੇ ਕਿਹਾ ਕਿ ਮੁੰਬਈ ਤੋਂ ਹੋ ਕੇ ਹਾਂਗਕਾਂਗ ਜਾਣ ਦੀ ਕੋਸ਼ਿਸ਼ ਕਰਦੇ ਸਮੇਂ ਦੋਵੇਂ ਫੜੇ ਗਏ। ਜੋੜੇ ਨੂੰ ਇੰਟਰਪੋਲ ਅਤੇ ਭਾਰਤੀ ਪੁਲਿਸ ਦੇ ਸਹਿਯੋਗ ਨਾਲ ਵਾਪਸ ਯੂਏਈ ਲਿਆਇਆ ਗਿਆ। ਪੁਲਿਸ ਨੇ ਸਟੋਰ ਵਿਚ ਲੱਗੇ ਸੀਸੀਟੀਵੀ ਦਾ ਫੁਟੇਜ ਜਾਰੀ ਕੀਤਾ, ਜਿਸ ਵਿਚ ਜੋੜਾ ਗਹਿਣਿਆਂ ਦੀ ਦੁਕਾਨ ਵਿਚ ਦਾਖ਼ਲ ਹੁੰਦਾ ਨਜ਼ਰ ਆ ਰਿਹਾ ਹੈ।
ਫੁਟੇਜ ਵਿਚ ਦਿਖ ਰਿਹਾ ਹੈ ਕਿ ਆਦਮੀ ਸਟਾਫ਼ ਤੋਂ ਹੀਰਿਆਂ ਦੇ ਬਾਰੇ ਪੁੱਛਗਿਛ ਕਰਕੇ ਉਨ੍ਹਾਂ ਦਾ ਧਿਆਨ ਵੰਡਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਜਦ ਕਿ ਔਰਤ ਚਿੱਟੇ ਰੰਗ ਦਾ ਹੀਰਾ ਚੋਰੀ ਕਰਦੀ ਨਜ਼ਰ ਆ ਰਹੀ ਹੈ। ਉਸ ਨੇ ਹੀਰਾ ਚੋਰੀ ਕਰਕੇ ਅਪਣੀ ਜੈਕਟ ਵਿਚ ਰੱਖ ਲਿਆ ਅਤੇ ਆਦਮੀ ਦੇ ਨਾਲ ਦੁਕਾਨ ਤੋਂ ਨਿਕਲ ਗਈ। ਅਪਰਾਧ ਜਾਂਚ ਵਿਭਾਗ ਦੇ ਨਿਦੇਸ਼ਕ ਕਰਨਲ ਅਦੇਲ ਅਲ ਜੋਕਰ ਨੇ ਕਿਹਾ ਕਿ ਜੋੜੇ ਨੇ ਹੀਰਾ ਚੋਰੀ ਕਰਨ ਦੀ ਗੱਲ ਕਬੂਲ ਲਈ ਹੈ। ਰਿਪੋਰਟ ਮੁਤਾਬਕ ਇੱਕ ਐਕਸ ਰੇ ਸਕੈਨ ਵਿਚ ਔਰਤ ਦੇ ਪੇਟ ਵਿਚ ਹੀਰਾ ਦਿਖਿਆ, ਜਿਸ ਤੋਂ ਬਾਅਦ ਹੀਰਾ ਬਰਾਮਦ ਕਰਨ ਦੇ ਲਈ Îਇਕ ਡਾਕਟਰ ਨੂੰ ਬੁਲਾਇਆ ਗਿਆ।

ਆਰਬੀਆਈ ਇਸ ਮਹੀਨੇ ਬਜ਼ਾਰ ‘ਚ ਲਿਆਵੇਗਾ 40,000 ਕਰੋੜ ਰੁਪਏ ਦੀ ਤਰਲਤਾ

ਮੁੰਬਈ-ਭਾਰਤੀ ਰਿਜ਼ਰਵ ਬੈਂਕ ਨੇ ਕਿਹਾ ਹੈ ਕਿ ਉਹ ਇਸ ਸਾਲ ਨਵੰਬਰ ਮਹੀਨੇ ਸਰਕਾਰੀ ਪ੍ਰਤੀਭੂਤੀਆਂ ਦੀ ਖਰੀਦਾਰੀ ਕਰ ਕੇ ਬਜ਼ਾਰ ਵਿਚ 40,000 ਕਰੋੜ ਰੁਪਏ ਦੀ ਤਰਲਤਾ ਲਿਆਵੇਗਾ। ਇਹ ਫੈਸਲਾ ਅਜਿਹੇ ਸਮੇਂ ਵਿਚ ਆਇਆ ਹੈ ਜਦੋਂ ਕਿ ਅਰਥ ਵਿਵਸ਼ਤਾ ਵਿਚ ਤਰਲਤਾ ਦਾ ਸੰਕਟ ਹੈ। ਵਿੱਤੀ ਸੇਵਾ ਪ੍ਰਦਾਨ ਕਰਨ ਵਾਲੀ ਕੰਪਨੀ ਆਈਐਲਐਂਡਐਫਐਸ ਨੇ ਸੰਤਬਰ ਵਿਚ ਅਪਣੀ ਦੇਣਦਾਰੀਆਂ ਦੇ ਭੁਗਤਾਨ ਨੂੰ ਡਿਫਾਲਟ ਕਰ ਦਿਤਾ ਸੀ ਕਿਉਂਕਿ ਕੰਪਨੀ ਕੋਲ ਨਕਦੀ ਨਹੀਂ ਹੈ। ਆਰਬੀਆਈ ਨੇ ਕਿਹਾ ਕਿ ਹੈ ਲਗਾਤਾਰ ਤਰਲਤਾ ਲੋੜਾਂ ਦੇ ਆਧਾਰ ਤੇ ਅੱਗੇ ਵੱਧਦੇ ਹੋਏ ਆਰਬੀਆਈ ਨੇ ਇਹ ਫੈਸਲਾ ਲਿਆ ਹੈ ਕਿ ਉਹ ਓਪਨ ਮਾਰਕਿਟ ਓਪਰੇਸ਼ਨਸ ਅਧੀਨ ਸਾਲ 2018 ਵਿਚ ਨੰਵਬਰ ਵਿਚ ਲਗਭਗ 400 ਅਰਬ ਡਾਲਰ ਰਕਮ ਦੀ ਸਰਕਾਰੀ ਪ੍ਰਤੀਭੂਤੀਆਂ ਦੀ ਖਰੀਦਾਰੀ ਕਰੇਗੀ। ਕੇਂਦਰੀ ਬੈਂਕ ਨੇ ਕਿਹਾ ਕਿ ਨੀਲਾਮੀ ਦੀ ਤਰੀਕ ਅਤੇ ਉਸ ਨੀਲਾਮੀ ਵਿਚ ਖਰੀਦੀ ਜਾਣ ਵਾਲੀਆਂ ਸਰਕਾਰੀ ਪ੍ਰਤੀਭੂਤੀਆਂ ਸਬੰਧੀ ਜਾਣਕਾਰੀ ਬਾਅਦ ਵਿਚ ਦਿਤੀ ਜਾਵੇਗੀ। ਬਿਆਨ ਵਿਚ ਕਿਹਾ ਗਿਆ ਕਿ ਓਐਮਓ ਦੀ ਰਕਮ ਸੰਕੇਤਕ ਹੈ ਅਤੇ ਆਰਬੀਆਈ ਲੋੜ ਮੁਤਾਬਕ ਇਸ ਵਿਚ ਬਦਲਾਅ ਕਰ ਸਕਦਾ ਹੈ। ਜੋ ਕਿ ਉਸ ਸਮੇਂ ਤਰਲਤਾ ਦੀ ਸਥਿਤੀ ਅਤੇ ਬਜ਼ਾਰ ਦੀ ਹਾਲਤ ਤੇ ਨਿਰਭਰ ਕਰਦਾ ਹੈ।

ਮੈਟਰੋ ”ਚ ਸਫਰ ਕਰਨ ਵਾਲਿਆਂ ਲਈ ਅਹਿਮ ਖਬਰ

ਨਵੀਂ ਦਿੱਲੀ— ਦੇਸ਼ ਭਰ ‘ਚ ਅੱਜ ਦੀਵਾਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਦੀਵਾਲੀ ਦੇ ਮੌਕੇ ‘ਤੇ ਮੈਟਰੋ ‘ਚ ਸਫਰ ਕਰਨ ਵਾਲਿਆਂ ਲਈ ਅਹਿਮ ਖਬਰ ਹੈ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਸੋਮਵਾਰ ਨੂੰ ਜਾਰੀ ਸੂਚਨਾ ਵਿਚ ਦੱਸਿਆ ਕਿ ਮੈਟਰੋ ਰਾਤ 10 ਵਜੇ ਤਕ ਹੀ ਚੱਲੇਗੀ। ਤਿਉਹਾਰ ਦੇ ਮੌਕੇ ‘ਤੇ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ, ਇਸ ਲਈ ਅੱਜ ਭਾਵ ਬੁੱਧਵਾਰ ਨੂੰ ਆਖਰੀ ਮੈਟਰੋ ਸੇਵਾ ਏਅਰਪੋਰਟ ਐਕਸਪ੍ਰੈੱਸ ਲਾਈਨ ਸਮੇਤ ਸਭ ਮੈਟਰੋ ਲਾਈਨਾਂ ਦੇ ਟਰਮੀਨਲ ਸਟੇਸ਼ਨਾਂ ਤੋਂ ਰਾਤ 11 ਵਜੇ ਦੀ ਬਜਾਏ 10 ਵਜੇ ਤਕ ਹੀ ਮਿਲੇਗੀ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਪਰੇਸ਼ਾਨੀ ਤੋਂ ਬਚਣ ਲਈ 10 ਵਜੇ ਤੋਂ ਪਹਿਲਾਂ ਮੈਟਰੋ ਸਟੇਸ਼ਨਾਂ ਦਾ ਰੁਖ਼ ਕਰਨ।

ਦਿੱਲੀ ਦੀ ਹਵਾ ”ਚ ਹੋਇਆ ਹਲਕਾ ਸੁਧਾਰ

ਨਵੀਂ ਦਿੱਲੀ— ਦਿੱਲੀ ਐੱਨ.ਸੀ.ਆਰ ਦੀ ਹਵਾ ਦੋ ਦਿਨਾਂ ਤੋਂ ਗੰਭੀਰ ਸ਼੍ਰੇਣੀ ‘ਚ ਸੀ ਪਰ ਇਸ ‘ਚ ਅੱਜ ਹਲਕਾ ਜਿਹਾ ਸੁਧਾਰ ਹੋਇਆ ਹੈ। ਦਿੱਲੀ ‘ਚ ਅੱਜ ਸਵੇਰੇ ਹਵਾ ਦੀ ਗੁਣਵਤਾ ਪੀ.ਐੱਮ.2.5 ਅਤੇ ਪੀ.ਐੱਮ.10 ਕਰਮਵਾਰ 228 ਅਤੇ 232 ਦੀ ਖਰਾਬ ਸ਼੍ਰਣੀ ‘ਚ ਰਿਹਾ। ਪਿਛਲੇ ਦੋ ਦਿਨਾਂ ਤੋਂ ਹਵਾ ਦੀ ਗੁਣਵਤੀ 300 ਤੋਂ 500 ਤਕ ਪਹੁੰਚ ਗਈ। ਉੱਥੇ ਹੀ ਮੌਸਮ ਵਿਗਿਆਨੀਆਂ ਮੁਤਾਬਕ ਦੀਵਾਲੀ ਦੀ ਸ਼ਾਮ ਤਕ ਏਅਰ ਕਵਾਲਿਟੀ ਬਿਹਤਰ ਰਹਿਣ ਦੀ ਸੰਭਾਵਨਾ ਹੈ। ਜੇਕਰ ਜ਼ਿਆਦਾ ਆਤਿਸ਼ਬਾਜ਼ੀ ਨਹੀਂ ਹੋਈ ਤਾਂ ਹਵਾ ਦੀ ਗੁਣਵਤਾ ‘ਚ ਸੁਧਾਰ ਹੋ ਸਕਦਾ ਹੈ। ਨਹੀਂ ਤਾਂ 10 ਨਵੰਬਰ ਤਕ ਇਸ ਦੇ ਹੋਰ ਖਰਾਬ ਹੋਣ ਦੀ ਸੰਭਾਵਨਾ ਹੈ। ਹਵਾ ‘ਚ ਪ੍ਰਦੂਸ਼ਣ ਇੰਨਾ ਵਧ ਗਿਆ ਹੈ ਕਿ ਲੋਕਾਂ ਲਈ ਸਾਹ ਲੈਣਾ ਮੁਸ਼ਕਲ ਹੋ ਗਿਆ ਹੈ। ਮੰਗਲਵਾਰ ਨੂੰ ਦਿੱਲੀ ਦੀ ਏਅਰ ਕਵਾਲਿਟੀ 338 ਰਹੀ ਜਦਕਿ ਸੋਮਵਾਰ ਨੂੰ ਇਹ ਬੇਹੱਦ ਗੰਭੀਰ ਸੀ।

ਰਾਸ਼ਟਰਪਤੀ ਕੋਵਿੰਦ ਨੇ ਦੇਸ਼ਵਾਸੀਆਂ ਨੂੰ ਦੀਵਾਲੀ ਦੀਆਂ ਦਿੱਤੀਆਂ ਵਧਾਈਆਂ

ਨਵੀਂ ਦਿੱਲੀ — ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਉਪ-ਰਾਸ਼ਟਰਪਤੀ ਐੱਮ. ਵੇਂਕੈਯਾ ਨਾਇਡੂ ਅਤੇ ਲੋਕਸਭਾ ਪ੍ਰਧਾਨ ਸੁਮਿਤਰਾ ਮਹਾਜਨ ਨੇ ਦੇਸ਼ਵਾਸੀਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ ਅਤੇ ਇਸ ਪੱਵਿਤਰ ਦਿਨ ਦੇ ਮੌਕੇ ‘ਤੇ ਦੇਸ਼ ‘ਚ ਸਾਰੇ ਭਾਈਚਾਰੇ ਵਿਚਾਲੇ ਏਕਤਾ ਬਣਾਈ ਰੱਖਣ ਲਈ ਸਮਾਜ ‘ਚ ਮਾਨਵਤਾ ਦਾ ਪ੍ਰਕਾਸ਼ ਫਿਲਾਉਣ ਅਤੇ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ ਦੀ ਅਪੀਲ ਕੀਤੀ। ਸ਼੍ਰੀ ਕੋਵਿੰਦ ਨੇ ਮੰਗਲਵਾਰ ਨੂੰ ਦੀਵਾਲੀ ਦੀ ਪਹਿਲੀ ਸ਼ਾਮ ‘ਤੇ ਆਪਣੇ ਸੰਦੇਸ਼ ‘ਚ ਕਿਹਾ, ”ਮੈਂ ਇਸ ਪੱਵਿਤਰ ਮੌਕੇ ‘ਤੇ ਨਾ ਸਿਰਫ ਦੇਸ਼ ਦੇ ਨਾਗਰਿਕਾਂ ਨੂੰ ਬਲਕਿ ਪੂਰੀ ਦੁਨੀਆ ‘ਚ ਵਸੇ ਪ੍ਰਵਾਸੀ ਭਾਰਤੀਆਂ ਨੂੰ ਵੀ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਹਾਂ।”
ਉਨ੍ਹਾਂ ਨੇ ਸਾਰੇ ਨਾਗਰਿਕਾਂ ਤੋਂ ਪ੍ਰਦੂਸ਼ਣ ਮੁਕਤ ਅਤੇ ਸੁਰੱਖਿਅਤ ਦੀਵਾਲੀ ਮਨਾਉਣ ਦੀ ਅਪੀਲ ਕਰਦੇ ਹੋਏ ਕਿਹਾ, ”ਇਹ ਤਿਓਹਾਰ ਸਾਰੇ ਲੋਕਾਂ ਵਿਚਾਲੇ ਭਾਈਚਾਰਾ ਅਤੇ ਏਕਤਾ ਨੂੰ ਮਜ਼ਬੂਤ ਬਣਾਉਣ ਦਾ ਮੌਕਾ ਪ੍ਰਦਾਨ ਕਰਦਾ ਹੈ ਅਤੇ ਸਾਨੂੰ ਹਨੇਰੇ ‘ਚੋਂ ਰੋਸ਼ਨੀ ਵਲੋਂ ਨੂੰ ਲੈ ਜਾਂਦਾ ਹੈ। ਸਾਡੇ ਸਮਾਜ ਦੇ ਪਿਛੜੇ ਲੋਕਾਂ ਵਿਚਾਲੇ ਵੀ ਆਪਣੀਆਂ ਖੁਸ਼ੀਆਂ ਵੀ ਵੰਡਣੀਆਂ ਚਾਹੀਦੀਆਂ ਹਨ।”

ਅਯੁੱਧਿਆ ‘ਚ ਅੱਜ ਮਨਾਏਗੀ ਜਾਵੇਗੀ ਤ੍ਰੇਤਾ ਯੁੱਗ ਵਾਲੀ ਦੀਵਾਲੀ, ਬਾਲੇ ਜਾਣਗੇ ਰਿਕਾਰਡ ਦੀਵੇ

ਅਯੁੱਧਿਆ – ਰਾਮਨਗਰੀ ਅਯੁੱਧਿਆ ਦੂਸਰੀ ਵਾਰ ਤ੍ਰੇਤਾ ਯੁੱਗ ਦੇ ਨਜ਼ਾਰਿਆਂ ਦਾ ਗਵਾਹ ਬਣਨ ਜਾ ਰਿਹਾ ਹੈ। ਅਯੁੱਧਿਆ ‘ਚ ਸ਼ਾਨਦਾਰ ਦੀਪਮਾਲਾ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਸ੍ਰੀਰਾਮ, ਸੀਤਾ ਤੇ ਲਕਸ਼ਮਣ ਸਵਰੂਪ ਹੈਲੀਕਾਪਟਰ ਤੋਂ ਉੱਤਰਨਗੇ। ਯੂ.ਪੀ, ਬਿਹਾਰ ਦੇ ਰਾਜਪਾਲ ਰਾਮ ਨਾਇਕ ਤੇ ਲਾਲ ਜੀ ਟੰਡਨ, ਮੁੱਖ ਮੰਤਰੀ ਯੋਗੀ ਅਦਿਤਿਆਨਾਥ ਸਮੇਤ ਦੱਖਣੀ ਕੋਰੀਆ ਦੀ ਪ੍ਰਥਮ ਮਹਿਲਾ ਕਿਮਜੋਂਗ ਸੁਕ ਵਲੋਂ ਇਨ੍ਹਾਂ ਸਵਰੂਪਾਂ ਦਾ ਸਵਾਗਤ ਕੀਤਾ ਜਾਵੇਗਾ। ਇਸ ਤੋਂ ਪਹਿਲਾ ਸ੍ਰੀਰਾਮ ਦੇ ਜਨਮ ਸਥਾਨ ‘ਚ ਉਨ੍ਹਾਂ ਦੀਆਂ ਲੀਲਾਵਾਂ ਨੂੰ ਪ੍ਰਦਰਸ਼ਿਤ ਕਰਦੀਆਂ ਕਈ ਝਾਕੀਆਂ ਵੀ ਕੱਢੀਆਂ ਜਾਣਗੀਆਂ। ਸ਼ਾਮ ਨੂੰ ਮੁਕੰਮਲ ਅਯੁੱਧਿਆ ਨਗਰੀ ਰਿਕਾਰਡ 3.30 ਲੱਖ ਦੀਵਿਆਂ ਨਾਲ ਜਗਮਗ ਹੋ ਕੇ ਸ੍ਰੀਰਾਮ ਦੇ ਆਗਮਨ ਦੀਆਂ ਖੁਸ਼ੀਆਂ ਮਨਾਏਗੀ।

ਸਕੂਲ ਤੋਂ 80 ਬੱਚੇ ਅਗਵਾ, ਪ੍ਰਿੰਸੀਪਲ ਨੂੰ ਵੀ ਨਾਲ ਲੈ ਗਏ ਅਗਵਾਕਾਰ

ਨਵੀਂ ਦਿੱਲੀ-ਕੈਮਰੂਨ ਵਿਚ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਸਕੂਲ ਤੋਂ 80 ਬੱਚੇ ਅਗਵਾ ਕਰ ਲਏ ਗਏ ਹਨ। ਅਗਵਾਕਾਰਾਂ ਨੇ ਬੱਚਿਆਂ ਦੇ ਨਾਲ ਨਾਲ ਪ੍ਰਿੰਸੀਪਲ ਨੂੰ ਵੀ ਅਪਣੇ ਨਾਲ ਲੈ ਗਏ ਹਨ। ਫਿਲਹਾਲ ਇਹ ਸਾਫ ਨਹੀਂ ਹੋਇਆ ਕਿ ਅਗਵਾ ਦੀ ਇਸ ਵਾਰਦਾਤ ਨੂੰ ਕਿਸ ਨੰ ਅੰਜਾਮ ਦਿੱਤਾ। ਅਜੇ ਤੱਕ ਕਿਸੇ ਵੀ ਵੱਖਵਾਦੀ ਸੰਗਠਨ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
ਜਾਣਕਾਰੀ ਮੁਤਾਬਕ ਪੂਰਾ ਮਾਮਲਾ ਪੱਛਮੀ ਕੈਮਰੂਨ ਦੇ ਬਾਮੇਂਦਾ ਸ਼ਹਿਰ ਸਥਿਤ ਇੱਕ ਸਕੂਲ ਦਾ ਹੈ। ਸਰਕਾਰ ਅਤੇ ਸੈਨਾ ਨਾਲ ਜੁੜੇ ਸੂਤਰਾਂ ਮੁਤਾਬਕ ਸਕੂਲ ਤੋਂ 80 ਬੱਚਿਆਂ ਦੇ ਨਾਲ ਨਾਲ ਪ੍ਰਿੰਸੀਪਲ ਨੂੰ ਅਗਵਾਕਾਰਾ ਨੇ ਅਗਵਾ ਕਰ ਲਿਆ। ਸੈਨਾ ਨਾਲ ਜੁੜੇ ਅਧਿਕਾਰੀਆਂ ਨੇ ਦੱਸਿਆ ਕਿ ਰਾਸ਼ਟਰਪਤੀ ਪੌਲ ਬਿਆ ਦੇ ਫਰੈਂਚ ਬੋਲਣ ਵਾਲੀ ਸਰਕਾਰ ਦਾ ਵਿਰੋਧ ਕਰਦੇ ਹੋਏ ਵੱਖਵਾਦੀਆਂ ਨੇ ਕਈ ਇਲਾਕਿਆਂ ਵਿਚ ਕਰਫਿਊ ਦਾ ਐਲਾਨ ਕੀਤਾ ਹੋਇਆ ਹੈ। ਇਸ ਪ੍ਰਦਰਸ਼ਨ ਵਿਚ ਸਕੂਲਾਂ ਨੂੰ ਵੀ ਬੰਦ ਰੱਖਣ ਦੀ ਧਮਕੀ ਦਿੱਤੀ ਸੀ। ਉਨ੍ਹਾਂ ਦੀ ਧਮਕੀ ਦੇ ਬਾਵਜੂਦ ਇਸ ਸਕੂਲ ਨੂੰ ਖੋਲ੍ਹਿਆ ਗਿਆ ਸੀ। ਇਸੇ ਵਿਚ ਸੋਮਵਾਰ ਨੂੰ ਬੱਚਿਆਂ ਦੇ ਨਾਲ ਨਾਲ ਪ੍ਰਿੰਸੀਪਲ ਦੇ ਅਗਵਾ ਕਰਨ ਦੀ ਖ਼ਬਰ ਸਾਹਮਣੇ ਆਈ ਹੈ।
ਫਿਲਹਾਲ ਸਰਕਾਰ ਨਾਲ ਜੁੜੇ ਬੁਲਾਰੇ ਨੇ ਦੱਸਿਆ ਕਿ ਬੱਚਿਆਂ ਦੀ ਤਲਾਸ਼ ਤੇਜ ਕੀਤੀ ਜਾ ਚੁੱਕੀ ਹੈ। ਹਾਲਾਂਕਿ ਅਜੇ ਤੱਕ ਕੋਈ ਵੀ ਸਫਲਤਾ ਹੱਥ ਨਹੀਂ ਲੱਗੀ ਹੈ। ਸਰਚ ਅਪਰੇਸ਼ਨ ਲਗਾਤਾਰ ਚਲ ਰਿਹਾ ਹੈ। ਅਜਿਹੀ ਖ਼ਬਰਾਂ ਹਨ ਕਿ ਅਗਵਾਕਾਰ ਬੱਚਿਆਂ ਨੂੰ ਜੰਗਲ ਵੱਲ ਲੈ ਗਏ ਹਨ। ਹਾਲਾਂਕਿ ਉਨ੍ਹਾਂ ਕਿੱਥੇ ਰੱਖਿਆ ਗਿਆ ਹੈ ਅਜੇ ਤੱਕ ਇਸ ਦਾ ਖੁਲਾਸਾ ਨਹੀਂ ਹੋਇਆ ਹੈ। ਇਸ ਘਟਨਾ ਨੂੰ ਕਿਸ ਨੇ ਅੰਜਾਮ ਦਿੱਤਾ ਹੈ , ਇਸ ਦਾ ਵੀ ਅਜੇ ਕੁਝ ਪਤਾ ਨਹੀਂ ਚਲਿਆ ਹੈ।

ਵਾਦੀ ਵਿੱਚ ਗੱਲਬਾਤ ਲਈ ਮਾਹੌਲ ਸਿਰਜਣ ਦਾ ਯਤਨ ਕਰਾਂਗੇ: ਮਲਿਕ

ਜੰਮੂ-ਜੰਮੂ ਕਸ਼ਮੀਰ ਦੇ ਰਾਜਪਾਲ ਸੱਤਿਆ ਪਾਲ ਮਲਿਕ ਨੇ ਕਿਹਾ ਕਿ ਸੂਬਾਈ ਪ੍ਰਸ਼ਾਸਨ ਅਗਲੇ ਚਾਰ-ਛੇ ਮਹੀਨਿਆਂ ’ਚ ਸਾਰੀਆਂ ਸਬੰਧਤ ਧਿਰਾਂ ਨੂੰ ਨਾਲ ਤੋਰ ਕੇ ਗੱਲਬਾਤ ਦਾ ਮਾਹੌਲ ਸਿਰਜਣ ਦੀ ਕੋਸ਼ਿਸ਼ ਕਰੇਗਾ। ਰਾਜਪਾਲ ਨੇ ਕਿਹਾ ਕਿ ਜੰਮੂ ਖਿੱਤੇ ਵਿੱਚ ਰੋਹਿੰਗੀਆ ਸ਼ਰਨਾਰਥੀਆਂ ਦੀ ਬਾਇਓਮੈਟਰਿਕ ਤਫ਼ਸੀਲ ਦੋ ਮਹੀਨਿਆਂ ’ਚ ਇਕੱਤਰ ਕਰ ਲਈ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਰਾਜ ਵਿੱਚ ਅਤਿਵਾਦ ਨਾਲ ਜੁੜਨ ਵਾਲੇ ਨੌਜਵਾਨਾਂ ਦੀ ਗਿਣਤੀ ’ਚ ਤੇਜ਼ੀ ਨਾਲ ਨਿਘਾਰ ਆਇਆ ਹੈ। ਇਸ ਦੌਰਾਨ ਰਾਜਪਾਲ ਨੇ ਕਿਹਾ ਕਿ ਕਿਸ਼ਤਵਾੜ ਜ਼ਿਲ੍ਹੇ ’ਚ ਸੀਨੀਅਰ ਭਾਜਪਾ ਆਗੂ ਤੇ ਉਹਦੇ ਭਰਾ
ਦੀ ਹੱਤਿਆ ਕਰਨ ਵਾਲਿਆਂ ਦੀ ਸ਼ਨਾਖ਼ਤ ਹੋ ਗਈ ਹੈ ਤੇ ਜਲਦੀ ਹੀ ਮੁਲਜ਼ਮਾਂ ਨੂੰ ਕਟਹਿਰੇ ’ਚ ਖੜ੍ਹਾ ਕੀਤਾ ਜਾਵੇਗਾ। ਸ੍ਰੀ ਮਲਿਕ ਨੇ ਇਸ ਦੌਰਾਨ ਸੂਬਾਈ ਪ੍ਰਸ਼ਾਸਨ ਦੀਆਂ ਪ੍ਰਾਪਤੀਆਂ ਦਾ ਵੀ ਗੁਣਗਾਣ ਕੀਤਾ।
ਇਥੇ ਸਿਵਲ ਸਕੱਤਰੇਤ ’ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਰਾਜਪਾਲ ਨੇ ਕਿਹਾ, ‘ਮੈਨੂੰ ਨਰਿੰਦਰ ਮੋਦੀ (ਪ੍ਰਧਾਨ ਮੰਤਰੀ) ਨੇ ਲੋਕਾਂ ਤਕ ਰਸਾਈ ਲਈ ਖੁੱਲ੍ਹਾ ਹੱਥ ਦਿੱਤਾ ਹੈ। ਮੈਨੂੰ ਲੋਕਾਂ ਨਾਲ ਮਿਲਣ, ਉਨ੍ਹਾਂ ਦੇ ਕੰਮ ਕਰਨ, ਸੂਬੇ ਦਾ ਵਿਕਾਸ ਯਕੀਨੀ ਬਣਾਉਣ ਤੇ ਅਜਿਹਾ ਮਾਹੌਲ ਵਿਕਸਤ ਕਰਨ ਲਈ ਕਿਹਾ ਗਿਆ ਹੈ, ਜਿਸ ਵਿੱਚ ਗੱਲਬਾਤ ਕੀਤੀ ਜਾ ਸਕੇ।’ ਉਨ੍ਹਾਂ ਕਿਹਾ, ‘ਜੇਕਰ ਤੁਸੀਂ (ਮੀਡੀਆ) ਸਾਨੂੰ ਚਾਰ ਤੋਂ ਛੇ ਮਹੀਨੇ ਦਿੰਦੇ ਹੋ ਤਾਂ ਅਸੀਂ ਗੱਲਬਾਤ ਲਈ ਮਾਹੌਲ ਤਿਆਰ ਕਰਨ ਦੀ ਕੋਸ਼ਿਸ਼ ਕਰ ਸਕਦੇ ਹਾਂ।’ ਸਥਾਨਕ ਚੋਣਾਂ ’ਚ ਦੋ ਖੇਤਰੀ ਪਾਰਟੀਆਂ ਨੈਸ਼ਨਲ ਕਾਨਫਰੰਸ ਤੇ ਪੀਡੀਪੀ ਦੀ ਗ਼ੈਰਹਾਜ਼ਰੀ ਸਬੰਧੀ ਪੁੱਛੇ ਜਾਣ ’ਤੇ ਰਾਜਪਾਲ ਨੇ ਕਿਹਾ ਕਿ ਉਨ੍ਹਾਂ (ਦੋਵਾਂ ਪਾਰਟੀਆਂ) ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋ ਗਿਆ ਹੈ ਤੇ ਹੁਣ ਉਹ ਪੰਚਾਇਤ ਚੋਣਾਂ ਦਾ ਹਿੱਸਾ ਬਣਨਗੀਆਂ।
ਰਾਜਪਾਲ ਨੇ ਕਿਹਾ ਕਿ ਕਿਸ਼ਤਵਾੜ ਜ਼ਿਲ੍ਹੇ ਵਿੱਚ ਸੀਨੀਅਰ ਭਾਜਪਾ ਆਗੂ ਅਨਿਲ ਪਰੀਹਾਰ ਤੇ ਉਹਦੇ ਭਰਾ ਦੀ ਹੱਤਿਆ ਕਰਨ ਵਾਲਿਆਂ ਦੀ ਪਛਾਣ ਹੋ ਗਈ ਹੈ ਤੇ ਜਲਦੀ ਹੀ ਨਤੀਜੇ ਤੁਹਾਡੇ (ਮੀਡੀਆ) ਸਾਹਮਣੇ ਹੋਣਗੇ।

ਸਖ਼ਤ ਸੁਰੱਖਿਆ ਹੇਠ ਸ਼ਬਰੀਮਾਲਾ ਮੰਦਰ ਦੇ ਦੁਆਰ ਖੋਲ੍ਹੇ

ਸ਼ਬਰੀਮਾਲਾ-ਇੱਥੇ ਅਯੱਪਾ ਮੰਦਰ ਵਿਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਦੋ ਰੋਜ਼ਾ ਵਿਸ਼ੇਸ਼ ਪੂਜਾ ਅਰਚਨਾ ਲਈ ਦੁਆਰ ਖੋਲ੍ਹੇ ਗਏ। ਤਿੰਨ ਹਫ਼ਤੇ ਪਹਿਲਾਂ ਸੁਪਰੀਮ ਕੋਰਟ ਨੇ ਇਸ ਮੰਦਰ ਵਿਚ ਔਰਤਾਂ ਨੂੰ ਮੱਥਾ ਟੇਕਣ ਦਾ ਹੱਕ ਦਿੱਤਾ ਸੀ। ਹਾਲਾਂਕਿ ਅੱਜ ਮੰਦਰ ਦੇ ਆਸ ਪਾਸ 10-50 ਸਾਲ ਦੀ ਉਮਰ ਦੀ ਕੋਈ ਔਰਤ ਨਜ਼ਰ ਨਹੀਂ ਆਈ ਪਰ ਪੁਲੀਸ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਹੈ ਕਿ 25 ਸਾਲ ਦੀ ਇਕ ਔਰਤ ਆਪਣੇ ਪਤੀ ਤੇ ਬੱਚਿਆਂ ਸਹਿਤ ਮੰਦਰ ਵੱਲ ਆ ਰਹੀ ਹੈ।ਇਸ ਔਰਤ ਦੀ ਪਛਾਣ ਅੰਜੂ ਅਲਾਪੁੜਾ ਜ਼ਿਲੇ ਵਿਚ ਚੇਰਥਾਲਾ ਵਾਸੀ ਵਜੋਂ ਹੋਈ ਹੈ ਜੋ ਪੁਲੀਸ ਕੰਟਰੋਲ ਰੂਮ ਵਿਚ ਪੁੱਜ ਗਈ ਹੈ। ਉਹ ਸ਼ਬਰੀਮਾਲਾ ਮੰਦਰ ਵਿਚ ਮੱਥਾ ਟੇਕਣ ਲਈ ਪੁਲੀਸ ਤੋਂ ਸੁਰੱਖਿਆ ਮੰਗ ਰਹੀ ਹੈ ਪਰ ਇਸ ਸਬੰਧੀ ਦੇਰ ਰਾਤ ਤੱਕ ਕੋਈ ਫੈਸਲਾ ਨਹੀਂ ਹੋ ਸਕਿਆ ਸੀ। ਸ਼ਬਰੀਮਾਲਾ ਦੇ ਚੱਪੇ ਚੱਪੇ ’ਤੇ ਪੁਲੀਸ ਦਾ ਪਹਿਰਾ ਹੈ ਤੇ ਬਹੁਤ ਸਾਰੀਆਂ ਥਾਵਾਂ ’ਤੇ ਸਰਵੇਲੈਂਸ ਕੈਮਰੇ ਤੇ ੋਬਾਈਲ ਫੋਨ ਜੈਮਰ ਲਾਏ ਗਏ ਹਨ। ਕੇਰਲਾ ਸਰਕਾਰ ਨੇ ਮੰਦਰ ਵਿਚ ਔਰਤਾਂ ਨੂੰ ਮੱਥਾ ਟੇਕਣ ਦਾ ਹੱਕ ਦੇਣ ਬਾਰੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਲਾਗੂ ਕਰਾਉਣ ਦਾ ਅਹਿਦ ਲਿਆ ਹੈ। ਮੰਦਰ ਦੇ ਮੁੱਖ ਪੁਜਾਰੀ ਕੰਦਾਰਾਰੂ ਰਾਜੀਵਰੂ ਤੇ ਉੂਨੀਕ੍ਰਿਸ਼ਨਨ ਨੰਬੂਤਿਰੀ ਦੋਵਾਂ ਨੇ ਸ਼ਾਮੀਂ ਪੰਜ ਵਜੇ ਮੰਦਰ ਦੇ ਦੁਆਰ ਖੋਲ੍ਹੇ। ਮੰਦਰ ਦੇ ਅਹਿਲਕਾਰਾਂ ਮੁਤਾਬਕ ਮੰਦਰ ਦੇ ਦੁਆਰ ਭਲਕੇ ਰਾਤੀਂ ਦਸ ਵਜੇ ਬੰਦ ਕੀਤੇ ਜਾਣਗੇ। ਇਸ ਮੌਕੇ ਭਾਜਪਾ ਦੇ ਕਈ ਆਗੂ ਤੇ ਅਯੱਪਾ ਧਰਮ ਸੈਨਾ ਦੇ ਮੁਖੀ ਰਾਹੁਲ ਈਸ਼ਵਰ ਵੀ ਪਹੁੰਚੇ ਹੋਏ ਸਨ।ਇਸ ਦੌਰਾਨ, ਕੁਝ ਟੀਵੀ ਚੈਨਲਾਂ ਨੇ ਇਕ ਵੀਡਿਓ ਕਲਿਪ ਨਸ਼ਰ ਕੀਤੀ ਹੈ ਜਿਸ ਵਿਚ ਭਾਜਪਾ ਦੀ ਕੇਰਲਾ ਇਕਾਈ ਦੇ ਮੁਖੀ ਪੀ ਐਸ ਸ੍ਰੀਧਰਨ ਪਿੱਲੇ ਇਹ ਕਹਿੰਦੇ ਸੁਣੇ ਜਾ ਰਹੇ ਹਨ ਕਿ ਸ਼ਬਰੀਮਾਲਾ ਮੰਦਰ ਦੇ ਮੁੱਖ ਪੁਜਾਰੀ ਨੇ ਉਨ੍ਹਾਂ ਨਾਲ ਸਲਾਹ ਕਰ ਕੇ ਹੀ ਇਹ ਧਮਕੀ ਦਿੱਤੀ ਸੀ ਕਿ ਜੇ ਮਾਹਵਾਰੀ ਦੀ ਉਮਰ ਦੀਆਂ ਔਰਤਾਂ ਮੱਥਾ ਟੇਕਣ ਆਈਆਂ ਤਾਂ ਉਹ ਮੰਦਰ ਦੇ ਦਰਵਾਜ਼ੇ ਬੰਦ ਕਰਵਾ ਦੇਣਗੇ। ਪਿੱਲੇ ਨੇ ਐਤਵਾਰ ਨੂੰ ਕੋੜੀਕੋਡ ਵਿਚ ਭਾਜਪਾ ਯੁਵਾ ਮੋਰਚੇ ਦੇ ਸਮਾਗਮ ’ਚ ਇਹ ਟਿੱਪਣੀ ਕੀਤੀ ਸੀ ਜਿਸ ’ਤੇ ਸੱਤਾਧਾਰੀ ਸੀਪੀਐਮ ਤੇ ਵਿਰੋਧੀ ਕਾਂਗਰਸ ਪਾਰਟੀ ਨੇ ਸਖ਼ਤ ਰੱਦੇਅਮਲ ਕੀਤਾ ਹੈ। ਵੀਡੀਓ ਵਿਚ ਪਿੱਲੇ ਕਹਿ ਰਹੇ ਹਨ ਕਿ ਆਯੱਪਾ ਮੰਦਰ ਦੇ ਪੁਜਾਰੀ ਨੇ ਉਨ੍ਹਾਂ ਤੋਂ ਪੁੱਛਿਆ ਕਿ ਜੇ ਉਨ੍ਹਾਂ ਮਹਿਲਾ ਸ਼ਰਧਾਲੂਆਂ ਨੂੰ ਦੇਖ ਕੇ ਮੰਦਰ ਦੇ ਦਰ ਬੰਦ ਕਰਵਾ ਦਿੱਤੇ ਤਾਂ ਕਿ ਸੁਪਰੀਮ ਕੋਰਟ ਦੇ ਹੁਕਮਾਂ ਦਾ ਨਿਰਾਦਰ ਹੋਵੇਗਾ। ਇਸ ’ਤੇ ਪਿੱਲੇ ਨੇ ਕਿਹਾ ਕਿ ਨਹੀਂ, ਬਿਲਕੁਲ ਨਹੀਂ। ਹਜ਼ਾਰਾਂ ਸ਼ਰਧਾਲੂ ਉਨ੍ਹਾਂ ਦੇ ਨਾਲ ਹਨ। ਉਨ੍ਹਾਂ ਕਿਹਾ ਕਿ ਸ਼ਾਂਤੀ ਸਾਡੀ ਤਾਕਤ ਹੈ, ਕਮਜ਼ੋਰੀ ਨਹੀਂ।