Home / ਭਾਰਤ (page 20)

ਭਾਰਤ

ਅਲੋਕ ਵਰਮਾ ਦੀ ਪਟੀਸ਼ਨ ‘ਤੇ ਸੁਪਰੀਮ ਕੋਰਟ ‘ਚ ਸੁਣਵਾਈ ਅੱਜ

ਨਵੀਂ ਦਿੱਲੀ – ਸੁਪਰੀਮ ਕੋਰਟ ‘ਚ ਅੱਜ ਸੀ.ਬੀ.ਆਈ. ਬਨਾਮ ਸੀ.ਬੀ.ਆਈ. ਮਾਮਲੇ ‘ਚ ਡਾਇਰੈਕਟਰ ਅਲੋਕ ਵਰਮਾ ਦੀ ਪਟੀਸ਼ਨ ‘ਤੇ ਸੁਣਵਾਈ ਹੋਣ ਜਾ ਰਹੀ ਹੈ। ਪਟੀਸ਼ਨ ‘ਤੇ ਚੀਫ ਜਸਟਿਸ ਰੰਜਨ ਗੋਗੋਈ ਦੀ ਬੈਂਚ ਸੁਣਵਾਈ ਕਰੇਗੀ।

ਫੈਸ਼ਨ ਡਿਜ਼ਾਈਨਰ ਮਾਇਆ ਲਖਾਨੀ ਦਾ ਕਤਲ

ਨਵੀਂ ਦਿੱਲੀ-ਇੱਥੇ ਵਸੰਤ ਕੁੰਜ ਐਨਕਲੇਵ ਵਿਚ ਬੀਤੀ ਰਾਤ ਫੈਸ਼ਨ ਡਿਜ਼ਾਈਨਰ ਮਾਇਆ ਲਖਾਨੀ ਦਾ ਕਤਲ ਕਰ ਦਿੱਤਾ ਗਿਆ। ਪੁਲੀਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ ਮੁਲਜ਼ਮਾਂ ਨੂੰ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ।
ਜਾਣਕਾਰੀ ਅਨੁਸਾਰ ਮਾਇਆ ਲਖਾਨੀ ਦੇ ਮੁੱਖ ਦਰਜੀ ਰਾਹੁਲ ਅਨਵਰ (24 ਸਾਲ), ਉਸ ਦੇ ਭਰਾ ਰਹਿਮਤ (24 ਸਾਲ) ਤੇ ਉਸ ਦੇ ਦੋਸਤ ਵਾਸੀਮ (25 ਸਾਲ) ਨੇ ਕਥਿਤ ਤੌਰ ’ਤੇ ਖ਼ੁਦ ਵਸੰਤ ਕੁੰਜ (ਦੱਖਣੀ) ਥਾਣੇ ਵਿਚ ਪੁੱਜ ਕੇ ਦੱਸਿਆ ਕਿ ਉਨ੍ਹਾਂ ਨੇ ਮਾਇਆ ਲਖਾਨੀ ਅਤੇ ਉਸ ਦੇ ਘਰੇਲੂ ਨੌਕਰ ਬਹਾਦਰ (50 ਸਾਲ) ਦਾ ਕਤਲ ਕਰ ਦਿੱਤਾ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਹਿਰਾਸਤ ਵਿਚ ਲੈ ਕੇ ਘਟਨਾ ਸਥਾਨ ਦਾ ਮੁਆਇਨਾ ਕਰਕੇ ਤੱਥ ਇਕੱਠੇ ਕੀਤੇ ਤੇ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ। ਪੁੱਛ-ਪੜਤਾਲ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਹ ਮਾਇਆ ਲਖਾਨੀ ਦੇ ਘਰ ਵਿਚ ਬਣਾਈ ਸਿਲਾਈ ਵਰਕਸ਼ਾਪ ਵਿਚ ਕਈ ਸਾਲਾਂ ਤੋਂ ਕੰਮ ਕਰਦੇ ਸਨ। ਮਾਇਆ ਵੱਲੋਂ ਉਨ੍ਹਾਂ ਨੂੰ ਰੋਕ-ਰੋਕ ਕੇ ਕਿਸ਼ਤਾਂ ਵਿਚ ਪੈਸੇ ਦੇਣ ਕਾਰਨ ਉਨ੍ਹਾਂ ਤੇ ਮਾਲਕਣ ਵਿਚਾਲੇ ਤਕਰਾਰ ਵਧ ਗਈ ਸੀ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਤਿੰਨਾਂ ਨੇ ਘਰ ਵਿਚੋਂ ਕੀਮਤੀ ਗਹਿਣੇ ਤੇ ਹੋਰ ਸਾਮਾਨ ਵੀ ਚੋਰੀ ਕੀਤਾ ਤੇ ਮਾਇਆ ਦੀ ਕਾਰ ਵਿਚ ਹੀ ਉੱਥੋਂ ਨਿਕਲ ਗਏ। ਫਿਰ ਤੜਕੇ 2.45 ਵਜੇ ਥਾਣੇ ਪੁੱਜੇ ਤੇ ਆਤਮ-ਸਮਰਪਣ ਕਰ ਦਿੱਤਾ।
ਦੱਸਣਯੋਗ ਹੈ ਕਿ ਮਾਇਆ ਦਾ ਗ੍ਰੀਨ ਪਾਰਕ ਇਲਾਕੇ ਵਿਚ ਬੁਟੀਕ ਹੈ ਤੇ ਸਿਲਾਈ ਦਾ ਕੰਮ ਉਸ ਦੇ ਘਰ ਵਿਚ ਹੀ ਹੁੰਦਾ ਸੀ। ਉਹ ਦਿੱਲੀ ਦੇ ਉਘੇ ਫੈਸ਼ਨ ਡਿਜ਼ਾਈਨਰਾਂ ਵਿਚੋਂ ਇਕ ਸੀ। ਪੁਲੀਸ ਮੁਲਜ਼ਮਾਂ ਦਾ ਰਿਮਾਂਡ ਲੈ ਕੇ ਹੋਰ ਪੁੱਛ-ਪੜਤਾਲ ਕਰਨ ਵਿਚ ਜੁਟ ਗਈ ਹੈ।

ਆਇਰਲੈਂਡ ਨੂੰ 52 ਦੌੜਾਂ ਨਾਲ ਹਰਾ ਕੇ ਭਾਰਤ ਸੈਮੀ ਫਾਈਨਲ ’ਚ

ਪ੍ਰੋਵਿਡੈਂਸ (ਗੁਆਇਨਾ)-ਭਾਰਤੀ ਮਹਿਲਾ ਟੀਮ ਨੇ ਟੀ-20 ਵਿਸ਼ਵ ਕੱਪ ਕ੍ਰਿਕਟ ਦੇ ਗਰੁੱਪ ਬੀ ’ਚ ਆਇਰਲੈਂਡ ਨੂੰ 52 ਦੌੜਾਂ ਨਾਲ ਹਰਾ ਕੇ ਜਿੱਤਾਂ ਦੀ ਹੈਟਟ੍ਰਿਕ ਲਗਾਉਂਦਿਆਂ ਸੈਮੀ ਫਾਈਨਲ ’ਚ ਦਾਖ਼ਲਾ ਹਾਸਲ ਕਰ ਲਿਆ ਹੈ। ਭਾਰਤ ਨੇ ਮਿਤਾਲੀ ਰਾਜ ਦੇ ਨੀਮ ਸੈਂਕੜੇ ਨਾਲ 6 ਵਿਕਟਾਂ ਗੁਆ ਕੇ 145 ਦੌੜਾਂ ਬਣਾਈਆਂ ਸਨ। ਆਇਰਲੈਂਡ ਦੀ ਟੀਮ 8 ਵਿਕਟਾਂ ਗੁਆ ਕੇ ਮਹਿਜ਼ 93 ਦੌੜਾਂ ਹੀ ਬਣਾ ਸਕੀ। ਰਾਧਾ ਯਾਦਵ ਨੇ ਤਿੰਨ ਅਤੇ ਦੀਪਤੀ ਸ਼ਰਮਾ ਨੇ 2 ਵਿਕਟਾਂ ਲਈਆਂ। ਆਇਰਲੈਂਡ ਵੱਲੋਂ ਜੋਇਸ ਨੇ ਸਭ ਤੋਂ ਵਧ 33 ਦੌੜਾਂ ਦਾ ਯੋਗਦਾਨ ਦਿੱਤਾ।
ਇਸ ਤੋਂ ਪਹਿਲਾਂ ਮਿਤਾਲੀ ਰਾਜ ਨੇ 56 ਗੇਂਦਾਂ ’ਚ 51 ਦੌੜਾਂ ਬਣਾਈਆਂ। ਉਸ ਨੇ ਸਮ੍ਰਿਤੀ ਮੰਦਾਨਾ (29 ਗੇਂਦਾਂ ’ਚ 33 ਦੌੜਾਂ) ਨਾਲ ਪਹਿਲੇ ਵਿਕਟ ਲਈ 67 ਅਤੇ ਜੈਮਿਮਾ ਰੌਡਰਿਗਜ਼ (11 ਗੇਂਦਾਂ ’’ਚ 18 ਦੌੜਾਂ) ਨਾਲ ਦੂਜੇ ਵਿਕਟ ਲਈ 40 ਦੌੜਾਂ ਦੀ ਦੋ ਅਹਿਮ ਸਾਂਝੇਦਾਰੀਆਂ ਕੀਤੀਆਂ। ਆਇਰਲੈਂਡ ਲਈ ਕਿਮ ਗਾਰਥ ਨੇ ਦੋ ਵਿਕਟਾਂ ਹਾਸਲ ਕੀਤੀਆਂ। ਮੈਚ ਤੋਂ ਪਹਿਲਾਂ ਮੀਂਹ ਕਾਰਨ ਦੋਵੇਂ ਟੀਮਾਂ ’ਚੋਂ ਕੋਈ ਵੀ ਟੀਮ ਪਹਿਲਾਂ ਬੱਲੇਬਾਜ਼ੀ ਨਹੀਂ ਕਰਨਾ ਚਾਹੁੰਦੀ ਸੀ। ਟਾਸ ਹਾਰਨ ਕਾਰਨ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਲਈ ਮੈਦਾਨ ’ਚ ਉਤਰਨਾ ਪਿਆ। ਨਿਊਜ਼ੀਲੈਂਡ ਖ਼ਿਲਾਫ਼ ਸੈਂਕੜਾ ਬਣਾਉਣ ਵਾਲੀ ਕਪਤਾਨ ਹਰਮਨਪ੍ਰੀਤ ਕੌਰ ਨੇ ਰਿਚਰਡਸਨ ਦੀ ਗੇਂਦ ’ਤੇ ਛੱਕਾ ਜੜਿਆ ਪਰ ਅਗਲੀ ਗੇਂਦ ’ਤੇ ਉਹ ਕੈਚ ਆਊਟ ਹੋ ਗਈ। ਉਸ ਨੇ ਸਿਰਫ਼ ਸੱਤ ਦੌੜਾਂ ਬਣਾਈਆਂ।

ਰਾਫੇਲ ਮਾਮਲੇ ”ਚ ”ਗਾਰੰਟੀ ਨਾ ਹੋਣ” ਨੂੰ ਲੈ ਕੇ ਰਾਹੁਲ ਨੇ ਵਿੰਨ੍ਹਿਆ ਪੀ ਐੱਮ ਮੋਦੀ ”ਤੇ ਨਿਸ਼ਾਨਾ

ਨਵੀਂ ਦਿੱਲੀ-ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਰਾਫੇਲ ਜਹਾਜ਼ ਸੌਦੇ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ‘ਤੇ ਫਿਰ ਤੋਂ ਨਿਸ਼ਾਨਾ ਵਿੰਨਿਆ ਹੈ ਅਤੇ ਦੋਸ਼ ਲਗਾਇਆ ਹੈ ਕਿ ਲੜਾਕੂ ਜਹਾਜ਼ ਦੀ ਖਰੀਦ ਦੇ ਹਵਾਲੇ ‘ਚ ਫਰਾਂਸ ਤੋਂ ਕੋਈ ‘ਸਰਕਾਰੀ ਗਾਂਰੰਟੀ’ ਨਹੀਂ ਦਿੱਤੀ ਗਈ ਹੈ।
ਰਾਹੁਲ ਗਾਂਧੀ ਨੇ ਟਵੀਟ ਰਾਹੀਂ ਕਿਹਾ ਹੈ,”ਰਾਫੇਲ ਮਾਮਲੇ ‘ਚ ਇਕ ਨਵਾਂ ਮੋੜ ਸਾਹਮਣੇ ਆਇਆ ਹੈ। (ਸੌਦੇ ਨੂੰ ਲੈ ਕੇ) ਫਰਾਂਸ ਦੀ ਸਰਕਾਰ ਨੇ ਕੋਈ ਗਾਰੰਟੀ ਨਹੀਂ ਦਿੱਤੀ ਹੈ ਪਰ ਸਾਡਾ ਪ੍ਰਧਾਨ ਮੰਤਰੀ ਕਹਿੰਦਾ ਹੈ ਕਿ ਫਰਾਂਸ ਦੀ ਸਰਕਾਰ ਨੇ ਭਰੋਸੇਮੰਦ ਬਣੇ ਰਹਿਣ ਦੇ ਲਈ ਇਕ ਪੱਤਰ ਦਿੱਤਾ ਹੈ।” ਉਨ੍ਹਾਂ ਨੇ ਸਵਾਲ ਕੀਤਾ,”ਕੀ ਇਹ ਸਰਕਾਰਾਂ ਦੇ ਵਿਚਾਲੇ ਸਮਝੌਤਾ ਕੀਤੇ ਜਾਣ ਦਾ ਵੱਡਾ ਆਧਾਰ ਹੈ?”ਇਸ ਤੋਂ ਪਹਿਲਾਂ ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੂਰਜੇਵਾਲ ਨੇ ਵੀ ਬੈਂਕ ਗਾਂਰੰਟੀ ਜਾਂ ਸਰਕਾਰੀ ਗਾਰੰਟੀ ਦੇ ਮੁੱਦੇ ਨੂੰ ਲੈ ਕੇ ਪ੍ਰਧਾਨ ਮੰਤਰੀ ‘ਤੇ ਨਿਸ਼ਾਨਾ ਵਿੰਨਿਆ ਹੈ। ਸੂਰਜੇਵਾਲ ਨੇ ਦਾਅਵਾ ਕੀਤਾ,”ਪ੍ਰਧਾਨਮੰਤਰੀ ਨੇ ਬੈਂਕ ਗਾਰੰਟੀ ਨੂੰ ਮਾਫ ਕਰ ਦਿੱਤਾ, ਜੋ ਦੇਸ਼ ਦੀ ਸੁਰੱਖਿਆ ਨਾਲ ਖਿਲਵਾੜ ਹੈ ਪਰ ਕਾਨੂੰਨ ਮੰਤਰਾਲੇ ਨੇ ਸਲਾਹ ਦਿੱਤੀ ਸੀ ਕਿ ਬੈਂਕ ਗਾਰੰਟੀ ਫ੍ਰਾਂਸ ਦੀ ਸਰਕਾਰ ਤੋਂ ਲਈ ਜਾਵੇ।”ਉਨ੍ਹਾਂ ਨੇ ਕਿਹਾ, ”ਸੱਤ ਮਾਰਚ 2016 ਨੂੰ ਉਸ ਸਮੇਂ ਰੱਖਿਆ ਮੰਤਰੀ ਨੇ ਕਾਨੂੰਨ ਮੰਤਰਾਲੇ ਦੀ ਰਾਏ ਤੋਂ ਵੱਖਰੀ ਰਾਏ ਰੱਖਣ ਤੋਂ ਇਨਕਾਰ ਕਰ ਦਿੱਤਾ। ਏਅਰ ਐਕਵਾਇਰਿੰਗ ਵਿੰਗ ਨੇ ਸਾਫ ਕਿਹਾ ਹੈ ਕਿ ਬੈਂਕ ਗਾਰੰਟੀ ਦੇ ਬਗੈਰ ਸੌਦਾ ਨਹੀਂ ਹੋ ਸਕਦਾ ਪਰ ਮੋਦੀ ਜੀ ਕਹਿੰਦੇ ਹੈ ਕਿ ਬੈਂਕ ਗਾਰੰਟੀ ਦੀ ਕੋਈ ਜਰੂਰਤ ਨਹੀਂ ਹੈ। ਉਨ੍ਹਾਂ ਨੇ ਕਾਨੂੰਨ ਮੰਤਰਾਲੇ, ਏਅਰ ਐਕਵਾਇਰਿੰਗ ਵਿੰਗ ਅਤੇ ਆਪਣੇ ਰੱਖਿਆ ਮੰਤਰੀ ਦੀ ਰਾਏ ਨੂੰ ਖਾਰਿਜ ਕਰ ਦਿੱਤਾ।” ਉਨ੍ਹਾਂ ਨੇ ਸਵਾਲ ਕੀਤਾ ਹੈ ਕਿ ਪ੍ਰਧਾਨ ਮੰਤਰੀ ਨੇ ਰਾਸ਼ਟਰੀ ਹਿਤ ਨਾਲ ਸਮਝੌਤਾ ਕਿਉ ਕੀਤਾ। ਕਾਂਗਰਸ ਅਤੇ ਰਾਹੁਲ ਗਾਂਧੀ ਨੇ ਨਵੇਂ ਦੋਸ਼ਾਂ ‘ਤੇ ਸਰਕਾਰ ਜਾਂ ਭਾਜਪਾ ਵਾਲੇ ਪਾਸੇ ਤੋਂ ਫਿਲਹਾਲ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

ਭਾਜਪਾ ਨੂੰ ਝਟਕਾ, 3 ਮੰਤਰੀਆਂ ਸਮੇਤ 64 ਨੇਤਾ ਕਾਂਗਰਸ ”ਚ ਸ਼ਾਮਿਲ

ਮੱਧਪ੍ਰਦੇਸ਼-ਮੱਧਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ‘ਚ ਵੱਡੀ ਸਿਆਸੀ ਹਲਚਲ ਦੇਖਣ ਨੂੰ ਮਿਲ ਰਹੀ ਹੈ। ਪਾਰਟੀ ਨੇ 3 ਸਾਬਕਾ ਮੰਤਰੀਆਂ ਸਮੇਤ 64 ਨੇਤਾਵਾਂ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਹੈ। ਬੀ. ਜੇ. ਪੀ. ਨੇ ਸਾਬਕਾ ਕੇਂਦਰੀ ਮੰਤਰੀ ਸਰਤਾਜ ਸਿੰਘ, ਰਾਜ ਦੇ ਸਾਬਕਾ ਮੰਤਰੀ ਰਾਮਕ੍ਰਿਸ਼ਣ ਕੁਸੁਮਾਰਿਆ ਅਤੇ ਗਵਾਲੀਅਰ ਦੀ ਸਾਬਕਾ ਮੇਅਰ ਸਮੀਖਿਆ ਗੁਪਤਾ ਸਮੇਤ 64 ਨੇਤਾਵਾਂ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਹੈ।
ਬੀ. ਜੇ. ਪੀ. ਨੇ ਇਨ੍ਹਾਂ 3 ਵੱਡੇ ਨੇਤਾਵਾਂ ਨੂੰ ਟਿਕਟ ਨਹੀਂ ਦਿੱਤੀ ਸੀ, ਜਿਸ ਕਾਰਨ ਉਹ ਕਾਂਗਰਸ ਦੇ ਟਿਕਟ ਤੋਂ ਚੋਣ ਲੜਨ ਜਾ ਰਹੇ ਹਨ। ਇਨ੍ਹਾਂ ਬਾਗੀਆਂ ਨੂੰ 6 ਸਾਲ ਦੇ ਲਈ ਪਾਰਟੀ ਤੋਂ ਬਾਹਰ ਕੱਢ ਦਿੱਤਾ ਗਿਆ ਹੈ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬੀ. ਜੇ. ਪੀ. ਨੇ ਵੱਡੀ ਅਨੁਸ਼ਾਸ਼ਨਹੀਣ ਕਾਰਵਾਈ ਕਰਦੇ ਹੋਏ 64 ਬਾਗੀਆਂ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਹੈ।

ਰਾਜਨਾਥ ਸਿੰਘ ਨੇ ਨਕਸਲੀਆਂ ਨੂੰ ਆਤਮ ਸਮਰਪਣ ਕਰਨ ਦੀ ਕੀਤੀ ਅਪੀਲ

ਰਾਏਪੁਰ – ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਛੱਤੀਸਗੜ੍ਹ ‘ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਨਕਸਲੀਆਂ ਨੂੰ ਆਤਮ ਸਮਰਪਣ ਕਰ ਦੀ ਅਪੀਲ ਕਰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ਉਨ੍ਹਾਂ ਦੇ ਮੁੜ ਵਸੇਬੇ ਦੀ ਜ਼ਿੰਮੇਵਾਰੀ ਲੈਂਦੀ ਹੈ।

ਮੋਦੀ ਵੱਲੋਂ ਅਮਰੀਕੀ ਉਪ ਰਾਸ਼ਟਰਪਤੀ ਨਾਲ ਮੁਲਾਕਾਤ

ਸਿੰਗਾਪੁਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕਾ ਦੇ ਉੱਪ ਰਾਸ਼ਟਰਪਤੀ ਮਾਈਕ ਪੈਂਸ ਨੇ ਇੱਥੇ ਮੁਲਾਕਾਤ ਕਰਕੇ ਰੱਖਿਆ, ਕਾਰੋਬਾਰੀ ਸਹਿਯੋਗ, ਅਤਿਵਾਦ ਰੋਕਣ ਤੇ ਹੋਰ ਆਲਮੀ ਮੁੱਦਿਆਂ ਬਾਰੇ ਖੁੱਲ੍ਹ ਕੇ ਚਰਚਾ ਕੀਤੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਦੱਸਿਆ ਕਿ ਦੋਵਾਂ ਆਗੂਆਂ ਵੱਲੋਂ ਅੱਜ ਇਹ ਮੁਲਾਕਾਤ ਪੂਰਬੀ ਏਸ਼ੀਆ ਸੰਮੇਲਨ ਦਰਮਿਆਨ ਕੀਤੀ ਗਈ ਹੈ। ਇਸ ਦੌਰਾਨ ਦੋਵਾਂ ਆਗੂਆਂ ਨੇ ਆਲਮੀ ਮੁੱਦਿਆਂ ਤੋਂ ਇਲਾਵਾ ਦੋਵਾਂ ਮੁਲਕਾਂ ਵਿਚਾਲੇ ਆਪਸੀ ਸਹਿਯੋਗ ਵਧਾਉਣ ਸਬੰਧੀ ਉਸਾਰੂ ਗੱਲਬਾਤ ਕੀਤੀ ਹੈ। ਸ੍ਰੀ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਪੈਂਸ ਨੇ ਟਵੀਟ ਕੀਤਾ, ‘ਪ੍ਰਧਾਨ ਮੰਤਰੀ ਨਾਲ ਸਾਡੇ ਮੁਕਤ ਤੇ ਖੁੱਲ੍ਹੇ ਭਾਰਤ-ਪ੍ਰਸ਼ਾਂਤ ਖੇਤਰ ਅਤੇ ਸੁਰੱਖਿਆ ਤੇ ਅਤਿਵਾਦ ਖ਼ਿਲਾਫ ਸਹਿਯੋਗ ਬਾਰੇ ਵਿਚਾਰਾਂ ਬਾਰੇ ਚਰਚਾ ਕੀਤੀ ਗਈ।’ ਪੈਂਸ ਦੇ ਦਫਤਰ ਵੱਲੋਂ ਜਾਰੀ ਸੂਚਨਾ ਅਨੁਸਾਰ ਉਨ੍ਹਾਂ ਨੇ ਭਾਰਤ ਨਾਲ ਖੁੱਲ੍ਹੇ, ਪਾਰਦਰਸ਼ੀ ਤੇ ਦੁਵੱਲੇ ਕਾਰੋਬਾਰ ਦੇ ਉਤਸ਼ਾਹ ਲਈ ਜ਼ੋਰ ਦਿੱਤਾ ਹੈ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਵਿਦੇਸ਼ ਸਕੱਤਰ ਵਿਜੈ ਗੋਖਲੇ ਨੇ ਕਿਹਾ ਕਿ ਇਹ ਬਹੁਤ ਹੀ ਸ਼ਾਨਦਾਰ ਮੀਟਿੰਗ ਰਹੀ। ਉਨ੍ਹਾਂ ਕਿਹਾ, ‘ਦੋਵਾਂ ਆਗੂਆਂ ਨੇ ਦੁਵੱਲੇ ਸਬੰਧ ਮਜ਼ਬੂਤ ਕਰਨ ਤੇ ਆਲਮੀ ਮੁੱਦਿਆਂ ’ਤੇ ਸਹਿਮਤੀ ਦਿਖਾਈ ਅਤੇ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਨੂੰ ਅਗਲੇ ਮਹੀਨਿਆਂ ਤੇ 2019 ਤੱਕ ਅੱਗੇ ਲਿਜਾਣ ਬਾਰੇ ਚਰਚਾ ਕੀਤੀ।’ ਉਨ੍ਹਾਂ ਦੱਸਿਆ ਕਿ ਇਸ ਦੌਰਾਨ ਅਤਿਵਾਦ ਦੇ ਮੁੱਦੇ ’ਤੇ ਵੀ ਚਰਚਾ ਕੀਤੀ ਗਈ ਅਤੇ ਪੈਂਸ ਨੇ 26 ਨਵੰਬਰ ਨੂੰ ਮੁੰਬਈ ਹਮਲਿਆਂ ਦੇ ਦਸ ਸਾਲ ਪੂਰੇ ਹੋਣ ਬਾਰੇ ਗੱਲਬਾਤ ਕੀਤੀ ਤੇ ਅਤਿਵਾਦ ਖ਼ਿਲਾਫ਼ ਇਕੱਜੁਟਤਾ ਦਾ ਪ੍ਰਗਟਾਵਾ ਕੀਤਾ। ਸ੍ਰੀ ਮੋਦੀ ਨੇ ਪੈਂਸ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਦੇ ਧਿਆਨ ’ਚ ਲਿਆਂਦਾ ਕਿ ਮੁੰਬਈ ਹਮਲਿਆਂ ਲਈ ਜ਼ਿੰਮੇਵਾਰ ਵਿਅਕਤੀ ਪਾਕਿਸਤਾਨ ’ਚ ਸਿਆਸੀ ਆਗੂ ਬਣਨ ਦੀ ਤਿਆਰੀ ਕਰ ਰਹੇ ਹਨ, ਜੋ ਚਿੰਤਾ ਦਾ ਵਿਸ਼ਾ ਹੈ।

ਇਸਰੋ ਨੇ ਸਫ਼ਲਤਾਪੂਰਵਕ ਲਾਂਚ ਕੀਤਾ ਜੀਸੈੱਟ-29

ਸ੍ਰੀਹਰੀਕੋਟਾ (ਆਂਧਰਾ ਪ੍ਰਦੇਸ਼)-ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਜੀ. ਐਸ. ਐਲ. ਵੀ. ਮਾਰਕ-3 ਦੀ ਮਦਦ ਨਾਲ ਜੀਸੈੱਟ-29 ਉਪਗ੍ਰਹਿ ਸਫ਼ਲਤਾਪੂਰਵਕ ਲਾਂਚ ਕਰ ਦਿੱਤਾ | ਇਸ ਨੂੰ ਸ੍ਰੀਹਰੀਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਲਾਂਚ ਕੀਤਾ ਗਿਆ | ਇਹ ਉਪਗ੍ਰਹਿ ਭੂ ਸਥਿਰ ਕੇਂਦਰ ‘ਚ ਸਥਾਪਿਤ ਕੀਤਾ | ਜ਼ਿਕਰਯੋਗ ਹੈ ਕਿ ਇਸ ਸਾਲ ਇਹ ਇਸਰੋ ਦਾ ਪੰਜਵਾਂ ਲਾਂਚ ਹੈ | ਦੱਸਣਯੋਗ ਹੈ ਕਿ ਇਸ ਰਾਕਟ ‘ਚ ਦੁਨੀਆ ਦੇ ਦੂਜੇ ਸਭ ਤੋਂ ਵੱਡੇ ਬੂਸਟਰ ਐਸ-200 ਦੀ ਵਰਤੋਂ ਕੀਤੀ ਗਈ | 3423 ਕਿੱਲੋ ਵਜ਼ਨ ਦਾ ਇਹ ਉਪਗ੍ਰਹਿ ਭਾਰਤ ਦੀ ਜ਼ਮੀਨ ਤੋਂ ਲਾਂਚ ਕੀਤਾ ਗਿਆ
ਹੁਣ ਤੱਕ ਦਾ ਸਭ ਤੋਂ ਭਾਰਾ ਉਪਗ੍ਰਹਿ ਹੈ | ਇਹ ਇਕ ਸੰਚਾਰ ਉਪਗ੍ਰਹਿ ਹੈ | ਇਸ ਵਿਚ ਲੱਗੇ ਆਪ੍ਰੇਸ਼ਨਲ ਪੇਲੋਡਸ ਡਿਜ਼ੀਟਲ ਇੰਡੀਆ ਪ੍ਰੋਗਰਾਮ ਤਹਿਤ ਜੰਮੂ-ਕਸ਼ਮੀਰ ਨਾਲ ਉੱਤਰ-ਪੂਰਬੀ ਸੂਬਿਆਂ ਨੂੰ ਬਿਹਤਰ ਸੇਵਾ ਮੁਹੱਈਆ ਕਰਵਾਉਣਗੇ | ਇਸ ਨਾਲ ਇਨ੍ਹਾਂ ਖੇਤਰਾਂ ‘ਚ ਹਾਈ ਸਪੀਡ ਇੰਟਰਨੈੱਟ ਵਿਚ ਕਾਫ਼ੀ ਮਦਦ ਮਿਲੇਗੀ | ਜੀਸੈੱਟ-29 ਨਵੀਂ ਪੁਲਾੜ ਤਕਨੀਕ ਨੂੰ ਟੈਸਟ ਕਰਨ ਵਿਚ ਇਕ ਪਲੇਟਫ਼ਾਰਮ ਦੀ ਤਰ੍ਹਾਂ ਕੰਮ ਕਰੇਗਾ | ਇਸਰੋ ਦੇ ਮੁਖੀ ਕੇ. ਸਿਵਨ ਨੇ ਦੱਸਿਆ ਕਿ ਆਪ੍ਰੇਸ਼ਨਲ ਪੇਲੋਡਸ ਤੋਂ ਇਲਾਵਾ ਇਹ ਉਪਗ੍ਰਹਿ ਤਿੰਨ ਤਕਨੀਕਾਂ ਕਿਊ ਐਾਡ ਬੈਂਡਸ, ਆਪਟੀਕਲ ਕਮਿਊਨੀਕੇਸ਼ਨ ਅਤੇ ਇਕ ਹਾਈ ਰੈਜ਼ਾਲਿਊਸ਼ਨ ਕੈਮਰਾ ਵੀ ਆਪਣੇ ਨਾਲ ਲੈ ਗਿਆ ਹੈ | ਭਵਿੱਖ ਦੇ ਪੁਲਾੜ ਮਿਸ਼ਨ ਲਈ ਪਹਿਲੀ ਵਾਰ ਇਨ੍ਹਾਂ ਤਕਨੀਕਾਂ ਦਾ ਪ੍ਰੀਖਣ ਕੀਤਾ ਗਿਆ ਹੈ | ਇਸਰੋ ਅਨੁਸਾਰ ਇਹ ਜੀ. ਐਸ. ਐਲ. ਵੀ.-ਐਮ.ਕੇ. 3 ਰਾਕੇਟ ਦੀ ਦੂਜੀ ਉਡਾਣ ਹੈ, ਜੋ ਲਾਂਚ ਹੋਣ ਤੋਂ ਬਾਅਦ 10 ਸਾਲ ਤੱਕ ਕੰਮ ਕਰੇਗਾ | ਜ਼ਿਕਰਯੋਗ ਹੈ ਕਿ ਇਸ ਨੂੰ ਪੂਰੀ ਤਰ੍ਹਾਂ ਭਾਰਤ ਵਿਚ ਬਣਾਇਆ ਗਿਆ ਹੈ | ਲਾਂਚ ਹੋਣ ਦੇ ਬਾਅਦ ਇਸ ਨੂੰ ਧਰਤੀ ਤੋਂ 36000 ਕਿੱਲੋਮੀਟਰ ਦੂਰ ਜੀ.ਐਸ.ਓ. ਵਿਚ ਸਥਾਪਿਤ ਕੀਤਾ ਗਿਆ ਹੈ |

ਲੁੱਟ ਦੇ ਮਕਸਦ ਨਾਲ ਹੋਇਆ ਫ਼ੈਸ਼ਨ ਡਿਜ਼ਾਈਨਰ ਦਾ ਕਤਲ- ਜੁਆਇੰਟ ਕਮਿਸ਼ਨਰ

ਨਵੀਂ ਦਿੱਲੀ – ਦਿੱਲੀ ਦੇ ਵਸੰਤਕੁੰਜ ‘ਚ ਬੀਤੀ ਰਾਤ ਇਕ 53 ਸਾਲਾਂ ਮਹਿਲਾ ਫ਼ੈਸ਼ਨ ਡਿਜ਼ਾਈਨਰ ਤੇ ਉਸ ਦੇ ਨੌਕਰ ਦੇ ਕਤਲ ਮਾਮਲੇ ‘ਚ ਜੁਆਇੰਟ ਕਮਿਸ਼ਨਰ ਅਜੈ ਚੌਧਰੀ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਤਿੰਨਾਂ ਮੁਲਜ਼ਮਾਂ ਨੇ ਆਪਣਾ ਅਪਰਾਧ ਕਬੂਲ ਕਰ ਲਿਆ ਹੈ। ਦੋਸ਼ੀਆਂ ‘ਚੋਂ ਇਕ ਰਾਹੁਲ ਅਨਵਰ ਮ੍ਰਿਤਕਾਂ ਫ਼ੈਸ਼ਨ ਡਿਜ਼ਾਈਨਰ ਦੇ ਕੋਲ ਦਰਜ਼ੀ ਦੇ ਤੌਰ ‘ਤੇ ਕੰਮ ਕਰਦਾ ਸੀ। ਉਸ ਨੇ ਆਪਣੇ ਦੋ ਰਿਸ਼ਤੇਦਾਰਾਂ ਨਾਲ ਮਿਲ ਕੇ ਲੁੱਟ ਦੇ ਮਕਸਦ ਨਾਲ ਇਸ ਕਤਲ ਨੂੰ ਅੰਜਾਮ ਦਿੱਤਾ।

ਸ਼ਾਹਿਦ ਅਫਰੀਦੀ ਦੇ ਬਿਆਨ ‘ਤੇ ਬੋਲੇ ਰਾਜਨਾਥ ਸਿੰਘ- ਕਸ਼ਮੀਰ ਭਾਰਤ ਦਾ ਹਿੱਸਾ ਸੀ ਅਤੇ ਰਹੇਗਾ

ਨਵੀਂ ਦਿੱਲੀ – ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਖਿਡਾਰੀ ਸ਼ਾਹਿਦ ਅਫਰੀਦੀ ਦੇ ਕਸ਼ਮੀਰ ‘ਤੇ ਦਿੱਤੇ ਬਿਆਨ ‘ਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਸ਼ਾਹਿਦ ਅਫਰੀਦੀ ਨੇ ਜੋ ਗੱਲ ਕਹੀ ਹੈ ਠੀਕ ਹੀ ਕਹੀ ਹੈ। ਉਨ੍ਹਾਂ ਕਿਹਾ ਕਿ ਉਹ ਪਾਕਿਸਤਾਨ ਨਹੀਂ ਸੰਭਾਲ ਸਕਦੇ ਤਾਂ ਕਸ਼ਮੀਰ ਨੂੰ ਕੀ ਸੰਭਾਲਣਗੇ। ਕਸ਼ਮੀਰ ਭਾਰਤ ਦਾ ਹਿੱਸਾ ਹੈ ਅਤੇ ਰਹੇਗਾ। ਜਾਣਕਾਰੀ ਲਈ ਦੱਸ ਦੇਈਏ ਕਿ ਬੀਤੇ ਦਿਨ ਅਫਰੀਦੀ ਨੇ ਲੰਡਨ ‘ਚ ਇਕ ਪ੍ਰੈੱਸ ਕਾਨਫ਼ਰੰਸ ‘ਚ ਕਿਹਾ ਸੀ ਕਿ ਪਾਕਿਸਤਾਨ ਨੂੰ ਕਸ਼ਮੀਰ ਦੀ ਜਰੂਰਤ ਨਹੀਂ ਹੈ, ਪਾਕਿ ਤੋਂ ਆਪਣੇ ਚਾਰ ਸੂਬੇ ਸੰਭਾਲੇ ਨਹੀਂ ਜਾ ਰਹੇ।