ਮੁੱਖ ਖਬਰਾਂ
Home / ਭਾਰਤ (page 17)

ਭਾਰਤ

ਸੰਸਦ ਵਿੱਚ ‘ਰਾਫ਼ਾਲ ਪ੍ਰੀਖਿਆ’ ਤੋਂ ਭੱਜੇ ਮੋਦੀ: ਰਾਹੁਲ

ਨਵੀਂ ਦਿੱਲੀ-ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਸੱਜਰਾ ਹੱਲਾ ਬੋਲਦਿਆਂ ਕਿਹਾ ਕਿ ਇੰਜ ਲਗਦਾ ਹੈ ਜਿਵੇਂ ਸ੍ਰੀ ਮੋਦੀ ਸੰਸਦ ਵਿੱਚ ਰਾਫ਼ਾਲ ਕਰਾਰ ਮਾਮਲੇ ਵਿੱਚ ਪੁੱਛੇ ਸਵਾਲਾਂ ਦਾ ਜਵਾਬ ਦੇਣ ਦੀ ਥਾਂ ‘ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਲੈਕਚਰ ਦੇਣ ਲਈ ਭੱਜ ਗਏ ਹੋਣ।’ ਰਾਹੁਲ ਨੇ ਵਿਦਿਆਰਥੀਆਂ(ਐਲਪੀਯੂ ਦੇ) ਨੂੰ ਗੁਜ਼ਾਰਿਸ਼ ਕੀਤੀ ਕਿ ਉਹ ਸ੍ਰੀ ਮੋਦੀ ਨੂੰ ਉਨ੍ਹਾਂ ਵੱਲੋਂ ਪੁੱਛੇ ਚਾਰ ਸਵਾਲ ਹੀ ਪੁੱਛਣ। ਰਾਹੁਲ ਨੇ ਟਵੀਟ ਕੀਤਾ, ‘‘ਲਗਦਾ ਹੈ ਕਿ ਸਾਡੇ ਪ੍ਰਧਾਨ ਮੰਤਰੀ ਸੰਸਦ ਅਤੇ ਆਪਣੀ ਹੀ ‘ਖੁੱਲ੍ਹੀ ਕਿਤਾਬ ਵਾਲੀ ਰਾਫ਼ਾਲ ਪ੍ਰੀਖਿਆ’ ਤੋਂ ਭੱਜ ਗਏ ਹਨ ਤੇ ਉਸਦੀ ਥਾਂ ਅੱਜ ਪੰਜਾਬ ਵਿੱਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨੂੰ ਲੈਕਚਰ ਦੇਣਗੇ। ਮੈਂ ਵਿਦਿਆਰਥੀਆਂ ਨੂੰ ਅਪੀਲ ਕਰਦਾਂ ਹਾਂ ਕਿ ਉਹ ਸ੍ਰੀ ਮੋਦੀ ਤੋਂ ਸਤਿਕਾਰ ਨਾਲ ਉਹੀ ਚਾਰ ਸਵਾਲ ਪੁੱਛਣ, ਜੋ ਉਨ੍ਹਾਂ ਬੀਤੇ ਦਿਨ (ਸੰਸਦ ’ਚ) ਪੁੱਛੇ ਸਨ।

ਅਜੈ ਮਾਕਨ ਨੇ ਕਾਂਗਰਸ ਪ੍ਰਧਾਨ ਦੇ ਅਹੂਦੇ ਤੋਂ ਦਿੱਤਾ ਅਸਤੀਫਾ

ਨਵੀਂ ਦਿੱਲੀ- ਕਾਂਗਰਸ ਦੇ ਸੀਨੀਅਰ ਨੇਤਾ ਅਜੈ ਮਾਕਨ ਨੇ ਦਿੱਲੀ ਪ੍ਰਦੇਸ਼ ਪ੍ਰਧਾਨ ਦੇ ਅਹੂਦੇ ਤੋਂ ਅਸਤੀਫਾ ਦੇ ਦਿੱਤਾ ਹੈ। ਅਰਵਿੰਦਰ ਸਿੰਘ ਲਵਲੀ ਨੂੰ 2015 ‘ਚ ਹੱਟਾ ਕੇ ਅਜੈ ਨੂੰ ਉਨ੍ਹਾਂ ਦੀ ਥਾਂ ਦਿੱਤੀ ਗਈ ਸੀ। ਅਜੈ ਮਾਕਨ ਨੂੰ ਦਿੱਲੀ ਦੀ ਰਾਜਨੀਤੀ ਤੋਂ ਕੇਂਦਰ ਦੀ ਰਾਜਨੀਤੀ ਵੱਲ ਸ਼ੀਫਟ ਕੀਤਾ ਜਾ ਸਕਦਾ ਹੈ। ਮਾਕਨ ਯੂਪੀਏ ਸਰਕਾਰ ਦੌਰਾਨ ਕੇਂਦਰ ਮੰੰਤਰੀ ਰਹਿ ਚੁੱਕੇ ਹਨ।
ਮਾਕਨ ਦਾ ਅਸਤੀਫਾ ਰਾਹੁਲ ਗਾਂਧੀ ਨੇ ਸਵੀਕਾਰ ਕਰ ਲਿਆ ਹੈ। ਮਾਕਨ ਨੇ ਵੀਰਵਾਰ ਨੂੰ ਹੀ ਕਾਂਗਰਸ ਪ੍ਰਧਾਨ ਨਾਲ ਮੁਲਾਕਾਤ ਕੀਤੀ ਸੀ। ਨਗਰ ਨਿਗਮ ਚੋਣਾਂ ਤੋਂ ਬਾਅਦ ਵੀ ਮਾਕਨ ਨੇ ਅਸਤੀਫਾ ਦਿੱਤਾ ਸੀ ਪਰ ਉ ਵੇਲੇ ਉਨ੍ਹਾਂ ਦਾ ਅਸਤੀਫਾ ਲਿਆ ਨਹੀਂ ਗਿਆ ਸੀ। ਅਜੈ ਨੇ ਆਪਣੇ ਅਸਤੀਫੇ ਦੀ ਗੱਲ ਨੂੰ ਸੋਸ਼ਲ ਮੀਡੀਆ ਟਵਿਟਰ ‘ਤੇ ਇੱਕ ਪੋਸਟ ਨੂੰ ਸ਼ੇਅਰ ਕਰ ਦੱਸਿਆ ਹੈ।
ਮਾਕਨ ਦਾ ਅਸਤੀਫਾ ਲੋਕਸਭਾ ਚੋਣਾਂ ਦੀ ਤਿਆਰੀਆਂ ਨਾਲ ਜੋੜ੍ਹ ਕੇ ਵੀ ਦੇਖਿਆ ਜਾ ਰਹਿਾ ਹੈ। ਦਿੱਲੀ ‘ਚ ਆਮ ਆਦਮੀ ਅਤੇ ਕਾਂਗਰਸ ਦੇ ਗਠਬੰਧਨ ਦੀ ਖ਼ਬਰਾਂ ਆ ਰਹੀਆਂ ਹਨ ਜਿਨ੍ਹਾਂ ‘ਤੇ ਅਜੈ ਮਾਕਨ ਨੇ ਹਮੇਸ਼ਾ ਇੰਕਾਰ ਕੀਤਾ ਹੈ। ਕਿਹਾ ਜਾਂਦਾ ਹੈ ਕਿ ਮਾਕਨ ਆਪ ਪਾਰਟੀ ਨਾਲ ਗਠਬੰਧਨ ਦੇ ਹਮੇਸ਼ਾ ਖਿਲਾਫ ਰਹੇ ਹਨ। ਹੁਣ ਅੱਗੇ ਕਾਂਗਰਸ ਕੀ ਕਦਮ ਚੁੱਕਦੀ ਹੈ ਇਹ ਤਾਂ ਆਉਣ ਵਾਲੇ ਦਿਨਾਂ ‘ਚ ਪਤਾ ਲੱਗ ਹੀ ਜਾਵੇਗਾ।

ਹੁੱਡਾ ਅਤੇ ਵੋਰਾ ਨੂੰ ਜ਼ਮਾਨਤ ਮਿਲੀ

ਪੰਚਕੂਲਾ-ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਦੇ ਜੱਜ ਜਗਦੀਪ ਸਿੰਘ ਵੱਲੋਂ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਅਤੇ ਸੀਨੀਅਰ ਕਾਂਗਰਸੀ ਆਗੂ ਮੋਤੀ ਲਾਲ ਵੋਰਾ ਨੂੰ ਜ਼ਮਾਨਤ ਦੇ ਦਿੱਤੀ ਗਈ। ਇਹ ਦੋਵੇਂ ਅੱਜ ਸਵੇਰੇ ਅਦਾਲਤ ਵਿੱਚ ਪੇਸ਼ ਹੋਏ ਸਨ। ਇਨ੍ਹਾਂ ਦੋਹਾਂ ਨੂੰ ਸੰਮਨ ਜਾਰੀ ਕੀਤੇ ਗਏ ਸਨ। ਦੋਵਾਂ ਦੀ ਜ਼ਮਾਨਤ ਸਬੰਧੀ ਪੰਜ-ਪੰਜ ਲੱਖ ਰੁਪਏ ਦੇ ਬਾਂਡ ਭਰੇ ਗਏ ਹਨ। ਅੱਜ ਇੱਥੇ ਪੰਚਕੂਲਾ ਵਿੱਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿੱਚ ਏਜੇਐੱਲ ਪਲਾਟ ਅਲਾਟਮੈਂਟ ਮਾਮਲੇ ਵਿੱਚ ਇਹ ਦੋਵੇਂ ਆਗੂ ਆਏ ਸਨ। ਦੋਵਾਂ ਨੂੰ ਅੱਜ ਸੀਬੀਆਈ ਵੱਲੋਂ ਉਨ੍ਹਾਂ ਖਿਲਾਫ਼ ਦਾਇਰ ਕੀਤੀ ਗਈ ਚਾਰਜਸ਼ੀਟ ਦੀਆਂ ਕਾਪੀਆਂ ਵੀ ਦਿੱਤੀਆਂ ਗਈਆਂ। ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ 6 ਫਰਵਰੀ ਨੂੰ ਰੱਖੀ ਹੈ।
ਬਚਾਅ ਪੱਖ ਦੇ ਵਕੀਲਾਂ ਨੇ ਦੱਸਿਆ ਕਿ ਉਹ ਚਾਰਜਸ਼ੀਟ ਦੀ ਕਾਪੀ ਵੇਖ ਕੇ ਅਗਲੀ ਕਾਰਵਾਈ ਕਰਨਗੇ। ਦੱਸਣਯੋਗ ਹੈ ਕਿ ਪਿਛਲੇ ਸਾਲ ਪਹਿਲੀ ਦਸੰਬਰ ਨੂੰ ਸੀਬੀਆਈ ਵਲੋਂ ਹੁੱਡਾ, ਵੋਰਾ ਅਤੇ ਐਸੋਸੀਏਟਡ ਜਨਰਲਜ਼ ਲਿਮਿਟਡ (ਏਜੇਐੱਲ) ਖਿਲਾਫ਼ ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਵਿਚ ਚਾਰਜਸ਼ੀਟ ਦਾਖਲ ਕੀਤੀ ਸੀ।

ਕਰਜ਼ ਮੁਆਫ਼ੀ: ਲਾਭਪਾਤਰੀਆਂ ਦੀਆਂ ਸੂਚੀਆਂ ਲੈ ਕੇ ਸੰਸਦ ਪੁੱਜੇ ਜਾਖੜ

ਨਵੀਂ ਦਿੱਲੀ-ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਇੱਥੇ ਪੰਜਾਬ ਦੇ ਖੇਤੀ ਕਰਜ਼ਾ ਮੁਆਫੀ ਦੇ 4,14, 275 ਲਾਭਪਾਤਰੀ ਕਿਸਾਨਾਂ ਦੇ ਨਾਵਾਂ ਵਾਲੀ ਸੂਚੀ ਜਾਰੀ ਕਰਕੇ ਕਾਂਗਰਸ ਸਰਕਾਰ ਦੀ ਖੇਤੀ ਕਰਜ਼ਾ ਮੁਆਫੀ ਸਕੀਮ ਬਾਰੇ ਪ੍ਰਧਾਨ ਮੰਤਰੀ ਨਰਿਦਰ ਮੋਦੀ ਦੇ ਸ਼ੰਕਿਆਂ ਨੂੰ ਝੁਠਲਾ ਦਿੱਤਾ। ਇਸ ਸਕੀਮ ਤਹਿਤ ਸਹਿਕਾਰੀ ਬੈਂਕ ਦੇ ਕਰਜ਼ਿਆਂ ਪ੍ਰਤੀ ਹਰੇਕ ਕਿਸਾਨ ਨੂੰ 56,737 ਰੁਪਏ ਅਤੇ ਵਪਾਰਕ ਬੈਂਕਾਂ ਦੇ ਕਰਜ਼ਿਆਂ ਪ੍ਰਤੀ ਹਰੇਕ ਕਿਸਾਨ ਨੂੰ 1,62,830 ਰੁਪਏ ਦੀ ਮੁਆਫੀ ਦਿੱਤੀ ਗਈ ਹੈ।
ਸ੍ਰੀ ਜਾਖੜ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਉਨ੍ਹਾਂ ਨੂੰ ਪਾਰਟੀ ਪੱਧਰ ਤੋਂ ਉੱਠ ਕੇ ਕੇਂਦਰੀ ਵਸੀਲਿਆਂ ਦੀ ਵੰਡ ਕਰਨ ਲਈ ਕਿਹਾ ਤਾਂ ਜੋ ਸੰਕਟ ਵਿੱਚ ਡੁੱਬੇ ਮੁਲਕ ਦੇ ਕਿਸਾਨਾਂ ਨੂੰ ਰਾਹਤ ਦਿੱਤੀ ਜਾ ਸਕੇ।
ਸੰਸਦ ਭਵਨ ਦੇ ਅਹਾਤੇ ਵਿੱਚ ਖੇਤੀ ਕਰਜ਼ਾ ਮੁਆਫੀ ਸਕੀਮ ਦੇ ਪੰਜਾਬ ਦੇ ਲਾਭਪਾਤਰੀਆਂ ਦੀ ਸੂਚੀ ਪੱਤਰਕਾਰਾਂ ਨਾਲ ਸਾਂਝੀ ਕਰਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਇਹ ਸੁਭਾਵਿਕ ਹੈ ਕਿ ਪ੍ਰਧਾਨ ਮੰਤਰੀ ਨੇ ਇਸ ਮਾਮਲੇ ’ਤੇ ਝੂਠ ਬੋਲਿਆ ਹੈ ਅਤੇ ਉਨ੍ਹਾਂ ਨੂੰ ਸੰਕਟਗ੍ਰਸਤ ਕਿਸਾਨਾਂ ਦੀਆਂ ਦੁੱਖਾਂ ਪ੍ਰਤੀ ਕੋਈ ਹਮਦਰਦੀ ਨਹੀਂ ਹੈ।
ਪ੍ਰਧਾਨ ਮੰਤਰੀ ਦੇ ਝੂਠ ਦਾ ਪੋਸਟਰ ਦਿਖਾਉਂਦਿਆਂ ਕਾਂਗਰਸੀ ਸੰਸਦ ਮੈਂਬਰ ਨੇ ਪੱਤਰਕਾਰਾਂ ਅੱਗੇ ਕਰਜ਼ਾ ਮੁਆਫੀ ਦੇ ਲਾਭਪਾਤਰੀਆਂ ਦੇ ਨਾਵਾਂ ਸਮੇਤ ਸਾਰੇ ਸਬੰਧਤ ਦਸਤਾਵੇਜ਼ ਪੇਸ਼ ਕੀਤੇ। ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿੱਚ ਸ੍ਰੀ ਜਾਖੜ ਨੇ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਦੀਆਂ ਨਵੀਆਂ ਬਣੀਆਂ ਕਾਂਗਰਸ ਸਰਕਾਰਾਂ ਵੱਲੋਂ ਐਲਾਨੀਆਂ ਕਰਜ਼ਾ ਮੁਆਫੀ ਸਕੀਮਾਂ ਦੇ ਮੁੱਦੇ ’ਤੇ ਲੰਘੀ 27 ਦਸੰਬਰ ਨੂੰ ਮੋਦੀ ਵੱਲੋਂ ਧਰਮਸ਼ਾਲਾ (ਹਿਮਾਚਲ ਪ੍ਰਦੇਸ਼) ਵਿੱਚ ਇਕ ਜਨਤਕ ਇਕੱਠ ਦੌਰਾਨ ਕੀਤੀ ਟਿੱਪਣੀ ’ਤੇ ਨਿਰਾਸ਼ਾ ਜ਼ਾਹਰ ਕੀਤੀ ਹੈ। ਸ੍ਰੀ ਜਾਖੜ ਨੇ ਇਹ ਪੱਤਰ ਬਾਅਦ ਵਿੱਚ ਸੰਸਦ ਭਵਨ ਵਿੱਚ ਪ੍ਰਧਾਨ ਮੰਤਰੀ ਦੇ ਦਫ਼ਤਰ ਵਿੱਚ ਸੌਂਪਿਆ।
ਸ੍ਰੀ ਜਾਖੜ ਨੇ ਪੱਤਰ ਵਿੱਚ ਕਿਹਾ ਕਿ ਨਾ ਸਿਰਫ ਪ੍ਰਧਾਨ ਮੰਤਰੀ ਨੇ ਇਨ੍ਹਾਂ ਸਕੀਮਾਂ ਨੂੰ ਅਣਗੌਲਿਆਂ ਕਰਕੇ ਕਿਸਨਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਸਗੋਂ ਗੁਮਰਾਹਕੁਨ ਬਿਆਨ ਵੀ ਦਿੱਤਾ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਨੇ ਕਿਸਾਨਾਂ ਦੀ ਕਰਜ਼ਾ ਮੁਆਫੀ ਦੇ ਵਾਅਦੇ ’ਤੇ ਕੁਝ ਨਹੀਂ ਕੀਤਾ ਅਤੇ ਇੱਥੋਂ ਤੱਕ ਕਿ ਸੂਬੇ ਨੇ ਇਕ ਵੀ ਕਿਸਾਨ ਨੂੰ ਕੋਈ ਰਾਹਤ ਨਹੀਂ ਦਿੱਤੀ।

ਨਾਮਵਰ ਅਦਾਕਾਰਾ ਮੌਸਮੀ ਚੈਟਰਜੀ ਭਾਜਪਾ ‘ਚ ਸ਼ਾਮਿਲ

ਨਵੀਂ ਦਿੱਲੀ-ਨਾਮਵਰ ਅਦਾਕਾਰਾ ਮੌਸਮੀ ਚੈਟਰਜੀ ਭਾਰਤੀ ਜਨਤਾ ਪਾਰਟੀ (ਭਾਜਪਾ) ‘ਚ ਸ਼ਾਮਿਲ ਹੋ ਗਈ ਹੈ | 70 ਸਾਲਾ ਮੌਸਮੀ ਚੈਟਰਜੀ ਨੇ ਭਾਜਪਾ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਯਾ ਜੋ ਪੱਛਮੀ ਬੰਗਾਲ ਦੇ ਇੰਚਾਰਜ ਵੀ ਹਨ, ਅਤੇ ਹੋਰ ਸੀਨੀਅਰ ਲੀਡਰਾਂ ਦੀ ਹਾਜ਼ਰੀ ‘ਚ ਪਾਰਟੀ ਨਾਲ ਹੱਥ ਮਿਲਾਇਆ | ਉਨ੍ਹਾਂ ਨੇ ਸਾਲ 2004 ‘ਚ ਕਾਂਗਰਸ ਵਲੋਂ ਉੱਤਰ-ਪੂਰਬ ਕੋਲਕਾਤਾ ਤੋਂ ਲੋਕ ਸਭਾ ਦੀ ਚੋਣ ਲੜੀ ਸੀ, ਜਿਸ ‘ਚ ਉਹ ਹਾਰ ਗਈ ਸੀ |

ਏਸ਼ਿਆਈ ਟੂਰ 10 ਰੋਡ ਸਨੂਕਰ ਦੇ ਤੀਜੇ ਗੇੜ ਦੀ ਮੇਜ਼ਬਾਨੀ ਕਰੇਗਾ ਭਾਰਤ: ਅਡਵਾਨੀ

ਬੰਗਲੌਰ-ਦੁਨੀਆ ਦੇ ਸਿਖ਼ਰਲੇ ਕਿਊ ਖਿਡਾਰੀ ਪੰਕਜ ਅਡਵਾਨੀ ਨੇ ਕਿਹਾ ਹੈ ਕਿ ਭਾਰਤ ਇਸ ਸਾਲ ਮਾਰਚ ਵਿਚ ਏਸ਼ਿਆਈ ਟੂਰ 10 ਰੋਡ ਸਨੂਕਰ ਦੇ ਅੰਤਿਮ ਅਤੇ ਤੀਜੇ ਗੇੜ ਦੀ ਮੇਜ਼ਬਾਨੀ ਕਰੇਗਾ।
ਅਡਵਾਨੀ ਨੇ ਇੱਥੇ ਦੱਸਿਆ,‘ ਅਸੀਂ ਅਗਲੇ ਦੋ ਮਹੀਨਿਆਂ ਵਿਚ ਏਸ਼ਿਆਈ ਟੂਰ 10 ਰੋਡ ਸਨੂਕਰ ਦੇ ਤੀਜੇ ਅਤੇ ਅੰਤਿਮ ਗੇੜ ਦੀ ਮੇਜ਼ਬਾਨੀ ਕਰਨ ਦੀ ਜਿੰਮੇਵਾਰੀ ਲਈ ਹੈ।’ ਟੂਰਨਾਮੈਂਟ ਦਾ ਪਹਿਲਾ ਤੇ ਦੂਜਾ ਗੇੜ ਕਤਰ ਅਤੇ ਚੀਨ ਵਿਚ ਖੇਡਿਆ ਗਿਆ ਸੀ। ਅਡਵਾਨੀ ਨੇ ਦੱਸਿਆ ਕਿ ਤੀਜਾ ਗੇੜ ਵੀ ਪਿਛਲੇ ਸਾਲ ਹੀ ਹੋਣਾ ਸੀ ਪਰ ਕਰਨਾਟਕ ਰਾਜ ਬਿਲੀਅਰਡਜ਼ ਐਸੋਸੀਏਸ਼ਨ ਨੇ ਟੂਰਨਾਮੈਂਟ ਕਰਵਾਉਣ ਦੇ ਲਈ ਸਮਾਂ ਮੰਗਿਆ ਸੀ। ਇਸ ਲਈ ਟੂਰਨਾਮੈਂਟ ਹੁਣ ਹੋ ਰਿਹਾ ਹੈ। ਅਡਵਾਨੀ ਚੀਨ ਦੇ ਜਿਨਾਨ ਵਿਚ ਫਾਈਨਲ ਜਿੱਤ ਕੇ ਏਸ਼ਿਆਈ ਟੂਰ 10 ਰੇਡ ਸਨੂਕਰ 2018 ਦੇ ਸਿਖ਼ਰ ਉੱਤੇ ਪੁੱਜ ਗਏ ਹਨ। ਦੋਹਾ ਚੈਂਪੀਅਨਸ਼ਿਪ ਬਾਅਦ ਅਡਵਾਨੀ 121.7 ਅੰਕ ਲੈ ਕੇ ਚੌਥੇ ਸਥਾਨ ਉੱਤੇ ਸੀ ਪਰ ਜਿਨਾਨ ਵਿਚ ਜਿੱਤ ਦੇ ਨਾਲ ਉਸ ਦੇ ਕੁਲ 323.62 ਅੰਕ ਹੋ ਗਏ ਹਨ। ਦੋਹਾ ਦਾ ਚੈਂਪੀਅਨ ਪਾਕਿਸਤਾਨ ਦਾ ਬਿਲਾਲ 306. 18 ਅੰਕਾਂ ਦੇ ਨਾਲ ਦੂਜੇ ਸਥਾਨ ਉੱਤੇ ਹੈ। ਟੂਰਨਾਮੈਂਟ ਦੀ ਕੁੱਲ ਇਨਾਮੀ ਰਾਸ਼ੀ 40,000 ਡਾਲਰ ਹੈ। ਉਨ੍ਹਾਂ ਆਸ ਪ੍ਰਗਟਾਈ ਹੈ ਕਿ ਇਨਾਮੀ ਰਾਸ਼ੀ ਦੇ ਵਿਚ ਵਾਧਾ ਕੀਤਾ ਜਾ ਸਕਦਾ ਹੈ।

ਦਲਿਤ ਵੋਟਾਂ ‘ਤੇ ਨਜ਼ਰ, ਰਾਮਲੀਲਾ ਮੈਦਾਨ ‘ਚ 5 ਹਜ਼ਾਰ ਕਿੱਲੋ ਖਿਚੜੀ ਪਕਾਉਣਗੇ ਅਮਿਤ ਸ਼ਾਹ

ਨਵੀਂ ਦਿੱਲੀ-ਭਾਰਤੀ ਜਨਤਾ ਪਾਰਟੀ ਨੇ ਲੋਕਸਭਾ ਚੋਣਾਂ ਤੋਂ ਪਹਿਲਾਂ ਦਲਿਤਾਂ ਨੂੰ ਸਾਧਣ ਦੀ ਕਵਾਇਦ ਸ਼ੁਰੂ ਕਰ ਦਿਤੀ ਹੈ। ਇਸ ਦੇ ਲਈ ਬੀਜੇਪੀ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਐਤਵਾਰ ਨੂੰ ਭੀਮ ਮਹਾਸੰਗਮ ਵਿਜੇ ਸੰਕਲਪ – 2019 ਰੈਲੀ ਕਰਨ ਜਾ ਰਹੀ ਹੈ, ਇਸ ਵਿਚ ਪਾਰਟੀ ਪ੍ਰਧਾਨ ਅਮਿਤ ਸ਼ਾਹ ਸ਼ਾਮਲ ਹੋ ਸਕਦੇ ਹਨ। ਰੈਲੀ ਵਿਚ ਭਾਗ ਲੈਣ ਪਾਰਟੀ ਕਰਮਚਾਰੀਆਂ ਦੇ ਵਿਚ ਪੰਜ ਹਜ਼ਾਰ ਕਿੱਲੋ ਖਿਚੜੀ ਪਕਾ ਕੇ ਵੰਡੀ ਜਾਵੇਗੀ।
ਇਸ ਨੂੰ ਸਮਰਸਤਾ ਖਿਚੜੀ ਦਾ ਨਾਮ ਦਿਤਾ ਗਿਆ ਹੈ। ਬੀਜੇਪੀ ਕਰਮਚਾਰੀਆਂ ਨੇ ਦਿੱਲੀ ਦੇ ਸਾਰੇ 14 ਜਿਲ੍ਹੀਆਂ ਦੇ ਤਿੰਨ ਲੱਖ ਪਰਵਾਰਾਂ ਦੇ ਘਰ-ਘਰ ਜਾ ਕੇ ਚੌਲ, ਦਾਲ, ਲੂਣ ਅਤੇ ਹੋਰ ਸਮੱਗਰੀ ਨੂੰ ਇਕੱਠਾ ਕੀਤਾ ਹੈ। ਇਸ ਅਨਾਜ ਨਾਲ ਐਤਵਾਰ ਨੂੰ ਰਾਮਲੀਲਾ ਮੈਦਾਨ ਵਿਚ ਪੰਜ ਹਜ਼ਾਰ ਕਿੱਲੋ ਖਿਚੜੀ ਪੱਕੇਗੀ। ਪੂਰੀ ਖਿਚੜੀ ਇਕ ਹੀ ਕੜਾਹੇ ਵਿਚ ਪੱਕੇਗੀ ਅਤੇ ਸਮਰਸਤਾ ਰੈਲੀ ਵਿਚ ਸ਼ਾਮਲ ਹੋਣ ਵਾਲੇ ਲੋਕਾਂ ਦੇ ਵਿਚ ਵੰਡੀ ਜਾਵੇਗੀ। ਦੱਸ ਦਈਏ ਕਿ ਪਿਛਲੇ ਲੋਕਸਭਾ ਦੇ ਸਮੇਂ ਦੂਜੇ ਦਲਾਂ ਤੋਂ ਕਈ ਅਨੁਸੂਚੀਤ ਜਾਤੀਆਂ ਦੇ ਨੇਤਾਵਾਂ ਨੇ ਬੀਜੇਪੀ ਦਾ ਹੱਥ ਫੜਿਆ ਸੀ।
ਪਰ ਵਿਧਾਨਸਭਾ ਚੋਣਾਂ ਦੇ ਦੌਰਾਨ ਆਮ ਆਦਮੀ ਪਾਰਟੀ ਦਲਿਤਾਂ ਦਾ ਇਕ ਵੱਡਾ ਸ਼ੈਕਸਨ ਅਪਣੇ ਨਾਲ ਲੈਣ ਵਿਚ ਸਫ਼ਲ ਰਹੀ ਸੀ। ਇਹੀ ਵਜ੍ਹਾ ਹੈ ਕਿ ਬੀਜੇਪੀ ਨੇ ਦਲਿਤਾਂ ਨੂੰ ਇਕ ਵਾਰ ਫਿਰ ਸਾਧਣ ਦੀ ਰਣਨੀਤੀ ਬਣਾਈ ਹੈ। ਰਾਮਲੀਲਾ ਮੈਦਾਨ ਵਿਚ ਪੰਜ ਹਜ਼ਾਰ ਕਿੱਲੋਂ ਦੀ ਖਿਚੜੀ ਬਣਾਉਣ ਲਈ ਨਾਗਪੁਰ ਤੋਂ ਸ਼ੈਫ ਵਿਸ਼ਨੂੰ ਮਨੋਹਰ ਨੂੰ ਸੱਦਾ ਦਿਤਾ ਗਿਆ ਹੈ। ਮਨੋਹਰ ਅਪਣੀ ਟੀਮ ਦੇ ਨਾਲ 20 ਫੁੱਟ ਚੋੜੇ ਅਤੇ ਛੇ ਫੁੱਟ ਡੂੰਘੇ ਭਾਂਡੇ ਵਿਚ ਖਿਚੜੀ ਬਣਾਉਣਗੇ। ਇਹ ਵਿਸਵ ਰਿਕਾਰਡ ਹੋਵੇਗਾ। ਹਾਲਾਂਕਿ ਉਹ ਕੁਝ ਮਹੀਨੇ ਪਹਿਲਾਂ ਨਾਗਪੁਰ ਵਿਚ ਤਿੰਨ ਹਜ਼ਾਰ ਕਿੱਲੋ ਖਿਚੜੀ ਬਣਾਉਣ ਦਾ ਰਿਕਾਰਡ ਬਣਾ ਚੁੱਕੇ ਹਨ।

ਨਵੇਂ ਸਾਲ ਦੇ ਪਹਿਲੇ ਦਿਨ ਭਾਰਤ ‘ਚ 70 ਹਜ਼ਾਰ ਬੱਚੇ ਜਨਮੇ

ਨਵੀਂ ਦਿੱਲੀ-ਭਾਰਤ ਦੇ 69 ਹਜ਼ਾਰ ਤੋਂ ਜ਼ਿਆਦਾ ਪਰਿਵਾਰਾਂ ਦੇ ਲਈ ਨਵਾਂ ਸਾਲ ਖੁਸ਼ੀਆਂ ਲੈ ਕੇ ਆਇਆ। ਸਾਲ ਦੇ ਪਹਿਲੇ ਦਿਨ ਭਾਰਤ ਵਿਚ 70 ਹਜ਼ਾਰ ਬੱਚਿਆਂ ਨੇ ਜਨਮ ਲਿਆ। ਯੂਨੀਸੈਫ ਦੀ ਰਿਪੋਰਟ ਵਿਚ ਜਾਰੀ ਅੰਕੜਿਆਂ ਮੁਤਾਬਕ ਸਾਲ ਦੇ ਪਹਿਲੇ ਦਿਨ ਦੁਨੀਆ ਵਿਚ 3,95,072 ਬੱਚੇ ਅਤੇ ਭਾਰਤ ਵਿਚ 70 ਹਜ਼ਾਰ ਬੱਚਿਆਂ ਨੇ ਜਨਮ ਲਿਆ। ਇਸ ਮਾਮਲੇ ਵਿਚ ਭਾਰਤ ਪਹਿਲੇ, ਚੀਨ 45 ਹਜ਼ਾਰ ਬੱਚਿਆਂ ਦੇ ਨਾਲ ਦੂਜੇ ਨੰਬਰ ‘ਤੇ ਰਿਹਾ। ਇਸ ਸਾਲ ਬਾਲ ਅਧਿਕਾਰਾਂ ਨਾਲ ਸਬੰਧਤ ਸੰਧੀ ਅਪਣਾਉਣ ਦੀ 30ਵੀਂ ਵਰ੍ਹਗੰਢ ਵੀ ਹੈ। ਇਸ ਮੌਕੇ ‘ਤੇ ਯੂਨੀਸੈਫ ਪੂਰੇ ਸਾਲ ਦੁਨੀਆ ਭਰ ਵਿਚ ਪ੍ਰੋਗਰਾਮ ਆਯੋਜਤ ਕਰੇਗਾ। ਯੂਨੀਸੈਫ ਦੀ ਉਪ ਕਾਰਜਕਾਰੀ ਨਿਦੇਸ਼ਕ ਨੇ ਕਿਹਾ ਕਿ ਅਸੀਂ ਸਭ ਸੰਕਲਪ ਲਈਏ ਕਿ ਹਰੇਕ ਬੱਚੇ ਦੇ ਹਰ ਅਧਿਕਾਰ ਨੂੰ ਪੂਰਾ ਕਰਾਂਗੇ। ਇਸ ਦੀ ਸ਼ੁਰੂਆਤ ਜਿਊਂਦੇ ਰਹਿਣ ਦੇ ਉਸ ਦੇ ਅਧਿਕਾਰ ਨਾਲ ਹੋਵੇਗੀ। ਜੇਕਰ ਅਸੀਂ ਸਥਾਨਕ ਸਿਹਤ ਵਰਕਰਾਂ ਨੂੰ ਟਰੇਨਿੰਗ ਦੇਕੇ ਉਪਕਰਣਾਂ ਨਾਲ ਲੈਸ ਕਰਦੇ ਹਨ ਤਾਂ ਲੱਖਾਂ ਬੱਚਿਆਂ ਨੂੰ ਬਚਾ ਸਕਦੇ ਹਨ। ਰਿਪੋਰਟ ਮੁਤਾਬਕ 2017 ਵਿਚ ਪੂਰੀ ਦੁਨੀਆ ਵਿਚ ਦਸ ਲੱਖ ਬੱਚਿਆਂ ਦੀ ਮੌਤ ਜਨਮ ਲੈਣ ਦੇ ਕੁਝ ਘੰਟੇ ਵਿਚ ਹੋ ਗਈ। ਕਰੀਬ 25 ਲੱਖ ਬੱਚਿਆਂ ਦੀ ਮੌਤ ਪਹਿਲੇ ਮਹੀਨੇ ਹੋ ਗਈ। ਜ਼ਿਆਦਾ ਬੱਚਿਆਂ ਦੀ ਮੌਤ ਸਮੇਂ ਤੋਂ ਪਹਿਲਾਂ ਜਨਮ ਹੋਣ, ਜਣੇਪੇ ਦੇ ਸਮੇਂ ਦਿੱਕਤ ਕਾਰਨ ਹੋਈ।

ਸੰਘ ਨੇ ਕਿਹਾ, ਪ੍ਰਧਾਨ ਮੰਤਰੀ ਮੋਦੀ ਦਾ ਬਿਆਨ ਮੰਦਰ ਨਿਰਮਾਣ ਦੀ ਦਿਸ਼ਾ ‘ਚ ਸਕਾਰਾਤਮਕ ਕਦਮ

ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਿਰੰਦਰ ਮੋਦੀ ਦੇ ਸਾਲ 2019 ਦੇ ਪਹਿਲੇ ਇੰਟਰਵਿਊ ਵਿਚ ਰਾਮ ਮੰਦਰ ‘ਤੇ ਦਿਤੇ ਬਿਆਨ ‘ਤੇ ਆਰਐਸਐਸ ਦੀ ਵੀ ਪ੍ਰਤੀਕ੍ਰਿਆ ਸਾਹਮਣੇ ਆਈ ਹੈ। ਸੰਘ ਨੇ ਰਾਮ ਮੰਦਰ ਨਿਰਮਾਣ ਦੀ ਦਿਸ਼ਾ ਵਿਚ ਇਸ ਨੂੰ ਸਕਾਰਾਤਮਕ ਦੱਸਿਆ ਹੈ। ਸੰਘ ਨੇ ਟਵੀਟ ਕਰਕ ਪੀਐਮ ਦੇ ਬਿਆਨ ਨੂੰ ਭਾਜਪਾ ਦੇ 1989 ਪਾਲਮਪੁਰ ਸੈਸ਼ਨ ਦੀ ਪੇਸ਼ਕਸ਼ ਦੇ ਬਰਾਬਰ ਕਰਾਰ ਦਿਤਾ ਹੈ। ਆਰਐਸਐਸ ਨੇ ਟਵੀਟ ਕੀਤਾ, ਅਸੀਂ ਅੱਜ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਬਿਆਨ ਮੰਦਰ ਨਿਰਮਾਣ ਦੀ ਦਿਸ਼ਾ ਵਿਚ ਸਕਾਰਾਤਮਕ ਕਦਮ ਲਗਦਾ ਹੈ।
ਪ੍ਰਧਾਨ ਮੰਤਰੀ ਨੇ ਅਯੋਧਿਆ ਵਿਚ ਸ਼੍ਰੀ ਰਾਮ ਦਾ ਧਾਰਮਿਕ ਮੰਦਰ ਬਣਾਉਣ ਦੇ ਸੰਕਲਪ ਦਾ ਅਪਣੀ ਇੰਟਰਵਿਊ ‘ਚ ਰਮਰਣ ਕਰਨਾ ਇਹ ਭਾਜਪਾ ਦੇ ਪਾਲਮਪੁਰ ਸੈਸ਼ਨ (1989) ਵਿਚ ਪਾਸ ਪੇਸ਼ਕਸ਼ ਦਾ ਅਨੂਰੂਪ ਹੀ ਹੈ। ਇਸ ਪੇਸ਼ਕਸ ਵਿਚ ਭਾਜਪਾ ਨੇ ਕਿਹਾ ਸੀ ਕਿ ਅਯੋਧਿਆ ਵਿਚ ਰਾਮ ਜਨਮਭੂਮੀ ਉਤੇ ਰਾਮ ਮੰਦਰ ਬਣਾਉਣ ਲਈ ਪਰਸਪਰ ਸੰਵਾਦ ਨਾਲ ਅਤੇ ਸੁਯੋਗ ਕਾਨੂੰਨ ਬਣਾਉਣ ਦਾ ਯਤਨ ਕਰਨਗੇ। ਅਗਲੇ ਟਵੀਟ ਵਿਚ ਕਿਹਾ, ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ 2014 ਦੇ ਭਾਜਪਾ ਦੇ ਚੁਣਾਵੀਂ ਐਲਾਨ ਪੱਤਰ ਵਿਚ ਅਯੋਧਿਆ ਵਿਚ ਰਾਮ ਮੰਦਰ ਬਣਾਉਣ ਦੇ ਲਈ ਸੰਵਿਧਾਨ ਦੇ ਦਾਇਰੇ ਵਿਚ ਉਪਲੰਬਧ ਸਾਰੀਆਂ ਸੰਭਾਵਨਾਵਾਂ ਦੀ ਕੋਸ਼ਿਸ਼ ਕਰਨ ਦਾ ਵਾਅਦਾ ਕੀਤਾ ਹੈ।
ਭਾਰਤ ਦੀ ਜਨਤਾ ਨੇ ਉਨ੍ਹਾਂ ‘ਤੇ ਵਿਸ਼ਵਾਸ਼ ਕਰਕੇ ਭਾਜਪਾ ਨੂੰ ਬਹੁਮਤ ਦਿਤਾ ਹੈ। ਇਸ ਸਰਕਾਰ ਦੇ ਕਾਰਜ਼ਕਾਲ ਵਿਚ ਸਰਕਾਰ ਉਹ ਵਾਅਦਾ ਪੂਰਾ ਕਰੇ, ਜੋਸ਼ੀ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਮੰਗ ਰੱਖ ਚੁੱਕੇ ਹਾਂ ਕਿ ਰਾਮ ਮੰਦਰ ਨਿਰਮਾਣ ਦੇ ਲਈ ਕਾਨੂੰਨ ਬਣਾਇਆ ਜਾਵੇ। ਜੋ ਸੱਤਾ ਵਿਚ ਹੈ ਉਹਨਾਂ ਨੇ ਪਹਿਲਾਂ ਵੀ ਕਿਹਾ ਸੀ ਕਿ ਰਾਮ ਮੰਦਰ ਬਣਨਾ ਚਾਹੀਦੈ।

ਕੇਰਲ ਵਿਚ ‘ਮਨੁੱਖੀ ਕੰਧ’ ਰਾਹੀਂ ਲਿੰਗ ਬਰਾਬਰੀ ਦਾ ਸੁਨੇਹਾ

ਤਿਰੂਵਨੰਤਪੁਰਮ-ਕੇਰਲ ’ਚ ਮੰਗਲਵਾਰ ਨੂੰ ਲੱਖਾਂ ਔਰਤਾਂ ਨੇ ਮੋਢੇ ਨਾਲ ਮੋਢਾ ਜੋੜ ਕੇ ਖੜਦਿਆਂ 620 ਕਿਲੋਮੀਟਰ ਲੰਮੀ ਮਨੁੱਖੀ ‘ਕੰਧ’ ਬਣਾਉਂਦਿਆਂ ਲਿੰਗ ਬਰਾਬਰੀ ਦੇ ਹੱਕ ਵਿਚ ਸੁਨੇਹਾ ਦਿੱਤਾ। ਕਸਰਾਗੌੜ ਦੇ ਉੱਤਰੀ ਸਿਰੇ ਤੋਂ ਦੱਖਣੀ ਸਿਰੇ ਤੱਕ ਕੌਮੀ ਮਾਰਗ ਦੇ ਬਣਾਈ ਗਈ ਇਸ ਮਨੁੱਖੀ ਦੀਵਾਰ ਨੂੰ ਰਾਜ ਸਰਕਾਰ ਦੀ ਹਮਾਇਤ ਸੀ। ਇਸ ਇਕੱਠ ਰਾਹੀਂ ਨਿਰਪੱਖ ਕਦਰਾਂ ਕੀਮਤਾਂ, ਲਿੰਗ ਬਰਾਬਰੀ ਦੇ ਹੱਕ ਵਿਚ ਦਿੱਤਾ ਗਿਆ। ਇਸ ਰਾਹੀਂ ਸਦੀਆਂ ਪੁਰਾਣੀਆਂ ਰੀਤਾਂ ਜੋ ਸਮਾਜ ਨੂੰ ਪਿਛਾਂਹ ਧੱਕ ਰਹੀਆਂ ਹਨ, ਦੇ ਵਿਰੋਧ ਵਿਚ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ। ਦੱਸਣਯੋਗ ਹੈ ਕਿ ਰਾਜ ਸਰਕਾਰ ਅਯੱਪਾ ਮੰਦਰ ਤੇ ਸ਼ਬਰੀਮਾਲਾ ਮੰਦਰ ਵਿਚ ਔਰਤਾਂ ਦਾ ਦਾਖ਼ਲਾ ਯਕੀਨੀ ਬਣਾਉਣ ਬਾਰੇ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਲਾਗੂ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਤੋਂ ਪਹਿਲਾਂ ਹਜ਼ਾਰਾਂ ਸ਼ਰਧਾਲੂਆਂ ਵੱਲੋਂ ਸਦੀਆਂ ਪੁਰਾਣੇ ਰਿਵਾਜ਼ਾਂ ਤੇ ਸਬਰੀਮਾਲਾ ਮੰਦਰ ਦੀਆਂ ਧਾਰਮਿਕ ਰਵਾਇਤਾਂ ਨੂੰ ਬਰਕਰਾਰ ਰੱਖਣ ਦੇ ਹੱਕ ਵਿਚ ‘ਅਯੱਪਾ ਜਿਓਤੀ’ ਬਾਲੀ ਗਈ ਸੀ। ਮੰਗਲਵਾਰ ਨੂੰ ਹੋਏ ਇਸ ਇਕੱਠ ਵਿਚ ਮਹਿਲਾ ਲੇਖਕਾਂ, ਅਥਲੀਟਾਂ, ਅਦਾਕਾਰਾਂ, ਸਿਆਸਤਦਾਨਾਂ, ਤਕਨੀਕੀ ਮਾਹਿਰਾਂ, ਸਰਕਾਰੀ ਅਧਿਕਾਰੀਆਂ ਤੇ ਸੁਆਣੀਆਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ। ਸ਼ਾਮ ਚਾਰ ਵਜੇ ਕਰਵਾਏ ਇਸ ਈਵੈਂਟ ਵਿਚ ਔਰਤਾਂ ਰਾਜਮਾਰਗਾਂ ’ਤੇ 14 ਜ਼ਿਲ੍ਹਿਆਂ ਵਿਚ ਤਿਰਛੇ ਢੰਗ ਨਾਲ ਖੜ੍ਹੀਆਂ। ਪੁਰਸ਼ਾਂ ਨੇ ਵੀ ਔਰਤਾਂ ਦੇ ਹੱਕ ਵਿਚ ਹਾਮੀ ਭਰਦਿਆਂ ਇਸ ਮੌਕੇ ਨਾਲ ਹੀ ਦੂਜੀ ‘ਕੰਧ’ ਬਣਾਈ। ਔਰਤਾਂ ਦੇ ਇਸ ਵੱਡੇ ਇਕੱਠ ਤੋਂ ਪਹਿਲਾਂ ਮੁੱਖ ਮੰਤਰੀ ਪੀਨਾਰਈ ਵਿਜਯਨ ਨੇ ਸਮਾਜ ਸੁਧਾਰਕ ‘ਅਯੱਨਕਲੀ’ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਸੀਪੀਆਈ ਆਗੂ ਬਰਿੰਦਾ ਕਰਾਤ ਵੀ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਭਾਜਪਾ ਤੇ ਆਰਐੱਸਐੱਸ ਆਪਣੇ ‘ਸੌੜੇ ਸਿਆਸੀ ਹਿੱਤਾਂ’ ਦੀ ਪੂਰਤੀ ਲਈ ਔਰਤਾਂ ਦਾ ਸ਼ੋਸ਼ਣ ਕਰ ਰਹੀ ਹੈ। ਕਸਾਰਾਗੌੜ ਜ਼ਿਲ੍ਹੇ ਵਿਚ ਛੇਤੂਕੁੰਡ ਕੋਲ ਕੁਝ ਭਾਜਪਾ ਤੇ ਆਰਐੱਸਐੱਸ ਵਰਕਰਾਂ ਨੇ ਕਥਿਤ ਤੌਰ ’ਤੇ ਮਨੁੱਖੀ ਦੀਵਾਰ ਬਣਾ ਕੇ ਖੜ੍ਹੀਆਂ ਔਰਤਾਂ ’ਤੇ ਹਮਲਾ ਕਰ ਦਿੱਤਾ। ਵਰਕਰਾਂ ਨੇ ਮਹਿਲਾਵਾਂ ਤੇ ਪੁਲੀਸ ਵੱਲ ਪੱਥਰ ਸੁੱਟੇ। ਤਿੰਨ ਮੁਲਾਜ਼ਮ ਜ਼ਖ਼ਮੀ ਹੋ ਗਏ। ਮੀਡੀਆ ’ਤੇ ਵੀ ਇਸ ਦੌਰਾਨ ਹਮਲਾ ਕੀਤਾ ਗਿਆ। ਪੁਲੀਸ ਨੂੰ ਵਰਕਰਾਂ ਨੂੰ ਖਿੰਡਾਉਣ ਲਈ ਹਵਾਈ ਫਾਇਰ ਕਰਨੇ ਪਏ ਤੇ ਅੱਥਰੂ ਗੈਸ ਦੀ ਵਰਤੋਂ ਕਰਨੀ ਪਈ।