Home / ਮਨੋਰੰਜਨ (page 3)

ਮਨੋਰੰਜਨ

”ਠਗਸ ਆਫ ਹਿੰਦੋਸਤਾਨ”

ਮੁੰਬਈ — ਵਿਜੇ ਕ੍ਰਿਸ਼ਣ ਆਚਾਰਿਆ ਨੇ ‘ਧੂਮ’, ‘ਧੂਮ 2’, ‘ਪਿਆਰ ਕੇ ਸਾਈਡ ਇਫੈਕਟਸ’, ‘ਗੁਰੂ’ ਵਰਗੀਆਂ ਫਿਲਮਾਂ ‘ਚ ਕਦੇ ਸਕ੍ਰੀਨਪਲੇਅ ਤਾਂ ਕਦੇ ਸੰਵਾਦ ਲਿਖਣ ਦਾ ਕੰਮ ਕੀਤਾ ਹੈ। ਬਾਅਦ ‘ਚ ਅਕਸ਼ੈ ਕੁਮਾਰ, ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਨੂੰ ਲੈ ਕੇ ਉਨ੍ਹਾਂ ਨੇ ‘ਟਸ਼ਨ’ ਦਾ ਨਿਰਦੇਸ਼ਨ ਕੀਤਾ ਸੀ। ਇਸ ਤੋਂ ਬਾਅਦ ਆਮਿਰ ਖਾਨ ਨਾਲ ‘ਧੂਮ 3’ ਅਤੇ ਹੁਣ ਅਮਿਤਾਭ ਬੱਚਨ ਅਤੇ ਆਮਿਰ ਖਾਨ ਨੂੰ ਲੈ ਕੇ ‘ਠਗਸ ਆਫ ਹਿੰਦੋਸਤਾਨ’ ਬਣਾਈ ਹੈ। ਫਿਲਮ ਦਾ ਟੀਜ਼ਰ ਅਤੇ ਟਰੇਲਰ ਕਾਫੀ ਸ਼ਾਨਦਾਰ ਰਿਹਾ। ਪਹਿਲੀ ਵਾਰ ਅਮਿਤਾਭ ਬੱਚਨ ਅਤੇ ਆਮਿਰ ਖਾਨ ਨੂੰ ਇਕੱਠੇ ਪਰਦੇ ‘ਤੇ ਦੇਖਣ ਦਾ ਮੌਕਾ ਮਿਲਿਆ।
ਕਹਾਣੀ
ਫਿਲਮ ਦੀ ਕਹਾਣੀ 1795 ਦੇ ਭਾਰਤ ਦੀ ਹੈ, ਜਦੋਂ ਭਾਰਤ ‘ਤੇ ਈਸਟ ਇੰਡੀਆ ਕੰਪਨੀ ਦਾ ਰਾਜ ਸੀ ਅਤੇ ਬਹੁਤ ਸਾਰੇ ਰਾਜ ਅੰਗਰੇਜ਼ਾਂ ਦੇ ਹੱਥਾਂ ‘ਚ ਸਨ ਪਰ ਰੌਨਕਪੁਰ ਇਕ ਅਜਿਹਾ ਰਾਜ ਸੀ, ਜੋ ਅੰਗਰੇਜ਼ਾਂ ਦੀ ਪਕੜ ਤੋਂ ਦੂਰ ਸੀ। ਉੱਥੋਂ ਦੀ ਸੈਨਾਪਤੀ ਖੁਦਾਬਖਸ਼ ਜਹਾਜੀ (ਅਮਿਤਾਭ ਬੱਚਨ) ਆਪਣੇ ਮਿਰਜ਼ਾਂ ਸਾਹਿਬ (ਰੌਣਿਤ ਰਾਏ) ਅਤੇ ਪੂਰੇ ਰਾਜ ਦਾ ਖਿਆਲ ਰੱਖਦਾ ਸੀ। ਕਿਸੇ ਕਾਰਨ ਮਿਰਜ਼ਾ ਸਾਹਿਬ ਦੀ ਮੌਤ ਹੋ ਜਾਂਦੀ ਹੈ ਅਤੇ ਉਨ੍ਹਾਂ ਦੀ ਬੇਟੀ ਜ਼ਫੀਰਾ (ਫਾਤਿਮਾ ਸਨਾ ਸ਼ੇਖ) ਦੀ ਪੂਰੀ ਜ਼ਿੰਮੇਦਾਰੀ ਖੁਦਾਬਖਸ਼ ਦੇ ਹੱਥਾਂ ‘ਚ ਆ ਜਾਂਦੀ ਹੈ। ਇਸੇ ਵਿਚਕਾਰ ਕਹਾਣੀ 11 ਸਾਲ ਅੱਗੇ ਵੱਧਦੀ ਹੈ ਅਤੇ ਫਿਰ ‘ਫਿਰੰਗੀ’ ਮੱਲਾਹ (ਆਮਿਰ ਖਾਨ) ਦੀ ਐਂਟਰੀ ਹੁੰਦੀ ਹੈ, ਜੋ ਆਪਣੀ ਦਾਦੀ ਦੀ ਕਸਮ ਖਾ ਕੇ ਕਿਸੇ ਨੂੰ ਕਿੰਨਾ ਵੀ ਝੂਠ ਬੋਲ ਸਕਦਾ ਹੈ। ਉਸ ਦਾ ਸਿਰਫ ਇਕੋਂ ਮਕਸਦ ਹੈ— ਪੈਸੇ ਕਮਾਉਣਾ। ਇਸ ਵਿਚਕਾਰ ਖੁਦਾਬਖਸ਼ ਅਤੇ ਫਿਰੰਗੀ ਦੀ ਮੀਟਿੰਗ ਹੁੰਦੀ ਹੈ। ਕਹਾਣੀ ‘ਚ ਟਵਿਸਟ ਉਸ ਸਮੇਂ ਆਉਂਦਾ ਹੈ, ਜਦੋਂ ਈਸਟ ਇੰਡੀਆ ਕੰਪਨੀ ਦਾ ਜਨਰਲ ਕਲਾਈਵ ਇਨ੍ਹਾਂ ਸਾਰਿਆਂ ਨੂੰ ਪਰੇਸ਼ਾਨ ਕਰਨ ਲੱਗਦਾ ਹੈ। ਸੁਰੱਈਆ (ਕੈਟਰੀਨਾ ਕੈਫ) ਅੰਗਰੇਜ਼ੀ ਸ਼ਾਸਕਾਂ ਦਾ ਦਿਲ ਪਰਚਾਉਣ ਦਾ ਕੰਮ ਕਰਦੀ ਹੈ। ਕਹਾਣੀ ‘ਚ ਕਈ ਸਾਰੇ ਮੋੜ ਆਉਂਦੇ ਹਨ ਅਤੇ ਅੰਤ ਇਕ ਨਤੀਜਾ ਨਿਕਲਦਾ ਹੈ, ਜਿਸ ਨੂੰ ਜਾਣਨ ਲਈ ਤੁਹਾਨੂੰ ਫਿਲਮ ਦੇਖਣੀ ਪਵੇਗੀ।
ਕਮਜ਼ੋਰ ਕੜੀਆਂ
ਫਿਲਮ ਦੀ ਕਮਜ਼ੋਰ ਕੜੀ ਇਸ ਦੀ ਲੰਬਾਈ ਹੈ। ਫਿਲਮ ਦੀ ਲੰਬਾਈ ਨੂੰ ਛੋਟਾ ਕੀਤਾ ਜਾਂਦਾ ਤਾਂ ਫਿਲਮ ਹੋਰ ਵੀ ਰੋਮਾਂਚਕ ਹੁੰਦੀ। ਫਿਲਮ ਦੀ ਰਿਲੀਜ਼ਿੰਗ ਤੋਂ ਪਹਿਲਾਂ ਇਸ ਦੇ ਗੀਤ ਵਧੇਰੇ ਪ੍ਰਚਲਿਤ ਨਾ ਹੋ ਸਕੇ, ਜਿਸ ਕਾਰਨ ਜੋ ਲੋਕਪ੍ਰਿਯਤਾ ਮਿਲਣੀ ਚਾਹੀਦੀ ਸੀ ਉਹ ਨਾ ਮਿਲ ਸਕੀ। ਕਲਾਈਮੈਕਸ ਹੋਰ ਵੀ ਬਿਹਤਰ ਹੋ ਸਕਦਾ ਸੀ। ਵਿਜੇ ਕ੍ਰਿਸ਼ਣ ਦਾ ਨਿਰਦੇਸ਼ਨ ਥੋੜ੍ਹਾ ਕਮਜ਼ੋਰ ਰਿਹਾ। ਅੰਗਰੇਜ਼ੀ ਫਿਲਮਾਂ ਦੇਖਣ ਵਾਲਿਆਂ ਨੂੰ ਸ਼ਾਇਦ ਇਸ ਫਿਲਮ ਦੇ ਇਫੈਕਟ ਪ੍ਰਭਾਵਿਤ ਨਾ ਕਰ ਸਕਨ।
ਬਾਕਸ ਆਫਿਸ
‘ਠਗਸ ਆਫ ਹਿੰਦੋਸਤਾਨ’ ਲਗਭਗ 240 ਕਰੋੜ ਦੇ ਬਜ਼ਟ ‘ਚ ਬਣੀ ਹੈ। ਫਿਲਮ ਨੂੰ ਵੱਡੇ ਪੈਮਾਨੇ ‘ਤੇ ਰਿਲੀਜ਼ ਵੀ ਕੀਤਾ ਗਿਆ ਹੈ। ਇਸ ਨੂੰ ਪੂਰੀ ਦੁਨੀਆ ‘ਚ ਕਰੀਬ 7000 ਸਕ੍ਰੀਨਸ ਮਿਲੇ ਹਨ। ਖਬਰਾਂ ਦੀ ਮੰਨੀਏ ਤਾਂ ਫਿਲਮ ਦੇ ਸੈਟੇਲਾਈਟ ਅਤੇ ਡਿਜ਼ੀਟਲ ਰਾਈਟਸ ਪਹਿਲਾਂ ਹੀ ਡੇਢ ਸੌ ਕਰੋੜ ‘ਚ ਵਿਕ ਚੁੱਕੇ ਹਨ। ਇਕ ਤਰੀਕੇ ਨਾਲ ਚਾਰ ਦਿਨਾਂ ਦੇ ਵੱਡੇ ਵੀਕੈਂਡ ‘ਤੇ 180 ਤੋਂ 200 ਕਰੋੜ ਦੀ ਕਮਾਈ ਕਰ ਸਕਦੀ ਹੈ। ਬਾਕਸ ਆਫਿਸ ‘ਤੇ ਪਹਿਲੇ ਦਿਨ 45 ਤੋਂ 50 ਕਰੋੜ ਦੀ ਓਪਨਿੰਗ ਦੀ ਸੰਭਾਵਨਾ ਵੀ ਹੈ। ਵਪਾਰਕ ਤੌਰ ‘ਤੇ ਕਹਿ ਸਕਦੇ ਹਨ ਕਿ ‘ਠਗਸ ਆਫ ਹਿੰਦੋਸਤਾਨ’, ਯਸ਼ ਰਾਜ ਫਿਲਮਸ ਲਈ ਸੁਰੱਖਿਅਤ ਸੌਦਾ ਹੈ।

ਨਾਨਾ ਪਾਟੇਕਰ ਦੀ ਜਗ੍ਹਾ ‘ਹਾਊਸਫੁਲ 4’ ‘ਚ ਹੁਣ ਦਿਸੇਗਾ ਇਹ ਅਭਿਨੇਤਾ

ਸਾਊਥ ਸੁਪਰਸਟਾਰ ਰਾਣਾ ਡੱਗੂਬਾਤੀ ਨੇ ਫਿਲਮ ‘ਹਾਊਸਫੁਲ 4’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਆਉਣ ਵਾਲੀ ਫਿਲਮ ‘ਹਾਊਸਫੁਲ 4’ ‘ਚ ਨਾਨਾ ਪਾਟੇਕਰ ਦੀ ਜਗ੍ਹਾ ਲਈ ਹੈ। ਰਾਣਾ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ, ‘ਹਾਊਸਫੁਲ 4 ਦੇ ਸੈੱਟ ‘ਤੇ ਜਾ ਰਿਹਾ ਹਾਂ। ਬਹੁਤ ਲੰਮੇ ਸਮੇਂ ਬਾਅਦ ਮੁੰਬਈ ‘ਚ ਸ਼ੂਟਿੰਗ।’
ਛੇੜਛਾੜ ਦੇ ਦੋਸ਼ਾਂ ਵਿਚਾਲੇ ਰਾਣਾ ਡੱਗੂਬਾਤੀ ਨੂੰ ‘ਹਾਊਸਫੁਲ 4’ ‘ਚ ਨਾਨਾ ਪਾਟੇਕਰ ਦੀ ਜਗ੍ਹਾ ਲਿਆ ਗਿਆ ਹੈ। ਨਾਨਾ ਪਾਟੇਕਰ ‘ਤੇ ਅਭਿਨੇਤਰੀ ਤਨੁਸ਼੍ਰੀ ਦੱਤਾ ਨੇ ਸਾਲ 2008 ‘ਚ ਫਿਲਮ ‘ਹੋਰਨ ਓਕੇ ਪਲੀਜ਼’ ਦੇ ਸੈੱਟ ‘ਤੇ ਛੇੜਛਾੜ ਕਰਨ ਦਾ ਦੋਸ਼ ਲਗਾਇਆ ਹੈ।
ਇਨ੍ਹੀਂ ਦਿਨੀਂ ਫਿਲਮ ਦੀ ਸ਼ੂਟਿੰਗ ਮੁੰਬਈ ‘ਚ ਚੱਲ ਰਹੀ ਹੈ। ਇਸ ‘ਚ ਅਕਸ਼ੇ ਕੁਮਾਰ, ਰਿਤੇਸ਼ ਦੇਸ਼ਮੁਖ, ਬੌਬੀ ਦਿਓਲ, ਕ੍ਰਿਤੀ ਸੈਨਨ, ਕੀਰਤੀ ਖਰਬੰਦਾ ਤੇ ਪੂਜਾ ਹੇਗੜੇ ਵਰਗੇ ਕਲਾਕਾਰ ਮੁੱਖ ਭੂਮਿਕਾ ‘ਚ ਹਨ। ਦੱਸਣਯੋਗ ਹੈ ਕਿ ਯੌਨ ਸ਼ੋਸ਼ਣ ਦੇ ਦੋਸ਼ਾਂ ਦੇ ਚਲਦਿਆਂ ‘ਹਾਊਸਫੁਲ 4’ ਦੀ ਟੀਮ ਤੋਂ ਨਾਨਾ ਪਾਟੇਕਰ ਦੇ ਨਾਲ-ਨਾਲ ਸਾਜਿਦ ਖਾਨ ਦਾ ਨਾਂ ਵੀ ਹਟਾ ਦਿੱਤਾ ਗਿਆ ਹੈ।

ਦੀਪਿਕਾ ਪਾਦੁਕੋਨ ਨੇ ਖਰੀਦਿਆ 20 ਲੱਖ ਰੁਪਏ ਦਾ ਮੰਗਲਸੂਤਰ

ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਨ ਬਹੁਤ ਜਲਦ ਵਿਆਹ ਦੇ ਬੰਧਨ ਵਿੱਚ ਬੱਝਣ ਵਾਲੇ ਹਨ। ਬੇਂਗਲੁਰੂ ਦੇ ਆਪਣੇ ਘਰ ਵਿੱਚ ਨੰਦੀ ਪੂਜਾ ਅਟੈਂਡ ਕਰਨ ਤੋਂ ਬਾਅਦ ਦੀਪਿਕਾ ਹੁਣ ਮੁੰਬਈ ਵਾਪਸ ਆ ਗਈ ਹੈ ਅਤੇ ਤਾਜ਼ਾ ਖਬਰਾਂ ਦੀ ਜੇਕਰ ਮੰਨੀਏ ਤਾਂ ਦੀਪਿਕਾ ਨੇ ਆਪਣੇ ਮੰਗਲਸੂਤਰ ਦੀ ਸ਼ਾਪਿੰਗ ਕਰ ਲਈ ਹੈ। ਇੱਕ ਰਿਪੋਰਟ ਦੇ ਮੁਤਾਬਕ ਦੀਪਿਕਾ ਦਾ ਮੰਗਲਸੂਤਰ 20 ਲੱਖ ਰੁਪਏ ਦਾ ਹੈ। ਦੀਪਿਕਾ ਨੇ ਇਸ ਮੰਗਲਸੂਤਰ ਦੀ ਸ਼ਾਪਿੰਗ ਮੁੰਬਈ ਦੇ ਹਨ੍ਹੇਰੀ ਸਥਿਤ ਇੱਕ ਜਿਊਲਰੀ ਸ਼ਾਪ ਤੋਂ ਕੀਤੀ ਹੈ। ਆਪਣੇ ਲਈ ਮੰਗਲਸੂਤਰ ਦੀ ਸ਼ਾਪਿੰਗ ਕਰਨ ਦੇ ਨਾਲ ਦੀਪਿਕਾ ਨੇ ਰਣਵੀਰ ਸਿੰਘ ਲਈ ਇੱਕ ਚੇਨ ਵੀ ਖਰੀਦੀ ਹੈ। ਦੱਸਿਆ ਜਾ ਰਿਹਾ ਹੈ ਕਿ ਦੀਪਿਕਾ ਨੇ ਇਹਨਾਂ ਦੋਨੋਂ ਚੌਜਾਂ ਤੋਂ ਇਲਾਵਾ ਲਗਭਗ 1 ਕਰੋੜ ਰੁਪਏ ਦੀ ਜਿਊਲਰੀ ਦੀ ਸ਼ਾਪਿੰਗ ਕੀਤੀ।
ਦੀਪਿਕਾ ਦੀ ਇਸ ਖਰੀਦਦਾਰੀ ਦੇ ਬਾਰੇ ਵਿੱਚ ਜਿਊਲਰੀ ਸ਼ਾਪ ਨੂੰ ਪਹਿਲਾਂ ਤੋਂ ਜਾਣਕਾਰੀ ਦੇ ਦਿੱਤੀ ਗਈ ਸੀ। ਦੀਪਿਕਾ ਆਰਾਮ ਨਾਲ ਆਪਣੀ ਜਿਊਲਰੀ ਪਸੰਦ ਕਰ ਸਕੇ, ਇਸ ਦੇ ਲਈ ਜਿਊਲਰੀ ਸ਼ਾਪ ਨੂੰ ਆਮ ਜਨਤਾ ਲਈ 1 ਘੰਟੇ ਪਹਿਲਾਂ ਬੰਦ ਕਰ ਦਿੱਤਾ ਗਿਆ ਸੀ। ਜਾਣਕਾਰੀ ਮੁਤਾਬਿਕ ਤੁਹਾਨੂਮ ਦਸ ਦੇਈਏ ਕਿ ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਨ 14 – 15 ਨਵੰਬਰ ਨੂੰ ਇਟਲੀ ਦੇ ਲੇਕ ਕੋਮਾਂ ਵਿੱਚ ਵਿਆਹ ਕਰਨ ਵਾਲੇ ਹਨ। ਜਿੱਥੇ ਤੱਕ ਗੱਲ ਰਿਸੈਪਸ਼ਨ ਦੀ ਹੈ ਤਾਂ ਇਸ ਦਾ ਪ੍ਰਬੰਧ ਮੁੰਬਈ ਵਿੱਚ 1 ਦਸੰਬਰ ਨੂੰ ਹੋਵੇਗਾ। ਖਬਰਾਂ ਅਨੁਸਾਰ ਦੀਪਿਕਾ ਨੇ ਨੰਦੀ ਪੂਜਾ ਵਿੱਚ ਹਿੱਸਾ ਲਿਆ ਸੀ ਅਤੇ ਕੁੱਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈਆਂ ਸਨ। ਇਨ੍ਹਾਂ ਤਸਵੀਰਾਂ ਨੂੰ ਦੀਪਿਕਾ ਦੀ ਸਟਾਈਲਿਸਟ ਸ਼ਲੀਨਾ ਨਤਾਨੀ ਨੇ ਸ਼ੇਅਰ ਕੀਤਾ ਸੀ। ਉਨ੍ਹਾਂ ਨੇ ਇੰਸਟਾਗ੍ਰਾਮ ਤੇ ਇਨ੍ਹਾਂ ਤਸਵੀਰਾਂ ਦੇ ਨਾਲ ਲਿਖਿਆ ਹੈ’ ਇੱਕ ਨਵੀਂ ਸ਼ੁਰੂਆਤ’ ਇੱਕ ਹੋਰ ਤਸਵੀਰ ਦੇ ਨਾਲ ਸ਼ਲੀਨਾ ਦੇ ਲਿਖਿਆ ਹੈ’ ਤੁਹਾਨੂੰ ਸਭ ਤੋਂ ਜਿਆਦਾ ਪਿਆਰ, ਇਸ ਸਭ ਦੀ ਸ਼ੁਰੂਆਤ ਦੇ ਲਈ ਇੰਤਜ਼ਾਰ ਨਹੀਂ ਕਰ ਸਕਦੀ। ਤੁਸੀਂ ਦੁਨੀਆ ਵਿੱਚ ਸਭ ਤੋਂ ਜਿਆਦਾ ਖੁਸ਼ੀਆਂ ਦੀ ਹਕਦਾਰ ਹੋ’। ਦੱਸ ਦੇਈਏ ਕਿ ਪੂਜਾ ਪਾਠ ਦੇ ਦੌਰਾਨ ਦੀਪਿਕਾ ਨੇ ਓਰੇਂਜ ਰੰਗ ਦੀ ਡ੍ਰੈੱਸ ਪਾਈ ਹੋਈ ਸੀ। ਜਿਸ ਨੂੰ ਫੈਸ਼ਨ ਡਿਜਾਈਨਰ ਸਬਿਆਸਾਚੀ ਮੁਖਰਜੀ ਨੇ ਡਿਜਾਈਨ ਕੀਤਾ ਹੈ। ਰਣਵੀਰ ਸਿੰਘ- ਦੀਪਿਕਾ ਪਾਦੁਕੋਨ 14 ਨਵੰਬਰ ਨੂੰ ਇਟਲੀ ਵਿੱਚ ਸੱਤ ਫੇਰੇ ਲੈਣਗੇ। ਇਸ ਗੱਲ ਦਾ ਖੁਲਾਸਾ ਦੀਪਿਕਾ ਅਤੇ ਰਣਵੀਰ ਨੇ ਸੋਸ਼ਲ ਮੀਡੀਆ ‘ਤੇ ਵਿਆਹ ਦਾ ਕਾਰਡ ਸ਼ੇਅਰ ਕੀਤਾ ਸੀ। ਖਬਰਾਂ ਅਨੁਸਾਰ ਦੋਹਾਂ ਨੇ ਵਿਆਹ ਦੇ ਲਈ ਲੇਕ ਕੋਮੋ ਦਾ ਵੈਨਿਊ ਫਾਈਨਲ ਕੀਤਾ ਹੈ।