ਮੁੱਖ ਖਬਰਾਂ
Home / ਮਨੋਰੰਜਨ (page 2)

ਮਨੋਰੰਜਨ

ਦੀਸ਼ਾ ਪਟਾਨੀ ਇੱਕ ਤੋਂ ਬਾਅਦ ਇੱਕ ਫ਼ਿਲਮਾਂ ‘ਚ ਕਰ ਰਹੀ ਹੈ ਐਂਟਰੀ

ਹਾਲ ਹੀ ‘ਚ ਸੁਣਨ ਨੂੰ ਆਇਆ ਸੀ ਕਿ ਆਦਿਤੀਆ ਰਾਏ ਕਪੂਰ ਅਤੇ ਦੀਸ਼ਾ ਪਟਾਨੀ ਦੀ ਜੋੜੀ ਜਲਦੀ ਹੀ ਡਾਇਰੈਕਟਰ ਮੋਹਿਤ ਸੂਰੀ ਦੀ ਨਵੀਂ ਫ਼ਿਲਮ ‘ਚ ਨਜ਼ਰ ਆ ਸਕਦੀ ਹੈ। ਅਜੇ ਤਕ ਇਸ ਫ਼ਿਲਮ ਦਾ ਐਲਾਨ ਨਹੀਂ ਹੋਇਆ, ਪਰ ਫੈਨਸ ਦੋਵਾਂ ਸਟਾਰਸ ਨੂੰ ਪਰਦੇ ‘ਤੇ ਦੇਖਣ ਨੂੰ ਬੇਤਾਬ ਹਨ।
ਇਹ ਫ਼ਿਲਮ ਇੱਕ ਰੋਮਾਂਟਿਕ ਥ੍ਰਿਲਰ ਜੌਨਰ ਦੀ ਫ਼ਿਲਮ ਹੋਵੇਗੀ ਅਤੇ ਫ਼ਿਲਮ ਦੀ ਕਹਾਣੀ ਕਾਫੀ ਦਿਲਚਸਪ ਹੋਣ ਵਾਲੀ ਹੈ। ਫ਼ਿਲਮ ਤੋਂ ਜੁੜੇ ਇੱਕ ਸੂਤਰ ਦਾ ਕਹਿਣਾ ਹੈ ਕਿ ਇਸ ਫ਼ਿਲਮ ‘ਚ ਆਦਤਿੀਆ ਅਤੇ ਦੀਸ਼ਾ ਲਵਰਸ ਦਾ ਰੋਲ ਪਲੇਅ ਕਰਨਗੇ। ਫ਼ਿਲਮ ਦੀ ਕਹਾਣੀ ਚਾਰ ਲੋਕਾਂ ਦੇ ਆਲੇ ਦੁਆਲੇ ਘੁੰਮਦੀ ਨਜ਼ਰ ਆਵੇਗੀ।
ਡਾਇਰੈਕਟਰ ਮੋਹਿਤ ਨੇ ਫ਼ਿਲਮ ਦੀ ਕਹਾਣੀ ਗੋਆ ਦੀ ਪਲਾਨ ਕੀਤੀ ਹੈ ਜਿਸ ਦੀ ਸ਼ੂਟਿੰਗ ਲਈ ਗੋਆ ‘ਚ ਵੱਡਾ ਸੈੱਟ ਲਗਾਇਆ ਜਾਵੇਗਾ। ਨਾਲ ਹੀ ਫ਼ਿਲਮ ਦੀ ਕਹਾਣੀ ‘ਚ ਡਰਗਸ ਮਾਫੀਆ ਦੇ ਵੀ ਕਿੱਸੇ ਦੇਖਣ ਨੂੰ ਮਿਲਣਗੇ।
ਜੇਕਰ ਦੋਵਾਂ ਸਟਾਰਸ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਦੀਸ਼ਾ, ਸਲਮਾਨ ਦੀ ‘ਭਾਰਤ’ ਤੋਂ ਬਾਅਦ ‘ਕਿਕ-2’ ਅਤੇ ‘ਬਾਗੀ-3’ ‘ਚ ਵੀ ਨਜ਼ਰ ਆ ਸਕਦੀ ਹੈ ਅਤੇ ਆਦਿਤੀਆ, ਕਰਨ ਜੌਹਰ ਦੀ ਮਲਟੀਸਟਾਰਰ ‘ਕਲੰਕ’ ‘ਚ ਅਹਿਮ ਰੋਲ ‘ਚ ਨਜ਼ਰ ਆਉਣਗੇ।

‘ਬਾਹੂਬਲੀ’ ਡਾਇਰੈਕਟਰ ਨਾਲ ਫਿਲਮ ਕਰਨ ਲਈ ਪਰੀਣੀਤੀ ਨੇ ਰੱਖੀ ਵੱਡੀ ਸ਼ਰਤ

ਅਦਾਕਾਰਾ ਪਰੀਣੀਤੀ ਚੋਪੜਾ ਜਲਦ ਹੀ ਸਾਊਥ ਦੀ ਫਿਲਮ ਵਿੱਚ ਆਪਣੀ ਅਦਾਕਾਰੀ ਦਾ ਜਲਵਾ ਦਿਖਾਉਂਦੀ ਨਜ਼ਰ ਆਵੇਗੀ। ਉਨ੍ਹਾਂ ਦੀ ਇਸ ਸਾਊਥ ਫਿਲਮ ਦਾ ਨਾਮ ‘ਆਰਆਰਆਰ’ ਦੱਸਿਆ ਜਾ ਰਿਹਾ ਹੈ। ਇਸ ਫਿਲਮ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਫਿਲਮ ਨਿਰਦੇਸ਼ਕ ਐੱਸ. ਐੱਸ. ਰਾਜਮੌਲੀ ਦੁਆਰਾ ਨਿਰਦੇਸ਼ਤ ਕੀਤੀ ਜਾਵੇਗੀ।
ਜਿਨ੍ਹਾਂ ਨੇ ਫਿਲਮ ਬਾਹੂਬਲੀ ਦਾ ਨਿਰਦੇਸ਼ਨ ਕਰ ਬਹੁਤ ਸੁਰਖੀਆਂ ਬਟੋਰੀਆਂ ਸਨ। ਹੁਣ ਇਸ ਫਿਲਮ ਵਿੱਚ ਪਰੀਣੀਤੀ ਨੂੰ ਲੈ ਕੇ ਇੱਕ ਵੱਡੀ ਖਬਰ ਸੁਣਨ ਨੂੰ ਮਿਲ ਰਹੀ ਹੈ। ਰਿਪੋਰਟ ਦੇ ਅਨੁਸਾਰ ਪਰੀਣੀਤੀ ਚੋਪੜਾ ਇਸ ਫਿਲਮ ਦਾ ਹਿੱਸਾ ਬਣਨ ਲਈ ਤਿਆਰ ਹੋ ਗਈ ਹੈ ਪਰ ਉਨ੍ਹਾਂ ਨੂੰ ਜ਼ਿਆਦਾ ਫੀਸ ਦੇਣ ਦੀ ਸ਼ਰਤ ਉੱਤੇ ਰੱਖਿਆ ਜਾ ਰਿਹਾ ਹੈ।
ਰਿਪੋਰਟ ਦੇ ਅਨੁਸਾਰ ਵੇਖਿਆ ਜਾਵੇ ਤਾਂ ਇਹ ਸੱਚ ਹੈ ਕਿ ਪਰੀਣਿਤੀ ਨੇ ਇਸ ਫਿਲਮ ਵਿੱਚ ਕੰਮ ਕਰਨ ਲਈ ਬਹੁਤ ਹੀ ਜ਼ਿਆਦਾ ਫੀਸ ਦੀ ਮੰਗ ਕੀਤੀ ਹੈ। ਇਸ ਰਿਪੋਰਟ ਦੇ ਅਨੁਸਾਰ ਫਿਲਮ ਨਿਰਮਾਤਾ ਵੀ ਉਨ੍ਹਾਂ ਦੀ ਮੰਗ ਕੀਤੀ ਗਈ ਫੀਸ ਨੂੰ ਦੇਣ ਉੱਤੇ ਵਿਚਾਰ ਕਰ ਰਹੇ ਹਨ ਕਿਉਂਕਿ ਉਹ ਨਹੀਂ ਚਾਹੁੰਦੇ ਹਨ ਕਿ ਫਿਲਮ ਦੀ ਸ਼ੂਟਿੰਗ ਵਿੱਚ ਕਿਸੇ ਤਰ੍ਹਾਂ ਦੀ ਦੇਰੀ ਹੋਵੇ।
ਜਲਦ ਹੀ ਨਿਰਮਾਤਾ ਇਸ ਡੀਲ ਨੂੰ ਉਨ੍ਹਾਂ ਦੇ ਨਾਲ ਕਰਨਗੇ ਹਾਲਾਂਕਿ ਇਸ ਬਾਰੇ ਵਿੱਚ ਅਜੇ ਤੱਕ ਕੋਈ ਅਧਿਕਾਰਿਕ ਐਲਾਨ ਨਹੀਂ ਹੋਇਆ। ਉੱਥੇ ਹੀ ‘ਆਰਆਰਆਰ’ ਫਿਲਮ ਵਿੱਚ ਪਰੀਣਿਤੀ ਦੇ ਨਾਲ ਤੇਲਗੁ ਸਿਨੇਮਾ ਦੇ ਦੋ ਵੱਡੇ ਸਟਾਰ ਕੰਮ ਕਰਨਗੇ। ਜਿਹਨਾਂ ‘ਚੋਂ ਇੱਕ ਹਨ ਸੁਪਰਸਟਾਰ ਰਾਮ ਚਰਣ ਅਤੇ ਉੱਥੇ ਹੀ ਦੂਜੇ ਹਨ ਜੂਨੀਅਰ ਐੱਨਟੀਆਰ। ਦੱਸਿਆ ਤਾਂ ਇਹ ਵੀ ਜਾ ਰਿਹਾ ਹੈ ਕਿ ਪਰੀਣੀਤੀ ਇਹਨਾਂ ਦੋਨਾਂ ਸਿਤਾਰਿਆਂ ‘ਚੋਂ ਕਿਸੇ ਇੱਕ ਸਟਾਰ ਨਾਲ ਰੁਮਾਂਸ ਕਰਦੀ ਵਿਖਾਈ ਦੇਵੇਗੀ। ਦੱਸ ਦੇਈਏ ਕਿ ਪਰੀਣੀਤੀ ਦੀ ਫਿਲਮ ਨਮਸਤੇ ਇੰਗਲੈਂਡ ਸਾਲ 2018 ਵਿੱਚ ਰਿਲੀਜ਼ ਹੋਈ ਸੀ। ਫਿਲਹਾਲ ਪਰੀਣੀਤੀ ਜਬਰੀਆ ਜੋੜੀ ਫਿਲਮ ਦੀ ਸ਼ੂਟਿੰਗ ਵੀ ਕਰ ਰਹੀ ਹੈ।
ਇਸ ਵਿੱਚ ਉਨ੍ਹਾਂ ਦੇ ਆਪੋਜਿਟ ਸਿੱਧਾਰਥ ਮਲਹੋਤਰਾ ਨਜ਼ਰ ਆਉਣ ਵਾਲੇ ਹਨ। ਪਰੀਣੀਤੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਪਣੇ ਫੈਨਜ਼ ਨੂਮ ਸੋਸ਼ਲ ਮੀਡੀਆ ਜ਼ਰੀਏ ਹਰ ਇੱਕ ਅਪਡੇਟ ਦਿੰਦੀ ਰਹਿੰਦੀ ਹੈ। ਅਕਸਰ ਹੀ ਪਰੀਣੀਤੀ ਦੀਆਂ ਇੰਸਟਾਗ੍ਰਾਮ ਸਟੋਰੀਆਂ ‘ਚ ਦੇਖਿਆ ਜਾਂਦਾ ਹੈ ਕਿ ਉਹ ਕਿੱਥੇ ਆਪਣੇ ਫਿਲਮ ਦੀ ਸ਼ੂਟਿੰਗ ਕਰ ਰਹੀ ਹੈ।

‘ਤੱਖ਼ਤ’ ਤੋਂ ਪਹਿਲਾਂ ਵਿੱਕੀ ਅਤੇ ਭੂਮੀ ਕਰਨਗੇ ਹੌਰਰ ਫ਼ਿਲਮ

ਹਾਲ ਹੀ ‘ਚ ਵਿੱਕੀ ਕੌਸ਼ਲ ਦੀ ਫ਼ਿਲਮ ‘ਉਰੀ: ਦ ਸਰਜੀਕਲ ਸਟ੍ਰਾਈਕ’ ਨੂੰ ਬਾਕਸਆਫਿਸ ‘ਤੇ ਚੰਗਾ ਰਿਸਪਾਂਸ ਮਿਲਿਆ ਹੈ। ਹੁਣ ਜਲਦੀ ਹੀ ਵਿੱਕੀ, ਕਰਨ ਜੌਰਹ ਦੀ ਮਲਟੀਸਟਾਰਰ ਫ਼ਿਲਮ ‘ਤੱਖ਼ਤ’ ‘ਚ ਨਜ਼ਰ ਆਉਣ ਵਾਲੇ ਹਨ। ਇਸ ਫ਼ਿਲਮ ‘ਚ ਵਿੱਕੀ ਦੀ ਜੋੜੀ ਭੂਮੀ ਪੇਡਨੇਕਰ ਨਾਲ ਨਜ਼ਰ ਆਵੇਗੀ।
ਪਰ ਹੁਣ ਖ਼ਬਰਾਂ ਨੇ ਕੀ ਦੋਵੇਂ ਸਟਾਰਸ ‘ਤੱਖ਼ਤ’ ਤੋਂ ਪਹਿਲਾਂ ਇੱਕ ਹੌਰਰ ਫ਼ਿਲਮ ‘ਚ ਨਜ਼ਰ ਆ ਸਕਦੇ ਹਨ। ਇਸ ਫ਼ਿਲਮ ਬਾਰੇ ਇਹ ਵੀ ਜਾਣਕਰੀ ਮਿਲੀ ਹੈ ਕਿ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ਅਤੇ ਵਿੱਕੀ ਫ਼ਿਲਮ ਸ਼ੂਟ ਕਰ ਰਹੇ ਹਨ। ਦੋਨਾਂ ਦੀ ਹੌਰਰ ਫ਼ਿਲਮ ਵੀ ਇਸੇ ਸਾਲ ਰਿਲੀਜ਼ ਹੋਵੇਗੀ।
ਫ਼ਿਲਮ ਦਾ ਨਾਂਅ ਅਜੇ ਤਕ ਫਾਈਨਲ ਨਹੀਂ ਹੋਇਆ ਹੈ। ਫ਼ਿਲਮ ਦਾ ਭੂਤ ਕਿਸੇ ਹਵੇਲੀ ਜਾਂ ਘਰ ‘ਚ ਨਹੀ ਸਗੋਂ ਇੱਕ ਜਹਾਜ਼ ‘ਤੇ ਹੋਵੇਗਾ। ਫ਼ਿਲਮ ਛੋਟੇ ਬਜਟ ‘ਚ ਬਣ ਰਹੀ ਹੈ ਇਸ ਲਈ ਲੋਕਾਂ ਨੂੰ ਡਰਾਉਣ ਲਈ ਗ੍ਰਾਫੀਕਸ ਦਾ ਇਸਤੇਮਾਲ ਨਹੀ ਹੋਵੇਗਾ।
ਇਸ ਜੌਨਰ ਦੀ ਇਹ ਵਿੱਕੀ ਅਤੇ ਭੂਮੀ ਦੀ ਪਹਿਲੀ ਫ਼ਿਲਮ ਹੋਵੇਗੀ। ਫ਼ਿਲਮ ਨੂੰ ਭਾਨੂੰ ਪ੍ਰਤਾਪ ਸਿੰਘ ਡਾਇਰੈਕਟ ਕਰ ਰਹੇ ਹਨ ਜਿਸ ਨੇ ‘ਧੜਕ’ ‘ਚ ਸ਼ਸ਼ਾਂਕ ਖੇੈਤਾਨ ਨੂੰ ਅਸੀਸਟ ਕੀਤਾ ਸੀ। ਖ਼ਬਰਾਂ ਨੇ ਕਿ ਭੂਮੀ ਵੀ ਫ਼ਿਲਮ ਦੀ ਸ਼ੂਟਿੰਗ 15 ਦਿਨਾਂ ਤਕ ਸ਼ੁਰੂ ਕਰ ਦਵੇਗੀ।

ਫਰਹਾਨ ਦੀ ‘ਡੋਨ-3’ ਲਈ ਸ਼ਾਹਰੁਖ ਨੇ ਛੱਡੀ ਇਹ ਬਲਾਕਬਸਟਰ ਫ਼ਿਲਮ

ਸ਼ਾਹਰੁਖ ਖ਼ਾਨ ਨੇ ਹਾਲ ਹੀ ‘ਚ ਫ਼ਿਲਮ ‘ਜ਼ੀਰੋ’ ਨਾਲ ਬਾਕਸਆਫਿਸ ‘ਤੇ ਧਮਾਕਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੀ ਕੋਸ਼ਿਸ਼ ਨਾਕਾਮਯਾਬ ਰਹੀ। ਇਸ ਦੇ ਨਾਲ ਹੀ ਫ਼ਿਲਮ ‘ਗਲੀ ਬੁਆਏ’ ਦੇ ਲੌਂਚ ‘ਤੇ ਫਰਹਾਨ ਅਖ਼ਤਰ ਨੇ ਖੁਲਾਸਾ ਕੀਤਾ ਕਿ ਉਹ ਜਲਦੀ ਹੀ ਕੋਈ ਵੱਡਾ ਐਲਾਨ ਕਰਨ ਵਾਲੇ ਹਨ, ਜੋ ਡੋਨ ਸੀਰੀਜ਼ ਨਾਲ ਜੁੜਿਆ ਹੈ।
ਹੁਣ ਦੱਸ ਦਈਏ ਕਿ ਕਿੰਗ ਖ਼ਾਨ ਨੇ ਰਾਕੇਸ਼ ਸ਼ਰਮਾ ਦੀ ਬਾਇਓਪਿਕ ‘ਸਾਰੇ ਜਹਾਂ ਸੇ ਅੱਛਾ’ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦਾ ਕਾਰਨ ਫਰਹਾਨ ਦੀ ‘ਡੋਨ-3’ ਨੂੰ ਮੰਨਿਆ ਜਾ ਰਿਹਾ ਹੈ। ਜੀ ਹਾਂ, ਸ਼ਾਹਰੁਖ ਨੇ ‘ਡੋਨ-3’ ਕਰਨ ਲਈ ਬਾਇਓਪਿਕ ਫ਼ਿਲਮ ਨੂੰ ਇਨਕਾਰ ਕੀਤਾ ਹੈ।
ਖ਼ਬਰਾਂ ਨੇ ਕਿ ਸ਼ਾਹਰੁਖ ਦੀ ਟੀਮ ਨੇ ਇਹ ਫੈਸਲਾ ਹਾਲ ਹੀ ‘ਚ ਰਿਲੀਜ਼ ਹੋਈ ‘ਜ਼ੀਰੋ’ ਦੇ ਫਲੌਪ ਹੋਣ ਤੋਂ ਬਾਅਦ ਲਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ‘ਡੋਨ-3’ ਸ਼ਾਹਰੁਖ ਦੇ ਕਰੀਅਰ ਲਈ ਸਹੀ ਸਾਬਤ ਹੋਵੇਗੀ। ਹੁਣ ਸ਼ਾਹਰੁਖ ਤੋਂ ਬਾਅਦ ਰਾਕੇਸ਼ ਸ਼ਰਮਾ ਦੀ ਬਾਇਓਪਿਕ ‘ਚ ਕੌਣ ਐਂਟਰੀ ਮਾਰਦਾ ਹੈ, ਇਹ ਦੇਖਣਾ ਖਾਸ ਰਹੇਗਾ।

ਕਪਿਲ ਦੇਵ ਦੀ ਬਾਇਓਪਿਕ ਲਈ ਰਣਵੀਰ ’83’ ਫ਼ਿਲਮ ਮਗਰੋਂ ਕਰਨਗੇ ਸ਼ੂਟਿੰਗ ਸ਼ੁਰੂ

ਬੀਤੇ ਸਾਲ ਦੀ ਤਰ੍ਹਾਂ ਇਹ ਸਾਲ ਵੀ ਰਣਵੀਰ ਸਿੰਘ ਦੇ ਲਈ ਕਾਫੀ ਅਹਿਮ ਰਹਿਣ ਵਾਲਾ ਹੈ, ਕਿਉਂਕਿ ਇਸ ਸਾਲ ਉਨ੍ਹਾਂ ਦੇ ਵੱਡੇ ਪ੍ਰਾਜੈਕਟ ਆ ਰਹੇ ਹਨ। ਇਸ ਸਾਲ ਰਣਵੀਰ ਗਲੀ ਬੁਆਏ, ਤਖ਼ਤ ਅਤੇ ‘83’ ਫ਼ਿਲਮਾਂ ‘ਚ ਬਿਜ਼ੀ ਹਨ। ਉਂਝ ਰਣਵੀਰ ਦੀਆਂ ਫ਼ਿਲਮਾਂ ਬਾਕਸਆਫਿਸ ‘ਤੇ ਵੀ ਇੱਕ ਤੋਂ ਬਾਅਦ ਇੱਕ ਹਿੱਟ ਹੋ ਰਹੀਆਂ ਹਨ। ਫ਼ਿਲਮ ‘83’ ਲਈ ਰਣਵੀਰ ਨੇ ਕਬੀਰ ਖ਼ਾਨ ਦੇ ਨਾਲ ਹੱਥ ਮਿਲਾਇਆ ਹੈ।
ਇਸ ਫ਼ਿਲਮ ‘ਚ ਉਹ ਕ੍ਰਿਕਟਰ ਕਪਿਲ ਦੇਵ ਦਾ ਰੋਲ ਪਲੇਅ ਕਰਦੇ ਨਜ਼ਰ ਆਉਣਗੇ। ਜਿਸ ਦੇ ਲਈ ਰਣਵੀਰ ਪੂਰੀ ਮਿਹਨਤ ਕਰ ਰਹੇ ਹਨ। ਜਿਸ ਦੇ ਲਈ ਰਣਵੀਰ ਕ੍ਰਿਕੇਟ ਦੀ ਵੀ ਪੂਰੀ ਪ੍ਰੈਕਟਿਸ ਕਰ ਰਹੇ ਹਨ। ਕਪਿਲ ਖੁਦ ਰਣਵੀਰ ਨੂੰ ਟ੍ਰੇਨਿੰਗ ਦੇ ਰਹੇ ਹਨ।
ਹਾਲ ਹੀ ‘ਚ ਫ਼ਿਲਮ ਡਾਇਰੈਕਟਰ ਕਬੀਰ ਖ਼ਾਨ ਨੇ ਇਸ ਫ਼ਿਲਮ ਨੂੰ ਲੈ ਕੇ ਅੀਹਮ ਖੁਲਾਸੇ ਕੀਤੇ ਹਨ। ਉਨ੍ਹਾਂ ਦੱਸਿਆ ਕਿ, “ਰਣਵੀਰ ਆਪਣੇ ਕ੍ਰਿਕੇਟ ‘ਤੇ ਕਾਫੀ ਮਹਿਨਤ ਕਰ ਰਹੇ ਹਨ। ਉਹ ਹਰ ਰੋਜ਼ ਤਿੰਨ ਘੰਟੇ ਪ੍ਰੈਕਟਿਸ ਕਰਦੇ ਹਨ। ਫ਼ਿਲਮ ਦੀ ਸ਼ੂਟਿੰਗ ਬਾਰੇ ਕਬਰੀ ਨੇ ਕਿਹਾ ਕਿ ਫ਼ਿਲਮ ਦੀ ਸ਼ੂਟਿੰਗ ਮਈ ਅਤੇ ਅਗਸਤ ‘ਚ ਲੰਡਨ ‘ਚ ਸ਼ੂਟ ਹੋਵੇਗੀ ਜਦਕਿ ਬਾਕਿ ਦੀ ਸ਼ੂਟਿੰਗ ਭਾਰਤ ‘ਚ ਹੋਣੀ ਹੈ। ‘ਸਿੰਬਾ’ ਤੋਂ ਬਾਅਦ ਫੈਨਸ ਰਣਵੀਰ ਦੀ ਫ਼ਿਲਮਾਂ ਦੀ ਉੜੀਕ ਬੇਸਬਰੀ ਨਾਲ ਕਰ ਰਹੇ ਹਨ।

ਜਲਦ ਸ਼ੁਰੂ ਹੋਵੇਗੀ ‘ਦਬੰਗ-3’ ਦੀ ਸ਼ੂਟਿੰਗ

ਸਲਮਾਨ ਖ਼ਾਨ, ਅਰਬਾਜ਼ ਖ਼ਾਨ ਅਤੇ ਸੋਨਾਕਸ਼ੀ ਸਿਨ੍ਹਾ ਦੀ ‘ਦਬੰਗ’ ਫ੍ਰੈਂਚਾਈਜ਼ੀ ਦੀ ਤੀਜੀ ਫ਼ਿਲਮ ‘ਦਬੰਗ-3’ ਦੀ ਸ਼ੁਟਿੰਗ ਜਲਦੀ ਹੀ ਸ਼ੁਰੂ ਹੋਣ ਵਾਲੀ ਹੈ। ਇਸ ਫ਼ਿਲਮ ਨਾਲ ਹੀ ਆਪਣੇ ਕਰਿਅਰ ਦੀ ਸ਼ੁਰੂਆਤ ਕਰਨ ਵਾਲੀ ਸੋਨਾਕਸ਼ੀ ਦਾ ਕਹਿਣਾ ਹੈ ਕਿ ਉਸ ਦੇ ਲਈ ਇਸ ਫ਼ਿਲਮ ਦੀ ਸ਼ੂਟਿੰਗ ਕਰਨਾ ਆਪਣਾ ਘਰ ‘ਚ ਵਾਪਸੀ ਕਰਨ ਜਿਹਾ ਹੀ ਹੈ।
ਸੋਨਾ ਨੇ ਸ਼ਨੀਵਾਰ ਨੂੰ ਕਰੋਮ ਪਿਕਚਰਸ ਦੀ 15 ਵੀਂ ਐਨਵਰਸਰੀ ਅਤੇ ਫ਼ਿਲਮ ‘ਬਧਾਈ ਹੋ’ ਦੀ ਸਕਸੈਸ ਪਾਰਟੀ ਮੌਕੇ ਮੀਡੀਆ ਨਾਲ ਗੱਲ ਕੀਤੀ। ਉਸ ਨੇ ਫ਼ਿਲਮ ਦੀ ਸ਼ੂਟਿੰਗ ਦਾ ਜ਼ਿਕਰ ਕਰਦੇ ਹੋਏ ਕਿਹਾ, “’ਦਬੰਗ-3’ ਦੀ ਸ਼ੂਟਿੰਗ ਸ਼ੁਰੂ ਕਰਨ ਲਈ ਮੈਂ ਉਤਸ਼ਾਹਿਤ ਹਾਂ। ‘ਦਬੰਗ’ ਅੇਤ ‘ਦਬੰਗ-2’ ਤੋਂ ਬਾਅਦ ਅਸੀਂ ਕਾਫੀ ਲੰਬਾ ਬ੍ਰੈਕ ਲਿਆ। ਹੁਣ ਅਸੀਂ ‘ਦਬੰਗ-3’ ਦੀ ਸ਼ੂਟਿੰਗ ਕਰਾਂਗੇ”। ‘ਦਬੰਗ-3’ ਦਾ ਪ੍ਰੋਡਕਸ਼ਨ ਅਰਬਾਜ਼ ਖ਼ਾਨ ਅਤੇ ਡਾਇਰੈਕਸ਼ਨ ਪ੍ਰਭੁਦੇਵਾ ਕਰ ਰਹੇ ਹਨ।

ਪਾਕਿਸਤਾਨ ‘ਚ ਵੀ ਰਿਲੀਜ਼ ਹੋਵੇਗੀ ‘ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ’ ਫ਼ਿਲਮ

ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਦਸ ਸਾਲਾ ਕਾਰਜਕਾਲ ‘ਤੇ ਆਧਾਰਤ ਫ਼ਿਲਮ ‘ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ’ ਨੂੰ ਪਾਕਿਸਤਾਨ ਦੇ ਸੈਂਸਰ ਬੋਰਡ ਨੇ ਕੁਝ ਦ੍ਰਿਸ਼ਾਂ ‘ਤੇ ਕੈਂਚੀ ਫੇਰਨ ਮਗਰੋਂ ਮੁਲਕ ਵਿਚ ਰਿਲੀਜ਼ ਲਈ ਹਰੀ ਝੰਡੀ ਦੇ ਦਿੱਤੀ। ਫ਼ਿਲਮ ਹੁਣ 18 ਜਨਵਰੀ ਨੂੰ ਪਾਕਿਸਤਾਨ ਵਿਚ ਰਿਲੀਜ਼ ਹੋਵੇਗੀ। ਸੀਬੀਐਫਸੀ ਦੇ ਮੁਖੀ ਦਾਨਿਆਲ ਗਿਲਾਨੀ ਨੇ ਸੋਸ਼ਲ ਮੀਡੀਆ ਰਾਹੀਂ ਇਸ ਖ਼ਬਰ ਨੂੰ ਦੱਸਿਆ ਕਿ ਫ਼ਿਲਮ ਨੂੰ ਇੱਕਾ ਦੁੱਕਾ ਕੱਟਾਂ ਮਗਰੋਂ ਰਿਲੀਜ਼ ਲਈ ਪ੍ਰਵਾਨਗੀ ਦੇ ਦਿੱਤੀ ਗਈ ਹੈ। ਨਿਰਦੇਸ਼ਕ ਵਿਜੇ ਰਤਨਾਕਾਰ ਗੁੱਟੇ ਵਲੋਂ ਨਿਰਦੇਸ਼ਿਤ ਇਹ ਫ਼ਿਲਮ ਸਾਬਕਾ ਪ੍ਰਧਾਨ ਮੰਤਰੀ ਦੇ ਮੀਡੀਆ ਸਲਾਹਕਾਰ ਸੰਜੇ ਬਾਰੂ ਵਲੋਂ ਇਸੇ ਨਾਂ ਹੇਠ ਲਿਖੀ ਪੁਸਤਕ ‘ਤੇ ਆਧਾਰਤ ਹੈ। ਫਿਲਮ ਵਿਚ ਮਨਮੋਹਨ ਸਿੰਘ ਦੀ ਭੂਮਿਕਾ ਅਨੁਪਮ ਖੇਰ ਨੇ ਨਿਭਾਈ ਹੈ। ਫ਼ਿਲਮ ਦੇ ਨਿਰਮਾਤਾ ਜਯੰਤੀ ਲਾਲ ਗੜਾ ਨੇ ਕਿਹਾ ਕਿ ਉਨ੍ਹਾਂ ਨੂੰ ਫ਼ਿਲਮ ਪਾਕਿਸਤਾਨ ਵਿਚ ਰਿਲੀਜ਼ ਕੀਤੇ ਜਾਣ ਦੀ ਖੁਸ਼ੀ ਹੈ। ਗੜਾ ਨੇ ਕਿਹਾ, ਪੈਨ ਸਟੂਡੀਓ ਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਦਿ ਐਕਸੀਡੈਂਟਲ ਫ਼ਿਲਮ ਨੂੰ ਪਾਕਿਸਤਾਨ ਵਿਚ ਰਿਲੀਜ਼ ਲਈ ਹਰੀ ਝੰਡੀ ਮਿਲ ਗਈ ਹੈ। ਫਿਲਮਾਂ ਦੇ ਦੀਵਾਨੇ ਪਾਕਿਸਤਾਨੀ ਹੁਣ ਇਸ ਫ਼ਿਲਮ ਦਾ ਮਜ਼ਾ ਲੈ ਸਕਣਗੇ।

ਸ੍ਰੀਦੇਵੀ ਦੀ ਮੌਤ ਦਾ ਰਾਜ਼ ਖੋਲ੍ਹੇਗੀ ਫ਼ਿਲਮ

ਸ੍ਰੀਦੇਵੀ ਦੀ ਜ਼ਿੰਦਗੀ ‘ਤੇ ਇੱਕ ਫ਼ਿਲਮ ਬਣ ਰਹੀ ਹੈ। ਇਸ ਫ਼ਿਲਮ ਰਾਹੀਂ ਬਾਲੀਵੁਡ ਵਿਚ ਡੈਬਿਊ ਕਰ ਰਹੀ ਹੈ, 2018 ਵਿਚ ਗੂਗਲ ‘ਤੇ ਸਭ ਤੋਂ ਜ਼ਿਆਦਾ ਸਰਚ ਕੀਤੀ ਜਾਣ ਵਾਲੀ ਦੱਖਣੀ ਭਾਰਤੀ ਫ਼ਿਲਮਾਂ ਦੀ ਅਭਿਨੇਤਰੀ ਪ੍ਰਿਆ ਪ੍ਰਕਾਸ਼ ਵਾਰੀਅਰ, ਵਿੰਕ ਗਰਲ ਦੇ ਨਾਂ ਤੋਂ ਮਸ਼ਹੂਰ ਹੋਈ ਪ੍ਰਿਆ ਪ੍ਰਕਾਸ਼ ਦੀ ਇਸ ਫ਼ਿਲਮ ਦਾ ਨਾਂ ਹੈ, ਸ੍ਰੀਦੇਵੀ ਬੰਗਲੋ। ਫ਼ਿਲਮ ਵਿਚ ਪ੍ਰਿਆ ਦਾ ਨਾਂ ਸ੍ਰੀਦੇਵੀ ਹੈ, ਜੋ ਇਕ ਸੁਪਰਸਟਾਰ ਹੈ। ਹਾਲ ਹੀ ਵਿਚ ਇਸ ਫ਼ਿਲਮ ਦਾ ਟੀਜ਼ਰ ਰਿਲੀਜ਼ ਹੋਇਆ। ਇਸ ਵਿਚ ਵੀ ਦਿਖਾਇਆ ਗਿਆ ਕਿ ਇਸ ਅਭਿਨੇਤਰੀ ਦੀ ਬਾਥਟਬ ਵਿਚ ਡਿੱਗਣ ਕਾਰਨ ਮੌਤ ਹੋ ਜਾਂਦੀ ਹੈ। ਫਿਲਮ ਦੇ ਪ੍ਰੋਡਿਊਸਰ ਐਮ ਐਨ ਪਿੰਪਲੇ ਨਾਲ ਜਦ ਇਸ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਦ ਅਸੀਂ ਫ਼ਿਲਮ ਦੀ ਸ਼ੂਟਿੰਗ ਲੰਡਨ ਵਿਚ ਸ਼ੁਰੂ ਕੀਤੀ ਸੀ ਤਾਂ ਮੈਂ ਬੋਨੀ ਕਪੂਰ ਦੇ ਵਕੀਲ ਵਲੋਂ ਛੇ ਪੇਜ ਦਾ ਨੋਟਿਸ ਆਇਆ ਸੀ ਅਤੇ ਮੈਂ ਸਿਰਫ ਛੇ ਲਾਈਨਾਂ ਵਿਚ ਇਸ ਦਾ ਜਵਾਬ ਦਿੱਤਾ ਅਤੇ ਤਦ ਤੋਂ ਉਹ ਸ਼ਾਂਤ ਹੈ।

ਸਕਰੀਨ ‘ਤੇ ਇੱਕ ਵਾਰ ਫੇਰ ਨਜ਼ਰ ਆਉਣਗੇ ਅਮਿਤਾਭ ਤੇ ਐਸ਼ਵਰਿਆ

ਅਮਿਤਾਭ ਬੱਚਨ ਤੇ ਐਸ਼ਵਰਿਆ ਰਾਏ ਬੱਚਨ ਦੇ ਫੈਨਸ ਲਈ ਜ਼ਬਰਦਸਤ ਖ਼ਬਰ ਹੈ ਕਿ ਦੋਵੇਂ ਜਲਦੀ ਹੀ ਇੱਕ ਪ੍ਰੋਜੈਕਟ ‘ਚ ਨਜ਼ਰ ਆ ਸਕਦੇ ਹਨ। ਜੀ ਹਾਂ ਖ਼ਬਰਾਂ ਨੇ ਕਿ ਦੋਵਾਂ ਨੂੰ ਫ਼ਿਲਮ ਮੇਕਰ ਮਣੀਰਤਨਮ ਨੇ ਆਪਣੇ ਅਗਲੇ ਪ੍ਰੋਜੈਕਟ ਲਈ ਅਪ੍ਰੋਚ ਕੀਤਾ ਹੈ। ਇਸ ਤੋਂ ਪਹਿਲਾਂ ਬਿੱਗ ਬੀ ਤੇ ਐਸ਼ ਨੂੰ 11 ਸਾਲ ਪਹਿਲਾਂ ਇਕੱਠੇ ਫ਼ਿਲਮ ‘ਸਰਕਾਰ’ ‘ਚ ਦੇਖਿਆ ਗਿਆ ਸੀ।
ਰਿਪੋਰਟਾਂ ਮੁਤਾਬਕ ਐਸ਼ ਨੇ ਤਾਂ ਫ਼ਿਲਮ ਨੂੰ ਡੇਟਸ ਵੀ ਦੇ ਦਿੱਤੀਆਂ ਹਨ ਪਰ ਅਮਿਤਾਭ ਵੱਲੋਂ ਅਜੇ ਹਾਂ ਹੋਣੀ ਬਾਕੀ ਹੈ। ਮਣੀਰਤਨਮ ਦੀ ਇਹ ਫ਼ਿਲਮ ਇਤਿਹਾਸਕ ਫ਼ਿਲਮ ਹੋਵੇਗੀ ਜਿਸ ਨੂੰ ‘ਬਾਹੁਬਲੀ’ ਦੀ ਤਰ੍ਹਾਂ ਵੱਡੇ ਪੱਧਰ ‘ਤੇ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਫ਼ਿਲਮ ‘ਚ ਸਾਊਥ ਦੇ ਕਈ ਸਟਾਰਸ ਵੀ ਹੋਣਗੇ।
ਇਸ ਫ਼ਿਲਮ ਨੂੰ ਵੱਖ-ਵੱਖ ਕਈ ਭਾਸ਼ਾਵਾਂ ‘ਚ ਰਿਲੀਜ਼ ਕੀਤਾ ਜਾਵੇਗਾ। ਫ਼ਿਲਮ ਨੂੰ ਵੀ ਕਈ ਪਾਰਟਸ ‘ਚ ਬਣਾਇਆ ਜਾਵੇਗਾ। ਖ਼ਬਰਾਂ ਤਾਂ ਇਹ ਵੀ ਨੇ ਕਿ ਫ਼ਿਲਮ ਦਾ ਐਲਾਨ 14 ਜਨਵਰੀ ਨੂੰ ਹੋ ਸਕਦਾ ਹੈ। ਫਿਲਹਾਲ ਅਮਿਤਾਭ, ਆਲਿਆ-ਰਣਬੀਰ ਦੇ ਨਾਲ ਫ਼ਿਲਮ ‘ਬ੍ਰਹਮਾਸਤਰ’ ਤੇ ਤਾਪਸੀ ਦੇ ਨਾਲ ਫ਼ਿਲਮ ‘ਬਦਲਾ’ ‘ਚ ਰੁੱਝੇ ਹੋਏ ਹਨ।

ਵਰੁਣ-ਆਲਿਆ ਦੀ ਜੋੜੀ ‘ਕਲੰਕ’ ਤੋਂ ਬਾਅਦ ਵੀ ਕਰੇਗੀ ਧਮਾਲ

ਬਾਲੀਵੁੱਡ ‘ਚ ਹਿੱਟ ਫ਼ਿਲਮਾਂ ਦੀ ਮਸ਼ੀਨ ਅਕਸ਼ੈ ਕੁਮਾਰ ਹੀ ਨਹੀ ਸਗੋਂ ਨਵੀਂ ਜੈਨਰੇਸ਼ਨ ਦੇ ਵਰੁਣ ਧਵਨ ਅਤੇ ਆਲਿਆ ਭੱਟ ਵੀ ਹਨ। ਇਹ ਦੋਵੇਂ ਸਟਾਰ ਜਦੋਂ ਵੀ ਸਕਰੀਨ ‘ਤੇ ਆਉਂਦੇ ਹਨ ਤਾਂ ਫ਼ਿਲਮ ਦੇ ਹਿੱਟ ਹੋਣ ਦੀ ਗਾਰੰਟੀ ਬਣ ਜਾਂਦੇ ਹਨ। ਜਲਦੀ ਹੀ ਵਰੁਣ-ਆਲਿਆ, ਕਰਨ ਜੌਹਰ ਦੀ ਫ਼ਿਲਮ ‘ਕਲੰਕ’ ‘ਚ ਨਜ਼ਰ ਆਉਣਗੇ।
ਹੁਣ ਖ਼ਬਰਾਂ ਨੇ ਕਿ ਸਿਰਫ ‘ਕਲੰਕ’ ਹੀ ਨਹੀ ਦੋਵੇਂ ਇਸ ਤੋਂ ਬਾਅਦ ਇੱਕ ਹੋਰ ਪ੍ਰੋਜੈਕਟ ‘ਚ ਨਜ਼ਰ ਆਉਣਗੇ। ਜਿਸ ਬਾਰੇ ਖੁਲਾਸਾ ਖੁਦ ਵਰੁਣ ਧਵਨ ਨੇ ਕੀਤਾ ਹੈ। ਹਾਲ ਹੀ ‘ਚ ਵਰੁਣ ਨੂੰ ਉਸ ਦੀ ਇੱਕ ਫੈਨ ਨੇ ਟਵੀਟ ਕਰ ਕਿਹਾ ਕਿ ਉਹ ਵਰਣੁ ਅਤੇ ਆਲਿਆ ਨੂੰ ਸਕਰੀਨ ‘ਤੇ ਦੇਖਣਾ ਚਾਹੁੰਦੀ ਹੈ। ਤਾਂ ਵਰੁਣ ਨੇ ਆਪਣੀ ਫੈਨ ਨੂੰ ਕਿਹਾ, “ਕਲੰਕ ਅਤੇ ਇੱਕ ਹੋਰ ਸਰਪ੍ਰਾਈਜ਼ ਅਗਲੇ ਸਾਲ,, ਸ਼ਸ਼ਸ਼”।
‘ਕਲੰਕ’ ਇਸੇ ਸਾਲ ਰਿਲੀਜ਼ ਹੋਣੌੀ ਹੈ। ਇਸ ਦੇ ਨਾਲ ਹੀ ਵਰੁਣ ਆਪਣੀ ਅਗਲੀ ਫ਼ਿਲਮ ‘ਏਬੀਸੀਡੀ-3’ ਦੀ ਸ਼ੂਟਿੰਗ ‘ਚ ਬਿਜ਼ੀ ਹੋ ਜਾਣਗੇ ਅਤੇ ਆਲਿਆ ਕੋਲ ਵੀ ‘ਬ੍ਰਹਮਾਸਤਰ’ ਅਤੇ ‘ਕਲੰਕ’ ਤੋਂ ਬਾਅਦ ਹੋਮ ਪ੍ਰੋਡਕਸ਼ਨ ਦੀ ‘ਸੜਕ-2’ ਹੈ। ਹੋ ਸਕਦਾ ਹੈ ਕਿ ਇਨ੍ਹਾਂ ਤੋਂ ਬਾਅਦ ਦੋਵੇਂ ਆਪਣੀ ਪੰਜਵੀਂ ਫ਼ਿਲਮ ਦੇ ਨਾਂਅ ਦਾ ਐਲਾਨ ਕਰਨ।