Home / ਮਨੋਰੰਜਨ

ਮਨੋਰੰਜਨ

ਇਸ ਧਾਕੜ ਖਿਡਾਰੀ ਦੀ ਬਾਇਓਪਿਕ ‘ਚ ਕੰਮ ਕਰਨਾ ਚਾਹੁੰਦਾ ਹੈ ਟਾਈਗਰ ਸ਼ਰਾਫ

ਜਿੱਥੇ ਇਕ ਪਾਸੇ ਬਾਲੀਵੁੱਡ ‘ਚ ਭਾਰਤੀ ਖਿਡਾਰੀਆਂ ਦੀ ਬਾਇਓਪਿਕ ਦਾ ਦੌਰ ਚੱਲ ਰਿਹਾ ਹੈ। ਉੱਥੇ ਹੀ ਟਾਈਗਰ ਸ਼ਰਾਫ ਨੇ ਵੀ ਬਾਇਓਪਿਕ ‘ਤੇ ਕੰਮ ਕਰਨ ਦੀ ਇੱਛਾ ਜ਼ਾਹਿਰ ਕੀਤੀ ਹੈ। ਹਾਲਾਕਿ ਉਹ ਕਿਸੇ ਭਾਰਤੀ ਖਿਡਾਰੀ ਨਹੀਂ ਬਲਕਿ ਫੁਟਬਾਲ ਜਗਤ ਦੇ ਦਿਗਜ਼ ਕ੍ਰਿਸਟਿਆਨੋ ਰੋਨਾਲਡੋ ਦੀ ਬਾਇਓਪਿਕ ‘ਚ ਕੰਮ ਕਰਨਾ ਚਾਹੁੰਦੇ ਹਨ। ਦਰਸਅਲ ਫੁੱਟਬਾਲ ਦੇ ਦੂਜੇ ਸੀਜ਼ਨ ਦੇ ਲਾਂਚ ਸਮਾਰੋਹ ਮੌਕੇ ਟਾਈਗਰ ਆਪਣੀ ਟੀਮ ‘ਮੁੰਬਈ ਵਾਰਿਅਰਸ’ ਦਾ ਸਰਮਥਨ ਕਰਨ ਪਹੁੰਚੇ ਸਨ।
ਇਸ ਸਮਾਰੋਹ ਦੌਰਾਨ ਜਦੋਂ ਟਾਈਗਰ ਤੋਂ ਪੁਛਿਆ ਗਿਆ ਕਿ ਉਹ ਕਿਸ ਫੁੱਟਬਾਲ ਖਿਡਾਰੀ ਦੀ ਬਾਇਓਪਿਕ ‘ਚ ਕੰਮ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਰੋਨਾਲਡੋ ਦਾ ਨਾਂ ਲਿਆ। ਟਾਈਗਰ ਨੇ ਕਿਹਾ, ”ਫੁੱਟਬਾਲ ਖਿਡਾਰੀਆਂ ‘ਤੇ ਘੱਟ ਫਿਲਮਾਂ ਬਣੀਆਂ ਹਨ। ਇੱਥੇ ਫੁੱਟਬਾਲ ਦੇ ਇਕ ਦਿਗਜ਼ ਖਿਡਾਰੀ ਰੋਨਾਲਡੋ ਆਏ ਸਨ ਅਤੇ ਮੈਨੂੰ ਲਗਦਾ ਹੈ ਕਿ ਉਨ੍ਹਾਂ ਦੀ ਬਾਇਓਪਿਕ ‘ਤੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ, ”ਮੇਰੇ ਪਸੰਦੀਦਾ ਖਿਡਾਰੀ ਕ੍ਰਿਸਟਿਆਨੋ ਰੋਨਾਲਡੋ ਹਨ ਪਰ ਮੈਨੂੰ ਲਗਦਾ ਹੈ ਕਿ ਉਨ੍ਹਾਂ ‘ਤੇ ਇਕ ਫਿਲਮ ਬਣ ਚੁੱਕੀ ਹੈ। ਜੇਕਰ ਮੈਨੂੰ ਮੌਕਾ ਮਿਲਿਆ ਤਾਂ ਮੈਂ ਨਿਸ਼ਚਿਤ ਤੌਰ ‘ਤੇ ਆਪਣੀ ਬਾਇਓਪਿਕ ‘ਤੇ ਕੰਮ ਕਰਨਾ ਚਾਹੁੰਦਾ ਹਾਂ ਕਿਉਂਕਿ ਮੈਨੂੰ ਫੁੱਟਬਾਲ ਖੇਡਨਾ ਕਾਫੀ ਪਸੰਦ ਹੈ।

ਭਾਰਤ ਆ ਰਹੀ ਹੈ ਇਤਾਲਵੀ ਅਦਾਕਾਰਾ ਮੋਨਿਕਾ

ਦੁਨੀਆ ਭਰ ਵਿਚ ਮਸ਼ਹੂਰ ਇਤਾਲਵੀ ਅਦਾਕਾਰਾ ਮੋਨਿਕਾ ਬੇਲੁਚੀ ‘ਜਿਓ ਮਾਮੀ ਮੁੰਬਈ ਫਿਲਮ ਫੈਸਟੀਵਲ ਵਿਦ ਸਟਾਰ’ ਵਿਚ ਸ਼ਾਮਲ ਹੋਣ ਲਈ ਅਕਤੂਬਰ ਵਿਚ ਮੁੰਬਈ ਆਏਗੀ। ਉਹ ਪਹਿਲੀ ਵਾਰ ਆਉਣ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਹੈ। 50 ਦੀ ਉਮਰ ਵਿਚ ਜੇਮਸ ਬ੍ਰਾਂਡ ਲੜੀ ਦੀ ਫਿਲਮ ‘ਸਪੇਕਟਰ’ ਦਾ ਹਿੱਸਾ ਬਣ ਚੁੱਕੀ ਬੇਲੁਚੀ ਨੂੰ ਇਸ ਮਹਾਉਤਸਵ ਵਿਚ ਵਿਸ਼ੇਸ਼ ਸਨਮਾਨ ਨਾਲ ਵੀ ਨਿਵਾਜਿਆ ਜਾਏਗਾ।
ਬੇਲੁਚੀ ਨੇ ਆਪਣੇ ਬਿਆਨ ਵਿਚ ਕਿਹਾ ਕਿ ਮੈਂ ਮੁੰਬਈ ਫਿਲਮ ਮਹਾਉਤਸਵ ਵਿਚ ਪੁਰਸਕਾਰ ਪ੍ਰਾਪਤ ਕਰਨ ਤੋਂ ਲੈ ਕੇ ਅਤੇ ਆਪਣੀਆਂ ਕੁਝ ਫਿਲਮਾਂ ਪੇਸ਼ ਕਰਨ ਨੂੰ ਲੈ ਕੇ ਬਹੁਤ ਸਨਮਾਨਿਤ ਮਹਿਸੂਸ ਕਰ ਰਹੀ ਹਾਂ। ਪਹਿਲੀ ਵਾਰ ਭਾਰਤ ਆਉਣਾ ਰੋਮਾਂਚਕ ਹੈ। ਉਸਨੇ ਸੱਦਾ ਦੇਣ ਵਾਲੇ ਆਯੋਜਕਾਂ ਦਾ ਸ਼ੁਕਰੀਆ ਵੀ ਕੀਤਾ। ਮਹਾਉਤਸਵ ਦੇ ਨਿਰਦੇਸ਼ਕ ਅਨੁਪਮਾ ਚੋਪੜਾ ਨੇ ਦੱਸਿਆ ਕਿ ਉਹ ਬੇਲੁਚੀ ਦੇ ਭਾਰਤ ਆਉਣ ਨੂੰ ਲੈ ਕੇ ਬੇਹੱਦ ਉਤਸੁਕ ਹਨ।

ਹੁਣ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਤੇ ਇਸ ਖਾਨ ‘ਚ ਹੋਵੇਗੀ ਤਲਵਾਰਬਾਜ਼ੀ

ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਅਤੇ ਮਿਸਟਰ ਪ੍ਰਫੈਕਟਨਿਸਟ ਆਮਿਰ ਖਾਨ ਵਿਚਾਲੇ ਤਲਵਾਰਬਾਜ਼ੀ ਹੋਵੇਗੀ। ਬਾਲੀਵੁੱਡ ਨਿਰਦੇਸ਼ਕ ਵਿਜੇ ਕ੍ਰਿਸ਼ਣ ਆਚਾਰਿਆ ਇਨ੍ਹੀਂ ਦਿਨੀਂ ਫਿਲਮ ‘ਠੱਗ ਆਫ ਹਿੰਦੁਸਤਾਨ’ ਨਿਰਦੇਸ਼ਿਤ ਕਰ ਰਹੇ ਹਨ। ਫਿਲਮ ਵਿਚ ਅਮਿਤਾਭ, ਆਮਿਰ ਅਤੇ ਕੈਟਰੀਨਾ ਕੈਫ ਦੀ ਮੁੱਖ ਭੂਮਿਕਾ ਹੈ। ਕਿਹਾ ਜਾ ਰਿਹਾ ਹੈ ਕਿ ਇਸ ਫਿਲਮ ਦੀ ਕਹਾਣੀ ਆਜ਼ਾਦੀ ਤੋਂ ਪਹਿਲਾਂ ਬ੍ਰਿਟਿਸ਼ ਜ਼ਮਾਨੇ ਦੇ ਠੱਗਾਂ ਦੀ ਹੈ।
ਇਹ ਫਿਲਮ ਮੇਡੋਵਸ ਟੇਲਰ ਦੀ ਕਿਤਾਬ ‘ਕੰਫੇਸ਼ਨ ਆਫ ਏ ਠੱਗ’ ‘ਤੇ ਆਧਾਰਿਤ ਹੈ। ਦੱਸਿਆ ਜਾ ਰਿਹਾ ਹੈ ਕਿ ਫਿਲਮ ਵਿਚ ਆਮਿਰ ਖਾਨ ਅਤੇ ਅਮਿਤਾਭ ਵਿਚ ਤਲਵਾਰਬਾਜ਼ੀ ਹੋਵੇਗੀ। ਦੋਵੇਂ ਹੀ ਇਸ ਸਟੰਟ ਲਈ ਕਾਫੀ ਮਿਹਨਤ ਕਰ ਰਹੇ ਹਨ।

ਸਾਇਨਾ ਨੂੰ ਵੱਡੇ ਪਰਦੇ ‘ਤੇ ਪੇਸ਼ ਕਰਨਾ ਵੱਡੀ ਜ਼ਿੰਮੇਵਾਰੀ : ਸ਼ਰਧਾ ਕਪੂਰ

ਓਲੰਪਿਕ ਕਾਂਸਾ ਤਮਗਾ ਜੇਤੂ ਸਾਇਨਾ ਨੇਹਵਾਲ ਦਾ ਕਿਰਦਾਰ ਨਿਭਾਉਣ ਲਈ ਤਿਆਰ ਅਭਿਨੇਤਰੀ ਸ਼ਰਧਾ ਕਪੂਰ ਦਾ ਕਹਿਣਾ ਹੈ ਕਿ ਇਹ ਉਸ ਦੇ ਜੀਵਨ ਦੀ ਸਭ ਤੋਂ ਚੁਣੌਤੀਪੂਰਨ ਫਿਲਮ ਹੈ। ਸ਼ਰਧਾ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਉਸ ਦਾ ਕਰੀਅਰ ਉਤਰਾਅ-ਚੜ੍ਹਾਅ ਨਾਲ ਭਰਿਆ ਸੀ। ਖਾਸ ਕਰਕੇ ਜਿਸ ਤਰ੍ਹਾਂ ਉਸ ਨੇ ਸੱਟ ਤੋਂ ਉੱਭਰਨ ਤੋਂ ਬਾਅਦ ਵਾਪਸੀ ਕੀਤੀ, ਉਹ ਬੇਹੱਦ ਸ਼ਾਨਦਾਰ ਤੇ ਪ੍ਰੇਰਿਤ ਕਰਨ ਵਾਲੀ ਸੀ। ਸ਼ਰਧਾ ਇਨ੍ਹੀਂ ਦਿਨੀਂ 27 ਸਾਲਾ ਲੰਡਨ ਓਲੰਪਿਕ ਕਾਂਸਾ ਤਮਗਾ ਜੇਤੂ ਸਾਇਨਾ ਦੀ ਬਾਇਓਪਿਕ ਦੀਆਂ ਤਿਆਰੀਆਂ ‘ਚ ਬਿਜ਼ੀ ਹੈ ਅਤੇ ਉਸ ਦਾ ਕਹਿਣਾ ਹੈ ਕਿ ਉਹ ਬੈਡਮਿੰਟਨ ਖੇਡਣ ਦਾ ਆਨੰਦ ਉਠਾ ਰਹੀ ਹੈ। ਅਭਿਨੇਤਰੀ ਨੇ ਕਿਹਾ, ”ਅਸੀਂ ਹਰ ਦਿਨ ਪ੍ਰੈਕਟਿਸ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪਰ ਜੇਕਰ ਮੇਰੇ ਹੱਥ ਅਤੇ ਪੈਰ ਦੁਖਦੇ ਹੋਣ ਤਾਂ ਮੈਂ ਪ੍ਰੈਕਟਿਸ ਕਰਨ ਨਹੀਂ ਜਾਂਦੀ। ਮੈਨੂੰ ਉਸ ਸਮੇਂ ਵੀ ਖੇਡਣ ਦਾ ਮਨ ਕਰਦਾ ਹੈ ਪਰ ਮੈਨੂੰ ਅਜਿਹੇ ‘ਚ ਨਾ ਖੇਡਣ ਦੀ ਸਲਾਹ ਦਿੱਤੀ ਗਈ ਹੈ।”

ਹੁਣ ਦਿਲਜੀਤ ਦੁਸਾਂਝ ਨਾਲ ਰੋਮਾਂਸ ਕਰੇਗੀ ‘ਜੁੜਵਾ 2’ ਦੀ ਇਹ ਹੌਟ ਹਸੀਨਾ

ਬਾਲੀਵੁੱਡ ਅਦਾਕਾਰਾ ਤਾਪਸੀ ਪਨੂੰ ਅੱਜ-ਕੱਲ੍ਹ ਆਪਣੀ ਆਉਣ ਵਾਲੀ ਫਿਲਮ ਨੂੰ ਲੈ ਕੇ ਰੁੱਝੀ ਹੋਈ ਹੈ। ਖ਼ਬਰ ਹੈ ਕਿ ਇਸ ਫਿਲਮ ਤੋਂ ਬਾਅਦ ਤਾਪਸੀ ਡਾਇਰੈਕਟਰ ਸ਼ਾਦ ਅਲੀ ਦੀ ਫਿਲਮ ‘ਚ ਦਿਲਜੀਤ ਦੁਸਾਂਝ ਦੇ ਨਾਲ ਨਜ਼ਰ ਆਵੇਗੀ। ਰਿਪੋਰਟਜ਼ ਮੁਤਾਬਕ ਸ਼ਾਦ ਅਲੀ ਹਾਕੀ ਪਲੇਅਰ ਸੰਦੀਪ ਸਿੰਘ ਦੇ ਜੀਵਨ ‘ਤੇ ਆਧਾਰਿਤ ਕਹਾਣੀ ‘ਤੇ ਫਿਲਮ ਬਣਾਉਣ ਜਾ ਰਹੇ ਹਨ। ਇਹ ਇਕ ਬਾਇਓਪਿਕ ਫਿਲਮ ਤਾਂ ਨਹੀਂ ਹੋਵੇਗੀ ਪਰ ਸੰਦੀਪ ਦੇ ਜੀਵਨ ਦੀ ਇਕ ਮੁੱਖ ਕਹਾਣੀ ਹੈ, ਜੋ ਪਰਦੇ ‘ਤੇ ਦਿਖਾਈ ਜਾਵੇਗੀ।
ਦੱਸਿਆ ਜਾ ਰਿਹਾ ਹੈ ਕਿ ਇਸ ਫਿਲਮ ਲਈ ਦਿਲਜੀਤ ਦੁਸਾਂਝ ਨੂੰ ਫਾਈਨਲ ਕੀਤਾ ਗਿਆ ਸੀ ਪਰ ਇਸ ਫਿਲਮ ਦੀ ਫੀਮੇਲ ਲੀਡ ਨੂੰ ਲੈ ਕੇ ਖੋਜ ਜਾਰੀ ਸੀ। ਹੁਣ ਹਾਲੀਆ ਰਿਪੋਰਟਜ਼ ਮੁਤਾਬਕ ਤਾਪਸੀ ਪਨੂੰ ਇਸ ਫਿਲਮ ‘ਚ ਫੀਮੇਲ ਲੀਡ ਲਈ ਚੁਣੀ ਗਈ ਹੈ। ਇਹ ਇਕ ਲਵ ਸਟੋਰੀ ‘ਤੇ ਆਧਾਰਿਤ ਫਿਲਮ ਹੋਵੇਗੀ, ਜਿਸ ‘ਚ ਤਾਪਸੀ ਅਤੇ ਦਿਲਜੀਤ ਹਾਕੀ ਪਲੇਅਰ ਦਾ ਕਿਰਦਾਰ ਨਿਭਾਉਣਗੇ। ਇਸ ਫਿਲਮ ਦੀ ਸ਼ੂਟਿੰਗ ਦੇ ਪਹਿਲੇ ਇਨ੍ਹਾਂ ਦੋਹਾਂ ਸਟਾਰਜ਼ ਨੂੰ ਸਟ੍ਰਿਕਟ ਪ੍ਰੋਫੈਸ਼ਨਲ ਵਲੋਂ ਇੰਟੈਂਸ ਹਾਕੀ ਟਰੇਨਿੰਗ ਦਿੱਤੀ ਜਾਵੇਗੀ। ਇਸ ਫਿਲਮ ਦੀ ਸ਼ੂਟਿੰਗ ਅਕਤੂਬਰ ‘ਚ ਪੰਜਾਬ ‘ਚ ਸ਼ੁਰੂ ਹੋਵੇਗੀ। ਡੈਵਿਡ ਧਵਨ ਵਲੋਂ ਨਿਰਦੇਸ਼ਤ ਤਾਪਸੀ ਦੀ ਫਿਲਮ ‘ਜੁੜਵਾ 2’ 29 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ।

ਫਿਟਨੈੱਸ ਲਈ ਜਿਮ ‘ਚ ਖੂਬ ਪਸੀਨਾ ਵਹਾ ਰਹੀ ਹੈ ਕਰੀਨਾ ਕਪੂਰ

ਬਾਲੀਵੁੱਡ ਅਭਿਨੇਤਰੀ ਕਰੀਨਾ ਕਪੂਰ ਇਨ੍ਹੀਂ ਦਿਨੀਂ ਜਿਮ ‘ਚ ਖੂਬ ਪਸੀਨਾ ਵਹਾਉਂਦੀ ਨਜ਼ਰ ਆ ਰਹੀ ਹੈ। ਆਪਣੀ ਫਿਟਨੈੱਸ ਦਾ ਖਾਸ ਧਿਆਨ ਰੱਖਣ ਵਾਲੀ ਕਰੀਨਾ ਕਪੂਰ ਦੀਆਂ ਜਿਮ ਦੇ ਬਾਹਰ ਦੀਆਂ ਕੁਝ ਤਸਵੀਰਾਂ ਇੰਟਰਨੈੱਟ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ।
ਤਸਵੀਰਾਂ ‘ਚ ਕਰੀਨਾ ਆਪਣੀ ਸਹੇਲੀ ਤੇ ਬਾਲੀਵੁੱਡ ਅਭਿਨੇਤਰੀ ਅੰਮ੍ਰਿਤਾ ਅਰੋੜਾ ਨਾਲ ਕਾਫੀ ਗਲੈਮਰੈੱਸ ਅੰਦਾਜ਼ ‘ਚ ਨਜ਼ਰ ਆਈ। ਸਿੰਪਲ ਟਰਾਊਜ਼ਰ ਤੇ ਫੁੱਲ ਸਲੀਵ ਟੀ-ਸ਼ਰਟ ‘ਚ ਕਰੀਨਾ ਕਪੂਰ ਦਾ ਇਹ ਗਲੈਮਰੈੱਸ ਅੰਦਾਜ਼ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।
ਦੱਸਣਯੋਗ ਹੈ ਕਿ ਕਰੀਨਾ ਇਨ੍ਹੀਂ ਦਿਨੀਂ ਆਪਣੀ ਅਗਾਮੀ ਫਿਲਮ ‘ਵੀਰੇ ਦੀ ਵੈਡਿੰਗ’ ਦੀ ਸ਼ੂਟਿੰਗ ‘ਚ ਰੁੱਝੀ ਹੋਈ ਹੈ। ਫਿਲਮ ‘ਵੀਰੇ ਦੀ ਵੈਡਿੰਗ’ ‘ਚ ਕਰੀਨਾ ਨਾਲ ਸੋਨਮ ਕਪੂਰ ਤੇ ਸਵਰਾ ਭਾਸਕਰ ਵੀ ਨਜ਼ਰ ਆਉਣਗੀਆਂ।​​​​​​​​​​​​​​​​​​​​​

‘ਅਰਬਨ ਜਿਪਸੀ’ ‘ਚ ਅਕਸ਼ੇ ਦੀ ਅਦਾਕਾਰਾ ਨਿਮਰਤ ਕੌਰ ਦੀ ਧਮਾਲ

ਬਾਲੀਵੁੱਡ ਅਦਾਕਾਰਾ ਨਿਮਰਤ ਕੌਰ ਡਿਜ਼ਾਈਨਰ ਬ੍ਰਾਂਡ ਰਿਤੂ ਕੁਮਾਰ ਦੇ ਨਵੇਂ ਔਟਮ-ਵਿੰਟਰ 2017 ਕੁਲੈਕਸ਼ਨ ਦੇ ਨਵੇਂ ਕੰਪੇਨ ਨਾਲ ਜੁੜ ਗਈ ਹੈ। ਫੋਟੋਗ੍ਰਾਫਰ ਬਿਕਰਮਜੀਤ ਬੋਸ ਤੇ ਵੀਡੀਓਗ੍ਰਾਫਰ ਕ੍ਰਿਸਟਿਨਾ ਮੈਕਗਲਿਵੇ ਨੇ ਨਿਮਰਤ ਨਾਲ ਮਿਲਕੇ ਇਹ ਕੰਪੇਨ ਸ਼ੂਟ ਕੀਤਾ। ਨਿਮਰਤ ਇਸ ਰਿਤੂ ਕੁਮਾਰ ਬ੍ਰਾਂਡ ਨਾਲ ਜੁੜ ਕੇ ਕਾਫੀ ਖੁਸ਼ ਹੈ। ਇਸ ਕੁਲੈਕਸ਼ਨ ਦਾ ਨਾਂ ‘ਅਰਬਨ ਜਿਪਸੀ’ ਹੈ।
ਇਸ ਕੁਲੈਕਸ਼ਨ ਨਾਲ ਨਿਮਰਤ ਕੌਰ ਦੇ ਜੁੜਨ ਬਾਰੇ ਗੱਲਬਾਤ ਕਰਦਿਆਂ ਬ੍ਰਾਂਡ ਦੇ ਸੀ. ਈ. ਓ. ਅਮਰੀਸ਼ ਕੁਮਾਰ ਨੇ ਕਿਹਾ ਕਿ ਇਸ ਕੁਲੈਕਸ਼ਨ ਦਾ ਡਿਜ਼ਾਇਨ ਲੋਕਾਂ ਦੇ ਬੈਕਗ੍ਰਾਊਂਡ ਤੇ ਲਾਈਫ਼ਸਟਾਈਲ ਨੂੰ ਧਿਆਨ ਵਿੱਚ ਰੱਖਦਿਆਂ ਬਣਾਇਆ ਗਿਆ ਹੈ। ਨਿਮਰਤ ਨੇ ਰਿਤੇਸ਼ ਬਤਰਾ ਦੇ ਨਿਰਦੇਸ਼ਨ ਹੇਠ ਬਣੀ ਫ਼ਿਲਮ ‘ਲੰਚਬਾਕਸ’ ਵਿੱਚ ਵੀ ਕੰਮ ਕੀਤਾ ਹੋਇਆ ਹੈ। ਜ਼ਿਕਰਯੋਗ ਹੈ ਕਿ ਉਨ੍ਹਾਂ ਦੀ ਅਕਸ਼ੈ ਕੁਮਾਰ ਨਾਲ ਬਣਾਈ ਫ਼ਿਲਮ ‘ਏਅਰਲਿਫਟ’ ਕਾਫੀ ਮਕਬੂਲ ਹੋਈ ਸੀ।

ਸਾਇਨਾ ਨੇਹਵਾਲ ਤੋਂ ਟਰੇਨਿੰਗ ਲੈ ਰਹੀ ਹੈ ਸ਼ਰਧਾ ਕਪੂਰ

ਸ਼ਰਧਾ ਕਪੂਰ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਦੀ ਜ਼ਿੰਦਗੀ ‘ਤੇ ਬਣਨ ਵਾਲੀ ਫਿਲਮ ਲਈ ਬੇਹੱਦ ਉਤਸ਼ਾਹਤ ਹੈ। ਨਾਲ ਹੀ ਉਹ ਅਪਣੇ ਇਸ ਕਿਰਦਾਰ ਲਈ ਖੂਬ ਤਿਆਰ ਵੀ ਕਰ ਰਹੀ ਹੈ। ਇਸ ਦੀ ਜਾਣਕਾਰੀ ਸਾਇਨਾ ਨੇਹਵਾਲ ਨੇ ਦਿੱਤੀ। ਸਾਇਨਾ ਨੇ ਸੋਸ਼ਲ ਮੀਡੀਆ ‘ਤੇ ਇਕ ਫ਼ੋਟੋ ਅਪਲੋਡ ਕੀਤੀ ਜਿਸ ਵਿਚ ਸ਼ਰਧਾ ਟਰੇਨਿੰਗ ਲੈਂਦੀ ਹੋਈ ਨਜ਼ਰ ਆ ਰਹੀ ਹੈ। ਸਾਇਨਾ ਨੇ ਫ਼ੋਟੋ ਕੈਪਸ਼ਨ ਵੀ ਲਿਖਿਆ ਹੈ, ਅੱਜ ਦੀ ਬੈਡਮਿੰਟਨ ਪ੍ਰੈਕਟਿਸ.. ਗੋਪੀ ਸਰ ਤੇ ਸ਼ਰਧਾ ਕਪੂਰ..ਜ਼ਿਕਰਯੋਗ ਹੈ ਕਿ ਇਸ ਬਾਇਓਪਿਕ ਦਾ ਨਿਦਰੇਸ਼ਨ ਅਮੋਲ ਗੁਪਤੇ ਕਰ ਰਹੇ ਹਨ। ਉਥੇ ਸ਼ਰਧਾ ਛੇਤੀ ਹੀ ਹਸੀਨਾ ਪਾਰਕਰ ਦੀ ਬਾਇਓਪਿਕ ਵਿਚ ਨਜ਼ਰ ਆਉਣ ਵਾਲੀ ਹੈ। ਇਸ ਫ਼ਿਲਮ ਵਿਚ ਉਹ ਦਾਊਦ ਇਬਰਾਹਿਮ ਦੀ ਭੈਣ ਦਾ ਰੋਲ ਨਿਭਾਅ ਰਹੀ ਹੈ।

ਇਹਾਨਾ ਢਿੱਲੋਂ ਨੇ ਵੀ ਮਾਰੀ ਬਾਲੀਵੁੱਡ ਵਿਚ ਐਂਟਰੀ

ਹਾਲ ਹੀ ਵਿਚ ਫਿਲਮ ‘ਠੱਗ ਲਾਈਫ’ ਦੀ ਅਦਾਕਾਰਾ ਇਹਾਨਾ ਢਿੱਲੋਂ ਨੇ ਇਸ ਫਿਲਮ ਦੇ ਜਰੀਏ ਇਕ ਵਾਰ ਫੇਰ ਵਾਹ-ਵਾਹ ਖੱਟੀ ਹੈ।ਇਹਾਨਾ ਢਿੱਲੋਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਪੰਜਾਬੀ ਫਿਲਮ ‘ਡੈਡੀ ਕੂਲ ਮੁੰਡੇ ਫੂਲ’ ਰਾਹੀ ਕੀਤੀ ਸੀ।
ਇਸ ਤੋਂ ਬਾਅਦ ਇਹਾਨਾ ਢਿੱਲੋਂ ਨੇ ਸਿੱਪੀ ਗਿੱਲ ਦੇ ਨਾਲ ਫਿਲਮ ‘ਟਾਇਗਰ’ ਦੇ ਵਿਚ ਕੰਮ ਕੀਤਾ। ਹੁਣ 3 ਪੰਜਾਬੀ ਫਿਲਮਾਂ ਤੋਂ ਬਾਅਦ ਇਹਾਨਾ ਬਾਲੀਵੁੱਡ ਵਿਚ ਕੰਮ ਕਰਨ ਲਈ ਤਿਆਰ ਹੈ।
ਬਾਲੀਵੁੱਡ ਵਿਚ ਇਹਾਨਾ ਐਂਟਰੀ ਫਿਲਮ ‘ਹੇਟ ਸਟੋਰੀ-4’ ਦੇ ਜ਼ਰੀਏ ਕਰਨ ਜਾ ਰਹੀ ਹੈ। ਇਹਾਨਾ ਢਿੱਲੋਂ ਦਾ ਕਿਰਦਾਰ ਕਹਾਣੀ ਵਿਚ ਸ਼ਾਮਿਲ ਕੀਤਾ ਗਿਆ ਉਸ ਦੇ ਚਰਿੱਤਰ ਨੂੰ ‘ਹੇਟ ਸਟੋਰੀ-4’ ਵਿਚ ਜਗ੍ਹਾ ਮਿਲੀ, ਕਿਸੇ ਵੀ ਝਿਜਕ ਤੋਂ ਬਗੈਰ ਉਹ ਇਸ ਲਈ ਸਹਿਮਤ ਹੋ ਗਈ ਅਤੇ ਫਿਲਮ ‘ਹੇਟ ਸਟੋਰੀ-4’ ਦੀ ਸ਼ੂਟਿੰਗ 4 ਸਤੰਬਰ ਤੋਂ ਸ਼ੁਰੂ ਹੋਵੇਗੀ।ਇਹਾਨਾ ਢਿੱਲੋਂ ਦੀ ਪਹਿਲੀ ਬਾਲੀਵੁੱਡ ਫ਼ਿਲਮ ਅਗਲੇ ਸਾਲ ਜਾਰੀ ਹੋਣ ਦੀ ਸੰਭਾਵਨਾ ਹੈ।

ਮਰਾਠੀ ਫ਼ਿਲਮ ਦਾ ਨਿਰਮਾਣ ਕਰੇਗੀ ਮਾਧੁਰੀ ਦਿਕਸ਼ਤ

ਅਦਾਕਾਰ ਮਾਧੁਰੀ ਦਿਕਸ਼ਤ ਹੁਣ ਛੇਤੀ ਹੀ ਨਿਰਮਾਤਾ ਦੀ ਭੂਮਿਕਾ ਵਿਚ ਨਜ਼ਰ ਆਉਣ ਵਾਲੀ ਹੈ। ਉਹ ਅਪਣੀ ਨਿਰਮਾਣ ਕੰਪਨੀ ‘ਆਰਐਨਐਮ ਮੂਵਿੰਗ ਪਿਕਚਰਜ਼’ ਦੇ ਬੈਨਰ ਹੇਠ ਇਕ ਮਰਾਠੀ ਫ਼ਿਲਮ ਦਾ ਨਿਰਮਾਣ ਕਰਨ ਜਾ ਰਹੀ ਹੈ।
ਕੰਪਨੀ ਇਸ ਤੋਂ ਪਹਿਲਾਂ ਈ-ਲਰਨਿੰਗ ਅਤੇ ਡੀਟੀਐਚ ਸਮੱਗਰੀ ਦਾ ਨਿਰਮਾਣ ਕਰ ਚੁਕੀ ਹੈ।
ਮਾਧੁਰੀ ਨੇ ਇਕ ਬਿਆਨ ਵਿਚ ਕਿਹਾ ਕਿ ਆਰਐਨਐਮ ਪਿਕਚਰਜ਼ ਛੇਤੀ ਹੀ ਇਕ ਨਵੀਂ ਭੂਮਿਕਾ ਵਿਚ ਨਜ਼ਰ ਆਵੇਗਾ ਅਤੇ ਅਪਣੇ ਨਵੇਂ ਪ੍ਰਾਜੈਕਟ ‘ਤੇ ਕੰਮ ਕਰਨਾ ਸ਼ੁਰੂ ਕਰੇਗਾ। ਇਹ ਇਕ ਪਰਵਾਰਕ ਮਨੋਰੰਜਨ ਫ਼ਿਲਮ ਹੈ ਅਤੇ ਸਾਡੇ ਕੋਲ ਇਕ ਚੰਗੀ ਟੀਮ ਹੈ। ਮੈਂ ਸ਼ੂਟਿੰਗ ਸ਼ੁਰੂ ਹੋਣ ਨੂੰ ਲੈ ਕੇ ਕਾਫ਼ੀ ਉਤਸ਼ਾਹਤ ਹਾਂ। ਫ਼ਿਲਮ ਦਾ ਨਾਮ ਅਜੇ ਤੈਅ ਨਹੀਂ ਹੋਇਆ ਹੈ ਪਰ ਫ਼ਿਲਮ ਦੀਆਂ ਤਿਆਰੀਆਂ ਸ਼ੁਰੂ ਕਰ ਦਿਤੀਆਂ ਗਈਆਂ ਹਨ। ਫ਼ਿਲਮ ਦੀ ਸ਼ੂਟਿੰਗ ਇਸ ਸਾਲ ਅੰਤ ਵਿਚ ਕੀਤੀ ਜਾਵੇਗੀ।