Home / ਦੇਸ਼ ਵਿਦੇਸ਼ (page 5)

ਦੇਸ਼ ਵਿਦੇਸ਼

ਬਰਤਾਨੀਆ ਨੇ ਅਣਮਿੱਥੇ ਸਮੇਂ ਲਈ ਮੁਅੱਤਲ ਕੀਤਾ ਗੋਲਡਨ ਵੀਜ਼ਾ

ਲੰਡਨ-ਬਰਤਾਨਵੀ ਸਰਕਾਰ ਨੇ ਅਮੀਰ ਲੋਕਾਂ ਨੂੰ ਦਿੱਤੀ ਜਾਣ ਵਾਲੀ ਗੋਲਡਨ ਵੀਜ਼ੇ ਦੀ ਸਹੂਲਤ ਨੂੰ ਅਣਮਿੱਥੇ ਸਮੇਂ ਲਈ ਮੁਅੱਤਲ ਕਰ ਦਿੱਤਾ ਹੈ। ਬਰਤਾਨੀਆ ਵਿਚ 76 ਭਾਰਤੀ ਅਰਬਪਤੀ ਵੀ ਇਸ ਵੀਜ਼ਾ ਸਹੂਲਤ ਦਾ ਲਾਭ ਲੈ ਕੇ ਸਥਾਈ ਤੌਰ ‘ਤੇ ਉਥੇ ਰਹਿ ਰਹੇ ਹਨ। ਸਰਕਾਰ ਮੁਤਾਬਕ, ਦੁਰਵਰਤੋਂ ਦੇ ਖਦਸ਼ੇ ਕਾਰਨ ਇਸ ਵੀਜ਼ੇ ਦੀ ਸਹੂਲਤ ਨੂੰ ਮੁਅੱਤਲ ਕੀਤਾ ਗਿਆ ਹੈ।
ਬਰਤਾਨੀਆ ਵਿਚ ਟੀਅਰ-1 ਪੱਧਰ ਦੇ Îਨਿਵੇਸ਼ਕ ਭਾਰਤੀਆਂ ਨੂੰ ਫਾਸਟ ਟਰੈਕ ਰੂਟ ਤੋਂ ਇਹ ਵੀਜ਼ਾ ਦਿੱਤਾ ਜਾਂਦਾ ਹੈ। ਇਹ ਬਰਤਾਨੀਆ ਵਿਚ ਕਰੋੜਾਂ ਰੁਪਏ ਦਾ ਨਿਵੇਸ਼ ਕਰਨ ਦੀ ਯੋਜਨਾ ਦੇ ਨਾਲ ਉਥੇ ਆਉਂਦੇ ਹਨ। ਗੋਲਡਨ ਵੀਜ਼ੇ ਦੀ ਇਹ ਸਹੂਲਤ ਸ਼ੁੱਕਰਵਾਰ ਰਾਤ ਤੋਂ ਮੁਅੱਤਲ ਕਰ ਦਿੱਤੀ ਗਈ। ਅਗਲੇ ਸਾਲ ਬਣਨ ਵਾਲੇ ਨਵੇਂ ਨਿਯਮਾ ਤੱਕ ਇਹ ਵਿਵਸਥਾ ਮੁਅੱਤਲ ਰਹੇਗੀ। ਅਧਿਕਾਰਤ ਸੂਤਰਾਂ ਮੁਤਾਬਕ 2009 ਤੋਂ ਲਾਗੂ ਇਸ ਵਿਵਸਥਾ ਤਹਿਤ ਗੋਲਡਨ ਵੀਜ਼ਾ ਪ੍ਰਾਪਤ ਕਰਕੇ 76 ਭਾਰਤੀ ਅਰਬਪਤੀ ਬਰਤਾਨੀਆ ਵਿਚ ਸਥਾਈ ਤੌਰ ‘ਤੇ ਰਹਿ ਰਹੇ ਹਨ। ਸਭ ਤੋਂ ਜ਼ਿਆਦਾ 16 ਭਾਰਤੀ ਅਰਬਪਤੀ 2013 ਵਿਚ ਆਏ ਜਦ ਕਿ 2017 ਵਿਚ ਇਸ ਖ਼ਾਸ ਵੀਜ਼ੇ ਨੂੰ ਪ੍ਰਾਪਤ ਕਰਕੇ ਇਕ ਹਜ਼ਾਰ ਤੋਂ ਜ਼ਿਆਦਾ ਚੀਨ ਅਤੇ ਰੂਸ ਦੇ ਅਰਬਪਤੀ ਬਰਤਾਨੀਆ ਆ ਕੇ ਉਥੇ ਵਸ ਗਏ।
ਬਰਤਾਨੀਆ ਦੀ Îਇਮੀਗਰੇਸ਼ਨ ਮਾਮਲਿਆਂ ਦੀ ਮੰਤਰੀ ਕੈਰੋਲਿਨਾ ਨੇ ਕਿਹਾ ਕਿ ਅਸਲੀ ਅਤੇ ਅਸਲ ਨਿਵੇਸ਼ਕਾਂ ਲਈ ਉਨ੍ਹਾਂ ਦੇ ਦੇਸ਼ ਦੇ ਦੁਆਰ ਖੁਲ੍ਹੇ ਹੋਏ ਹਨ। ਅਜਿਹੇ ਲੋਕ ਬਰਤਾਨੀਆ ਆ ਕੇ ਸਾਡੀ ਅਰਥ ਵਿਵਸਥਾ ਅਤੇ ਕਾਰੋਬਾਰ ਨੂੰ ਬੜਾਵਾ ਦੇਣ ਵਿਚ ਸਹਿਯੋਗ ਕਰ ਸਕਦੇ ਹਨ ਪਰ ਅਸੀਂ ਉਨ੍ਹਾਂ ਲੋਕਾਂ ਤੋਂ ਚੌਕਸ ਹਾਂ ਜਿਹੜੇ ਸਿਰਫ ਨਿਯਮਾਂ ਦਾ ਲਾਭ ਲੈ ਕੇ ਅਪਣੇ ਮਤਲਬ ਲਈ ਬਰਤਾਨੀਆ ਆ ਰਹੇ ਹਨ ਅਤੇ Îਇੱਥੇ ਵਸ ਰਹੇ ਹਨ। ਅਜਿਹੇ ਮਤਲਬੀ ਲੋਕਾਂ ਨੂੰ ਧਿਆਨ ਵਿਚ ਰੱਖ ਕੇ ਹੀ Îਨਿਯਮਾਂ ਵਿਚ ਬਦਲਾਅ ਕੀਤੇ ਜਾਣਗੇ। ਹਾਲੇ ਤੱਕ ਲਾਗੂ ਨਿਯਮਾਂ ਮੁਤਾਬਕ ÎÎਇਕ ਕਰੋੜ ਪੌਂਡ ਦਾ ÎÎਨਿਵੇਸ਼ ਕਰਨ ‘ਤੇ ਨਿਵੇਸ਼ਕਾਂ ਅਤੇ ਉਸ ਦੇ ਪਰਿਵਾਰ ਨੂੰ ਬਰਤਾਨੀਆ ਵਿਚ ਸਥਾਈ ਤੌਰ ‘ਤੇ ਨਾਲ ਰਹਿਣ ਦਾ ਵੀਜ਼ਾ ਮਿਲ ਜਾਂਦਾ ਹੈ। ਗੋਲਡਨ ਵੀਜ਼ਾ ਸਕੀਮ ਨੂੰ ਖਤਮ ਕੀਤੇ ਜਾਣ ਦੇ ਪਿੱਛੇ ਰੂਸ ਨਾਲ ਵਿਗੜੇ ਬਰਤਾਨੀਆ ਦੇ ਸਬੰਧਾਂ ਨੂੰ ਵੀ ਕਾਰਨ ਮੰਨਿਆ ਜਾ ਰਿਹਾ ਹੈ। ਬਰਤਾਨੀਆ ਨਹੀਂ ਚਾਹੁੰਦਾ ਕਿ ਦੇਸ਼ ਵਿਚ ਰੂਸੀਆਂ ਦੀ ਗਿਣਤੀ ਵਧੇ, ਜਿਹੜੇ ਆਉਣ ਵਾਲੇ ਸਮੇਂ ਵਿਚ ਉਸ ਲਈ ਮੁਸ਼ਕਲ ਬਣੇ।

ਭ੍ਰਿਸ਼ਟਾਚਾਰ ਮਾਮਲੇ ਵਿਚ ਸ਼ਾਹਬਾਜ਼ ਸ਼ਰੀਫ ਨੂੰ ਜੇਲ੍ਹ, 13 ਦਸੰਬਰ ਨੂੰ ਹੋਵੇਗੀ ਅਗਲੀ ਪੇਸ਼ੀ

ਇਸਲਾਮਾਬਾਦ-ਪਾਕਿਸਤਾਨ ਵਿਚ ਲਾਹੌਰ ਦੀ Îਇੱਕ ਜਵਾਬਦੇਹੀ ਅਦਾਲਤ ਨੇ ਆਸ਼ਿਆਨਾ ਆਵਾਸ ਯੋਜਨਾ ਮਾਮਲੇ ਵਿਚ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਮੁਖੀ ਸ਼ਾਹਬਾਜ਼ ਸ਼ਰੀਫ ਨੂੰ ਨਿਆਇਕ ਹਿਰਾਸਤ ਵਿਚ ਜੇਲ੍ਹ ਭੇਜ ਦਿੱਤਾ। ਸ਼ਰੀਫ ਨੂੰ ਐਨਏਬੀ ਨੇ 15 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਤਦ ਤੋਂ ਕਈ ਵਾਰ ਉਨ੍ਹਾਂ ਦੀ ਹਿਰਾਸਤ ਵਧਾਈ ਜਾ ਚੁੱਕੀ ਹੈ। ਪਿਛਲੀ ਵਾਰ 28 ਨਵੰਬਰ ਨੂੰ ਉਨ੍ਹਾਂ ਦੀ ਹਿਰਾਸਤ ਵਧਾਈ ਗਈ ਸੀ।
8 ਦਿਨ ਹਿਰਾਸਤ ਖਤਮ ਹੋਣ ਤੋਂ ਬਾਅਦ ਉਨ੍ਹਾਂ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੇ ਐਨਏਬੀ ਨੇ ਉਨ੍ਹਾਂ ਦੀ ਹਿਰਾਸਤ ਨੂੰ ਹੋਰ ਵਧਾਉਣ ਦੀ ਮੰਗ ਕੀਤੀ। ਅਦਾਲਤ ਨੇ ਐਨਏਬੀ ਦੀ ਹਿਰਾਸਤ ਦੀ ਮੰਗ ਨੂੰ ਰੱਦ ਕਰਕੇ ਉਨ੍ਹਾਂ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ। ਹੁਣ ਉਨ੍ਹਾਂ ਦੀ ਅਗਲੀ ਪੇਸ਼ੀ 13 ਦਸੰਬਰ ਨੂੰ ਹੋਵੇਗੀ।
ਸ਼ਰੀਫ ਦੇ ਵਕੀਲ ਅਮਜਦ ਪਰਵੇਜ਼ ਨੇ ਦੱਸਿਆ ਕਿ ਉਨ੍ਹਾਂ ਦੇ ਮੁਵਕਿਲ ਦੇ 2011 ਤੋਂ 2017 ਤੱਕ ਦੇ ਵਿੱਤੀ ਲੈਣ ਦੇਣ ਕਰ ਰਿਟਰਨ ਦੇ ਰਿਕਾਰਡ ਵਿਚ ਸਪਸ਼ਟ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਕਰ ਕਾਨੂੰਨ ਵਿਚ ਨਾਗਰਿਕਾਂ ਨੂੰ ਮਿਲੇ ਤੋਹਫਿਆਂ ਦਾ ਬਿਓਰਾ ਦੇਣ ਦੀ ਜ਼ਰੂਰਤ ਨਹੀਂ ਹੁੰਦੀ। ਸ਼ਰੀਫ ਨੇ ਅਪਣੇ ਨਿੱਜੀ ਖਾਤੇ ਤੋਂ ਪੈਸੇ ਕੱਢੇ ਜੋ ਕਿ ਪਾਕਿਸਤਾਨੀ ਕਾਨੂੰਨ ਦੇ ਤਹਿਤ ਅਪਰਾਧ ਨਹੀਂ ਹਨ। ਉਨ੍ਹਾਂ ਦਲੀਲ ਦਿੱਤੀ ਕਿ ਇਸ ਦਾ ਕੋਈ ਸਬੂਤ ਨਹੀਂ ਹੈ ਕਿ ਸ਼ਰੀਫ ਨੇ ਅਪਣੀ ਆਮਦਨ ਤੋਂ ਜ਼ਿਆਦਾ ਕੋਈ ਖ਼ਰਚ ਕੀਤਾ ਹੋਵੇ। ਪਰਵੇਜ਼ ਨੇ ਕਿਹਾ ਕਿ ਜੇਕਰ ਸ਼ਾਹਬਾਜ਼ ਅਪਣੇ ਆਮਦਨ ਕਰ ਰਿਟਰਨ ਤੋਂ ਜ਼ਿਆਦਾ ਖ਼ਰਚ ਕਰਦੇ ਤਾਂ ਅਪਰਾਧ ਹੁੰਦਾ। ਉਨ੍ਹਾਂ ਅਦਾਲਤ ਨੂੰ ਐਨਏਬੀ ਦੀ ਹਿਰਾਸਤ ਵਧਾਉਣ ਦੀ ਮੰਗ ਨੂੰ ਰੱਦ ਕਰਨ ਦੀ ਅਪੀਲ ਕੀਤੀ।

ਭਾਰਤ ਵਿਚ ਧਾਰਮਿਕ ਆਜ਼ਾਦੀ ‘ਤੇ ਅਗਲੇ ਹਫ਼ਤੇ ਸੁਣਵਾਈ ਕਰੇਗਾ ਅਮਰੀਕੀ ਕਮਿਸ਼ਨ

ਵਾਸ਼ਿੰਗਟਨ-ਅਮਰੀਕਾ ਦਾ ਸਰਕਾਰੀ ਕਮਿਸ਼ਨ ਅਗਲੇ ਹਫਤੇ ਭਾਰਤ ਵਿਚ ਧਰਮ ਜਾਂ ਆਸਥਾ ਦੀ ਆਜ਼ਾਦੀ ‘ਤੇ ਸੁਣਵਾਈ ਕਰੇਗਾ। ਕੌਮਾਂਤਰੀ ਧਾਰਮਿਕ ਆਜ਼ਾਦੀ ‘ਤੇ ਅਮਰੀਕੀ ਕਮਿਸ਼ਨ ਦੇ ਮੁਖੀ ਤੇਨਜਿਨ ਦੋਰਜੀ ਨੇ ਕਿਹਾ ਕਿ ਭਾਰਤ ਵਿਚ ਧਰਮ ਜਾਂ ਆਸਥਾ ਦੀ ਆਜ਼ਾਦੀ ਅਮਰੀਕੀ ਨੀਤੀ ਦੇ ਲਈ ਉਭਰਦੀ ਚੁਣੌਤੀਆਂ ‘ਤੇ 12 ਦਸੰਬਰ ਨੂੰ ਸੁਣਾਈ ਹੋਵੇਗੀ। ਇਨ੍ਹਾਂ ਵਿਚ ਧਾਰਮਿਕ ਆਜ਼ਾਦੀ ਦੀ ਚੁਣੌਤੀਆਂ ਨੂੰ ਪਰਖਿਆ ਜਾਵੇਗਾ ਅਤੇ ਭਾਰਤ ਵਿਚ ਧਰਮ ਦੀ ਆਜ਼ਾਦੀ ਪ੍ਰੋਤਸ਼ਾਹਤ ਕਰਨ ਦੇ ਲਈ ਅਮਰੀਕੀ ਸਾਂਸਦਾਂ ਦੇ ਲਈ ਅਵਸਰ ਲੱਭੇ ਜਾਣਗੇ।
ਦੋਰਜੀ ਨੇ ਕਿਹਾ ਕਿ ਬੀਤੇ ਕੁਝ ਸਾਲਾਂ ਵਿਚ ਘੱਟ ਗਿਣਤੀਆਂ ਦੇ ਖ਼ਿਲਾਫ਼ ਹਮਲੇ ਵਧੇ ਹਨ। ਧਾਰਮਿਕ ਕੱਟੜਪੰਥੀਆਂ ਨੇ ਘੱਟ ਗਿਣਤੀਆਂ ਨੂੰ ਧਮਕਾਇਆ, ਉਨ੍ਹਾਂ ਦਾ ਸ਼ੋਸ਼ਣ ਕੀਤਾ ਅਤੇ ਕੁਝ ਮਾਮਲਿਆਂ ਵਿਚ ਹੱਤਿਆ ਤੱਕ ਕੀਤੀ ਹੈ। ਜਿਸ ਕਾਰਨ ਉਨ੍ਹਾਂ ਦਾ ਭਰੋਸਾ ਟੁੱਟਿਆ ਹੈ। ਇਸ ਤਰ੍ਹਾਂ ਦੀ ਘਟਨਾਵਾਂ ਭਾਰਤੀ ਸੰਵਿਧਾਨ ਦੇ ਧਰਮ ਨਿਰਪੇਖਤਾ ਦੇ ਦਾਅਵੇ ਨੂੰ ਸਿੱਧੀ ਧਮਕੀ ਹੈ।
ਯੂਐਸਸੀਆਈਆਰਐਫ 1998 ਵਿਚ ਗਠਤ ਇੱਕ ਨਿਰਪੱਖ ਸਰਕਾਰੀ ਕਮਿਸ਼ਨ ਹੈ। ਇਹ ਕਮਿਸ਼ਨ ਵਿਦੇਸ਼ਾਂ ਵਿਚ ਧਾਰਮਿਕ ਆਜ਼ਾਦੀ ਦੇ ਉਲੰਘਣ ਦੀ ਸਮੀਖਿਆ ਕਰਦਾ ਹੈ ਅਤੇ ਅਮਰੀਕਾ ਦੇ ਰਾਸ਼ਟਰਪਤੀ, ਵਿਦੇਸ਼ ਮੰਤਰੀ ਅਤੇ ਕਾਂਗਰਸ ਦੇ ਲਈ ਨੀਤੀਆਂ ਦੀ ਸਿਫਾਰਸ਼ ਕਰਦਾ ਹੈ।
ਹਾਲਾਂਕਿ ਭਾਰਤ ਇਸ ਤੋਂ ਪਹਿਲਾਂ ਵੀ ਅਮਰੀਕੀ ਕਮਿਸ਼ਨ ਦੀ ਰਿਪੋਰਟ ਨੂੰ ਖਾਰਜ ਕਰਕੇ ਦੋਹਰਾ ਚੁੱਕਾ ਹੈ ਕਿ ਭਾਰਤੀ ਸੰਵਿਧਾਨ ਸਾਰੇ ਨਾਗਰਿਕਾਂ ਨੂੰ ਧਾਰਮਿਕ ਆਜ਼ਾਦੀ ਦੇ ਅਧਿਕਾਰ ਸਮੇਤ ਮੌਲਿਕ ਅਧਿਕਾਰਾਂ ਦਾ ਸੰਵਿਧਾਨਕ ਅਧਿਕਾਰ ਦਿੰਦਾ ਹੈ।

ਡਰੱਗ ਖ਼ਿਲਾਫ਼ ਇਟਲੀ ਨੇ ਛੇੜੀ ਜੰਗ, 6 ਦੇਸ਼ਾਂ ਤੋਂ 80 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ

ਮਿਲਾਨ-6 ਦੇਸ਼ਾਂ ਵਿਚ ਕੀਤੀ ਗਈ ਛਾਪੇਮਾਰੀ ਤੋਂ ਬਾਅਦ 80 ਤੋਂ ਜ਼ਿਆਦਾ ਲੋਕਾਂ ਨੂੰ ਕਾਬੂ ਕੀਤਾ ਗਿਆ ਹੈ। ਇਸ ਵਿਚ ਸੰਗਠਤ ਅਪਰਾਧ ਕਰਨ ਵਾਲਿਆਂ ਦੇ ਮੈਂਬਰਾਂ ਸਮੇਤ ਡਰੱਗ ਤਸਕਰੀ ਅਤੇ ਮਨੀ ਲਾਂਡਰਿੰਗ ਦੇ ਦੋਸ਼ੀ ਵੀ ਹਨ। ਇਹ ਗੱਲ ਜਸਟਿਸ ਯੂਰੋਜਸਟ ਨੇ ਕਹੀ। ਦੱਖਣੀ ਇਟਲੀ ਦੇ ਕਲਾਬੇਰੀਆ ਵਿਚ ਬੇਸਡ ਇਸ ਸਮੂਹ ਨੂੰ ਅਜਿਹੇ ਸਮੇਂ ਤੋੜਿਆ ਗਿਆ ਹੈ ਜਦ ਇਟਲੀ ਪੁਲਿਸ ਨੇ ਸਿਸਿਲੀਅਨ ਮਾਫ਼ੀਆ ਦੇ ਨਵੇਂ ਬੌਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਬੁਧਵਾਰ ਨੂੰ ਹੋਈ ਛਾਪੇਮਾਰੀ ਵਿਚ ਹਜ਼ਾਰਾਂ ਪੁਲਿਸ ਵਾਲਿਆਂ ਨੇ ਹਿੱਸਾ ਲਿਆ ਸੀ। ਉਨ੍ਹਾਂ ਨੇ ਚਾਰ ਟਨ ਕੋਕੀਨ, 120 ਕਿਲੋ ਡਰੱਗ ਅਤੇ ਜਰਮਨੀ, ਇਟਲੀ, ਨੀਦਰਲੈਂਡ, ਬੈਲਜੀਅਮ, ਲਗਜ਼ਮਬਰਗ ਅਤੇ ਸੂਰੀਨਾਮ ਤੋਂ ਮਿਲੇ ਦੋ ਮਿਲੀਅਨ ਯੂਰੋ ਕੈਸ਼ ਸ਼ਾਮਲ ਹੈ। ਯੂਰੋਪੀਅਨ ਯੂਨੀਅਨ ਦੇ ਮੀਤ ਪ੍ਰਧਾਨ ਫਿਲਿਪੋ ਸਪੀਜਿਆ ਨੇ ਕਿਹਾ, ਅੱਜ ਅਸੀਂ ਪੂਰੇ ਯੂਰਪ ਵਿਚ ਸੰਗਠਤ ਅਪਰਾਧ ਕਰਨ ਵਾਲਿਆਂ ਨੂੰ ਇੱਕ ਸਪਸ਼ਟ ਸੰਦੇਸ਼ ਭੇਜਣਾ ਚਾਹੁੰਦੇ ਹਨ। ਸਿਰਫ ਉਹ ਹੀ ਸਰਹੱਦਾਂ ਪਾਰ ਕਰਨ ਵਿਚ ਸਮਰਥ ਨਹੀਂ ਹਨ ਬਲਕਿ ਯੂਰਪ ਦੀ ਨਿਆਪਾਲਿਕਾ ਅਤੇ ਡਾਇਰੈਕਟੋਰੇਟ ਇਨਫੋਰਸਮੈਂਟ ਵਿਭਾਗ ਵੀ ਕਰ ਸਕਦੇ ਹਨ।
ਫਿਲਿਪੋ ਨੇ ਕਿਹਾ ਕਿ ਇਹ ਨਤੀਜਾ ਦੋ ਸਾਲ ਦੇ ਆਪਰੇਸ਼ਨ ਦਾ ਹੈ। ਜਿਸ ਵਿਚ ਡਰਾਂਗਘੇਟਾ ਪਰਿਵਾਰ ਦੇ ਖ਼ਤਰਨਾਕ ਮੈਂਬਰਾਂ ਨੂੰ Îਿਨਸ਼ਾਨਾ ਬਣਾਇਆ ਗਿਅ ਹੈ। ਜੋ ਡਰੱਗ ਤਸਕਰੀ ਅਤੇ ਮਨੀ ਲਾਂਡਰਿੰਗ ਵਿਚ ਸ਼ਾਮਲ ਹਨ।
ਬੁਧਵਾਰ ਨੂੰ ਆਪਰੇਸ਼ਨ ਨੂੰ ਅੰਜਾਮ ਦੇਣ ਵਾਲੇ ਅਧਿਕਾਰੀਆਂ ਨੇ ਆਪਰੇਸ਼ਨ ਪੋਲਿਨਾ ਨੂੰ ਸਮੂਹ ਦੇ ਲਈ ਵੱਡਾ ਝਟਕਾ ਦੱਸਿਆ ਹੈ। ਇਟਲੀ ਤੋਂ 41, ਜਰਮਨੀ ਤੋਂ 21, ਬੈਲਜੀਅਮ ਤੋਂ 14, ਨੀਦਰਲੈਂਡ ਤੋਂ 5 ਅਤੇ ਲਗਜ਼ਮਬਰਗ ਤੋਂ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਯੂਰੋਜਸਟ ਨੇ ਕਿਹਾ ਕਿ ਆਪਰੇਸ਼ਨ ਅਜੇ ਵੀ ਜਾਰੀ ਹੈ। ਇਟਲੀ ਦੇ ਸਰਕਾਰੀ ਵਕੀਲ ਫੇਡੇਰਿਕੋ ਦਾ ਕਹਿਣਾ ਹੈ ਕਿ ਇਸ ਆਪਰੇਸ਼ਨ ਨਾਲ ਦੁਨੀਆ ਭਰ ਵਿਚ ਡਰਾਂਗਘੇਟਾ ਦੇ ਡਰੱਗ ਤਸਕਰੀ ਆਪਰੇਸ਼ਨ ‘ਤੇ ਅਸਰ ਪਵੇਗਾ। ਜਿਸ ਵਿਚ ਕੋਲੰਬੀਆ, ਇਕਵਾਡੋਰ ਅਤੇ ਬਰਾਜ਼ੀਲ ਵੀ ਸ਼ਾਮਲ ਹਨ। ਹਾਲਾਂਕਿ ਉਨ੍ਹਾਂ ਨੇ ਕਹਾ ਕਿ ਇਹ ਪਹਿਲਾ ਕਦਮ ਹੈ।

ਲੀਬੀਆ ਵਿਚ ਕਿਸ਼ਤੀ ਡੁੱਬਣ ਕਾਰਨ 15 ਗੈਰ ਕਾਨੂੰਨੀ ਪਰਵਾਸੀਆਂ ਦੀ ਮੌਤ

ਤ੍ਰਿਪੋਲੀ-ਲੀਬੀਆ ਦੀ ਰਾਜਧਾਨੀ ਤ੍ਰਿਪੋਲੀ ਤੋਂ 250 ਕਿਲੋਮੀਟਰ ਦੂਰ ਦੇਸ਼ ਦੇ ਪੱਛਮੀ ਤਟ ‘ਤੇ ਕਿਸ਼ਤੀ ਡੁੱਬਣ ਕਾਰਨ ਉਸ ਵਿਚ ਸਵਾਰ 15 ਗੈਰ ਕਾਨੂੰਨੀ ਪਰਵਾਸੀਆਂ ਦੀ ਮੌਤ ਹੋ ਗਈ। ਲੀਬੀਆ ਰੈਡ ਕਰਾਸ ਨੇ ਇਹ ਜਾਣਕਾਰੀ ਦਿੱਤੀ। ਲੀਬੀਆਈ ਰੈਡਕਰਾਸ ਦੇ ਬੁਲਾਰੇ ਨੇ ਚੀਨ ਦੀ ਸਮਾਚਾਰ ਏਜੰਸੀ ਸਿੰਹੁਆ ਨੂੰ ਦੱਸਿਆ ਕਿ ਮਿਸੁਰਾਟਾ ਤਟ ‘ਤੇ 25 ਗੈਰ ਕਾਨੂੰਨੀ ਪਰਵਾਸੀਆਂ ਦੀ ਕਿਸ਼ਤੀ ਡੁੱਬ ਗਈ।
ਹਾਦਸੇ ਦੇ ਕਾਰਨ ਕਿਸ਼ਤੀ ਵਿਚ ਸਵਾਰ 25 ਗੈਰ ਕਾਨੂੰਨੀ ਪਰਵਾਸੀ ਡੁੱਬ ਗਏ ਜਦ ਕਿ ਦਸ ਲੋਕਾਂ ਦੀ ਜਾਨ ਬਚਾ ਲਈ ਗਈ। ਲੀਬੀਆ ਦੇ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਿਟੀਗੇਟਸ਼ਨ ਦੇ ਮੁਖੀ ਓਥਮੈਨ ਨੇ ਕਿਹਾ ਕਿ ਬਚਾਏ ਗਏ ਪਰਵਾਸੀਆਂ ਦੇ ਸਰੀਰ ਵਿਚ ਪਾਣੀ ਦੀ ਬਹੁਤ ਕਮੀ ਹੈ।
ਉਨ੍ਹਾਂ ਨੇ ਟਵੀਟ ਕੀਤਾ, ਬਚਾਏ ਗਏ ਸਾਰੇ ਪਰਵਾਸੀਆਂ ਦੇ ਸਰੀਰ ਵਿਚ ਪਾਣੀ ਦੀ ਬਹੁਤ ਕਮੀ ਅਤੇ ਉਨ੍ਹਾਂ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਆਈਓਐਮ ਲੀਬੀਆ ਦੇ ਡਾਕਟਰਾਂ ਅਤੇ ਹੋਰ ਅਮਲਾ ਇਨ੍ਹਾਂ ਦੀ ਸਿਹਤ ਦੀ ਜਾਂਚ ਕਰੇਗਾ। ਭੂ ਮੱਧਸਾਗਰ ਵਿਚ ਅਸੁਰੱਖਿਅਤ ਆਵਾਜਾਈ ਦੀ ਸਮੱਸਿਆ ਨੂੰ ਹੱਲ ਕਰਨ ਦੇ ਲਈ ਸਖ਼ਤ ਕਦਮ ਚੁੰਕਣ ਦੀ ਜ਼ਰੂਰਤ ਹੈ ਅਤੇ ਸਾਨੂੰ ਅਜਿਹਾ ਹੁੰਦਾ ਦਿਖਾਈ ਨਹਂਂ ਦੇ ਰਿਹਾ।

ਦੋ ਅਮਰੀਕੀ ਜਹਾਜ਼ਾਂ ਦੀ ਟੱਕਰ, 6 ਸੈਨਿਕ ਲਾਪਤਾ

ਟੋਕਿਓ-ਜਾਪਾਨ ਵਿਚ ਤੇਲ ਭਰਨ ਦੌਰਾਨ ਹਵਾ ਵਿਚ ਦੋ ਅਮਰੀਕੀ ਜਹਾਜ਼ ਐਫ 18 ਲੜਾਕੂ ਜਹਾਜ਼ ਅਤੇ ਸੀ-130 ਟੈਂਕਰ ਟਗਰਾ ਗਏ। ਇਸ ਦੇ ਚਲਦੇ 6 ਜਲ ਸੈਨਿਕ ਲਾਪਤਾ ਹਨ। ਅਮਰੀਕੀ ਰੱਖਿਆ ਵਿਭਾਗ ਦੇ ਅਫ਼ਸਰ ਮੁਤਾਬਕ ਹਾਦਸਾ ਜਾਪਾਨ ਦੇ ਤਟ ਤੋਂ ਕਰੀਬ 300 ਕਿਲੋਮੀਟਰ ਦੂਰ ਹੋਇਆ। ਇੱਕ ਏਅਰਮੈਨ ਨੂੰ ਬਚਾ ਲਿਆ ਗਿਅ ਹੈ। ਹਾਲਾਂਕਿ ਬਾਕੀ ਜਲ ਸੈਨਿਕਾਂ ਦੇ ਬਾਰੇ ਵਿਚ ਜਾਣਕਾਰੀ ਨਹੀਂ ਮਿਲੀ ਹੈ।
ਜਲ ਸੈਨਿਕਾਂ ਦਾ ਪਤਾ ਲਗਾਉਣ ਦੇ ਲਈ ਸਰਚ ਅਪਰੇਸ਼ਨ ਜਾਰੀ ਹੈ। ਇਸ ਦੇ ਲਈ ਡਾਕਟਰ ਵੀ ਕਰੂ ਮੈਂਬਰਾਂ ਦੀ ਮਦਦ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਸੀ-130 ‘ਤੇ 5 ਅਤੇ ਐਫ-18 ‘ਤੇ ਦੋ ਸਰਵਿਸ ਮੈਨ ਤੈਨਾਤ ਸਨ। ਜਾਪਾਨ ਨੇ ਵੀ ਸੈਨਿਕਾਂ ਨੂੰ ਲੱਭਣ ਦੇ ਲਈ 4 ਏਅਰਕਰਾਫਟ ਅਤੇ ਤਿੰਨ ਜਹਾਜ਼ ਭੇਜੇ ਹਨ।
ਜਾਪਾਨ ਦੁਆਰਾ ਜਹਾਜ਼ ਭੇਜੇ ਜਾਣ ਦਾ ਅਮਰੀਕਾ ਨੇ ਸ਼ੁਕਰੀਆ ਜਤਾਇਆ। ਅਮਰੀਕੀ ਜਲ ਸੈਨਾ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਦੋਵੇਂ ਜਹਾਜ਼ਾਂ ਨੇ ਇਵਾਕੁਨੀ ਸਥਿਤ ਮਰੀਨ ਕਾਪਰਸ ਏਅਰ ਸਟੇਸ਼ਨ ਤੋਂ ਉਡਾਣ ਭਰੀ ਸੀ। ਇਸ ਤਰ੍ਹਾਂ ਦੀ ਉਡਾਣਾਂ ਨਿਯਮਤ ਟਰੇਨਿੰਗ ਦਾ ਹਿੱਸਾ ਹਨ। ਪਰ ਇਸ ਦੌਰਾਨ ਹਾਦਸਾ ਵਾਪਰ ਗਿਆ। ਹਾਦਸੇ ਦੀ ਜਾਂਚ ਜਾਰੀ ਹੈ।
ਅਮਰੀਕਾ ਵਲੋਂ ਕਿਹਾ ਗਿਆ ਹੈ ਕਿ ਜਾਪਾਨ ਵਿਚ 50 ਹਜ਼ਾਰ ਸੈਨਿਕ ਹਨ ਅਤੇ ਹਾਦਸੇ ਨੂੰ ਆਮ ਨਹੀਂ ਕਿਹਾ ਜਾ ਸਕਦਾ। ਨਵੰਬਰ ਵਿਚ ਹੀ ਅਮਰੀਕੀ ਨੇਵੀ ਲੜਾਕੂ ਜਹਾਜ਼ ਜਾਪਾਨ ਦੇ ਸਮੁੰਦਰ ਵਿਚ ਹਾਦਸਾਗ੍ਰਸਤ ਹੋ ਗਿਆ ਸੀ। ਹਾਲਾਂਕਿ ਇਸ ਵਿਚ ਦੋ ਕਰੂ ਮੈਂਬਰਾਂ ਨੂੰ ਬਚਾ ਲਿਆ ਗਿਆ ਸੀ।
ਇਸ ਤੋਂ ਪਹਿਲਾਂ ਵੀ ਅਮਰੀਕਾ ਦੇ ਓਸਪਰੇ ਹੈਲੀਕਾਪਟਰ ਵਿਚ ਕਈ ਗੜਬੜੀਆਂ ਸਾਹਮਣੇ ਆਈਆਂ ਸਨ। ਹੈਲੀਕਾਪਟਰ ਦੀ ਕਈ ਵਾਰ ਐਮਰਜੈਂਸੀ ਲੈਂਡਿੰਗ ਕਰਾਉਣ ਤੋਂ ਇਲਾਵਾ ਇੱਕ ਵਾਰ ਕਰੈਸ਼ ਅਤੇ ਚੌਪਰ ਦਾ ਹਿੱਸਾ ਟੁੱਟ ਕੇ ਜਾਪਾਨ ਦੇ ਸਕੂਲ ਵਿਚ ਡਿੱਗਿਆ ਸੀ। ਇਨ੍ਹਾਂ ਘਟਨਾਵਾਂ ਦੇ ਚਲਦਿਆਂ ਅਮਰੀਕਾ ਅਤੇ ਜਾਪਾਨ ਦੇ ਵਿਚ ਤਣਾਅ ਹੋÎਇਆ ਸੀ। ਜਾਪਾਨ ਦੇ ਨਾਗਰਿਕਾਂ ਨੇ ਅਮਰੀਕੀ ਬੇਸ ‘ਤੇ ਪ੍ਰਦਰਸ਼ਨ ਵੀ ਕੀਤਾ ਸੀ।

ਭਾਰਤੀ ਮੂਲ ਦੀ ਵਕੀਲ ਨੇ ਦੱਖਣੀ ਅਫਰੀਕਾ ”ਚ ਚਮਕਾਇਆ ਦੇਸ਼ ਦਾ ਨਾਂ

ਜੋਹਾਨਸਬਰਗ — ਭਾਰਤੀ ਮੂਲ ਦੀ ਵਕੀਲ ਸ਼ਮਿਲਾ ਬਟੋਹੀ ਨੇ ਆਪਣੇ ਵਿਦੇਸ਼ ਵਿਚ ਦੇਸ਼ ਦਾ ਨਾਮ ਉੱਚਾ ਕੀਤਾ ਹੈ। ਉਨ੍ਹਾਂ ਨੂੰ ਦੱਖਣੀ ਅਫਰੀਕਾ ਵਿਚ ਉੱਚ ਪੱਧਰੀ ਅਪਰਾਧਿਕ ਮਾਮਲਿਆਂ ਦੀ ਜਾਂਚ ਕਰਨ ਵਾਲੀ ਸੰਵਿਧਾਨਕ ਸੰਸਥਾ ‘ਨੈਸ਼ਨਲ ਡਾਇਰਕੈਟਰ ਆਫ ਪਬਲਿਕ ਪ੍ਰੋਸੀਕਿਊਸ਼ਨ’ (ਐੱਨ.ਡੀ.ਪੀ.ਪੀ.) ਦੀ ਪ੍ਰਮੁੱਖ ਨਿਯੁਕਤ ਕੀਤਾ ਗਿਆ ਹੈ। ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਨੇ ਮੰਗਲਵਾਰ ਨੂੰ ਰਾਸ਼ਟਰੀ ਟੀ.ਵੀ. ‘ਤੇ ਸੰਬੋਧਨ ਵਿਚ ਬਟੋਹੀ ਦੀ ਨਿਯੁਕਤੀ ਦਾ ਐਲਾਨ ਕੀਤਾ।
ਸ਼ਮਿਲਾ ਕਿੰਗ ਕਮਿਸ਼ਨ ਦੇ ਸਾਹਮਣੇ ਸੁਣਵਾਈ ਦੌਰਾਨ ਐਵੀਡੈਂਸ ਲੀਡਰ (ਵਕੀਲ) ਦੇ ਤੌਰ ‘ਤੇ ਚਰਚਾ ਵਿਚ ਆਈ। ਕਿੰਗ ਕਮਿਸ਼ਨ ਨੇ ਸਾਲ 2000 ਵਿਚ ਦੱਖਣੀ ਅਫਰੀਕੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਹੈਂਸੀ ਕ੍ਰੋਨੀਏ ਵਿਰੁੱਧ ਮੈਚ ਫਿਕਸਿੰਗ ਮਾਮਲੇ ਦੀ ਜਾਂਚ ਕੀਤੀ ਸੀ। ਉਨ੍ਹਾਂ ਦੀ ਚੋਣ 11 ਉਮੀਦਵਾਰਾਂ ਵਿਚੋਂ ਕੀਤੀ ਗਈ। ਇਸ ਅਹੁਦੇ ਲਈ ਇਨ੍ਹਾਂ ਲੋਕਾਂ ਦੇ ਇੰਟਰਵਿਊ ਲਏ ਗਏ ਸਨ। ਉਹ ਫਰਵਰੀ 2019 ਤੋਂ ਆਪਣੀ ਨਵੀਂ ਭੂਮਿਕਾ ਵਿਚ ਹੋਵੇਗੀ। ਬਟੋਹੀ, ਸ਼ਾਨ ਅਬਰਾਹਮਜ਼ ਦੀ ਜਗ੍ਹਾ ਲਵੇਗੀ। ਉਨ੍ਹਾਂ ‘ਤੇ ਵਿਰੋਧੀ ਧਿਰ ਅਤੇ ਅਧਿਕਾਰ ਸਮੂਹਾਂ ਦਾ ਦੋਸ਼ ਸੀ ਕਿ ਉਨ੍ਹਾਂ ਨੇ ਸਾਬਕਾ ਰਾਸ਼ਟਰਪਤੀ ਜੈਕਬ ਜੁਮਾ ਨੂੰ ਉਨ੍ਹਾਂ ਦੇ 9 ਸਾਲ ਦੇ ਕਾਰਜਕਾਲ ਦੌਰਾਨ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਬਚਾਇਆ ਸੀ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 1986 ਵਿਚ ਚੈਟਸਵਰਥ ਮਜਿਸਟ੍ਰੇਟ ਕੋਰਟ ਵਿਚ ਜੂਨੀਅਰ ਵਕੀਲ ਦੇ ਰੂਪ ਵਿਚ ਕੀਤੀ ਸੀ।

ਆਸਟ੍ਰੇਲੀਆ : 3.6 ਟਨ ਵਜ਼ਨੀ ਪਾਈਪ ਡਿੱਗੀ, 3 ਜ਼ਖਮੀ

ਸਿਡਨੀ — ਆਸਟ੍ਰੇਲੀਆ ਦੇ ਸ਼ਹਿਰ ਗੋਲਡ ਕੋਸਟ ਵਿਚ ਬੁੱਧਵਾਰ ਸਵੇਰੇ ਭਿਆਨਕ ਹਾਦਸਾ ਵਾਪਰਿਆ। ਇੱਥੇ ਲੱਗਭਗ 3 ਟਨ ਵਜ਼ਨੀ ਇਕ ਸਟੀਲ ਪਾਈਪ ਕੰਧ ਤੋਂ ਹੇਠਾਂ ਡਿੱਗ ਪਈ, ਜਿਸ ਕਾਰਨ 3 ਵਰਕਰ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਇਹ ਵਰਕਰ ਬੁੱਧਵਾਰ ਸਵੇਰੇ ਸਰਫਰਜ਼ ਪੈਰਾਡਾਈਜ਼ ਵਿਚ ਜਵੈਲ ਉੱਚ ਪੱਧਰੀ ਇਲਾਕੇ ਦੇ ਹੇਠਲੇ ਕਾਰਪਾਰਕ ਖੇਤਰ ਵਿਚ ਕੰਮ ਕਰ ਰਹੇ ਸਨ। ਇਸ ਦੌਰਾਨ ਬਿਜਲੀ ਕੇਬਲ ਲੱਗੀ ਸਟੀਲ ਦੀ ਪਾਈਪ 3 ਮੀਟਰ ਦੀ ਉੱਚਾਈ ਤੋਂ ਡਿੱਗ ਪਈ।
ਜਿਸ ਸਮੇਂ ਪਾਈਪ ਹੇਠਾਂ ਡਿੱਗੀ ਉਸ ਸਮੇਂ 3 ਵਰਕਰ ਹੇਠਾਂ ਕੰਮ ਕਰ ਰਹੇ ਸਨ। ਇਨ੍ਹਾਂ ਵਿਚੋਂ ਇਕ 27 ਸਾਲਾ ਵਰਕਰ ਇਸ ਦੀ ਚਪੇਟ ਵਿਚ ਆ ਗਿਆ ਭਾਵੇਂਕਿ ਉਸ ਦੇ ਸਾਥੀਆਂ ਨੇ ਜਲਦੀ ਹੀ ਉਸ ਨੂੰ ਬਾਹਰ ਕੱਢ ਲਿਆ। ਫ੍ਰੈਕਚਰ ਹੋਣ ਕਾਰਨ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਬਾਕੀ ਦੋ 28 ਸਾਲਾ ਵਰਕਰਾਂ ਨੂੰ ਲੱਤਾਂ, ਮੋਢਿਆਂ ਤੇ ਗਰਦਨ ‘ਤੇ ਮਾਮੂਲੀ ਸੱਟਾਂ ਲੱਗੀਆਂ ਸਨ ਇਸ ਲਈ ਉਨ੍ਹਾਂ ਨੂੰ ਵੀ ਹਸਪਤਾਲ ਲਿਜਾਇਆ ਗਿਆ। ਇਲਾਜ ਮਗਰੋਂ ਉਨ੍ਹਾਂ ਦੀ ਹਾਲਤ ਸਥਿਤ ਦੱਸੀ ਜਾ ਰਹੀ ਹੈ। ਕਵੀਨਜ਼ਲੈਂਡ ਐਂਬੂਲੈਂਸ ਸਰਵਿਸ ਸੀਨੀਅਰ ਆਪਰੇਸ਼ਨ ਸੁਪਰਵਾਈਜ਼ਰ ਗੇਵਿਨ ਫੁਲਰ ਨੇ ਕਿਹਾ ਕਿ ਤਿੰਨੇ ਵਿਅਕਤੀ ਖੁਸ਼ਕਿਸਮਤ ਸਨ ਜਿਹੜੇ ਜਿਉਂਦੇ ਬਚ ਗਏ ਕਿਉਂਕਿ ਪਾਈਪ ਲੱਗਭਗ 3.6 ਟਨ ਵਜ਼ਨੀ ਸੀ।

ਨਿਊ ਕੈਲੇਡੋਨੀਆ ‘ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ, ਸੁਨਾਮੀ ਦੀ ਚਿਤਾਵਨੀ ਜਾਰੀ

ਸਿਡਨੀ – ਦੱਖਣੀ ਪ੍ਰਸ਼ਾਂਤ ਮਹਾਸਾਗਰੀ ਦੇਸ਼ ਨਿਊ ਕੈਲੇਡੋਨੀਆ ‘ਚ ਅੱਜ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ ‘ਤੇ ਭੂਚਾਲ ਦੀ ਤੀਬਰਤਾ 7.6 ਮਾਪੀ ਗਈ, ਜਿਸ ਮਗਰੋਂ ਇੱਥੇ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਪ੍ਰਸ਼ਾਂਤ ਸੁਨਾਮੀ ਚਿਤਾਵਨੀ ਕੇਂਦਰ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਨਿਊ ਕੈਲੇਡੋਨੀਆ ਦੇ ਪੂਰਬੀ ਤੱਟ ਨਾਲ ਲੱਗਦੇ ਲੋਇਲਟੀ ਟਾਪੂ ਤੋਂ ਕਰੀਬ 155 ਕਿਲੋਮੀਟਰ ਦੂਰ ਸਮੁੰਦਰ ਤੋਂ ਸਿਰਫ਼ 10 ਕਿਲੋਮੀਟਰ ਦੀ ਡੂੰਘਾਈ ‘ਤੇ ਸੀ। ਕੇਂਦਰ ਨੇ ਚਿਤਾਵਨੀ ‘ਚ ਕਿਹਾ ਹੈ ਕਿ ਇਸ ਭੂਚਾਲ ਕਾਰਨ ਨਿਊ ਕੈਲੇਡੋਨੀਆ ਅਤੇ ਵਾਨੂਆਤੂ ਤੱਟ ਦੇ ਕੋਲ ਖ਼ਤਰਨਾਕ ਸੁਨਾਮੀ ਦੀਆਂ ਲਹਿਰਾਂ ਆ ਸਕਦੀਆਂ ਹਨ।

ਕੈਨੇਡਾ ਦੇ ਸਕੂਲ ਨੇੜੇ ਚੱਲੀ ਗੋਲੀ, ਡਰ ਕਾਰਨ ਸਹਿਮੇ ਲੋਕ

ਓਂਟਾਰੀਓ— ਕੈਨੇਡਾ ਦੇ ਸ਼ਹਿਰ ਐਰਿਨ ‘ਚ ਇਕ ਸਕੂਲ ਨੇੜੇ ਗੋਲੀ ਚੱਲਣ ਦੀ ਖਬਰ ਮਿਲੀ ਹੈ। ਜਾਣਕਾਰੀ ਮੁਤਾਬਕ ਇਸ ਕਾਰਨ ਕਿਸੇ ਦੇ ਵੀ ਜ਼ਖਮੀ ਹੋਣ ਦੀ ਖਬਰ ਨਹੀਂ ਹੈ ਪਰ ਲੋਕਾਂ ‘ਚ ਡਰ ਦਾ ਮਾਹੌਲ ਹੈ। ਲੋਕਾਂ ਨੇ ਦੱਸਿਆ ਕਿ ਸੋਮਵਾਰ ਨੂੰ ਉਨ੍ਹਾਂ ਨੂੰ ਗੋਲੀ ਚੱਲਣ ਦੀ ਆਵਾਜ਼ ਸੁਣੀ ਸੀ। ਪੁਲਸ ਵਲੋਂ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਇੱਥੋਂ ਇਕ ਬੰਦੂਕ ਮਿਲੀ। ਉਨ੍ਹਾਂ ਨੇ ਕੁੱਝ ਲੋਕਾਂ ਨੂੰ ਸ਼ੱਕ ਦੇ ਆਧਾਰ ‘ਤੇ ਹਿਰਾਸਤ ‘ਚ ਲਿਆ ਹੈ। ਕਿਹਾ ਜਾ ਰਿਹਾ ਹੈ ਕਿ ਗੋਲੀ ਚੱਲਣ ਦੀ ਵਾਰਦਾਤ ਪਿੱਛੇ ਵਿਦਿਆਰਥੀਆਂ ਦਾ ਵੀ ਹੱਥ ਵੀ ਹੋ ਸਕਦਾ ਹੈ। ਫਿਲਹਾਲ ਸ਼ੱਕੀਆਂ ਬਾਰੇ ਪੁਲਸ ਨੇ ਅਜੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ। ਉਨ੍ਹਾਂ ਵਲੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।
ਐਰਿਨ ਸ਼ਹਿਰ ਦੇ ਇਸ ਸਕੂਲ ਨੂੰ ਸਖਤ ਸੁਰੱਖਿਆ ਹੇਠ ਰੱਖਿਆ ਗਿਆ ਹੈ। ਹਾਲਾਂਕਿ ਇਲਾਕੇ ਦੇ ਹੋਰ ਸਕੂਲਾਂ ‘ਚ ਵੀ ਸੁਰੱਖਿਆ ਵਧਾ ਦਿੱਤੀ ਗਈ ਹੈ। ਵਿਦਿਆਰਥੀਆਂ ਦੇ ਮਾਪਿਆਂ ‘ਚ ਡਰ ਦਾ ਮਾਹੌਲ ਦਿਖਾਈ ਦੇ ਰਿਹਾ ਹੈ।