ਮੁੱਖ ਖਬਰਾਂ
Home / ਦੇਸ਼ ਵਿਦੇਸ਼ (page 3)

ਦੇਸ਼ ਵਿਦੇਸ਼

ਭਾਰਤੀ ਮੂਲ ਦੇ ਯੋਗੇਂਦਰ ਨੇ ਜਾਪਾਨ ‘ਚ ਰਚਿਆ ਇਤਿਹਾਸ

ਟੋਕੀਓ-ਖੱਬੇਪੱਖੀ ਕਾਂਸਟੀਟਿਊਸ਼ਲ ਡੈਮੋਕ੍ਰੇਟਿਕ ਪਾਰਟੀ ਆਫ ਜਾਪਾਨ ਦੇ ਸਮਰਥਨ ਨਾਲ ਚੋਣ ਲੜਨ ਵਾਲੇ ਯੋਗੀ ਨੂੰ 21 ਅਪ੍ਰੈਲ ਨੂੰ ਹੋਏ ਮਤਦਾਨ ‘ਚ 6477 ਵੋਟਾਂ ਮਿਲੀਆਂ। ਜਾਪਾਨ ‘ਚ ‘ਯੋਗੀ’ ਦੇ ਨਾਂ ਨਾਲ ਚਰਚਿਤ ਭਾਰਤਵੰਸ਼ੀ ਪੁਰਾਣਿਕ ਯੋਗੇਂਦਰ ਨੇ ਨਿਗਮ ਚੋਣਾਂ ‘ਚ ਜਿੱਤ ਦਰਜ ਕੀਤੀ ਹੈ। ਰਾਜਧਾਨੀ ਟੋਕੀਓ ਦੇ ਈਦੋਗਾਵਾ ਵਾਰਡ ਤੋਂ ਜਿੱਤੇ ਯੋਗੀ ਜਾਪਾਨ ‘ਚ ਕੋਈ ਵੀ ਚੋਣ ਜਿੱਤਣ ਵਾਲੇ ਪਹਿਲੇ ਭਾਰਤੀ ਬਣ ਗਏ ਹਨ। ਖੱਬੇਪੱਖੀ ਕਾਂਸਟੀਟਿਊਸ਼ਲ ਡੈਮੋਕ੍ਰੇਟਿਕ ਪਾਰਟੀ ਆਫ ਜਾਪਾਨ ਦੇ ਸਮਰਥਨ ਨਾਲ ਚੋਣ ਲੜਨ ਵਾਲੇ ਯੋਗੀ ਨੂੰ 21 ਅਪ੍ਰੈਲ ਨੂੰ ਹੋਏ ਮਤਦਾਨ ‘ਚ 6477 ਵੋਟਾਂ ਮਿਲੀਆਂ। ਆਪਣੀ ਜਿੱਤ ‘ਤੇ ਉਨ੍ਹਾਂ ਕਿਹਾ ਕਿ ਮੈ ਇੱਥੇ ਰਹਿ ਰਹੇ ਵਿਦੇਸ਼ੀਆਂ ਤੇ ਜਾਪਾਨੀ ਨਾਗਰਿਕਾਂ ਵਿਚਾਲੇ ਪੁਲ ਬਣਨਾ ਚਾਹੁੰਦਾ ਹਾਂ। ਯੋਗੀ ਪਹਿਲੀ ਵਾਰ 1997 ‘ਚ ਜਾਪਾਨ ਆਏ ਸਨ। ਦੋ ਸਾਲ ‘ਚ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਵਾਪਸ ਭਾਰਤ ਆ ਗਏ ਸਨ ਪਰ ਇੰਜੀਨੀਅਰ ਦੀ ਨੌਕਰੀ ਮਿਲਣ ‘ਤੇ ਉਹ 2001 ‘ਚ ਮੁੜ ਇੱਥੇ ਆ ਗਏ ਸਨ। 2005 ਤੋਂ ਉਹ ਈਦੋਗਾਵਾ ‘ਚ ਹੀ ਰਹਿ ਰਹੇ ਹਨ। ਟੋਕੀਓ ਦੇ ਕੁਲ 23 ਵਾਰਡਾਂ ਵਿਚੋਂ ਈਦੋਗਾਵਾ ‘ਚ ਹੀ ਸਭ ਤੋਂ ਜ਼ਿਆਦਾ 4300 ਭਾਰਤੀ ਰਹਿੰਦੇ ਹਨ। ਜਾਪਾਨ ‘ਚ 34 ਹਜ਼ਾਰ ਤੋਂ ਜ਼ਿਆਦਾ ਭਾਰਤੀ ਰਹਿੰਦੇ ਹਨ।

ਟਰੰਪ ‘ਤੇ ਮਹਾਂਦੋਸ਼ ਚਲਾਉਣ ਨੂੰ ਲੈ ਕੇ ਵਿਰੋਧੀ ਧਿਰ ਡੈਮੋਕਰੇਟ ਸਾਂਸਦਾਂ ‘ਚ ਪਈ ਫੁੱਟ

ਵਾਸ਼ਿੰਗਟਨ-ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਰੂਸ ਦੇ ਦਖ਼ਲ ਮਾਮਲੇ ਦੀ ਜਾਂਚ ਰਿਪੋਰਟ ਜਨਤਕ ਹੋਣ ਦੇ ਬਾਅਦ ਵਿਰੋਧੀ ਡੈਮੋਕਰੇਟਿਕ ਪਾਰਟੀ ਦੇ ਕੁਝ ਸੰਸਦ ਮੈਂਬਰ ਜਿੱਥੇ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਮਹਾਂਦੋਸ਼ ਚਲਾਉਣ ਦੀ ਮੁਹਿੰਮ ਵਿਚ ਲੱਗ ਗਏ ਹਨ। ਉਥੇ ਕੁਝ ਇਸ ਨਾਲ ਸਹਿਮਤ ਨਹੀਂ ਹਨ। ਇਨ੍ਹਾਂ ਵਿਚ ਡੈਮੋਕਰੇਟਿਕ ਨੇਤਾ ਅਤੇ ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧ ਸਭਾ ਦੀ ਸਪੀਕਰ ਨੈਂਸੀ ਪੇਲੋਸੀ ਵੀ ਸ਼ਾਮਲ ਹੈ। ਉਨ੍ਹਾਂ ਨੇ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਚੌਕਸ ਕਰਦੇ ਹੋਏ ਮਹਾਂਦੋਸ਼ ‘ਤੇ ਫਿਲਹਾਲ ਅੱਗੇ ਨਾ ਵਧਣ ਦੀ ਅਪੀਲ ਕੀਤੀ।
ਸਾਲ 2016 ਦੀ ਰਾਸ਼ਟਰਪਤੀ ਚੋਣ ਵਿਚ ਰੂਸੀ ਦਖ਼ਲ ਸਬੰਧੀ ਵਿਸ਼ੇਸ਼ ਵਕੀਲ ਰਾਬਰਟ ਮੂਲਰ ਦੀ ਜਾਂਚ ਰਿਪੋਰਟ ਪਿਛਲੇ ਵੀਰਵਾਰ ਨੂੰ ਸੰਸਦ ਵਿਚ ਰੱਖੇ ਜਾਣ ਦੇ ਨਾਲ ਹੀ ਜਨਤਕ ਕਰ ਦਿੱਤੀ ਗਈ ਸੀ। ਇਸ ਰਿਪੋਰਟ ਵਿਚ ਟਰੰਪ ਅਤੇ ਰੂਸ ਦਰਮਿਆਨ ਗੰਢਤੁਪ ਦਾ ਕੋਈ ਸਬੂਤ ਨਹੀਂ ਪਾਇਆ ਗਿਆ। ਪਰ ਮੂਲਰ ਦੀ ਟੀਮ ਇਸ ਸਿੱਟੇ ‘ਤੇ ਨਹੀਂ ਪਹੁੰਚ ਸਕੀ ਕਿ ਨਿਆਂ ਪ੍ਰਕਿਰਿਆ ਵਿਚ ਟਰੰਪ ਰੁਕਾਵਟ ਬਣੇ ਸਨ ਜਾਂ ਨਹੀਂ। ਮੂਲਰ ਨੇ ਇਹ ਸੰਸਦ ‘ਤੇ ਛੱਡ ਦਿੱਤਾ ਹੈ ਕਿ ਇਸ ‘ਤੇ ਅੱਗੇ ਕੀ ਕਾਰਵਾਈ ਕਰਨੀ ਹੈ? ਤਦ ਤੋਂ ਡੈਮੋਕਰੇਟਿਕ ਪਾਰਟੀ ਦੇ ਸੰਸਦ ਮੈਂਬਰ ਟਰੰਪ ‘ਤੇ ਮਹਾਂਦੋਸ਼ ਚਲਾਉਣ ਦੀ ਮੁਹਿੰਮ ਵਿਚ ਲੱਗ ਗਏ। ਕਈ ਡੈਮੋਕਰੇਟਿਕ ਸੰਸਦ ਮੈਂਬਰਾਂ ਦਾ ਹਾਲਾਂਕਿ ਮੰਨਣਾ ਹੈ ਕਿ ਮਹਾਂਦੋਸ਼ ਦੀ ਪ੍ਰਕਿਰਿਆ ਨਾਕਾਮ ਹੋ ਸਕਦੀ ਹੈ। ਇਸ ਦਾ ਟਰੰਪ ਨੂੰ ਸਿਆਸੀ ਫਾਇਦਾ ਹੋ ਸਕਦਾ ਹੈ। ਜਦ ਕਿ ਦੂਜੇ ਸੰਸਦ ਮੈਂਬਰਾਂ ਦੀ ਦਲੀਲ ਹੈ ਕਿ ਜੇਕਰ ਇਸ ਤਰ੍ਹਾਂ ਨਾ ਕੀਤਾ ਗਿਆ ਤਾਂ ਇਹ ਸੰਕੇਤ ਜਾਵੇਗਾ ਕਿ ਰਾਸ਼ਟਰਪਤੀ ਦੇ ਗਲਤ ਕੰਮਾਂ ਨੂੰ ਬਰਦਾਸ਼ ਕੀਤਾ ਜਾ ਰਿਹਾ ਹੈ।

ਸ੍ਰੀਲੰਕਾ ‘ਚ ਬੰਬ ਧਮਾਕਿਆਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 359

ਕੋਲੰਬੋ-ਸ੍ਰੀਲੰਕਾ ‘ਚ ਬੀਤੇ ਦਿਨੀਂ ਈਸਟਰ ਮੌਕੇ ਹੋਏ ਲੜੀਵਾਰ ਬੰਬ ਧਮਾਕਿਆਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 359 ਹੋ ਗਈ ਹੈ। ਪੁਲਿਸ ਦੇ ਬੁਲਾਰੇ ਰੂਵਨ ਗੁਨਾਸੇਕਰਾ ਵਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਇਨ੍ਹਾਂ ਬੰਬ ਧਮਾਕਿਆਂ ਦੀ ਜ਼ਿੰਮੇਵਾਰੀ ਲੰਘੇ ਦਿਨ ਇਸਲਾਮਿਕ ਸਟੇਟ (ਆਈ. ਐੱਸ. ਆਈ. ਐੱਸ.) ਨੇ ਲਈ ਸੀ।

ਅਮਰੀਕਾ ‘ਚ ਭਾਰਤੀ ਮੂਲ ਦੀ ਡਾਕਟਰ ਨੂੰ 2 ਸਾਲ ਦੀ ਕੈਦ

ਫ਼ਲੋਰੀਡਾ-ਅਮਰੀਕਾ ਦੇ ਫ਼ਲੋਰੀਡਾ ਸੂਬੇ ਨਾਲ ਸਬੰਧਤ ਭਾਰਤੀ ਮੂਲ ਦੀ ਡਾ. ਸ਼ੀਤਲ ਕੁਮਾਰ ਨੂੰ ਹੈਲਥ ਕੇਅਰ ਫ਼ਰੌਡ ਦੇ ਮਾਮਲੇ ਵਿਚ 24 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਹੈ। ਫੋਰਟ ਪੀਅਰਸ ਵਿਖੇ ਅਮਰੀਕੀ ਜ਼ਿਲ•ਾ ਅਦਾਲਤ ਦੇ ਜੱਜ ਕੈਨਥ ਏ. ਮਾਰਾ ਨੇ ਸ਼ੀਤਲ ਨੂੰ ਸਜ਼ਾ ਦਾ ਐਲਾਨ ਕੀਤਾ ਜਿਸ ਨੂੰ ਫ਼ਰਵਰੀ ਵਿਚ ਹੈਲਥ ਕੇਅਰ ਫ਼ਰੌਡ ਦੇ 23 ਅਪਰਾਧ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਸੀ। ਦੋ ਸਾਲ ਦੀ ਸਜ਼ਾ ਮਗਰੋਂ ਸ਼ੀਤਲ ਨੂੰ ਦੋ ਸਾਲ ਨਿਗਰਾਨੀ ਹੇਠ ਰਹਿਣਾ ਹੋਵੇਗਾ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਡਾ. ਸ਼ੀਤਲ ਦੁਆਰਾ ਫਲੋਰੀਡਾ ਦੇ ਸਟੂਅਰਟ ਸ਼ਹਿਰ ਵਿਚ ਮਹਿਲਾਵਾਂ ਲਈ ਐਡਵਾਂਸਡ ਹੈਲਥਕੇਅਰ ਕਲੀਨਿਕ ਚਲਾਇਆ ਜਾ ਰਿਹਾ ਸੀ। ਮਹਿਲਾ ਰੋਗਾਂ ਦੀ ਮਾਹਰ ਡਾ. ਸ਼ੀਤਲ ਨੇ ਜਨਵਰੀ 2014 ਤੋਂ ਜੁਲਾਈ 2017 ਦਰਮਿਆਨ ਮੈਡੀਕੇਅਰ, ਮੈਡਿਕਏਡ ਅਤੇ ਪ੍ਰਾਈਵੇਟ ਬੀਮਾ ਕੰਪਨੀਆਂ ਕੋਲ ਫ਼ਰਜ਼ੀ ਦਾਅਵੇ ਪੇਸ਼ ਕੀਤੇ। ਦਸਤਾਵੇਜ਼ਾਂ ਅਨੁਸਾਰ ਫ਼ਰਜ਼ੀ ਦਾਅਵਿਆਂ ਦੇ ਆਧਾਰ ‘ਤੇ ਡਾ. ਸ਼ੀਤਲ ਨੂੰ 6 ਲੱਖ 37 ਹਜ਼ਾਰ ਡਾਲਰ ਦੀ ਰਕਮ ਮਿਲੀ।

ਪਾਕਿ ਸਰਕਾਰ ਵਲੋਂ 100 ਹੋਰ ਭਾਰਤੀ ਮਛੇਰੇ ਰਿਹਾਅ

ਅਟਾਰੀ-ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਵਿਚਕਾਰ ਪੈਦਾ ਹੋਏ ਤਣਾਅ ਦੇ ਚੱਲਦਿਆਂ ਪਾਕਿਸਤਾਨ ਸਰਕਾਰ ਨੇ ਸਦਭਾਵਨਾ ਪੈਦਾ ਕਰਨ ਲਈ ਤੀਜੇ ਪੜਾਅ ਤਹਿਤ ਅੱਜ ਕਰਾਚੀ ਦੀ ਮਲੀਰ ਜੇਲ੍ਹ ‘ਚੋਂ ਰਿਹਾਅ ਕੀਤੇ ਭਾਰਤੀ ਮੂਲ ਦੇ 100 ਮਛੇਰੇ ਝੰਡਾ ਉਤਾਰਨ ਦੀ ਰਸਮ (ਰੀਟਰੀਟ ਸੈਰਾਮਨੀ) ਤੋਂ ਬਾਅਦ ਵਾਹਗਾ-ਅਟਾਰੀ ਸਰਹੱਦ ਦੇ ਰਸਤੇ ਵਤਨ ਪਰਤੇ | ਵਾਹਗਾ-ਅਟਾਰੀ ਸਰਹੱਦ ਵਿਖੇ ਭਾਰਤੀ ਮੂਲ ਦੇ ਇਨ੍ਹਾਂ ਮਛੇਰਿਆਂ ਨੂੰ ਪਾਕਿਸਤਾਨ ਰੇਂਜਰਜ਼ ਦੇ ਡਿਪਟੀ ਸੁਪਰਡੈਂਟ ਮੁਹੰਮਦ ਫੈਸਲ ਨੇ ਸੀਮਾ ਸੁਰੱਖਿਆ ਬਲ ਦੇ ਸਹਾਇਕ ਕਮਾਡੈਂਟ ਅਨਿਲ ਚੌਹਾਨ ਦੇ ਹਵਾਲੇ ਕੀਤਾ ਗਿਆ | ਇਸ ਮੌਕੇ ਕਸਟਮ ਅਤੇ ਇਮੀਗੇ੍ਰਸ਼ਨ, ਸੀਮਾ ਸੁਰੱਖਿਆ ਬਲ ਦੇ ਅਧਿਕਾਰੀਆਂ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅਧਿਕਾਰੀ ਵੀ ਮੌਜੂਦ ਸਨ | ਪਾਕਿਸਤਾਨ ਦੀ ਮਲੀਰ ਜੇਲ੍ਹ ਕਰਾਚੀ ਤੋਂ ਰਿਹਾਅ ਹੋ ਕੇ ਵਤਨ ਪਰਤੇ ਭਾਰਤੀ ਮੂਲ ਦੇ ਮਛੇਰੇ ਗੁਜਰਾਤ ਅਤੇ ਵੱਖ-ਵੱਖ ਸ਼ਹਿਰਾਂ ਨਾਲ ਸਬੰਧਿਤ ਹਨ | ਜ਼ਿਕਰਯੋਗ ਹੈ ਕਿ ਪਾਕਿ ਸਰਕਾਰ ਵਲੋਂ 355 ਭਾਰਤੀ ਮਛੇਰੇ ਅਤੇ 5 ਆਮ ਕੈਦੀਆਂ ਦੀ ਰਿਹਾਈ ਦੇ ਐਲਾਨ ਤੋਂ ਬਾਅਦ ਹੁਣ ਤੱਕ 300 ਮਛੇਰੇ ਵਤਨ ਪਰਤ ਚੁੱਕੇ ਹਨ |

ਇਰਾਨ ਤੇ ਪਾਕਿ ਹਮਲੇ ਠੱਲ੍ਹਣ ਲਈ ਸਾਂਝਾ ਫ਼ੌਜੀ ਬਲ ਕਾਇਮ ਕਰਨਗੇ

ਤਹਿਰਾਨ-ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦਾ ਮੁਲਕ ਪਾਕਿਸਤਾਨ ਨਾਲ ਰਲ ਕੇ ਸਾਂਝਾ ਸਰਹੱਦੀ ਫ਼ੌਜੀ ਬਲ ਕਾਇਮ ਕਰੇਗਾ। ਇਰਾਨ ਦਾ ਦੌਰਾ ਕਰ ਰਹੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਵੀ ਇਸ ਗੱਲ ਲਈ ਹਾਮੀ ਭਰ ਦਿੱਤੀ ਹੈ ਤੇ ਦੋਵੇਂ ਮੁਲਕ ਸਾਂਝੀ ਸਰਹੱਦੀ ‘ਰਿਐਕਸ਼ਨ ਫੋਰਸ’ ਕਾਇਮ ਕਰਨਗੇ। ਰੂਹਾਨੀ ਨੇ ਕਿਹਾ ਕਿ ਇਹ ਸਾਂਝਾ ਫ਼ੌਜੀ ਬਲ ਅਤਿਵਾਦ ਨਾਲ ਨਜਿੱਠਣ ਵਿਚ ਸਹਾਈ ਹੋਵੇਗਾ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਮਹੀਨਿਆਂ ਤੋਂ ਦੋਵਾਂ ਮੁਲਕਾਂ ਵਿਚਾਲੇ ਸਰਹੱਦੀ ਤਣਾਅ ਵੱਧ ਰਿਹਾ ਸੀ ਤੇ ਇਸ ਦੌਰਾਨ ਕਈ ਹਮਲੇ ਹੋਏ ਸਨ। ਇਰਾਨ ਦੇ ਦੱਖਣ-ਪੂਰਬੀ ਸਰਹੱਦੀ ਸੂਬੇ ਸਿਸਤਾਂ-ਬਲੋਚਿਸਤਾਨ ਵਿਚ ਇਰਾਨੀ ਸੁਰੱਖਿਆ ਬਲਾਂ ’ਤੇ ਲਗਾਤਾਰ ਕਈ ਹਮਲੇ ਕੀਤੇ ਗਏ ਹਨ। ਇਮਰਾਨ ਖ਼ਾਨ ਦਾ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਹ ਇਰਾਨ ਦਾ ਪਹਿਲਾ ਦੌਰਾ ਹੈ। ਦੱਸਣਯੋਗ ਹੈ ਕਿ ਪਾਕਿ ਨੇ ਹਾਲ ਹੀ ਵਿਚ ਕਿਹਾ ਸੀ ਕਿ ਬਲੋਚਿਸਤਾਨ ਵਿਚ ਹੋਏ ਹਮਲੇ ਲਈ ਜ਼ਿੰਮੇਵਾਰ ਬੰਦੂਕਧਾਰੀ ਇਰਾਨ ਨਾਲ ਸਬੰਧਤ ਸਨ। ਇਸ ਹਮਲੇ ਵਿਚ 14 ਪਾਕਿ ਸੁਰੱਖਿਆ ਬਲ ਮਾਰੇ ਗਏ ਸਨ। ਦੋਵਾਂ ਮੁਲਕਾਂ ਦੇ ਰੱਖਿਆ ਮੁਖੀ ਇਸ ਮੁੱਦੇ ’ਤੇ ਜਲਦੀ ਗੱਲਬਾਤ ਕਰ ਕੇ ਅਗਲੇਰੀ ਕਾਰਵਾਈ ਕਰਨਗੇ। ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਕਿ ਦੋਵੇਂ ਮੁਲਕ ਇਕ-ਦੂਜੇ ’ਤੇ ਭਰੋਸਾ ਕਰਦੇ ਹਨ ਤੇ ਆਪਣੀ ਜ਼ਮੀਨ ਨੂੰ ਅਤਿਵਾਦੀ ਗਤੀਵਿਧੀਆਂ ਲਈ ਵਰਤਣ ਦੀ ਇਜਾਜ਼ਤ ਨਹੀਂ ਦੇਣਗੇ।

ਮੋਦੀ ਨੇ ਪ੍ਰਮਾਣੂ ਬੰਬ ਦੀਵਾਲੀ ਲਈ ਨਹੀਂ ਰੱਖੇ ਤਾਂ ਅਸੀਂ ਵੀ ਈਦ ਲਈ ਨਹੀਂ ਰੱਖੇ : Îਇਮਰਾਨ

ਇਸਲਾਮਾਬਾਦ-ਪਾਕਿਸਤਾਨ ਦੀ ਪ੍ਰਮਾਣੂ ਸਮਰਥਾ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ‘ਤੇ ਸਖ਼ਤ ਪ੍ਰਤੀਕ੍ਰਿਆ ਦਿੰਦਿਆਂ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਜੇਕਰ ਭਾਰਤ ਸਰਕਾਰ ਨੇ ਪ੍ਰਮਾਣੂ ਬੰਬ ਦੀਵਾਲੀ ਨਹੀਂ ਰੱਖੇ ਤਾਂ ਪਾਕਿਸਤਾਨ ਨੇ ਵੀ ਅਪਣੇ ਪ੍ਰਮਾਣੂ ਹਥਿਆਰਾਂ ਨੂੰ ਈਦ ਲਈ ਨਹੀਂ ਰੱਖਿਆ ਹੋਇਆ। ਪਾਕਿਸਤਾਨੀ ਵਿਦੇਸ਼ ਵਿਭਾਗ ਨੇ ਵੀ ਮੋਦੀ ਦੀ Îਟਿੱਪਣੀ ਨੂੰ ਕਾਫੀ ਮੰਦਭਾਗਾ ਕਰਾਰ ਦਿੱਤਾ ਸੀ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰਮਾਣੂ ਅਸਥਿਰਤਾ ਵਾਲੇ ਬਿਆਨ ਨਹੀਂ ਦੇਣੇ ਚਾਹੀਦੇ। ਪਾਕਿਸਤਾਨੀ ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਇਹ ਭਾਰਤੀ ਅਧਿਕਾਰੀਆਂ ਦੇ ਉਸ ਰੁਖ ਤੋਂ ਬਿਲਕੁਲ ਉਲਟ ਹੈ ਜਿਸ ਵਿਚ ਉਨ੍ਹਾਂ ਨੇ ਇਹ ਗੱਲ ਕਹੀ ਸੀ ਕਿ ਭਾਰਤ ਦੀ ਇਸ ਤਰ੍ਹਾਂ ਦੀ ਕੋਈ ਯੋਜਨਾ ਨਹੀਂ ਹੈ ਅਤੇ ਪਾਕਿਸਤਾਨ ਜੰਗ ਨੂੰ ਹੱਲਾਸੇਰੀ ਦੇ ਰਿਹਾ ਹੈ।

ਸ੍ਰੀਲੰਕਾ ਧਮਾਕਿਆਂ ਵਿਚ ਡੈਨਮਾਰਕ ਦੇ ਸਭ ਤੋਂ ਅਮੀਰ ਵਿਅਕਤੀ ਦੇ ਬੱਚਿਆਂ ਦੀ ਮੌਤ

ਕੋਲੰਬੋ- ਸ੍ਰੀਲੰਕਾ ਵਿਚ ਈਸਟਰ ਵਿਚ ਹੋਏ ਲੜੀਵਾਰ ਬੰਬ ਧਮਾਕਿਆਂ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 290 ਹੋ ਗਈ। ਅੱਤਵਾਦੀ ਖ਼ਤਰਿਆਂ ਨੂੰ ਦੇਖਦੇ ਹੋਏ ਸ੍ਰੀਲੰਕਾ ਵਿਚ ਸੋਮਵਾਰ ਅੱਧੀ ਰਾਤ ਤੋਂ ਐਮਰਜੈਂਸੀ ਲਾਗੂ ਕਰ ਦਿੱਤੀ ਗਈ। ਮਰਨ ਵਾਲਿਆਂ ਵਿਚ ਕਈ ਵਿਦੇਸ਼ੀ ਨਾਗਰਿਕ ਸ਼ਾਮਲ ਹਨ। ਇਨ੍ਹਾਂ ਧਮਾਕਿਆਂ ਵਿਚ ਡੈਨਮਾਰਕ ਦੇ ਸਭ ਤੋਂ ਅਮੀਰ ਵਿਅਕਤੀ ਐਂਡਰਸ ਹੋਲਚ ਪਾਵਲਸਨ ਦੇ 3 ਬੱਚਿਆਂ ਦੀ ਵੀ ਮੌਤ ਹੋ ਗਈ।
ਪਾਵਲਸਨ ਦੇ 3 ਬੱਚੇ ਈਸਟਰ ਦੇ ਮੌਕੇ ‘ਤੇ ਛੁੱਟੀਆਂ ਮਨਾਉਣ ਦੇ ਲਈ ਸ੍ਰੀਲੰਕਾ ਗਏ ਹੋਏ ਸੀ। ਉਹ ਤਿੰਨੋਂ ਹੀ ਧਮਾਕਿਆਂ ਦੀ ਚਪੇਟ ਵਿਚ ਆ ਗਏ ਅਤੇ ਉਨ੍ਹਾਂ ਦੀ ਮੌਤ ਹੋ ਗਈ। ਪਾਵਲਸਨ ਦੇ ਚਾਰ ਬੱਚੇ ਸਨ ਜਿਨ੍ਹਾਂ ਵਿਚ ਤਿੰਨ ਧੀਆਂ ਅਤੇ Îਇੱਕ ਬੇਟਾ ਸੀ। ਪਾਵਲਸਨ ਇੰਟਰਨੈਸ਼ਨਲ ਕਲੋਥਿੰਗ ਚੇਨ ਬੈਸਟਸੇਲਰ ਦੇ ਮਾਲਕ ਹਨ। ਬੈਸਟਸੇਲਰ ਦੇ ਬੁਲਾਰੇ ਨੇ ਬਿਆਨ ਜਾਰੀ ਕਰਕੇ ਪਾਵਲਸਨ ਦੇ ਤਿੰਨ ਬੱਚਿਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਬੱਚਿਆਂ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ। ਦੱਸ ਦੇਈਏ ਕਿ ਪਾਵਲਸਨ ਡੈਨਮਾਰਕ ਦੇ ਸਭ ਤੋਂ ਅਮੀਰ ਵਿਅਕਤੀ ਹਨ। ਫੋਰਬਸ ਦੇ ਅਨੁਸਾਰ ਉਨ੍ਹਾਂ ਦੀ ਨੈਟਵਰਥ 790 ਕਰੋੜ ਡਾਲਰ ਹੈ। ਉਹ ਦੁਨੀਆ ਦੇ 304ਵੇਂ ਸਭ ਤੋਂ ਅਮੀਰ ਵਿਅਕਤੀ ਹਨ। ਬ੍ਰਿਟੇਨ ਵਿਚ ਉਨ੍ਹਾਂ ਕੋਲ ਕਰੀਬ ਦੋ ਲੱਖ ਏਕੜ ਜ਼ਮੀਨ ਹੈ । ਇਸ ਤੋਂ ਜ਼ਿਆਦਾ ਜ਼ਮੀਨ ਸਿਰਫ ਸਰਕਾਰ ਦੇ ਕੋਲ ਹੈ।

ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ

ਵੈਨਕੂਵਰ-ਖ਼ਾਲਸਾ ਸਾਜਨਾ ਦਿਵਸ (ਵਿਸਾਖੀ ਪੁਰਬ) ਸਬੰਧੀ ਸਰੀ ਸ਼ਹਿਰ ’ਚ 18ਵਾਂ ਨਗਰ ਕੀਰਤਨ ਸਜਾਇਆ ਗਿਆ। ਇਸ ਵਾਰ ਨਗਰ ਕੀਰਤਨ ਵਿਚ ਸਿੱਖਾਂ ਦੇ ਨਾਲ ਨਾਲ ਹੋਰ ਮੁਲਕਾਂ ਦੇ ਲੋਕ ਵੀ ਸ਼ਾਮਲ ਹੋਏ। ਇਸ ਵਾਰ ਸੰਗਤ ਦੀ ਗਿਣਤੀ ਪੰਜ ਲੱਖ ਨੂੰ ਪਾਰ ਕਰ ਗਈ ਸੀ। ਗੁਰਦੁਆਰਾ ਦਸਮੇਸ਼ ਦਰਬਾਰ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਹੇਠ ਕੱਢਿਆ ਗਿਆ ਨਗਰ ਕੀਰਤਨ ਆਪਣੇ ਨਿਰਧਾਰਿਤ ਰੂਟ ਰਾਹੀਂ ਹੁੰਦੇ ਹੋਏ ਬਾਅਦ ਦੁਪਹਿਰ ਨਿਰਵਿਘਨ ਗੁਰਦੁਆਰਾ ਸਾਹਿਬ ਆ ਕੇ ਸਮਾਪਤ ਹੋਇਆ। ਗੁਰੂ ਗ੍ਰੰਥ ਸਾਹਿਬ ਨੂੰ ਸੁੰਦਰ ਢੰਗ ਨਾਲ ਸਜਾਏ ਵਾਹਨ ’ਚ ਸੁਸ਼ੋਭਿਤ ਕੀਤਾ ਗਿਆ ਸੀ। ਪੰਜ ਪਿਆਰਿਆਂ ਵਲੋਂ ਨਗਰ ਕੀਰਤਨ ਦੀ ਅਗਵਾਈ ਕੀਤੀ ਗਈ।
ਨਗਰ ਕੀਰਤਨ ਦੀ ਸ਼ੁਰੂਆਤ ਮੌਕੇ ਕੈਨੇਡੀਅਨ ਫ਼ੌਜ ਦੀ ਟੁਕੜੀ ਵਲੋਂ ਸ਼ਰਧਾ ਤੇ ਰਵਾਇਤੀ ਢੰਗ ਨਾਲ ਸਲਾਮੀ ਦਿੱਤੀ ਗਈ ਤੇ ਬੈਂਡ ਦੀਆਂ ਮਨਮੋਹਕ ਧੁਨਾਂ ਵਜਾਈਆਂ ਗਈਆਂ। ਸਾਰੇ ਰਸਤੇ ’ਚ ਵਪਾਰਕ ਅਦਾਰਿਆਂ ਵਲੋਂ ਆਪਣੇ ਸਟਾਲ ਲਾਏ ਗਏ ਸਨ। ਸ਼ਰਧਾਲੂਆਂ ਵੱਲੋਂ ਸਾਰੇ ਰਸਤੇ ’ਚ ਵੱਖ ਵੱਖ ਪਕਵਾਨਾਂ, ਫਲਾਂ ਦੇ ਲੰਗਰ ਤੇ ਛਬੀਲਾਂ ਲਾਈਆਂ ਗਈਆਂ। ਆਵਾਜਾਈ ’ਚ ਕੋਈ ਵਿਘਨ ਨਾ ਪੈਣ ਦੇਣ ਲਈ ਪੁਲੀਸ ਵਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ। ਸਰੀ ਦੇ ਮੇਅਰ ਵਲੋਂ ਪ੍ਰਬੰਧਕਾਂ ਨੂੰ 55 ਹਜ਼ਾਰ ਡਾਲਰ ਦੇਣ ਦਾ ਐਲਾਨ ਕੀਤਾ ਗਿਆ। ਵੱਖ ਵੱਖ ਰਾਜਨੀਤਕ ਪਾਰਟੀਆਂ ਵਲੋਂ ਵੀ ਸਟੇਜਾਂ ਲਗਾ ਕੇ ਆਪਣੀਆਂ ਨੀਤੀਆਂ ਦਾ ਪ੍ਰਚਾਰ ਕੀਤਾ ਗਿਆ। ਸਰੀ ਅਤੇ ਨੇੜਲੇ ਸ਼ਹਿਰਾਂ ਦੇ ਸਾਰੇ ਹੀ ਐਮਪੀ ਅਤੇ ਵਿਧਾਇਕਾਂ ਨੇ ਆਪਣੀ ਹਾਜ਼ਰੀ ਭਰੀ। ਜ਼ਿਕਰਯੋਗ ਹੈ ਕਿ ਨਗਰ ਕੀਰਤਨ ’ਚ ਸਿੱਖ ਸੰਗਤ ਦੇ ਨਾਲ ਨਾਲ ਗੋਰੇ ਤੇ ਹੋਰ ਭਾਈਚਾਰਿਆਂ ਦੇ ਲੋਕ ਸ਼ਾਮਲ ਹੋਏ। ਕਈ ਵਪਾਰਕ ਅਦਾਰਿਆਂ ਵਲੋਂ ਇਛੁੱਕ ਲੋਕਾਂ ਨੂੰ ਦਸਤਾਰਾਂ ਵੰਡੀਆਂ ਜਾਂਦੀਆਂ ਹਨ।

ਅਮਰੀਕਾ ਵਿਚ ਭਾਰਤੀ ਵਿਦਿਆਰਥੀ ਨੂੰ ਹੋ ਸਕਦੀ ਹੈ ਦਸ ਸਾਲ ਕੈਦ

ਨਿਊਯਾਰਕ- ਅਮਰੀਕਾ ਦੇ ਨਿਊਯਾਰਕ ਵਿਚ ਅਲਬਾਨੀ ਸਥਿਤ ਇੱਕ ਕਾਲਜ ਵਿਚ ਭਾਰਤੀ ਵਿਦਿਆਰਥੀ ਨੇ 40 ਲੱਖ ਰੁਪਏ ਤੋਂ ਜ਼ਿਆਦਾ ਮੁੱਲ ਦੇ 50 ਤੋਂ ਜ਼ਿਆਦਾ ਕੰਪਿਊਟਰਾਂ ਨੂੰ ਯੂਐਸਬੀ ਕਿਲਰ ਉਪਕਰਣ ਦੀ ਵਰਤੋਂ ਕਰਕੇ ਜਾਣ ਬੁੱਝ ਕੇ ਨੁਕਸਾਨ ਕਰਨ ਦੇ ਮਾਮਲੇ ਵਿਚ ਗਲਤੀ ਸਵੀਕਾਰ ਕਰ ਲਈ ਹੈ। ਵਿਦਿਆਰਥੀ ਵੀਜੇ ‘ਤੇ ਅਮਰੀਕਾ ਵਿਚ ਰਹਿ ਰਹੇ 27 ਸਾਲਾ ਵਿਸ਼ਵਨਾਥ ਨੂੰ ਇਸ ਸਾਲ ਫਰਵਰੀ ਵਿਚ ਉਤਰ ਕੈਰੋਲਾਈਨਾ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਇਸ ਦੇ ਬਾਅਦ ਤੋਂ ਉਹ ਹਿਰਾਸਤ ਵਿਚ ਹੈ। ਵਿਸ਼ਵਨਾਥ ਨੂੰ ਦਸ ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਅਤੇ ਢਾਈ ਲੱਖ ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਅਕੁਥੋਟਾ ਨੂੰ ਇਸ ਸਾਲ ਅਗਸਤ ਵਿਚ ਸਜ਼ਾ ਸੁਣਾਈ ਜਾਵੇਗੀ ਅਤੇ ਉਸ ਨੂੰ ਦਸ ਸਾਲ ਦੀ ਸਜ਼ਾ ਹੋ ਸਕਦੀ ਹੈ। ਉਸ ਨੇ ਸਵੀਕਾਰ ਕੀਤਾ ਕਿ 14 ਫਰਵਰੀ ਨੂੰ ਉਸ ਨੇ ਯੂਐਸਬੀ ਕਿਲਰ ਉਪਕਰਣ 66 ਕੰਪਿਊਟਰਾਂ ਵਿਚ ਲਗਾਇਆ ਸੀ। ਉਸ ਨੇ Îਇਹ ਵੀ ਸਵੀਕਾਰ ਕੀਤਾ ਕਿ ਉਸ ਦੀ ਇਸ ਕਾਰਵਾਈ ਨਾਲ 58 ਹਜ਼ਾਰ 470 ਡਾਲਰ ਦਾ ਨੁਕਸਾਨ ਹੋਇਆ ਅਤੇ ਇਸ ਦੀ ਭਰਪਾਈ ਦੇ ਲਈ ਮੁਆਵਜ਼ਾ ਕਾਲਜ ਨੂੰ ਦੇਣ ਲਈ ਤਿਆਰ ਹੈ।