ਮੁੱਖ ਖਬਰਾਂ
Home / ਦੇਸ਼ ਵਿਦੇਸ਼ (page 20)

ਦੇਸ਼ ਵਿਦੇਸ਼

ਭਾਰਤ ਵੱਧ ਟੈਕਸ ਵਸੂਲਣ ਵਾਲਾ ਮੁਲਕ: ਟਰੰਪ

ਵਾਸ਼ਿੰਗਟਨ-ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਨੂੰ ਅਮਰੀਕਾ ਦੇ ਉਤਪਾਦਾਂ ’ਤੇ ਵੱਧ ਟੈਕਸ ਵਸੂਲਣ ਵਾਲਾ ਮੁਲਕ ਗਰਦਾਨਦਿਆਂ ਕਿਹਾ ਹੈ ਕਿ ਉਹ ਵੀ ਜਵਾਬ ਵਜੋਂ ਕੁਝ ਟੈਕਸ ਲਾਉਣਾ ਚਾਹੁੰਦੇ ਹਨ।
ਵਾਸ਼ਿੰਗਟਨ ਡੀਸੀ ਦੇ ਮੈਰੀਲੈਂਡ ਖੇਤਰ ਵਿੱਚ ਕੰਜ਼ਰਵੇਟਿਵ ਪੁਲੀਟੀਕਲ ਐਕਸ਼ਨ ਕਾਨਫਰੰਸ ਮੌਕੇ ਸੰਬੋਧਨ ਕਰਦਿਆਂ ਟਰੰਪ ਨੇ ਕਿਹਾ, ‘‘ਭਾਰਤ ਬਹੁਤ ਜ਼ਿਆਦਾ ਟੈਰਿਫ ਲਾਉਣ ਵਾਲਾ ਮੁਲਕ ਹੈ। ਉਹ ਬਹੁਤ ਟੈਕਸ ਲਗਾਉਂਦੇ ਹਨ।’’ ਆਪਣੇ ਦੋ ਘੰਟਿਆਂ ਦੇ ਭਾਸ਼ਣ ਦੌਰਾਨ ਟਰੰਪ ਨੇ ਭਾਰਤ ਵਰਗੇ ਮੁਲਕਾਂ ਨਾਲ ਘਰੇਲੂ, ਆਲਮੀ ਅਤੇ ਦੁਵੱਲੇ ਰਿਸ਼ਤਿਆਂ ਸਣੇ ਕਈ ਮੁੱਦਿਆਂ ਨੂੰ ਛੂਹਿਆ।
ਟਰੰਪ ਵਲੋਂ ਅਕਸਰ ਦਿੱਤੀ ਜਾਂਦੀ ਹਾਰਲੇ- ਡੇਵਿਡਸਨ ਮੋਟਰਸਾਈਕਲਾਂ ਦੀ ਉਦਾਹਰਣ ਨੂੰ ਦੁਹਰਾਉਂਦਿਆਂ ਉਨ੍ਹਾਂ ਕਿਹਾ, ‘‘ਜਦੋਂ ਅਸੀਂ ਭਾਰਤ ਵਿੱਚ ਮੋਟਰਸਾਈਕਲ ਭੇਜਦੇ ਹਾਂ ਤਾਂ ਸੌ ਫੀਸਦੀ ਟੈਕਸ ਲੱਗਦਾ ਹੈ। ਦੂਜੇ ਪਾਸੇ ਜਦੋਂ ਭਾਰਤ ਸਾਨੂੰ ਕੋਈ ਮੋਟਰਸਾਈਕਲ ਭੇਜਦਾ ਹੈ ਤਾਂ ਅਸੀਂ ਕੋਈ ਟੈਕਸ ਨਹੀਂ ਵਸੂਲਦੇ।’’ ਉਨ੍ਹਾਂ ਜ਼ੋਰ ਦੇ ਕੇ ਕਿਹਾ, ‘‘ਇਸ ਲਈ ਮੈਂ ਚਾਹੁੰਦਾ ਹੈ ਕਿ ਜਵਾਬੀ ਟੈਕਸ ਹੋਵੇ। ਮੈਂ ਟੈਕਸ ਲਾਉਣਾ ਚਾਹੁੰਦਾ ਹਾਂ ਅਤੇ ਇਹ ਜਵਾਬੀ ਟੈਕਸ ਹੈ।’’
ਟਰੰਪ ਨੇ ਭਾਰਤ ਦੀ ਉਦਾਹਰਣ ਦੇ ਕੇ ਕਿਹਾ ਕਿ ਬਾਕੀ ਮੁਲਕ ਅਮਰੀਕਾ ਦੇ ਬਣੇ ਉਤਪਾਦਾਂ ’ਤੇ ਬਹੁਤ ਜ਼ਿਆਦਾ ਟੈਕਸ ਲਗਾ ਰਹੇ ਹਨ ਅਤੇ ਹੁਣ ਸਮਾਂ ਆ ਗਿਆ ਹੈ ਕਿ ਅਮਰੀਕਾ ਵੀ ਬਾਕੀ ਮੁਲਕਾਂ ਦੇ ਉਤਪਾਦਾਂ ’ਤੇ ਜਵਾਬੀ ਟੈਕਸ ਲਗਾਵੇ।
ਟਰੰਪ ਨੇ ਆਪਣੇ ਸਮਰਥਕਾਂ ਨੂੰ ਦੱਸਿਆ ਕਿ ਸੈਨੇਟ ਵਿੱਚ ਉਸਦੀ ਕਾਰਵਾਈ ਦਾ ਵਿਰੋਧ ਹੋਇਆ। ਉਨ੍ਹਾਂ ਕਿਹਾ ਕਿ ਅਮਰੀਕਾ ਕਿਸੇ ਵੀ ਮੁਲਕ ਨੂੰ ਉਸਦੇ ਕਿਸੇ ਉਤਪਾਦ ’ਤੇ 100 ਫੀਸਦੀ ਟੈਕਸ ਲਾਉਣ ਦੀ ਇਜਾਜ਼ਤ ਨਹੀਂ ਦੇ ਸਕਦਾ ਜਦਕਿ ਅਮਰੀਕਾ ਉਸੇ ਉਤਪਾਦ ਲਈ ਕੋਈ ਟੈਕਸ ਨਹੀਂ ਵਸੂਲ ਰਿਹਾ।

2024 ਤਕ ਅਫ਼ਗਾਨਿਸਤਾਨ ਛੱਡ ਦੇਣਗੇ ਅਮਰੀਕੀ ਫ਼ੌਜੀ

ਵਾਸ਼ਿੰਗਟਨ- ਅਗਲੇ ਤਿੰਨ ਤੋਂ ਪੰਜ ਸਾਲ ਵਿਚ ਅਮਰੀਕੀ ਫ਼ੌਜ ਪੂਰੀ ਤਰ੍ਹਾਂ ਅਫ਼ਗਾਨਿਸਤਾਨ ਛੱਡ ਦੇਵੇਗੀ। ਅਮਰੀਕੀ ਮੀਡੀਆ ਅਨੁਸਾਰ ਰੱਖਿਆ ਮੰਤਰਾਲੇ ਪੈਂਟਾਗਨ ਨੇ ਅਫ਼ਗਾਨਿਸਤਾਨ ਤੋਂ 2024 ਤਕ ਅਮਰੀਕੀ ਫ਼ੌਜੀਆਂ ਦੀ ਵਾਪਸੀ ਲਈ ਨੀਤੀ ਤਿਆਰ ਕੀਤੀ ਹੈ। ਕਿਹਾ ਜਾ ਰਿਹਾ ਹੈ ਕਿ ਅਮਰੀਕਾ ਅਤੇ ਤਾਲਿਬਾਨ ਵਿਚਕਾਰ ਚੱਲ ਰਹੀ ਵਾਰਤਾ ਵਿਚ ਮਦਦ ਲਈ ਇਹ ਨੀਤੀ ਤਿਆਰ ਕੀਤੀ ਗਈ ਹੈ। ਇਸ ਤਹਿਤ ਅਗਲੇ ਕੁਝ ਮਹੀਨਿਆਂ ਵਿਚ ਅਫ਼ਗਾਨਿਸਤਾਨ ਵਿਚ ਮੌਜੂਦ ਅਮਰੀਕੀ ਫ਼ੌਜੀਆਂ ਦੀ ਗਿਣਤੀ ਅੱਧੀ ਹੋ ਸਕਦੀ ਹੈ। ਅਜੇ ਅਮਰੀਕਾ ਦੇ ਕਰੀਬ 14 ਹਜ਼ਾਰ ਫ਼ੌਜੀ ਅਫ਼ਗਾਨਿਸਤਾਨ ਵਿਚ ਤਾਇਨਾਤ ਹਨ। ਪੈਂਟਾਗਨ ਦੇ ਬੁਲਾਰੇ ਕੋਨ ਫਾਕਨਰ ਨੇ ਹਾਲਾਂਕਿ ਕਿਹਾ ਕਿ ਅਜੇ ਇਸ ‘ਤੇ ਆਖ਼ਰੀ ਫ਼ੈਸਲਾ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ਵਿਚ ਸ਼ਾਂਤੀ ਦੇ ਮੁੱਦੇ ‘ਤੇ ਅਮਰੀਕਾ ਅਤੇ ਤਾਲਿਬਾਨ ਵਿਚਕਾਰ ਅਜੇ ਗੱਲ ਹੋ ਰਹੀ ਹੈ। ਅਮਰੀਕਾ ਸਾਰੇ ਬਦਲਾਂ ‘ਤੇ ਵਿਚਾਰ ਕਰ ਰਿਹਾ ਹੈ। ਅਮਰੀਕਾ ਦੇ ਵਿਸ਼ੇਸ਼ ਦੂਤ ਜਾਲਮੇ ਖਲੀਲਜ਼ਾਦ ਨੇ ਤਾਲਿਬਾਨ ਨਾਲ ਕਤਰ ਦੀ ਰਾਜਧਾਨੀ ਦੋਹਾ ਵਿਚ ਚੱਲ ਰਹੀ ਸ਼ਾਂਤੀ ਵਾਰਤਾ ਨੂੰ ਵੀਰਵਾਰ ਨੂੰ ਸਕਾਰਾਤਮਕ ਦੱਸਿਆ ਸੀ।

ਹੈਨੋਈ ਵਾਰਤਾ ਮਗਰੋਂ ਵੀ ਸੰਵਾਦ ਜਾਰੀ ਰੱਖਣਗੇ ਕਿਮ ਤੇ ਟਰੰਪ

ਹੈਨੋਈ-ਉੱਤਰੀ ਕੋਰੀਆ ਨੇ ਕਿਹਾ ਕਿ ਹੈਨੋਈ ਵਾਰਤਾ ਦੌਰਾਨ ਭਾਵੇਂ ਉਹ ਅਮਰੀਕਾ ਨਾਲ ਪਰਮਾਣੂ ਸਮਝੌਤਾ ਕਰਨ ਵਿੱਚ ਨਾਕਾਮ ਰਿਹਾ, ਪਰ ਦੋਵੇਂ ਮੁਲਕ ਗੱਲਬਾਤ ਦੇ ਦੌਰ ਨੂੰ ਜਾਰੀ ਰੱਖਣਗੇ। ਉੱਤਰੀ ਕੋਰੀਆ ਨੇ ਕਿਹਾ ਮੀਟਿੰਗ ਬੇਸਿੱਟਾ ਰਹਿਣ ਦੇ ਬਾਵਜੂਦ ਦੋਵੇਂ ਮੁਲਕ ਕੂਟਨੀਤੀ ਦੇ ਦਰਾਂ ਨੂੰ ਖੁੱਲ੍ਹਾ ਰੱਖਣਗੇ। ਯਾਦ ਰਹੇ ਕਿ ਉੱਤਰੀ ਕੋਰੀਆ ਦੇ ਆਗੂ ਕਿਮ ਜੌਂਗ ਉਨ ਤੇ ਅਮਰੀਕੀ ਸਦਰ ਡੋਨਲਡ ਟਰੰਪ ਵਿਚਾਲੇ ਹੋਈ ਉੱਚ ਪੱਧਰੀ ਵਾਰਤਾ ਬਿਨਾਂ ਕਿਸੇ ਸਾਂਝੇ ਐਲਾਨਨਾਮੇ ਦੇ ਸਮਾਪਤ ਹੋ ਗਈ ਸੀ। ਹਾਲਾਂਕਿ ਮੀਟਿੰਗ ਉਪਰੰਤ ਦੋਵਾਂ ਮੁਲਕਾਂ ਨੇ ਜਮੂਦ ਤੋੜਨ ਵਿੱਚ ਨਾਕਾਮ ਰਹਿਣ ਦਾ ਦੋਸ਼ ਇਕ ਦੂਜੇ ਸਿਰ ਮੜਨ ਦੇ ਯਤਨ ਵੀ ਕੀਤੇ ਸਨ। ਸਿੰਗਾਪੁਰ ਵਿੱਚ ਇਤਿਹਾਸਕ ਸਿਖਰ ਵਾਰਤਾ ਮਗਰੋਂ ਵੀਅਤਨਾਮ ਵਿੱਚ ਦੋਵਾਂ ਆਗੂਆਂ ਦੀ ਇਹ ਦੂਜੀ ਮੀਟਿੰਗ ਸੀ।
ਉੱਤਰੀ ਕੋਰੀਆ ਦੀ ਅਧਿਕਾਰਤ ਖ਼ਬਰ ਏਜੰਸੀ ਕੇਸੀਐਨਏ ਨੇ ਕਿਹਾ ਕਿ ਕਿਮ ਤੇ ਟਰੰਪ ਕੋਰਿਆਈ ਪ੍ਰਾਇਦੀਪ ਵਿੱਚ ਨਿਸ਼ਸਤਰੀਕਰਨ ਤੇ ਦੋਵਾਂ ਮੁਲਕਾਂ ਵਿੱਚ ਸਬੰਧਾਂ ਨੂੰ ਬਿਹਤਰ ਬਣਾਉਣ ਲਈ ਰਚਨਾਤਮਕ ਗੱਲਬਾਤ ਲਈ ਸਹਿਮਤ ਹੋ ਗਏ ਸਨ। ਏਜੰਸੀ ਨੇ ਸਿਖਰ ਵਾਰਤਾ ਦਾ ਜ਼ਿਕਰ ਕਰਦਿਆਂ ਕਿਹਾ, ‘ਚੇਅਰਮੈਨ ਕਿਮ ਤੇ ਰਾਸ਼ਟਰਪਤੀ ਟਰੰਪ ਨੇ ਭਰੋਸਾ ਜਤਾਇਆ ਹੈ ਕਿ ਜੇਕਰ ਉੱਤਰੀ ਕੋਰੀਆ ਤੇ ਅਮਰੀਕਾ ਸੰਜਮ ਤੇ ਸਮਝ ਨਾਲ ਮਿਲ ਕੇ ਕੰਮ ਕਰਦੇ ਹਨ ਤਾਂ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਵਿੱਚ ਜ਼ਮੀਨੀ ਪੱਧਰ ’ਤੇ ਸੁਧਾਰ ਆ ਸਕਦਾ ਹੈ ਹਾਲਾਂਕਿ ਰਾਹ ਵਿੱਚ ਅੱਗੇ ਖਾਸੇ ਅੜਿੱਕੇ ਹਨ। ਉਂਜ ਉੱਤਰੀ ਕੋਰੀਆ ਦੇ ਵਿਦੇਸ਼ ਮੰਤਰੀ ਰੀ ਯੋਂਗ ਹੋ ਨੇ ਟਰੰਪ ਦੇ ਇਨ੍ਹਾਂ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਕਿ ਪਿਓਂਗਯਾਂਗ ਉਸ ’ਤੇ ਲੱਗੀਆਂ ਪਾਬੰਦੀਆਂ ਨੂੰ ਪੂਰੀ ਤਰ੍ਹਾਂ ਖ਼ਤਮ ਕੀਤੇ ਜਾਣ ਦੀ ਮੰਗ ਕਰ ਰਿਹਾ ਹੈ। ਰੀ ਨੇ ਕਿਹਾ ਕਿ ਉੱਤਰੀ ਕੋਰੀਆ ਨੇ ਪਾਬੰਦੀਆਂ ਆਰਜ਼ੀ ਤੌਰ ’ਤੇ ਖ਼ਤਮ ਕੀਤੇ ਜਾਣ ’ਤੇ ‘ਯੋਂਗਬਿਓਨ ਪ੍ਰਮਾਣੂ ਕੰਪਲੈਕਸ ਦਾ ਇਕ ਹਿੱਸਾ ਬੰਦ ਕਰਨ ਦੀ ਪੇਸ਼ਕਸ਼ ਕੀਤੀ ਸੀ।

ਸੰਯੁਕਤ ਰਾਸ਼ਟਰ ਨੇ ਲਾਦੇਨ ਦੇ ਪੁੱਤਰ ਨੂੰ ਪਾਬੰਦੀਸ਼ੁਦਾ ਸੂਚੀ ‘ਚ ਪਾਇਆ

ਸੰਯੁਕਤ ਰਾਸ਼ਟਰ- ਸੰਯੁਕਤ ਰਾਸ਼ਟਰ ਸੁਰੱਖਿਆ ਕੌਾਸਲ ਕਮੇਟੀ ਨੇ ਇਕ ਮਤੇ ਅਨੁਸਾਰ ਅਲਕਾਇਦਾ ਅਤੇ ਸਬੰਧਿਤ ਵਿਅਕਤੀਗਤ ਸਮੂਹਾਂ, ਉਪਕਰਣਾਂ ਅਤੇ ਸੰਸਥਾਵਾਂ ਦੇ ਸਬੰਧ ‘ਚ 1267 (1999), 1989 (2011) ਅਤੇ 2253 (2015) ਦੇ ਮਤੇ ਅਨੁਸਾਰ ਉਸਾਮਾ ਬਿਨ ਲਾਦੇਨ ਦੇ ਪੁੱਤਰ ਦਾ ਨਾਂਅ ਇਸ ਪਾਬੰਦੀਸ਼ੁਧਾ ਸੂਚੀ ‘ਚ ਪਾਇਆ ਹੈ | ਸੰਯੁਕਤ ਰਾਸ਼ਟਰ ਸੁਰੱਖਿਆ ਕੌਾਸਲ ਕਮੇਟੀ ਦੁਆਰਾ ਸ਼ੁੱਕਰਵਾਰ ਨੂੰ ਜਾਰੀ ਕੀਤੇ ਨੋਟਿਸ ਅਨੁਸਾਰ ਹਮਜਾ-ਬਿਨ-ਲਾਦੇਨ ਨੂੰ ਇਸ ਪਾਬੰਦੀ ਵਾਲੀ ਸੂਚੀ ‘ਚ ਸ਼ਾਮਿਲ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ, ਜਿਸ ‘ਚ ਜਾਇਦਾਦ ਨੂੰ ਜਬਤ ਕਰਨਾ, ਯਾਤਰਾ ਅਤੇ ਹਥਿਆਰਾਂ ‘ਤੇ ਪਾਬੰਦੀ ਸ਼ਾਮਿਲ ਹੈ | ਨੋਟਿਸ ਤੋਂ ਇਹ ਵੀ ਪਤਾ ਲੱਗਾ ਹੈ ਕਿ ਹਮਜਾ-ਬਿਨ-ਲਾਦੇਨ ਮੌਜੂਦਾ ਅਲਕਾਇਦਾ ਮੁਖੀ ਐਮਾਨ-ਅਲ-ਜਵਾਹਰੀ ਦੇ ਉਤਰਾਅਧਿਕਾਰੀ ਦੇ ਰੂਪ ‘ਚ ਉੱਭਰ ਰਿਹਾ ਹੈ | ਕਮੇਟੀ ਨੇ ਕਿਹਾ ਕਿ ਹਮਜਾ-ਬਿਨ-ਲਾਦੇਨ ਨੂੰ ਅਲਕਾਇਦਾ ਦੇ ਅੰਦਰ ਇਕ ਮਹੱਤਵਪੂਰਨ ਭੂਮਿਕਾ ਦਿੱਤੀ ਗਈ ਹੈ | ਅਲਕਾਇਦਾ ‘ਚ ਹਮਜਾ ਦੀ ਪ੍ਰਸਿੱਧੀ ਲਗਾਤਾਰ ਦਿਨ-ਪ੍ਰਤੀ-ਦਿਨ ਵਧ ਰਹੀ ਹੈ | ਅਮਰੀਕਾ ਨੇ ਅਲਕਾਇਦਾ ਸਰਗਣਾ ਹਮਜਾ ਬਾਰੇ ਸੂਚਨਾ ਦੇਣ ਵਾਲੇ ਨੂੰ 10 ਲੱਖ ਡਾਲਰ ਦਾ ਇਨਾਮ ਦੇਣ ਦਾ ਵੀ ਐਲਾਨ ਕੀਤਾ ਹੈ | ਹਮਜਾ ਅਮਰੀਕਾ ਦੁਆਰਾ ਚਾਰ ਸਾਲ ਪਹਿਲਾਂ ਆਪਣੇ ਪਿਤਾ ਨੂੰ ਮਾਰਨ ਦੀਆਂ ਆਡੀਓ ਤੇ ਵੀਡੀਓ ਲਗਾਤਾਰ ਇੰਟਰਨੈੱਟ ਰਾਹੀਂ ਲਗਾਤਾਰ ਵਾਇਰਲ ਕਰ ਰਿਹਾ ਹੈ |

ਮਸੂਦ ਅਜ਼ਹਰ ਪਾਕਿਸਤਾਨ ਵਿਚ ਤੇ ਬੇਹੱਦ ‘ਬਿਮਾਰ’: ਕੁਰੈਸ਼ੀ

ਇਸਲਾਮਾਬਾਦ-ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਮੰਨਿਆ ਹੈ ਕਿ ਜੈਸ਼-ਏ-ਮੁਹੰਮਦ ਮੁਖੀ ਮਸੂਦ ਅਜ਼ਹਰ ਪਾਕਿਸਤਾਨ ਵਿਚ ਹੈ ਤੇ ‘ਬਿਮਾਰ’ ਹੈ, ਪਰ ਉਨ੍ਹਾਂ ਨਾਲ ਹੀ ਕਿਹਾ ਕਿ ਪਾਕਿ ਸਰਕਾਰ ਉਸ ਖ਼ਿਲਾਫ਼ ਤਾਂ ਹੀ ਕਾਰਵਾਈ ਕਰ ਸਕਦੀ ਹੈ ਜੇ ਭਾਰਤ ‘ਠੋਸ’ ਅਤੇ ‘ਆਪਣੇ ਪੱਧਰ ਉੱਤੇ’ ਸਬੂਤ ਇਕੱਠੇ ਕਰ ਕੇ ਪੇਸ਼ ਕਰੇ। ਕੁਰੈਸ਼ੀ ਨੇ ਕਿਹਾ ਕਿ ਅਜਿਹੇ ਸਬੂਤ ਹੀ ਅਦਾਲਤ ਵਿਚ ਪੇਸ਼ ਕੀਤੇ ਜਾ ਸਕਦੇ ਹਨ। ਦੱਸਣਯੋਗ ਹੈ ਕਿ ਭਾਰਤ ਨੇ ਪਾਕਿਸਤਾਨ ਨੂੰ ਪੁਲਵਾਮਾ ਹਮਲੇ ਵਿਚ ਜੈਸ਼ ਦੀ ਸ਼ਮੂਲੀਅਤ ਹੋਣ ਬਾਰੇ ਤੇ ਪਾਕਿ ਵਿਚ ਅਤਿਵਾਦੀ ਸੰਗਠਨ ਦੇ ਕੈਂਪ ਤੇ ਇਸ ਦੀ ਲੀਡਰਸ਼ਿਪ ਦੀ ਮੌਜੂਦਗੀ ਬਾਰੇ ਇਕ ਖਰਡ਼ਾ ਦਿੱਤਾ ਹੈ। ਪਾਕਿ ਦੇ ਸਿਆਸੀ ਆਗੂਆਂ ਤੇ ਫ਼ੌਜੀ ਅਧਿਕਾਰੀਆਂ ਵੱਲੋਂ ਉਨ੍ਹਾਂ ਦੇ ਮੁਲਕ ਵਿਚ ਅਤਿਵਾਦ ਦਾ ਕੋਈ ਢਾਂਚਾ ਹੋਣ ਬਾਰੇ ਕੀਤੇ ਇਨਕਾਰ ’ਤੇ ਵੀ ਭਾਰਤ ਨੇ ਰੋਹ ਦਾ ਪ੍ਰਗਟਾਵਾ ਕੀਤਾ ਹੈ। ਕੁਰੈਸ਼ੀ ਨੇ ਇਕ ਕੌਮਾਂਤਰੀ ਟੀਵੀ ਚੈਨਲ ਨੂੰ ਦਿੱਤੀ ਇੰਟਰਵਿਊ ਵਿਚ ਕਿਹਾ ਹੈ ਕਿ ਮਸੂਦ ਪਾਕਿਸਤਾਨ ਵਿਚ ਹੈ ਤੇ ਅੈਨਾ ਬਿਮਾਰ ਹੈ ਕਿ ਘਰੋਂ ਬਾਹਰ ਨਹੀਂ ਨਿਕਲ ਸਕਦਾ। ਉਨ੍ਹਾਂ ਕਿਹਾ ਕਿ ‘ਠੋਸ ਤੇ ਮੰਨਣਯੋਗ’ ਸਬੂਤਾਂ ਦੇ ਆਧਾਰ ’ਤੇ ਹੀ ਮਸੂਦ ਖ਼ਿਲਾਫ਼ ਪਾਕਿ ਅਦਾਲਤ ਵਿਚ ਕਾਰਵਾਈ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਇਨ੍ਹਾਂ ਨੂੰ ਸਾਂਝਾ ਕਰੇ ਕਿਉਂਕਿ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਦੇਸ਼ ਦੇ ਲੋਕਾਂ ਨੂੰ ਵੀ ਭਰੋਸੇ ਵਿਚ ਲੈਣਾ ਲਾਜ਼ਮੀ ਹੈ।
ਉਨ੍ਹਾਂ ਨਾਲ ਹੀ ਕਿਹਾ ਕਿ ਭਾਰਤੀ ਹਵਾਈ ਫ਼ੌਜ ਦੇ ਪਾਇਲਟ ਦੀ ਰਿਹਾਈ ਨੂੰ ‘ਸ਼ਾਂਤੀ ਦੇ ਪੈ਼ਗਾਮ’ ਵੱਜੋਂ ਲਿਆ ਜਾਵੇ ਤੇ ਪਾਕਿ ਤਣਾਅ ਘਟਾਉਣ ਦਾ ਚਾਹਵਾਨ ਹੈ।