ਮੁੱਖ ਖਬਰਾਂ
Home / ਦੇਸ਼ ਵਿਦੇਸ਼ (page 19)

ਦੇਸ਼ ਵਿਦੇਸ਼

ਪਾਕਿ ਸੁਪਰੀਮ ਕੋਰਟ ਨੇ ਭਾਰਤੀ ਫਿਲਮਾਂ ਅਤੇ ਟੀਵੀ ਸੀਰੀਅਲਾਂ ਦੇ ਪ੍ਰਸਾਰਣ ‘ਤੇ ਲਗਾਈ ਰੋਕ

ਇਸਲਾਮਾਬਾਦ – ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਵੱਲੋਂ ਪਾਕਿਸਤਾਨ ਨੂੰ ਕਰਾਰਾ ਜਵਾਬ ਮਿਲਣ ਤੋਂ ਬਾਅਦ ਪਾਕਿ ਸਰਕਾਰ ਨੇ ਭਾਰਤੀ ਫਿਲਮਾਂ ਤੇ ਰੋਕ ਲਗਾ ਦਿੱਤੀ ਸੀ। ਇਸ ਤੋਂ ਬਾਅਦ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਭਾਰਤੀ ਫਿਲਮਾਂ ਅਤੇ ਸੀਰੀਅਲਾਂ ਤੇ ਦੁਬਾਰਾ ਰੋਕ ਲਗਾ ਦਿੱਤੀ ਹੈ। ਜਸਟਿਸ ਗੁਲਜ਼ਾਰ ਅਹਿਮਦ ਦੀ ਪ੍ਰਧਾਨਗੀ ਵਿਚ ਉੱਚ ਅਦਾਲਤ ਦੀ ਤਿੰਨ ਮੈਂਬਰੀ ਬੈਂਚ ਨੇ ਪਾਕਿਸਤਾਨੀ ਚੈਨਲਾਂ ‘ਤੇ ਭਾਰਤੀ ਸਮੱਗਰੀ ਦੇ ਪ੍ਰਸਾਰਣ ਸੰਬੰਧੀ ਮਾਮਲੇ ਦੀ ਸੁਣਵਾਈ ਕੀਤੀ।
ਇਸ ਵਿਚ ਅਦਾਲਤ ਨੇ ਪਾਕਿਸਤਾਨੀ ਟੀਵੀ ਚੈਨਲਾਂ ‘ਤੇ ਭਾਰਤੀ ਫਿਲਮਾਂ ਅਤੇ ਸੀਰੀਅਲਾਂ ਨੂੰ ਨਾ ਦਿਖਾਉਣ ਦਾ ਉਦੇਸ਼ ਦਿੱਤਾ ਹੈ। ਪਾਕਿ ਦੀ ਉੱਚ ਅਦਾਲਤ ਨੇ ਟੀਵੀ ਚੈਨਲਾਂ ਤੇ ਭਾਰਤੀ ਪ੍ਰੋਗਰਾਮਾਂ ਦੇ ਪ੍ਰਸਾਰਣ ‘ਤੇ ਪਾਬੰਧੀ ਦੇ ਉੱਚ ਅਦਾਲਤ ਦੇ ਫੈਸਲੇ ਖ਼ਿਲਾਫ ਪਾਕਿਸਤਾਨ ਇਲੈਕਟ੍ਰੋਨਿਕ ਮੀਡੀਆ ਰੈਗੂਲੇਟਰੀ ਅਥਾਰਟੀ (PEMRA) ਦੀ ਅਪੀਲ ਤੇ ਸੁਣਵਾਈ ਕਰਦੇ ਸਮੇਂ ਇਹ ਫੈਸਲਾ ਸੁਣਾਇਆ ਹੈ।

ਭਾਰਤ ਦਾ ਤਰਜੀਹੀ ਦਰਜਾ ਰੱਦ ਕਰਨ ਦੇ ਰੌਂਅ ਵਿਚ ਟਰੰਪ

ਵਾਸ਼ਿੰਗਟਨ-ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ, ਜਿਸ ਨੇ ਕਦੇ ਭਾਰਤ ਨੂੰ ‘ਟੈਰਿਫ ਕਿੰਗ’ ਕਹਿ ਕੇ ਸੰਬੋਧਨ ਕੀਤਾ ਸੀ, ਨੇ ਹੁਣ ਕਿਹਾ ਹੈ ਕਿ ਉਹ ਭਾਰਤ ਤੇ ਤੁਰਕੀ ਨੂੰ ਵਪਾਰ ਲਈ ਦਿੱਤੇ ਤਰਜੀਹੀ ਦਰਜੇ ਨੂੰ ਰੱਦ ਕਰਨ ਦੀ ਯੋਜਨਾ ਬਣਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਆਪਣੇ ਬਾਜ਼ਾਰਾਂ ਵਿਚ ਅਮਰੀਕਾ ਨੂੰ ਸਹੀ ਪ੍ਰਵੇਸ਼ ਦਿਵਾਉਣ ਦਾ ਭਰੋਸਾ ਦੇਣ ਵਿਚ ਨਾਕਾਮਯਾਬ ਸਾਬਤ ਹੋਇਆ ਹੈ।
ਅੱਜ ਡੋਨਲਡ ਟਰੰਪ ਨੇ ਕਿਹਾ ਕਿ ਉਹ ਦੋਵਾਂ ਦੇਸ਼ਾਂ ਨੂੰ ਜਨਰਲਾਈਜ਼ਡ ਸਿਸਟਮ ਆਫ ਪਰੈਫਰੈਂਸਿਜ਼ (ਜੀਐੱਸਪੀ) ਤਹਿਤ ਦਿੱਤੇ ਤਰਜੀਹੀ ਦਰਜੇ ਨੂੰ ਰੱਦ ਕਰਨ ਦੀ ਯੋਜਨਾ ਬਣਾ ਰਹੇ ਹਨ। ਅਮਰੀਕਾ ਦੇ ਜੀਐੱਸਪੀ ਪ੍ਰੋਗਰਾਮ ਅਨੁਸਾਰ ਕਰੀਬ 2000 ਵਸਤਾਂ, ਜਿਨ੍ਹਾਂ ਵਿਚ ਵਾਹਨ ਤੇ ਕੱਪੜੇ ਆਦਿ ਸ਼ਾਮਲ ਹਨ, ਅਮਰੀਕੀ ਕਾਂਗਰਸ ਵੱਲੋਂ ਨਿਰਧਾਰਿਤ ਯੋਗਤਾ ’ਤੇ ਖਰੇ ਉਤਰਨ ਵਾਲੇ ਦੇਸ਼ਾਂ ਤੋਂ ਬਿਨਾਂ ਟੈਕਸ ਵਸੂਲੇ ਅਮਰੀਕਾ ਵਿਚ ਦਾਖ਼ਲ ਹੋ ਸਕਦੀਆਂ ਹਨ। 2007 ਵਿਚ ਭਾਰਤ ਇਸ ਪ੍ਰੋਗਰਾਮ ਦਾ ਫਾਇਦਾ ਲੈਣ ਵਾਲਾ ਮੁੱਖ ਦੇਸ਼ ਸੀ ਤੇ ਤੁਰਕੀ ਪੰਜਵਾਂ ਅਜਿਹਾ ਦੇਸ਼ ਸੀ, ਜਿਸ ਨੇ ਇਸ ਯੋਜਨਾ ਦਾ ਫਾਇਦਾ ਲਿਆ।
ਅਮਰੀਕੀ ਹਾਊਸ ਆਫ਼ ਰੀਪ੍ਰਜ਼ੈਂਟੇਟਿਵ ਸਪੀਕਰ ਨੈਨਸੀ ਪੇਲੋਸੀ ਨੂੰ ਦਿੱਤੇ ਪੱਤਰ ਵਿਚ ਟਰੰਪ ਨੇ ਕਿਹਾ ਕਿ ਨਵੀਂ ਦਿੱਲੀ, ਅਮਰੀਕਾ ਨੂੰ ਭਾਰਤ ਦੇ ਬਾਜ਼ਾਰਾਂ ਵਿਚ ਸਹੀ ਪ੍ਰਵੇਸ਼ ਕਰਨ ਦੇਣ ਦਾ ਭਰੋਸਾ ਦੇਣ ਵਿਚ ਅਸਫ਼ਲ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਭਾਰਤ ਸਰਕਾਰ ਜੀਐੱਸਪੀ ਪ੍ਰੋਗਰਾਮ ਤਹਿਤ ਆਪਣੇ ਬਾਜ਼ਾਰਾਂ ਵਿਚ ਅਮਰੀਕਾ ਨੂੰ ਸਹੀ ਪ੍ਰਵੇਸ਼ ਕਰਨ ਦੇਣ ਦਾ ਭਰੋਸਾ ਦਿੰਦਾ ਹੈ ਤਾਂ ਉਹ ਇਸ ਤਰਜੀਹੀ ਦਰਜੇ ਨੂੰ ਜਾਰੀ ਰੱਖ ਸਕਦੇ ਹਨ

ਤਨਾਅ ਦੇ ਬਾਵਜੂਦ ਪਾਕਿਸਤਾਨ ਭਾਰਤ ਨਾਲ ਕਰਤਾਰਪੁਰ ਲਾਂਘੇ ਤੇ ਗੱਲਬਾਤ ਜਾਰੀ

ਇਸਲਾਮਾਬਾਦ-ਤਨਾਅ ਦੇ ਬਾਵਜੂਦ ਪਾਕਿਸਤਾਨ ਭਾਰਤ ਨਾਲ ਕਰਤਾਰਪੁਰ ਲਾਂਘੇ ਤੇ ਗੱਲਬਾਤ ਜਾਰੀ ਰੱਖਣਾ ਚਹੁੰਦਾ ਹੈ। ਪਾਕ ਦੇ ਵਿਦੇਸ਼ ਵਿਭਾਗ ਨੇ ਮੰਗਲਵਾਰ ਨੂੰ ਕਿਹਾ ਕਿ ਲਾਂਘੇ ਦੇ ਸਮਝੌਤੇ ਦੇ ਡਰਾਫਟ ਤੇ ਚਰਚਾ ਲਈ 14 ਮਾਰਚ ਨੂੰ ਇਕ ਟੀਮ ਭਾਰਤ ਆਵੇਗੀ। 14 ਫਰਵਰੀ ਨੂੰ ਪੁਲਵਾਮਾ ਹਮਲੇ ਅਤੇ 26 ਫਰਵਰੀ ਨੂੰ ਭਾਰਤ ਦੀ ਏਅਰ ਸਟਾ੍ਰ੍ਈਕ ਤੋਂ ਬਾਅਦ ਦੋਨਾਂ ਦੇਸ਼ਾਂ ਦੇ ਰਿਸ਼ਤੇ ਵਿਚ ਆਏ ਤਨਾਅ ਵਿਚਕਾਰ ਸਥਿਤੀ ਸਧਾਰਨ ਹੋਣ ਦੇ ਰੂਪ ਵਿਚ ਵੇਖਿਆ ਜਾ ਰਿਹਾ ਹੈ।
ਲਾਂਘਾ ਬਣਨ ਤੋਂ ਬਾਅਦ ਸਿੱਖ ਸ਼ਰਧਾਲੂ ਬਿਨਾਂ ਵੀਜ਼ਾ ਲਏ ਪਾਕਿ ਸਥਿਤ ਕਰਤਾਰਪੁਰ ਸਾਹਿਬ ਗੁਰਦੁਆਰਾ ਜਾ ਸਕਣਗੇ। ਪਿਛਲੇ ਸਾਲ ਨਵੰਬਰ ਵਿਚ ਭਾਰਤ ਅਤੇ ਪਾਕਿਸਤਾਨ ਨੇ ਅਪਣੇ-ਅਪਣੇ ਪਾਸਿਓਂ ਬਣਨ ਵਾਲੇ ਲਾਂਘੇ ਤੇ ਚਰਚਾ ਕੀਤੀ ਸੀ। 28 ਨਵੰਬਰ ਨੂੰ ਪਾਕਿ ਦੇ ਪੋ੍ਰ੍ਗਰਾਮ ਵਿਚ ਭਾਰਤ ਦੇ ਦੋ ਕੇਦਰੀਂ ਮੰਤਰੀ ਅਤੇ ਪੰਜਾਬ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਸ਼ਾਮਿਲ ਹੋਏ ਸੀ।ਪਾਕਿ ਦੇ ਵਿਦੇਸ਼ ਦੇ ਬੁਲਾਰੇ ਮੁਹੰਮਦ ਫੈਜ਼ਲ ਨੇ ਭਾਰਤ ਦੇ ਕਾਰਜਕਾਰੀ ਹਾਈ ਕਮਿਸ਼ਨਰ ਗੌਰਵ ਆਹਲੂਵਾਲੀਆ ਨੂੰ ਟੀਮ ਦੇ ਦੌਰੇ ਦੀ ਜਾਣਕਾਰੀ ਦਿੱਤੀ।
ਇਸ ਦੌਰੇ ਦੇ ਮੱਦੇਨਜ਼ਰ ਭਾਰਤ ਵਿਚ ਪਾਕਿ ਦੇ ਹਾਈ ਕਮਿਸ਼ਨਰ ਸੋਹੇਲ ਮਹਿਮੂਦ ਜਲਦ ਦਿੱਲੀ ਪਰਤਣਗੇ।ਫੈਜ਼ਲ ਮੁਤਾਬਿਕ ਪਾਕਿ ਦੀ ਡੈਲੀਗੇਸ਼ਨ 14 ਮਾਰਚ 2019 ਨੂੰ ਭਾਰਤ ਜਾਵੇਗਾ ਅਤੇ ਭਾਰਤ ਦਾ ਡੈਲੀਗੇਸ਼ਨ 28 ਮਾਰਚ ਨੂੰ ਇਸਲਾਮਾਬਾਦ ਆਵੇਗਾ। ਇਸ ਵਿਚ ਕਰਤਾਰਪੁਰ ਦੇ ਡਾ੍ਰ੍ਫਟ ਐਗਰੀਮੈਂਟ ’ਤੇ ਚਰਚਾ ਹੋਵੇਗੀ।

ਲਹਿੰਦੇ ਪੰਜਾਬ ਦੇ ਮੰਤਰੀ ਨੂੰ ਹਿੰਦੂ ਵਿਰੋਧੀ ਟਿੱਪਣੀਆਂ ਕਾਰਨ ਅਹੁਦੇ ਤੋਂ ਹਟਾਇਆ

ਲਾਹੌਰ-ਪਾਕਿਸਤਾਨ ਦੇ ਪੰਜਾਬ ਸੂਬੇ ਦੇ ਸੂਚਨਾ ਅਤੇ ਸਭਿਆਚਾਰ ਬਾਰੇ ਮੰਤਰੀ ਫ਼ੈਯਾਜ਼ੁਲ ਹਸਨ ਚੌਹਾਨ ਵਲੋਂ ਕੀਤੀਆਂ ਗਈਆਂ ਹਿੰਦੂ ਵਿਰੋਧੀ ਟਿੱਪਣੀਆਂ ਕਾਰਨ ਅੱਜ ਉਨ੍ਹਾਂ ਨੂੰ ਸੂਬਾ ਸਰਕਾਰ ਵੱਲੋਂ ਹਟਾ ਦਿੱਤਾ ਗਿਆ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਚੌਹਾਨ ਦੀਆਂ ਟਿੱਪਣੀਆਂ ਦਾ ਸਖ਼ਤ ਨੋਟਿਸ ਲੈਂਦਿਆਂ ਪੰਜਾਬ ਸੂਬੇ ਦੇ ਮੁੱਖ ਮੰਤਰੀ ਉਸਮਾਨ ਬੁਜ਼ਦਾਰ ਨੂੰ ਮੰਤਰੀ ਚੌਹਾਨ ਨੂੰ ਹਟਾਉਣ ਦੀ ਹਦਾਇਤ ਕੀਤੀ ਸੀ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਟਵੀਟਰ ਅਕਾਊਂਟ ’ਤੇ ਕੀਤੇ ਗਏ ਟਵੀਟ ਅਨੁਸਾਰ ‘ਪੰਜਾਬ ਸਰਕਾਰ ਨੇ ਸੂਬੇ ਦੇ ਸੂਚਨਾ ਅਤੇ ਸੱਭਿਆਚਾਰ ਬਾਰੇ ਮੰਤਰੀ ਫ਼ੈਯਾਜ਼ੁਲ ਹਸਨ ਚੌਹਾਨ ਵੱਲੋਂ ਕੀਤੀਆਂ ਗਈਆ ਹਿੰਦੂ ਵਿਰੋਧੀ ਟਿੱਪਣੀਆਂ ਕਾਰਨ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਦੇ ਬੁਲਾਰੇ ਅਨੁਸਾਰ ਚੌਹਾਨ ਨੇ ਆਪਣਾ ਅਸਤੀਫ਼ਾ ਮੁੱਖ ਮੰਤਰੀ ਨੂੰ ਦਿੱਤਾ, ਜਿਸ ਨੂੰ ਤੁਰੰਤ ਪ੍ਰਵਾਨ ਕਰ ਲਿਆ ਗਿਆ ਹੈ। ਸੀਨੀਅਰ ਅਧਿਕਾਰੀਆਂ ਅਨੁਸਾਰ ਚੌਹਾਨ ਵੱਲੋਂ ਅੱਜ ਸਵੇਰੇ ਆਪਣੀਆਂ ਟਿੱਪਣੀਆਂ ਲਈ ਮੁਆਫ਼ੀ ਮੰਗਣ ’ਤੇ ਮੁੱਖ ਮੰਤਰੀ ਨੇ ਭਾਵੇਂ ਉਨ੍ਹਾਂ ਨੂੰ ਮੁਆਫ਼ ਕਰ ਦਿੱਤਾ ਸੀ ਪਰ ਪ੍ਰਧਾਨ ਮੰਤਰੀ ਨੇ ਬੁਜ਼ਦਾਰ ਨੂੰ ਤੁਰੰਤ ਚੌਹਾਨ ਨੂੰ ਹਟਾਉਣ ਦੀ ਹਦਾਇਤ ਜਾਰੀ ਕੀਤੀ ਸੀ। ਮੰਤਰੀ ਚੌਹਾਨ ਵੱਲੋਂ ਕੀਤੀਆਂ ਟਿੱਪਣੀਆਂ ਲਈ ਪਾਰਟੀ ਦੇ ਸੀਨੀਅਰ ਆਗੂਆਂ ਅਤੇ ਘੱਟ ਗਿਣਤੀ ਭਾਈਚਾਰੇ ਵਲੋਂ ਉਨ੍ਹਾਂ ਦਾ ਡਟਵਾਂ ਵਿਰੋਧ ਕੀਤਾ ਜਾ ਰਿਹਾ ਸੀ ਅਤੇ ਸੋਸ਼ਲ ਮੀਡੀਆ ਰਾਹੀਂ ਟਵਿੱਟਰ ’ਤੇ ਮੁਹਿੰਮ ਚਲਾ ਕੇ ਉਨ੍ਹਾਂ ਨੂੰ ਸਰਕਾਰ ’ਚੋਂ ਕੱਢਣ ਦੀ ਮੰਗ ਕੀਤੀ ਜਾ ਰਹੀ ਸੀ।
ਇਸ ਤੋਂ ਪਹਿਲਾਂ ਸਵੇਰ ਵੇਲੇ ਚੌਹਾਨ ਨੇ ਆਪਣੀਆਂ ਟਿੱਪਣੀਆਂ ਲਈ ਮੁਆਫ਼ੀ ਵੀ ਮੰਗੀ। ਉਨ੍ਹਾਂ ਕਿਹਾ, ‘‘ਮੈਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਰਤੀ ਫੌਜੀ ਬਲਾਂ ਅਤੇ ਉੱਥੋਂ ਦੇ ਮੀਡੀਆ ਦੀ ਗੱਲ ਕਰ ਰਿਹਾ ਸੀ, ਨਾ ਕਿ ਪਾਕਿਸਤਾਨ ਵਿਚਲੇ ਹਿੰਦੂ ਭਾਈਚਾਰੇ ਦੀ।’’ ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਟਿੱਪਣੀਆਂ ਨਾਲ ਪਾਕਿਸਤਾਨ ਦੇ ਹਿੰਦੂੁ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਉਹ ਮੁਆਫ਼ੀ ਮੰਗਦੇ ਹਨ। –

ਸੰਯੁਕਤ ਰਾਸ਼ਟਰ ਦੇ ਮੁੱਖ ਦਫ਼ਤਰ ਬਾਹਰ ਪੁਲਵਾਮਾ ਹਮਲੇ ਵਿਰੁੱਧ ਪ੍ਰਦਰਸ਼ਨ

ਸੰਯੁਕਤ ਰਾਸ਼ਟਰ-ਪਾਕਿ ਸਰਪ੍ਰਸਤੀ ਵਾਲੇ ਅੱਤਵਾਦੀ ਸੰਗਠਨ ਦੇ ਹਮਲੇ ‘ਚ ਪੁਲਵਾਮਾ ‘ਚ 40 ਸੀਆਰਪੀਐੱਫ ਜਵਾਨਾਂ ਦੀ ਮੌਤ ਨੇ ਅਮਰੀਕਾ ‘ਚ ਰਹਿ ਰਹੇ ਲੋਕਾਂ ਨੂੰ ਵੀ ਝੰਜੋੜ ਦਿੱਤਾ ਹੈ। ਅੱਤਵਾਦੀ ਹਮਲੇ ਦੇ ਵਿਰੋਧ ‘ਚ ਨਿਊਯਾਰਕ ਸਥਿਤ ਸੰਯੁਕਤ ਰਾਸ਼ਟਰ (ਯੂਐੱਨ) ਦਫ਼ਤਰ ਦੇ ਬਾਹਰ ਸੈਂਕੜੇ ਲੋਕਾਂ ਨੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਹੱਥਾਂ ‘ਚ ਤਖ਼ਤੀਆਂ ਲੈ ਕੇ ਪਾਕਿਸਤਾਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਤੇ ਪਾਬੰਦੀ ਲਾਉਣ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਨੇ ਮਸੂਦ ਅਜ਼ਹਰ ‘ਤੇ ਪਾਬੰਦੀ ਲਗਾਉਣ ਦੀ ਵੀ ਮੰਗ ਕੀਤੀ ਪ੍ਰਦਰਸ਼ਨਕਾਰੀਆਂ ਨੇ ਮਸੂਦ ਅਜ਼ਹਰ ‘ਤੇ ਪਾਬੰਦੀ ਲਗਾਉਣ ਦੀ ਵੀ ਮੰਗ ਕੀਤੀ। ਉਨ੍ਹਾਂ ਪਾਕਿਸਤਾਨ ਦੀ ਧਰਤੀ ਨੂੰ ਅੱਤਵਾਦੀ ਸੰਗਠਨਾਂ ਵੱਲੋਂ ਇਸਤੇਮਾਲ ਕੀਤੇ ਜਾਣ ‘ਤੇ ਸੰਯੁਕਤ ਰਾਸ਼ਟਰ ਤੋਂ ਪਾਕਿ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਅੱਤਵਾਦੀਆਂ ਨੂੰ ਸ਼ਰਨ ਦੇਣ ਕਾਰਨ ਪਾਕਿਸਤਾਨ ਵੱਲੋਂ ਕੀਤੀ ਜਾਣ ਵਾਲੀ ਹਥਿਆਰਾਂ ਦੀ ਖਰੀਦਦਾਰੀ ‘ਤੇ ਵੀ ਰੋਕ ਲਗਾ ਦੇਣੀ ਚਾਹੀਦੀ ਹੈ। ਪ੍ਰਦਰਸ਼ਨਕਾਰੀਆਂ ‘ਚ ਭਾਰਤ ਤੋਂ ਇਲਾਵਾ, ਅਮਰੀਕਾ, ਇਜ਼ਰਾਈਲ, ਸ੍ਰੀਲੰਕਾ, ਬੰਗਲਾਦੇਸ਼ ਤੇ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਨਾਗਰਿਕਾਂ ਨੇ ਵੀ ਹਿੱਸਾ ਲਿਆ। ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਦ ਅਮੇਰਿਕਨ ਇੰਡੀਆ ਪਬਲਿਕ ਅਫੇਅਰਸ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਸੰਘ ਦੇ ਸਕੱਤਰ ਜਨਰਲ ਐਂਟੋਨੀਓ ਗੁਤਰਸ ਨੂੰ ਪ੍ਰਦਰਸ਼ਨਕਾਰੀਆਂ ਦੀਆਂ ਮੰਗਾਂ ਨਾਲ ਸਬੰਧਤ ਇਕ ਮੰਗ ਪੱਤਰ ਵੀ ਸੌਂਪਿਆ ਗਿਆ।

ਚੀਨ ਵਿਚ ਵਿਸ਼ਵ ਦੀ ਪਹਿਲੀ ਮਹਿਲਾ ਰੋਬੋਟ ਐਂਕਰ ਨੇ ਪੜ੍ਹੀ ਖ਼ਬਰ..

ਬੀਜਿੰਗ-ਚੀਨ ਵਿਚ ਦੁਨੀਆ ਦੀ ਅਜਿਹੀ ਪਹਿਲੀ ਮਹਿਲਾ ਆਈਫੀਸ਼ੀਅਲ ਇੰਟੈਲੀਜੈਂਸ ਰੋਬੋਟ ਨਿਊਜ਼ ਐਂਕਰ ਪੇਸ਼ ਕੀਤੀ ਗਈ ਹੈ ਜਿਸ ਨਾਲ ਪੱਤਰਕਾਰਾਂ ਦੀ ਨੌਕਰੀ ਖ਼ਤਰੇ ਵਿਚ ਪੈ ਸਕਦੀ ਹੈ। ਇਸ ਏਆਈ ਐਂਕਰ ਨੂੰ ਵੇਖ ਕੇ ਇਹ ਪਤਾ ਲਗਾਉਣਾ ਮੁਸ਼ਕਲ ਹੋ ਗਿਆ ਕਿ ਖ਼ਬਰ ਰੋਬੋਟ ਜਾਂ ਅਸਲ ਵਿਚ ਕੋਈ ਔਰਤ ਪੜ੍ਹ ਰਹੀ ਹੈ।
ਮਰਦ ਏਆਈ ਰੋਬੋਟ ਐਂਕਰ ਨੂੰ ਪੇਸ਼ ਕਰਨ ਤੋਂ ਬਾਅਦ ਚੀਨ ਦੀ ਸਰਕਾਰੀ ਨਿਊਜ਼ ਏਜੰਸੀ ਸਿੰਹੂਆ ਨੇ ਹੁਣ ਪਹਿਲੀ ਮਹਿਲਾ ਏਆਈ ਐਂਕਰ ਨੂੰ ਕੰਮ ‘ਤੇ ਰੱਖਿਆ ਹੈ। ਸਿੰਹੁਆ ਇੱਕ ਰੋਬੋਟ ਰਿਪੋਰਟਰ ‘ਤੇ ਵੀ ਕੰਮ ਕਰ ਰਹੀ ਹੈ। ਇਕ ਮਿੰਟ ਦੇ ਵੀਡੀਓ ਵਿਚ ਛੋਟੇ ਵਾਲਾਂ ਤੇ ਗੁਲਾਬੀ ਡਰੈਸ ਵਿਚ ਨਜ਼ਰ ਆਉਣ ਵਾਲੀ ਸ਼ਿਨ ਸ਼ਿਓਮੇਂਗ ਨਾਂ ਦੀ ਏਆਈ ਰੋਬੋਟ ਐਂਕਰ ਚੀਨ ਦੀ ਇੱਕ ਸਿਆਸੀ ਬੈਠਕ ਬਾਰੇ ਖ਼ਬਰ ਪੜ੍ਹਦੀ ਨਜ਼ਰ ਆਈ।
ਸਿੰਹੁਆ ਨੇ ਚੀਨੀ ਸਰਚ ਇੰਜਣ ਕੰਪਨੀ ਸੋਗੁਓ ਦੇ ਸਹਿਯੋਗ ਨਾਲ ਇਸ ਨੂੰ ਤਿਆਰ ਕੀਤਾ ਹੈ। ਜ਼ਿਕਰਯੋਗ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਤਕਨੀਕ ਨਾਲ ਕਈ ਖੇਤਰਾਂ ‘ਤੇ ਕੰਮ ਹੋ ਰਿਹਾ ਹੈ ਤੇ ਆਉਣ ਵਾਲੇ ਦਿਨਾਂ ਵਿਚ ਇਸ ਦਾ ਰੁਜ਼ਗਾਰ ‘ਤੇ ਵੱਡਾ ਅਸਰ ਪਵੇਗਾ।

ਅਮਰੀਕਾ ਤੇ ਉਤਰੀ ਕੋਰੀਆ ਵਿਚ ਪਰਮਾਣੂ ਵਾਰਤਾ ਬਹਾਲ ਕਰਾਉਣ ‘ਚ ਲੱਗਿਆ ਦੱਖਣੀ ਕੋਰੀਆ

ਸਿਓਲ-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦੀ ਹਾਲੀਆ ਸਿਖਰ ਵਾਰਤਾ ਬੇਸ਼ੱਕ ਹੀ ਬੇਨਤੀਜਾ ਖਤਮ ਹੋਈ ਹੋਵੇ, ਪਰ ਇਸ ਦੇ ਬਾਵਜੂਦ ਦੱਖਣੀ ਕੋਰੀਆ ਨੇ ਉਮੀਦ ਨਹੀਂ ਛੱਡੀ, ਉਹ ਦੋਵਾਂ ਵਿਚਕਾਰ ਪਰਮਾਣੂ ਵਾਰਤਾ ਬਹਾਲ ਕਰਵਾਉਣ ਦੇ ਯਤਨ ‘ਚ ਪੂਰੀ ਸਰਗਰਮੀ ਨਾਲ ਜੁਟ ਗਿਆ ਹੈ। ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ-ਇਨ ਨੇ ਸੋਮਵਾਰ ਨੂੰ ਕਿਹਾ, ‘ਅਮਰੀਕਾ ਤੇ ਉੱਤਰੀ ਕੋਰੀਆ ਵਿਚਕਾਰ ਪਰਮਾਣੂ ਵਾਰਤਾ ਨੂੰ ਛੇਤੀ ਪਟੜੀ ‘ਤੇ ਲਿਆਉਣ ਦਾ ਯਤਨ ਪੂਰੀ ਸਰਗਰਮੀ ਨਾਲ ਕੀਤਾ ਜਾਵੇਗਾ। ਉੱਤਰੀ ਕੋਰੀਆ ਦੇ ਮਿਜ਼ਾਈਲ ਤੇ ਪਰਮਾਣੂ ਪ੍ਰੋਗਰਾਮਾਂ ਨੂੰ ਲੈ ਕੇ ਮੂਨ 2017 ਤੋਂ ਹੀ ਯਤਨ ਕਰ ਰਹੇ ਹਨ। ਇਸੇ ਦਾ ਨਤੀਜਾ ਹੈ ਕਿ ਉੱਤਰੀ ਕੋਰੀਆ ਵੀ ਸ਼ਾਂਤੀ ਦੀ ਰਾਹ ‘ਤੇ ਆਇਆ ਤੇ ਪਿਛਲੇ ਸਾਲ ਕਿਮ ਤੇ ਮੂਨ ਦੀ ਪਹਿਲੀ ਸਿਖਰ ਵਾਰਤਾ ਹੋਈ। ਇਸ ਤੋਂ ਬਾਅਦ ਪਿਛਲੇ ਸਾਲ ਜੂਨ ‘ਚ ਸਿੰਗਾਪੁਰ ‘ਚ ਕਿਮ ਤੇ ਟਰੰਪ ਵਿਚਕਾਰ ਪਹਿਲੀ ਸਿਖਰ ਵਾਰਤਾ ਹੋਈ। ਇਸ ਵਾਰਤਾ ਮਗਰੋਂ ਪਰਮਾਣੂ ਮਸਲੇ ‘ਤੇ ਕੋਈ ਖ਼ਾਸ ਤਰੱਕੀ ਨਹੀਂ ਹੋਈ ਸੀ, ਫਿਰ ਦੋਵੇਂ ਆਗੂ ਪਿਛਲੀ 27 ਤੇ 28 ਫਰਵਰੀ ਨੂੰ ਹਨੋਈ ‘ਚ ਮਿਲੇ, ਪਰ ਉੱਤਰੀ ਕੋਰੀਆ ‘ਤੇ ਲੱਗੀਆਂ ਪਾਬੰਦੀਆਂ ਹਟਾਉਣ ਦੀ ਮੰਗ ‘ਤੇ ਵਾਰਤਾ ਬੇਨਤੀਜਾ ਸਮਾਪਤ ਹੋ ਗਈ। ਮੁਨ ਨੇ ਰਾਸ਼ਟਰਪਤੀ ਭਵਨ ‘ਚ ਇਕ ਉੱਚ ਪੱਧਰੀ ਬੈਠਕ ‘ਚ ਕਿਹਾ, ਸਾਨੂੰ ਉਮੀਦ ਹੈ ਕਿ ਦੋਵੇਂ ਦੇਸ਼ ਵਾਰਤਾ ਜਾਰੀ ਰੱਖਣਗੇ ਤੇ ਦੋਵੇਂ ਨੇਤਾ ਛੇਤੀ ਹੀ ਫਿਰ ਮੁਲਾਕਾਤ ਕਰਨਗੇ। ਦੱਖਣੀ ਕੋਰੀਆ ਦੇ ਵਿਦੇਸ਼ ਮੰਤਰੀ ਕਾਂਗ ਕਿਊਂਗ-ਵਾ ਨੇ ਮੰਗਲਵਾਰ ਨੂੰ ਉੱਤਰੀ ਕੋਰੀਆ ਤੇ ਅਮਰੀਕਾ ਨਾਲ ਤ੍ਰਿਪੱਖੀ ਵਾਰਤਾ ਦੀ ਪੇਸ਼ਕਸ਼ ਕੀਤੀ। ਉਨ੍ਹਾਂ ਕਿਹਾ ਕਿ ਦੱਖਣੀ ਕੋਰੀਆ ਦੀ ਸਰਕਾਰ ਪਰਮਾਣੂ ਵਾਰਤਾ ਨੂੰ ਪਟੜੀ ‘ਤੇ ਲਿਆਉਣ ਦੇ ਯਤਨ ‘ਚ ਲੱਗੀ ਹੈ।

ਅਜਮੇਰ ਸ਼ਰੀਫ਼ ਆਉਣ ਲਈ ਭਾਰਤ ਵਲੋਂ 500 ਪਾਕਿਸਤਾਨੀ ਸ਼ਰਧਾਲੂਆਂ ਨੂੰ ਵੀਜ਼ੇ ਤੋਂ ਇਨਕਾਰ

ਇਸਲਾਮਾਬਾਦ-ਪਾਕਿਸਤਾਨ ਦੇ ਧਾਰਮਿਕ ਮਾਮਲਿਆਂ ਬਾਰੇ ਮੰਤਰੀ ਨੂਰ-ਉਲ-ਹੱਕ ਕਾਦਰੀ ਨੇ ਦੱਸਿਆ ਕਿ ਭਾਰਤ ਨੇ ਕਰੀਬ 500 ਪਾਕਿਸਤਾਨੀ ਸ਼ਰਧਾਲੂਆਂ, ਜੋ ਅਜਮੇਰ ਸ਼ਰੀਫ਼ ਜਾਣ ਦੇ ਇਛੁੱਕ ਸਨ, ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਰੇਡੀਓ ਪਾਕਿਸਤਾਨ ਅਨੁਸਾਰ ਕਾਦਰੀ ਨੇ ਦੱਸਿਆ ਕਿ 500 ਪਾਕਿਸਤਾਨੀ ਸ਼ਰਧਾਲੂਆਂ ਨੇ ਭਾਰਤ ਲਈ ਵੀਰਵਾਰ ਨੂੰ ਰਵਾਨਾ ਹੋਣਾ ਸੀ ਪਰ ਭਾਰਤ ਨੇ ਉਨ੍ਹਾਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ। ਕਾਦਰੀ ਨੇ ਕਿਹਾ ਕਿ ਭਾਰਤੀ ਦੂਤਾਵਾਸ ਵਲੋਂ ਵੀਜ਼ਾ ਰੱਦ ਹੋਣ ਬਾਰੇ ਜਾਣਕਾਰੀ ਮਿਲਣ ਉਪਰੰਤ ਅਸੀਂ ਐਸ.ਐਮ.ਐਸ. ਜ਼ਰੀਏ ਸਾਰੇ ਸ਼ਰਧਾਲੂਆਂ ਨੂੰ ਸੂਚਨਾ ਭੇਜ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਦੂਤਾਵਾਸ ਵਲੋਂ ਅਜੇ ਤੱਕ ਇਨ੍ਹਾਂ ਸ਼ਰਧਾਲੂਆਂ ਦੇ ਪਾਸਪੋਰਟ ਨਹੀਂ ਦਿੱਤੇ ਗਏ। ਰੇਡੀਓ ਪਾਕਿਸਤਾਨ ਦੀ ਰਿਪੋਰਟ ਅਨੁਸਾਰ ਕਾਦਰੀ ਨੇ ਕਿਹਾ ਕਿ ਪਾਕਿਸਤਾਨ ਨੇ ਇਕ ਸਾਲ ਦੌਰਾਨ 5600 ਸਿੱਖ ਸ਼ਰਧਾਲੂਆਂ ਅਤੇ 312 ਹਿੰਦੂ ਸ਼ਰਧਾਲੂਆਂ ਨੂੰ ਵੀਜ਼ੇ ਦਿੱਤੇ ਹਨ।

ਪਾਕਿਸਤਾਨ ਮੀਡੀਆ ਨੇ ਅਜ਼ਹਰ ਦੇ ਮਾਰੇ ਜਾਣ ਦੀਆਂ ਖ਼ਬਰਾਂ ਨੂੰ ਕੀਤਾ ਖਾਰਜ

ਨਵੀਂ ਦਿੱਲੀ- ਪਾਕਿਸਤਾਨ ਮੀਡੀਆ ਨੇ ਪੁਲਵਾਮਾ ਹਮਲੇ ਦੇ ਮਾਸਟਰਮਾਇੰਡ ਅਤੇ ਜੈਸ਼-ਏ-ਹਿੰਦ ਦੇ ਮੁਖੀ ਮਸੂਦ ਅਜ਼ਹਰ ਦੇ ਮਾਰੇ ਜਾਣ ਦੀਆਂ ਖ਼ਬਰਾਂ ਨੂੰ ਖਾਰਿਜ ਕੀਤਾ ਹੈ। ਜਿਓ ਟੀਵੀ ਨੇ ਮਸੂਦ ਦੇ ਪਰਿਵਾਰ ਦੇ ਕਰੀਬੀ ਸੂਤਰਾਂ ਦੇ ਹਵਾਲੇ ਤੋਂ ਕਿਹਾ ਕਿ ਉਹ ਜ਼ਿੰਦਾ ਹੈ। ਐਤਵਾਰ ਨੂੰ ਮਸੂਦ ਦੇ ਮਾਰੇ ਜਾਣ ਦੀ ਖ਼ਬਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ। ਨਿਊਜ਼ ਏਜੰਸੀ ਆਈਏਏਐਨਐਮ ਨੇ ਵੀ ਇਸ ਰਿਪੋਰਟ ਦੇ ਹਵਾਲੇ ਤੋਂ ਕਿਹਾ ਕਿ ਬਾਲਾਕੋਟ ਵਿਚ ਭਾਰਤੀ ਵਾਯੂ ਸੈਨਾ ਦੀ ਏਅਰ ਸਟਾ੍ਰ੍ਇਕ ਵਿਚ ਉਹ ਮਾਰਿਆ ਗਿਆ।​
ਵਾਯੂ ਸੈਨਾ ਨੇ 26 ਫਰਵਰੀ ਦੀ ਕਾਰਵਾਈ ਸੰਬੰਧੀ ਕਿਹਾ ਕਿ ਇਸ ਮੁੱਦੇ ‘ਤੇ ਸਰਕਾਰ ਫੈਸਲਾ ਕਰੇਗੀ ਕਿ ਏਅਰ ਸਟ੍ਰਾਈਕ ਦੇ ਸਬੂਤ ਜਨਤਕ ਕੀਤਾ ਜਾਂਦਾ ਹੈ ਜਾਂ ਨਹੀਂ। ਹਾਂਲਾਕਿ, ਇੰਡੀਅਨ ਏਅਰਫੋਰਸ ਨੇ ਕਿਹਾ ਸੀ ਕਿ ਸਾਡੇ ਕੋਲ ਰਡਾਰ ਅਤੇ ਇਲੈੱਕਟਾ੍ਰ੍ਨਿਕ ਉਪਕਰਣਾਂ ਦੁਆਰਾ ਕਾਫੀ ਸਬੂਤ ਇਕੱਤਰ ਕੀਤੇ ਗਏ ਹਨ, ਜੋ ਜ਼ਾਹਿਰ ਦਰਸਾਉਂਦੇ ਹਨ ਕਿ ਅਤਿਵਾਦੀ ਟਿਕਾਣਿਆਂ ਨੂੰ ਨੁਕਸਾਨ ਪਹੁੰਚਿਆ ਹੈ।
14 ਫਰਵਰੀ ਦੇ ਪੁਲਵਾਮਾ ਵਿਚ ਸੀਆਰਪੀਐਫ ਦੇ 40 ਜਵਾਨ ਸ਼ਹੀਦ ਹੋਏ ਸੀ। ਜਵਾਬ ਵਿਚ ਭਾਰਤ ਨੇ ਖੈਬਰ ਪਖਤੂਨਖਵਾ ਪ੍ਰਾਂਤ ਦੇ ਬਾਲਾਕੋਟ ਵਿਚ ਜੈਸ਼ ਦੇ ਟਿਕਾਣਿਆਂ ਨੂੰ ਤਬਾਹ ਕੀਤਾ। ਦੱਸਿਆ ਜਾ ਰਿਹਾ ਹੈ ਕਿ ਇਸ ਵਿਚ 350 ਅਤਿਵਾਦੀ ਮਾਰੇ ਗਏ।ਭਾਰਤ ਦੀਆਂ ਖੂਫੀਆ ਏਜੰਸੀਆਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਜੈਸ਼ ਚੀਫ ਅਜ਼ਹਰ ਦੀ ਮੌਤ ਦੀਆਂ ਖ਼ਬਰਾਂ ਵਿਚ ਕਿੰਨੀ ਸਚੱਈ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਉਹ ਆਰਮੀ ਦੇ ਹਸਪਤਾਲ ਵਿਚ ਅਪਣਾ ਇਲਾਜ਼ ਕਰਵਾ ਰਿਹਾ ਹੈ।
ਪਿਛਲੇ ਦਿਨੀ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਸ਼ੈਰੀ ਨੇ ਕਬੂਲਿਆ ਹੈ ਕਿ ਅਜ਼ਹਰ ਉਹਨਾਂ ਦੇ ਦੇਸ਼ ਵਿਚ ਹੈ ਅਤੇ ਬਹੁਤ ਜ਼ਿਆਦਾ ਬਿਮਾਰ ਹੈ। ਭਾਰਤੀ ਅਫ਼ਸਰਾਂ ਮੁਤਾਬਿਕ, ਮਸੂਦ ਦੇ ਗੁਰਦੇ ਖ਼ਰਾਬ ਹਨ।ਦੱਸਿਆ ਜਾ ਰਿਹਾ ਹੈ ਕਿ 2001 ਵਿਚ ਸੰਸਦ ਹਮਲੇ, 2008 ਵਿਚ ਮੁੰਬਈ ਹਮਲੇ, 2016 ਵਿਚ ਪਠਾਨਕੋਟ ਏਅਰਬੇਸ ਅਤੇ 2019 ਵਿਚ ਪੁਲਵਾਮਾ ਵਿਚ ਸੀਆਰਪੀਐਫ ਹਮਲੇ ਪਿੱਛੇ ਮਸੂਦ ਅਜ਼ਹਰ ਦਾ ਹੱਥ ਹੈ।

ਅਮਰੀਕਾ ਵਿਚ ਭਾਰਤੀ ਮੂਲ ਦੀ ਮੇਧਾ ਬਣੀ ਯੂਨੀਵਰਸਿਟੀ ਦੀ ਉਪ ਪ੍ਰਧਾਨ

ਹਿਊਸਟਨ-ਅਮਰੀਕਾ ਵਿਚ ਭਾਰਤੀ ਮੂਲ ਦੇ ਲੋਕ ਅਪਣੀ ਪ੍ਰਤਿਭਾ ਦਾ ਲੋਹਾ ਮੰਨਵਾ ਰਹੇ ਹਨ। ਹੁਣ ਭਾਰਤੀ ਮੂਲ ਦੀ ਮੇਧਾ ਨਾਰਵੇਕਰ ਨੂੰ ਪੈਨਸਿਲਵੇਨੀਆ ਯੂਨੀਵਰਸਿਟੀ ਦੀ ਉਪ ਪ੍ਰਧਾਨ ਅਤੇ ਸਕੱਤਰ ਨਿਯੁਕਤ ਕੀਤਾ ਹੈ। ਪ੍ਰਮੁੱਖ ਵਾਰਟਨ ਸਕੂਲ ਤੋਂ ਐਮਬੀਏ ਮੇਧਾ ਇੱਕ ਜੁਲਾਈ ਨੂੰ ਇਹ ਅਹੁਦਾ ਸੰਭਾਲੇਗੀ। ਮੇਧਾ ਪਿਛਲੇ 32 ਸਾਲ ਤੋਂ ਪੈਨਸਿਲਵੇਨੀਆ ਯੂਨੀਵਰਸਿਟੀ ਦੇ ਡਿਵੈਲਪਮੈਂਟ ਏਡ ਐਲੂਮਨੀ ਰਿਲੇਸ਼ਨਜ਼ ਵਿਭਾਗ ਵਿਚ ਕੰਮ ਕਰ ਰਹੀ ਹੈ। ਉਹ ਡੀਏਆਰ ਵਿਚ ਸੀਨੀਅਰ ਸਹਾਇਕ ਉਪ ਪ੍ਰਧਾਨ ਅਹੁਦੇ ‘ਤੇ ਵੀ ਰਹਿ ਚੁੱਕੀ ਹੈ। ਮੇਧਾ ਨੇ 1981 ਵਿਚ ਸਵਾਰਥਮੋਰ ਯੂਨੀਵਰਸਿਟੀ ਤੋਂ ਬੀਏ ਦੀ ਡਿਗਰੀ ਹਾਸਲ ਕੀਤੀ ਸੀ। ਯੂਨੀਵਰਸਿਟੀ ਦੀ ਪ੍ਰਧਾਨ ਐਮੀ ਗੁਟਮੈਨ ਨੇ ਕਿਹਾ ਕਿ ਨਵੀਂ ਜ਼ਿੰਮੇਵਾਰੀ ਮਿਲਣ ਪਿੱਛੋਂ ਵੀ ਉਹ ਡੀਏਆਰ ਦੀ ਸੀਨੀਅਰ ਮੈਂਬਰ ਬਣੀ ਰਹਿ ਕੇ ਸਹਿਯੋਗ ਕਰਦੀ ਰਹੇਗੀ