ਮੁੱਖ ਖਬਰਾਂ
Home / ਦੇਸ਼ ਵਿਦੇਸ਼ (page 16)

ਦੇਸ਼ ਵਿਦੇਸ਼

ਸ਼ਟਡਾਊਨ ਖਤਮ ਕਰਨ ਲਈ ਬਿੱਲ ਨੂੰ ਮਿਲੀ ਮਨਜ਼ੂਰੀ

ਵਾਸ਼ਿੰਗਟਨ-ਅਮਰੀਕੀ ਪ੍ਰਤੀਨਿਧੀ ਸਭਾ ਨੇ ਬਿੱਲ ਨੂੰ ਮਨਜ਼ੂਰੀ ਦਿੱਤੀ ਜਿਸ ਤੋਂ ਬਾਅਦ ਪਿਛਲੇ ਕਰੀਬ 15 ਦਿਨਾਂ ਤੋਂ ਜਾਰੀ ਸ਼ਟਡਾਊਨ ਖਤਮ ਹੋ ਗਿਆ ਹੈ। ਲੇਕਿਨ ਇਸ ਬਿੱਲ ਵਿਚ ਮੈਕਸਿਕੋ ਸਰਹੱਦ ‘ਤੇ ਕੰਧ ਬਣਾਉਣ ਲਈ ਕਿਸੇ ਵੀ ਤਰ੍ਹਾਂ ਦੇ ਫੰਡ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਹੈ। ਪ੍ਰਤੀਨਿਧੀ ਸਭਾ ਵਿਚ ਡੈਮੋਕਰੇਟਿਕ ਪਾਰਟੀ ਦਾ ਕਬਜ਼ਾ ਹੈ। ਇਸ ਬਿਲ ਦੇ ਪਾਸ ਹੋਣ ਤੋਂ ਬਾਅਦ ਸ਼ਟਡਾਊਨ ਖਤਮ ਹੋ ਜਾਵੇਗਾ। ਇਸ ਤੋਂ ਬਾਅਦ ਅਮਰੀਕੀ ਵਿਦੇਸ਼ ਵਿਭਾਗ, ਖੇਤੀਬਾੜੀ ਵਿਭਾਗ, ਵਿੱਤ ਵਿਭਾਗ ਸਮੇਤ ਕਈ ਹੋਰ ਵਿਭਾਗਾਂ ਦੇ ਲਈ 30 ਸਤੰਬਰ ਦੇ ਬਾਅਦ ਤੋਂ ਜ਼ਰੂਰੀ ਰਕਮ ਨੂੰ ਜਾਰੀ ਕੀਤਾ ਜਾਵੇਗਾ। ਅਮਰੀਕਾ ਵਿਚ ਵਿੱਤ ਸਾਲ ਸਤੰਬਰ ਵਿਚ ਖਤਮ ਹੁੰਦਾ ਹੈ।
ਵੋਟਿੰਗ ਤੋਂ ਪਹਿਲਾਂ ਵਾਈਟ ਹਾਊਸ ਵਲੋਂ ਕਿਹਾ ਗਿਆ ਸੀ ਕਿ ਰਾਸ਼ਟਰਪਤੀ ਟਰੰਪ ਦੇ ਸਲਾਹਕਾਰਾਂ ਵਲੋਂ ਵੀਟੋ ਦਾ ਪ੍ਰਸਤਾਵ ਦਿੱਤਾ ਗਿਆ ਹੈ। ਵਾਈਟ ਹਾਊਸ ਦੇ ਮੁਤਾਬਕ ਸਲਾਹਕਾਰਾਂ ਨੇ ਕਿਹਾ ਕਿ ਟਰੰਪ ਉਸ ਸਮੇਂ ਵੀਟੋ ਦਾ ਸਹਾਰਾ ਲੈਣ ਜੇਕਰ ਸੰਸਦ ਟਰੰਪ ਦੀ ਅਮਰੀਕਾ-ਮੈਕਸਿਕੋ ਸਰਹੱਦ ‘ਤੇ ਬਣਨ ਵਾਲੀ ਕੰਧ ਦੇ ਲਈ ਕਿਸੇ ਵੀ ਤਰ੍ਹਾਂ ਦਾ ਹੋਰ ਫੰਡ ਰਿਲੀਜ਼ ਕੀਤੇ ਬਿਨਾਂ ਬਿਲ ਨੂੰ ਪਾਸ ਕਰ ਦਿੰਦੀ ਹੈ। ਮੈਕਸਿਕੋ ਸਰਹੱਦੀ ਕੰਧ ਨੂੰ ਲੈ ਕੇ ਅਮਰੀਕਾ ਨੂੰ ਤੀਜੀ ਵਾਰ ਸ਼ਟਡਾਊਨ ਦਾ ਸਾਹਮਣਾ ਕਰਨਾ ਪਿਆ ਅਤੇ ਉਹ ਵੀ ਸਿਰਫ ਇੱਕ ਸਾਲ ਦੇ ਅੰਦਰ। ਟਰੰਪ ਨੇ ਇਸ ਹਾਲਾਤ ਦੇ ਲਈ ਡੈਮੋਕਰੇਟਿਕ ਪਾਰਟੀ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਸ਼ਟਡਾਊਨ ਦਾ ਸਭ ਤੋਂ ਜ਼ਿਆਦਾ ਖਮਿਆਜ਼ਾ ਸਰਕਾਰੀ ਕਰਮੀਆਂ ਨੂੰ ਭੁਗਤਣਾ ਪਿਆ। ਉਨ੍ਹਾਂ ਕ੍ਰਿਸਮਸ ਅਤੇ ਨਵਾਂ ਸਾਲ ਬਗੈਰ ਤਨਖਾਹ ਦੇ ਮਨਾਉਣ ਲਈ ਮਜਬੂਰ ਹੋਣਾ ਪਿਆ। ਸ਼ਟਡਾਊਨ ਦੇ ਕਾਰਨ ਸਰਕਾਰੀ ਸੰਸਥਾਵਾਂ ਦੇ ਕਰੀਬ ਅੱਠ ਲੱਖ ਮੁਲਾਜ਼ਮਾਂ ਨੂੰ ਛੁੱਟੀਆਂ ਦੇ ਸੀਜ਼ਨ ਵਿਚ ਤਨਖਾਹ ਨਹੀਂ ਮਿਲੀ।

ਟਰੰਪ ਨੇ ਮਾਰੇ ਗਏ ਭਾਰਤੀ ਮੂਲ ਦੇ ਪੁਲਿਸ ਅਧਿਕਾਰੀ ਦੇ ਪਰਿਵਾਰ ਨਾਲ ਮਿਲ ਕੇ ਅਫ਼ਸੋਸ ਜਤਾਇਆ

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਟਰੰਪ ਨੇ ਪਿਛਲੇ ਹਫ਼ਤੇ ਕੈਲੀਫੋਰਨੀਆ ਵਿਚ ਮਾਰੇ ਗਏ ਭਾਰਤੀ ਮੂਲ ਦੇ ਪੁਲਿਸ ਅਧਿਕਾਰੀ ਰੋਨਿਲ ‘ਰੋਨ’ ਸਿੰਘ ਦੇ ਘਰ ਵਾਲਿਆਂ ਅਤੇ ਸਾਥੀ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਰੋਨਿਲ ਸਿੰਘ ਦੀ ਹੱਤਿਆ ਕਥਿਤ ਤੌਰ ‘ਤੇ ਗੈਰ ਕਾਨੂੰਨੀ ਤੌਰ ‘ਤੇ ਰਹਿ ਰਹੇ ਵਿਅਕਤੀ ਨੇ ਗੋਲੀ ਮਾਰ ਕੇ ਕਰ ਦਿੱਤੀ ਸੀ। ਵਾਈਟ ਹਾਊਸ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਪੁਲਿਸ ਵਿਭਾਗ ਵਿਚ ਅਧਿਕਾਰੀ ਰੋਨਿਲ ਸਿੰਘ (33) 26 ਦਸੰਬਰ ਨੂੰ ਅਪਣੀ ਡਿਊਟੀ ‘ਤੇ ਤੈਨਾਤ ਸਨ, ਉਸੇ ਦਿਨ ਸਥਾਨਕ ਸਮੇਂ ਅਨੁਸਾਰ ਦੇਰ ਰਾਤ ਇੱਕ ਵਜੇ ਉਨ੍ਹਾਂ ਨੂੰ ਗੋਲੀ ਮਾਰੀ ਗਈ ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਵਾਈਟ ਹਾਊਸ ਦੇ ਪ੍ਰੈਸ ਸਕੱਤਰ ਸਾਰਾ ਸੈਂਡਰਸ ਨੇ ਕਿਹਾ, ਅੱਜ ਦੁਪਹਿਰ ਰਾਸ਼ਟਰਪੀ ਟਰੰਪ ਨੇ ਪੁਲਿਸ ਅਧਿਕਾਰੀ ਰੋਨਿਲ ਸਿੰਘ ਦੇ ਪਰਿਵਾਰ ਅਤੇ ਵਿਭਾਗ ਵਿਚ ਉਨ੍ਹਾਂ ਦੇ ਸਾਥੀ ਪੁਲਿਸ ਕਰਮੀਆਂ ਨਾਲ ਗੱਲਬਾਤ ਕੀਤੀ। ਰੋਨਿਲ ਜੁਲਾਈ 2011 ਵਿਚ ਪੁਲਿਸ ਵਿਭਾਗ ਵਿਚ ਸ਼ਾਮਲ ਹੋਏ ਸਨ। ਸੈਂਡਰਸ ਨੇ ਕਿਹਾ, ਰਾਸ਼ਟਰਪਤੀ ਨੇ ਦੇਸ਼ ਦੇ ਨਾਗਰਿਕਾਂ ਦੇ ਲਈ ਅਧਿਕਾਰੀ ਦੀ ਸੇਵਾਵਾਂ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਅਫ਼ਸੋਸ ਜਤਾਉਂਦੇ ਹੋਏ ਮਾਮਲੇ ਦੀ ਤੇਜ਼ੀ ਨਾਲ ਜਾਂਚ ਕਰਨ ਅਤੇ ਸ਼ੱਕੀ ਨੂੰ ਤੁਰੰਤ ਹਿਰਾਸਤ ਵਿਚ ਲੈਣ ਦਾ Îਨਿਰਦੇਸ਼ ਦਿਤਾ। ਉਨ੍ਹਾਂ ਨੇ ਕਿਹਾ, ਰਾਸ਼ਟਰਪਤੀ ਨੇ ਰੋÎਨਿਲ ਸਿੰਘ ਦੀ ਪਤਨੀ ਅਨਾਮਿਕਾ ‘ਮਿਕਾ’ ਚਾਂਦ ਸਿੰਘ, ਨਿਊਮੈਨ ਕੈਲੀਫੋਰਨੀਆ ਪੁਲਿਸ ਮੁਖੀ ਰੈਂਡੀ ਰਿਚਰਡਸਨ ਅਤੇ ਸਟੈਨਿਸਲਾਸ ਕਾਊਂਟੀ, ਕੈਲੀਫੋਰਨੀਆ ਦੇ ਸ਼ੈਰਿਫ ਐਡਮ ਨਾਲ ਫੋਨ ‘ਤੇ ਗੱਲਬਾਤ ਕੀਤੀ। ਕੈਲੀਫੋਰਨੀਆ ਪੁਲਿਸ ਨੇ ਇਸ ਮਾਮਲੇ ਵਿਚ ਮੈਕਸਿਕੋ ਤੋਂ ਆਏ ÎÎਇੱਕ ਗੈਰ ਕਾਨੂੰਨੀ ਪਰਵਾਸੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਦੀ ਪਛਾਣ 33 ਸਾਲਾ ਗੁਸਤਾਵ ਦੇ ਰੂਪ ਵਿਚ ਹੋਈ ਹੈ।

ਪਾਕਿਸਤਾਨ ਨਾਲ ਅਮਰੀਕਾ ਚਾਹੁੰਦੈ ਚੰਗੇ ਸਬੰਧ : ਟਰੰਪ

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਬੁਧਵਾਰ ਨੂੰ ਕਿਹਾ ਕਿ ਉਹ ਪਾਕਿਸਤਾਨ ਦੇ ਨਾਲ ਚੰਗੇ ਸਬੰਧ ਚਾਹੁੰਦੇ ਹਨ ਅਤੇ ਉਹ ਨਵੀਂ ਲੀਡਰਸ਼ਿਪ ਦੇ ਨਾਲ ਮੁਲਾਕਾਤ ਨੂੰ ਲੈ ਕੇ ਤਿਆਰ ਹਨ। ਟਰੰਪ ਨੇ ਬੈਠਕ ਵਿਚ ਅਪਣੇ ਮੰਤਰੀ ਮੰਡਲ ਸਹਿਯੋਗੀਆਂ ਨੂੰ ਦੱਸਿਆ ਕਿ ਉਨ੍ਹਾਂ ਨੇ ਪਾਕਿਸਤਾਨ ਨੂੰ ਮਿਲਣ ਵਾਲੀ 1.3 ਅਰਬ ਅਮਰੀਕੀ ਡਲਰ ਦੀ ਸਹਾਇਤਾ ਰਾਸ਼ੀ ਨੂੰ ਬੰਦ ਕਰ ਦਿੱਤਾ ਹੈ। ਕਿਉਂਕਿ ਇਹ ਦੱਖਣੀ ਏਸ਼ੀਆਈ ਦੇਸ਼ ਦੁਸ਼ਮਨਾਂ ਨੂੰ ਪਨਾਹ ਦਿੰਦਾ ਹੈ।
ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉਨ੍ਹਾਂ ਦੇ ਪ੍ਰਸ਼ਾਸਨ ਨੇ ਤਾਲਿਬਾਨ ਦੇ ਨਾਲ ਸ਼ਾਂਤੀ ਵਾਰਤਾ ਦੀ ਪਹਿਲ ਕੀਤੀ ਹੈ। ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਪਾਕਿਸਤਾਨ ਦੀ ਨਵੀਂ ਲੀਡਰਸ਼ਿਪ ਦੇ ਨਾਲ ਬਹੁਤ ਛੇਤੀ ਬੈਠਕ ਹੋਵੇਗੀ। ਇਸ ਤੋਂ ਪਹਿਲਾਂ, ਰਾਸ਼ਟਰਪਤੀ ਟਰੰਪ ਦੇ ਕਰੀਬੀ ਮੰਨੇ ਜਾਣ ਵਾਲੇ ਦੱਖਣੀ ਕੈਰੋਲਿਨਾ ਦੇ ਸੈਨੇਟਰ ਲਿੰਡਸੇ ਗ੍ਰਾਹਮ ਨੇ ਇੱਕ ਇੰਟਰਵਿਊ ਵਿਚ ਕਿਹਾ ਸੀ ਕਿ ਜੇਕਰ ਪਾਕਿਸਤਾਨ, ਤਾਲਿਬਾਨ ਨੂੰ ਵਾਰਤਾ ਦੀ ਮੇਜ ‘ਤੇ ਲਿਆਉਣ ਵਿਚ ਅਮਰੀਕਾ ਦੀ ਮਦਦ ਕਰਦਾ ਹੈ ਤਾਂ ਅਮਰੀਕਾ ਅੱਤਵਾਦ ਅਤੇ ਆਈਐਸ ਨਾਲ ਮੁਕਾਬਲਾ ਕਰਨ ‘ਤੇ Îਧਿਆਨ ਕੇਂਦਰਤ ਕਰ ਸਕੇਗਾ।
ਟਰੰਪ ਨੇ ਪਾਕਿਸਤਾਨ ‘ਤੇ ਅਮਰੀਕਾ ਦਾ ਸਾਥ ਨਹੀਂ ਦੇਣ ਦਾ ਦੋਸ਼ ਲਗਾਇਆ ਸੀ। ਟਰੰਪ ਨੇ ਕਿਹਾ, ਅਸੀਂ ਪਾਕਿਸਤਾਨ ਦੇ ਨਾਲ ਚੰਗਾ ਰਿਸ਼ਤਾ ਰੱਖਣਾ ਚਾਹੁੰਦੇ ਹਨ ਲੇਕਿਨ ਉਹ ਅਪਣੇ ਇੱਥੇ ਦੁਸ਼ਮਨਾਂ ਨੂੰ ਪਨਾਹ ਦਿੰਦੇ ਹਨ। ਉਹ ਦੁਸ਼ਮਨਾਂ ਦੀ ਦੇਖਭਾਲ ਕਰਦੇ ਹਨ। ਅਸੀਂ ਅਜਿਹਾ ਨਹੀਂ ਕਰ ਸਕਦੇ।

ਡੈਨਮਾਰਕ ਵਿਚ ਭਿਆਨਕ ਰੇਲ ਹਾਦਸਾ, 6 ਲੋਕਾਂ ਦੀ ਮੌਤ

ਡੈਨਮਾਰਕ-ਡੈਨਮਾਰਕ ਵਿਚ ਇੱਕ ਖੌਫਨਾਕ ਟਰੇਨ ਹਾਦਸੇ ਵਿਚ ਛੇ ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ, ਬੁਧਵਾਰ ਨੂੰ ਇੱਕ ਯਾਤਰੀ ਟਰੇਨ ਅਤੇ ਮਾਲ ਗੱਡੀ ਦੇ ਵਿਚ ਟੱਕਰ ਹੋ ਗਈ। ਇਹ ਹਾਦਸਾ ਡੈਨਮਾਰਕ ਦੇ ਦੋ ਮੁੱਖ ਟਾਪੂਆਂ ਨੂੰ ਜੋੜਨ ਵਾਲੇ ਪੁਲ ਦੇ ਨਜ਼ਦੀਕ ਹੋਇਆ। ਦੋਵੇਂ ਟਰੇਨਾਂ ਦੇ ਵਿਚ ਦੀ Îਇਹ ਟੱਕਰ ਇੰਨੀ ਭਿਆਨਕ ਸੀ ਕਿ ਟਰੇਨ ਦਾ ਡੱਬਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਯਾਤਰੀ ਟਰੇਨ ਕਰੀਬ 131 ਯਾਤਰੀਆਂ ਨੂੰ ਲੈ ਕੇ ਰਾਜਧਾਨੀ ਕੋਪੇਨਹੇਗਨ ਵੱਲ ਜਾ ਰਹੀ ਸੀ, ਜਦ ਉਸ ਦੀ ਟੱਕਰ ਮਾਲ ਗੱਡੀ ਨਾਲ ਹੋਈ। ਹਾਦਸੇ ਵਿਚ ਛੇ ਲੋਕਾਂ ਦੀ ਮੌਤ ਤੋਂ ਇਲਾਵਾ 16 ਲੋਕ ਬੁਰੀ ਤਰ੍ਹਾਂ ਫੱਟੜ ਹੋ ਗਏ। ਪੁਲਿਸ ਨੇ ਦੱਸਿਆ ਕਿ ਕਈ ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਹ ਹਾਦਸਾ ਸਵੇਰੇ ਕਰੀਬ ਸਾਢੇ ਸੱਤ ਵਜੇ ਹੋਇਆ। ਡੈਨਮਾਰਕ ਦੇ ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਹਾਦਸੇ ‘ਤੇ ਦੁੱਖ ਜਤਾਇਆ ਹੈ। ਉਨ੍ਹਾਂ ਨੇ ਲਿਖਿਆ, ਗਰੇਨ ਬੈਲਟ ਬ੍ਰਿਜ ‘ਤੇ ਹੋਏ ਟਰੇਨ ਹਾਦਸੇ ਵਿਚ ਕਈ ਲੋਕਾਂ ਦੀ ਮੌਤ ਹੋ ਗਈ ਜਦ ਕਿ ਕਈ ਜ਼ਖਮੀ ਦੱਸੇ ਜਾ ਰਹੇ ਹਨ। ਇਸ ਹਾਦਸੇ ਨੇ ਸਾਨੂੰ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਹਾਦਸੇ ਤੋ ਬਾਅਦ ਬ੍ਰਿਜ ਨੂੰ ਬੰਦ ਕਰ ਦਿੱਤਾ ਗਿਆ ਹੈ। ਹਾਲਾਂਕਿ ਦੋਵੇਂ ਪਾਸੇ ਤੋਂ ਆਉਣ ਵਾਲੇ ਕਾਰ ਟਰੈਫਿਕ ਨੂੰ ਮੁੜ ਚਾਲੂ ਕਰ ਦਿੱਤਾ ਗਿਆ।

ਵਾਈਟ ਹਾਊਸ ਨੇ ਸ਼ਟਡਾਊਨ ਖਤਮ ਕਰਨ ਦਾ ਮਤਾ ਕੀਤਾ ਖਾਰਜ

ਵਾਸ਼ਿੰਗਟਨ-ਅਮਰੀਕਾ ਵਿਚ ਜਾਰੀ ਸ਼ਟਡਾਊਨ ਨੂੰ ਖਤਮ ਕਰਨ ਦਾ ਵਿਰੋਧੀ ਡੈਮੋਕਰੇਟਿਕ ਦਾ ਮਤਾ ਵਾਈਟ ਹਾਊਸ ਨੇ ਖਾਰਜ ਕਰ ਦਿੱਤਾ ਹੈ। ਵਾਈਟ ਹਾਊਸ ਨੇ ਕਿਹਾ ਕਿ ਮੈਕਸਿਕੋ ਸਰਹੱਦ ‘ਤੇ ਕੰਧ ਬਣਾਉਣ ਲਈ ਬਜਟ ਨੂੰ ਮਨਜ਼ੂਰੀ ਦਿੱਤੇ ਬਿਨਾਂ ਸ਼ਟਡਾਊਨ ਖਤਮ ਕਰਨ ਦਾ ਕੋਈ ਵੀ ਮਤਾ ਮੰਨਿਆ ਨਹੀਂ ਜਾਵੇਗਾ। ਮੱਧਕਾਲੀ ਚੋਣਾਂ ਪਿੱਛੋਂ ਅਮਰੀਕੀ ਸੰਸਦ ਦੇ ਹੇਠਲੇ ਸਦਨ ਵਿਚ ਬਹੁਮਤ ਵਿਚ ਆਈ ਡੈਮੋਕਰੇਟ ਪਾਰਟੀ ਵਲੋਂ ਸਪੀਕਰ ਦੇ ਅਹੁਦੇ ਲਈ ਨਾਮਜ਼ਦ ਨੈਂਸੀ ਪੈਲੋਸੀ ਨੇ ਸ਼ਟਡਾਊਨ ਖਤਮ ਕਰਨ ਲਈ ਅੰਦਰੂਨੀ ਸੁਰੱਖਿਆ ਵਿਭਾਗ ਨੂੰ ਛੱਡ ਕੇ ਹੋਰ ਸਰਕਾਰੀ ਏਜੰਸੀਆਂ ਲਈ ਸਤੰਬਰ ਤੱਕ ਦਾ ਬਜਟ ਅਲਾਟ ਕਰਨ ਦਾ ਮਤਾ ਪੇਸ਼ ਕੀਤਾ ਸੀ। ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਇਕ ਹੋਰ ਬਿੱਲ ਲਿਆ ਕੇ ਡੀਐਚਐਸ ਦੀ ਫੰਡਿੰਗ ਨੂੰ ਅੱਠ ਫਰਵਰੀ ਤੱਕ ਵਧਾ ਦੇਣਾ ਚਾਹੀਦਾ ਹੈ। ਮੈਕਸਿਕੋ ਸਰਹੱਦ ‘ਤੇ ਕੰਧ ਬਣਾਉਣ ਦਾ ਅਪਣਾ ਚੋਣ ਵਾਅਦਾ ਪੂਰਾ ਕਰਨ ਲਈ ਰਾਸ਼ਟਰਪਤੀ ਟਰੰਪ ਨੇ ਸੰਸਦ ਤੋਂ 5.7 ਅਰਬ ਡਾਲਰ ਦੇ ਬਜਟ ਦੀ ਮੰਗ ਕੀਤੀ ਸੀ। ਇਸ ‘ਤੇ ਸਹਿਮਤੀ ਨਾ ਬਣ ਸਕਣ ਕਾਰਨ ਅਮਰੀਕਾ ਵਿਚ ਮਾਮੂਲੀ ਸ਼ਟਡਾਊਨ ਚਲ ਰਿਹਾ ਹੈ। ਜਿਸ ਕਾਰਨ ਕਰੀਬ 8 ਲੱਖ ਮੁਲਾਜ਼ਮ ਪ੍ਰਭਾਵਤ ਹਨ।

ਪਾਕਿਸਤਾਨ ਲਈ ਬੇਹੱਦ ਆਧੁਨਿਕ ਜੰਗੀ ਬੇੜਾ ਬਣਾ ਰਿਹਾ ਚੀਨ

ਬੀਜਿੰਗ-ਚੀਨ ਆਪਣੇ ਮਿੱਤਰ ਦੇਸ਼ ਪਾਕਿਸਤਾਨ ਲਈ ਬੇਹੱਦ ਆਧੁਨਿਕ ਜੰਗੀ ਬੇੜਾ ਬਣਾਇਆ ਹੈ। ਰਣਨੀਤਕ ਤੌਰ ‘ਤੇ ਮਹੱਤਵਪੂਰਨ ਹਿੰਦ ਮਹਾਂਗਾਸਰ ਵਿੱਚ ਤਾਕਤ ਦਾ ਸੰਤੁਲਨ ਯਕੀਨੀ ਕਰਨ ਲਈ ਦੋਵਾਂ ਦੇਸ਼ਾਂ ਦਰਮਿਆਨ ਵੱਡਾ ਦੋ-ਪੱਖੀ ਹਥਿਆਰ ਸਮਝੌਤਾ ਹੋਇਆ ਸੀ ਤੇ ਪਾਕਿਸਤਾਨ ਨੇ ਚੀਨ ਤੋਂ ਇਸ ਤਰ੍ਹਾਂ ਦੇ ਚਾਰ ਅਤਿ ਆਧੁਨਿਕ ਜੰਗੀ ਬੇੜੇ ਖਰੀਦਣ ਦਾ ਐਲਾਨ ਕੀਤਾ ਸੀ, ਇਹ ਵੀ ਇੰਨ੍ਹਾਂ ਵਿੱਚੋਂ ਇੱਕ ਹੈ।
ਚੀਨ ਦੇ ਅਖ਼ਬਾਰ ‘ਚਾਈਨਾ ਡੇਲੀ’ ਮੁਤਾਬਕ ਇਹ ਜੰਗੀ ਬੇੜੇ ਆਧੁਨਿਕ ਖੋਜੀ ਤੇ ਹਥਿਆਰ ਪ੍ਰਣਾਲੀ ਨਾਲ ਲੈਸ ਹੋਵੇਗਾ। ਇਹ ਜੰਗੀ ਬੇੜੇ, ਪਣਡੁੱਬੀਆਂ ਦੇ ਟਾਕਰੇ ਦੇ ਸਮਰੱਥ ਹੋਣਗੇ ਅਤੇ ਹਵਾ ਰੱਖਿਆ ਵੀ ਕਰ ਸਕਣਗੇ। ਪਾਕਿਸਤਾਨ ਨੂੰ ਦਿੱਤੇ ਜਾਣ ਵਾਲੇ ਇਨ੍ਹਾਂ ਜੰਗੀ ਬੇੜਿਆਂ ਦਾ ਨਿਰਮਾਣ ਸ਼ੰਘਾਈ ਸਥਿਤ ਹੁੰਦੋਂਗ-ਝੋਂਗਹੁਆ ਕਾਰਖਾਨੇ ਵਿੱਚ ਕੀਤਾ ਜਾ ਰਿਹਾ ਹੈ।
ਚੀਨ ਨੂੰ ਪਾਕਿਸਤਾਨ ਦਾ ਸਦਾਬਹਾਰ ਮਿੱਤਰ ਕਿਹਾ ਜਾਂਦਾ ਹੈ ਕਿਉਂਕਿ ਉਹ ਪਾਕਿਸਤਾਨ ਨੂੰ ਹਥਿਆਰਾਂ ਦੀ ਕਮੀ ਪੂਰੀ ਕਰਨ ਵਾਲਾ ਸਭ ਤੋਂ ਵੱਡਾ ਦੇਸ਼ ਹੈ। ਦੋਵੇਂ ਦੇਸ਼ ਸੰਯੁਕਤ ਰੂਪ ਵਿੱਚ ਜੇਐਫ-ਥੰਡਰ ਦਾ ਨਿਰਮਾਣ ਕਰ ਰਹੇ ਹਨ ਜੋ ਇਕਹਿਰੇ ਇੰਜਣ ਵਾਲਾ ਲੜਾਕੂ ਜਹਾਜ਼ ਹੈ। ਹਾਲਾਂਕਿ ਅਮਰੀਕਾ ਵੱਲੋਂ ਲੜਾਕੂ ਜਹਾਜ਼ਾਂ ਬਾਰੇ ਖੁਲਾਸੇ ਬਾਰੇ ਪਾਕਿਸਤਾਨ ਦੇ ਕੈਬਨਿਟ ਮੰਤਰੀ ਮੁਹੰਮਦ ਫੈਜ਼ਲਲ ਤੇ ਚੀਨ ਵੱਲੋਂ ਖੰਡਨ ਕੀਤਾ ਗਿਆ ਹੈ।

ਟਰੰਪ ਨੇ ਹਿੰਦ-ਪ੍ਰਸ਼ਾਂਤ ਖਿੱਤੇ ’ਚ ਭਾਰਤ ਨਾਲ ਮਜ਼ਬੂਤ ਸਬੰਧਾਂ ਵਾਲੇ ਬਿੱਲ ’ਤੇ ਸਹੀ ਪਾਈ

ਵਾਸ਼ਿੰਗਟਨ-ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਹਿੰਦ-ਪ੍ਰਸ਼ਾਂਤ ਖਿੱਤੇ ਵਿਚ ਭਾਰਤ ਨਾਲ ਬਹੁਪੱਖੀ ਸਬੰਧਾਂ ਦੀ ਮਜ਼ਬੂਤੀ ਅਤੇ ਖਿੱਤੇ ਵਿਚ ਆਪਣੀ ਅਗਵਾਈ ਮਜ਼ਬੂਤ ਕਰਨ ਲਈ ਇੱਕ ਬਿੱਲ ’ਤੇ ਸਹੀ ਪਾਈ। ਉਨ੍ਹਾਂ ਚੀਨ ਦੀਆਂ ਗਤੀਵਿਧੀਆਂ ਨੂੰ ਨਿਯਮ-ਆਧਾਰਿਤ ਕੌਮਾਂਤਰੀ ਪ੍ਰਣਾਲੀ ਨੂੰ ਕਮਜ਼ੋਰ ਬਣਾਉਣ ਵਾਲਾ ਦੱਸਿਆ। ਭਾਰਤ-ਪ੍ਰਸ਼ਾਂਤ ਖਿੱਤੇ ਵਿਚ ਸ਼ਾਂਤੀ ਅਤੇ ਸੁਰੱਖਿਆ ਨੂੁੰ ਹੱਲਾਸ਼ੇਰੀ ਦੇਣ ਵਿਚ ਅਮਰੀਕਾ ਅਤੇ ਭਾਰਤ ਵਿਚਾਲੇ ਕੂਟਨੀਤਕ ਸਾਂਝ ਦੀ ਮਹੱਤਵਪੂਰਨ ਭੂਮਿਕਾ ਨੂੰ ਸਵੀਕਾਰ ਕਰਦਿਆਂ ਬਿੱਲ ਦੀ ਧਾਰਾ 2014 ਦੋਵਾਂ ਮੁਲਕਾਂ ਵਿਚ ਕੂਟਨੀਤਕ, ਆਰਥਿਕ ਅਤੇ ਸੁਰੱਖਿਆ ਸਬੰਧਾਂ ਨੂੰ ਮਜ਼ਬੂਤ ਅਤੇ ਵਿਆਪਕ ਬਣਾਉਂਦੀ ਹੈ। ਬਿਆਨ ਵਿਚ ਟਰੰਪ ਨੇ ਅਮਰੀਕਾ ਦੀ ਤਾਕਤ ਅਤੇ ਸੁਰੱਖਿਆ ਨੂੰ ਬਣਾਈ ਰੱਖਣ ਵਿਚ ਕਾਂਗਰਸ ਦਾ ਉਦੇਸ਼ ਸਾਂਝਾ ਕੀਤਾ ਪਰ ਬਾਹਰੀ, ਫ਼ੌਜੀ ਅਤੇ ਵਿਦੇਸ਼ੀ ਮਾਮਲਿਆਂ ਵਿਚ ਅਮਰੀਕਾ ਦੀ ਨੀਤੀ ਨੂੰ ਨਿਰਧਾਰਿਤ ਕਰਨ ਜਾਂ ਕੌਮਾਂਤਰੀ ਸਹਿਯੋਗੀਆਂ ਨਾਲ ਕੁਝ ਕੂਟਨੀਤਕ ਪਹਿਲ ਕਰਨ ਲਈ ਕਾਰਜਕਾਰੀ ਸ਼ਾਖਾ ਦੀ ਜ਼ਰੂਰਤ ਸਬੰਧੀ ਕਾਂਗਰਸ ਦੀਆਂ ਸਿਫਾਰਸ਼ਾਂ ਨੂੰ ਮੰਨਣ ਦੀ ਗਾਰੰਟੀ ਨਹੀਂ ਦਿੱਤੀ।
ਐਕਟ 2005 ਦੇ ‘ਯੂਐਸ-ਇੰਡੀਆ ਡਿਫੈਂਸ ਰਿਲੇਸ਼ਨਸ਼ਿਪ’, ‘ਡਿਫੈਂਸ ਟੈਕਨਾਲੋਜੀ ਐਂਡ ਟਰੇਡ ਇਨੀਸ਼ੀਏਟਿਵ’ (2012) ਦੀ ਨਵੀਂ ਰੂਪਰੇਖਾ, ਹਿੰਦ- ਪ੍ਰਸ਼ਾਂਤ ਅਤੇ ਹਿੰਦ ਮਹਾਸਾਗਰ ਖਿੱਤੇ ਲਈ 2015 ਦੇ ਸੰਯੁਕਤ ਕੂਟਨੀਤਕ ਦ੍ਰਿਸ਼ਟੀਕੋਣ ਅਤੇ ਸਾਂਝੇਦਾਰੀ ਰਾਹੀਂ ਖੁਸ਼ਹਾਲੀ ਉੱਤੇ 2017 ਦੇ ਸਾਂਝੇ ਦ੍ਰਿਸ਼ਟੀਕੋਣ ਦੀ ਪ੍ਰਤੀਬੱਧਤਾ ਨੂੰ ਦਹੁਰਾਉਂਦਾ ਹੈ।

ਮਿਸ ਅਫ਼ਰੀਕਾ ਦੇ ਵਾਲਾਂ ‘ਚ ਲੱਗੀ ਅੱਗ

ਮਿਸ ਅਫ਼ਰੀਕਾ 2018 ਦਾ ਅੰਤ ਦਾਖ਼ੀ ਦੁਖਦਾਈ ਰਿਹਾ। ਦਰਅਸਲ ਮਿਸ ਅਫ਼ਰੀਕਾ 2018 ਡੋਰਕਾਸ ਕਸਿੰਦੇ ਦੇ ਵਾਲਾਂ ‘ਚ ਸਟੇਜ ‘ਤੇ ਅਚਾਨਕ ਅੱਗ ਲੱਗ ਗਈ। ਦਰਅਸਲ ਸਟ੍ਰੇਅ ਸਪਾਰਕ ਦੀ ਵਜ੍ਹਾ ਨਾਲ ਵਾਲਾਂ ਚ ਅੱਗ ਲੱਗੀ ਸੀ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਉਸਨੂੰ ਕ੍ਰਾਊਨ ਪਹਿਨਾਇਆ ਜਾ ਰਿਹਾ ਸੀ।
ਨਾਈਜ਼ੀਰੀਆ ‘ਚ ਹੋ ਰਹੇ ਇਸ ਈਵੈਂਟ ਦੇ ਇਸ ਹਾਦਸੇ ਦੀ ਸੋਸ਼ਲ ਮੀਡੀਆ ਤੇ ਇਹ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ। ਕਸਿੰਦੇ ਆਪਣੀ ਮੁਕਾਬਲੇਬਾਜ਼ ਨੂੰ ਗਲਵੱਕੜੀ ਪਾ ਰਹੀ ਸੀ ਕਿ ਉਸ ਸਮੇਂ ਅਚਾਨਕ ਉਸ ਦੇ ਵਾਲਾਂ ਨੂੰ ਅੱਗ ਲੱਗ ਗਈ। ਹਾਲਾਂਕਿ ਲੋਕਾਂ ਨੇ ਮੌਕੇ ਤੇ ਅੱਗ ਬੁਭਾ ਦਿੱਤੀ। ਇਸ ਹਾਦਸੇ ਕਾਰਨ ਜਸ਼ਨ ਨੂੰ ਕੁਝ ਸਮੇਂ ਲਈ ਰੋਕ ਦਿੱਤਾ ਗਿਆ।

ਚੀਨ ਦਾ ਤਿਬੱਤ ਵਿਚ ਸੈਟੇਲਾਈਨਟ ਟ੍ਰੈਕਿੰਗ ਸੈਂਟਰ, ਭਾਰਤ ਦਾ ਛੇਤੀ ਹੀ ਭੂਟਾਨ ‘ਚ ਹੋਵੇਗਾ

ਬੀਜਿੰਗ-ਚੀਨ ਨੂੰ ਕਾਉਂਟਰ ਕਰਨ ਲਈ ਭਾਰਤ ਨੇ ਇਕ ਵੱਡਾ ਰਣਨੀਤਕ ਕਦਮ ਚੁੱਕਿਆ ਹੈ। ਗੁਆਂਢੀ ਮੁਲਕ ਭੂਟਾਨ ਵਿਚ ਭਾਰਤ ਇਕ ਸੈਟੇਲਾਈਟ ਟ੍ਰੈਕਿੰਗ ਐਂਡ ਡਾਟਾ ਰਿਸੈਪਸ਼ਨ ਸੈਂਟਰ ਸਥਾਪਿਤ ਕਰ ਰਿਹਾ ਹੈ। ਇਹ ਕੋਈ ਆਮ ਸੈਂਟਰ ਨਹੀਂ ਸਗੋਂ ਖੇਤਰ ਵਿਚ ਚੀਨ ਵੱਲੋਂ ਸਥਾਪਿਤ ਅਜਿਹੀ ਹੀ ਇਕ ਫਸਿਲਟੀ ਦੇ ਮੁਕਾਬਲੇ ਭਾਰਤ ਦਾ ਰਣਨੀਤਕ ਜਵਾਬ ਹੈ। ਇਸ ਮਾਮਲੇ ਵਿਚ ਜਾਣਕਾਰੀ ਰੱਖਣ ਵਾਲੇ ਅਧਿਕਾਰੀਆਂ ਨੇ ਦੱਸਿਆ ਕਿ ਭਾਰਤੀ ਪੁਲਾੜ ਖੋਜ ਕੇਂਦਰ ( ਇਸਰੋ ) ਦਾ ਭੂਟਾਨ ਵਿਚ ਗਰਾਉਂਡ ਸਟੇਸ਼ਨ ਰਣਨੀਤਕ ਸੰਪਤੀ ਦੇ ਤੌਰ ‘ਤੇ ਦੇਸ਼ ਦੀ ਤਾਕਤ ਨੂੰ ਦੁਗਣਾ ਵਧਾ ਦੇਵੇਗਾ।
ਸੱਭ ਤੋਂ ਖ਼ਾਸ ਗੱਲ ਇਸ ਦੀ ਭਾਰਤ ਅਤੇ ਚੀਨ ਵਿਚਕਾਰ ਲੋਕੇਸ਼ਨ ਹੈ। ਦੱਸ ਦਈਏ ਕਿ ਚੀਨ ਨੇ ਭਾਰਤ ਦੇ ਨਾਲ ਲਗਦੀ ਸਰਹੱਦ ਭਾਵ ਕਿ ਅਸਲ ਕੰਟਰੋਲ ਲਾਈਨ ਤੋਂ 125 ਕਿਮੀ ਦੀ ਦੂਰੀ ‘ਤੇ ਤਿਬੱਤ ਦੇ ਨਗਾਰੀ ਵਿਚ ਇਕ ਆਧੁਨਿਕ ਸੈਟੇਲਾਈਟ ਟ੍ਰੈਕਿੰਗ ਸੈਂਟਰ ਅਤੇ ਐਸਟਰੋਨੋਮਿਕਲ ਓਬਜ਼ਰਵੇਟਰੀ ਸਥਾਪਿਤ ਕਰ ਰੱਖੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਤਿਬੱਤ ਵਿਚ ਇਹ ਸਹੂਲਤ ਇੰਨੀ ਆਧੁਨਿਕ ਹੈ ਕਿ ਭਾਰਤੀ ਸੈਟੇਲਾਈਟਾਂ ਨੂੰ ਟ੍ਰੈਕ ਕਰਨ ਦੇ ਨਾਲ ਹੀ ਇਹ ਉਹਨਾਂ ਨੂੰ ਬਲਾਇੰਡ ( ਅਜਿਹਾ ਕਰ ਦੇਵੇ ਕਿ ਜਿਸ ਨਾਲ ਕੁਝ ਵੀ ਦਿਖਾਈ ਨਾ ਦੇਵੇ) ਵੀ ਕਰ ਸਕਦੀ ਹੈ। ਹੁਣ ਇਸਰੋ ਦਾ ਭੂਟਾਨ ਵਿਚ ਗਰਾਉਂਡ ਸਟੇਸ਼ਨ ਨਾ ਸਿਰਫ ਹਿਮਾਲਿਆ ਦੇਸ਼ ਨੂੰ ਸਾਊਥ ਏਸ਼ੀਆ ਸੈਟੇਲਾਈਟ ਦਾ ਲਾਭ ਪਹੁੰਚਾਉਣ ਦੇ ਲਈ ਸਥਾਪਿਤ ਕੀਤਾ ਗਿਆ ਹੈ ਸਗੋਂ ਤਿਬੱਤ ਵਿਚ ਚੀਨ ਦੇ ਸਟੇਸ਼ਨ ਦੇ ਮੁਕਾਬਲੇ ਸਤੁੰਲਨ ਬਣਾਉਣ ਲਈ ਭਾਰਤ ਦਾ ਜਵਾਬ ਵੀ ਹੈ। ਡੋਕਲੋਮ ਗਤਿਰੋਧ ਨੂੰ ਮੁੱਖ ਰੱਖਦੇ ਹੋਏ ਭਾਰਤ ਦੀ ਇਹ ਰਣਨੀਤਕ ਮਹੱਤਵਪੂਰਨ ਹੈ ਜਦ ਭਾਰਤ, ਭੂਟਾਨ ਅਤੇ ਚੀਨ ਦੇ ਟ੍ਰਾਈ-ਜੰਕਸ਼ਨ ‘ਤੇ ਚੀਨੀ ਫ਼ੌਜੀਆਂ ਨੇ ਸੜਕ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਭਾਰਤੀ ਫ਼ੌਜੀਆਂ ਨੇ ਇਸ ਦਾ ਵਿਰੋਧ ਕੀਤਾ ਅਤੇ 72 ਦਿਨਾਂ ਵਿਚ ਡੋਕਲਾਮ ਵਿਚ ਚੀਨ ਦੀ ਪੀਪਲਸ ਲਿਬਰੇਸ਼ਨ ਫ਼ੌਜ ਦੇ ਸਾਹਮਣੇ ਡਟੇ ਰਹੇ। ਪਿਛਲੇ ਹਫਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭੂਟਾਨ ਵਿਚ ਇਸਰੋ ਦੇ ਗਰਾਉਂਡ ਸਟੇਸ਼ਨ ਦਾ ਕੰਮ ਛੇਤੀ ਹੀ ਪੂਰਾ ਹੋ ਜਾਵੇਗਾ।

ਗੋਲੀਬੰਦੀ ਦੀ ਉਲੰਘਣਾ : ਪਾਕਿਸਤਾਨ ਵਲੋਂ ਭਾਰਤੀ ਸਫ਼ੀਰ ਤਲਬ

ਇਸਲਾਮਾਬਾਦ-ਪਾਕਿਸਤਾਨ ਨੇ ਭਾਰਤ ਦੇ ਕਾਰਜਕਾਰੀ ਉਪ ਰਾਜਦੂਤ ਨੂੰ ਤਲਬ ਕੀਤਾ ਹੈ ਅਤੇ ਕੰਟਰੋਲ ਰੇਖਾ ‘ਤੇ ਕਥਿਤ ਤੌਰ ‘ਤੇ ਬਿਨਾਂ ਉਕਸਾਵੇ ਭਾਰਤੀ ਫ਼ੌਜੀਆਂ ਦੁਆਰਾ ਕੀਤੀ ਗਈ ਗੋਲੀਬੰਦੀ ਦੀ ਉਲੰਘਣ ਦੀ ਨਿਖੇਧੀ ਕੀਤੀ। ਦਰਅਸਲ, ਪਾਕਿਸਤਾਨ ਮੁਤਾਬਕ ਸੋਮਵਾਰ ਨੂੰ ਵਾਪਰੀ ਇਸ ਘਟਨਾ ਵਿਚ ਇਕ ਔਰਤ ਦੀ ਮੌਤ ਹੋ ਗਈ ਅਤੇ ਸੱਤ ਹੋਰ ਜ਼ਖ਼ਮੀ ਹੋ ਗਏ। ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਬਿਆਨ ਰਾਹੀਂ ਕਿਹਾ, ‘ਮੁਹੰਮਦ ਫ਼ੈਸਲ ਨੇ ਭਾਰਤੀ ਰਾਜਦੂਤ ਨੂੰ ਤਲਬ ਕੀਤਾ ਹੈ ਅਤੇ ਭਾਰਤੀ ਬਲਾਂ ਦੁਆਰਾ ਕੰਟਰੋਲ ਰੇਖਾ ‘ਤੇ 31 ਦਸੰਬਰ ਨੂੰ ਬਗ਼ੈਰ ਉਕਸਾਵੇ ਕੀਤੀ ਗਈ ਗੋਲੀਬੰਦੀ ਦੀ ਉਲੰਘਣਾ ਦੀ ਨਿਖੇਧੀ ਕੀਤੀ।’
ਬਿਆਨ ਵਿਚ ਕਿਹਾ ਗਿਆ ਹੈ ਕਿ ਸੋਮਵਾਰ ਨੂੰ ਕੰਟਰੋਲ ਰੇਖਾ ‘ਤੇ ਸ਼ਾਹਕੋਟ ਸੈਕਟਰ ਵਿਚ ਹੋਈ ਫ਼ਾਇਰਿੰਗ ਵਿਚ ਆਸੀਆ ਬੀਬੀ ਨਾਮ ਦੀ ਔਰਤ ਦੀ ਮੌਤ ਹੋ ਗਈ ਅਤੇ ਸੱਤ ਹੋਰ ਜ਼ਖ਼ਮੀ ਹੋ ਗਏ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਕੰਟਰੋਲ ਰੇਖਾ ਅਤੇ ‘ਵਰਕਿੰਗ ਬਾਊਂਡਰੀ’ ‘ਤੇ ਭਾਰਤੀ ਬਲ ਗ਼ੈਰਫ਼ੌਜੀ ਨਾਗਰਿਕਾਂ ਦੀ ਆਬਾਦੀ ਵਾਲੇ ਇਲਾਕਿਆਂ ਨੂੰ ਲਗਾਤਾਰ ਨਿਸ਼ਾਨਾ ਬਣਾ ਰਹੇ ਹਨ। ਵਿਦੇਸ਼ ਮੰਤਰਾਲੇ ਨੇ ਦੋਸ਼ ਲਾਇਆ ਕਿ 2018 ਵਿਚ ਭਾਰਤੀ ਫ਼ੌਜ ਨੇ ਐਲਓਸੀ ਅਤੇ ਵਰਕਿੰਗ ਬਾਊਂਡਰੀ ‘ਤੇ 2350 ਵਾਰ ਗੋਲੀਬੰਦੀ ਦੀ ਉਲੰਘਣਾ ਕੀਤੀ ਜਿਸ ਵਿਚ 36 ਨਾਗਰਿਕਾਂ ਦੀ ਮੌਤ ਹੋ ਗਈ ਜਦਕਿ 142 ਹੋਰ ਜ਼ਖ਼ਮੀ ਹੋ ਗਏ।