ਮੁੱਖ ਖਬਰਾਂ
Home / ਦੇਸ਼ ਵਿਦੇਸ਼ (page 15)

ਦੇਸ਼ ਵਿਦੇਸ਼

ਚੀਨ ਦੇ ਰਾਸ਼ਟਰਪਤੀ ਚਿਨਫਿੰਗ ਨੇ ਚੀਨੀ ਫ਼ੌਜ ਨੂੰ ਯੁੱਧ ਦੀਆਂ ਤਿਆਰੀਆਂ ਕਰਨ ਦੇ ਦਿਤੇ ਆਦੇਸ਼

ਪੇਈਚਿੰਗ- ਅਮਰੀਕਾ ਦੇ ਨਾਲ ਟ੍ਰੇਡ ਵਾਰ ਅਤੇ ਦੱਖਣੀ ਚੀਨ ਸਾਗਰ ਵਿਚ ਜਦੋਂ ਵੀ ਤਣਾਅ ਵਧਾਉਣ ਵਾਲੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਇਸ ਦੇ ਨਾਲ ਹੀ ਚੀਨ ਦੇ ਰਾਸ਼ਟਰਪਤੀ ਸ਼ੀ ਚਿਨਫਿੰਗ ਨੇ ਫ਼ੌਜ ਨੂੰ ਯੁੱਧ ਦੀਆਂ ਤਿਆਰੀਆਂ ਕਰਨ ਦਾ ਆਦੇਸ਼ ਦਿਤਾ ਹੈ। ਸੂਤਰਾਂ ਮੁਤਾਬਿਕ ਚਿਨਪਿੰਗ ਨੇ ਚੀਨ ਦੇ ਸਾਹਮਣੇ ਵਧਦੀਆਂ ਚੁਣੌਤੀਆਂ ਦਾ ਹਵਾਲਾ ਦਿੰਦੇ ਹੋਏ ਪੀਐਲਏ (ਪੀਪਲਜ਼ ਲਿਬਰੇਸ਼ਨ ਆਰਮੀ) ਨੂੰ ਕ੍ਰਾਇਸਿਸ ਅਵੇਅਰਨੈਸ ਅਤੇ ਯੁੱਧ ਸੰਬੰਧੀ ਗਤਿਵਿਧੀਆਂ ਨੂੰ ਵਧਾਉਣ ਦਾ ਆਦੇਸ਼ ਦਿਤਾ ਹੈ।
ਇਸ ਤੋਂ ਇਲਾਵਾ ਇਸ ਸਾਲ ਪੀਪਲਜ਼ ਰਿਪਬਲਿਕ ਆਫ਼ ਚਾਈਨਾ ਦੀ ਸਥਾਪਨਾ ਦੀ 70ਵੀਂ ਸਾਲਾਨਾ ਸਮਾਰੋਹ ਨੂੰ ਮਨਾਉਣ ਦੇ ਲਈ ਚੀਨ ਥਿਆਨਮਨ ਚੌਂਕ ਉਤੇ ਪਰੇਡ ਦੇ ਜ਼ਰੀਏ ਅਪਣੀ ਫ਼ੌਜ ਤਾਕਤ ਦਾ ਵੀ ਪ੍ਰਦਰਸ਼ਨ ਕਰੇਗਾ। ਪਰੇਡ ਵਿਚ ਪੀਐਲਏ ਦੀ ਯੁੱਧ ਤਾਕਤ ਦਾ ਮੁਆਇਨਾ ਵੀ ਕੀਤਾ ਜਾਵੇਗਾ। ਰਿਪੋਰਟ ਮੁਤਬਿਕ ਚਿਨਫਿੰਗ ਨੇ ਸ਼ੁਕਰਵਾਰ ਨੂੰ ਸੈਂਟਰਲ ਮਿਲਟਰੀ ਕਮਿਸ਼ਨ ਦੀ ਬੈਠਕ ਵਿਚ ਪੀਐਲਏ ਨੂੰ ਯੁੱਧ ਦੀਆਂ ਤਿਆਰੀਆਂ ਕਰਨ ਨੂੰ ਕਿਹਾ। ਚੀਨੀ ਰਾਸ਼ਟਰਪਤੀ ਨੇ ਕਿਹਾ, ਦੁਨੀਆਂ ਇਸ ਸਮੇਂ ਵੱਡੇ ਬਦਲਾਅ ਦੇ ਅਜਿਹੇ ਦੌਰ ਵਿਚੋਂ ਗੁਜ਼ਰ ਰਹੀ ਹੈ, ਜੋ 100 ਸਾਲਾ ਵਿਚ ਘੱਟ ਨਹੀਂ ਹੋਈ।
ਚੀਨ ਦੇ ਕੋਲ ਹੁਣ ਵੀ ਵਿਕਾਸ ਦੇ ਲਈ ਮਹੱਤਵਪੂਰਨ ਰਣਨੀਤਕ ਮੌਕੇ ਹਨ। ਚਿਨਫਿੰਗ ਨੇ ਪੀਐਲਏ ਨੂੰ ਕਿਹਾ ਕਿ ਬਹੁਤ ਪ੍ਰੇਸਾਨੀਆਂ ਅਤੇ ਚੁਣੌਤੀਆਂ ਵਧ ਰਹੀਆਂ ਹਨ। ਜਿਸ ਦਾ ਸਾਹਮਣਾ ਕਰਨ ਦੇ ਲਈ ਯੁੱਧ ਦੀਆਂ ਤਿਆਰੀਆਂ ਜ਼ਰੂਰੀ ਹਨ। ਰਿਪੋਰਟ ਮੁਤਾਬਿਕ ਚੀਨੀ ਰਾਸ਼ਟਰਪਤੀ ਨ ਸੀਐਮਸੀ ਬੇਠਕ ਵਿਚ ਕਿਹਾ ਕਿ ਸਾਰੀਆਂ ਆਰਮਡ ਫੋਰਸਜ਼ ਨੂੰ ਪ੍ਰੇਸ਼ਾਨੀਆਂ, ਸੰਕਟਾਂ ਅਤੇ ਯੁੱਧ ਦੇ ਬਾਰੇ ‘ਚ ਜਾਗਰੂਕਤਾ ਵਧਾਉਣੀ ਹੋਵੇਗੀ ਕਿ ਪਾਰਟੀ ਅਤੇ ਲੋਕਾਂ ਦੁਆਰਾ ਦਿਤੇ ਗਏ ਕੰਮਾਂ ਨੂੰ ਪੂਰਾ ਕਰਨ ਲਈ ਯੁੱਧ ਦੀਆਂ ਤਿਆਰੀਆਂ ਲਈ ਠੋਸ ਯਤਨ ਕਰਨੇ ਹੋਣਗੇ।

ਕਰਤਾਰਪੁਰ ਲਾਂਘੇ ਪਿੱਛੋਂ ਇਮਰਾਨ ਖ਼ਾਨ ਦਾ ਹੋਰ ਵੱਡਾ ਕਦਮ, ਪਾਕਿ ’ਚ ਪ੍ਰਚੀਨ ਮੰਦਰ ਨੂੰ ਵਿਸ਼ੇਸ਼ ਰੁਤਬਾ

ਪੇਸ਼ਾਵਰ-ਪੱਛਮ-ਉੱਤਰ ਪਾਕਿਸਤਾਨ ਵਿੱਚ ਖੈਬਰ ਪਖਤੂਨਵਾ ਸਰਕਾਰ ਨੇ ਪੇਸ਼ਾਵਰ ਵਿੱਚ ਸਥਿਤ ਪ੍ਰਾਚੀਨ ਹਿੰਦੂ ਧਾਰਮਕ ਸਥਾਨ ‘ਪੰਜ ਤੀਰਥ’ ਨੂੰ ਕੌਮੀ ਵਿਰਾਸਤ ਐਲਾਨ ਦਿੱਤਾ ਹੈ। ਇੱਥੇ ਸਥਿਤ ਪੰਜ ਸਰੋਵਰ ਕਰਕੇ ਇਸ ਦਾ ਨਾਂ ਪੰਜ ਤੀਰਥ ਪਿਆ ਸੀ। ਇਸ ਦੇ ਇਲਾਵਾ ਇੱਥੇ ਮੰਦਰ ਤੇ ਖਜੂਰ ਦੇ ਰੁੱਖਾਂ ਵਾਲਾ ਬਾਗ ਵੀ ਹੈ। ਹੁਣ ਇਸ ਸਥਾਨ ਦੇ ਪੰਜੇ ਸਰੋਵਰ ਚਾਚਾ ਯੁਨੂਸ ਪਾਰਕ ਤੇ ਖੈਬਰ ਪਖ਼ਤੂਨਵਾ ਚੈਂਬਰ ਆਫ਼ ਕਾਮਰਸ ਐਂਡ ਇੰਡਰਸਟ੍ਰੀ ਦੇ ਦਾਇਰੇ ਵਿੱਚ ਆਉਂਦਾ ਹੈ।
ਖੈਬਰ ਪਖਤੂਨਖਵਾ ਪੁਰਾਤੱਤਵ ਅਤੇ ਮਿਊਜ਼ੀਅਮ ਡਾਇਰੈਕਟੋਰੇਟ ਦੁਆਰਾ ਨੋਟੀਫਿਕੇਸ਼ਨ ਜਾਰੀ ਕਰਕੇ ਕੇਪੀ ਐਂਟੀਕੁਇਟੀਜ਼ ਐਕਟ 2016 ਦੇ ਤਹਿਤ ਪੰਜ ਤੀਰਥ ਪਾਰਕ ਨੂੰ ਵਿਰਾਸਤੀ ਸਥਾਨ ਐਲਾਨਿਆ ਗਿਆ ਹੈ। ਸਰਕਾਰ ਨੇ ਇਸ ਇਤਿਹਾਸਕ ਸਥਾਨ ਨੂੰ ਨੁਕਸਾਨ ਪਹੁੰਚਾਉਣ ਵਾਲੇ ਦੋਸ਼ੀ ਨੂੰ 20 ਲੱਖ ਰੁਪਏ ਦਾ ਜੁਰਮਾਨਾ ਅਤੇ ਪੰਜ ਸਾਲ ਦੀ ਸਜ਼ਾ ਦਾ ਵੀ ਐਲਾਨ ਕੀਤਾ ਹੈ।
ਕਿਹਾ ਜਾਂਦਾ ਹੈ ਕਿ ਇਹ ਸਥਾਨ ਮਹਾਂਭਾਰਤਕਾਲੀਨ ਰਾਜਾ ਪਾਂਡੂ ਨਾਲ ਸਬੰਧਤ ਹੈ। ਉਹ ਇਸ ਖੇਤਰ ਨਾਲ ਸਬੰਧ ਰੱਖਦੇ ਸੀ। ਇਨ੍ਹਾਂ ਸਰੋਵਰਾਂ ਵਿੱਚ ਇਸ਼ਨਾਨ ਲਈ ਹਿੰਦੂ ਕੱਤਕ ਮਹੀਨੇ ਵਿੱਚ ਇੱਥੇ ਆਉਂਦੇ ਹਨ ਤੇ ਖਜੂਰ ਦੇ ਰੁੱਖਾਂ ਹੇਠਾਂ ਦੋ ਦਿਨਾਂ ਤਕ ਪੂਜਾ ਕਰਦੇ ਹਨ। 1747 ਵਿੱਚ ਅਫ਼ਗ਼ਾਨ ਦੂਰਾਨੀ ਰਾਜਵੰਸ਼ ਦੇ ਸ਼ਾਸਨਕਾਲ ਦੌਰਾਨ ਇਹ ਸਥਾਨ ਤਬਾਹ ਹੋ ਗਿਆ ਸੀ। ਹਾਲਾਂਕਿ 1834 ਵਿੱਚ ਸਿੱਖ ਸ਼ਾਸਨ ਦੌਰਾਨ ਸਥਾਨਕ ਹਿੰਦੂਆਂ ਨੇ ਇਸ ਦਾ ਪੁਨਰ ਨਿਰਮਾਣ ਕਰਵਾਇਆ ਤੇ ਦੁਬਾਰਾ ਇੱਥੇ ਪੂਜਾ ਕਰਨੀ ਸ਼ੁਰੂ ਕੀਤੀ।

ਅਮਰੀਕੀ ਪ੍ਰਤੀਨਿਧੀ ਸਭਾ ਦੀ ਸਪੀਕਰ ਬਣੀ ਡੈਮੋਕਰੇਟਿਕ ਪਾਰਟੀ ਦੀ ਸਾਂਸਦ ਨੈਂਸੀ ਪੇਲੋਸੀ

ਵਾਸ਼ਿੰਗਟਨ-ਅਮਰੀਕਾ ਦੇ ਕੈਲੀਫੋਰਨੀਆ ਤੋਂ ਡੈਮੋਕਰੇਟਿਕ ਪਾਰਟੀ ਦੀ ਸਾਂਸਦ ਨੈਂਸੀ ਪੇਲੋਸੀ ਨੂੰ ਅਮਰੀਕਾ ਦੀ ਪ੍ਰਤੀਨਿਧੀ ਸਭਾ ਦੀ ਸਪੀਕਰ ਚੁਣਿਆ ਗਿਆ ਹੈ। ਇਸ ਅਹੁਦੇ ‘ਤੇ ਪੁੱਜਣ ਦੇ ਨਾਲ ਹੀ ਉਹ ਅਮਰੀਕਾ ਦੀ ਸਭ ਤੋਂ ਤਾਕਤਵਰ ਮਹਿਲਾ ਬਣ ਗਈ ਹੈ। ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਤੋਂ ਬਾਅਦ ਅਮਰੀਕਾ ਦੀ ਤੀਜੀ ਸਭ ਤੋਂ ਤਾਕਤਵਰ ਸ਼ਖਸੀਅਤ ਵੀ ਬਣ ਗਈ ਹੈ।
ਅਮਰੀਕਾ ਵਿਚ ਹਾਲ ਹੀ ਵਿਚ ਹੋਈ ਮੱਧਕਾਲੀ ਚੋਣਾਂ ਤੋਂ ਬਾਅਦ ਹੇਠਲੇ ਸਦਨ ਯਾਨੀ ਕਿ ਹਾਊਸ ਆਫ਼ ਰਿਪ੍ਰਜ਼ੈਂਟੇਟਿਵ ਵਿਚ ਡੈਮੋਕਰੇਟਿਕ ਪਾਰਟੀ ਬਹੁਮਤ ਵਿਚ ਆ ਗਈ ਹੈ। ਨੈਂਸੀ ਦੀ ਜਿੱਤ ਅਜਿਹੇ ਸਮੇਂ ਹੋਈ ਹੈ ਜਦ ਰਾਸ਼ਟਰਪਤੀ ਟਰੰਪ ਦੇ ਮੈਕਸਿਕੋ ਦੀ ਸਰਹੱਦ ‘ਤੇ ਕੰਧ ਬਣਾਉਣ ਨੂੰ ਲੈ ਕੇ ਫੰਡ ਦੀ ਮੰਗ ‘ਤੇ ਅਮਰੀਕਾ ਵਿਚ ਲਗਭਗ ਸ਼ਟਡਾਊਨ ਵਾਲੇ ਹਾਲਾਤ ਹਨ। 78 ਸਾਲਾ ਨੈਂਸੀ, ਟਰੰਪ ਦੀ ਕੰਧ ਬਣਾਉਣ ਵਾਲੀ ਯੋਜਨਾ ਦੇ ਖ਼ਿਲਾਫ਼ ਹਨ।
ਉਨ੍ਹਾਂ ਕਿਹਾ ਮੈਨੂੰ ਮਾਣ ਹੈ ਕਿ ਮੈਂ ਸੰਸਦ ਦੇ ਇਸ ਸਦਨ ਦੀ ਸਪੀਕਰ ਬਣਾਈ ਗਈ ਹਾਂ। ਇਹ ਸਾਲ ਅਮਰੀਕਾ ਵਿਚ ਮਹਿਲਾਵਾਂ ਨੂੰ ਮਿਲੇ ਵੋਟ ਦੇ ਅਧਿਕਾਰ ਦਾ 100ਵਾਂ ਸਾਲ ਹੈ। ਸਦਨ ਵਿਚ 100 ਤੋਂ ਜ਼ਿਆਦਾ ਮਹਿਲਾ ਸਾਂਸਦ ਹਨ, ਜਿਨ੍ਹਾਂ ਵਿਚ ਦੇਸ਼ ਦੀ ਸੇਵਾ ਕਰਨ ਦੀ ਕਾਬਲੀਅਤ ਹੈ। ਇਹ ਗਿਣਤੀ ਅਮਰੀਕੀ ਲੋਕਤੰਤਰ ਦੇ ਇਤਿਹਾਸ ਵਿਚ ਸਭ ਤੋਂ ਜ਼ਿਆਦਾ ਹੈ।
ਨੈਂਸੀ ਪੇਲੋਸੀ ਹੁਣ ਨਾ ਸਿਰਫ ਸਪੀਕਰ ਹੈ ਬਲਕਿ ਅਮਰੀਕੀ ਸੰਸਦ ਵਿਚ ਵਿਰੋਧੀ ਧਿਰ ਦੀ ਅਗਵਾਈ ਵੀ ਕਰੇਗੀ। ਅਮਰੀਕਾ ਦੀ ਰਾਜਨੀਤੀ ਵਿਚ ਉਨ੍ਹਾਂ ਦਾ ਸਫਰ ਅਸਾਧਾਰਣ ਹੈ। ਸਾਲ 2007 ਵਿਚ ਉਹ ਕੁਝ ਸਮੇਂ ਦੇ ਲਈ ਸਪੀਕਰ ਰਹੀ ਸੀ। ਇਸ ਦੇ ਨਾਲ ਹੀ ਉਹ ਸਾਲ 2018 ਦੀ ਮੱਧਕਾਲੀ ਚੋਣਾਂ ਵਿਚ ਡੈਮੋਕਰੇਟਿਕ ਪਾਰਟੀ ਦੀ ਰਣਨੀਤੀਕਾਰ ਵੀ ਰਹੀ। ਨੈਂਸੀ ਹਮੇਸ਼ਾ ਤੋਂ ਰਿਪਬਲਿਕਨ ਪਾਰਟੀ ਦੇ ਨਿਸ਼ਾਨੇ ‘ਤੇ ਰਹੀ ਹੈ। ਉਨ੍ਹਾਂ ‘ਤੇ ਬਿਹਤਰ ਸਪੀਕਰ ਨਾ ਹੋਣ ਦੇ ਦੋਸ਼ ਲੱਗਦੇ ਰਹੇ। ਨੈਂਸੀ ਦਾ ਬਚਪਨ ਪੂਰਵੀ ਅਮਰੀਕਾ ਦੇ ਮੈਰੀਲੈਂਡ ਸੂਬੇ ਦੇ ਬਾਲਟੀਮੋਰ ਸ਼ਹਿਰ ਵਿਚ ਬੀਤਿਆ। ਉਨ੍ਹਾਂ ਦੇ ਪਿਤਾ ਇਸ ਸ਼ਹਿਰ ਦੇ ਮੇਅਰ ਰਹੇ।

ਸ਼ਟਡਾਊਨ ਖਤਮ ਕਰਨ ਲਈ ਬਿੱਲ ਨੂੰ ਮਿਲੀ ਮਨਜ਼ੂਰੀ

ਵਾਸ਼ਿੰਗਟਨ-ਅਮਰੀਕੀ ਪ੍ਰਤੀਨਿਧੀ ਸਭਾ ਨੇ ਬਿੱਲ ਨੂੰ ਮਨਜ਼ੂਰੀ ਦਿੱਤੀ ਜਿਸ ਤੋਂ ਬਾਅਦ ਪਿਛਲੇ ਕਰੀਬ 15 ਦਿਨਾਂ ਤੋਂ ਜਾਰੀ ਸ਼ਟਡਾਊਨ ਖਤਮ ਹੋ ਗਿਆ ਹੈ। ਲੇਕਿਨ ਇਸ ਬਿੱਲ ਵਿਚ ਮੈਕਸਿਕੋ ਸਰਹੱਦ ‘ਤੇ ਕੰਧ ਬਣਾਉਣ ਲਈ ਕਿਸੇ ਵੀ ਤਰ੍ਹਾਂ ਦੇ ਫੰਡ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਹੈ। ਪ੍ਰਤੀਨਿਧੀ ਸਭਾ ਵਿਚ ਡੈਮੋਕਰੇਟਿਕ ਪਾਰਟੀ ਦਾ ਕਬਜ਼ਾ ਹੈ। ਇਸ ਬਿਲ ਦੇ ਪਾਸ ਹੋਣ ਤੋਂ ਬਾਅਦ ਸ਼ਟਡਾਊਨ ਖਤਮ ਹੋ ਜਾਵੇਗਾ। ਇਸ ਤੋਂ ਬਾਅਦ ਅਮਰੀਕੀ ਵਿਦੇਸ਼ ਵਿਭਾਗ, ਖੇਤੀਬਾੜੀ ਵਿਭਾਗ, ਵਿੱਤ ਵਿਭਾਗ ਸਮੇਤ ਕਈ ਹੋਰ ਵਿਭਾਗਾਂ ਦੇ ਲਈ 30 ਸਤੰਬਰ ਦੇ ਬਾਅਦ ਤੋਂ ਜ਼ਰੂਰੀ ਰਕਮ ਨੂੰ ਜਾਰੀ ਕੀਤਾ ਜਾਵੇਗਾ। ਅਮਰੀਕਾ ਵਿਚ ਵਿੱਤ ਸਾਲ ਸਤੰਬਰ ਵਿਚ ਖਤਮ ਹੁੰਦਾ ਹੈ।
ਵੋਟਿੰਗ ਤੋਂ ਪਹਿਲਾਂ ਵਾਈਟ ਹਾਊਸ ਵਲੋਂ ਕਿਹਾ ਗਿਆ ਸੀ ਕਿ ਰਾਸ਼ਟਰਪਤੀ ਟਰੰਪ ਦੇ ਸਲਾਹਕਾਰਾਂ ਵਲੋਂ ਵੀਟੋ ਦਾ ਪ੍ਰਸਤਾਵ ਦਿੱਤਾ ਗਿਆ ਹੈ। ਵਾਈਟ ਹਾਊਸ ਦੇ ਮੁਤਾਬਕ ਸਲਾਹਕਾਰਾਂ ਨੇ ਕਿਹਾ ਕਿ ਟਰੰਪ ਉਸ ਸਮੇਂ ਵੀਟੋ ਦਾ ਸਹਾਰਾ ਲੈਣ ਜੇਕਰ ਸੰਸਦ ਟਰੰਪ ਦੀ ਅਮਰੀਕਾ-ਮੈਕਸਿਕੋ ਸਰਹੱਦ ‘ਤੇ ਬਣਨ ਵਾਲੀ ਕੰਧ ਦੇ ਲਈ ਕਿਸੇ ਵੀ ਤਰ੍ਹਾਂ ਦਾ ਹੋਰ ਫੰਡ ਰਿਲੀਜ਼ ਕੀਤੇ ਬਿਨਾਂ ਬਿਲ ਨੂੰ ਪਾਸ ਕਰ ਦਿੰਦੀ ਹੈ। ਮੈਕਸਿਕੋ ਸਰਹੱਦੀ ਕੰਧ ਨੂੰ ਲੈ ਕੇ ਅਮਰੀਕਾ ਨੂੰ ਤੀਜੀ ਵਾਰ ਸ਼ਟਡਾਊਨ ਦਾ ਸਾਹਮਣਾ ਕਰਨਾ ਪਿਆ ਅਤੇ ਉਹ ਵੀ ਸਿਰਫ ਇੱਕ ਸਾਲ ਦੇ ਅੰਦਰ। ਟਰੰਪ ਨੇ ਇਸ ਹਾਲਾਤ ਦੇ ਲਈ ਡੈਮੋਕਰੇਟਿਕ ਪਾਰਟੀ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਸ਼ਟਡਾਊਨ ਦਾ ਸਭ ਤੋਂ ਜ਼ਿਆਦਾ ਖਮਿਆਜ਼ਾ ਸਰਕਾਰੀ ਕਰਮੀਆਂ ਨੂੰ ਭੁਗਤਣਾ ਪਿਆ। ਉਨ੍ਹਾਂ ਕ੍ਰਿਸਮਸ ਅਤੇ ਨਵਾਂ ਸਾਲ ਬਗੈਰ ਤਨਖਾਹ ਦੇ ਮਨਾਉਣ ਲਈ ਮਜਬੂਰ ਹੋਣਾ ਪਿਆ। ਸ਼ਟਡਾਊਨ ਦੇ ਕਾਰਨ ਸਰਕਾਰੀ ਸੰਸਥਾਵਾਂ ਦੇ ਕਰੀਬ ਅੱਠ ਲੱਖ ਮੁਲਾਜ਼ਮਾਂ ਨੂੰ ਛੁੱਟੀਆਂ ਦੇ ਸੀਜ਼ਨ ਵਿਚ ਤਨਖਾਹ ਨਹੀਂ ਮਿਲੀ।

ਟਰੰਪ ਨੇ ਮਾਰੇ ਗਏ ਭਾਰਤੀ ਮੂਲ ਦੇ ਪੁਲਿਸ ਅਧਿਕਾਰੀ ਦੇ ਪਰਿਵਾਰ ਨਾਲ ਮਿਲ ਕੇ ਅਫ਼ਸੋਸ ਜਤਾਇਆ

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਟਰੰਪ ਨੇ ਪਿਛਲੇ ਹਫ਼ਤੇ ਕੈਲੀਫੋਰਨੀਆ ਵਿਚ ਮਾਰੇ ਗਏ ਭਾਰਤੀ ਮੂਲ ਦੇ ਪੁਲਿਸ ਅਧਿਕਾਰੀ ਰੋਨਿਲ ‘ਰੋਨ’ ਸਿੰਘ ਦੇ ਘਰ ਵਾਲਿਆਂ ਅਤੇ ਸਾਥੀ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਰੋਨਿਲ ਸਿੰਘ ਦੀ ਹੱਤਿਆ ਕਥਿਤ ਤੌਰ ‘ਤੇ ਗੈਰ ਕਾਨੂੰਨੀ ਤੌਰ ‘ਤੇ ਰਹਿ ਰਹੇ ਵਿਅਕਤੀ ਨੇ ਗੋਲੀ ਮਾਰ ਕੇ ਕਰ ਦਿੱਤੀ ਸੀ। ਵਾਈਟ ਹਾਊਸ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਪੁਲਿਸ ਵਿਭਾਗ ਵਿਚ ਅਧਿਕਾਰੀ ਰੋਨਿਲ ਸਿੰਘ (33) 26 ਦਸੰਬਰ ਨੂੰ ਅਪਣੀ ਡਿਊਟੀ ‘ਤੇ ਤੈਨਾਤ ਸਨ, ਉਸੇ ਦਿਨ ਸਥਾਨਕ ਸਮੇਂ ਅਨੁਸਾਰ ਦੇਰ ਰਾਤ ਇੱਕ ਵਜੇ ਉਨ੍ਹਾਂ ਨੂੰ ਗੋਲੀ ਮਾਰੀ ਗਈ ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਵਾਈਟ ਹਾਊਸ ਦੇ ਪ੍ਰੈਸ ਸਕੱਤਰ ਸਾਰਾ ਸੈਂਡਰਸ ਨੇ ਕਿਹਾ, ਅੱਜ ਦੁਪਹਿਰ ਰਾਸ਼ਟਰਪੀ ਟਰੰਪ ਨੇ ਪੁਲਿਸ ਅਧਿਕਾਰੀ ਰੋਨਿਲ ਸਿੰਘ ਦੇ ਪਰਿਵਾਰ ਅਤੇ ਵਿਭਾਗ ਵਿਚ ਉਨ੍ਹਾਂ ਦੇ ਸਾਥੀ ਪੁਲਿਸ ਕਰਮੀਆਂ ਨਾਲ ਗੱਲਬਾਤ ਕੀਤੀ। ਰੋਨਿਲ ਜੁਲਾਈ 2011 ਵਿਚ ਪੁਲਿਸ ਵਿਭਾਗ ਵਿਚ ਸ਼ਾਮਲ ਹੋਏ ਸਨ। ਸੈਂਡਰਸ ਨੇ ਕਿਹਾ, ਰਾਸ਼ਟਰਪਤੀ ਨੇ ਦੇਸ਼ ਦੇ ਨਾਗਰਿਕਾਂ ਦੇ ਲਈ ਅਧਿਕਾਰੀ ਦੀ ਸੇਵਾਵਾਂ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਅਫ਼ਸੋਸ ਜਤਾਉਂਦੇ ਹੋਏ ਮਾਮਲੇ ਦੀ ਤੇਜ਼ੀ ਨਾਲ ਜਾਂਚ ਕਰਨ ਅਤੇ ਸ਼ੱਕੀ ਨੂੰ ਤੁਰੰਤ ਹਿਰਾਸਤ ਵਿਚ ਲੈਣ ਦਾ Îਨਿਰਦੇਸ਼ ਦਿਤਾ। ਉਨ੍ਹਾਂ ਨੇ ਕਿਹਾ, ਰਾਸ਼ਟਰਪਤੀ ਨੇ ਰੋÎਨਿਲ ਸਿੰਘ ਦੀ ਪਤਨੀ ਅਨਾਮਿਕਾ ‘ਮਿਕਾ’ ਚਾਂਦ ਸਿੰਘ, ਨਿਊਮੈਨ ਕੈਲੀਫੋਰਨੀਆ ਪੁਲਿਸ ਮੁਖੀ ਰੈਂਡੀ ਰਿਚਰਡਸਨ ਅਤੇ ਸਟੈਨਿਸਲਾਸ ਕਾਊਂਟੀ, ਕੈਲੀਫੋਰਨੀਆ ਦੇ ਸ਼ੈਰਿਫ ਐਡਮ ਨਾਲ ਫੋਨ ‘ਤੇ ਗੱਲਬਾਤ ਕੀਤੀ। ਕੈਲੀਫੋਰਨੀਆ ਪੁਲਿਸ ਨੇ ਇਸ ਮਾਮਲੇ ਵਿਚ ਮੈਕਸਿਕੋ ਤੋਂ ਆਏ ÎÎਇੱਕ ਗੈਰ ਕਾਨੂੰਨੀ ਪਰਵਾਸੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਦੀ ਪਛਾਣ 33 ਸਾਲਾ ਗੁਸਤਾਵ ਦੇ ਰੂਪ ਵਿਚ ਹੋਈ ਹੈ।

ਪਾਕਿਸਤਾਨ ਨਾਲ ਅਮਰੀਕਾ ਚਾਹੁੰਦੈ ਚੰਗੇ ਸਬੰਧ : ਟਰੰਪ

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਬੁਧਵਾਰ ਨੂੰ ਕਿਹਾ ਕਿ ਉਹ ਪਾਕਿਸਤਾਨ ਦੇ ਨਾਲ ਚੰਗੇ ਸਬੰਧ ਚਾਹੁੰਦੇ ਹਨ ਅਤੇ ਉਹ ਨਵੀਂ ਲੀਡਰਸ਼ਿਪ ਦੇ ਨਾਲ ਮੁਲਾਕਾਤ ਨੂੰ ਲੈ ਕੇ ਤਿਆਰ ਹਨ। ਟਰੰਪ ਨੇ ਬੈਠਕ ਵਿਚ ਅਪਣੇ ਮੰਤਰੀ ਮੰਡਲ ਸਹਿਯੋਗੀਆਂ ਨੂੰ ਦੱਸਿਆ ਕਿ ਉਨ੍ਹਾਂ ਨੇ ਪਾਕਿਸਤਾਨ ਨੂੰ ਮਿਲਣ ਵਾਲੀ 1.3 ਅਰਬ ਅਮਰੀਕੀ ਡਲਰ ਦੀ ਸਹਾਇਤਾ ਰਾਸ਼ੀ ਨੂੰ ਬੰਦ ਕਰ ਦਿੱਤਾ ਹੈ। ਕਿਉਂਕਿ ਇਹ ਦੱਖਣੀ ਏਸ਼ੀਆਈ ਦੇਸ਼ ਦੁਸ਼ਮਨਾਂ ਨੂੰ ਪਨਾਹ ਦਿੰਦਾ ਹੈ।
ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉਨ੍ਹਾਂ ਦੇ ਪ੍ਰਸ਼ਾਸਨ ਨੇ ਤਾਲਿਬਾਨ ਦੇ ਨਾਲ ਸ਼ਾਂਤੀ ਵਾਰਤਾ ਦੀ ਪਹਿਲ ਕੀਤੀ ਹੈ। ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਪਾਕਿਸਤਾਨ ਦੀ ਨਵੀਂ ਲੀਡਰਸ਼ਿਪ ਦੇ ਨਾਲ ਬਹੁਤ ਛੇਤੀ ਬੈਠਕ ਹੋਵੇਗੀ। ਇਸ ਤੋਂ ਪਹਿਲਾਂ, ਰਾਸ਼ਟਰਪਤੀ ਟਰੰਪ ਦੇ ਕਰੀਬੀ ਮੰਨੇ ਜਾਣ ਵਾਲੇ ਦੱਖਣੀ ਕੈਰੋਲਿਨਾ ਦੇ ਸੈਨੇਟਰ ਲਿੰਡਸੇ ਗ੍ਰਾਹਮ ਨੇ ਇੱਕ ਇੰਟਰਵਿਊ ਵਿਚ ਕਿਹਾ ਸੀ ਕਿ ਜੇਕਰ ਪਾਕਿਸਤਾਨ, ਤਾਲਿਬਾਨ ਨੂੰ ਵਾਰਤਾ ਦੀ ਮੇਜ ‘ਤੇ ਲਿਆਉਣ ਵਿਚ ਅਮਰੀਕਾ ਦੀ ਮਦਦ ਕਰਦਾ ਹੈ ਤਾਂ ਅਮਰੀਕਾ ਅੱਤਵਾਦ ਅਤੇ ਆਈਐਸ ਨਾਲ ਮੁਕਾਬਲਾ ਕਰਨ ‘ਤੇ Îਧਿਆਨ ਕੇਂਦਰਤ ਕਰ ਸਕੇਗਾ।
ਟਰੰਪ ਨੇ ਪਾਕਿਸਤਾਨ ‘ਤੇ ਅਮਰੀਕਾ ਦਾ ਸਾਥ ਨਹੀਂ ਦੇਣ ਦਾ ਦੋਸ਼ ਲਗਾਇਆ ਸੀ। ਟਰੰਪ ਨੇ ਕਿਹਾ, ਅਸੀਂ ਪਾਕਿਸਤਾਨ ਦੇ ਨਾਲ ਚੰਗਾ ਰਿਸ਼ਤਾ ਰੱਖਣਾ ਚਾਹੁੰਦੇ ਹਨ ਲੇਕਿਨ ਉਹ ਅਪਣੇ ਇੱਥੇ ਦੁਸ਼ਮਨਾਂ ਨੂੰ ਪਨਾਹ ਦਿੰਦੇ ਹਨ। ਉਹ ਦੁਸ਼ਮਨਾਂ ਦੀ ਦੇਖਭਾਲ ਕਰਦੇ ਹਨ। ਅਸੀਂ ਅਜਿਹਾ ਨਹੀਂ ਕਰ ਸਕਦੇ।

ਡੈਨਮਾਰਕ ਵਿਚ ਭਿਆਨਕ ਰੇਲ ਹਾਦਸਾ, 6 ਲੋਕਾਂ ਦੀ ਮੌਤ

ਡੈਨਮਾਰਕ-ਡੈਨਮਾਰਕ ਵਿਚ ਇੱਕ ਖੌਫਨਾਕ ਟਰੇਨ ਹਾਦਸੇ ਵਿਚ ਛੇ ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ, ਬੁਧਵਾਰ ਨੂੰ ਇੱਕ ਯਾਤਰੀ ਟਰੇਨ ਅਤੇ ਮਾਲ ਗੱਡੀ ਦੇ ਵਿਚ ਟੱਕਰ ਹੋ ਗਈ। ਇਹ ਹਾਦਸਾ ਡੈਨਮਾਰਕ ਦੇ ਦੋ ਮੁੱਖ ਟਾਪੂਆਂ ਨੂੰ ਜੋੜਨ ਵਾਲੇ ਪੁਲ ਦੇ ਨਜ਼ਦੀਕ ਹੋਇਆ। ਦੋਵੇਂ ਟਰੇਨਾਂ ਦੇ ਵਿਚ ਦੀ Îਇਹ ਟੱਕਰ ਇੰਨੀ ਭਿਆਨਕ ਸੀ ਕਿ ਟਰੇਨ ਦਾ ਡੱਬਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਯਾਤਰੀ ਟਰੇਨ ਕਰੀਬ 131 ਯਾਤਰੀਆਂ ਨੂੰ ਲੈ ਕੇ ਰਾਜਧਾਨੀ ਕੋਪੇਨਹੇਗਨ ਵੱਲ ਜਾ ਰਹੀ ਸੀ, ਜਦ ਉਸ ਦੀ ਟੱਕਰ ਮਾਲ ਗੱਡੀ ਨਾਲ ਹੋਈ। ਹਾਦਸੇ ਵਿਚ ਛੇ ਲੋਕਾਂ ਦੀ ਮੌਤ ਤੋਂ ਇਲਾਵਾ 16 ਲੋਕ ਬੁਰੀ ਤਰ੍ਹਾਂ ਫੱਟੜ ਹੋ ਗਏ। ਪੁਲਿਸ ਨੇ ਦੱਸਿਆ ਕਿ ਕਈ ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਹ ਹਾਦਸਾ ਸਵੇਰੇ ਕਰੀਬ ਸਾਢੇ ਸੱਤ ਵਜੇ ਹੋਇਆ। ਡੈਨਮਾਰਕ ਦੇ ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਹਾਦਸੇ ‘ਤੇ ਦੁੱਖ ਜਤਾਇਆ ਹੈ। ਉਨ੍ਹਾਂ ਨੇ ਲਿਖਿਆ, ਗਰੇਨ ਬੈਲਟ ਬ੍ਰਿਜ ‘ਤੇ ਹੋਏ ਟਰੇਨ ਹਾਦਸੇ ਵਿਚ ਕਈ ਲੋਕਾਂ ਦੀ ਮੌਤ ਹੋ ਗਈ ਜਦ ਕਿ ਕਈ ਜ਼ਖਮੀ ਦੱਸੇ ਜਾ ਰਹੇ ਹਨ। ਇਸ ਹਾਦਸੇ ਨੇ ਸਾਨੂੰ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਹਾਦਸੇ ਤੋ ਬਾਅਦ ਬ੍ਰਿਜ ਨੂੰ ਬੰਦ ਕਰ ਦਿੱਤਾ ਗਿਆ ਹੈ। ਹਾਲਾਂਕਿ ਦੋਵੇਂ ਪਾਸੇ ਤੋਂ ਆਉਣ ਵਾਲੇ ਕਾਰ ਟਰੈਫਿਕ ਨੂੰ ਮੁੜ ਚਾਲੂ ਕਰ ਦਿੱਤਾ ਗਿਆ।

ਵਾਈਟ ਹਾਊਸ ਨੇ ਸ਼ਟਡਾਊਨ ਖਤਮ ਕਰਨ ਦਾ ਮਤਾ ਕੀਤਾ ਖਾਰਜ

ਵਾਸ਼ਿੰਗਟਨ-ਅਮਰੀਕਾ ਵਿਚ ਜਾਰੀ ਸ਼ਟਡਾਊਨ ਨੂੰ ਖਤਮ ਕਰਨ ਦਾ ਵਿਰੋਧੀ ਡੈਮੋਕਰੇਟਿਕ ਦਾ ਮਤਾ ਵਾਈਟ ਹਾਊਸ ਨੇ ਖਾਰਜ ਕਰ ਦਿੱਤਾ ਹੈ। ਵਾਈਟ ਹਾਊਸ ਨੇ ਕਿਹਾ ਕਿ ਮੈਕਸਿਕੋ ਸਰਹੱਦ ‘ਤੇ ਕੰਧ ਬਣਾਉਣ ਲਈ ਬਜਟ ਨੂੰ ਮਨਜ਼ੂਰੀ ਦਿੱਤੇ ਬਿਨਾਂ ਸ਼ਟਡਾਊਨ ਖਤਮ ਕਰਨ ਦਾ ਕੋਈ ਵੀ ਮਤਾ ਮੰਨਿਆ ਨਹੀਂ ਜਾਵੇਗਾ। ਮੱਧਕਾਲੀ ਚੋਣਾਂ ਪਿੱਛੋਂ ਅਮਰੀਕੀ ਸੰਸਦ ਦੇ ਹੇਠਲੇ ਸਦਨ ਵਿਚ ਬਹੁਮਤ ਵਿਚ ਆਈ ਡੈਮੋਕਰੇਟ ਪਾਰਟੀ ਵਲੋਂ ਸਪੀਕਰ ਦੇ ਅਹੁਦੇ ਲਈ ਨਾਮਜ਼ਦ ਨੈਂਸੀ ਪੈਲੋਸੀ ਨੇ ਸ਼ਟਡਾਊਨ ਖਤਮ ਕਰਨ ਲਈ ਅੰਦਰੂਨੀ ਸੁਰੱਖਿਆ ਵਿਭਾਗ ਨੂੰ ਛੱਡ ਕੇ ਹੋਰ ਸਰਕਾਰੀ ਏਜੰਸੀਆਂ ਲਈ ਸਤੰਬਰ ਤੱਕ ਦਾ ਬਜਟ ਅਲਾਟ ਕਰਨ ਦਾ ਮਤਾ ਪੇਸ਼ ਕੀਤਾ ਸੀ। ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਇਕ ਹੋਰ ਬਿੱਲ ਲਿਆ ਕੇ ਡੀਐਚਐਸ ਦੀ ਫੰਡਿੰਗ ਨੂੰ ਅੱਠ ਫਰਵਰੀ ਤੱਕ ਵਧਾ ਦੇਣਾ ਚਾਹੀਦਾ ਹੈ। ਮੈਕਸਿਕੋ ਸਰਹੱਦ ‘ਤੇ ਕੰਧ ਬਣਾਉਣ ਦਾ ਅਪਣਾ ਚੋਣ ਵਾਅਦਾ ਪੂਰਾ ਕਰਨ ਲਈ ਰਾਸ਼ਟਰਪਤੀ ਟਰੰਪ ਨੇ ਸੰਸਦ ਤੋਂ 5.7 ਅਰਬ ਡਾਲਰ ਦੇ ਬਜਟ ਦੀ ਮੰਗ ਕੀਤੀ ਸੀ। ਇਸ ‘ਤੇ ਸਹਿਮਤੀ ਨਾ ਬਣ ਸਕਣ ਕਾਰਨ ਅਮਰੀਕਾ ਵਿਚ ਮਾਮੂਲੀ ਸ਼ਟਡਾਊਨ ਚਲ ਰਿਹਾ ਹੈ। ਜਿਸ ਕਾਰਨ ਕਰੀਬ 8 ਲੱਖ ਮੁਲਾਜ਼ਮ ਪ੍ਰਭਾਵਤ ਹਨ।

ਪਾਕਿਸਤਾਨ ਲਈ ਬੇਹੱਦ ਆਧੁਨਿਕ ਜੰਗੀ ਬੇੜਾ ਬਣਾ ਰਿਹਾ ਚੀਨ

ਬੀਜਿੰਗ-ਚੀਨ ਆਪਣੇ ਮਿੱਤਰ ਦੇਸ਼ ਪਾਕਿਸਤਾਨ ਲਈ ਬੇਹੱਦ ਆਧੁਨਿਕ ਜੰਗੀ ਬੇੜਾ ਬਣਾਇਆ ਹੈ। ਰਣਨੀਤਕ ਤੌਰ ‘ਤੇ ਮਹੱਤਵਪੂਰਨ ਹਿੰਦ ਮਹਾਂਗਾਸਰ ਵਿੱਚ ਤਾਕਤ ਦਾ ਸੰਤੁਲਨ ਯਕੀਨੀ ਕਰਨ ਲਈ ਦੋਵਾਂ ਦੇਸ਼ਾਂ ਦਰਮਿਆਨ ਵੱਡਾ ਦੋ-ਪੱਖੀ ਹਥਿਆਰ ਸਮਝੌਤਾ ਹੋਇਆ ਸੀ ਤੇ ਪਾਕਿਸਤਾਨ ਨੇ ਚੀਨ ਤੋਂ ਇਸ ਤਰ੍ਹਾਂ ਦੇ ਚਾਰ ਅਤਿ ਆਧੁਨਿਕ ਜੰਗੀ ਬੇੜੇ ਖਰੀਦਣ ਦਾ ਐਲਾਨ ਕੀਤਾ ਸੀ, ਇਹ ਵੀ ਇੰਨ੍ਹਾਂ ਵਿੱਚੋਂ ਇੱਕ ਹੈ।
ਚੀਨ ਦੇ ਅਖ਼ਬਾਰ ‘ਚਾਈਨਾ ਡੇਲੀ’ ਮੁਤਾਬਕ ਇਹ ਜੰਗੀ ਬੇੜੇ ਆਧੁਨਿਕ ਖੋਜੀ ਤੇ ਹਥਿਆਰ ਪ੍ਰਣਾਲੀ ਨਾਲ ਲੈਸ ਹੋਵੇਗਾ। ਇਹ ਜੰਗੀ ਬੇੜੇ, ਪਣਡੁੱਬੀਆਂ ਦੇ ਟਾਕਰੇ ਦੇ ਸਮਰੱਥ ਹੋਣਗੇ ਅਤੇ ਹਵਾ ਰੱਖਿਆ ਵੀ ਕਰ ਸਕਣਗੇ। ਪਾਕਿਸਤਾਨ ਨੂੰ ਦਿੱਤੇ ਜਾਣ ਵਾਲੇ ਇਨ੍ਹਾਂ ਜੰਗੀ ਬੇੜਿਆਂ ਦਾ ਨਿਰਮਾਣ ਸ਼ੰਘਾਈ ਸਥਿਤ ਹੁੰਦੋਂਗ-ਝੋਂਗਹੁਆ ਕਾਰਖਾਨੇ ਵਿੱਚ ਕੀਤਾ ਜਾ ਰਿਹਾ ਹੈ।
ਚੀਨ ਨੂੰ ਪਾਕਿਸਤਾਨ ਦਾ ਸਦਾਬਹਾਰ ਮਿੱਤਰ ਕਿਹਾ ਜਾਂਦਾ ਹੈ ਕਿਉਂਕਿ ਉਹ ਪਾਕਿਸਤਾਨ ਨੂੰ ਹਥਿਆਰਾਂ ਦੀ ਕਮੀ ਪੂਰੀ ਕਰਨ ਵਾਲਾ ਸਭ ਤੋਂ ਵੱਡਾ ਦੇਸ਼ ਹੈ। ਦੋਵੇਂ ਦੇਸ਼ ਸੰਯੁਕਤ ਰੂਪ ਵਿੱਚ ਜੇਐਫ-ਥੰਡਰ ਦਾ ਨਿਰਮਾਣ ਕਰ ਰਹੇ ਹਨ ਜੋ ਇਕਹਿਰੇ ਇੰਜਣ ਵਾਲਾ ਲੜਾਕੂ ਜਹਾਜ਼ ਹੈ। ਹਾਲਾਂਕਿ ਅਮਰੀਕਾ ਵੱਲੋਂ ਲੜਾਕੂ ਜਹਾਜ਼ਾਂ ਬਾਰੇ ਖੁਲਾਸੇ ਬਾਰੇ ਪਾਕਿਸਤਾਨ ਦੇ ਕੈਬਨਿਟ ਮੰਤਰੀ ਮੁਹੰਮਦ ਫੈਜ਼ਲਲ ਤੇ ਚੀਨ ਵੱਲੋਂ ਖੰਡਨ ਕੀਤਾ ਗਿਆ ਹੈ।

ਟਰੰਪ ਨੇ ਹਿੰਦ-ਪ੍ਰਸ਼ਾਂਤ ਖਿੱਤੇ ’ਚ ਭਾਰਤ ਨਾਲ ਮਜ਼ਬੂਤ ਸਬੰਧਾਂ ਵਾਲੇ ਬਿੱਲ ’ਤੇ ਸਹੀ ਪਾਈ

ਵਾਸ਼ਿੰਗਟਨ-ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਹਿੰਦ-ਪ੍ਰਸ਼ਾਂਤ ਖਿੱਤੇ ਵਿਚ ਭਾਰਤ ਨਾਲ ਬਹੁਪੱਖੀ ਸਬੰਧਾਂ ਦੀ ਮਜ਼ਬੂਤੀ ਅਤੇ ਖਿੱਤੇ ਵਿਚ ਆਪਣੀ ਅਗਵਾਈ ਮਜ਼ਬੂਤ ਕਰਨ ਲਈ ਇੱਕ ਬਿੱਲ ’ਤੇ ਸਹੀ ਪਾਈ। ਉਨ੍ਹਾਂ ਚੀਨ ਦੀਆਂ ਗਤੀਵਿਧੀਆਂ ਨੂੰ ਨਿਯਮ-ਆਧਾਰਿਤ ਕੌਮਾਂਤਰੀ ਪ੍ਰਣਾਲੀ ਨੂੰ ਕਮਜ਼ੋਰ ਬਣਾਉਣ ਵਾਲਾ ਦੱਸਿਆ। ਭਾਰਤ-ਪ੍ਰਸ਼ਾਂਤ ਖਿੱਤੇ ਵਿਚ ਸ਼ਾਂਤੀ ਅਤੇ ਸੁਰੱਖਿਆ ਨੂੁੰ ਹੱਲਾਸ਼ੇਰੀ ਦੇਣ ਵਿਚ ਅਮਰੀਕਾ ਅਤੇ ਭਾਰਤ ਵਿਚਾਲੇ ਕੂਟਨੀਤਕ ਸਾਂਝ ਦੀ ਮਹੱਤਵਪੂਰਨ ਭੂਮਿਕਾ ਨੂੰ ਸਵੀਕਾਰ ਕਰਦਿਆਂ ਬਿੱਲ ਦੀ ਧਾਰਾ 2014 ਦੋਵਾਂ ਮੁਲਕਾਂ ਵਿਚ ਕੂਟਨੀਤਕ, ਆਰਥਿਕ ਅਤੇ ਸੁਰੱਖਿਆ ਸਬੰਧਾਂ ਨੂੰ ਮਜ਼ਬੂਤ ਅਤੇ ਵਿਆਪਕ ਬਣਾਉਂਦੀ ਹੈ। ਬਿਆਨ ਵਿਚ ਟਰੰਪ ਨੇ ਅਮਰੀਕਾ ਦੀ ਤਾਕਤ ਅਤੇ ਸੁਰੱਖਿਆ ਨੂੰ ਬਣਾਈ ਰੱਖਣ ਵਿਚ ਕਾਂਗਰਸ ਦਾ ਉਦੇਸ਼ ਸਾਂਝਾ ਕੀਤਾ ਪਰ ਬਾਹਰੀ, ਫ਼ੌਜੀ ਅਤੇ ਵਿਦੇਸ਼ੀ ਮਾਮਲਿਆਂ ਵਿਚ ਅਮਰੀਕਾ ਦੀ ਨੀਤੀ ਨੂੰ ਨਿਰਧਾਰਿਤ ਕਰਨ ਜਾਂ ਕੌਮਾਂਤਰੀ ਸਹਿਯੋਗੀਆਂ ਨਾਲ ਕੁਝ ਕੂਟਨੀਤਕ ਪਹਿਲ ਕਰਨ ਲਈ ਕਾਰਜਕਾਰੀ ਸ਼ਾਖਾ ਦੀ ਜ਼ਰੂਰਤ ਸਬੰਧੀ ਕਾਂਗਰਸ ਦੀਆਂ ਸਿਫਾਰਸ਼ਾਂ ਨੂੰ ਮੰਨਣ ਦੀ ਗਾਰੰਟੀ ਨਹੀਂ ਦਿੱਤੀ।
ਐਕਟ 2005 ਦੇ ‘ਯੂਐਸ-ਇੰਡੀਆ ਡਿਫੈਂਸ ਰਿਲੇਸ਼ਨਸ਼ਿਪ’, ‘ਡਿਫੈਂਸ ਟੈਕਨਾਲੋਜੀ ਐਂਡ ਟਰੇਡ ਇਨੀਸ਼ੀਏਟਿਵ’ (2012) ਦੀ ਨਵੀਂ ਰੂਪਰੇਖਾ, ਹਿੰਦ- ਪ੍ਰਸ਼ਾਂਤ ਅਤੇ ਹਿੰਦ ਮਹਾਸਾਗਰ ਖਿੱਤੇ ਲਈ 2015 ਦੇ ਸੰਯੁਕਤ ਕੂਟਨੀਤਕ ਦ੍ਰਿਸ਼ਟੀਕੋਣ ਅਤੇ ਸਾਂਝੇਦਾਰੀ ਰਾਹੀਂ ਖੁਸ਼ਹਾਲੀ ਉੱਤੇ 2017 ਦੇ ਸਾਂਝੇ ਦ੍ਰਿਸ਼ਟੀਕੋਣ ਦੀ ਪ੍ਰਤੀਬੱਧਤਾ ਨੂੰ ਦਹੁਰਾਉਂਦਾ ਹੈ।