Home / ਦੇਸ਼ ਵਿਦੇਸ਼ (page 10)

ਦੇਸ਼ ਵਿਦੇਸ਼

ਅਮਰੀਕਾ: ਅਲਬਾਮਾ ਦੇ ਮਾਲ ”ਚ ਗੋਲੀਬਾਰੀ ”ਚ ਇਕ ਦੀ ਮੌਤ, 2 ਹੋਰ ਜ਼ਖਮੀ

ਹੂਵਰ— ਬਲੈਕ ਫ੍ਰਾਈਡੇ ਤੋਂ ਪਹਿਲਾਂ ਅਲਬਾਮਾ ਦੇ ਇਕ ਸ਼ਾਪਿੰਗ ਮਾਲ ‘ਚ ਦੋ ਨੌਜਵਾਨਾਂ ਵਿਚਕਾਰ ਲੜਾਈ ਦੇ ਬਾਅਦ ਕਾਰਵਾਈ ਕਰਦੇ ਹੋਏ ਪੁਲਸ ਨੇ ਮਾਲ ‘ਚ ਗੋਲੀਬਾਰੀ ਕਰਨ ਵਾਲੇ ਨੌਜਵਾਨ ਨੂੰ ਗੋਲੀ ਮਾਰ ਦਿੱਤੀ। ਇਸ ਘਟਨਾ ‘ਚ 12 ਸਾਲ ਦੀ ਬੱਚੀ ਸਮੇਤ 2 ਲੋਕ ਜ਼ਖਮੀ ਹੋ ਗਏ। ਹੂਵਰ ਪੁਲਸ ਵਿਭਾਗ ਨੇ ਇਕ ਬਿਆਨ ‘ਚ ਕਿਹਾ ਕਿ ਵੀਰਵਾਰ ਦੀ ਰਾਤ ਦੋ ਵਿਅਕਤੀਆਂ ਵਿਚਕਾਰ ਹੂਵਰ ਦੇ ਰਿਵਰਚੇਜ ਗੈਲੇਰੀਆ ਮਾਲ ‘ਚ ਆਪਸ ‘ਚ ਝਗੜਾ ਹੋ ਗਿਆ ਅਤੇ ਇਸ ਦੌਰਾਨ ਇਕ ਵਿਅਕਤੀ ਨੇ ਹੈਂਡਗਨ ਕੱਢ ਕੇ ਦੂਜੇ ਨੂੰ ਦੋ ਗੋਲੀਆਂ ਮਾਰੀਆਂ।
ਗੋਲੀਬਾਰੀ ਦੀ ਆਵਾਜ਼ ਸੁਣ ਕੇ ਮਾਲ ਦੀ ਸੁਰੱਖਿਆ ‘ਚ ਤਾਇਨਾਤ ਦੋ ਅਧਿਕਾਰੀ ਜਦ ਸਬੰਧਤ ਸਥਾਨ ‘ਤੇ ਗਏ ਤਾਂ ਉਨ੍ਹਾਂ ਨੇ ਉੱਥੇ ਇਕ ਸ਼ੱਕੀ ਨੂੰ ਪਿਸਤੌਲ ਲਹਿਰਾਉਂਦੇ ਹੋਏ ਦੇਖਿਆ ਅਤੇ ਉਸ ਨੂੰ ਗੋਲੀ ਮਾਰ ਦਿੱਤੀ। ਦੋਸ਼ੀ ਦੀ ਘਟਨਾ ਵਾਲੇ ਸਥਾਨ ‘ਤੇ ਹੀ ਮੌਤ ਹੋ ਗਈ। ਸਥਾਨਕ ਖਬਰਾਂ ਮੁਤਾਬਕ ਜੇਫਰਸਨ ਕਾਊਂਟੀ ਕ੍ਰੋਨਰ ਆਫਿਸ ਨੇ ਬੰਦੂਕਧਾਰੀ ਦੀ ਪਛਾਣ 21 ਸਾਲਾ ਅਮੈਨਿਟਕ ਫਿਟਜਗੇਰਾਲਟ ਬ੍ਰੈਡਫੋਰਡ, ਜੂਨੀਅਰ ਆਫ ਹਿਊਟਾਊਨ ਦੇ ਰੂਪ ‘ਚ ਕੀਤੀ ਹੈ। ਗੋਲੀਬਾਰੀ ਦਾ ਸ਼ਿਕਾਰ ਹੋਇਆ ਪੀੜਤ ਬਰਮਿੰਘਮ ਦਾ 18 ਸਾਲਾ ਨੌਜਵਾਨ ਹੈ। ਉਸ ਨੂੰ ਗੰਭੀਰ ਹਾਲਤ ‘ਚ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਗੋਲੀਬਾਰੀ ਦੌਰਾਨ 12 ਸਾਲਾ ਇਕ ਕੁੜੀ ਨੂੰ ਵੀ ਗੋਲੀ ਲੱਗ ਗਈ ਸੀ, ਜੋ ਹਸਪਤਾਲ ‘ਚ ਭਰਤੀ ਹੈ। ਤਾਜ਼ਾ ਜਾਣਕਾਰੀ ਮੁਤਾਬਕ ਉਸ ਦੀ ਹਾਲਤ ਸਥਿਰ ਦੱਸੀ ਗਈ ਹੈ।

ਕ੍ਰਿਕਟ ਵਿਵਾਦ ਵਿਚ ਹੋਈ ਗੋਲੀਬਾਰੀ, 7 ਲੋਕਾਂ ਦੀ ਮੌਤ, ਕਈ ਜ਼ਖਮੀ

ਇਸਲਾਮਾਬਾਦ-ਪਾਕਿਸਤਾਨ ਦੇ ਅਸ਼ਾਂਤ ਖੈਬਰ ਪਖਤੂਨਖਵਾ ਸੂਬੇ ਵਿਚ ਬੱਚਿਆਂ ਦੇ ਕ੍ਰਿਕਟ ਮੈਚ ਦੌਰਾਨ ਝਗੜੇ ਤੋਂ ਬਾਅਦ ਦੋ ਗੁੱਟਾਂ ਵਿਚ ਹੋਈ ਗੋਲੀਬਾਰੀ ਵਿਚ ਘੱਟ ਤੋਂ ਘੱਟ 7 ਲੋਕਾਂ ਦੀ ਮੌਤ ਹੋ ਗਈ। ਪੁਲਿਸ ਮੁਖੀ ਏਜਾਜ਼ ਖਾਨ ਨੇ ਦੱਸਿਆ ਕਿ ਇਹ ਘਟਨਾ ਐਬਟਾਬਾਦ ਜ਼ਿਲ੍ਹੇ ਵਿਚ ਪੁਲਿਸ ਚੌਕੀ ਵਿਚ ਹੋਈ ਜਿੱਥੇ ਦੋ ਗੁੱਟ ਬੱਚਿਆਂ ਦੇ ਕ੍ਰਿਕਟ ਮੈਚ ਦੌਰਾਨ ਹੋਏ ਝਗੜੇ ਤੋਂ ਬਾਅਦ Îਇੱਕ ਦੂਜੇ ਦੇ ਖ਼ਿਲਾਫ਼ ਮਾਮਲਾ ਦਰਜ ਕਰਾਉਣ ਆਏ ਸਨ।
ਏਜਾਜ਼ ਖਾਨ ਨੇ ਦੱਸਿਆ ਕਿ ਬੱਚਿਆਂ ਦੀ ਝੜਪ ਤੋਂ ਬਾਅਦ ਪੁਲਿਸ ਚੌਕੀ ਉਸ ਸਮੇਂ ਯੁੱਧ ਦੇ ਮੈਦਾਨ ਵਿਚ ਤਬਦੀਲ ਹੋ ਗਈ ਜਦੋਂ ਦੋਵੇਂ ਪਾਸੇ ਤੋਂ ਹਥਿਆਰਬੰਦ ਗੁੱਟਾਂ ਨੇ Îਇੱਕ ਦੂਜੇ ‘ਤੇ ਹਮਲਾ ਸ਼ੁਰੂ ਕਰ ਦਿੱਤਾ। ਇੱਕ ਗੁੱਟ ਨੂੰ ਗੋਲੀਬਾਰੀ ਕਰਦਾ ਦੇਖ ਦੂਜੇ ਗੁੱਟ ਨੇ ਜਵਾਬੀ ਹਮਲਾ ਕਰਦੇ ਹੋਏ ਤਾਬੜਤੋੜ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਗੋਲੀਬਾਰੀ ਵਿਚ ਇੱਕ ਗੁੱਟ ਦੇ ਤਿੰਨ ਜਦ ਕਿ ਦੂਜੇ ਗੁੱਟ ਦੇ ਚਾਰ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦ ਕਿ ਕਈ ਲੋਕ ਜ਼ਖ਼ਮੀ ਹੋ ਗਏ ਹਨ।

ਚੀਨ : ਫੈਕਟਰੀ ‘ਚ ਧਮਾਕੇ ਕਾਰਨ 2 ਦੀ ਮੌਤ ਅਤੇ 24 ਜ਼ਖ਼ਮੀ

ਬੀਜਿੰਗ – ਚੀਨ ਦੇ ਪੂਰਬੀ-ਉੱਤਰੀ ਸੂਬੇ ਜਿਲਿਨ ‘ਚ ਇੱਕ ਕਾਰ ਫੈਕਟਰੀ ‘ਚ ਧਮਾਕੇ ਕਾਰਨ ਘੱਟੋ-ਘੱਟ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ 24 ਹੋਰ ਜ਼ਖ਼ਮੀ ਹੋ ਗਏ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਇਹ ਧਮਾਕਾ ਜਿਲਿਨ ਸੂਬੇ ਦੇ ਡਾਂਗਫੇਂਗ ਜ਼ਿਲ੍ਹੇ ‘ਚ ਬੀਤੀ ਰਾਤ ਸਥਾਨਕ ਸਮੇਂ ਮੁਤਾਬਕ 11.40 ਵਜੇ ਹੋਇਆ। ਧਮਾਕੇ ਕਾਰਨ ਫੈਕਟਰੀ ‘ਚ ਭਿਆਨਕ ਅੱਗ ਲੱਗ ਗਈ। ਉਨ੍ਹਾਂ ਦੱਸਿਆ ਕਿ 220 ਤੋਂ ਵੱਧ ਅੱਗ ਬੁਝਾਊ ਕਰਮਚਾਰੀ, 150 ਪੁਲਿਸ ਅਧਿਕਾਰੀ ਅਤੇ 80 ਡਾਕਟਰ ਘਟਨਾ ਵਾਲੀ ਥਾਂ ‘ਤੇ ਕੰਮ ਕਰ ਰਹੇ ਹਨ। ਅਧਿਕਾਰੀਆਂ ਨੇ ਇਸ ਨੂੰ ਅੱਤਵਾਦੀ ਹਮਲਾ ਹੋਣ ਤੋਂ ਇਨਕਾਰ ਕਰ ਦਿੱਤਾ ਹੈ।

ਨਿਊਯਾਰਕ ”ਚ ਗੁਰੂ ਨਾਨਕ ਸਾਹਿਬ ਦੇ ਜਨਮ ਦਿਹਾੜੇ ਨੂੰ ਸਮਰਪਿਤ ਕੱਢੀ ਗਈ ਪਰੇਡ

ਨਿਊਯਾਰਕ — ਅਮਰੀਕਾ ਵਿਚ ਨਿਊਯਾਰਕ ਦੇ ਵਰਲਡ ਟਰੇਡ ਸੈਂਟਰ ਤੇ ਹਮਲੇ ਉਪਰੰਤ ਸਿੱਖਾਂ ਤੇ ਅਨੇਕਾਂ ਨਸਲੀ ਹਮਲੇ ਹੋਏ। ਕਿਉਂਕਿ ਸਿੱਖਾਂ ਨੂੰ ਤਾਲੀਬਾਨ ਨਾਲ ਜੋੜਨ ਕਰਕੇ ਸਿੱਖੀ ਪਹਿਚਾਣ ਤੇ ਪ੍ਰਸ਼ਨ ਚਿੰਨ੍ਹ ਬਣ ਗਈ। ਜਿਸ ਦੇ ਮੱਦੇਨਜ਼ਰ ਗੁਰੂਘਰ ਮੱਖਣ ਸ਼ਾਹ ਲੁਬਾਣਾ ਦੀ ਪ੍ਰਬੰਧਕ ਕਮੇਟੀ ਵਲੋਂ ਬੀਤੇ ਦਿਨੀਂ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਨੂੰ ਸਮਰਪਿਤ ਸਿੱਖ ਪਰੇਡ ਦਾ ਆਗਾਜ਼ 2001 ਤੋਂ ਸ਼ੁਰੂ ਕੀਤਾ ਗਿਆ ਸੀ, ਜੋ ਅੱਜ ਤੱਕ ਜਾਰੀ ਹੈ। ਇਸ ਪਰੇਡ ਦਾ ਉਦੇਸ਼ ਹੈ ਕਿ ਅਮਰੀਕਨਾਂ ਨੂੰ ਪਤਾ ਲੱਗ ਸਕੇ ਕਿ ਸਿੱਖ ਇਕ ਵੱਖਰੀ ਕੌਮ ਹੈ, ਜੋ ਸਰਬੱਤ ਦੇ ਭਲੇ ਦੀ ਹਾਮੀ ਹੈ।
ਜਿੱਥੇ ਇਹ ਹਰੇਕ ਨਾਲ ਮਿਲਜੁਲ ਕੇ ਤੁਰਨ ਅਤੇ ਵਿਚਰਨ ਨੂੰ ਤਰਜੀਹ ਦਿੰਦੀ ਹੈ। ਉੱਥੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਵੀ ਪਰੇਡ ਰਾਹੀਂ ਸੰਦੇਸ਼ ਦਿੰਦੀ ਹੈ।ਜ਼ਿਕਰਯੋਗ ਹੈ ਕਿ ਬਾਬਾ ਮੱਖਣ ਸ਼ਾਹ ਲੁਬਾਣਾ ਦੀ ਸਮੂਹ ਪ੍ਰਬੰਧਕ ਕਮੇਟੀ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ, ਜਿਸ ਨੂੰ ਦੂਸਰੇ ਗੁਰੂਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਵਲੋਂ ਵੀ ਸਹਿਯੋਗ ਦੇ ਕੇ ਇਤਿਹਾਸਕ ਬਣਾ ਦਿੱਤਾ ਗਿਆ। ਗੁਰੂਘਰ ਦੇ ਮੌਜੂਦਾ ਅਤੇ ਸਾਬਕਾ ਪ੍ਰਧਾਨਾਂ ਵਲੋਂ ਬਹੁਤ ਹੀ ਵਧੀਆ ਢੰਗ ਨਾਲ ਸੰਦੇਸ਼ ਦਿੱਤੇ ਗਏ ਜੋ ਕਾਬਲੇ ਤਾਰੀਫ ਸਨ। ਰਘਬੀਰ ਸਿੰਘ ਸੁਭਾਨਪੁਰ, ਹਿੰਮਤ ਸਿੰਘ ਸਰਪੰਚ, ਬੱਬੀ, ਮਾਸਟਰ ਮਹਿੰਦਰ ਸਿੰਘ, ਪ੍ਰੀਤਮ ਸਿੰਘ ਗਿਲਜ਼ੀਆਂ ਤੋਂ ਇਲਾਵਾ ਅਨੇਕਾਂ ਜੁਝਾਰੂ ਪ੍ਰਬੰਧਕਾਂ ਵਲੋਂ ਅਥਾਹ ਯੋਗਦਾਨ ਪਾਇਆ ਜੋ ਕਾਬਲੇ ਤਾਰੀਫ ਸੀ। ਦੂਜੇ ਪਾਸੇ ਸਿੱਖ ਕਲਚਰਲ ਸੁਸਾਇਟੀ ਦੀ ਸਮੁੱਚੀ ਟੀਮ ਵਲੋਂ ਗੁਰਦੇਵ ਸਿੰਘ ਕੰਗ ਦੀ ਅਗਵਾਈ ਵਿਚ ਇਸ ਪਰੇਡ ਨੂੰ ਬਹੁਤ ਹੀ ਖੂਬਸੂਰਤ ਢੰਗ ਨਾਲ ਸਹਿਯੋਗ ਦਿੱਤਾ ਅਤੇ ਸਿਰੋਪਾਓ ਨਾਲ ਪ੍ਰਬੰਧਕਾਂ ਸਨਮਾਨਿਤ ਕੀਤਾ। ਜਿੱਥੇ ਵੰਡ ਛਕਣ, ਕਿਰਤ ਕਰਨਾ, ਨਾਮ ਜਪਣ ਦੀਆਂ ਸਿੱਖਿਆਵਾਂ ਨੂੰ ਹਾਜ਼ਰੀਨ ਨਾਲ ਸਾਂਝਾ ਕੀਤਾ, ਉੱਥੇ ਸਿੱਖੀ ਪਹਿਚਾਣ ਦੀ ਮਜ਼ਬੂਤੀ ਨੂੰ ਪਕੇਰਾ ਕੀਤਾ। ਜਸ ਪੰਜਾਬੀ ਅਤੇ ਪੀ.ਟੀ.ਸੀ. ਨੇ ਪਰੇਡ ਦੇ ਹਰੇਕ ਰੰਗ ਨੂੰ ਖੂਬ ਬਖੇਰਿਆ ਜੋ ਸੰਗਤਾਂ ਦੇ ਆਸ਼ੇ ਤੇ ਸੰਪੂਰਨ ਸੀ।

ਟਰੰਪ ਨੇ ਦਿੱਤੀ ਅਮਰੀਕੀ-ਮੈਕਸੀਕੋ ਸੀਮਾ ਨੂੰ ਬੰਦ ਕਰਨ ਦੀ ਧਮਕੀ

ਵਾਸ਼ਿੰਗਟਨ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਇਕ ਵਾਰ ਫਿਰ ਮੈਕਸੀਕੋ ਦੇ ਨਾਲ ਲੱਗਣ ਵਾਲੀ ਅਮਰੀਕੀ ਸੀਮਾ ਨੂੰ ਬੰਦ ਕਰਨ ਦੀ ਧਮਕੀ ਦਿੱਤੀ। ਟਰੰਪ ਨੇ ਮੱਧ ਅਮਰੀਕਾ ਵਿਚ ਪ੍ਰਵਾਸੀਆਂ ਦੇ ਦਾਖਲੇ ਦੇ ਰੋਕ ਲਗਾਉਣ ਦੀਆਂ ਆਪਣੇ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਦੇ ਤੌਰ ‘ਤੇ ਇਹ ਧਮਕੀ ਦਿੱਤੀ। ਟਰੰਪ ਨੇ ਫਲੋਰੀਡਾ ਦੇ ਪਾਮ ਬੀਚ ਵਿਚ ਪੱਤਰਕਾਰਾਂ ਨੂੰ ਕਿਹਾ,”ਜੇ ਸਾਨੂੰ ਲੱਗਾ ਇਹ ਉਸ ਪੱਧਰ ਤੱਕ ਪਹੁੰਚ ਗਿਆ ਹੈ ਜਿੱਥੋਂ ਦੀ ਅਸੀਂ ਕੰਟਰੋਲ ਗਵਾਉਣ ਜਾ ਰਹੇ ਹਾਂ ਜਾਂ ਜਿੱਥੋਂ ਦੀ ਲੋਕ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਅਸੀਂ ਉਸ ਸਮੇਂ ਤੱਕ ਦੇਸ਼ ਵਿਚ ਦਾਖਲਾ ਬੰਦ ਕਰ ਦੇਵਾਂਗੇ ਜਦੋਂ ਤੱਕ ਕਿ ਅਸੀਂ ਇਸ ਨੂੰ ਕੰਟਰੋਲ ਵਿਚ ਨਾ ਲੈ ਸਕੀਏ।”

ਕੈਨੇਡੀਅਨ ਐਮ.ਪੀ. ਰਾਜ ਗਰੇਵਾਲ ਦਾ ਅਸਤੀਫ਼ਾ

ਟੋਰਾਂਟੋ – ਕੈਨੇਡਾ ‘ਚ ਬਰੈਂਪਟਨ ਈਸਟ ਹਲਕੇ ਤੋਂ ਮੈਂਬਰ ਪਾਰਲੀਮੈਂਟ ਰਾਜ ਗਰੇਵਾਲ ਨੇ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ। 33 ਸਾਲ ਦੇ ਨੌਜਵਾਨ ਸ. ਗਰੇਵਾਲ 2015 ‘ਚ ਹੋਈ ਚੋਣ ਵਿਚ ਲਿਬਰਲ ਪਾਰਟੀ ਦੇ ਉਮੀਦਵਾਰ ਵਜੋਂ ਧੜੱਲੇ ਨਾਲ ਜਿੱਤ ਕੇ ਪਹਿਲੀ ਵਾਰੀ ਕੈਨੇਡਾ ਦੀ ਪਾਰਲੀਮੈਂਟ ਵਿਚ ਮੈਂਬਰ ਵਜੋਂ ਪੁੱਜੇ ਸਨ । ਉਨ੍ਹਾਂ ਨੇ ਆਪਣੇ ਅਸਤੀਫ਼ੇ ਦੇ ਨਿੱਜੀ ਅਤੇ ਮੈਡੀਕਲ ਕਾਰਨ ਦੱਸੇ ਹਨ ਪਰ ਬੀਤੇ ਕੱਲ੍ਹ ਫੇਸਬੁੱਕ ਰਾਹੀਂ ਕੀਤੇ ਗਏ ਹੈਰਾਨਕੁਨ ਐਲਾਨ ਵਿਚ ਆਪਣੀ ਸੀਟ ਛੱਡਣ ਦੀ ਤਰੀਕ ਨਹੀਂ ਦੱਸੀ।

ਯੂ.ਕੇ. ‘ਚ ਵੱਡੀ ਕਿ੍ਪਾਨ ‘ਤੇ ਨਹੀਂ ਲੱਗੇਗੀ ਪਾਬੰਦੀ

ਲੰਡਨ – ਯੂ. ਕੇ. ‘ਚ ਹਥਿਆਰ ਰੱਖਣ ਬਾਰੇ ਬਣਨ ਵਾਲੇ ਕਾਨੂੰਨ ਓਫੈਂਸਿਵ ਵੈਪਨਸ ਬਿੱਲ (ਓ. ਡਬਲਿਊ. ਬੀ.) ਨੂੰ ਲੈ ਕੇ ਸਿੱਖਾਂ ‘ਚ ਭਾਰੀ ਚਿੰਤਾ ਪਾਈ ਜਾ ਰਹੀ ਸੀ, ਕਿਉਂਕਿ ਨਵੇਂ ਨਿਯਮਾਂ ਅਨੁਸਾਰ 50 ਸੈਂਟੀਮੀਟਰ ਤੋਂ ਵੱਧ ਤਿਰਛਾ ਤੇਜ਼ਧਾਰ ਚਾਕੂ ਸਮੇਤ ਹਥਿਆਰ, ਬੰਦੂਕ ਅਤੇ ਐਸਡ ਰੱਖਣ ‘ਤੇ ਪਾਬੰਦੀ ਲਗਾਉਣ ਅਤੇ ਇਕ ਸਾਲ ਕੈਦ ਦੀ ਸਜ਼ਾ ਦੀ ਤਜਵੀਜ਼ ਸੀ | ਯੂ. ਕੇ. ‘ਚ ਵਧ ਰਹੀਆਂ ਹਿੰਸਕ ਘਟਨਾਵਾਂ ਨੂੰ ਵੇਖਦਿਆਂ ਸਰਕਾਰ ਵਲੋਂ ਨਵਾਂ ਕਾਨੂੰਨ ਬਣਾਉਣ ਲਈ ਕੰਮ ਕੀਤਾ ਜਾ ਰਿਹਾ ਹੈ, ਪਰ ਚਿੰਤਾ ਦਾ ਵਿਸ਼ਾ ਇਹ ਸੀ ਸਿੱਖਾਂ ਵਲੋਂ ਵੱਡੀ ਕਿ੍ਪਾਨ ਸ਼ਰਧਾ ਵਜੋਂ ਰੱਖੀ ਜਾਂਦੀ ਹੈ, ਜਿਸ ਨੂੰ ਨਗਰ ਕੀਰਤਨ ਦੌਰਾਨ ਪੰਜ ਪਿਆਰੇ ਕੋਲ ਰੱਖਦੇ ਹਨ, ਗਤਕਾ ਦੌਰਾਨ ਨੌਜਵਾਨ ਇਸ ਦੀ ਵਰਤੋਂ ਕਰਦੇ ਹਨ | ਇਸ ਤੋਂ ਇਲਾਵਾ ਵਿਆਹ ਮੌਕੇ ਲਾੜਾ ਵੀ ਆਪਣੇ ਕੋਲ ਵੱਡੀ ਕਿ੍ਪਾਨ ਰੱਖਦਾ ਹੈ | ਬਹੁਤ ਸਾਰੇ ਸਿੱਖ ਘਰਾਂ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਮੌਕੇ ਵੀ ਵੱਡੀ ਕਿ੍ਪਾਨ ਰੱਖਦੇ ਹਨ ਅਤੇ ਅਕਸਰ ਹੀ ਸਿੱਖਾਂ ਦੇ ਘਰਾਂ ‘ਚ ਵੱਡੀ ਕਿ੍ਪਾਨ ਧਾਰਮਿਕ ਭਾਵਨਾ ਅਤੇ ਸ਼ਰਧਾ ਕਰਕੇ ਰੱਖੀ ਹੁੰਦੀ ਹੈ | ਜਿਸ ਕਰਕੇ ਸਿੱਖਾਂ ਵਲੋਂ ਨਵੇਂ ਬਣਨ ਵਾਲੇ ਕਾਨੂੰਨ ‘ਚ ਵੱਡੀ ਕਿ੍ਪਾਨ ਨੂੰ ਹਥਿਆਰਾਂ ‘ਚ ਨਾ ਰੱਖਣ ਲਈ ਸਰਕਾਰ ਨਾਲ ਗੱਲਬਾਤ ਕੀਤੀ ਜਾ ਰਹੀ ਸੀ | ਜਿਸ ਦੀ ਅੰਤਿਮ ਪੜ੍ਹਾਅ ਦੀ ਗੱਲਬਾਤ ਕੱਲ੍ਹ ਸ਼ਾਮੀ ਹੋਮ ਆਫਿਸ ਮੰਤਰੀ ਵਿਕਟੋਰੀਆ ਅਟਕਿਨਜ਼ ਨਾਲ ਹੋਈ ਅਤੇ ਜਿਸ ‘ਚ ਸਿੱਖ ਫੈਡਰੇਸ਼ਨ ਯੂ. ਕੇ. ਵਲੋਂ ਦਬਿੰਦਰਜੀਤ ਸਿੰਘ ਅਤੇ ਸੁਖਵਿੰਦਰ ਸਿੰਘ ਸ਼ਾਮਿਲ ਸਨ ਜਦ ਕਿ ਇਸ ਮੌਕੇ ਐਮ. ਪੀ. ਪ੍ਰੀਤ ਕੌਰ ਗਿੱਲ, ਐਮ. ਪੀ. ਡੌਮਨਿਕ ਗਰੀਵ ਸਾਬਕਾ ਅਟਾਰਨੀ ਜਨਰਲ, ਐਮ. ਪੀ. ਪੈਟ ਫੈਬੀਅਨ ਆਦਿ ਹਾਜ਼ਰ ਸਨ | ਸੰਸਦ ‘ਚ ਬਿੱਲ ਪੇਸ਼ ਕਰਨ ਤੋਂ ਪਹਿਲਾਂ ਇਸ ‘ਚ ਸੋਧ ਕੀਤੀ ਜਾਵੇਗੀ ਅਤੇ ਪਾਬੰਦ ਹਥਿਆਰਾਂ ‘ਚੋਂ ਵੱਡੀ ਕਿ੍ਪਾਨ ਨੂੰ ਬਾਹਰ ਰੱਖਿਆ ਜਾਵੇਗਾ | ਸੰਸਦ ‘ਚ ਇਹ ਬਿੱਲ ਤੀਜੀ ਵਾਰ ਅਤੇ ਆਖਰੀ ਵਾਰ 27 ਨਵੰਬਰ ਨੂੰ ਪੇਸ਼ ਕੀਤਾ ਜਾਵੇਗਾ | ਸਿੱਖ ਫੈਡਰੇਸ਼ਨ ਯੂ. ਕੇ. ਦੇ ਚੇਅਰਮੈਨ ਭਾਈ ਅਮਰੀਕ ਸਿੰਘ ਗਿੱਲ ਨੇ ਗ੍ਰਹਿ ਮੰਤਰੀ ਸਾਜਿਦ ਜਾਵੇਦ ਅਤੇ ਮੰਤਰੀ ਵਿਕਟੋਰੀਆ ਅਟਕਿਨਜ਼ ਦਾ ਧੰਨਵਾਦ ਕੀਤਾ | ਉਨ੍ਹਾਂ ਐਮ. ਪੀ. ਪ੍ਰੀਤ ਕੌਰ ਗਿੱਲ ਦੇ ਨਿਭਾਏ ਰੋਲ ਦੀ ਵੀ ਸ਼ਲਾਘਾ ਕੀਤੀ | ਸਿੱਖਾਂ ਦੀ ਇਸ ਮੰਗ ਦੀ ਵੱਖ-ਵੱਖ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਹਮਾਇਤ ਕੀਤੀ |

ਸਾਊਦੀ ਅਰਬ ਨਾਲ ਸਬੰਧ ਵਿਗਾੜ ਕੇ ਅਰਥਚਾਰਾ ਤਬਾਹ ਨਹੀਂ ਕਰ ਸਕਦਾ: ਟਰੰਪ

ਵਾਸ਼ਿੰਗਟਨ/ਇਸਤੰਬੁਲ-ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਪੱਤਰਕਾਰ ਜਮਾਲ ਖ਼ਸ਼ੋਗੀ ਦੀ ਹੱਤਿਆ ਮਾਮਲੇ ’ਚ ਸਾਊਦੀ ਹਾਕਮਾਂ ਨੂੰ ਜਵਾਬਦੇਹ ਨਾ ਠਹਿਰਾਉਣ ਦੇ ਆਪਣੇ ਫ਼ੈਸਲੇ ਦਾ ਬਚਾਅ ਕਰਦਿਆਂ ਕਿਹਾ ਕਿ ਸਾਊਦੀ ਸਲਤਨਤ ਨਾਲ ਰਣਨੀਤਕ ਸਬੰਧਾਂ ਦੀ ਕਾਇਮੀ ਤੇ ਆਲਮੀ ਪੱਧਰ ’ਤੇ ਤੇਲ ਕੀਮਤਾਂ ਨੂੰ ਹੇਠਾ ਲਿਆਉਣਾ ਅਮਰੀਕਾ ਦੇ ਵੱਡੇ ਹਿੱਤਾਂ ਵਿੱਚ ਹੈ। ਉਧਰ ਤੁਰਕੀ ਨੇ ਦੋਸ਼ ਲਾਇਆ ਹੈ ਕਿ ਸਾਉੂਦੀ ਪੱਤਰਕਾਰ ਖ਼ਸ਼ੋਗੀ ਦੇ ਕਤਲ ਮਾਮਲੇ ਨੂੰ ਅਮਰੀਕਾ ਵੱਲੋਂ ਜਾਣਬੁੱਝ ਕੇ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਤੁਰਕੀ ਨੇ ਅਮਰੀਕੀ ਸਦਰ ਵੱਲੋਂ ਕੀਤੀ ਇਸ ਟਿੱਪਣੀ ਕਿ ਸਾਊਦੀ ਸ਼ਹਿਜ਼ਾਦੇ ਨੂੰ ਖ਼ਸ਼ੋਗੀ ਦੇ ਕਤਲ ਦੀ ਯੋਜਨਾ ਬਾਰੇ ਕੋਈ ਜਾਣਕਾਰੀ ਨਹੀਂ ਸੀ, ਨੂੰ ‘ਮਸ਼ਕਰੀ ਭਰੀਆਂ’ ਦਸਦਿਆਂ ਰੱਦ ਕਰ ਦਿੱਤਾ ਹੈ।
ਫਲੋਰੀਡਾ ਰਵਾਨਾ ਹੋਣ ਤੋਂ ਪਹਿਲਾਂ ਇਥੇ ਵ੍ਹਾਈਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ, ‘ਮੇਰੇ ਲਈ ਅਮਰੀਕਾ ਪਹਿਲੀ ਤਰਜੀਹ ਹੈ। ਲਿਹਾਜ਼ਾ ਖ਼ਸ਼ੋਗੀ ਕਤਲ ਮਾਮਲੇ ਦੇ ਬਾਵਜੂਦ ਅਮਰੀਕਾ ਖਿੱਤੇ ਵਿੱਚ ਇਜ਼ਰਾਇਲ ਤੇ ਹੋਰਨਾਂ ਸਾਰੇ ਭਾਈਵਾਲਾਂ ਸਮੇਤ ਆਪਣੇ ਹਿਤਾਂ ਨੂੰ ਯਕੀਨੀ ਬਣਾਉਣ ਲਈ, ਸਾਊਦੀ ਅਰਬ ਦਾ ‘ਪੱਕਾ ਭਾਈਵਾਲ’ ਰਹੇਗਾ।’ ਅਮਰੀਕੀ ਸਦਰ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਕਿ ਸਾਊਦੀ ਸਲਤਨਤ ਦਾ ਬਚਾਅ ਮਨੁੱਖੀ ਹੱਕਾਂ ਨੂੰ ਦਾਅ ’ਤੇ ਰੱਖ ਕੇ ਕੀਤਾ ਗਿਆ ਹੈ। ਤੁਰਕੀ ਦੇ ਰਾਸ਼ਟਰਪਤੀ ਤਇਪ ਅਰਦੋਜਾਂ ਦੀ ਏਕੇ ਪਾਰਟੀ ਦੇ ਡਿਪਟੀ ਚੇਅਰਮੈਨ ਨੁਮਨ ਕੁਰਤੁਲਮਸ ਨੇ ਅਮਰੀਕੀ ਸਦਰ ਟਰੰਪ ਵੱਲੋੋਂ ਸਾਊਦੀ ਸ਼ਹਿਜ਼ਾਦੇ ਦੇ ਕੀਤੇ ਜਾ ਰਹੇ ਬਚਾਅ ਨੂੰ ਰੱਦ ਕਰਦਿਆਂ ਰਾਸ਼ਟਰਪਤੀ ਦੇ ਬਿਆਨ ਨੂੰ ‘ਮਸ਼ਕਰੀ’ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ, ‘ਸੀਆਈਏ ਵਰਗੀ ਸੂਹੀਆ ਏਜੰਸੀ, ਜਿਸ ਨੂੰ ਸਾਊਦੀ ਕੌਂਸੁਲੇਟ ਦੇ ਬਗੀਚੇ ਵਿੱਚ ਘੁੰਮ ਰਹੀ ਬਿੱਲੀ ਦੀ ਜੱਤ ਦੇ ਰੰਗ ਬਾਰੇ ਪਤਾ ਹੁੰਦਾ ਹੈ, ਨੂੰ ਖ਼ਸ਼ੋਗੀ ਦੀ ਹੱਤਿਆ ਦੇ ਹੁਕਮ ਦੇਣ ਵਾਲਿਆਂ ਬਾਰੇ ਜਾਣਕਾਰੀ ਨਾ ਹੋਵੇ, ਇਹ ਮੁਮਕਿਨ ਨਹੀਂ।’

ਗੈਰ-ਕਾਨੂੰਨੀ ਪ੍ਰਵਾਸੀਆਂ ‘ਤੇ ਫਿਰ ਟਰੰਪ ਨੇ ਕੱਸਿਆ ਤੰਜ

ਵਾਸ਼ਿੰਗਟਨ—ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਪ੍ਰਵਾਸੀਆਂ ‘ਤੇ ਤੰਜ ਕੱਸਿਆ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਮੱਧ ਅਮਰੀਕੀ ਪ੍ਰਵਾਸੀਆਂ ਦੇ ਅਮਰੀਕਾ-ਮੈਕਸੀਕੋ ਸਰਹੱਦ ‘ਤੇ ਆਉਣ ਦਾ ਬਚਾਅ ਕਰ ਰਹੇ ਹਨ, ਉਹ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਨੂੰ ਖਤਰੇ ‘ਚ ਪਾ ਰਹੇ ਹਨ। ਟਰੰਪ ਨੇ ਬੁੱਧਵਾਰ ਨੂੰ ਟਵੀਟ ਕਰ ਕੇ ਕਿਹਾ,”ਜਿਹੜੇ ਲੋਕ ਸੁਰੱਖਿਆ ਅਤੇ ਸਾਡੇ ਨਾਗਰਿਕਾਂ ਦੀ ਸੁਰੱਖਿਆ ਬਾਰੇ ਕੁੱਝ ਨਹੀਂ ਜਾਣਦੇ ਹਨ, ਅਜਿਹੇ ਲੋਕਾਂ ਦੀ ਨਿਆਂਇਕ ਕਿਰਿਆਸ਼ੀਲਤਾ ਸਾਡੇ ਦੇਸ਼ ਨੂੰ ਵੱਡੇ ਖਤਰੇ ‘ਚ ਪਾ ਰਹੀ ਹੈ। ਇਹ ਚੰਗਾ ਨਹੀਂ ਹੈ।”
ਜ਼ਿਕਰਯੋਗ ਹੈ ਕਿ ਸੈਨ ਫ੍ਰਾਂਸਿਸਕੋ ਦੇ ਇਕ ਜ਼ਿਲਾ ਅਦਾਲਤ ਨੇ ਟਰੰਪ ਵਲੋਂ ਦਸਤਖਤ ਕੀਤੀ ਉਸ ਘੋਸ਼ਣਾ ‘ਤੇ ਮੰਗਲਵਾਰ ਨੂੰ ਰੋਕ ਲਗਾ ਦਿੱਤੀ ਸੀ, ਜਿਸ ਦੇ ਤਹਿਤ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ‘ਚ ਦਾਖਲ ਹੋਣ ਵਾਲੇ ਲੋਕਾਂ ਨੂੰ ਸ਼ਰਣ ਦੇਣ ‘ਤੇ ਰੋਕ ਲਗਾ ਦਿੱਤੀ ਗਈ ਸੀ। ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ ਸਮੇਤ ਵਕੀਲਾਂ ਦੇ ਕਈ ਸਮੂਹਾਂ ਨੇ ਟਰੰਪ ਦੇ ਇਸ ਹੁਕਮ ਨੂੰ ਚੁਣੌਤੀ ਦਿੱਤੀ ਸੀ।

ਨਵੇਂ ਕੈਨੇਡੀਅਨ 10 ਡਾਲਰ ਦੇ ਨੋਟ ‘ਤੇ ਹੋਵੇਗੀ ਇਸ ਔਰਤ ਦੀ ਤਸਵੀਰ

ਨੋਵਾ ਸਕੋਸ਼ੀਆ— ਵਾਂਡਾ ਰੌਬਸਨ ਨੂੰ ਅਜੇ ਵੀ ਇਹ ਯਕੀਨ ਨਹੀਂ ਹੋ ਰਿਹਾ ਕਿ ਉਸ ਦੀ ਵੱਡੀ ਭੈਣ ਦੀ ਤਸਵੀਰ 10 ਡਾਲਰ ਦੇ ਨਵੇਂ ਨੋਟ ਉੱਤੇ ਛਪਿਆ ਕਰੇਗੀ ਤੇ ਉਹ ਪਹਿਲੀ ਕੈਨੇਡੀਅਨ ਮਹਿਲਾ ਹੋਵੇਗੀ ਜਿਸ ਦੀ ਤਸਵੀਰ ਨਿਯਮਿਤ ਤੌਰ ‘ਤੇ ਛਪਣ ਵਾਲੇ ਬੈਂਕਨੋਟ ਉੱਤੇ ਹੋਵੇਗੀ। ਨੋਵਾ ਸਕੋਸ਼ੀਆ ਦੀ ਸਿਵਲ ਅਧਿਕਾਰਾਂ ਦੀ ਪੈਰਵੀ ਕਰਨ ਵਾਲੀ ਤੇ ਕਾਰੋਬਾਰੀ ਮਹਿਲਾ ਵਾਇਓਲਾ ਡੈਸਮੰਡ ਦੀ ਭੈਣ ਰੌਬਸਨ ਨੇ ਆਖਿਆ ਕਿ ਸਿਆਹ ਨਸਲ ਦੀ ਮਹਿਲਾ ਦੀ ਤਸਵੀਰ ਨੂੰ ਨੋਟ ‘ਤੇ ਛਾਪਣ ਦੇ ਫੈਸਲੇ ‘ਤੇ ਯਕੀਨ ਨਹੀਂ ਹੁੰਦਾ। ਉਨ੍ਹਾਂ ਆਖਿਆ ਕਿ ਇਹ ਬਰਾਬਰੀ ਵੱਲ ਚੁੱਕਿਆ ਗਿਆ ਵੱਡਾ ਕਦਮ ਹੈ। ਅਗਲੇ ਹਫਤੇ 92 ਦੀ ਹੋਣ ਜਾ ਰਹੀ ਰੌਬਸਨ ਨੇ ਇੱਕ ਇੰਟਰਵਿਊ ‘ਚ ਆਖਿਆ ਕਿ ਉਹ ਕਾਫੀ ਖੁਸ਼ ਹੈ ਤੇ ਆਪਣੀ ਖੁਸ਼ੀ ਬਿਆਨ ਨਹੀਂ ਕਰ ਸਕਦੀ।