Home / Author Archives: editor (page 5)

Author Archives: editor

ਭਾਜਪਾ ਦੇ ਨਾਰਾਜ਼ ਸੰਸਦ ਮੈਂਬਰ ਉਦਿਤ ਰਾਜ ਨੇ ਫੜਿਆ ਕਾਂਗਰਸ ਦਾ ‘ਹੱਥ’

ਨਵੀਂ ਦਿੱਲੀ-ਲੋਕ ਸਭਾ ਚੋਣਾਂ ਲਈ ਭਾਜਪਾ ਵਲੋਂ ਉੱਤਰੀ-ਪੱਛਮੀ ਦਿੱਲੀ ਸੀਟ ਤੋਂ ਟਿਕਟ ਨਾ ਦਿੱਤੇ ਜਾਣ ਕਾਰਨ ਨਾਰਾਜ਼ ਚੱਲ ਰਹੇ ਸੰਸਦ ਮੈਂਬਰ ਉਦਿਤ ਰਾਜ ਅੱਜ ਕਾਂਗਰਸ ‘ਚ ਸ਼ਾਮਲ ਹੋ ਗਏ। ਉਨ੍ਹਾਂ ਨੇ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦੀ ਹਾਜ਼ਰੀ ‘ਚ ਕਾਂਗਰਸ ਦੀ ਮੈਂਬਰਸ਼ਿਪ ਗ੍ਰਹਿਣ ਕੀਤੀ। ਦੱਸਣਯੋਗ ਹੈ ਕਿ ਭਾਜਪਾ ਨੇ ਲੰਘੇ ਦਿਨ ਇਸ ਹਲਕੇ ਤੋਂ ਪੰਜਾਬੀ ਗਾਇਕ ਹੰਸ ਰਾਜ ਹੰਸ ਨੂੰ ਉਮੀਦਵਾਰ ਐਲਾਨਿਆ ਸੀ।

ਜਦੋਂ ਅੱਗ ਦੇ ਘੇਰੇ ਵਿਚ ਆਈ 125 ਏਕੜ ਕਣਕ

ਜਿਲ੍ਹਾ ਕਪੂਰਥਲਾ ਦੇ ਬਲਾਕ ਸੁਲਤਾਨਪੁਰ ਲੋਧੀ ਨੇੜੇ ਪਿੰਡ ਦੀਪੇਵਾਲ ਵਿਚ ਅਚਾਨਕ ਅੱਗ ਲੱਗ ਜਾਣ ਕਾਰਨ ਦਰਜਨਾਂ ਕਿਸਾਨਾਂ ਦੀ 125 ਏਕੜ ਕਣਕ ਸੜ ਕੇ ਸੁਆਹ ਹੋ ਗਈ ਹੈ। ਅੱਗ ਏਨੀ ਭਿਆਨਕ ਸੀ ਕਿ ਉਸ ਨੇ ਨੇੜੇ ਵਸੀ ਦੀਪੇਵਾਲ ਕਲੋਨੀ ਵੀ ਆਪਣੀ ਲਪੇਟ ਵਿਚ ਲੈ ਲਈ ਜਿਸ ਕਾਰਨ ਬਾਹਰ ਪਏ ਮੰਜੇ ’ਤੇ ਹੋਰ ਘਰੇਲੂ ਸਮਾਨ ਸੜ ਗਿਆ ਹੈ।
ਜਦੋਂ ਇਸ ਘਟਨਾ ਦੀ ਖ਼ਬਰ ਨੇੜਲੇ ਇਲਾਕਿਆਂ ਵਿਚ ਪਹੁੰਚੀ ਤਾਂ ਵੱਖ ਵੱਖ ਪਿੰਡਾਂ ਤੋਂ ਹਜ਼ਾਰਾ ਲੋਕ ਮੌਕੇ ’ਤੇ ਤੁਰੰਤ ਇਕੱਤਰ ਹੋ ਗਏ ਜਿਹਨਾਂ ਵਲੋਂ ਟਰੈਕਟਰਾਂ ਅਤੇ ਹੋਰ ਉਪਕਰਣਾਂ ਨਾਲ ਅੱਗ ਬੁਝਾਉਣ ਵਿਚ ਬਹੁਤ ਜੱਦੋਜਹਿਦ ਕੀਤੀ ਗਈ ਜਿਸ ਕਾਰਨ ਫਾਇਰ ਬ੍ਰਿਗੇਡ ਦੀ ਗੱਡੀ ਆਉਣ ਤੋਂ ਪਹਿਲਾਂ ਹੀ ਅੱਗ ’ਤੇ ਕਾਬੂ ਪਾ ਲਿਆ ਗਿਆ।
ਮੌਕੇ ’ਤੇ ਪਹੁੰਚੇ ਪੱਤਰਕਾਰਾਂ ਨੂੰ ਪੀੜਤ ਕਿਸਾਨਾਂ ਨੇ ਦਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਫਾਇਰ ਬ੍ਰਿਗੇਡ ਵਿਭਾਗ ਨੂੰ ਵਾਰ ਵਾਰ ਸੂਚਿਤ ਕਰਨ ਦੇ ਬਾਵਜੂਦ ਵੀ ਫਾਇਰ ਬ੍ਰਿਗੇਡ ਦੀ ਗੱਡੀ (1:30) ’ਤੇ ਪਹੁੰਚੀ। ਜਿਸ ਕਾਰਨ ਕਿਸਾਨਾਂ ਅੰਦਰ ਬਹੁਤ ਗੁੱਸਾ ’ਤੇ ਨਰਾਜ਼ਗੀ ਹੈ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਮਹਿਜ 3 ਕਿਲੋਮੀਟਰ ਦੂਰ ਪਿੰਡ ਦੀਪੇਵਾਲ ਨਹੀਂ ਪਹੁੰਚ ਸਕਿਆ ਤਾਂ ਦੂਰ ਵਸੇ ਲੋਕ ਕੀ ਉਮੀਦ ਕਰ ਸਕਦੇ ਹਨ ।
ਪੀੜਤ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਪਾਸੋਂ ਮੁਆਵਜ਼ੇ ਦੀ ਮੰਗ ਕੀਤੀ ਹੈ।ਇਸ ਮੌਕੇ ’ਤੇ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਅਤੇ ਸਾਬਕਾ ਵਿਧਾਇਕ ਬੀਬੀ ਉਪਿੰਦਰਜੀਤ ਕੌਰ ਵੀ ਮੌਕੇ ’ਤੇ ਪਹੁੰਚੇ ਜਿਨ੍ਹਾਂ ਵੱਲੋਂ ਪੀੜਤ ਕਿਸਾਨਾਂ ਦੀ ਹਰ ਸੰਭਵ ਮਦਦ ਕਰਨ ਦਾ ਵਿਸ਼ਵਾਸ ਦੁਆਇਆ ਗਿਆ।

ਗੁਰਦਾਸਪੁਰ ‘ਚ ਸੰਨੀ ਦਿਓਲ ਲਈ ਨਵੀਂ ਮੁਸੀਬਤ, ਕਵਿਤਾ ਖੰਨਾ ਵੱਲੋਂ ਬਗਾਵਤ

ਗੁਰਦਾਸਪੁਰ-ਬੀਜੇਪੀ ਨੇ ਮੰਗਲਵਾਰ ਨੂੰ ਐਕਟਰ ਸੰਨੀ ਦਿਓਲ ਨੂੰ ਗੁਰਦਾਸਪੁਰ ਤੋਂ ਉਮੀਦਵਾਰ ਐਲਾਨ ਦਿੱਤਾ ਹੈ। ਇਸ ਤੋਂ ਬਾਅਦ ਟਿਕਟ ਦੀ ਦਾਅਵੇਦਾਰ ਮਰਹੂਮ ਬਾਲੀਵੁੱਡ ਅਦਾਕਾਰ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਬਾਗੀ ਹੋ ਗਈ ਹੈ। ਉਨ੍ਹਾਂ ਨੇ ਗੁਰਦਾਸਪੁਰ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦੀ ਤਿਆਰੀ ਕਰ ਲਈ ਹੈ।
ਕਵਿਤਾ ਦੇ ਪਤੀ ਵਿਨੋਦ ਖੰਨਾ ਇਸ ਸੀਟ ਤੋਂ ਚਾਰ ਵਾਰ ਸੰਸਦ ਮੈਂਬਰ ਬਣੇ ਸਨ। ਕਵਿਤਾ ਨੇ ਦਾਅਵਾ ਕੀਤਾ ਹੈ ਕਿ ਪਾਰਟੀ ਨੇ ਉਨ੍ਹਾਂ ਨੂੰ ਜ਼ਿਮਨੀ ਚੋਣ ਵੇਲੇ ਟਿਕਟ ਨਹੀਂ ਦਿੱਤੀ ਸੀ ਪਰ 2019 ਵਿੱਚ ਟਿਕਟ ਦੇਣ ਦਾ ਵਾਅਦਾ ਕੀਤਾ ਸੀ, ਪਰ ਪਾਰਟੀ ਨੇ ਇਸ ਵਾਰ ਵੀ ਉਨ੍ਹਾਂ ਨੂੰ ਧੋਖਾ ਦਿੱਤਾ ਹੈ।
ਸੂਤਰਾਂ ਨੇ ਦੱਸਿਆ ਹੈ ਕਿ ਸੰਨੀ ਦਿਓਲ ਦੀ ਉਮੀਦਵਾਰੀ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਕਾਂਗਰਸੀ ਨੇਤਾ ਉਨ੍ਹਾਂ ਨੂੰ ਮਿਲਣਾ ਚਾਹੁੰਦੇ ਸੀ। ਹਾਲਾਂਕਿ, ਜੋ ਆਗੂ ਉਨ੍ਹਾਂ ਨੂੰ ਬੁਲਾਉਂਦੇ ਸੀ, ਕਵਿਤਾ ਨੇ ਉਨ੍ਹਾਂ ਦੇ ਨਾਂ ਦੱਸਣ ਤੋਂ ਇਨਕਾਰ ਕਰ ਦਿੱਤਾ।
ਉਨ੍ਹਾਂ ਕਿਹਾ, “2017 ਵਿੱਚ ਸੀਨੀਅਰ ਨੇਤਾਵਾਂ ਨੇ ਮੈਨੂੰ ਕਿਹਾ ਕਿ ਮੈਂ ਚੋਣ ਲੜਨ ਲਈ ਤਿਆਰ ਹੋਵਾਂ ਕਿਉਂਕਿ ਪਾਰਟੀ ਮੇਰੇ ਪਤੀ ਦੀ ਵਿਰਾਸਤ ਨੂੰ ਜਿਊਂਦਾ ਰੱਖਣਾ ਚਾਹੁੰਦੀ ਹੈ। ਹਾਲਾਂਕਿ ਉਨ੍ਹਾਂ ਨੇ ਮੁੰਬਈ ਦੇ ਕਾਰੋਬਾਰੀ ਸਵਰਨ ਸਾਲਾਰੀਆ ਨੂੰ ਟਿਕਟ ਦੇ ਦਿੱਤੀ, ਜੋ 1.93 ਲੱਖ ਵੋਟਾਂ ਨਾਲ ਹਾਰਿਆ।”

ਕੈਨੇਡਾ ‘ਚ ਤਿੰਨ ਸਿੱਖਾਂ ਦੀ ਹਵਾਈ ਉਡਾਰੀ ‘ਤੇ ਰੋਕ

ਚੰਡੀਗੜ੍ਹ-ਕੈਨੇਡਾ ਸਰਕਾਰ ਨੇ ਤਿੰਨ ਸਿੱਖਾਂ ਦੀ ਹਵਾਈ ਉਡਾਰੀ ‘ਤੇ ਰੋਕ ਲਾ ਦਿੱਤੀ ਹੈ। ਟਰੂਡੋ ਸਰਕਾਰ ਨੇ ਇਨ੍ਹਾਂ ਸਿੱਖਾਂ ਦੇ ਨਾਂ ਸੁਰੱਖਿਅਤ ਟਰੈਵਲ ਕਾਨੂੰਨ ਤਹਿਤ ਕੈਨੇਡੀਅਨ ਨੋ ਫਲਾਈ ਸੂਚੀ ਵਿੱਚ ਪਾ ਦਿੱਤੇ ਹਨ। ਇਨ੍ਹਾਂ ’ਚ ਪਰਵਕਾਰ ਸਿੰਘ ਦੁਲਾਈ, ਭਗਤ ਸਿੰਘ ਬਰਾੜ ਤੇ ਇੱਕ ਹੋਰ ਸਿੱਖ ਦਾ ਨਾਂ ਸ਼ਾਮਲ ਹੈ। ਇਨ੍ਹਾਂ ਨੂੰ ਪਾਬੰਦੀ ਲਾਉਣ ਦੇ ਕਾਰਨਾਂ ਬਾਰੇ ਦੱਸ ਦਿੱਤਾ ਗਿਆ ਹੈ।
ਯਾਦ ਰਹੇ ਪਿਛਲੇ ਦਿਨੀਂ ਟਰੂਡੋ ਸਰਕਾਰ ਵੱਲੋਂ ਗਰਮ ਖਿਆਲੀ ਸਿੱਖਾਂ ਨਾਲ ਨਰਮੀ ਵਰਤਣ ਦੇ ਪ੍ਰਭਾਵ ਦਿੱਤੇ ਗਏ ਸੀ। ਇਸ ਦਾ ਭਾਰਤ ਸਰਕਾਰ ਨੇ ਤਿੱਖਾ ਵਿਰੋਧ ਕੀਤਾ ਸੀ। ਇਸ ਮਗਰੋਂ ਕੈਨੇਡਾ ਸਰਕਾਰ ਨੇ ਇਹ ਕਦਮ ਚੁੱਕਿਆ ਹੈ। ਹੁਣ ਸਿੱਖ ਸਰਕਾਰ ਦੇ ਫੈਸਲੇ ਨੂੰ ਅਦਾਲਤ ਵਿੱਚ ਚੁਣੌਤੀ ਦੇ ਸਕਦੇ ਹਨ। ਇਨ੍ਹਾਂ ਸਿੱਖਾਂ ਕੋਲ ਅਧਿਕਾਰਾਂ ਤੇ ਆਜ਼ਾਦੀ ਦੇ ਚਾਰਟਰ ਤਹਿਤ ਆਪਣੇ ਵਿਰੁੱਧ ਹਵਾਈ ਸਫਰ ਕਰਨ ਤੋਂ ਲੱਗੀ ਵਿਰੁੱਧ ਕਾਨੂੰਨੀ ਲੜਾਈ ਕਰਨ ਦਾ ਹੱਕ ਹੈ। ਪਾਬੰਦੀ ਦੇ ਵਿਰੁੱਧ ਸਿੱਖ ਭਾਈਚਾਰੇ ਵਿੱਚ ਬੇਗਾਨਗ਼ੀ ਦਾ ਅਹਿਸਾਸ ਪੈਦਾ ਹੋ ਗਿਆ।
ਪਬਲਿਕ ਸੇਫਟੀ ਕੈਨੇਡਾ ਦੇ ਬੁਲਾਰੇ ਟਿਮ ਵਰਮਿੰਘਮਟਨ ਨੇ ‘ਪੈਸੰਜਰ ਪ੍ਰੋਟੈਕਟ ਲਿਸਟ’ ਵਿੱਚ ਪਿਛਲੇ ਮਹੀਨਿਆਂ ਵਿੱਚ ਸੁਰੱਖਿਆ ਕਾਰਨਾਂ ਕਰਕੇ ਸ਼ਾਮਲ ਕੀਤੇ ਲੋਕਾਂ ਬਾਰੇ ਵੇਰਵੇ ਸਾਂਝੇ ਨਹੀਂ ਕੀਤੇ। ਤਿੰਨਾਂ ਸਿੱਖਾਂ ਨੂੰ ਸਰੀ ਦੇ ਸਿੱਖ ਕਾਰਕੁਨਾਂ ਦੀ ਸੰਸਥਾ ਗੁਰਦੁਆਰਾ ਦਸਮੇਸ਼ ਦਰਬਾਰ ਨਾਲ ਸਬੰਧਤ ਮਨਿੰਦਰ ਸਿੰਘ ਨੇ ਜਾਣਕਾਰੀ ਦੇ ਦਿੱਤੀ ਹੈ। ਇਨ੍ਹਾਂ ਤਿੰਨਾਂ ਸਿੱਖਾਂ ਬਾਰੇ ਪਤਾ ਲੱਗਾ ਹੈ ਕਿ ਉਹ ਭਾਰਤ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਦੇ ਰਹੇ ਹਨ।

ਭਾਰਤੀ ਮੂਲ ਦੇ ਯੋਗੇਂਦਰ ਨੇ ਜਾਪਾਨ ‘ਚ ਰਚਿਆ ਇਤਿਹਾਸ

ਟੋਕੀਓ-ਖੱਬੇਪੱਖੀ ਕਾਂਸਟੀਟਿਊਸ਼ਲ ਡੈਮੋਕ੍ਰੇਟਿਕ ਪਾਰਟੀ ਆਫ ਜਾਪਾਨ ਦੇ ਸਮਰਥਨ ਨਾਲ ਚੋਣ ਲੜਨ ਵਾਲੇ ਯੋਗੀ ਨੂੰ 21 ਅਪ੍ਰੈਲ ਨੂੰ ਹੋਏ ਮਤਦਾਨ ‘ਚ 6477 ਵੋਟਾਂ ਮਿਲੀਆਂ। ਜਾਪਾਨ ‘ਚ ‘ਯੋਗੀ’ ਦੇ ਨਾਂ ਨਾਲ ਚਰਚਿਤ ਭਾਰਤਵੰਸ਼ੀ ਪੁਰਾਣਿਕ ਯੋਗੇਂਦਰ ਨੇ ਨਿਗਮ ਚੋਣਾਂ ‘ਚ ਜਿੱਤ ਦਰਜ ਕੀਤੀ ਹੈ। ਰਾਜਧਾਨੀ ਟੋਕੀਓ ਦੇ ਈਦੋਗਾਵਾ ਵਾਰਡ ਤੋਂ ਜਿੱਤੇ ਯੋਗੀ ਜਾਪਾਨ ‘ਚ ਕੋਈ ਵੀ ਚੋਣ ਜਿੱਤਣ ਵਾਲੇ ਪਹਿਲੇ ਭਾਰਤੀ ਬਣ ਗਏ ਹਨ। ਖੱਬੇਪੱਖੀ ਕਾਂਸਟੀਟਿਊਸ਼ਲ ਡੈਮੋਕ੍ਰੇਟਿਕ ਪਾਰਟੀ ਆਫ ਜਾਪਾਨ ਦੇ ਸਮਰਥਨ ਨਾਲ ਚੋਣ ਲੜਨ ਵਾਲੇ ਯੋਗੀ ਨੂੰ 21 ਅਪ੍ਰੈਲ ਨੂੰ ਹੋਏ ਮਤਦਾਨ ‘ਚ 6477 ਵੋਟਾਂ ਮਿਲੀਆਂ। ਆਪਣੀ ਜਿੱਤ ‘ਤੇ ਉਨ੍ਹਾਂ ਕਿਹਾ ਕਿ ਮੈ ਇੱਥੇ ਰਹਿ ਰਹੇ ਵਿਦੇਸ਼ੀਆਂ ਤੇ ਜਾਪਾਨੀ ਨਾਗਰਿਕਾਂ ਵਿਚਾਲੇ ਪੁਲ ਬਣਨਾ ਚਾਹੁੰਦਾ ਹਾਂ। ਯੋਗੀ ਪਹਿਲੀ ਵਾਰ 1997 ‘ਚ ਜਾਪਾਨ ਆਏ ਸਨ। ਦੋ ਸਾਲ ‘ਚ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਵਾਪਸ ਭਾਰਤ ਆ ਗਏ ਸਨ ਪਰ ਇੰਜੀਨੀਅਰ ਦੀ ਨੌਕਰੀ ਮਿਲਣ ‘ਤੇ ਉਹ 2001 ‘ਚ ਮੁੜ ਇੱਥੇ ਆ ਗਏ ਸਨ। 2005 ਤੋਂ ਉਹ ਈਦੋਗਾਵਾ ‘ਚ ਹੀ ਰਹਿ ਰਹੇ ਹਨ। ਟੋਕੀਓ ਦੇ ਕੁਲ 23 ਵਾਰਡਾਂ ਵਿਚੋਂ ਈਦੋਗਾਵਾ ‘ਚ ਹੀ ਸਭ ਤੋਂ ਜ਼ਿਆਦਾ 4300 ਭਾਰਤੀ ਰਹਿੰਦੇ ਹਨ। ਜਾਪਾਨ ‘ਚ 34 ਹਜ਼ਾਰ ਤੋਂ ਜ਼ਿਆਦਾ ਭਾਰਤੀ ਰਹਿੰਦੇ ਹਨ।

ਟਰੰਪ ‘ਤੇ ਮਹਾਂਦੋਸ਼ ਚਲਾਉਣ ਨੂੰ ਲੈ ਕੇ ਵਿਰੋਧੀ ਧਿਰ ਡੈਮੋਕਰੇਟ ਸਾਂਸਦਾਂ ‘ਚ ਪਈ ਫੁੱਟ

ਵਾਸ਼ਿੰਗਟਨ-ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਰੂਸ ਦੇ ਦਖ਼ਲ ਮਾਮਲੇ ਦੀ ਜਾਂਚ ਰਿਪੋਰਟ ਜਨਤਕ ਹੋਣ ਦੇ ਬਾਅਦ ਵਿਰੋਧੀ ਡੈਮੋਕਰੇਟਿਕ ਪਾਰਟੀ ਦੇ ਕੁਝ ਸੰਸਦ ਮੈਂਬਰ ਜਿੱਥੇ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਮਹਾਂਦੋਸ਼ ਚਲਾਉਣ ਦੀ ਮੁਹਿੰਮ ਵਿਚ ਲੱਗ ਗਏ ਹਨ। ਉਥੇ ਕੁਝ ਇਸ ਨਾਲ ਸਹਿਮਤ ਨਹੀਂ ਹਨ। ਇਨ੍ਹਾਂ ਵਿਚ ਡੈਮੋਕਰੇਟਿਕ ਨੇਤਾ ਅਤੇ ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧ ਸਭਾ ਦੀ ਸਪੀਕਰ ਨੈਂਸੀ ਪੇਲੋਸੀ ਵੀ ਸ਼ਾਮਲ ਹੈ। ਉਨ੍ਹਾਂ ਨੇ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਚੌਕਸ ਕਰਦੇ ਹੋਏ ਮਹਾਂਦੋਸ਼ ‘ਤੇ ਫਿਲਹਾਲ ਅੱਗੇ ਨਾ ਵਧਣ ਦੀ ਅਪੀਲ ਕੀਤੀ।
ਸਾਲ 2016 ਦੀ ਰਾਸ਼ਟਰਪਤੀ ਚੋਣ ਵਿਚ ਰੂਸੀ ਦਖ਼ਲ ਸਬੰਧੀ ਵਿਸ਼ੇਸ਼ ਵਕੀਲ ਰਾਬਰਟ ਮੂਲਰ ਦੀ ਜਾਂਚ ਰਿਪੋਰਟ ਪਿਛਲੇ ਵੀਰਵਾਰ ਨੂੰ ਸੰਸਦ ਵਿਚ ਰੱਖੇ ਜਾਣ ਦੇ ਨਾਲ ਹੀ ਜਨਤਕ ਕਰ ਦਿੱਤੀ ਗਈ ਸੀ। ਇਸ ਰਿਪੋਰਟ ਵਿਚ ਟਰੰਪ ਅਤੇ ਰੂਸ ਦਰਮਿਆਨ ਗੰਢਤੁਪ ਦਾ ਕੋਈ ਸਬੂਤ ਨਹੀਂ ਪਾਇਆ ਗਿਆ। ਪਰ ਮੂਲਰ ਦੀ ਟੀਮ ਇਸ ਸਿੱਟੇ ‘ਤੇ ਨਹੀਂ ਪਹੁੰਚ ਸਕੀ ਕਿ ਨਿਆਂ ਪ੍ਰਕਿਰਿਆ ਵਿਚ ਟਰੰਪ ਰੁਕਾਵਟ ਬਣੇ ਸਨ ਜਾਂ ਨਹੀਂ। ਮੂਲਰ ਨੇ ਇਹ ਸੰਸਦ ‘ਤੇ ਛੱਡ ਦਿੱਤਾ ਹੈ ਕਿ ਇਸ ‘ਤੇ ਅੱਗੇ ਕੀ ਕਾਰਵਾਈ ਕਰਨੀ ਹੈ? ਤਦ ਤੋਂ ਡੈਮੋਕਰੇਟਿਕ ਪਾਰਟੀ ਦੇ ਸੰਸਦ ਮੈਂਬਰ ਟਰੰਪ ‘ਤੇ ਮਹਾਂਦੋਸ਼ ਚਲਾਉਣ ਦੀ ਮੁਹਿੰਮ ਵਿਚ ਲੱਗ ਗਏ। ਕਈ ਡੈਮੋਕਰੇਟਿਕ ਸੰਸਦ ਮੈਂਬਰਾਂ ਦਾ ਹਾਲਾਂਕਿ ਮੰਨਣਾ ਹੈ ਕਿ ਮਹਾਂਦੋਸ਼ ਦੀ ਪ੍ਰਕਿਰਿਆ ਨਾਕਾਮ ਹੋ ਸਕਦੀ ਹੈ। ਇਸ ਦਾ ਟਰੰਪ ਨੂੰ ਸਿਆਸੀ ਫਾਇਦਾ ਹੋ ਸਕਦਾ ਹੈ। ਜਦ ਕਿ ਦੂਜੇ ਸੰਸਦ ਮੈਂਬਰਾਂ ਦੀ ਦਲੀਲ ਹੈ ਕਿ ਜੇਕਰ ਇਸ ਤਰ੍ਹਾਂ ਨਾ ਕੀਤਾ ਗਿਆ ਤਾਂ ਇਹ ਸੰਕੇਤ ਜਾਵੇਗਾ ਕਿ ਰਾਸ਼ਟਰਪਤੀ ਦੇ ਗਲਤ ਕੰਮਾਂ ਨੂੰ ਬਰਦਾਸ਼ ਕੀਤਾ ਜਾ ਰਿਹਾ ਹੈ।

ਬਜਰੰਗ ਨੇ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਜਿੱਤਿਆ ਸੋਨ ਤਗ਼ਮਾ

ਸ਼ਿਆਨ (ਚੀਨ)-ਵਿਸ਼ਵ ਦੇ ਅੱਵਲ ਨੰਬਰ ਪਹਿਲਵਾਨ ਬਜਰੰਗ ਪੂਨੀਆ ਨੇ ਇੱਥੇ ਸੋਨ ਤਗ਼ਮੇ ਦੇ ਮੁਕਾਬਲੇ ਵਿੱਚ ਲਗਾਤਾਰ ਦਸ ਅੰਕ ਬਣਾ ਕੇ ਏਸ਼ਿਆਈ ਕੁਸ਼ਤੀ ਚੈਂਪੀਅਨਸ਼ਿਪ ਦਾ ਆਪਣਾ ਖ਼ਿਤਾਬ ਬਰਕਰਾਰ ਰੱਖਿਆ ਹੈ, ਜਦੋਂਕਿ ਪ੍ਰਵੀਨ ਰਾਣਾ ਨੇ ਚਾਂਦੀ ਅਤੇ ਸਤਿਆਵ੍ਤ ਕਾਦੀਆਂ ਨੇ ਕਾਂਸੀ ਦਾ ਤਗ਼ਮਾ ਹਾਸਲ ਕੀਤਾ। ਭਾਰਤ ਨੇ ਪਹਿਲੇ ਦਿਨ ਕੁੱਲ ਤਿੰਨ ਤਗ਼ਮੇ ਹਾਸਲ ਕੀਤੇ।
ਬਜਰੰਗ ਨੇ ਪੁਰਸ਼ਾਂ ਦੇ 65 ਕਿਲੋ ਫਰੀਸਟਾਈਲ ਫਾਈਨਲ ਵਿੱਚ ਕਜ਼ਾਖ਼ਸਤਾਨ ਦੇ ਸਯਾਤਬੇਕ ਓਕਾਸੋਵ ਨੂੰ 12-7 ਨਾਲ ਹਰਾ ਕੇ ਸੋਨ ਤਗ਼ਮਾ ਆਪਣੇ ਨਾਮ ਕੀਤਾ। ਰਾਸ਼ਟਰਮੰਡਲ ਅਤੇ ਏਸ਼ਿਆਈ ਖੇਡਾਂ ਦਾ ਚੈਂਪੀਅਨ ਬਜਰੰਗ ਇੱਕ ਸਮੇਂ 2-7 ਨਾਲ ਪਿੱਛੇ ਚੱਲ ਰਿਹਾ ਸੀ। ਉਦੋਂ ਸਿਰਫ਼ 60 ਸੈਕਿੰਡ ਦਾ ਮੁਕਾਬਲਾ ਬਾਕੀ ਸੀ, ਪਰ ਇਸ ਭਾਰਤੀ ਨੇ ਤਕਨੀਕੀ ਅੰਕ ਦੇ ਆਧਾਰ ਜਿੱਤ ਯਕੀਨੀ ਬਣਾ ਲਈ। ਕਜ਼ਾਖ਼ ਦਾ ਪਹਿਲਵਾਨ ਕਾਫ਼ੀ ਥੱਕਿਆ ਹੋਇਆ ਨਜ਼ਰ ਆ ਰਿਹਾ ਸੀ, ਜਦਕਿ ਬਜਰੰਗ ਨੇ ਦਬਾਅ ਵਿੱਚ ਵੀ ਪੂਰੇ ਦਮ-ਖ਼ਮ ਅਤੇ ਸੂਝ-ਬੂਝ ਤੋਂ ਕੰਮ ਲਿਆ। ਬਜਰੰਗ ਦਾ ਇਸ ਚੈਂਪੀਅਨਸ਼ਿਪ ਵਿੱਚ ਇਹ ਦੂਜਾ ਸੋਨ ਤਗ਼ਮਾ ਹੈ। ਇਸ ਤੋਂ ਪਹਿਲਾਂ ਉਸ ਨੇ 2017 ਵਿੱਚ ਵੀ ਖ਼ਿਤਾਬ ਜਿੱਤਿਆ ਸੀ। ਇਸ ਟੂਰਨਾਮੈਂਟ ਵਿੱਚ ਇਹ ਕੁੱਲ ਮਿਲਾ ਕੇ ਉਸ ਦਾ ਪੰਜਵਾਂ ਤਗ਼ਮਾ ਹੈ। ਇਸ ਪ੍ਰਦਰਸ਼ਨ ਨਾਲ ਬਜਰੰਗ ਨੇ ਫਿਰ ਤੋਂ ਆਪਣੇ ਵਿਰੋਧੀਆਂ ਨੂੰ ਸੰਦੇਸ਼ ਦੇ ਦਿੱਤਾ ਹੈ ਕਿ ਉਹ 2020 ਟੋਕੀਓ ਓਲੰਪਿਕ ਦਾ ਮਜ਼ਬੂਤ ਦਾਅਵੇਦਾਰ ਹੈ।
ਬਜਰੰਗ ਦੇ ਗੁਰੂ ਅਤੇ ਓਲੰਪਿਕ ਤਗ਼ਮਾ ਜੇਤੂ ਪਹਿਲਵਾਨ ਯੋਗੇਸ਼ਵਰ ਦੱਤ ਨੇ ਵੀ ਉਮੀਦ ਜ਼ਾਹਰ ਕੀਤੀ ਕਿ ਉਸ ਦਾ ਸ਼ਾਗਿਰਦ ਟੋਕੀਓ ਵਿੱਚ ਤਗ਼ਮਾ ਜਿੱਤਣ ਵਿੱਚ ਸਫਲ ਰਹੇਗਾ। ਯੋਗੇਸ਼ਵਰ ਨੇ ਬਜਰੰਗ ਦੀ ਜਿੱਤ ਮਗਰੋਂ ਟਵੀਟ ਕੀਤਾ, ‘‘ਏਸ਼ਿਆਈ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤਣ ’ਤੇ ਢੇਰ ਸਾਰੀਆਂ ਸ਼ੁੱਭ ਕਾਮਨਾਵਾਂ ਬਜਰੰਗ ਪੁੱਤ। 2017 ਮਗਰੋਂ ਇਹ ਤੁਹਾਡਾ ਦੂਜਾ ਸੋਨਾ ਹੈ। ਸਾਨੂੰ ਸਾਰਿਆਂ ਨੂੰ ਤੁਹਾਡੇ ’ਤੇ ਮਾਣ ਹੈ। ਇਸੇ ਤਰ੍ਹਾਂ ਅੱਗੇ ਵਧਦੇ ਰਹੋ ਅਤੇ ਟੋਕੀਓ 2020 ਵਿੱਚ ਵੀ ਦੇਸ਼ ਦਾ ਤਰੰਗਾ ਉਚਾ ਕਰੋ।’’
ਬਜਰੰਗ ਨੇ ਫਾਈਨਲ ਵਿੱਚ ਥਾਂ ਬਣਾਉਣ ਤੱਕ ਸਿਰਫ਼ ਇੱਕ ਅੰਕ ਗੁਆਇਆ ਸੀ। ਉਸ ਨੇ ਸੈਮੀ ਫਾਈਨਲ ਵਿੱਚ ਉਜ਼ਬੇਕਿਸਤਾਨ ਦੇ ਸਿਰੋਜ਼ਿਦਿਨ ਖ਼ਾਸਾਨੋਵ ਨੂੰ 12-1 ਨਾਲ ਹਰਾਇਆ ਸੀ। ਇਸ ਤੋਂ ਪਹਿਲਾਂ ਉਸ ਨੇ ਇਰਾਨ ਦੇ ਪੇਮੈਨ ਬਿਆਬਾਨੀ ਅਤੇ ਸ੍ਰੀਲੰਕਾ ਦੇ ਚਾਰਲਸ ਫਰਨ ਨੂੰ ਹਾਰ ਦਿੱਤੀ ਸੀ।
ਪੁਰਸ਼ਾਂ ਦੇ ਇੱਕ ਹੋਰ ਮੁਕਾਬਲੇ ਵਿੱਚ ਪ੍ਰਵੀਨ ਰਾਣਾ ਨੇ ਪਿਛਲੇ ਸੱਤ ਸਾਲਾਂ ਵਿੱਚ ਆਪਣਾ ਸਭ ਤੋਂ ਵੱਡਾ ਤਗ਼ਮਾ ਜਿੱਤਿਆ, ਹਾਲਾਂਕਿ ਉਹ ਸੋਨ ਤਗ਼ਮਾ ਹਾਸਲ ਕਰਨ ਤੋਂ ਖੁੰਝ ਗਿਆ। ਪ੍ਰਵੀਨ ਨੂੰ 79 ਕਿਲੋ ਭਾਰ ਵਰਗ ਦੇ ਫਾਈਨਲ ਵਿੱਚ ਇਰਾਨੀ ਪਹਿਲਵਾਨ ਬਹਿਮਾਨ ਮੁਹੰਮਦ ਤੈਮੂਰੀ ਤੋਂ 0-3 ਨਾਲ ਹਾਰ ਮਿਲੀ। ਰਾਣਾ ਨੇ ਸੈਮੀ ਫਾਈਨਲ ਵਿੱਚ ਕਜ਼ਾਖ਼ਸਤਾਨ ਦੇ ਜੀ ਉਸੇਰਬਾਯੇਬ ਨੂੰ 3-2 ਨਾਲ ਹਰਾਇਆ ਸੀ। ਸੱਤਿਆਵ੍ਤ ਕਾਦੀਆਂ ਵੀ 97 ਕਿਲੋ ਭਾਰ ਵਰਗ ਦੇ ਕੁਆਰਟਰ ਫਾਈਨਲ ਵਿੱਚ ਬਤਜੁਲ ਉਲਜਿਸਾਈਖ਼ਾਨ ਤੋਂ ਹਾਰ ਗਿਆ, ਪਰ ਮੰਗੋਲੀਆ ਦੇ ਇਸ ਪਹਿਲਵਾਨ ਦੇ ਫਾਈਨਲ ਵਿੱਚ ਪਹੁੰਚਣ ਨਾਲ ਉਸ ਦੀ ਤਗ਼ਮੇ ਦੀ ਉਮੀਦ ਬੱਝ ਗਈ। ਕਾਦੀਆਂ ਨੇ ਕਾਂਸੀ ਦੇ ਤਗ਼ਮੇ ਦੇ ਪਲੇਅ-ਆਫ਼ ਵਿੱਚ ਚੀਨ ਦੇ ਹਾਓਬਿਨ ਗਾਓ ਨੂੰ 8-1 ਨਾਲ ਹਰਾ ਕੇ ਭਾਰਤ ਨੂੰ ਦਿਨ ਦਾ ਤੀਜਾ ਤਗ਼ਮਾ ਦਿਵਾਇਆ। ਇਸ ਦੌਰਾਨ ਰਵੀ ਕੁਮਾਰ 57 ਕਿਲੋ ਦੇ ਕਾਂਸੀ ਦੇ ਤਗ਼ਮੇ ਦੇ ਪਲੇਅ-ਆਫ ਵਿੱਚ ਪਹੁੰਚ ਗਏ। ਰਜ਼ਨੀਸ਼ ਹਾਲਾਂਕਿ 70 ਕਿਲੋ ਵਿੱਚ ਹਾਰ ਕੇ ਬਾਹਰ ਹੋ ਗਿਆ।

ਸ੍ਰੀਲੰਕਾ ‘ਚ ਬੰਬ ਧਮਾਕਿਆਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 359

ਕੋਲੰਬੋ-ਸ੍ਰੀਲੰਕਾ ‘ਚ ਬੀਤੇ ਦਿਨੀਂ ਈਸਟਰ ਮੌਕੇ ਹੋਏ ਲੜੀਵਾਰ ਬੰਬ ਧਮਾਕਿਆਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 359 ਹੋ ਗਈ ਹੈ। ਪੁਲਿਸ ਦੇ ਬੁਲਾਰੇ ਰੂਵਨ ਗੁਨਾਸੇਕਰਾ ਵਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਇਨ੍ਹਾਂ ਬੰਬ ਧਮਾਕਿਆਂ ਦੀ ਜ਼ਿੰਮੇਵਾਰੀ ਲੰਘੇ ਦਿਨ ਇਸਲਾਮਿਕ ਸਟੇਟ (ਆਈ. ਐੱਸ. ਆਈ. ਐੱਸ.) ਨੇ ਲਈ ਸੀ।

2023 ਤੱਕ ਦੇਸ਼ ਨਕਸਲੀਆਂ ਤੋਂ ਮੁਕਤ ਹੋਵੇਗਾ: ਰਾਜਨਾਥ

ਹੁਸੈਨਾਬਾਦ (ਝਾਰਖੰਡ)-ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ 2023 ਤੱਕ ਦੇਸ਼ ’ਚ ਨਕਸਲੀਆਂ ਦਾ ਖਾਤਮਾ ਹੋ ਜਾਵੇਗਾ। ਉਹ ਇੱਥੇ ਇੱਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਦੇਸ਼ ਦੀ ਸੁਰੱਖਿਆ ਦੇ ਰਾਹ ’ਚ ਆ ਰਹੇ ਬਾਗੀਆਂ ਤੇ ਅਤਿਵਾਦੀਆਂ ਦਾ ਸਫ਼ਾਇਆ ਕਰ ਦਿੱਤਾ ਜਾਵੇਗਾ ਅਤੇ ਝਾਰਖੰਡ ’ਚੋਂ ਨਕਸਲੀਆਂ ਦਾ ਤਕਰੀਬਨ ਖਾਤਮਾ ਹੋ ਗਿਆ ਹੈ ਅਤੇ ਸੂਬੇ ’ਚ ਉਨ੍ਹਾਂ ਦੇ ਬਚੇ ਹੋਏ ਆਧਾਰ ਨੂੰ ਵੀ ਜਲਦ ਹੀ ਖਤਮ ਕਰ ਦਿੱਤਾ ਜਾਵੇਗਾ। ਪਾਲਮੂ (ਐੱਸਸੀ) ਸੰਸਦੀ ਖੇਤਰ ’ਚ ਭਾਜਪਾ ਦੇ ਮੌਜੂਦਾ ਸੰਸਦ ਮੈਂਬਰ ਵੀਡੀ ਰਾਮ ਦੀ ਹਮਾਇਤ ਤੇ ਉਨ੍ਹਾਂ ਲਈ ਪ੍ਰਚਾਰ ਕਰਦਿਆਂ ਗ੍ਰਹਿ ਮੰਤਰੀ ਨੇ ਕਿਹਾ ਕਿ ਸੱਤਾ ਦੇ ਲਾਲਚ ’ਚ ਝਾਰਖੰਡ ਮੁਕਤੀ ਮੋਰਚਾ ਅਤੇ ਕਾਂਗਰਸ ਨੇ ਸੂਬੇ ’ਚ ਹੱਥ ਮਿਲਾ ਲਿਆ ਹੈ ਪਰ ਉਹ ਆਪਣੇ ਮਕਸਦ ’ਚ ਕਾਮਯਾਬ ਨਹੀਂ ਹੋਣਗੇ। ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਰਾਬਰ ਕੋਈ ਹੋਰ ਆਗੂ ਨਹੀਂ ਹੈ ਅਤੇ ਉਸ ਦੇ ਮੁਕਾਬਲੇ ਬਾਕੀ ਆਗੂ ਛੋਟੇ ਹਨ। ਉਜਵਲਾ, ਪ੍ਰਧਾਨ ਮੰਤਰੀ ਆਵਾਸ ਯੋਜਨਾ ਅਤੇ ਜਨਧਨ ਯੋਜਨਾ ਵਰਗੀਆਂ ਵਿਕਾਸ ਯੋਜਨਾਵਾਂ ਦੇ ਵੇਰਵੇ ਦਿੰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ 2022 ਤੱਕ ਦੇਸ਼ ਦਾ ਵਿਕਾਸ ਕਰਨ ਨਹੀ ਵਚਨਬੱਧ ਹੈ ਅਤੇ ਪਾਰਟੀ ਦਾ ਮੈਨੀਫੈਸਟੋ ਇਸੇ ਨੂੰ ਸਮਰਪਿਤ ਹੈ।

ਸੁਖਬੀਰ ਬਾਦਲ ਦੇ ਆਉਣ ਨਾਲ ਫਿਰੋਜ਼ਪੁਰ ‘ਚ ਰੋਮਾਂਚਕ ਹੋÎਇਆ ਮੁਕਾਬਲਾ

ਫਿਰੋਜ਼ਪੁਰ-ਫਿਰੋਜ਼ਪੁਰ ਤੋਂ ਸ਼੍ਰੋਅਦ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਚੋਣ ਮੈਦਾਨ ਵਿਚ ਉਤਰਨ ਨਾਲ ਸੂਬੇ ਦੀ ਹੌਟ ਸੀਟ ਬਣ ਗਈ ਹੈ। ਚੋਣ ਮੈਦਾਨ ਵਿਚ ਸੁਖਬੀਰ ਦੇ ਵਿਰੁੱਧ ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ ਹਨ, ਜੋ ਅਕਾਲੀ ਦਲ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋ ਗਏ। ਇਹ ਦੋਵੇਂ ਇੱਕ ਦੂਜੇ ਦੇ ਕੱਟੜ ਸਿਆਸੀ ਦੁਸ਼ਮਨ ਹਨ।
ਹਾਲ ਵਿਚ ਜਲਾਲਾਬਾਦ ਵਿਚ ਆਯੋਜਤ ਸਭਾ ਵਿਚ ਘੁਬਾਇਆ ਨੇ ਕਿਹਾ ਕਿ ਉਨ੍ਹਾਂ ਅਕਾਲੀ ਦਲ ਤੋਂ ਜਾਨ ਦਾ ਖ਼ਤਰਾ ਹੈ, ਜੋ ਉਨ੍ਹਾਂ ਦੀ ਨਾਜਾਇਜ਼ ਤਰੀਕੇ ਨਾਲ ਵੀਡੀਓ ਤਿਆਰ ਕਰਕੇ ਵਾਇਰਲ ਕਰ ਰਿਹਾ ਹੈ।
ਹਲਕੇ ਵਿਚ ਅਕਾਲੀ ਦਲ ਤੋਂ ਸੁਖਬੀਰ ਬਾਦਲ, ਕਾਂਗਰਸ ਤੋਂ ਸ਼ੇਰ ਸਿੰਘ ਘੁਬਾਇਆ, ਆਮ ਆਦਮੀ ਪਾਰਟੀ ਤੋਂ ਹਰਜਿੰਦਰ ਸਿੰਘ ਕਾਕਾ ਸਰਾਂ ਅਤੇ ਪੰਜਾਬ ਡੈਮੋਕਰੇਟਿਕ ਅਲਾਇੰਸ ਦੇ ਹੰਸਰਾਜ ਗੋਲਡਨ ਚੋਣ ਮੈਦਾਨ ਵਿਚ ਹਨ। ਫਿਰੋਜ਼ਪੁਰ ਵਿਚ ਚਾਰੇ ਉਮੀਦਵਾਰਾਂ ਦੇ ਵਿਚ ਕੜਾ ਮੁਕਾਬਲਾ ਹੈ। ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਫਿਰੋਜ਼ਪੁਰ ਵਿਚ ਬੇਅਦਬੀ ਦਾ ਅਸਰ ਅਤੇ ਕਾਂਗਰਸ ਦੀ ਗੁੱਟਬਾਜ਼ੀ ਨਜ਼ਰ ਆ ਰਹੀ ਹੈ, ਇਸ ਤੋਂ ਜ਼ਾਹਰ ਹੁੰਦਾ ਕਿ ਆਪ ਅਤੇ ਪੀਡੀਏ ਉਮੀਦਵਾਰ ਅਕਾਲੀ ਦਲ ਅਤੇ ਕਾਂਗਰਸ ਦੀ ਵੋਟਾਂ ਵਿਚ ਸੰਨ੍ਹ ਲਾਉਣ ਵਿਚ ਕਾਮਯਾਬ ਹੋ ਸਕਦੇ ਹਨ।
ਜਾਣਕਾਰਾਂ ਦਾ ਕਹਿਣਾ ਹੈ ਕਿ ਫਿਰੋਜ਼ਪੁਰ ਵਿਚ ਇਸ ਵਾਰ ਰਾਏ ਸਿੱਖ ਬਰਾਦਰੀ ਵੀ ਕਈ ਹਿੱਸਿਆਂ ਵਿਚ ਵੰਡ ਚੁੱਕੀ ਹੈ। ਘੁਬਾਇਆ ਨੂੰ ਟਿਕਟ ਮਿਲਣ ਦੇ ਬਾਅਦ ਤੋਂ ਗੁਰੂ ਹਰਸਹਾਏ ਦੇ ਵਿਧਾਇਕ ਤੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਜੋ ਨਾਰਾਜ਼ ਚਲ ਰਹੇ ਹਨ। ਉਨ੍ਹਾਂ ਦੇ ਖੇਮੇ ਵਿਚ ਸ਼ਾਮਲ ਹੋਏ ਬਸਪਾ ਤੋਂ ਆਪ ਵਿਚ ਗਏ ਮੋਹਨ ਸਿੰਘ ਫਲੀਆਂਵਾਲਾ ਵੀ ਰਾਏ ਸਿੱਖ ਬਰਾਦਰੀ ਨਾਲ ਸਬੰਧਤ ਹਨ। ਇਸੇ ਤਰ੍ਹਾਂ ਰਾਏ ਸਿੱਖ ਬਰਾਦਰੀ ਦੇ ਸੀਨੀਅਰ ਨੇਤਾ ਮਹਿੰਦਰ ਸਿੰਘ ਜੋ ਆਮ ਆਦਮੀ ਪਾਰਟੀ ਦੇ ਵਲੰਟੀਅਰ ਹਨ।
ਘੁਬਾਇਆ ਖੁਦ ਰਾਏ ਸਿੱਖ ਬਰਾਦਰੀ ਨਾਲ ਸਬੰਧਤ ਹਨ। ਇਸ ਵਾਰ ਉਕਤ ਬਰਾਦਰੀ ਕਿਸੇ ਇੱਕ ਸਿਆਸੀ ਉਮੀਦਵਾਰ ਦੇ ਪੱਖ ਵਿਚ ਨਹੀਂ ਹੈ। ਇਸ ਤੋਂ ਇਲਾਵਾ ਕੰਬੋਜ ਬਰਾਦਰੀ ਦਾ ਵੀ ਫਿਰੋਜ਼ਪੁਰ ਵਿਚ ਕਾਫੀ ਦਬਦਬਾ ਹੈ, ਉਕਤ ਬਰਾਦਰੀ ਵੀ ਕਈ ਖੇਮਿਆਂ ਵਿਚ ਵੰਡੀ ਹੈ। ਦੋਵੇਂ ਬਰਾਦਰੀ ਦੀ ਲਗਭਗ ਛੇ ਲੱਖ ਦੇ ਕਰੀਬ ਵੋਟਾਂ ਹਨ, ਜਦ ਕਿ ਪੂਰੇ ਹਲਕੇ ਵਿਚ 15 ਲੱਖ 87 ਹਜ਼ਾਰ 296 ਵੋਟਰ ਹਨ।