Home / Author Archives: editor (page 30)

Author Archives: editor

ਨਕਸਲੀ ਹਮਲੇ ’ਚ ਭਾਜਪਾ ਵਿਧਾਇਕ ਤੇ 4 ਸੁਰੱਖਿਆ ਕਰਮੀ ਹਲਾਕ

ਰਾਏਪੁਰ (ਛੱਤੀਸਗੜ੍ਹ)-ਦੇਸ਼ ਵਿੱਚ ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਤੋਂ ਪਹਿਲਾਂ ਛੱਤੀਸਗੜ੍ਹ ਦੇ ਨਕਸਲੀ ਹਿੰਸਾ ਤੋਂ ਪ੍ਰਭਾਵਿਤ ਜ਼ਿਲ੍ਹਾ ਦਾਂਤੇਵਾੜਾ ਵਿੱਚ ਭਾਜਪਾ ਵਿਧਾਇਕ ਦੇ ਕਾਫਲੇ ਉਤੇ ਹੋਏ ਹਮਲੇ ਵਿੱਚ ਵਿਧਾਇਕ ਭੀਮਾ ਮੰਡਵੀ ਅਤੇ ਚਾਰ ਸੁਰੱਖਿਆ ਕਰਮੀ ਮਾਰੇ ਗਏ ਹਨ। ਇਹ ਹਮਲਾ ਸੂਬੇ ਦੀ ਰਾਜਧਾਨੀ ਰਾਏਪੁਰ ਤੋੋਂ 450 ਕਿਲੋਮੀਟਰ ਦੂਰ ਸ਼ਿਆਮਗਿਰੀ ਪਹਾੜੀਆਂ ਵਿੱਚ ਉਦੋਂ ਹੋਇਆ ਜਦੋਂ ਕਾਫਲਾ ਕੁਵਾਕੋਂਡਾ ਤੋਂ ਬਛੇਲੀ ਦੀ ਵੱਲ ਜਾ ਰਿਹਾ ਸੀ। ਨਕਸਲੀਆਂ ਨੇ ਕਾਫਲੇ ਨੂੰ ਨਿਸ਼ਾਨਾ ਬਣਾਉਂਦਿਆਂ (ਆਈਈਡੀ ਵਿਸਫੋਟ) ਬੰਬ ਧਮਾਕਾ ਕਰਕੇ ਇੱਕ ਵਾਹਨ ਨੂੰ ਉਡਾ ਦਿੱਤਾ ਅਤੇ ਗੋਲੀਬਾਰੀ ਸ਼ਰੂ ਕਰ ਦਿੱਤੀ। ਹਮਲੇ ਵਿੱਚ ਵਿਧਾਇਕ ਭੀਮਾ ਮੰਡਵੀ ਅਤੇ ਚਾਰ ਸੁਰੱਖਿਆ ਮੁਲਾਜ਼ਮ ਮਾਰੇ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਹਮਲਾਵਰ ਬਖ਼ਸ਼ੇ ਨਹੀਂ ਜਾਣਗੇ ਜਦੋਂਕਿ ਕਾਂਗਰਸ ਨੇ ਹਮਲੇ ਦੀ ਨਿਖੇਧੀ ਕੀਤੀ ਹੈ।
ਪੁਲੀਸ ਅਧਿਕਾਰੀਆਂ ਅਨੁਸਾਰ ਇਲਾਕੇ ਦੀ ਘੇਰਾਬੰਦੀ ਕਰਕੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਇਹ ਖੇਤਰ ਨਕਸਲੀ ਹਿੰਸਾ ਤੋਂ ਪ੍ਰਭਾਵਿਤ ਹੈ। ਇਹ ਹਮਲਾ ਉਦੋਂ ਹੋਇਆ ਹੈ ਜਦੋਂ ਸੁਰੱਖਿਆ ਏਜੰਸੀਆਂ ਨੇ ਨਕਸਲੀਆਂ ਵਿਰੁੱਧ ਇਲਾਕੇ ਵਿੱਚ ਵੱਡੇ ਪੱਧਰ ਉੱਤੇ ਕਾਰਵਾਈ ਆਰੰਭੀ ਹੋਈ ਹੈ। ਸਰਕਾਰੀ ਸੂਤਰਾਂ ਅਨੁਸਾਰ ਇਹ ਹਮਲਾ ਮਈ 2013 ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਨਕਸਲੀ ਹਿੰਸਾ ਤੋਂ ਪ੍ਰਭਾਵਿਤ ਬਸਤਰ ਜ਼ਿਲ੍ਹੇ ਵਿੱਚ ਹੋਏ ਹਮਲੇ ਦੇ ਨਾਲ ਮਿਲਦਾ ਜੁਲਦਾ ਹੀ ਹੈ। ਇਸ ਹਮਲੇ ਵਿੱਚ ਕਾਂਗਰਸ ਦੇ ਸੀਨੀਅਰ ਆਗੂ ਮਹਿੰਦਰ ਕਰਮਾ ਅਤੇ ਸਾਬਕਾ ਕੇਂਦਰੀ ਮੰਤਰੀ ਵੀਸੀ ਸ਼ੁਕਲਾ ਸਮੇਤ 27 ਲੋਕ ਮਾਰੇ ਗਏ ਸਨ। ਪਿਛਲੇ ਸਾਲ ਨਵੰਬਰ ਮਹੀਨੇ ਵਿੱਚ ਵੀ ਦਾਂਤੇਵਾੜਾ ਵਿੱਚ ਨਕਸਲੀਆਂ ਵੱਲੋਂ ਕੀਤੇ ਬੰਬ ਧਮਾਕੇ ਵਿੱਚ ਸੀਆਈਐੱਸਐੱਫ ਦੇ ਇੱਕ ਮੁਲਾਜ਼ਮ ਸਮੇਤ ਚਾਰ ਨਾਗਰਿਕ ਮਾਰੇ ਗਏ ਸਨ। ਦਾਂਤੇਵਾੜਾ ਬਸਤਰ ਲੋਕ ਸਭਾ ਹਲਕੇ ਵਿੱਚ ਆਉਂਦਾ ਹੈ, ਇੱਥੇ ਲੋਕ ਸਭਾ ਲਈ 11 ਅਪਰੈਲ ਨੂੰ ਵੋਟਾਂ ਪੈਣੀਆਂ ਹਨ। ਇਸ ਘਟਨਾ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਭੁਪੇਸ਼ ਬਾਘੇਲ ਨੇ ਨਕਸਲ ਵਿਰੋਧੀ ਓਪਰੇਸ਼ਨ ਦੇ ਇੰਚਾਰਜ ਡੀਆਈਜੀ ਪੀ ਸੰਦਰ ਰਾਜ ਨਾਲ ਗੱਲਬਾਤ ਕਰਕੇ ਜਾਣਕਾਰੀ ਹਾਸਲ ਕੀਤੀ ਹੈ। ਸ੍ਰੀ ਬਘੇਲ ਨੇ ਭਾਜਪਾ ਵਧਾਇਕ ਭੀਮਾ ਮੰਡਵੀ ਅਤੇ ਚਾਰ ਸੁਰੱਖਿਆ ਮੁਲਾਜ਼ਮਾਂ ਦੇ ਨਕਸਲੀ ਹਮਲੇ ਵਿੱਚ ਮਾਰੇ ਜਾਣ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮ੍ਰਿਤਕ ਸੁਰੱਖਿਆ ਜਵਾਨਾਂ ਦੀ ਪਛਾਣ ਡਰਾਈਵਰ ਦੰਤੇਸ਼ਵਰ ਮੌਰੀਆ, ਜ਼ਿਲ੍ਹਾ ਪੁਲੀਸ ਦੇ ਜਵਾਨਾਂ ਛਗਨ ਕੁਲਦੀਪ, ਸੋਮਦੂ ਕਵਾਸੀ ਅਤੇ ਰਾਮਲਾਲ ਓਯਾਮੀ ਵਜੋਂ ਹੋਈ ਹੈ। ਇਸ ਦੌਰਾਨ ਭਾਜਪਾ ਨੇ ਨਕਸਲੀ ਹਮਲੇ ਤੋਂ ਬਾਅਦ ਮੰਗ ਕੀਤੀ ਕਿ ਚੋਣ ਕਮਿਸ਼ਨ ਛੱਤੀਸਗੜ੍ਹ ਵਿੱਚ ਸੁਰੱਖਿਆ ਦੀ ਜ਼ਿੰਮੇਵਾਰੀ ਲਏ। ਸੂਬਾਈ ਭਾਜਪਾ ਮੁਖੀ ਵਿਕਰਮ ਓਸੇਂਡੀ ਅਤੇ ਸਾਬਕਾ ਮੰਤਰੀ ਬ੍ਰਿਜਮੋਹਨ ਅਗਰਵਾਲ ਦੀ ਅਗਵਾਈ ਹੇਠ ਪਾਰਟੀ ਆਗੂਆਂ ਨੇ ਦੇਰ ਸ਼ਾਮ ਛੱਤੀਸਗੜ੍ਹ ਦੇ ਮੁੱਖ ਚੋਣ ਅਧਕਾਰੀ ਨੂੰ ਇਸ ਸਬੰਧੀ ਪੱਤਰ ਸੌਂਪਿਆ। –

ਰਾਸ਼ਟਰਪਤੀ ਵੱਲੋਂ ਸੀਆਰਪੀਐਫ ਜਵਾਨਾਂ ਦੇ ਬਲੀਦਾਨ ਦੀ ਸ਼ਲਾਘਾ

ਨਵੀਂ ਦਿੱਲੀ-ਪੁਲਵਾਮਾ ਹਮਲੇ ਦਾ ਜ਼ਿਕਰ ਕਰਦਿਆਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਦੇਸ਼ ਅਤੇ ਨਾਗਰਿਕਾਂ ਦੀ ਰੱਖਿਆ ਲਈ ਸੁਰੱਖਿਆ ਬਲਾਂ ਵੱਲੋਂ ਦਿਖਾਈ ਬਹਾਦਰੀ ਅਤੇ ਬਲੀਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸੀਆਰਪੀਐਫ ਨੇ ਜੰਮੂ ਕਸ਼ਮੀਰ ਵਿੱਚ ਅਤਿਵਾਦ ਅਤੇ ਵੱਖਵਾਦ ’ਤੇ ਰੋਕ ਲਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ 2001 ਵਿੱਚ ਸੰਸਦ ਵਿੱਚ ਹਮਲਾ ਕਰਨ ਵਾਲੇ ਅਤਿਵਾਦੀਆਂ ਦਾ ਸੀਆਰਪੀਐਫ ਦੇ ਜਵਾਨਾਂ ਨੇ ਜਿਸ ਹਿੰਮਤ ਅਤੇ ਬਹਾਦਰੀ ਨਾਲ ਮੁਕਾਬਲਾ ਕੀਤਾ, ਉਹ ਦੇਸ਼ ਦੇ ਸੁਰੱਖਿਆ ਬਲਾਂ ਲਈ ਵਿਲੱਖਣ ਹੈ। ਉਹ ਇਥੇ ਕੌਮੀ ਪੁਲੀਸ ਯਾਦਗਾਰ ’ਤੇ ‘ਸੀਆਰਪੀਐਫ ਬਹਾਦਰੀ ਦਿਵਸ’ ਮੌਕੇ ਬੋਲ ਰਹੇ ਸਨ। ਇਹ ਦਿਨ ਗੁਜਰਾਤ ਦੇ ਕੱਛ ਰਣ ਵਿੱਚ 1965 ਦੀ ਪਾਕਿ ਖ਼ਿਲਾਫ਼ ਜੰਗ ਦੌਰਾਨ ਸੀਆਰਪੀਐਫ ਜਵਾਨਾਂ ਵੱਲੋਂ ਦਿਖਾਈ ਬਹਾਦਰੀ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਰਾਸ਼ਟਰਪਤੀ ਨੇ ਇਸ ਮੌਕੇ ਡਿਊਟੀ ਦੌਰਾਨ ਸ਼ਹੀਦ ਹੋਏ ਪੁਲੀਸ ਅਤੇ ਨੀਮ ਫੌਜੀ ਬਲਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਉਨ੍ਹਾਂ ਕਿਹਾ, ‘‘ਪੁਲਵਾਮਾ ਹਮਲੇ ਬਾਅਦ ਦੇਸ਼ ਵਿੱਚ ਦੁੱਖ ਦਾ ਮਾਹੌਲ ਪੈਦਾ ਹੋ ਗਿਆ ਸੀ। ਲੋਕ ਆਪਣੇ ਜਵਾਨਾਂ ਦੇ ਬਲੀਦਾਨ ਪ੍ਰਤੀ ਸਤਿਕਾਰ ਦਿਖਾਉਣ ਲਈ ਲਾਈਨਾਂ ਵਿੱਚ ਖੜ੍ਹੇ ਰਹੇ। ਮੈਂ ਪੂਰੇ ਮੁਲਕ ਵੱਲੋਂ ਇਨ੍ਹਾਂ ਬਹਾਦਰਾਂ ਦੀ ਯਾਦ ਵਿੱਚ ਆਪਣੀ ਡੂੰਘੀ ਸੰਵੇਦਨਾ ਪ੍ਰਗਟਾਉਂਦਾ ਹਾਂ।’’
ਇਸ ਮੌਕੇ ਕੇਂਦਰੀ ਗ੍ਰਹਿ ਸਕੱਤਰ ਰਾਜੀਵ ਗਾਬਾ, ਇੰਟੈਲੀਜੈਂਸ ਬਿਊਰੋ ਦੇ ਡਾਇਰੈਕਟਰ ਰਾਜੀਵ ਜੈਨ, ਸੀਆਰਪੀਐਫ ਡਾਇਰੈਕਟਰ ਰਾਜੀਵ ਰਾਇ ਭਟਨਾਗਰ ਤੇ ਨੀਮ ਫੌਜੀ ਬਲਾਂ, ਪੁਲੀਸ ਅਤੇ ਗ੍ਰਹਿ ਮੰਤਰਾਲੇ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

ਲਖ਼ਵੀ ਦੀ ਜ਼ਮਾਨਤ ਰੱਦ ਕਰਵਾਉਣ ਲਈ ਹਾਈ ਕੋਰਟ ਪੁੱਜੀ ਐਫਆਈਏ

ਇਸਲਾਮਾਬਾਦ-ਪਾਕਿਸਤਾਨ ਦੀ ਸੰਘੀ ਜਾਂਚ ਏਜੰਸੀ (ਐਫਆਈਏ) ਨੇ ਲਸ਼ਕਰ-ਏ-ਤਇਬਾ ਦੇ ਕਮਾਂਡਰ ਤੇ 2008 ਮੁੰਬਈ ਅਤਿਵਾਦੀ ਹਮਲੇ ਦੇ ਸਾਜ਼ਿਸ਼ਘਾੜੇ ਜ਼ਕੀਉਰ ਰਹਿਮਾਨ ਲਖ਼ਵੀ ਦੀ ਜ਼ਮਾਨਤ ਰੱਦ ਕੀਤੇ ਜਾਣ ਸਬੰਧੀ ਇਸਲਾਮਾਬਾਦ ਹਾਈ ਕੋਰਟ ਦਾ ਰੁਖ਼ ਕੀਤਾ ਹੈ। ਐਫਆਈਏ ਨੇ ਲਖ਼ਵੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਜ਼ਮਾਨਤ ਰੱਦ ਕੀਤੇ ਜਾਣ ਦੀ ਅਪੀਲ ਹਾਈ ਕੋਰਟ ਵਿਚ ਦਾਇਰ ਕੀਤੀ ਹੈ। ਅਪੀਲ ’ਤੇ ਸੁਣਵਾਈ ਕਰਦਿਆਂ ਹਾਈ ਕੋਰਟ ਦੇ ਇਕ ਬੈਂਚ ਨੇ ਮੰਗਲਵਾਰ ਨੂੰ ਅਧਿਕਾਰੀਆਂ ਨੂੰ ਦੋ ਹਫ਼ਤੇ ਵਿਚ ਮੁੰਬਈ ਅਤਿਵਾਦੀ ਹਮਲਾ ਮਾਮਲੇ ਦਾ ਰਿਕਾਰਡ ਉਪਲਬਧ ਕਰਵਾਉਣ ਲਈ ਕਿਹਾ ਹੈ। ਮਾਮਲੇ ਦਾ ਰਿਕਾਰਡ ਇਸਲਾਮਾਬਾਦ ਦੀ ਅਤਿਵਾਦ ਵਿਰੋਧੀ ਅਦਾਲਤ (ਏਟੀਐੱਸ) ਦੇ ਕੋਲ ਹੈ ਜੋ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਲਖ਼ਵੀ ਤੇ ਹੋਰ ਮੁਲਜ਼ਮਾਂ ਖ਼ਿਲਾਫ਼ ਸੁਣਵਾਈ ਕਰ ਰਹੀ ਹੈ। ਏਟੀਐੱਸ ਨੇ 18 ਦਸੰਬਰ, 2014 ਨੂੰ ਲਖ਼ਵੀ ਨੂੰ ਗ੍ਰਿਫ਼ਤਾਰੀ ਤੋਂ ਬਾਅਦ ਜ਼ਮਾਨਤ ਦੇ ਦਿੱਤੀ ਸੀ।

ਨਨ ਜਬਰ-ਜਨਾਹ ਮਾਮਲੇ ‘ਚ ਮੁਲੱਕਲ ਿਖ਼ਲਾਫ਼ ਦੋਸ਼ ਪੱਤਰ

ਕੋਟਾਯਮ (ਕੇਰਲ)-ਕੇਰਲਾ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ ਨਨ ਜਬਰ ਜਨਾਹ ਦੇ ਮਾਮਲੇ ਵਿਚ ਗਿ੍ਫ਼ਤਾਰੀ ਤੋਂ 7 ਮਹੀਨੇ ਬਾਅਦ ਬਿਸ਼ਪ ਫ੍ਰੈਂਕੋ ਮੁਲੱਕਲ ਿਖ਼ਲਾਫ਼ ਦੋਸ਼ ਪੱਤਰ ਦਾਖ਼ਲ ਕੀਤਾ ਹੈ | ਇਹ ਦੋਸ਼ ਪੱਤਰ ਪਾਲਾ ਦੀ ਮੈਜਿਸਟੇ੍ਰਟ ਅਦਾਲਤ ਵਿਚ ਦਾਇਰ ਕੀਤਾ ਗਿਆ ਹੈ | 80 ਪੰਨਿਆਂ ਦੇ ਦੋਸ਼ ਪੱਤਰ ਦੇ ਨਾਲ ਹੀ ਜਾਂਚ ਟੀਮ ਨੇ ਇਸ ਕੇਸ ਵਿਚ 83 ਗਵਾਹਾਂ ਦੇ ਬਿਆਨ ਦਰਜ ਕੀਤੇ ਹਨ, ਉੱਥੇ ਲੈਪਟਾਪ, ਮੋਬਾਈਲ ਫ਼ੋਨ ਅਤੇ ਮੈਡੀਕਲ ਟੈਸਟ ਸਮੇਤ ਕੁੱਲ 30 ਸਬੂਤ ਇਕੱਠੇ ਕੀਤੇ ਗਏ ਹਨ | ਹਾਲਾਂਕਿ ਮੁਲੱਕਲ ਨੇ ਲੈਪਟਾਪ ਸੌਾਪਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਬਾਵਜੂਦ ਇਸ ਦੇ ਉਨ੍ਹਾਂ ਿਖ਼ਲਾਫ਼ ਸਬੂਤ ਮਿਟਾਉਣ ਦੇ ਦੋਸ਼ ‘ਚ ਕੋਈ ਕੇਸ ਦਰਜ ਨਹੀਂ ਕੀਤਾ ਗਿਆ | ਜ਼ਿਕਰਯੋਗ ਹੈ ਕਿ ਜੂਨ 2018 ‘ਚ ਕੇਰਲ ਦੀ ਇਕ ਨਨ ਨੇ ਰੋਮਨ ਕੈਥੋਲਿਕ ਦੇ ਜਲੰਧਰ ਡਾਯੋਸਿਸ ਦੇ ਤਤਕਾਲੀ ਪਾਦਰੀ ਫ੍ਰੈਂਕੋ ਮੁਲੱਕਲ ‘ਤੇ ਸਰੀਰਕ ਸ਼ੋਸ਼ਣ ਦਾ ਦੋਸ਼ ਲਗਾਇਆ ਸੀ | ਕੇਰਲ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਫ੍ਰੈਂਕੋ ਨੇ 2014 ਵਿਚ ਹਿਮਾਚਲ ਪ੍ਰਦੇਸ਼ ਦੇ ਇਕ ਗੈੱਸਟ ਹਾਊਸ ਵਿਚ ਉਸ ਨਾਲ ਜਬਰ ਜਨਾਹ ਕੀਤਾ ਸੀ | ਇਸ ਤੋਂ ਬਾਅਦ ਕਰੀਬ ਦੋ ਸਾਲ ਵਿਚ ਉਸ ਦਾ 14 ਵਾਰ ਸਰੀਰਕ ਸ਼ੋਸ਼ਣ ਕੀਤਾ ਗਿਆ | ਜ਼ਿਕਰਯੋਗ ਹੈ ਕਿ ਇਸ ਕੇਸ ਦੀ ਪੜਤਾਲ ਲਈ ਕੇਰਲ ਪੁਲਿਸ ਕਈ ਵਾਰ ਜਲੰਧਰ ਆ ਕੇ ਫ੍ਰੈਂਕੋ ਤੋਂ ਪੁੱਛਗਿੱਛ ਕਰ ਚੁੱਕੀ ਹੈ |

ਵਾਈਸ ਐਡਮਿਰਲ ਵਰਮਾ ਨੇ ਜਲ ਸੈਨਾ ਮੁਖੀ ਦੀ ਨਿਯੁਕਤੀ ਖ਼ਿਲਾਫ਼ ਪਟੀਸ਼ਨ ਵਾਪਸ ਲਈ

ਨਵੀਂ ਦਿੱਲੀ-ਵਾਈਸ ਐਡਮਿਰਲ ਬਿਮਲ ਵਰਮਾ ਨੇ ਅਗਲੇ ਜਲ ਸੈਨਾ ਮੁਖੀ ਦੇ ਤੌਰ ’ਤੇ ਵਾਈਸ ਐਡਮਿਰਲ ਕਰਮਬੀਰ ਸਿੰਘ ਦੀ ਨਿਯੁਕਤੀ ਨੂੰ ਚੁਣੌਤੀ ਦੇਣ ਵਾਲੀ ਆਪਣੀ ਅਰਜ਼ੀ ਆਰਮਡ ਫੋਰਸਜ਼ ਟ੍ਰਿਬਿਊਨਲ ਦੀ ਸਲਾਹ ਤੋਂ ਬਾਅਦ ਵਾਪਸ ਲੈ ਲਈ ਹੈ। ਅੰਡੇਮਾਨ ਨਿਕੋਬਾਰ ਕਮਾਂਡ ਦੇ ਮੁਖੀ ਵਰਮਾ ਨੇ ਸੋਮਵਾਰ ਨੂੰ ਆਰਮਡ ਫੋਰਸਜ਼ ਟ੍ਰਿਬਿਊਨਲ (ਏਐਫਟੀ) ਦਾ ਦਰਵਾਜ਼ਾ ਖੜਕਾਇਆ ਸੀ ਤੇ ਪੁੱਛਿਆ ਸੀ ਕਿ ਸਭ ਤੋਂ ਸੀਨੀਅਰ ਹੋਣ ਦੇ ਬਾਵਜੂਦ ਅਗਲੇ ਜਲ ਸੈਨਾ ਪ੍ਰਮੁੱਖ ਵਜੋਂ ਉਨ੍ਹਾਂ ਦਾ ਨਾਂ ਕਿਉਂ ਨਹੀਂ ਵਿਚਾਰਿਆ ਗਿਆ। ਸੂਤਰਾਂ ਮੁਤਾਬਕ ਏਐਫਟੀ ਨੇ ਵਰਮਾ ਨੂੰ ਕਿਹਾ ਕਿ ਉਨ੍ਹਾਂ ਨੂੰ ਆਪਣੀ ਸ਼ਿਕਾਇਤ ਦੇ ਨਿਬੇੜੇ ਲਈ ਅੰਦਰੂਨੀ ਹੱਲ ਤਲਾਸ਼ਣਾ ਚਾਹੀਦਾ ਹੈ। ਇਸ ਤੋਂ ਬਾਅਦ ਉਨ੍ਹਾਂ ਆਪਣੀ ਅਰਜ਼ੀ ਵਾਪਸ ਲੈ ਲਈ। ਏਐਫਟੀ ਨੇ ਕਿਹਾ ਕਿ ਜੇ ਉਹ ਅੰਦਰੂਨੀ ਉਪਾਅ ਤੋਂ ਸੰਤੁਸ਼ਟ ਨਹੀਂ ਹੁੰਦੇ ਤਾਂ ਫਿਰ ਟ੍ਰਿਬਿਊਨਲ ਦਾ ਰੁਖ਼ ਕਰ ਸਕਦੇ ਹਨ। ਵਰਮਾ ਨੇ ਸੋਮਵਾਰ ਨੂੰ ਇੱਥੇ ਏਐਫਟੀ ਵਿਚ ਆਪਣੀ ਅਰਜ਼ੀ ਵਿਚ ਜਾਣਨਾ ਚਾਹਿਆ ਸੀ ਕਿ ਸਰਕਾਰ ਨੇ ਉਨ੍ਹਾਂ ਦੀ ਸੀਨੀਆਰਤਾ ਦੀ ਅਣਦੇਖੀ ਕਿਉਂ ਕੀਤੀ ਤੇ ਵਾਈਸ ਐਡਮਿਰਲ ਕਰਮਬੀਰ ਸਿੰਘ ਨੂੰ ਅਗਲਾ ਜਲ ਸੈਨਾ ਮੁਖੀ ਕਿਉਂ ਚੁਣਿਆ ਗਿਆ ਹੈ। ਸਰਕਾਰ ਨੇ ਲੰਘੇ ਮਹੀਨੇ ਸਿੰਘ ਨੂੰ ਅਗਲਾ ਜਲ ਸੈਨਾ ਮੁਖੀ ਥਾਪਿਆ ਸੀ ਤੇ ਉਹ 30 ਮਈ ਨੂੰ ਸੇਵਾਮੁਕਤ ਹੋ ਰਹੇ ਐਡਮਿਰਲ ਸੁਨੀਲ ਲਾਂਬਾ ਦੀ ਥਾਂ ਲੈਣਗੇ।
ਸਰਕਾਰ ਨੇ ਉਨ੍ਹਾਂ ਦੀ ਚੋਣ ਮੈਰਿਟ ਦੇ ਆਧਾਰ ’ਤੇ ਕੀਤੀ ਸੀ ਤੇ ਸੀਨੀਆਰਤਾ ਨੂੰ ਆਧਾਰ ਨਹੀਂ ਬਣਾਇਆ ਗਿਆ ਸੀ। ਬਿਮਲ ਵਰਮਾ ਕਰਮਬੀਰ ਸਿੰਘ ਤੋਂ ਸੀਨੀਅਰ ਹਨ ਤੇ ਉਹ ਦਾਅਵੇਦਾਰਾਂ ਵਿਚੋਂ ਸਨ।

ਸੌਦਾ ਸਾਧ ਵਲੋਂ ਵੋਟਾਂ ਪਾਉਣ ਦੇ ਹੁਕਮ

ਚੰਡੀਗੜ੍ਹ-ਡੇਰਾ ਸਿਰਸਾ ਦੇ ਰਾਜਸੀ ਵਿੰਗ ਦੀਆਂ ਪੰਜਾਬ ਦੇ ਮਾਲਵਾ ਖੇਤਰ ਵਿਚ ਸਰਗਰਮੀਆਂ ਦਾ ਮੁੱਦਾ ਭਾਰਤੀ ਚੋਣ ਕਮਿਸ਼ਨ ਕੋਲ ਪਹੁੰਚ ਗਿਆ ਹੈ। ਪੰਜਾਬ ਪੁਲਿਸ ਦੇ ਇਕ ਸੇਵਾ ਮੁਕਤ ਸਬ-ਇੰਸਪੈਕਟਰ ਅਤੇ ਸਾਲ 1973 ਤੋਂ ਸਾਲ 2007 ਤਕ ਡੇਰਾ ਸਿਰਸਾ ਦੇ ਅਹਿਮ ਮੈਂਬਰ ਰਹੇ ਸੁਖਵਿੰਦਰ ਸਿੰਘ (ਉਮਰ 73 ਸਾਲ) ਨੇ ਅੱਜ ਇਸ ਬਾਰੇ ਭਾਰਤੀ ਚੋਣ ਕਮਿਸ਼ਨ ਨੂੰ ਸ਼ਿਕਇਤ ਭੇਜੀ ਹੈ।
ਉਨ੍ਹਾਂ ਪੰਜਾਬ ਚੋਣ ਕਮਿਸ਼ਨ, ਭਾਰਤ ਦੇ ਚੀਫ਼ ਜਸਟਿਸ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਨੂੰ ਵੀ ਇਸ ਸ਼ਿਕਾਇਤ ਦੀਆਂ ਨਕਲਾਂ ਭੇਜੀਆਂ ਹਨ। ਜਿਸ ਤਹਿਤ ਡੇਰੇ ਦੇ ਪੈਰੋਕਾਰ ਵੋਟਰਾਂ ਨੂੰ ਡੇਰੇ ਦੀ ਮਰਜ਼ੀ ਮੁਤਾਬਿਕ ਵੋਟਾਂ ਪਾਉਣ ਲਈ ਵਰਗਲਾਉਣ ਦੇ ਦੋਸ਼ ਲਗਾਏ ਹਨ। ਇਸ ਕਾਰਵਾਈ ਨੂੰ ਭਾਰਤੀ ਦੰਡਾਵਲੀ ਦੀ ਧਾਰਾ 171 ਸੀ ਅਤੇ ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ 123(3) ਅਤੇ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀਆਂ ਤੇ ਜ਼ੁਰਮ ਰੋਕੂ ਕਾਨੂੰਨ 1989 ਸਣੇ ਭਾਰਤੀ ਦੰਡਾਵਲੀ ਦੀ ਧਾਰਾ 120 ਬੀ ਤਹਿਤ ਕਾਨੂੰਨ ਜ਼ੁਰਮ ਹੋਣ ਦਾ ਦਾਅਵਾ ਕੀਤਾ ਗਿਆ ਹੈ।
ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਬਲਾਤਕਾਰ ਅਤੇ ਹਤਿਆ ਦੇ ਵੱਖ-ਵੱਖ ਕੇਸਾਂ ਵਿਚ ਸਜ਼ਾ ਭੁਗਤ ਰਿਹਾ ਗੁਰਮੀਤ ਰਾਮ ਸਿੰਘ ਜੇਲ ਚੋਂ ਅਪਣੇ ਰਿਸ਼ਤੇਦਾਰਾਂ ਤੇ ਵਕੀਲਾਂ ਰਾਹੀਂ ਵੋਟਾਂ ਪਾਉਣ ਬਾਰੇ ਹੁਕਮ ਜਾਰੀ ਕਰ ਰਿਹਾ ਹੈ। ਡੇਰੇ ਦੇ ਮਰਜ਼ੀ ਜਾਂ ਕਿਸੇ ਵਿਅਕਤੀ ਵਿਸ਼ੇਸ਼ ਮਰਜ਼ੀ ਮੁਤਾਬਿਕ ਆਮ ਜਨਤਾ ਅਤੇ ਡੇਰਾ ਪ੍ਰੇਮੀਆਂ ਨੂੰ ਵੋਟ ਪਾਉਣ ਲਈ ਕਹਿਣਾ ਧਮਕਾਉਣਾ ਜਾਂ ਮਜਬੂਰ ਕਰਨਾ ਕਾਨੂੰਨ ਦੀਆਂ ਉਕਤ ਧਾਰਾਵਾਂ ਮੁਤਾਬਿਕ ਆਜ਼ਾਦ ਚੋਣ ਅਮਲ ਵਿਚ ਕੀਤਾ ਗਿਆ ਸਿੱਧਾ ਦਖ਼ਲ ਹੈ।
ਡੇਰੇ ਦਾ ਰਾਜਸੀ ਵਿੰਗ ਬਰਨਾਲਾ ਦੇ ਪਿੰਡ ਅਸਪਾਲ ਕਲਾਂ ਦਾ ਰਾਮ ਸਿੰਘ ਚੇਅਰਮੈਨ (25 ਅਗਸਤ 2017 ਦੀ ਪੰਚਕੂਲਾ ਹਿੰਸਾ ਕੇਸ ‘ਚ ਜਮਾਨਤ ‘ਤੇ ਬਾਹਰ), ਸੀਨੀਅਰ ਵਾਇਸ ਚੇਅਰਮੈਨ ਜਗਜੀਤ ਸਿੰਘ (2017 ‘ਚ ਪੰਚਕੂਲਾ ‘ਚ ਦਰਜ ਐਫ਼ਆਈਆਰ 345 ‘ਚ ਲੌੜੀਂਦਾ), ਜ਼ਿਲ੍ਹਾ ਮਾਨਸਾ ਪਿੰਡ ਨੰਗਲ ਕਲਾਂ ਦਾ ਪਰਮਜੀਤ ਸਿੰਘ (ਜਮਾਨਤ ‘ਤੇ ਬਾਹਰ), ਬੁਢਲਾਡਾ ਦਾ ਸੂਰਜਪਾਲ ਪੁੱਤਰ ਆਸ਼ਾ ਰਾਮ (ਜਮਾਨਤ ‘ਤੇ ਬਾਹਰ) ਪੰਚਕੂਲਾ ਹਿੰਸਾ ਕੇਸ ‘ਚ ਭਗੌੜੀ ਐਲਾਨੀ ਗਈ ਡੇਰਾ ਸੱਚਾ ਸੌਦਾ ਦੇ ਚੇਅਰਪਰਸਨ ‘ਵਿਪਾਸਨਾ ਡੇਰੇ ਦੀ ਕੇਅਰਟੇਕਰ ਚੇਅਰਪਰਸਨ ਸ਼ੌਭਾ ਰਾਣੀ ਰਾਮ ਰਹੀਮ ਦਾ ਜਵਾਈ, ਡਾਕਟਰ ਸ਼ਾਨ-ਏ-ਮੀਤ ਖ਼ੁਦ ਰਾਮ ਰਹੀਮ ਅਤੇ ਹੋਰਨਾਂ ਪਰਵਾਰਕ ਮੈਂਬਰਾਂ ਆਦਿ ਸਣੇ ਇਸ ਰਾਜਸੀ ਵਿੰਗ ਦੇ ਸਰਗਰਮ ਮੈਂਬਰ ਸਨ। ਸ਼ਿਕਾਇਤ ਤਹਿਤ ਮੰਗ ਕੀਤੀ ਗਈ ਹੈ ਕਿ ਡੇਰਾ ਸਿਰਸਾ ਦੇ ਰਾਜਸੀ ਵਿੰਗ ਖਿਲਾਫ਼ ਫੌਰੀ ਕਾਰਵਾਈ ਕੀਤੀ ਜਾਵੇ। ਅਜਿਹਾ ਨਾ ਹੋਣ ਦੀ ਸੂਰਤ ਵਿਚ ਸ਼ਿਕਾਇਤ ਕਰਤਾ ਅਦਾਲਤ ਦੀ ਸ਼ਰਨ ਵਿਚ ਜਾਣ ਲਈ ਮਜ਼ਬੂਰ ਹੋਵੇਗਾ।

ਚੌਕੀਦਾਰ ਸਿਰਫ ਚੋਰ ਹੀ ਨਹੀਂ ਸਗੋਂ ਕਾਇਰ ਵੀ: ਰਾਹੁਲ

ਹੇਲਾਕਾਂਡੀ(ਅਸਾਮ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਆਪਣੀ ਮੁਹਿੰਮ ਜਾਰੀ ਰੱਖਦਿਆਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਕਿਹਾ ਕਿ ‘ਚੌਕੀਦਾਰ’ ਨਾ ਸਿਰਫ ਚੋਰ ਹੈ ਸਗੋਂ ‘ਕਾਇਰ’ ਵੀ ਹੈ ਕਿਉਂਕਿ ਉਹ ਵਿਰੋਧੀ ਪਾਰਟੀ ਦੇ ਪ੍ਰਮੁੱਖ ਨਾਲ ਸਿੱਧੀ ਚਰਚਾ ਤੋਂ ਬਚਦੇ ਰਹੇ ਹਨ। ਗਾਂਧੀ ਨੇ ਨਰਿੰਦਰ ਮੋਦੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਯੋਜਨਾਵਾਂ ਤੋਂ ਪਿਛਲੇ ਪੰਜ ਵਰ੍ਹਿਆਂ ਵਿੱਚ ਸਿਰਫ ਅਨਿਲ ਅੰਬਾਨੀ, ਮੇਹੁਲ ਚੋਕਸੀ ਅਤੇ ਨੀਰਵ ਮੋਦੀ ਵਰਗੇ ਧਨਾਢ ਵਪਾਰੀਆਂ ਨੂੰ ਲਾਭ ਪੁੱਜਿਆ ਹੈ। ਕਾਂਗਰਸ ਪ੍ਰਧਾਨ ਨੇ ਇਥੇ ਇਕ ਰੈਲੀ ਵਿੱਚ ਕਿਹਾ, ‘‘ਚੌਕੀਦਾਰ ਨਾ ਸਿਰਫ ਚੋਰ ਹੈ ਸਗੋਂ ਕਾਇਰ ਵੀ ਹੈ। ਮੈਂ ਚੌਕੀਦਾਰ ਨੂੰ ਕਿਹਾ ਕਿ ਉਹ ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਮੇਰੇ ਨਾਲ ਬਹਿਸ ਕਰਨ। ਉਨ੍ਹਾਂ ਵਿੱਚ ਤਾਕਤ ਨਹੀਂ ਹੈ। ਅਤੇ ਉਹ ਭੱਜ ਗਏ। ’’ 2019 ਵਿੱਚ ਕਾਂਗਰਸ ਦੇ ਸੱਤਾ ਵਿੱਚ ਆਉਣ ਬਾਅਦ ਸੁਰਖੀਆਂ ਬਦਲ ਜਾਣਗੀਆਂ ਕਿ ਗਰੀਬਾਂ ਨੂੰ ਪੈਸਾ ਦਿੱਤਾ ਗਿਆ। ਉਨ੍ਹਾ ਕਿਹਾ ਕਿ ਕੇਂਦਰ ਵਿੱਚ ਕਾਂਗਰਸ ਸਰਕਾਰ ਬਣਦੇ ਹੀ ਪਾਰਟੀ ਲੋਕ ਸਭਾ, ਰਾਜ ਸਭਾ ਅਤੇ ਵਿਧਾਨ ਸਭਾਵਾਂ ਵਿੱਚ 33 ਫੀਸਦੀ ਔਰਤਾਂ ਦੇ ਰਾਖਵੇਂਕਰਨ ਲਈ ਕੰਮ ਕਰੇਗੀ। ਕਾਂਗਰਸ ਮੁਲਕ ਦੇ 20 ਫੀਸਦੀ ਗਰੀਬਾਂ ਦੇ ਖਾਤਿਆਂ ਵਿੱਚ ਪ੍ਰਤੀ ਵਰ੍ਹੇ 72 ਹਜ਼ਾਰ ਰੁਪਏ ਧਰਮ, ਖੇਤਰ ਜਾਂ ਜਾਤੀ ਦੇ ਪੱਖਪਾਤ ਦੇ ਜਮ੍ਹਾਂ ਕਰਾਏਗੀ।

ਜਲਿ੍ਹਆਂਵਾਲਾ ਬਾਗ਼ ਦੇ ਸ਼ਤਾਬਦੀ ਸਮਾਗਮਾਂ ‘ਚ ਉਪ-ਰਾਸ਼ਟਰਪਤੀ, ਰਾਜਪਾਲ, ਮੁੱਖ ਮੰਤਰੀ ਕਰਨਗੇ ਸ਼ਿਰਕਤ

ਅੰਮਿ੍ਤਸਰ-ਜਲਿ੍ਹਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਦੀ 100 ਸਾਲਾ ਵਰੇ੍ਹਗੰਢ ਸਬੰਧੀ ਹੋ ਰਹੇ ਸਮਾਗਮਾਂ ਤਹਿਤ 12 ਅਪ੍ਰੈਲ ਨੂੰ ਮੋਮਬੱਤੀ ਮਾਰਚ ਤੇ 13 ਅਪ੍ਰੈਲ ਨੂੰ ਸ਼ਰਧਾਂਜਲੀ ਸਮਾਗਮ ਹੋਵੇਗਾ | ਇਨ੍ਹਾਂ ਸਮਾਗਮਾਂ ‘ਚ ਉਪ ਰਾਸ਼ਟਰਪਤੀ, ਰਾਜਪਾਲ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਦਿ ਹਸਤੀਆਂ ਸ਼ਿਰਕਤ ਕਰਨਗੀਆਂ | ਇਹ ਖ਼ੁਲਾਸਾ ਕਰਦਿਆਂ ਡੀ.ਸੀ. ਸ਼ਿਵਦੁਲਾਰ ਸਿੰਘ ਢਿੱਲੋਂ ਨੇ ਦੱਸਿਆ ਕਿ 12 ਅਪ੍ਰੈਲ ਨੂੰ ਸ਼ਾਮ ਸਾਢੇ ਛੇ ਵਜੇ ਟਾਊਨ ਹਾਲ ਤੋਂ ਬਾਗ਼ ਤੱਕ ਮੋਮਬੱਤੀ ਮਾਰਚ ਕੱਢਿਆ ਜਾਵੇਗਾ, ਜਿਸ ‘ਚ ਮੁੱਖ ਮੰਤਰੀ ਵੀ ਆਜ਼ਾਦੀ ਘੁਲਾਟੀਆਂ ਅਤੇ ਹੋਰ ਦੇਸ਼ ਪ੍ਰੇਮੀਆਂ ਦੇ ਨਾਲ ਮੋਮਬੱਤੀ ਮਾਰਚ ‘ਚ ਹਿੱਸਾ ਲੈਣਗੇ | ਉਨ੍ਹਾਂ ਦੱਸਿਆ ਕਿ ਇਸ ਤੋਂ ਅਗਲੇ ਦਿਨ ਮੁੱਖ ਮੰਤਰੀ ਸਵੇਰੇ ਜਲਿ੍ਹਆਂਵਾਲਾ ਬਾਗ਼ ਵਿਖੇ ਸ਼ਹੀਦਾਂ ਦੀ ਯਾਦ ‘ਚ ਬਣੇ ਸਮਾਰਕ ‘ਤੇ ਫੁੱਲ ਮਲਾਵਾਂ ਭੇਟ ਕਰਨਗੇ | ਸ: ਢਿਲੋਂ ਨੇ ਦੱਸਿਆ ਕਿ 13 ਅਪ੍ਰੈਲ ਨੂੰ ਸ਼ਹੀਦਾਂ ਦੀ ਯਾਦ ‘ਚ ਬਾਗ਼ ਅੰਦਰ ਬਾਅਦ ਦੁਪਿਹਰ ਸਰਬ ਧਰਮ ਪ੍ਰਥਨਾ ਸਭਾ ਕਰਵਾਈ ਜਾਵੇਗੀ | ਇਸ ਸਮਾਗਮ ‘ਚ ਉਪ ਰਾਸ਼ਟਰਪਤੀ, ਰਾਜਪਾਲ ਅਤੇ ਹੋਰ ਸ਼ਖ਼ਸੀਅਤਾਂ ਹਿੱਸਾ ਲੈਣਗੀਆਂ | ਉਨ੍ਹਾਂ ਦੱਸਿਆ ਕਿ ਇਸ ਮੌਕੇ ਜਲਿ੍ਹਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਦੇ ਸ਼ਹੀਦਾਂ ਦੇ ਯਾਦ ਵਿਚ ਯਾਦਗਾਰੀ ਸਿੱਕਾ ਤੇ ਡਾਕ ਟਿਕਟ ਵੀ ਜਾਰੀ ਕੀਤੀ ਜਾਵੇਗੀ | ਇਸ ਮੌਕੇ ਪੰਜਾਬ ਪੁਲਿਸ, ਪੀ.ਏ.ਪੀ. ਤੇ ਬੀ.ਐੱਸ.ਐੱਫ. ਦੇ ਜਵਾਨ ਵੀ ਸ਼ਹੀਦਾਂ ਨੂੰ ਸਲਾਮੀ ਦੇਣਗੇ | ਸ: ਢਿਲੋਂ ਨੇ ਅੱਜ ਇਨਾਂ ਸਮਾਗਮਾਂ ਦੀਆਂ ਤਿਆਰੀਆਂ ਦੀ ਮੀਟਿੰਗ ਕੀਤੀ ਤੇ ਪ੍ਰਬੰਧਾ ਦਾ ਜਾਇਜ਼ਾ ਲਿਆ | ਇਸ ਮੌਕੇ ਉਨ੍ਹਾਂ ਨਾਲ ਕਮਿਸ਼ਨਰ ਨਿਗਮ ਹਰਬੀਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਹਿਮਾਸ਼ੂੰ ਅਗਰਵਾਲ, ਡੀ.ਸੀ.ਪੀ. ਸਰਤਾਜ ਸਿੰਘ ਚਾਹਲ, ਏ.ਸੀ.ਪੀ. ਜੀ.ਐੱਸ. ਸਿੱਧੂ, ਵਿਕਾਸ ਹੀਰਾ, ਸ਼ਿਵਰਾਜ ਸਿੰਘ ਬੱਲ, ਰਜਤ ਉਬਰਾਏ, ਸਹਾਇਕ ਕਮਿਸ਼ਨਰ ਅਲਕਾ ਕਾਲੀਆ, ਸਹਾਇਕ ਕਮਿਸ਼ਨਰ ਨਿਤੀਸ਼ ਸਿੰਗਲਾ, ਜ਼ਲਿ੍ਹਆਂਵਾਲਾ ਬਾਗ਼ ਦੇ ਸੈਕਟਰੀ ਮੁਖਰਜੀ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਧਿਕਾਰੀ ਨਰਿੰਦਰ ਸਿੰਘ ਪੰਨੂੰ ਅਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ |

ਨਾਮਜ਼ਦਗੀ ਪੱਤਰ ਭਰਨ ਵੇਲੇ 100 ਗੱਡੀਆਂ ਲਿਜਾ ਕੇ ਬੁਰੇ ਫਸੇ ਸਾਕਸ਼ੀ ਮਹਾਰਾਜ, ਮਾਮਲਾ ਦਰਜ

ਨਵੀਂ ਦਿੱਲੀ-ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਉਨ੍ਹਾਂ ਵਿਰੁੱਧ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਦੱਸ ਦਈਏ ਕਿ ਸਾਕਸ਼ੀ ਮਹਾਰਾਜ ਉੱਤਰ ਪ੍ਰਦੇਸ਼ ਦੇ ਉੱਨਾਵ ਤੋਂ ਭਾਜਪਾ ਦੇ ਉਮੀਦਵਾਰ ਹਨ। ਉਨ੍ਹਾਂ ਨੇ ਲੰਘੇ ਦਿਨ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਸੀ। ਇਸ ਦੌਰਾਨ ਉਨ੍ਹਾਂ ਦੇ ਕਾਫ਼ਲੇ ‘ਚ 100 ਤੋਂ ਵਧੇਰੇ ਗੱਡੀਆਂ ਸਨ। ਜਦੋਂ ਉਨ੍ਹਾਂ ਕੋਲੋਂ ਗੱਡੀਆਂ ਦੇ ਪਾਸ ਮੰਗੇ ਗਏ ਤਾਂ ਉਹ ਸਿਰਫ਼ 13 ਗੱਡੀਆਂ ਦੇ ਪਾਸ ਹੀ ਦਿਖਾ ਸਕੇ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਉਨ੍ਹਾਂ ਵਿਰੁੱਧ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦਾ ਮਾਮਲਾ ਦਰਜ ਕੀਤਾ ਹੈ।

ਅੰਮ੍ਰਿਤਸਰ ‘ਚ ਐੱਸ. ਟੀ. ਐੱਫ. ਦੇ ਹੱਥ ਲੱਗੀ ਵੱਡੀ ਸਫ਼ਲਤਾ, ਅਸਲੇ ਅਤੇ ਹੈਰੋਇਨ ਸਣੇ ਫੜੇ ਤਿੰਨ ਗੈਂਗਸਟਰ

ਅੰਮ੍ਰਿਤਸਰ-ਅੰਮ੍ਰਿਤਸਰ ‘ਚ ਐੱਸ. ਟੀ. ਐੱਫ. (ਸਪੈਸ਼ਲ ਟਾਸਕ ਫੋਰਸ) ਨੇ ਵੱਡੀ ਪ੍ਰਾਪਤੀ ਕਰਦਿਆਂ ਅੱਜ ਤਿੰਨ ਗੈਂਗਸਟਰਾਂ ਨੂੰ ਕਾਬੂ ਕੀਤਾ ਹੈ। ਐੱਸ. ਟੀ. ਐੱਫ. ਨੇ ਇਨ੍ਹਾਂ ਗੈਂਗਸਟਰਾਂ ਕੋਲੋਂ ਅਸਲਾ-ਬਾਰੂਦ ਅਤੇ ਇੱਕ ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਬਰਾਮਦ ਹੋਈ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ‘ਚ ਕੀਮਤ ਪੰਜ ਕਰੋੜ ਰੁਪਏ ਦੱਸੀ ਜਾ ਰਹੀ ਹੈ। ਫੜੇ ਗਏ ਗੈਂਗਸਟਰਾਂ ‘ਚ ਇੱਕ ਸਰਪੰਚ ਦਾ ਲੜਕਾ ਵੀ ਸ਼ਾਮਲ ਹੈ। ਮਾਮਲੇ ਬਾਰੇ ਏ. ਆਈ. ਜੀ. ਰਛਪਾਲ ਸਿੰਘ ਐੱਸ. ਟੀ. ਐੱਫ. ਦਾ ਕਹਿਣਾ ਹੈ ਕਿ ਇਸ ਸੰਬੰਧੀ ਜਲਦੀ ਹੀ ਪ੍ਰੈੱਸ ਕਾਨਫ਼ਰੰਸ ਕਰਕੇ ਵਧੇਰੇ ਜਾਣਕਾਰੀ ਦਿੱਤੀ ਜਾਵੇਗੀ।