Home / Author Archives: editor (page 3)

Author Archives: editor

ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਤੋਂ ਪਹਿਲਾਂ ਕਿਰਨ ਖੇਰ ਨੇ ਕੀਤਾ ਰੋਡ ਸ਼ੋਅ

ਚੰਡੀਗੜ੍ਹ- ਚੰਡੀਗੜ੍ਹ ਤੋਂ ਭਾਜਪਾ ਉਮੀਦਵਾਰ ਕਿਰਨ ਖੇਰ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਤੋਂ ਪਹਿਲਾਂ ਰੋਡ ਸ਼ੋਅ ਕੀਤਾ ਗਿਆ। ਇਸ ਮੌਕੇ ਕਿਰਨ ਖੇਰ ਦੇ ਨਾਲ ਉਨ੍ਹਾਂ ਦੇ ਪਤੀ ਅਨੂਪਮ ਖੇਰ ਅਤੇ ਉੱਤਰਾਖੰਡ ਦੇ ਮੁੱਖਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਵੀ ਮੌਜੂਦ ਸਨ।

ਇੰਦਰਾ ਗਾਂਧੀ ਏਅਰਪੋਰਟ ‘ਤੇ ਟਲੀਆ ਵੱਡਾ ਹਾਦਸਾ, ਏਅਰ ਇੰਡੀਆ ਦੇ ਜਹਾਜ਼ ਨੂੰ ਲੱਗੀ ਅੱਗ

ਨਵੀਂ ਦਿੱਲੀ- ਦੇਸ਼ ਦੀ ਰਾਜਧਾਨੀ ਦਿੱਲੀ ਦੇ ਇੰਦਰਾ ਗਾਂਧੀ ਏਅਰਪੋਰਟ ‘ਤੇ ਬੁੱਧਵਾਰ ਰਾਤ ਵੱਡਾ ਹਾਦਸਾ ਟਲ ਗਿਆ। ਇੱਥੇ ਏਅਰ ਇੰਡੀਆ ਦੇ ਬੋਇੰਗ ਵਿਮਾਨ ‘ਚ ਅਚਾਨਕ ਅੱਗ ਲੱਗ ਗਈ ਜਿਸ ਤੋਂ ਬਾਅਦ ਪੂਰੀ ਫਲਾਈਟ ‘ਚ ਧੂਆ ਹੋ ਗਿਆ। ਖੁਸ਼ਕਿਸਮਤੀ ਹੈ ਕਿ ਜਿਸ ਸਮੇਂ ਹਾਦਸਾ ਹੋਇਆ ਜਹਾਜ਼ ‘ਚ ਕੋਈ ਯਾਤਰੀ ਨਹੀ ਸੀ ਅਤੇ ਇਸ ‘ਚ ਮੁਰਮੰਤ ਦਾ ਕੰਮ ਚਲ ਰਿਹਾ ਸੀ।
ਏਅਰ ਇੰਡੀਆ ਦੀ B777-200 LR ਫਲਾਈਟ ਦਿੱਲੀ ਤੋਂ ਅਮਰੀਕਾ ਦੇ ਸੇਨ ਫ੍ਰਾਂਸਿਸਕੋ ਜਾ ਰਹੀ ਸੀ। ਮੁਰਮੰਤ ਤੋਂ ਬਾਅਦ ਜਹਾਜ਼ ਨੇ ਰਵਾਨਾ ਹੋਣਾ ਸੀ। ਪਰ ਇ ਸਦੇ ਪਿਛਲੇ ਹਿੱਸੇ ‘ਚ ਅੱਗ ਲੱਗ ਗਈ। ਜਿਸ ਕਾਰਨ ਉਡਾਨ ਨੂੰ ਰੱਦ ਕਰਨਾ ਪਿਆ। ਇਸ ਹਾਦਸੇ ਬਾਰੇ ਏਅਰ ਇੰਡੀਆ ਨੇ ਬਿਆਨ ਵੀ ਜਾਰੀ ਕੀਤਾ ਹੈ ਕਿ ਬੁੱਧਵਾਰ ਰਾਤ ਉਡਾਨ ਤੋਂ ਪਹਿਲਾਂ ਇੰਜੀਨਿਅਰ ਰੂਟੀਨ ਚੈਕਿੰਗ ਕਰ ਰਹੇ ਸੀ ਤਾਂ ਪਿਛਲੇ ਹਿੱਸੇ ‘ਚ ਅੱਗ ਲੱਗ ਗਈ। ਜਿਸ ਤੋਂ ਬਾਅਦ ਵਿਮਨਾ ਦੀ ਪੂਰੀ ਜਾਂਚ ਕੀਤੀ ਗਈ।
ਬੋਇੰਗ ਦੇ ਵਿਮਾਨਾਂ ਨੂੰ ਲੈ ਕੇ ਬੀਤੇ ਦਿਨੀਂ ਕਈ ਘਟਨਾਵਾਂ ਦੁਨੀਆ ਭਰ ਤੋਂ ਸਾਹਮਣੇ ਆਇਆਂ ਹਨ। ਜਿਸ ਕਾਰਨ ਕਈ ਵੱਡੇ ਦੇਸ਼ਾਂ ਨੇ ਇਸ ਵਿਮਾਨ ਦੀ ਸੇਵਾਵਾਂ ‘ਤੇ ਬੈਨ ਵੀ ਲੱਗਾਇਆ ਸੀ।

ਐਪਲ ਦੀ ਗਲਤੀ ਨਾਲ ਵਿਦਿਆਰਥੀ ਪਹੁੰਚਿਆ ਜੇਲ੍ਹ, 7,000 ਕਰੋੜ ਦਾ ਠੋਕਿਆ ਮੁਕੱਦਮਾ

ਨਿਊਯਾਰਕ-ਅਮਰੀਕਾ ਦੇ ਇੱਕ ਵਿਦਿਆਰਥੀ ਨੇ ਐਪਲ ਖਿਲਾਫ ਇੱਕ ਅਰਬ ਡਾਲਰ (7000 ਕਰੋੜ ਰੁਪਏ) ਦਾ ਮੁਕੱਦਮਾ ਠੋਕਿਆ ਹੈ। 18 ਸਾਲਾ ਓਸਮਾਨ ਬਾਹ ਨੇ ਸੋਮਵਾਰ ਨੂੰ ਕੋਰਟ ‘ਚ ਮੁਕੱਦਮਾ ਦਾਇਰ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਐਪਲ ਦੇ ਫੇਸ਼ੀਅਲ-ਰਿਕੋਗਨਿਸ਼ਨ ਸਾਫਟਵੇਅਰ ਨੇ ਉਸ ਦਾ ਨਾਂ ਐਪਲ ਸਟੋਰ ‘ਚ ਹੋਈ ਚੋਰੀ ਦੀਆਂ ਘਟਨਾਵਾਂ ਨਾਲ ਲਿੰਕ ਕੀਤਾ। ਇਸ ਕਰਕੇ ਨਵੰਬਰ 2018 ‘ਚ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਵਿਦਿਆਰਥੀ ਮੁਤਾਬਕ ਗ੍ਰਿਫ਼ਤਾਰੀ ਵਾਰੰਟ ‘ਚ ਜਿਸ ਮੁਲਜ਼ਮ ਦੀ ਫੋਟੋ ਸੀ, ਉਹ ਮੇਰੇ ਨਾਲ ਮਿਲਦਾ-ਜੁਲਦਾ ਨਹੀਂ ਸੀ। ਐਪਲ ਸਟੋਰ ਤੋਂ ਚੋਰੀ ਦੀਆਂ ਜਿੰਨੀਆਂ ਘਟਨਾਵਾਂ ‘ਚ ਮੈਨੂੰ ਮੁਲਜ਼ਮ ਬਣਾਇਆ ਗਿਆ, ਉਨ੍ਹਾਂ ‘ਚ ਇੱਕ ਮਾਮਲਾ ਬੋਸਟਨ ਦਾ ਵੀ ਹੈ ਤੇ ਜਿਸ ਦਿਨ ਘਟਨਾ ਹੋਈ ਮੈਂ ਮੈਨਹੱਟਨ ‘ਚ ਸੀ।
ਉਸ ਦਾ ਕਹਿਣਾ ਹੈ ਕਿ ਉਸ ਦਾ ਬਿਨਾ ਫੋਟੋ ਵਾਲਾ ਲਰਨਰ ਪਰਮਿਟ ਗਵਾਚ ਗਿਆ ਸੀ ਤੇ ਹੋ ਸਕਦਾ ਹੈ ਕਿ ਅਸਲ ਚੋਰ ਨੇ ਉਸ ਦਾ ਇਸਤੇਮਾਲ ਐਪਲ ਸਟੋਰ ‘ਚ ਕੀਤਾ ਹੋਵੇ। ਇਸ ਕਾਰਨ ਐਪਲ ਸੌਫਟਵੇਅਰ ਨੇ ਉਸ ਦਾ ਨਾਂ ਚਿਹਰੇ ਨਾਲ ਜੋੜ ਦਿੱਤਾ ਹੋਵੇਗਾ।
ਚੋਰੀ ਦੀਆਂ ਘਟਨਾਵਾਂ ‘ਚ ਸ਼ੱਕੀ ਲੋਕਾਂ ਨੂੰ ਟ੍ਰੈਕ ਕਰਨ ਲਈ ਐਪਲ ਆਪਣੇ ਸਟੋਰਸ ‘ਚ ਫੇਸ਼ੀਅਲ-ਰਿਕਾਗਨਿਸ਼ਨ ਸਿਸਟਮ ਦਾ ਇਸਤੇਮਾਲ ਕਰਦੀ ਹੈ। ਇਸ ਤੋਂ ਬਾਅਦ ਪੀਤੜ ਵਿਦਿਆਰਥੀ ਦਾ ਕਹਿਣਾ ਹੈ ਕਿ ਝੂਠੇ ਇਲਜ਼ਾਮਾਂ ਕਰਕੇ ਉਸ ਨੂੰ ਮਾਨਸਿਕ ਤਣਾਅ ਤੇ ਮੁਸ਼ਕਲਾਂ ਝੱਲਣੀਆਂ ਪਈਆਂ। ਨਿਊਜਰਸੀ ‘ਚ ਐਪਲ ‘ਚ ਚੋਰੀ ਦੀ ਘਟਨਾ ਦਾ ਮਾਮਲਾ ਅਜੇ ਵੀ ਬਾਹ ‘ਤੇ ਚੱਲ ਰਿਹਾ ਹੈ ਜਦਕਿ ਬਾਕੀ ਮਾਮਲਿਆਂ ‘ਚ ਉਹ ਬਰੀ ਹੋ ਗਿਆ ਹੈ।

ਪਾਕਿਸਤਾਨ ਤੋਂ ਆਏ ਕਬੂਤਰ ਨੂੰ ਫੜ ਕੇ ਲੋਕਾਂ ਨੇ ਪੁਲਿਸ ਹਵਾਲੇ ਕੀਤਾ

ਅਜਨਾਲਾ- ਪਿੰਡ ਦਿਆਲਪੁਰ ਵਿਚ ਬੁਧਵਾਰ ਨੂੰ ਲੋਕਾਂ ਨੇ ਇੱਕ ਕਬੂਤਰ ਨੂੰ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਹੈ। ਦੱÎਸਿਆ ਜਾ ਰਿਹਾ ਕਿ ਇਹ ਪਾਕਿਸਤਾਨ ਤੋਂ ਆਇਆ ਹੈ। ਸਾਬਕਾ ਸਰਪੰਚ ਜਸਬੀਰ ਸਿੰਘ ਨੂੰ ਇਹ ਕਬੂਤਰ ਅਪਣੇ ਘਰ ‘ਤੇ ਦਿਖਿਆ ਸੀ। ਪੈਰ ਵਿਚ ਗੁਲਾਬੀ ਰੰਗ ਦਾ ਬੈਂਡ ਬੰÎਨ੍ਹਿਆ ਹੋਇਆ ਸੀ, ਜਿਸ ‘ਤੇ ਉਰਦੂ ਵਿਚ ਮੋਬਾਈਲ ਨੰਬਰ ਅਤੇ ਕਿਸੇ ਸ਼ਕੀਲ ਨਾਂ ਦੇ ਵਿਅਕਤੀ ਦਾ ਨਾਂ ਲਿਖਿਆ ਹੋਇਆ ਸੀ। ਜਸਵੀਰ ਸਿੰਘ ਨੇ ਦੱਸਿਆ ਕਿ ਪਹਿਲਾਂ ਤਾਂ ਉਨ੍ਹਾਂ ਲੋਕਾਂ ਨੇ ਗੌਰ ਨਹੀਂ ਕੀਤੀ ਲੇਕਿਨ ਜਦ ਧਿਆਨ ਨਾਲ ਦੇਖਿਆ ਤਾਂ ਉਹ ਹੋਰ ਕਬੂਤਰਾਂ ਤੋਂ ਅਲੱਗ ਦਿਖਿਆ। ਫੇਰ ਕੁਝ ਲੋਕਾਂ ਨੂੰ ਬੁਲਾ ਕੇ ਉਸ ਨੂੰ ਫੜਿਆ। ਖ਼ਾਸ ਗੱਲ ਤਾਂ ਇਹ ਰਹੀ ਕਿ ਜ਼ਿਆਦਾ ਉਡਦਾ ਨਹੀਂ ਸੀ, ਇਸ ਤੋਂ ਸਾਬਤ ਹੁੰਦਾ ਕਿ ਉਹ ਪਾਲਤੂ ਹੈ। ਫੜਨ ਤੋਂ ਬਾਅਦ ਗੱਗੋਮਾਹਰ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਨੇ ਉਸ ਨੂੰ ਅਪਣੇ ਕਬਜ਼ੇ ਵਿਚ ਲੈ ਲਿਆ। ਚੌਕੀ ਇੰਚਾਰਜ ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਦੀ ਜਾਣਕਾਰੀ ਸੀਨੀਅਰ ਅਫਸਰਾਂ ਨੂੰ ਦਿੱਤੀ ਗਈ ਹੈ ਅਤੇ ਇਸ ਬਾਰੇ ਛਾਣਬੀਣ ਜਾਰੀ ਹੈ।

ਆਲੂ ਦੀ ਖਾਸ ਕਿਸਮ ਉਗਾਉਣ ‘ਤੇ ਅਮਰੀਕੀ ਕੰਪਨੀ ਵੱਲੋਂ ਕਿਸਾਨਾਂ ਵਿਰੁੱਧ ਮਾਮਲਾ ਦਰਜ

ਨਵੀਂ ਦਿੱਲੀ-ਆਲੂ ਦੀ ਇਕ ਖਾਸ ਕਿਸਮ ਦੀ ਖੇਤੀ ਕਰਨ ਦੇ ਇਲਜ਼ਾਮ ਵਿਚ ਪੈਪਸਿਕੋ ਇੰਡੀਆ ਕੰਪਨੀ ਨੇ ਗੁਜਰਾਤ ਦੇ ਕੁਝ ਕਿਸਾਨਾਂ ‘ਤੇ ਮੁਕੱਦਮਾ ਦਰਜ ਕਰਾ ਦਿੱਤਾ ਹੈ। ਜਾਣਕਾਰੀ ਮੁਤਾਬਿਕ ਪੈਪਸਿਕੋ ਨੇ ਇਨ੍ਹਾਂ ਕਿਸਾਨਾਂ ‘ਤੇ ਆਲੂ ਦੀ ਇਕ ਕਿਸਮ ਐਫਸੀ-5 ਦੀ ਖੇਤੀ ਅਤੇ ਉਸਦੀ ਵਿਕਰੀ ਕਰਨ ਦੇ ਇਲਜ਼ਾਮ ਵਿਚ ਮਾਮਲਾ ਦਰਜ ਕਰਾਇਆ ਹੈ। ਪੈਪਸਿਕੋ ਇੰਡੀਆ ਕੰਪਨੀ ਦਾ ਦਾਅਵਾ ਹੈ ਕਿ 2016 ਵਿਚ ਉਸ ਨੇ ਆਲੂਆਂ ਦੀ ਇਸ ਕਿਸਮ ‘ਤੇ ਦੇਸ਼ ਵਿਚ ਵਿਸ਼ੇਸ਼ ਅਧਿਕਾਰ ਪ੍ਰਾਪਤ ਕੀਤਾ ਸੀ।
ਦੂਜੇ ਪਾਸੇ ਪੈਪਸਿਕੋ ਵੱਲੋਂ ਮਾਮਲਾ ਦਰਜ ਕਰਾਉਣ ਤੋਂ ਬਾਅਦ 190 ਤੋਂ ਜ਼ਿਆਦਾ ਕਰਮਚਾਰੀਆਂ ਨੇ ਕੇਂਦਰ ਸਰਕਾਰ ਨੂੰ ਬੇਨਤੀ ਪੱਤਰ ਭੇਜ ਕੇ ਕੰਪਨੀ ਨੂੰ ਕਿਸਾਨਾਂ ਵਿਰੁੱਧ ਦਰਜ ਗਲਤ ਮਾਮਲਿਆਂ ਨੂੰ ਵਾਪਿਸ ਲੈਣ ਦਾ ਨਿਰਦੇਸ਼ ਦੇਣ ਲਈ ਕਿਹਾ। ਖੇਤੀਬਾੜੀ ਮੰਤਰਾਲੇ ਨੂੰ ਭੇਜੇ ਪੱਤਰ ਵਿਚ 194 ਕਰਮਚਾਰੀਆਂ ਦੇ ਦਸਤਖਤ ਹਨ। ਇਸ ਵਿਚ ਕਿਸਾਨਾਂ ਦੇ ਅਧਿਕਾਰਾਂ ਦੀ ਸੁਰੱਖਿਆ ਅਤੇ ਵਿੱਤੀ ਮਦਦ ਦੀ ਮੰਗ ਕੀਤੀ ਗਈ ਹੈ।ਦੱਸ ਦਈਏ ਕਿ ਇਹਨਾਂ ਕਿਸਾਨਾਂ ਨੇ ਗੁਜਰਾਤ ਵਿਚ ਖਾਸ ਕਿਸਮ ਦੇ ਆਲੂਆਂ ਦੀ ਖੇਤੀ ਕੀਤੀ ਸੀ। ਜਿਸ ਤੋਂ ਬਾਅਦ ਅਮਰੀਕਾ ਦੀ ਮਲਟੀਨੈਸ਼ਨਲ ਕੰਪਨੀ ਪੈਪਸਿਕੋ ਇੰਡੀਆ ਨੇ ਇਹਨਾਂ ਕਿਸਾਨਾਂ ਖਿਲਾਫ ਮਾਮਲਾ ਦਰਜ ਕਰਵਾਇਆ ਹੈ। ਕੰਪਨੀ ਨੇ ਪੌਦਾ ਕਿਸਮਾਂ ਅਤੇ ਕਿਸਾਨ ਅਧਿਕਾਰਾਂ ਦੀ ਸੁਰੱਖਿਆ ਕਾਨੂੰਨ 2001 (PPV&FR Act) ਦੇ ਤਹਿਤ ਕਿਸਾਨਾਂ ਖਿਲਾਫ ਇਹ ਮਾਮਲਾ ਦਰਜ ਕਰਵਾਇਆ ਹੈ।

ਬਚਪਨ ’ਚ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਇਆ ਜਗਮੀਤ ਸਿੰਘ

ਟੋਰਾਂਟੋ-ਕੈਨੇਡਾ ਵਿਚ ਭਾਰਤੀ ਮੂਲ ਦੇ ਵਿਰੋਧੀ ਧਿਰ ਦੇ ਆਗੂ ਜਗਮੀਤ ਸਿੰਘ ਨੇ ਖ਼ੁਲਾਸਾ ਕੀਤਾ ਹੈ ਕਿ ਜਦ ਉਹ 10 ਸਾਲ ਦਾ ਸੀ ਤਾਂ ਤਾਇਕਵਾਂਡੋ ਅਧਿਆਪਕ ਨੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਸੀ। ਆਗੂ ਨੇ ਕਿਹਾ ਕਿ ਉਸ ਨੂੰ ਇਸ ਗੱਲ ਦਾ ਪਛਤਾਵਾ ਹੈ ਕਿ ਉਹ ਇਸ ਬਾਰੇ ਚੁੱਪ ਰਹੇ।
ਨਿਊ ਡੈਮੋਕ੍ਰੈਟਿਕ ਪਾਰਟੀ (ਐਨਡੀਪੀ) ਦੇ 40 ਸਾਲਾ ਸਿੱਖ ਆਗੂ ਨੇ ਆਪਣੀ ਕਿਤਾਬ ‘ਲਵ ਐਂਡ ਕਰੇਜ: ਮਾਈ ਸਟੋਰੀ ਆਫ਼ ਫੈਮਿਲੀ, ਰੈਜ਼ੀਲਿਐਂਸ ਐਂਡ ਓਵਰਕਮਿੰਗ ਦੀ ਅਨਐਕਸਪੈਕਟੇਡ’ ਵਿਚ ਲਿਖਿਆ ਹੈ ਕਿ ਇਹ ਘਟਨਾ ਉਸ ਨਾਲ 1980 ਵਿਚ ਵਾਪਰੀ ਜਦ ਉਹ ਵਿੰਡਸਰ (ਓਂਟਾਰੀਓ) ਵਿਚ ਰਹਿ ਰਹੇ ਸਨ। ਜ਼ਿਕਰਯੋਗ ਹੈ ਕਿ ਜਗਮੀਤ ਨੇ ਲੰਘੇ ਮਹੀਨੇ ਹਾਊਸ ਆਫ਼ ਕਾਮਨਜ਼ ਦਾ ਮੈਂਬਰ ਬਣ ਕੇ ਇਤਿਹਾਸ ਸਿਰਜਿਆ ਸੀ। ਉਹ ਸੰਸਦ ਦੇ ਹੇਠਲੇ ਸਦਨ ਦਾ ਮੈਂਬਰ ਬਣਨ ਵਾਲਾ ਪਹਿਲਾ ਗ਼ੈਰ-ਗੋਰਾ ਵਿਅਕਤੀ ਹੈ।
ਉਨ੍ਹਾਂ ਇਕ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇੰਸਟਰੱਕਟਰ (ਮਿਸਟਰ ਐਨ) ਘਰ ਵਿਚ ਹੀ ਨਿੱਜੀ ਤੌਰ ’ਤੇ ਤਾਇਕਵਾਂਡੋ ਸਿਖਾਉਂਦਾ ਸੀ। ਹਾਲਾਂਕਿ ਉਸ ਦੀ ਹੁਣ ਮੌਤ ਹੋ ਚੁੱਕੀ ਹੈ। ਆਗੂ ਨੇ ਕਿਹਾ ਕਿ ਬਚਪਨ ਵਿਚ ਉਹ ਇਸ ਘਟਨਾ ਨੂੰ ਲੈ ਕੇ ਬਹੁਤ ਨਿਰਾਸ਼ ਰਿਹਾ ਤੇ ਸ਼ਰਮ ਮਹਿਸੂਸ ਕਰਦਾ ਸੀ। ਇਸ ਬਾਰੇ ਕਿਸੇ ਨਾਲ ਵੀ ਗੱਲ ਨਹੀਂ ਕੀਤੀ। ਜਗਮੀਤ ਨੇ ਦੱਸਿਆ ਕਿ ਕਰੀਬ ਦਹਾਕਾ ਗੁਜ਼ਰਨ ਤੋਂ ਬਾਅਦ ਉਸ ਨੇ ਕਿਸੇ ਨਾਲ ਗੱਲ ਕੀਤੀ। ਜਗਮੀਤ ਨੇ ਕਿਹਾ ਕਿ ਅਫ਼ਸੋਸ ਇਸ ਗੱਲ ਦਾ ਹੈ ਕਿ ਕੋਚ ਦੇ ਜਿਊਂਦਿਆਂ ਹੀ ਇਸ ਬਾਰੇ ਖ਼ੁਲਾਸਾ ਕਰਨਾ ਚਾਹੀਦਾ ਸੀ। ਸ਼ਾਇਦ ਇਸ ਨਾਲ ਹੋਰਾਂ ਨੂੰ ਵੀ ਸਬਕ ਮਿਲਦਾ। ਸਿੰਘ ਨੇ ਕਿਹਾ ਕਿ ਆਸ ਹੈ ਕਿ ਕਿਤਾਬ ਅਜਿਹੀਆਂ ਘਟਨਾਵਾਂ ਦਾ ਸ਼ਿਕਾਰ ਲੋਕਾਂ ਨੂੰ ਤਾਕਤ ਦੇਵੇਗੀ ਤੇ ਅਹਿਸਾਸ ਕਰਵਾਏਗੀ ਕਿ ਇਸ ਵਿਚ ਉਨ੍ਹਾਂ ਦਾ ਕੋਈ ਕਸੂਰ ਨਹੀਂ ਸੀ। ਜਗਮੀਤ ਸੱਤ ਤੋਂ 23 ਸਾਲ ਦੀ ਉਮਰ ਤੱਕ ਵਿੰਡਸਰ ਇਲਾਕੇ ਵਿਚ ਰਹੇ ਹਨ। ਆਗੂ ਨੇ ਦੱਸਿਆ ਕਿ ਸਕੂਲ ਵਿਚ ਕੁਝ ਬੱਚਿਆਂ ਨੇ ਉਸ ਨੂੰ ‘ਬਰਾਊਨ’ ਤੇ ‘ਗੰਦਾ’ ਕਹਿ ਕੇ ਕੁੱਟਿਆ ਵੀ। ਉਨ੍ਹਾਂ ਪਿਤਾ ਦੀ ਸ਼ਰਾਬ ਦੀ ਆਦਤ ਤੇ ਮਗਰੋਂ ਇਸ ਨੂੰ ਛੱਡਣ ਬਾਰੇ ਵੀ ਲਿਖਿਆ ਹੈ।

ਪ੍ਰੱਗਿਆ ਨੂੰ ਚੋਣ ਮੁਕਾਬਲੇ ’ਚੋਂ ਬਾਹਰ ਕਰਨ ਬਾਰੇ ਅਰਜ਼ੀ ਰੱਦ

ਮੁੰਬਈ-ਐਨਆਈਏ ਦੀ ਵਿਸ਼ੇਸ਼ ਅਦਾਲਤ ਨੇ 2008 ਦੇ ਮਾਲੇਗਾਉਂ ਬੰਬ ਧਮਾਕੇ ’ਚ ਮਾਰੇ ਗਏ ਵਿਅਕਤੀ ਦੇ ਪਿਤਾ ਦੀ ਉਸ ਅਰਜ਼ੀ ਨੂੰ ਰੱਦ ਕਰ ਦਿੱਤਾ ਜਿਸ ’ਚ ਮੰਗ ਕੀਤੀ ਗਈ ਸੀ ਕਿ ਭਾਜਪਾ ਆਗੂ ਸਾਧਵੀ ਪ੍ਰੱਗਿਆ ਸਿੰਘ ਠਾਕੁਰ ਨੂੰ ਲੋਕ ਸਭਾ ਚੋਣ ਲੜਨ ਤੋਂ ਰੋਕਿਆ ਜਾਵੇ। ਧਮਾਕੇ ’ਚ ਮਾਰੇ ਗਏ ਪੁੱਤਰ ਦੇ ਪਿਤਾ ਨਿਸਾਰ ਸੱਯਦ ਨੇ ਪਿਛਲੇ ਹਫ਼ਤੇ ਅਦਾਲਤ ਦਾ ਦਰਵਾਜ਼ਾ ਖੜਕਾਉਂਦਿਆਂ ਇਹ ਵੀ ਦਲੀਲ ਦਿੱਤੀ ਸੀ ਕਿ ਭੋਪਾਲ ਤੋਂ ਚੋਣ ਲੜ ਰਹੀ ਪ੍ਰੱਗਿਆ ਦੀ ਜ਼ਮਾਨਤ ਰੱਦ ਕਰਨ ਵਾਲੀ ਪਟੀਸ਼ਨ ਵੀ ਸੁਪਰੀਮ ਕੋਰਟ ਕੋਲ ਬਕਾਇਆ ਪਈ ਹੈ। ਕੌਮੀ ਜਾਂਚ ਏਜੰਸੀ (ਐਨਆਈਏ) ਦੇ ਵਿਸ਼ੇਸ਼ ਜੱਜ ਵੀ ਐਸ ਪਡਾਲਕਰ ਨੇ ਅਰਜ਼ੀ ਰੱਦ ਕਰਦਿਆਂ ਕਿਹਾ ਕਿ ਵਕੀਲ ਚੰਗੀ ਤਰ੍ਹਾਂ ਜਾਣਦੇ ਹਨ ਕਿ ਪਟੀਸ਼ਨ ਦਾਖ਼ਲ ਕਰਨ ਦਾ ਇਹ ਢੁੱਕਵਾਂ ਮੰਚ ਨਹੀਂ ਹੈ।
ਉਨ੍ਹਾਂ ਕਿਹਾ ਕਿ ਇਸ ਅਦਾਲਤ ਨੇ ਜ਼ਮਾਨਤ ਨਹੀਂ ਦਿੱਤੀ ਹੈ। ਪ੍ਰੱਗਿਆ ਦੇ ਵਕੀਲ ਜੇ ਪੀ ਮਿਸ਼ਰਾ ਨੇ ਅਦਾਲਤ ’ਚ ਕਿਹਾ ਕਿ ਉਹ ਵਿਚਾਰਧਾਰਾ ਨੂੰ ਬਚਾਉਣ ਅਤੇ ਰਾਸ਼ਟਰ ਲਈ ਚੋਣ ਲੜ ਰਹੀ ਹੈ। ਸੱਯਦ ਨੇ ਕਿਹਾ ਕਿ ਪ੍ਰੱਗਿਆ ਨੇ ਸਿਹਤ ਠੀਕ ਨਾ ਹੋਣ ਦਾ ਹਵਾਲਾ ਦੇ ਕੇ ਜ਼ਮਾਨਤ ਹਾਸਲ ਕੀਤੀ ਹੈ। ਇਸ ’ਤੇ ਉਸ ਦੇ ਵਕੀਲ ਨੇ ਕਿਹਾ ਕਿ ਠਾਕੁਰ ਨੇ ਕਿਸੇ ਵੀ ਅਦਾਲਤ ਨੂੰ ਗੁੰਮਰਾਹ ਨਹੀਂ ਕੀਤਾ ਹੈ। ਫ਼ੈਸਲੇ ਮਗਰੋਂ ਸਾਧਵੀ ਪ੍ਰੱਗਿਆ ਨੇ ਕਿਹਾ ਕਿ ਸੱਚ ਅਤੇ ਧਰਮ ਦੀ ਹਮੇਸ਼ਾ ਜਿੱਤ ਹੁੰਦੀ ਹੈ।

ਅਕਾਲ ਤਖ਼ਤ ਸਾਹਿਬ ਨੂੰ ਨਿੱਜੀ ਹਿੱਤਾਂ ਲਈ ਵਰਤਣ ਵਾਲੇ ਸਿੱਖ ਨਹੀਂ ਹੋ ਸਕਦੇ: ਕੈਪਟਨ

ਸੰਗਰੂਰ-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਧਰਮ ਦੇ ਨਾਂ ’ਤੇ ਸਿਆਸਤ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਸਿਆਸੀ ਰਗੜੇ ਲਾਏ। ਉਨ੍ਹਾਂ ਸਿੱਧੇ ਰੂਪ ’ਚ ਸੁਖਬੀਰ ਬਾਦਲ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਨੂੰ ਨਿੱਜੀ ਹਿੱਤਾਂ ਲਈ ਵਰਤਣ ਵਾਲੇ ਕਦੇ ਸਿੱਖ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਕਿ ਜਿਹੜੀਆਂ ਧਿਰਾਂ ਬਾਦਲਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਚੋਂ ਬਾਹਰ ਕੱਢਣ ਲਈ ਯਤਨ ਕਰਨਗੀਆਂ ਉਨ੍ਹਾਂ ਦੀ ਹਮਾਇਤ ਕੀਤੀ ਜਾਵੇਗੀ। ਕੈਪਟਨ ਸੰਗਰੂਰ ਲੋਕ ਸਭਾ ਹਲਕੇ ਤੋਂ ਪਾਰਟੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਹੱਕ ਵਿਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੰਕਾਰੀ ਬਣ ਗਿਆ ਹੈ ਜੋ ਕਿ ਤਖ਼ਤਾਂ ਦੇ ਜਥੇਦਾਰਾਂ ਨੂੰ ਘਰ ਸੱਦ ਕੇ ਹੁਕਮ ਸੁਣਾਉਂਦਾ ਹੈ।
ਉਨ੍ਹਾਂ ਸੁਖਬੀਰ ਤੇ ਹਰਸਿਮਰਤ ਬਾਰੇ ਕਿਹਾ ਕਿ ਕਾਂਗਰਸ ਦੇ ਉਮੀਦਵਾਰ ਦੋਵਾਂ ਨੂੰ ਹਰਾਉਣਗੇ। ਉਨ੍ਹਾਂ ਕਿਹਾ ਕਿ ਬੀਬੀ ਬਾਦਲ ਨੇ ਕੇਂਦਰ ਵਿਚ ਵਜ਼ੀਰ ਹੋਣ ਦੇ ਬਾਵਜੂਦ ਪ੍ਰਧਾਨ ਮੰਤਰੀ ਮੋਦੀ ਤੋਂ ਪੰਜਾਬ ਲਈ ਕੁੱਝ ਮੰਗਿਆ ਹੈ। ਉਨ੍ਹਾਂ ਸੁਖਬੀਰ ਬਾਦਲ ਨੂੰ ਕਿਹਾ ਕਿ ਉਹ ਅਫ਼ਸਰਾਂ ਨੂੰ ਧਮਕੀਆਂ ਦੇਣ ਦੀ ਕੋਸ਼ਿਸ਼ ਨਾ ਕਰੇ, ਇਹ ਦੇਸ਼ ਕਾਨੂੰਨ ਨਾਲ ਚੱਲਦਾ ਹੈ। ਮੁੱਖ ਮੰਤਰੀ ਨੇ ਭਾਜਪਾ ਤੇ ‘ਆਪ’ ਉਪਰ ਵੀ ਤਿੱਖੇ ਸਿਆਸੀ ਹਮਲੇ ਕੀਤੇ।
ਫ਼ਰੀਦਕੋਟ (ਜਸਵੰਤ ਜੱਸ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੇ ਕਾਂਗਰਸੀ ਉਮੀਦਵਾਰ ਮੁਹੰਮਦ ਸਦੀਕ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਦੇ ਵਿਕਾਸ ਤੇ ਖ਼ੁਸ਼ਹਾਲੀ ਲਈ ਕਈ ਪ੍ਰਾਜੈਕਟ ਤਿਆਰ ਕਰਕੇ ਕੇਂਦਰ ਸਰਕਾਰ ਨੂੰ ਭੇਜੇ ਹਨ ਪਰ ਕੇਂਦਰ ਨੇ ਕੋਈ ਤਵੱਜੋ ਨਹੀਂ ਦਿੱਤੀ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਜੋ ਤਲਵੰਡੀ ਸਾਬੋ ’ਚ ਗੁਟਕਾ ਹੱਥ ’ਚ ਫੜ ਕੇ ਸਹੁੰ ਖਾਧੀ ਸੀ, ਉਸ ਉੱਪਰ ਸੰਜੀਦਗੀ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਸ਼ੇ ਦੀ ਤਸਕਰੀ ਘਟੀ ਹੈ। ਕੈਪਸਨ ਨੇ ਮੁਹੰਮਦ ਸਦੀਕ ਦੇ ਨਾਮਜ਼ਾਦਗੀ ਪੱਤਰ ਦਾਖ਼ਲ ਕਰਨ ਪੁੱਜਣਾ ਸੀ ਪਰ ਉਹ ਦੇਰੀ ਕਾਰਨ ਪੁੱਜ ਨਹੀਂ ਸਕੇ। ਸਦੀਕ ਨੇ ਆਪਣੇ ਪੰਜ ਸਮਰਥਕਾਂ ਨਾਲ ਡੀਸੀ ਦਫ਼ਤਰ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ।

ਮਮਤਾ ਦੀਦੀ ਤੋਹਫ਼ੇ ਵਜੋਂ ਭੇਜਦੀ ਹੈ ਮਠਿਆਈ ਤੇ ਕੁੜਤੇ: ਮੋਦੀ

ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਭਿਨੇਤਾ ਅਕਸ਼ੈ ਕੁਮਾਰ ਨੂੰ ਦਿੱਤੀ ਇੱਕ ਗੈਰਰਾਜਸੀ ਇੰਟਰਵਿਊ ਵਿੱਚ ਪ੍ਰਗਟਾਵਾ ਕੀਤਾ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਜੋ ਉਸ ਵਿਰੁੱਧ ਸਭ ਤੋਂ ਤਿੱਖੇ ਬਿਆਨ ਦੇਣ ਲਈ ਜਾਣੀ ਜਾਂਦੀ ਹੈ, ਉਨ੍ਹਾਂ ਨੂੰ ਹਰ ਸਾਲ ਮਠਿਆਈ ਅਤੇ ਕੁੜਤੇ ਤੋਹਫ਼ੇ ਵਜੋਂ ਭੇਜਦੀ ਹੈ। ਮੋਦੀ ਨੇ ਕਿਹਾ, ‘ਸ਼ਾਇਦ ਤੁਹਾਨੂੰ ਹੈਰਾਨੀ ਹੋਵੇ ਅਤੇ ਸ਼ਾਇਦ ਇਸ ਗੱੱਲ ਨਾਲ ਮੇਰਾ ਰਾਜਸੀ ਨੁਕਸਾਨ ਵੀ ਹੋ ਜਾਵੇ ਪਰ ਮਮਤਾ ਦੀਦੀ ਅੱਜ ਵੀ ਸਾਲ ਵਿੱਚ ਮੈਨੂੰ ਇੱਕ ਦੋ ਕੁੜਤੇ ਦੇ ਜਾਂਦੀ ਹੈ। ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜੀ ਨਾਲ ਵੀ ਬੰਗਾਲੀ ਮਠਿਆਈਆਂ ਦੀ ਚਰਚਾ ਹੋਈ ਸੀ ਤਾਂ ਅੱਜ ਵੀ ਉਹ ਉਨ੍ਹਾਂ ਨੂੰ ਢਾਕਾ ਤੋਂ ਮਠਿਆਈਆਂ ਭੇਜ ਦਿੰਦੇ ਹਨ। ਮਮਤਾ ਦੀਦੀ ਨੂੰ ਪਤਾ ਲੱਗਿਆ ਤਾਂ ਉਹ ਵੀ ਸਾਲ ਵਿੱਚ ਇੱਕ ਜਾਂ ਦੋ ਵਾਰ ਮਠਿਆਈ ਭੇਜ ਦਿੰਦੀ ਹੈ।’ ਆਪਣੀ 7 ਲੋਕ ਕਲਿਆਣ ਮਾਰਗ ਰਿਹਾਇਸ਼ ਉੱਤੇ ਇਸ ਮਿਲਣੀ ਦੌਰਾਨ ਪ੍ਰਧਾਨ ਮੰਤਰੀ ਨੇ ਆਪਣੇ ਜੀਵਨ ਦੀਆਂ ਕਈ ਗੱਲਾਂ ਸਾਂਝੀਆਂ ਕੀਤੀਆਂ।
ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਰਿਵਾਰਕ ਪਿਛੋਕੜ ਤਾਂ ਅਜਿਹਾ ਹੈ ਕਿ ਜੇ ਉਨ੍ਹਾਂ ਨੂੰ ਨੌਕਰੀ ਲੱਗ ਜਾਵੇ ਤਾਂ ਮਾਂ ਗਵਾਂਢੀਆਂ ਨੂੰ ਗੁੜ ਵੰਡ ਦਿੰਦੀ ਹੈ। ਉਨ੍ਹਾਂ ਕਿਹਾ ਕਿ ਇੱਕ ਸਮਾਂ ਅਜਿਹਾ ਸੀ ਕਿ ਉਹ ਫੌਜ ਵਿੱਚ ਭਰਤੀ ਹੋਣਾ ਚਾਹੁੰਦੇ ਸਨ ਜਾਂ ਫਿਰ ਸੰਨਿਆਸੀ ਬਣਨਾ ਚਾਹੁੰਦੇ ਸਨ। ਅਕਸ਼ੈ ਕੁਮਾਰ ਨੇ ਇਸ ਇੰਟਰਵਿਊ ਵਿੱਚ ਪ੍ਰਧਾਨ ਮੰਤਰੀ ਦੇ ਰੋਜ਼ਾਨਾਂ ਰੁਝੇਵਿਆਂ ਬਾਰੇ, ਜ਼ਿੰਮੇਵਾਰੀਆਂ ਬਾਰੇ ਚਰਚਾ ਕੀਤੀ। ਚੋਣਾਂ ਦੇ ਤੀਜੇ ਗੇੜ ਦੀ ਸਮਾਪਤੀ ਬਾਅਦ ਅਕਸ਼ੈ ਕੁਮਾਰ ਨੇ ਆਪਣੇ ਟਵਿੱਟਰ ਅਕਾਊਂਟ ਉੱਤੇ ਐਲਾਨ ਕੀਤਾ ਕਿ ਉਹ ਪ੍ਰਧਾਨ ਮੰਤਰੀ ਦੇ ਨਾਲ ਇੱਕ ਗੈਰਰਾਜਸੀ ਗੱਲਬਾਤ ਕਰ ਰਹੇ ਹਨ।

ਸ੍ਰੀਲੰਕਾ ‘ਚ ਨਹੀਂ ਰੁਕ ਰਿਹਾ ਧਮਾਕਿਆਂ ਦਾ ਸਿਲਸਿਲਾ, ਹੁਣ ਪੁਗੋਡਾ ਟਾਊਨ ਦੇ ਨੇੜੇ ਹੋਇਆ ਧਮਾਕਾ

ਕੋਲੰਬੋ-ਸ੍ਰੀਲੰਕਾ ‘ਚ ਧਮਾਕਿਆਂ ਦਾ ਸਿਲਸਿਲਾ ਜਾਰੀ ਹੈ। ਇਕ ਨਿਊਜ਼ ਏਜੰਸੀ ਦੇ ਮੁਤਾਬਿਕ, ਵੀਰਵਾਰ ਨੂੰ ਕੋਲੰਬੋ ਤੋਂ ਕਰੀਬ 40 ਕਿੱਲੋਮੀਟਰ ਦੂਰ ਪੁਗੋਡਾ ਟਾਊਨ ‘ਚ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਹਾਲਾਂਕਿ ਅਜੇ ਤੱਕ ਇਸ ਧਮਾਕੇ ‘ਚ ਕਿਸੇ ਜਾਨੀ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਚਰਚ ਅਤੇ ਹੋਟਲਾਂ ‘ਚ ਹੋਏ ਲੜੀਵਾਰ ਧਮਾਕਿਆਂ ‘ਚ 359 ਲੋਕ ਮਾਰੇ ਗਏ ਸਨ। ਇਸ ਮਾਮਲੇ ‘ਚ ਪੁਲਿਸ ਵੱਲੋਂ 60 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਸ ਦੇਈਏ ਕਿ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਨੇ ਲਈ ਹੈ।