Home / Author Archives: editor (page 20)

Author Archives: editor

ਮੁਲਕ ਦੇ ਟੋਟੇ ਕਰਨਾ ਚਾਹੁੰਦਾ ਹੈ ਮੋਦੀ: ਫਾਰੂਕ

ਸ੍ਰੀਨਗਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਬਦੁੱਲਾ ਅਤੇ ਮੁਫ਼ਤੀ ਖਾਨਦਾਨਾਂ ’ਤੇ ਮੁਲਕ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਦੇ ਦੋਸ਼ ਲਾਉਣ ਦੇ ਇਕ ਦਿਨ ਮਗਰੋਂ ਨੈਸ਼ਨਲ ਕਾਨਫਰੰਸ (ਐਨਸੀ) ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਸੋਮਵਾਰ ਨੂੰ ਕਿਹਾ ਕਿ ਜੇਕਰ ਉਨ੍ਹਾਂ ਦਾ ਪਰਿਵਾਰ ਮੁਲਕ ਨੂੰ ਤੋੜਨਾ ਚਾਹੁੰਦਾ ਤਾਂ ‘ਭਾਰਤ’ ਦੀ ਕੋਈ ਹੋਂਦ ਨਹੀਂ ਰਹਿਣੀ ਸੀ। ਐਨਸੀ ਆਗੂ ਨੇ ਕਿਹਾ ਕਿ ਸ੍ਰੀ ਮੋਦੀ ਮੁਲਕ ਦੇ ਟੋਟੇ ਕਰਨ ਦੀਆਂ ਕੋਸ਼ਿਸ਼ਾਂ ’ਚ ਹਨ ਪਰ ਉਹ ਆਪਣੇ ਮਨਸੂਬਿਆਂ ’ਚ ਸਫ਼ਲ ਨਹੀਂ ਹੋਣਗੇ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਮੋਦੀ ਨੂੰ ਚੇਤੇ ਰਖਣਾ ਚਾਹੀਦਾ ਹੈ ਕਿ ਜਦੋਂ 1996 ’ਚ ਸੂਬੇ ’ਚ ਕੋਈ ਵੀ ਚੋਣ ਨਹੀਂ ਲੜਨਾ ਚਾਹੁੰਦਾ ਸੀ ਤਾਂ ਉਨ੍ਹਾਂ (ਅਬਦੁੱਲਾ) ਨੇ ਹੀ ਮੁਲਕ ਦਾ ਝੰਡਾ ਫੜਿਆ ਸੀ। ਸ੍ਰੀ ਅਬਦੁੱਲਾ ਨੇ ਕਿਹਾ ਕਿ ਕਸ਼ਮੀਰੀਆਂ ਦੇ ਦਿਲ ਪੈਲੇਟ ਬੰਦੂਕਾਂ ਦੀ ਵਰਤੋਂ ਜਾਂ ਹਾਈਵੇਅ ਬੰਦ ਕਰਨ ਨਾਲ ਨਹੀਂ ਜਿੱਤੇ ਜਾ ਸਕਦੇ ਹਨ। ‘ਅਗਰ ਹਮ ਵਫ਼ਾਦਾਰ ਨਹੀਂ, ਤੁਮ ਭੀ ਤੋ ਦਿਲਦਾਰ ਨਹੀਂ। ਤੁਸੀਂ ਆਖਦੇ ਹੋ ਕਿ ਕਸ਼ਮੀਰ ਭਾਰਤ ਦਾ ਅਟੁੱਟ ਅੰਗ ਹੈ ਤਾਂ ਫਿਰ ਸਾਡੇ ਨਾਲ ਇਨਸਾਫ਼ ਕਿਉਂ ਨਹੀਂ ਕਰਦੇ।’ ਉਨ੍ਹਾਂ ਕਿਹਾ ਕਿ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਮੁਲਕ ਨੂੰ ਤਬਾਹ ਕਰ ਰਹੇ ਹਨ ਅਤੇ ਚੁਣੌਤੀ ਦਿੱਤੀ ਕਿ ਉਹ ਕਸ਼ਮੀਰ ’ਚ ਚੋਣ ਰੈਲੀ ਕਰਕੇ ਦਿਖਾਉਣ।

ਹਵਾਈ ਹਮਲੇ ਵਿਚ ਆਈਐਸ ਦੇ ਦੂਜੇ ਨੰਬਰ ਦੇ ਕਮਾਂਡਰ ਅਬਦੀਹਾਕਿਮ ਦੀ ਮੌਤ

ਸੋਮਾਲੀਆ-ਸੋਮਾਲੀਆ ਵਿਚ ਇਸਲਾਮਿਕ ਸਟੇਟ ਨੂੰÎ ਨਿਸ਼ਾਨਾ ਬਣਾ ਕੇ ਕੀਤੇ ਗਏ ਹਵਾਈ ਹਮਲੇ ਵਿਚ ਉਸ ਦਾ ਦੂਜੇ ਨੰਬਰ ਦਾ ਕਮਾਂਡਰ ਮਾਰਿਆ ਗਿਆ। ਪੁੰਟਲੈਂਡ ਦੇ ਸੁਰੱਖਿਆ ਮੰਤਰੀ ਨੇ ਇਹ ਐਲਾਨ ਕੀਤਾ। ਆਬਦੀਸਮੇਦ ਮੁਹੰਮਦ ਗਾਲਾਨ ਨੇ ਕਿਹਾ, ਹਵਾਈ ਹਮਲਾ ਬਾੜੀ ਖੇਤਰ ਦੇ ਇਸਕੁਸ਼ਬਨ ਜ਼ਿਲ੍ਹੇ ਦੇ ਹਿਰਿਰਿਓ ਪਿੰਡ ਦੇ ਕੋਲ ਦੁਪਹਿਰ ਵੇਲੇ ਕੀਤਾ ਗਿਆ, ਜਦ ਕਮਾਂਡਰ ਅਬਦੀਹਾਕਿਮ ਧੋਕੂਬ ਅਤੇ ਉਸ ਦਾ ਇੱਕ ਸ਼ੱਕੀ ਸਾਥੀ ਕਾਰ ਵਿਚ ਜਾ ਰਹੇ ਸੀ।
ਹਵਾਈ ਹਮਲਾ ਕਿਸ ਨੇ ਕੀਤਾ ਇਸ ਦੀ ਜਾਣਕਾਰੀ ਗਾਲਾਨ ਨੇ ਨਹੀਂ ਦਿੱਤੀ। ਗੌਰਤਲਬ ਹੈ ਕਿ ਸੋਮਾਲੀਆ ਵਿਚ ਆਈਐਸ ਦੇ ਅੱਤਵਾਦੀ ਕਾਫੀ ਗਿਣਤੀ ਵਿਚ ਮੌਜੂਦ ਹਨ। ਇਸ ਦੇ ਵਿਰੋਧੀ ਗੁੱਟ ਅਲ ਸ਼ਬਾਬ ਦੇ ਅੱਤਵਾਦੀਆਂ ਦੀ ਗਿਣਤੀ ਘੱਟ ਹੈ। ਇਸ ਸੰਗਠਨ ਦਾ ਅਲਕਾਇਦਾ ਨਾਲ ਸਬੰਧ ਹੈ। ਅਮਰੀਕਾ ਨੇ ਬੁਧਵਾਰ ਨੂੰ ਕਿਹਾ ਸੀ ਕਿ ਉਸ ਨੇ ਅਲ ਸ਼ਬਾਬ ‘ਤੇ ਹਵਾਈ ਹਮਲੇ ਸ਼ੁਰੂ ਕਰ ਦਿੱਤੇ ਹਨ ਅਤੇ ਪਹਿਲਾਂ ਵੀ ਉਹ ਦੋਵੇਂ ਸਮੂਹਾਂ ਨੂੰ Îਨਿਸ਼ਾਨਾ ਬਣਾ ਚੁੱਕਾ ਹੈ।

ਬਾਲਾਕੋਟ ਮੁਹਿੰਮ ’ਚ ਤਕਨੀਕ ਪੱਖੋਂ ਮੋਹਰੀ ਰਿਹਾ ਭਾਰਤ : ਧਨੋਆ

ਨਵੀਂ ਦਿੱਲੀ-ਹਵਾਈ ਸੈਨਾ ਦੇ ਮੁਖੀ ਬੀਐੱਸ ਧਨੋਆ ਨੇ ਅੱਜ ਕਿਹਾ ਕਿ ਬਾਲਾਕੋਟ ਹਵਾਈ ਹਮਲੇ ’ਚ ਤਕਨੀਕ ਭਾਰਤ ਦੇ ਪੱਖ ’ਚ ਸੀ ਅਤੇ ਜੇਕਰ ਸਮੇਂ ਸਿਰ ਉਨ੍ਹਾਂ ਨੂੰ ਰਾਫਾਲ ਜਹਾਜ਼ ਮਿਲ ਜਾਂਦੇ ਤਾਂ ਨਤੀਜੇ ਦੇਸ਼ ਦੇ ਪੱਖ ’ਚ ਵਧੇਰੇ ਹੁੰਦੇ। ਉਹ ਭਵਿੱਖ ਦੀ ਏਅਰੋਸਪੇਸ ਸ਼ਕਤੀ ਤੇ ਤਕਨੀਕ ਦੇ ਪ੍ਰਭਾਵ ਬਾਰੇ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ, ‘ਬਾਲਾਕੋਟ ਮੁਹਿੰਮ ’ਚ ਸਾਡੇ ਕੋਲ ਤਕਨੀਕ ਸੀ ਅਤੇ ਅਸੀਂ ਬੜੀ ਮੁਹਾਰਤ ਨਾਲ ਹਥਿਆਰਾਂ ਦੀ ਵਰਤੋਂ ਕਰ ਸਕੇ। ਬਾਅਦ ਵਿੱਚ ਅਸੀਂ ਬਿਹਤਰ ਹੋਏ ਹਾਂ ਕਿਉਂਕਿ ਅਸੀਂ ਆਪਣੇ ਮਿੱਗ-21, ਬਿਸਾਨ ਅਤੇ ਮਿਰਾਜ਼-2000 ਜਹਾਜ਼ਾਂ ਨੂੰ ਵਧੀਆ ਬਣਾਇਆ ਸੀ।’ ਉਨ੍ਹਾਂ ਕਿਹਾ, ‘ਜੇਕਰ ਅਸੀਂ ਸਮੇਂ ਸਿਰ ਰਾਫਾਲ ਜਹਾਜ਼ ਨੂੰ ਹਵਾਈ ਫੈਜ ’ਚ ਸ਼ਾਮਲ ਕਰ ਲਿਆ ਹੁੰਦਾ ਤਾਂ ਨਤੀਜੇ ਸਾਡੇ ਪੱਖ ’ਚ ਹੋਰ ਜ਼ਿਆਦਾ ਹੋ ਜਾਂਦੇ।’ ਧਨੋਆ ਨੇ ਕਿਹਾ ਕਿ ਅਗਲੇ ਦੋ-ਚਾਰ ਸਾਲਾਂ ਅੰਦਰ ਰਾਫਾਲ ਲੜਾਕੂ ਜਹਾਜ਼ ਤੇ ਐੱਸ-400 ਮਿਜ਼ਾਈਲ ਸਿਸਟਮ ਮਿਲਣ ਤੋਂ ਬਾਅਦ ਤਕਨੀਕੀ ਤਵਾਜ਼ਨ ਇੱਕ ਵਾਰ ਫਿਰ ਭਾਰਤ ਦੇ ਪੱਖ ਵਿੱਚ ਹੋ ਜਾਵੇਗਾ।
ਜ਼ਿਕਰਯੋਗ ਹੈ ਕਿ 14 ਫਰਵਰੀ ਨੂੰ ਕਸ਼ਮੀਰ ਦੇ ਪੁਲਾਵਾਮਾ ’ਚ ਸੀਆਰਪੀਐੱਫ ਦੇ ਕਾਫਲੇ ’ਤੇ ਜੈਸ਼-ਏ-ਮੁਹੰਮਦ ਵੱਲੋਂ ਕੀਤੇ ਗਏ ਹਮਲੇ, ਜਿਸ ’ਚ 40 ਜਵਾਨ ਸ਼ਹੀਦ ਹੋ ਗਏ ਸਨ, ਦੇ ਜਵਾਬ ਵਿੱਚ ਭਾਰਤੀ ਹਵਾਈ ਸੈਨਾ ਨੇ ਪਾਕਿਸਤਾਨ ਦੇ ਬਾਲਾਕੋਟ ਸਥਿਤ ਜੈਸ਼ ਦੇ ਅਤਿਵਾਦੀ ਟਿਕਾਣੇ ’ਤੇ ਹਮਲਾ ਕੀਤਾ ਸੀ। ਇਸ ਤੋਂ ਅਗਲੇ ਦਿਨ ਪਾਕਿਸਤਾਨ ਨੇ ਵੀ ਜਵਾਬੀ ਕਾਰਵਾਈ ਕਰਕੇ ਭਾਰਤੀ ਸੈਨਾ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ।

ਹਵੇਲੀ ਪਿੰਡ ਵਿਚ ਡੇਰਾ ਪ੍ਰੇਮੀਆਂ ਤੇ ਸਿੱਖਾਂ ਵਿਚ ਝੜਪ

ਮੋਹਾਲੀ-ਬਨੂੜ-ਲਾਂਡਰਾ ਰੋਡ ‘ਤੇ ਸਥਿਤ ਪਿੰਡ ਹਵੇਲੀ ਵਿਚ ਡੇਰਾ ਸੱਚਾ ਸੌਦਾ ਵਲੋਂ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਸੀ। ਇਸ ਮੌਕੇ ‘ਤੇ ਨਾਮ ਚਰਚਾ ਵਿਚ ਡੇਰੇ ਦੇ ਅਧਿਕਾਰੀ ਤੇ ਸਿਆਸੀ ਵਿੰਗ ਦੇ ਮੈਂਬਰਾਂ ਸਣੇ ਕਰੀਬ 800-900 ਲੋਕ ਸ਼ਾਮਲ ਸੀ।
ਹਾਲਾਤ ਉਦੋਂ ਤਣਾਅਪੂਰਣ ਬਣ ਗਏ ਜਦ ਰਾਜਪੁਰਾ ਅਤੇ ਬਨੂੜ ਤੋਂ ਕਈ ਸਿੱਖ ਜੱਥੇਬੰਦੀਆਂ ਅਤੇ ਨਿਹੰਗ ਇਸ ਨੂੰ ਬੰਦ ਕਰਾਉਣ ਪਹੁੰਚ ਗਏ। ਇਸ ਤੋਂ ਬਾਅਦ ਪੁਲਿਸ ਨੂੰ ਸਿੱਖ ਜੱਥੇਬੰਦੀਆਂ ਨੇ ਦੱਸਿਆ ਕਿ ਇਨ੍ਹਾਂ ਡੇਰਾ ਪ੍ਰਚਾਰਕਾਂ ਦੇ ਗੁਰੂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਈ ਸੀ। ਸਥਾਪਨਾ ਦਿਵਸ ਦੀ ਆੜ ਵਿਚ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੀ ਚੋਣ ਵਿਚ ਕਿਸ ਪਾਰਟੀ ਨੂੰ ਵੋਟ ਦੇਣੀ ਹੈ, ਜਿਸ ਵਿਚ ਕਈ ਸਿਆਸੀ ਨੇਤਾ ਵੀ ਸ਼ਾਮਲ ਹਨ। ਇਹ ਕੋਈ ਸਥਾਪਨਾ ਦਿਵਸ ਨਹੀਂ ਬਲਕਿ ਸਿਆਸੀ ਸਟੰਟ ਹੈ।
ਦੁਪਹਿਰ 2 ਤੋਂ 4 ਵਜੇ ਤੱਕ ਹੋਣ ਵਾਲੇ ਇਸ ਸਥਾਪਨਾ ਦਿਵਸ ਵਿਚ ਪੁਲਿਸ ਨੂੰ ਨਿਹੰਗਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਹ ਪ੍ਰੋਗਰਾਮ ਨਾ ਰੁਕਵਾਇਾ ਗਿਆ ਤਾਂ ਇੱਥੇ ਖੂਨੀ ਸੰਘਰਸ਼ ਹੋਵੇਗਾ। ਜਿਸ ਦਾ ਜ਼ਿੰਮੇਦਾਰ ਪ੍ਰਸ਼ਾਸਨ ਹੋਵੇਗਾ। ਪਹਿਲਾਂ ਸਿੱਖ ਜੱਥੇਬੰਦੀਆਂ ਨੇ ਵਾਹਿਗੁਰੂ ਦੇ ਜੈਕਾਰੇ ਲਗਾਏ ਅਤੇ ਡੇਰਾ ਸਮਰਥਕਾਂ ਨੂੰ ਰੋਕਿਆ। ਬਾਅਦ ਵਿਚ ਜੋ ਵੀ ਡੇਰਾ ਪ੍ਰੇਮੀ ਅਪਣੀ ਪਰਿਵਾਰ ਸਣੇ ਪ੍ਰੋਗਰਾਮ ਦੇ ਅੰਦਰ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ, ਉਨ੍ਹਾਂ ਜਬਰੀ ਰੋਕਣਾ ਸ਼ੁਰੂ ਕਰ ਦਿੱਤਾ। ਦੇਖਦੇ ਹੀ ਦੇਖਦੇ ਮਾਮਲਾ ਹੱਥੋਪਾਈ ਤੱਕ ਪੁੱਜ ਗਿਆ। ਬਨੂੜ ਪੁਲਿਸ ਨੂੰ ਮੌਕੇ ‘ਤੇ ਪੈਰਾ ਮਿਲਟਰੀ ਫੋਰਸ ਬੁਲਾਉਣੀ ਪਈ। ਮਾਹੌਲ ਖਰਾਬ ਹੁੰਦਾ ਦੇਖ ਪ੍ਰਸ਼ਾਸਨ ਦੇ ਕਈ ਵੱਡੇ ਅਫ਼ਸਰ ਵੀ ਪਹੁੰਚ ਗਏ।
ਦੱਸਿਆ ਜਾ ਰਿਹਾ ਹੈ ਕਿ ਨਾਮ ਚਰਚਾ ਨੂੰ ਲੈ ਕੇ ਜੋ ਪ੍ਰੋਗਰਾਮ ਕਰਾਇਆ ਜਾ ਰਿਹਾ ਸੀ ਉਹ ਗੈਰ ਕਾਨੂੰਨੀ ਤੌਰ ‘ਤੇ ਕੀਤਾ ਜਾ ਰਿਹਾ ਸੀ। Îਇੱਥੇ ਤੱਕ ਕਿ ਪ੍ਰਸ਼ਾਸਨ ਤੋਂ ਆਗਿਆ ਤੱਕ ਨਹੀਂ ਲਈ ਗਈ ਸੀ। ਲਾਊਡ ਸਪੀਕਰ ਵੀ ਬਗੈਰ ਆਗਿਆ ਲਗਾਏ ਗਏ ਸੀ।
ਸੂਚਨਾ ਮਿਲਦੇ ਹੀ ਮੋਹਾਲੀ ਪ੍ਰਸ਼ਾਸਨ ਲੂੰ ਹਾਈ ਅਲਰਟ ਕੀਤਾ ਗਿਆ। ਪੁਲਿਸ ਵਿਭਾਗ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਵੀ ਮੌਕੇ ‘ਤੇ ਪਹੁੰਚੇ। ਮੋਹਾਲੀ ਤੋਂ ਪਹੁੰਚੇ ਐਸਡੀਐਮ ਜਗਦੀਸ਼ ਸਹਿਗਲ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਵਲੋਂ ਕਿਸੇ ਵੀ ਆਯੋਜਨ ਦੀ ਆਗਿਆ ਨਹੀਂ ਲਈ ਗਈ ਸੀ, ਜਿਸ ਕਾਰਨ ਇਹ ਪ੍ਰੋਗਰਾਮ ਰਦ ਕਰਵਾ ਦਿੱਤਾ ਗਿਆ। ਬਾਅਦ ਵਿਚ ਡੇਰਾ ਪ੍ਰੇਮੀ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਪੁਲਿਸ ਸੁਰੱਖਿਆ ਵਿਚ ਪ੍ਰੋਗਰਾਮ ਤੋਂ ਬਾਹਰ ਕੱਢ ਕੇ ਘਰ ਭੇਜਿਆ ਗਿਆ।

‘ਨਿਰਭੈ’ ਮਿਜ਼ਾਈਲ ਦਾ ਸਫਲ ਪ੍ਰੀਖਣ

ਬਾਲਾਸੋਰ (ਓਡੀਸ਼ਾ)-ਭਾਰਤ ਨੇ ਸੋਮਵਾਰ ਨੂੰ ਓਡੀਸ਼ਾ ਦੇ ਤਟ ਤੋਂ 1,000 ਕਿੱਲੋਮੀਟਰ ਦੀ ਮਾਰ ਕਰਨ ਦੀ ਸਮਰੱਥਾ ਵਾਲੀ ਦੇਸ਼ ‘ਚ ਬਣੀ ਸਬ-ਸੋਨਿਕ ਕਰੂਜ਼ ਮਿਜ਼ਾਈਲ ‘ਨਿਰਭੈ’ ਦਾ ਸਫਲ ਪ੍ਰੀਖਣ ਕੀਤਾ। ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ ਦੇ ਤਹਿਤ ਆਉਣ ਵਾਲੀ ਲੈਬ, ਬੈਂਗਲੁਰੂ ਸਥਿਤ ਏ.ਡੀ.ਈ. (ਏਅਰੋਨਾਟੀਕਲ ਡਿਵੈਲਪਮੈਂਟ ਐਸਟਾਬਲਿਸ਼ਮੈਂਟ) ਦੁਆਰਾ ਬਣਾਈ ਗਈ ਨਿਰਭੈ ਇਕ ਲੰਮੀ ਦੂਰੀ ਦੀ ਹਰ ਤਰ੍ਹਾਂ ਦੇ ਮੌਸਮ ‘ਚ ਮਾਰ ਕਰਨ ਵਾਲੀ ਮਿਜ਼ਾਈਲ ਹੈ, ਜਿਸ ਨੂੰ ਕਈ ਪਲੇਟਫਾਰਮਾਂ ਤੋਂ ਲਾਂਚ ਕੀਤਾ ਜਾ ਸਕਦਾ ਹੈ। ਇਸ ਦਾ ਪ੍ਰੀਖਣ ਅੱਜ 11.44 ਵਜੇ ਚਾਂਦੀਪੁਰ ਨੇੜੇ ਸਫ਼ਲਤਾਪੂਰਵਕ ਕੀਤਾ ਗਿਆ। ਇਹ ਸਬ-ਸੋਨਿਕ ਕਰੂਜ਼ ਮਿਜ਼ਾਈਲ ਪ੍ਰੰਪਰਿਕ ਅਤੇ ਪ੍ਰਮਾਣੂ ਸਮੱਗਰੀ ਲਿਜਾਣ ‘ਚ ਸਮਰੱਥ ਹੈ। ਨਿਰਭੈ ਇਕ ਰਾਕੇਟ ਬੂਸਟਰ ਦੁਆਰਾ ਸੰਚਾਲਿਤ ਹੁੰਦੀ ਹੈ। ਇਸ ਦੀ ਉਚਾਈ ਨਿਰਧਾਰਿਤ ਕਰਨ ਲਈ ਰੇਡੀਓ ਅਲਟੀਮੀਟਰ ਦੀ ਵਰਤੋਂ ਕੀਤੀ ਜਾਂਦੀ ਹੈ। 6 ਮੀਟਰ ਦੀ ਦੂਰੀ ‘ਤੇ ਨਿਰਭੈ ਮਿਜ਼ਾਈਲ ਦੀ ਚੌੜਾਈ 0.52 ਮੀਟਰ ਹੈ ਅਤੇ ਇਸ ਦਾ ਭਾਰ 1500 ਕਿੱਲੋਗ੍ਰਾਮ ਹੈ। ਮਾਹਿਰਾਂ ਦਾ ਕਹਿਣਾ ਹੈ ਨਿਰਭੈ ਮਿਸ਼ਨ ਦੀ ਜ਼ਰੂਰਤ ਦੇ ਅਧਾਰ ‘ਤੇ 24 ਵੱਖ-ਵੱਖ ਪ੍ਰਕਾਰ ਦੇ ਵਾਰਹੈੱਡ ਇਸਤੇਮਾਲ ਕਰ ਸਕਦੀ ਹੈ।

ਪ੍ਰੇਮੀ ਦੀ ਪੈਨਸ਼ਨ ਪਾਉਣ ਲਈ ਵਿਧਵਾ ਬਣ ਗਈ ਔਰਤ

ਲੁਧਿਆਣਾ-ਲਿਵ ਇਨ ਰਿਲੇਸ਼ਨਸ਼ਿਪ ਵਿਚ ਰਹਿ ਰਹੀ ਔਰਤ ਨੇ ਰੋਡਵੇਜ਼ ਮੁਲਾਜ਼ਮ ਦੀ ਮੌਤ ਤੋਂ ਬਾਅਦ ਫਰਜ਼ੀ ਵਾਰਸ ਨਾਮਾ ਤਿਆਰ ਕਰਵਾ ਲਿਆ। ਉਸ ਦੇ ਆਧਾਰ ‘ਤੇ ਉਸ ਨੇ ਨਾ ਸਿਰਫ ਉਸ ਦੇ ਸਾਰੇ ਸਰਕਾਰੀ ਫੰਡ ਹਥਿਆ ਲਏ, ਬਲਕਿ ਉਸ ਦੀ ਪੈਨਸ਼ਨ ਤੱਕ ਲੈਂਦੀ ਰਹੀ। ਮਾਮਲੇ ‘ਤੇ ਇੰਜ ਹੀ ਪਰਦਾ ਪਿਆ ਰਹਿੰਦਾ ਜੇਕਰ ਮ੍ਰਿਤਕ ਦਾ ਬੇਟਾ ਕਾਨੂੰਨ ਦਾ ਸਹਾਰਾ ਨਾ ਲੈਂਦਾ। ਪੁਲਿਸ ਨੇ ਉਸ ਦੇ ਖ਼ਿਲਾਫ਼ ਕੇਸ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ। ਏਐਸਆਈ ਚਾਂਦ ਅਹੀਰ ਨੇ ਦੱਸਿਆ ਕਿ ਮੁਲਜ਼ਮ ਮਹਿਲਾ ਦੀ ਪਛਾਣ ਅਮਨ ਨਗਰ ਨਿਵਾਸੀ ਸਤਿਆ ਦੇਵੀ ਦੇ ਰੂਪ ਵਿਚ ਹੋਈ। ਪੁਲਿਸ ਨੇ ਜਲੰਧਰ ਦੇ ਅਲੀ ਮੁਹੱਲਾ Îਨਿਵਾਸੀ ਜਗਦੇਵ ਸਿੰਘ ਦੀ ਸ਼ਿਕਾਇਤ ‘ਤੇ ਉਸ ਦੇ ਖ਼ਿਲਾਫ਼ ਕੇਸ ਦਰਜ ਕੀਤਾ।
ਪੁਲਿਸ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ ਵਿਚ ਉਸ ਨੇ ਦੱਸਿਆ ਕਿ ਉਸ ਦੇ ਪਿਤਾ ਬਨਾਰਸੀ ਦਾਸ ਰੋਡਵੇਜ਼ ਦੇ ਲੁਧਿਆਣਾ ਡਿੱਪੂ ਵਿਚ ਮਕੈਨਿਕ ਦੀ ਨੌਕਰੀ ਕਰਦੇ ਸੀ। ਉਹ ਲੁਧਿਆਣਾ ਵਿਚ ਹੀ ਰਹਿੰਦੇ ਸਨ। 1996 ਵਿਚ ਉਸ ਦੇ ਪਿਤਾ ਦੇ ਅਮਨ ਨਗਰ ਨਿਵਾਸੀ ਸਤਿਆ ਪਤਨੀ ਹਰਮੇਸ਼ ਲਾਲ ਦੇ ਨਾਲ ਪ੍ਰੇਮ ਸਬੰਧ ਬਣ ਗਏ। ਇਸ ਤੋਂ ਬਾਅਦ ਦੋਵੇਂ ਲਿਵ ਇਨ ਰਿਨੇਸ਼ਨਸ਼ਿਪ ਵਿਚ ਰਹਿਣ ਲੱਗੇ। 2001 ਵਿਚ ਉਸ ਦੇ ਪਿਤਾ ਦੀ ਮੌਤ ਹੋ ਗਈ। ਇਸ ਤੋਂ ਬਾਅਦ 2004 ਵਿਚ ਸੱਤਿਆ ਨੇ ਫਰਜ਼ੀ ਵਾਰਸ ਨਾਮਾ ਤਿਆਰ ਕੀਤਾ।
ਇਸ ਵਿਚ ਉਸ ਨੇ ਖੁਦ ਨੂੰ ਹਰਮੇਸ਼ ਲਾਲ ਦੀ ਵਿਧਵਾ ਦੱਸਿਆ। ਉਸ ਦੇ ਆਧਾਰ ‘ਤੇ ਮਹਿਲਾ ਨੇ ਰੋਡਵੇਜ਼ ਵਿਚ ਬਕਾਇਆ ਨਿਕਲ ਰਹੇ ਸਾਰੇ ਵਿੱਤੀ ਲਾਭ ਹਾਸਲ ਕੀਤੇ। ਮੁਲਜ਼ਮ ਮਹਿਲਾ ਅੱਜ ਤੱਕ ਬਨਾਰਸੀ ਦਾਸ ਦੀ ਵਿਧਵਾ ਬਣ ਕੇ ਉਸ ਦੀ ਪੈਨਸ਼ਨ ਲੈਂਦੀ ਰਹੀ, ਜਦ ਕਿ ਉਸ ਦਾ ਅਸਲੀ ਪਤੀ ਹਰਮੇਸ਼ ਲਾਲ ਅਜੇ ਜ਼ਿੰਦਾ ਹੈ। ਏਐਸਆਈ ਚਾਂਦ ਅਹੀਰ ਨੇ ਦੱਸਿਆ ਕਿ ਮਹਿਲਾ ਵਲੋਂ ਦਿੱਤੇ ਵਾਰਸਨਾਮੇ ਦੀ ਜਾਂਚ ਤੋਂ ਬਾਅਦ ਉਪ ਮੰਡਲ ਮੈਜਿਸਟ੍ਰੇਟ ਨੇ ਉਸ ਨੂੰ ਫਰਜ਼ੀ ਫਰਾਰ ਦਿੱਤਾ ਅਤੇ ਮਹਿਲਾ ਦੇ ਖ਼ਿਲਾਫ਼ ਕੇਸ ਦਰਜ ਕਰਨ ਦੀ ਸਿਫਾਰਸ਼ ਕਰ ਦਿੰਤੀ।

ਸੱਜਣ ਕੁਮਾਰ ਦੀ ਜ਼ਮਾਨਤ ਅਰਜ਼ੀ ਉੱਤੇ ਸੁਣਵਾਈ ਅਗਸਤ ’ਚ

ਨਵੀਂ ਦਿੱਲੀ-ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਉਹ ਸਾਬਕਾ ਕਾਂਗਰਸ ਆਗੂ ਸੱਜਣ ਕੁਮਾਰ ਦੀ ਜ਼ਮਾਨਤ ਅਰਜ਼ੀ ’ਤੇ ਅਗਸਤ ਦੇ ਪਹਿਲੇ ਹਫ਼ਤੇ ਸੁਣਵਾਈ ਕਰੇਗਾ। ਸੀਬੀਆਈ ਵੱਲੋਂ ਪੇਸ਼ ਹੋਏ ਸੌਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਜਸਟਿਸ ਐੱਸਏ ਬੋਬੜੇ ਤੇ ਐੱਸਏ ਨਜ਼ੀਰ ਦੇ ਬੈਂਚ ਨੂੰ ਦੱਸਿਆ ਕਿ ਸੱਜਣ ਕੁਮਾਰ ਪਟਿਆਲਾ ਹਾਊਸ ਜ਼ਿਲ੍ਹਾ ਅਦਾਲਤ ’ਚ 1984 ਸਿੱਖ ਕਤਲੇਆਮ ਨਾਲ ਸਬੰਧਤ ਇੱਕ ਹੋਰ ਮੁਕੱਦਮੇ ਦਾ ਸਾਹਮਣਾ ਕਰ ਰਿਹਾ ਹੈ।

ਸਿੱਖ ਜਥੇ ਨਾਲ ਵਿਸਾਖੀ ਦਾ ਤਿਉਹਾਰ ਮਨਾਉਣ ਪਾਕਿਸਤਾਨ ਗਏ ਸ਼ਰਧਾਲੂ ਦੀ ਮੌਤ

ਅੰਮ੍ਰਿਤਸਰ- ਖ਼ਾਲਸੇ ਦਾ ਸਾਜਨਾ ਦਿਵਸ ਵਿਸਾਖੀ ਦਾ ਤਿਉਹਾਰ ਮਨਾਉਣ ਲਈ ਭਾਰਤ ਤੋਂ ਸਿੱਖ ਜਥੇ ਨਾਲ ਪਾਕਿਸਤਾਨ ਗਏ ਇੱਕ ਸ਼ਰਧਾਲੂ ਦੀ ਮੌਤ ਦੀ ਖ਼ਬਰ ਪ੍ਰਾਪਤ ਹੋਈ ਹੈ। ਮ੍ਰਿਤਕ ਸ਼ਰਧਾਲੂ ਹੁਸ਼ਿਆਰ ਸਿੰਘ (71) ਵਾਸੀ ਪਿੰਡ ਹਥਣ ਨਜ਼ਦੀਕ ਮਲੇਰਕੋਟਲਾ ਜ਼ਿਲ੍ਹਾ ਸੰਗਰੂਰ ਦਾ ਰਹਿਣ ਵਾਲਾ ਸੀ। ਜਾਣਕਾਰੀ ਮੁਤਾਬਕ ਗੁਰਦੁਆਰਾ ਪੰਜਾ ਸਾਹਿਬ ਹਸਨ ਅਬਦਾਲ ਵਿਖੇ 13 ਅਪ੍ਰੈਲ ਨੂੰ ਹੁਸ਼ਿਆਰ ਸਿੰਘ ਨੂੰ ਦਿਲ ਦਾ ਦੌਰਾ ਪਿਆ। ਇਸ ਮਗਰੋਂ ਉਸ ਨੂੰ ਆਰ. ਆਈ. ਸੀ. ਹਸਪਤਾਲ ਰਾਵਲਪਿੰਡੀ ਵਿਖੇ ਦਾਖ਼ਲ ਕਰਾਇਆ ਗਿਆ, ਜਿੱਥੇ 14 ਅਪ੍ਰੈਲ ਦੁਪਹਿਰ 3 ਵਜੇ ਉਸ ਦੀ ਮੌਤ ਹੋ ਗਈ।

ਬੈਂਸ, ਬਿੱਟੂ ਤੇ ਗਰੇਵਾਲ ਖ਼ਿਲਾਫ ‘ਆਪ’ ਨੇ ਲੁਧਿਆਣਾ ਤੋਂ ਉਤਾਰਿਆ ਪੀਐਚਡੀ ਡਿਗਰੀ ਵਾਲਾ ਉਮੀਦਵਾਰ

ਚੰਡੀਗੜ੍ਹ- ਆਮ ਆਦਮੀ ਪਾਰਟੀ ਨੇ ਲੁਧਿਆਣਾ ਲੋਕ ਸਭਾ ਸੀਟ ਤੋਂ ਡਾ. ਤੇਜਪਾਲ ਸਿੰਘ ਗਿੱਲ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਡਾ. ਗਿੱਲ ਪੰਜਾਬ ਦੀਆਂ ਮੁੱਖ ਸਿਆਸੀ ਪਾਰਟੀਆਂ ਵੱਲੋਂ ਹੁਣ ਤਕ ਐਲਾਨੇ ਜਾ ਚੁੱਕੇ ਲੋਕ ਸਭਾ ਉਮੀਦਵਾਰਾਂ ‘ਚੋਂ ਸਭ ਤੋਂ ਵੱਧ ਪੜ੍ਹੇ ਲਿਖੇ ਹਨ।
ਤੇਜਪਾਲ ਸਿੰਘ ਨੇ ਜੇਲ੍ਹ ਪ੍ਰਬੰਧਨ ਵਿੱਚ ਪੀਐਚਡੀ ਕੀਤੀ ਹੈ ਅਤੇ ਪੁਲਿਸ ਪ੍ਰਸ਼ਾਸਨ ਵਿਸ਼ੇ ਵਿੱਚ ਆਪਣੀ ਮਾਸਟਰ ਡਿਗਰੀ ਪੂਰੀ ਕੀਤੀ ਹੈ। ਉਹ ‘ਆਪ’ ਦੇ ਯੂਥ ਵਿੰਗ ਦੇ ਮੀਤ ਪ੍ਰਧਾਨ ਵੀ ਹਨ। ਲੁਧਿਆਣਾ ਦੇ ਸੁਧਾਰ ਕਸਬੇ ਤੋਂ ਜੰਮਪਲ ਪ੍ਰੋਫੈਸਰ ਤੇਜਪਾਲ ਸਿੰਘ ਕਿਸਾਨ ਪਰਿਵਾਰ ਨਾਲ ਸਬੰਧਤ ਹਨ। ਉਹ ਪਿਛਲੇ ਛੇ ਸਾਲਾਂ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਨੈਸ਼ਨਲ ਕਾਲਜ ਨਾਰੰਗਵਾਲ (ਲੁਧਿਆਣਾ) ਵਿੱਚ ਬਤੌਰ ਸਹਾਇਕ ਪ੍ਰੋਫੈਸਰ ਅਧਿਆਪਨ ਕਾਰਜ ਕਰ ਰਹੇ ਹਨ।
ਡਾ. ਤੇਜਪਾਲ ਦਾ ਮੁਕਾਬਲਾ ਕਾਂਗਰਸ ਦੇ ਮੌਜੂਦਾ ਐਮਪੀ ਰਵਨੀਤ ਬਿੱਟੂ, ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਤੇ ਪੀਡੀਏ ਵੱਲੋਂ ਲੋਕ ਸਭਾ ਚੋਣ ਲੜ ਰਹੇ ਵਿਧਾਇਕ ਸਿਮਰਜੀਤ ਬੈਂਸ ਅਤੇ ਅਕਾਲੀ ਦਲ ਦੇ ਮਹੇਸ਼ ਇੰਦਰ ਗਰੇਵਾਲ ਨਾਲ ਹੋਵੇਗਾ। ਪੰਜਾਬ ਵਿੱਚ ਆਉਂਦੀ 19 ਮਈ ਨੂੰ ਸੱਤਵੇਂ ਗੇੜ ਵਿੱਚ 17ਵੀਂ ਲੋਕ ਸਭਾ ਚੁਣਨ ਲਈ ਮੱਤਦਾਨ ਹੋਵੇਗਾ ਤੇ ਨਤੀਜੇ 23 ਮਈ ਨੂੰ ਐਲਾਨੇ ਜਾਣਗੇ।

‘ਚੌਕੀਦਾਰ ਚੌਰ ਹੈ’ ਮਾਮਲੇ ‘ਤੇ ਸੁਪਰੀਮ ਕੋਰਟ ਨੇ ਰਾਹੁਲ ਗਾਂਧੀ ਨੂੰ ਨੋਟਿਸ ਭੇਜ ਕੇ ਮੰਗਿਆ ਜਵਾਬ

ਨਵੀਂ ਦਿੱਲੀ-ਸੁਪਰੀਮ ਕੋਰਟ ਵੱਲੋਂ ਨਵੇਂ ਦਸਤਾਵੇਜ਼ਾਂ ਦੇ ਆਧਾਰ ‘ਤੇ ਰਾਫੇਲ ਸੌਦੇ ‘ਤੇ ਪਟੀਸ਼ਨ ਦੀ ਸਹਿਮਤੀ ਪ੍ਰਗਟ ਕੀਤੇ ਜਾਣ ਨੂੰ ‘ਚੌਕੀਦਾਰ ਚੌਰ ਹੈ’ ਦੇ ਰੂਪ ‘ਚ ਪੇਸ਼ ਕਰਨ ‘ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਪ੍ਰਧਾਨ ਮੰਤਰੀ ਮੋਦੀ ‘ਤੇ ਲਗਾਏ ਦੋਸ਼ਾਂ ‘ਚ ਕੋਰਟ ਨੂੰ ਸ਼ਾਮਲ ਕਰਨ ‘ਤੇ ਸੁਪਰੀਮ ਕੋਰਟ ਨੇ ਰਾਹੁਲ ਗਾਂਧੀ ਨੂੰ ਨੋਟਿਸ ਜਾਰੀ ਕਰਦੇ ਹੋਏ 22 ਅਪ੍ਰੈਲ ਤੱਕ ਜਵਾਬ ਦੇਣ ਨੂੰ ਕਿਹਾ ਹੈ। ਦੱਸ ਦੇਈਏ ਕਿ ਰਾਹੁਲ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਦੇ ਦੌਰਾਨ ਕਿਹਾ ਸੀ ਕਿ ਸੁਪਰੀਮ ਕੋਰਟ ਵੀ ਮੰਨਦਾ ਹੈ ਕਿ ਚੌਕੀਦਾਰ ਚੌਰ ਹੈ। ਇਸ ਮਾਮਲੇ ‘ਚ ਭਾਜਪਾ ਨੇਤਾ ਮੀਨਾਕਸ਼ੀ ਲੇਖੀ ਦੀ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕਿਹਾ ਕਿ ਉਹ ਇਸ ਗੱਲ ਨੂੰ ਸਪਸ਼ਟ ਕਰ ਦਿੰਦੇ ਹਨ ਕਿ ਕੋਰਟ ਨੇ ਕਦੇ ਹੀ ਅਜਿਹਾ ਨਹੀਂ ਕਿਹਾ। ਇਸ ਮਾਮਲੇ ‘ਤੇ ਸੁਪਰੀਮ ਕੋਰਟ ‘ਚ ਇੱਕ ਵਾਰ ਫਿਰ ਸੁਣਵਾਈ ਹੋਵੇਗੀ।