Home / Author Archives: editor (page 2)

Author Archives: editor

ਵੱਡੀ ਸਾਜ਼ਿਸ਼: ਜਾਂਚ ਲਈ ਪਟਨਾਇਕ ਪੈਨਲ ਕਾਿੲਮ

ਨਵੀਂ ਦਿੱਲੀ-ਸੁਪਰੀਮ ਕੋਰਟ ਨੇ ਭਾਰਤ ਦੇ ਚੀਫ਼ ਜਸਟਿਸ (ਸੀਜੇਆਈ) ਰੰਜਨ ਗੋਗੋਈ ਨੂੰ ਫਸਾਉਣ ਦੀ ਵਡੇਰੀ ਸਾਜ਼ਿਸ਼ ਅਤੇ ਕੇਸਾਂ ਦੀ ਵੰਡ ਨੂੰ ਲੈ ਕੇ ਸਿਖਰਲੀ ਅਦਾਲਤ ਵਿੱਚ ਬੈਂਚਾਂ ਦੀ ਗੰਢ-ਤੁੱਪ ਦੇ ਦੋਸ਼ਾਂ ਦੀ ਜਾਂਚ ਲਈ ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਏ.ਕੇ.ਪਟਨਾਇਕ ਦੀ ਅਗਵਾਈ ਵਿੱਚ ਇਕ ਮੈਂਬਰੀ ਪੈਨਲ ਗਠਿਤ ਕਰ ਦਿੱਤਾ ਹੈ। ਸਿਖਰਲੀ ਅਦਾਲਤ ਨੇ ਸੀਬੀਆਈ ਤੇ ਆਈਬੀ ਦੇ ਡਾਇਰੈਕਟਰਾਂ ਅਤੇ ਦਿੱਲੀ ਪੁਲੀਸ ਦੇ ਕਮਿਸ਼ਨਰ ਨੂੰ ਜਸਟਿਸ (ਸੇਵਾ ਮੁਕਤ) ਪਟਨਾਇਕ ਨੂੰ ਜਾਂਚ ਦੌਰਾਨ ਹਰ ਸੰਭਵ ਸਹਿਯੋਗ ਦੇਣ ਲਈ ਕਿਹਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਮੁਲਕ ਦੇ ਰੱਜਿਆਂ-ਪੁੱਜਿਆਂ ਤੇ ਜ਼ੋਰਾਵਰਾਂ ਨੂੰ ਇਹ ਦੱਸਣ ਦਾ ਵੇਲਾ ਆ ਗਿਆ ਹੈ ਕਿ ਉਹ ‘ਅੱਗ ਨਾਲ ਖੇਡ’ ਰਹੇ ਹਨ। ਸਿਖਰਲੀ ਅਦਾਲਤ ਨੇ ਲੰਘੇ ਦਿਨ ਇਸ ਸਾਰੇ ਵਰਤਾਰੇ ਨੂੰ ਨਿਆਂਪਾਲਿਕਾ ਦੇ ਪ੍ਰਬੰਧ ’ਤੇ ਹਮਲਾ ਕਰਾਰ ਦਿੰਦਿਆਂ ਗੁੱਸਾ ਜ਼ਾਹਰ ਕੀਤਾ ਸੀ।
ਸੁਪਰੀਮ ਕੋਰਟ ਨੇ ਹਾਲਾਂਕਿ ਸਾਫ਼ ਕਰ ਦਿੱਤਾ ਕਿ ਜਸਟਿਸ ਪਟਨਾਇਕ ਦੀ ਜਾਂਚ ਦਾ ਸੁਪਰੀਮ ਕੋਰਟ ਦੀ ਸਾਬਕਾ ਮੁਲਾਜ਼ਮ ਵੱਲੋਂ ਸੀਜੇਆਈ ਖ਼ਿਲਾਫ਼ ਲਾਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨਾਲ ਕੋਈ ਵਾਹ-ਵਾਸਤਾ ਨਹੀਂ ਹੋਵੇਗਾ। ਸੁਪਰੀਮ ਕੋਰਟ ਨੇ ਕਿਹਾ ਕਿ ਇਸ ਜਾਂਚ ਦੇ ਨਤੀਜੇ ਨਾਲ ਸੀਜੇਆਈ ਖਿਲਾਫ਼ ਸ਼ਿਕਾਇਤ ਦੀ ਕੀਤੀ ਜਾ ਰਹੀ ਜਾਂਚ ਅਸਰਅੰਦਾਜ਼ ਨਹੀਂ ਹੋਵੇਗੀ। ਸੁਪਰੀਮ ਕੋਰਟ ਨੇ ਕਿਹਾ ਕਿ ਜਾਂਚ ਦਾ ਕੰਮ ਮੁਕੰਮਲ ਹੋਣ ਮਗਰੋਂ ਜਸਟਿਸ ਪਟਨਾਇਕ ਆਪਣੀ ਰਿਪੋਰਟ ਸੀਲਬੰਦ ਲਿਫਾਫ਼ੇ ਵਿੱਚ ਅਦਾਲਤ ਅੱਗੇ ਰੱਖਣਗੇ, ਜਿਸ ਤੋਂ ਬਾਅਦ ਇਸ ਮਾਮਲੇ ’ਤੇ ਮੁੜ ਸੁਣਵਾਈ ਹੋਵੇਗੀ।
ਜਸਟਿਸ ਅਰੁਣ ਮਿਸ਼ਰਾ ਦੀ ਅਗਵਾਈ ਵਾਲੇ ਵਿਸ਼ੇਸ਼ ਬੈਂਚ ਨੇ ਕਿਹਾ, ‘ਐਡਵੋਕੇਟ ਉਤਸਵ ਸਿੰਘ ਬੈਂਸ ਵੱਲੋੋਂ ਦਾਇਰ ਹਲਫ਼ਨਾਮਿਆਂ ਤੇ ਸੰਪੂਰਨ ਤੱਥਾਂ ਉੱਤੇ ਗੌਰ ਕਰਨ ਮਗਰੋਂ ਅਸੀਂ ਇਸ ਕੋਰਟ ਦੇ ਸੇਵਾਮੁਕਤ ਜੱਜ ਜਸਟਿਸ ਏ.ਕੇ.ਪਟਨਾਇਕ ਨੂੰ ਬੈਂਸ ਵੱਲੋਂ ਦਾਖ਼ਲ ਹਲਫ਼ਨਾਮਿਆਂ ’ਚ ਲਾਏ ਦੋਸ਼ਾਂ ਦੀ ਜਾਂਚ ਲਈ ਨਿਯੁਕਤ ਕੀਤਾ ਹੈ।’ ਬੈਂਚ ਵਿੱਚ ਸ਼ਾਮਲ ਜਸਟਿਸ ਆਰ.ਐਫ਼.ਨਰੀਮਨ ਤੇ ਦੀਪਕ ਗੁਪਤਾ ਨੇ ਸਪਸ਼ਟ ਕੀਤਾ ਕਿ ‘ਜਸਟਿਸ ਪਟਨਾਇਕ ਦੀ ਜਾਂਚ ਦਾ ਸੀਜੇਆਈ ਖ਼ਿਲਾਫ਼ ਲੱਗੇ ਦੋਸ਼ਾਂ ਨਾਲ ਕੋਈ ਲਾਗਾ-ਦੇਗਾ ਨਹੀਂ ਹੋਵੇਗਾ।’ ਬੈਂਚ ਨੇ ਕਿਹਾ, ‘ਸੀਬੀਆਈ ਤੇ ਆਈਬੀ ਦੇ ਡਾਇਰੈਕਟਰ ਤੇ ਦਿੱਲੀ ਪੁਲੀਸ ਦਾ ਕਮਿਸ਼ਨਰ ਜਸਟਿਸ ਪਟਨਾਇਕ ਨੂੰ ਜਾਂਚ ਵਿੱਚ ਹਰ ਸੰਭਵ ਸਹਿਯੋਗ ਦੇਣਗੇ।’ ਬੈਂਚ ਨੇ ਬੈਂਸ ਵੱਲੋਂ ਦਾਖ਼ਲ ਹਲਫ਼ਨਾਮਿਆਂ ਨੂੰ ਜਸਟਿਸ (ਸੇਵਾ ਮੁਕਤ) ਪਟਨਾਇਕ ਨੂੰ ਸੀਲਬੰਦ ਲਿਫ਼ਾਫੇ ’ਚ ਤਬਦੀਲ ਕਰਨ ਦੇ ਹੁਕਮ ਵੀ ਦਿੱਤੇ। ਬੈਂਚ ਨੇ ਕਿਹਾ, ‘ਅਸੀਂ ਫੈਸਲਾ ਕੀਤਾ ਹੈ ਕਿ ਐਡਵੋਕੇਟ ਵੱਲੋਂ ਕੀਤੇ ਦਾਅਵਿਆਂ ਬਾਬਤ ਰਿਆਇਤ ਨਹੀਂ ਦਿੱਤੀ ਜਾ ਸਕਦੀ ਤੇ ਲੋੜ ਪੈਣ ’ਤੇ ਉਸ ਨੂੰ ਆਪਣੇ ਕੋਲ ਮੌਜੂਦ ਜਾਣਕਾਰੀ ਦਾ ਖੁਲਾਸਾ ਕਰਨਾ ਹੋਵੇਗਾ। ਇਸ ਤੋਂ ਪਹਿਲਾਂ ਬੈਂਸ ਨੇ ਅੱਜ ਦਾਅਵਿਆਂ ਦੀ ਹਮਾਇਤ ਵਿੱਚ ਇਕ ਹੋਰ ਹਲਫ਼ਨਾਮਾ ਦਾਖ਼ਲ ਕੀਤਾ। ਉਧਰ ਸੀਨੀਅਰ ਐਡਵੋਕੇਟ ਇੰਦਰਾ ਜੈਸਿੰਘ ਨੇ ਨਿੱਜੀ ਹੈਸੀਅਤ ’ਚ ਪੇਸ਼ ਹੁੰਦਿਆਂ ਕਿਹਾ ਕਿ ਬੈਂਚ ਇਸ ਗੱਲ ਨੂੰ ਸਪਸ਼ਟ ਕਰੇ ਕਿ ਬੈਂਸ ਵੱਲੋਂ ਦਾਇਰ ਹਲਫ਼ਨਾਮਿਆਂ ਅਤੇ ਅੰਦਰੂਨੀ ਕਮੇਟੀ ਵੱਲੋਂ ਸੀਜੇਆਈ ਖ਼ਿਲਾਫ਼ ਦੋਸ਼ਾਂ ਦੀ ਕੀਤੀ ਜਾ ਰਹੀ ਸੁਣਵਾਈ ’ਚ ਕੋਈ ਵਾਹ ਵਾਸਤਾ ਨਹੀਂ ਹੈ।

ਨੂੰਹ ਦੀ ਮੌਤ ਬਾਰੇ ਸੁਣ ਕੇ ਸੱਸ ਨੇ ਵੀ ਸਾਹ ਛੱਡੇ

ਹੁਸ਼ਿਆਰਪੁਰ-ਪਿੰਡ ਮਹਿਦੀਨਪੁਰ ਦਲੇਲ ਵਿਚ ਇੱਕ ਔਰਤ ਦੀ ਜ਼ਹਿਰੀਲੀ ਚੀਜ਼ ਨਿਗਲਣ ਨਾਲ ਹਸਪਤਾਲ ਵਿਚ ਜ਼ੇਰੇ ਇਲਾਜ ਮੌਤ ਹੋ ਗਈ। ਘਰ ਵਿਚ ਮੌਜੂਦ ਸੱਸ ਨੇ ਜਦੋਂ ਨੂੰਹ ਦੀ ਮੌਤ ਦੀ ਖ਼ਬਰ ਸੁਣੀ ਤਾਂ ਉਸ ਨੂੰ ਵੀ ਦਿਲ ਦਾ ਦੌਰਾ ਪੈ ਗਿਆ ਜਿਸ ਕਾਰਨ ਉਸ ਦੀ ਵੀ ਮੌਕੇ ‘ਤੇ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ Îਨਿਰਜਨਾ ਕੁਮਾਰੀ ਪਤਨੀ ਜਸਬੀਰ ਸਿੰਘ ਵਸੀ ਮਹਿਦੀਨਪੁਰ ਤਹਿਸੀਲ ਮੁਕੇਰੀਆਂ ਨੇ ਬੁਧਵਾਰ ਸ਼ਾਮ ਅਪਣੇ ਘਰ ਵਿਚ ਹੀ ਕੋਈ ਜ਼ਹਿਰੀਲੀ ਚੀਜ਼ ਖਾ ਲਈ। ਉਸ ਨੂੰ ਇਲਾਜ ਲਈ ਮੁਕੇਰੀਆਂ ਦੇ Îਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਗੱਲ ਦਾ ਘਰ ਵਿਚ ਮੌਜੂਦ ਨਿਰਜਨਾ ਦੀ ਸੱਸ ਜੋਗਿੰਦਰ ਕੌਰ ਪਤਨੀ ਪਿਆਰਾ ਲਾਲ ਲੂੰ ਪਤਾ ਲੱਗਾ ਤਾਂ ਉਸ ਨੂੰ ਉਸੇ ਵੇਲੇ ਦਿਲ ਦਾ ਦੌਰਾ ਪੈ ਗਿਆ ਤੇ ਮੌਤ ਹੋ ਗਈ। ਮ੍ਰਿਤਕ ਨਿਰਜਨਾ ਦਾ ਪਤੀ ਵਿਦੇਸ਼ ਵਿਚ ਰਹਿੰਦਾ ਹੈ।

ਕੇਂਦਰੀ ਜੇਲ੍ਹ ਦੇ ਸਾਬਕਾ ਸੁਪਰਡੈਂਟ ਸਮੇਤ 4 ਜਣੇ ਡਿਸਮਿਸ

ਚੰਡੀਗੜ੍ਹ-ਸਾਬਕਾ ਸੁਪਰਡੈਂਟ ਰਾਜਨ ਕਪੂਰ ਤੇ ਤਿੰਨ ਹੋਰਨਾਂ ਅਸਿਸਟੈਂਟ ਸੁਪਰਡੈਂਟ ਆਫ਼ ਜੇਲ੍ਹ ਵਿਕਾਸ ਸ਼ਰਮਾ, ਅਸਿਸਟੈਂਟ ਸੁਪਰਡੈਂਟ ਆਫ਼ ਜੇਲ੍ਹ ਸੁਖਜਿੰਦਰ ਸਿੰਘ ਅਤੇ ਹੈਡ ਵਾਰਡਨ ਪਰਾਗਨ ਸਿੰਘ ਵਿਰੁੱਧ ਵੀ ਕਾਰਵਾਈ ਕੀਤੀ ਗਈ ਹੈ। ਜੇਲ ਵਿਭਾਗ ਵੱਲੋਂ ਸਜ਼ਾ ਤੋਂ ਛੋਟ ਅਤੇ ਜਬਰੀ ਵਸੂਲੀ, ਤਸੀਹੇ, ਗੈਰ-ਮਨੁੱਖੀ ਵਤੀਰੇ ਦੇ ਨਾਲ-ਨਾਲ ਗੈਰ –ਕੁਦਰਤੀ ਕੰਮਾਂ ਨੂੰ ਉਤਸ਼ਾਹਤ ਕਰ ਕੇ ਜੇਲ ਨਿਯਮਾਵਲੀ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਦਿਆਂ ਜੇਲ ਵਿਭਾਗ ਨੇ ਕੇਂਦਰੀ ਜੇਲ੍ਹ ਦੇ ਸਾਬਕਾ ਸੁਪਰਡੈਂਟ ਰਾਜਨ ਕਪੂਰ ਸਮੇਤ ਕੁੱਲ 4 ਨੂੰ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਗਿਆ ਹੈ।
ਇਸ ਦੀ ਪੁਸ਼ਟੀ ਕਰਦੇ ਹੋਏ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਉਹ ਅਪਣੇ ਕਾਰਜਕਾਲ ਦੌਰਾਨ ਕਿਸੇ ਵੀ ਕੀਮਤ ‘ਤੇ ਜੇਲ੍ਹ ਨਿਯਮਾਵਲੀ ਦੀ ਉਲੰਘਣਾ ਬਰਦਾਸ਼ਤ ਨਹੀਂ ਕਰਨਗੇ। ਦੱਸ ਦਈਏ ਕਿ ਨਵੰਬਰ ਮਹੀਨੇ ਵਿਚ ਮੁਜ਼ੱਫ਼ਰਪੁਰ, ਬਾਲ ਗ੍ਰਹਿ ਦੇ ਮੁੱਖ ਕਥਿਤ ਦੋਸ਼ੀ ਬ੍ਰਿਜੇਸ਼ ਠਾਕੁਰ ਨੂੰ ਭਾਗਲਪੁਰ ਜੇਲ ਤੋਂ ਕੇਂਦਰੀ ਜੇਲ੍ਹ ਪਟਿਆਲਾ ਵਿਖੇ ਸਿਫ਼ਟ ਕੀਤਾ ਗਿਆ ਸੀ।
ਇਥੇ ਨਵੰਬਰ ਮਹੀਨੇ ਵਿਚ ਬ੍ਰਿਜੇਸ਼ ਠਾਕੁਰ ਦੀ ਮਾਂ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਪੁੱਤਰ ਨੂੰ ਬ੍ਰਿਜੇਸ਼ ਠਾਕੁਰ ਨਾਲ ਅੰਦਰ ਜੇਲ੍ਹ ਸੁਪਰਡੈਂਟ ਰਾਜਨ ਕਪੂਰ ਸਮੇਤ ਉਕਤ ਅਧਿਕਾਰੀਆਂ ਦੀ ਸ਼ਹਿ ‘ਤੇ ਉਸ ਨਾਲ ਗੈਰ-ਕਾਦਰਤੀ ਤੌਰ ‘ਤੇ ਸੰਭੋਗ ਕਰ ਕੇ ਉਸ ਦੀ ਵੀਡੀਓ ਬਣਾ ਕੇ ਬ੍ਰਿਜੇਸ਼ ਠਾਕੁਰ ਨੂੰ ਬਲੈਕਮੇਲ ਕੀਤਾ ਗਿਆ। ਇਸ ਦੇ ਬਦਲੇ ਉਨ੍ਹਾਂ ਨੇ 15 ਲੱਖ ਰੁਪਏ ਦਿੱਤੇ। ਇਸ ਤੋਂ ਬਾਅਦ ਪਟਿਆਲਾ ਦੇ ਤਕੀਆ ਰਹੀਮ ਸ਼ਾਹ ਮੁਹੱਲਾ ਦੇ ਰਹਿਣ ਵਾਲੇ ਕਰਨਵੀਰ ਸਿੰਘ ਨੇ ਵੀ ਜੇਲ੍ਹ ਮੰਤਰੀ ਨੂੰ ਅਜਿਹੀ ਹੀ ਇਕ ਸ਼ਿਕਾਇਤ ਦਿੱਤੀ ਸੀ। ਇਸ ਵਿਚ ਉਸ ਦੇ ਭਰਾ ਨਾਲ ਵੀ ਅਜਿਹਾ ਕੁਝ ਹੋਇਆ ਤੇ ਉਨ੍ਹਾਂ ਨੇ 7 ਲੱਖ ਰੁਪਏ ਦਿੱਤੇ।
ਇਸ ਦੀ ਜਾਂਚ ਓਸੀਸੀਯੂ ਦੇ ਆਈਜੀ ਕੁੰਵਰ ਵਿਜੇ ਪ੍ਰਤਾਪ ਨੂੰ ਸੌਂਪੀ ਗਈ। ਕੁੰਵਰ ਵਿਜੋ ਪ੍ਰਤਾਪ ਸਿੰਘ ਕੋਲ ਜੇਲ੍ਹ ਦੇ ਕੁਝ ਹਵਾਲਾਤੀਆਂ ਤੇ ਕੈਦੀਆਂ ਜਿਨ੍ਹਾਂ ਵਿਚ ਔਰਤਾਂ ਵੀ ਸ਼ਾਮਲ ਸਨ, ਨੇ ਅਜਿਹੀ ਸ਼ਿਕਾਇਤ ਦਰਜ ਕਰਵਾਈ। ਉਸ ਰਿਪੋਰਟ ਦੇ ਆਧਾਰ ‘ਤੇ ਅੱਜ ਕੇਂਦਰੀ ਜੇਲ੍ਹ ਪਟਿਆਲਾ ਦੇ ਸਾਬਕਾ ਸੁਪਰਡੈਂਟ ਰਾਜਨ ਕਪੂਰ ਸਮੇਤ ਉਕਤ 4 ਅਧਿਕਾਰੀਆਂ ਨੂੰ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਗਿਆ ਹੈ। ਜਦੋਂ ਇਹ ਜਾਂਚ ਸ਼ੁਰੂ ਹੋਈ ਤਾਂ ਜਿਹੜੇ ਗੈਂਗਸਟਰਾਂ ਗੋਰੂ ਬੱਚਾ, ਅਮਿਤ ਊਰਾ ਅਤੇ ਗੁਰਜੰਟ ਆਦਿ ਦਾ ਨਾਂ ਆ ਰਿਹਾ ਸੀ, ਉਨ੍ਹਾਂ ਨੂੰ ਪਹਿਲਾਂ ਹੀ ਕੇਂਦਰੀ ਜੇਲ ਪਟਿਆਲਾ ਤੋਂ ਸ਼ਿਫ਼ਟ ਕਰ ਦਿੱਤਾ ਗਿਆ।

ਅੰਮ੍ਰਿਤਸਰ ਵਿੱਚ ਹੀ ਪੱਕੀ ਰਿਹਾਇਸ਼ ਰੱਖਾਂਗਾ: ਪੁਰੀ

ਅੰਮ੍ਰਿਤਸਰ-ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਜਿਨ੍ਹਾਂ ਨੂੰ ਅਕਾਲੀ-ਭਾਜਪਾ ਗਠਜੋੜ ਵੱਲੋਂ ਅੰਮ੍ਰਿਤਸਰ ਸੰਸਦੀ ਹਲਕੇ ਤੋਂ ਉਮੀਦਵਾਰ ਬਣਾਇਆ ਗਿਆ ਹੈ, ਨੇ ਉਨ੍ਹਾਂ ’ਤੇ ਲੱਗ ਰਹੇ ‘ਬਾਹਰੀ ਉਮੀਦਵਾਰ’ ਦੇ ਦਾਗ ਨੂੰ ਹਟਾਉਣ ਦਾ ਯਤਨ ਕਰਦਿਆਂ ਆਖਿਆ ਕਿ ਉਹ ਅੰਮ੍ਰਿਤਸਰ ਵਿੱਚ ਆਪਣੀ ਪੱਕੀ ਰਿਹਾਇਸ਼ ਸਥਾਪਤ ਕਰਨਗੇ ਅਤੇ ਹਲਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਤੇ ਉਨ੍ਹਾਂ ਦੇ ਹੱਲ ਲਈ ਵੀ ਪੱਕੇ ਪ੍ਰਬੰਧ ਕਰਨਗੇ। ਉਮੀਦਵਾਰ ਐਲਾਨੇ ਜਾਣ ਮਗਰੋਂ ਪਹਿਲੀ ਵਾਰ ਗੁਰੂ ਨਗਰੀ ਪੁੱਜੇ ਹਰਦੀਪ ਸਿੰਘ ਪੁਰੀ ਨੇ ਅੱਜ ਸ਼ੁਕਰਾਨੇ ਵਜੋਂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਅਤੇ ਜਿੱਤ ਲਈ ਅਰਦਾਸ ਵੀ ਕੀਤੀ ਹੈ। ਇਸ ਤੋਂ ਪਹਿਲਾਂ ਭਾਜਪਾ ਦੇ ਦਫਤਰ ਖੰਨਾ ਸਮਾਰਕ ’ਚ ਪਲੇਠੀ ਮੀਡੀਆ ਮਿਲਣੀ ਕੀਤੀ।
ਉਨ੍ਹਾਂ ਮੀਡੀਆ ਨੂੰ ਪੁੱਛਿਆ ਕਿ ਕੀ ਉਨ੍ਹਾਂ ਦਾ ਚਿਹਰਾ ਤੇ ਦਿੱਖ ਅੰਮ੍ਰਿਤਸਰ ਵਾਸੀਆਂ ਤੋਂ ਵੱਖਰੀ ਹੈ ਜਾਂ ਉਹ ਵੱਖ ਦਿਖਾਈ ਦਿੰਦੇ ਹਨ। ਉਨ੍ਹਾਂ ਕਿਹਾ ਕਿ ਫਿਲਹਾਲ ਉਨ੍ਹਾਂ ਆਪਣਾ ਕਿਰਾਏ ਦਾ ਘਰ ਲਿਆ ਹੈ ਅਤੇ ਜਲਦੀ ਹੀ ਆਪਣਾ ਪੱਕਾ ਘਰ ਲੈ ਲੈਣਗੇ ਜਿੱਥੇ ਚੋਣ ਜਿੱਤਣ ਮਗਰੋਂ ਲੋਕਾਂ ਨਾਲ ਮਿਲਣ ਤੇ ਉਨ੍ਹਾਂ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਪੱਕੇ ਪ੍ਰਬੰਧ ਕੀਤੇ ਜਾਣਗੇ। ਭਾਜਪਾ ਦੇ ਮੁੜ ਸੱਤਾ ਵਿਚ ਆਉਣ ਅਤੇ ਸਰਕਾਰ ਬਣਾਉਣ ਦਾ ਦਾਅਵਾ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਮੁੜ ਮੰਤਰੀ ਮੰਡਲ ਵਿੱਚ ਥਾਂ ਮਿਲੀ ਤਾਂ ਉਹ ਇਥੇ ਅੰਮ੍ਰਿਤਸਰ ਵਿੱਚ ਵੀ ਆਪਣੀ ਹਾਜ਼ਰੀ ਨੂੰ ਯਕੀਨੀ ਬਣਾਉਣਗੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਪਤਨੀ ਲਕਸ਼ਮੀ ਪੁਰੀ ਪਹਿਲਾਂ ਹੀ ਅੰਮ੍ਰਿਤਸਰ ਆ ਗਏ ਸਨ ਅਤੇ ਰਿਹਾਇਸ਼ ਦਾ ਪ੍ਰਬੰਧ ਕਰ ਰਹੇ ਹਨ। ਉਨ੍ਹਾਂ ਇਹ ਦਾਅਵਾ ਕੀਤਾ ਕਿ ਅਕਾਲੀ ਭਾਜਪਾ ਗਠਜੋੜ ਦੇ ਸਮੂਹ ਆਗੂ ਉਨ੍ਹਾਂ ਦੇ ਨਾਲ ਹਨ। ਦਾਅਵੇਦਾਰਾਂ ਵਿਚ ਸ਼ਾਮਲ ਰਹੇ ਭਾਜਪਾ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਅਤੇ ਸਾਬਕਾ ਮੰਤਰੀ ਅਨਿਲ ਜੋਸ਼ੀ ਵੀ ਹਰਦੀਪ ਪੁਰੀ ਨਾਲ ਹੀ ਮੰਚ ’ਤੇ ਬੈਠੇ ਹੋਏ ਸਨ। ਸ੍ਰੀ ਪੁਰੀ ਨੇ ਖੁਲਾਸਾ ਕੀਤਾ ਕਿ 3-4 ਦਿਨਾਂ ਵਿਚ ਅੰਮ੍ਰਿਤਸਰ ਬਾਰੇ ਆਪਣੀ ਭਵਿੱਖ ਦੀ ਯੋਜਨਾ ‘ਵਿਜ਼ਨ ਪੱਤਰ’ ਜਾਰੀ ਕਰਨਗੇ। ਉਨ੍ਹਾਂ ਨੇ ਅੰਮ੍ਰਿਤਸਰ ਵਾਸੀਆਂ ਨੂੰ ਆਖਿਆ ਕਿ ਜੇਕਰ ਉਹ ਚੋਣ ਜਿੱਤੇ ਤਾਂ ਗੁਰੂ ਨਗਰੀ ਅੰਮ੍ਰਿਤਸਰ ਨੂੰ ਹੋਰ ਸੁੰਦਰ, ਸਵੱਛ ਤੇ ਵਿਸ਼ਵ ਪੱਧਰੀ ਸ਼ਹਿਰ ਬਣਾਉਣ ਲਈ ਯਤਨ ਕਰਨਗੇ, ਅੰਮ੍ਰਿਤਸਰ ਸ਼ਹਿਰ ਨਾਲ ਘਰੇਲੂ ਤੇ ਅੰਤਰਾਸ਼ਟਰੀ ਹਵਾਈ ਸੰਪਰਕ ਵਿਚ ਵਾਧੇ ਲਈ ਯਤਨ ਕਰਨਗੇ ਅਤੇ ਸੈਰ ਸਪਾਟਾ ਕੇਂਦਰ ਵਜੋਂ ਇਸ ਨੂੰ ਹੋਰ ਉਭਾਰਨ ਲਈ ਕੰਮ ਕਰਨਗੇ। ਕੌਮੀ ਅਤੇ ਅੰਤਰਾਸ਼ਟਰੀ ਪੱਧਰ ‘ਤੇ ਹਵਾਈ ਅੱਡਿਆਂ ‘ਤੇ ਸਿੱਖਾਂ ਦੀ ਦਸਤਾਰ ਦੀ ਹੁੰਦੀ ਜਾਂਚ ਦੇ ਖਿਲਾਫ ਆਵਾਜ਼ ਬੁਲੰਦ ਕਰਨਗੇ। ਕਰਤਾਰਪੁਰ ਲਾਂਘੇ ਬਾਰੇ ਗੱਲ ਕਰਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਭਾਰਤ ਸਰਕਾਰ ਵੱਲੋਂ ਲਾਂਘੇ ਲਈ ਕੰਮ ਜਾਰੀ ਹੈ ਅਤੇ ਲਾਂਘਾ ਨਿਰਧਾਰਤ ਸਮੇਂ ਵਿੱਚ ਤਿਆਰ ਹੋਵੇਗਾ।
ਉਨ੍ਹਾਂ ਦੱਸਿਆ ਕਿ ਕੇਂਦਰੀ ਮੰਤਰੀ ਹੁੰਦਿਆਂ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੁਲਤਾਨਪੁਰ ਲੋਧੀ ਸ਼ਹਿਰ ਨੂੰ ਸਮਾਰਟ ਸਿਟੀ ਬਣਵਾਉਣ ਲਈ, ਹਿਰਦੈ ਯੋਜਨਾ ਹੇਠ ਅੰਮ੍ਰਿਤਸਰ ਲਈ 70 ਕਰੋੜ ਰੁਪਏ, ਸਮਾਰਟ ਸਿਟੀ ਯੋਜਨਾ ਤਹਿਤ ਵਿਕਾਸ ਲਈ ਯਤਨ ਕੀਤੇ ਹਨ। ਇਸ ਤੋਂ ਇਲਾਵਾ ਪਿੰਡ ਮੂਧਲ ਵਿਚ ਦਲਿਤ ਪਰਿਵਾਰ ਦੇ ਘਰ ਰਾਤ ਬਿਤਾਉਣ ਸਮੇਂ ਕੀਤੇ ਐਲਾਨ ਮੁਤਾਬਕ ਪਿੰਡ ਦੀ ਮੁੱਖ ਸੜਕ ਬਣਵਾਈ ਹੈ ਅਤੇ ਪਿੰਡ ਵਿਚ ਮੁਫਤ ਗੈਸ ਕੁਨੈਕਸ਼ਨ ਵੰਡੇ ਹਨ।

ਜੀਕੇ ਦੇ ਅਕਸ ਨੂੰ ਢਾਅ ਲਾਉਣ ਲਈ ਹੀ ਸ਼ੰਟੀ ਨੇ ਫ਼ਰਜ਼ੀ ਕਾਗਜ਼ਾਤ ਦੇ ਸਹਾਰੇ ਕਰਵਾਇਆ ਮਾਮਲਾ ਦਰਜ

ਨਵੀਂ ਦਿੱਲੀ-ਗੁਰਦਵਾਰਾ ਫ਼ੰਡਾਂ ਵਿਚ ਹੇਰਾਫੇਰੀ ਦੇ ਦੋਸ਼ਾਂ ਦੇ ਮਾਮਲੇ ਵਿਚ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ. ਦਾ ਮਾਮਲਾ ਬੰਦ ਕਰਨ ਲਈ ਦਿੱਲੀ ਪੁਲਿਸ ਵਲੋਂ ਦਾਖ਼ਲ ਕੀਤੀ ਗਈ ਰੀਪੋਰਟ ‘ਤੇ ਪਟਿਆਲਾ ਹਾਊਸ ਅਦਾਲਤ ਵਿਚ ਕੋਈ ਫ਼ੈਸਲਾ ਨਹੀਂ ਹੋ ਸਕਿਆ। ਅਦਾਲਤ ਵਿਚ ਅੱਜ ਜੀਕੇ ਦੇ ਵਕੀਲ ਮਨਿੰਦਰ ਸਿੰਘ ਨੇ ਦਲੀਲ ਦਿਤੀ ਕਿ ਗੁਰਮੀਤ ਸਿੰਘ ਸ਼ੰਟੀ ਨੇ ਫ਼ਰਜ਼ੀ ਬੈਂਕ ਰਸੀਦ ਰਾਹੀਂ ਦੋਸ਼ ਲਾਇਆ ਸੀ ਕਿ ਗੁਰਦਵਾਰਾ ਫ਼ੰਡ ਚੋਂ 51 ਲੱਖ ਰੁਪਏ ਦੀ ਰਕਮ ਕੱਢਵਾ ਕੇ, ਜੀ ਕੇ ਨੇ ਐਕਸਿਸ ਬੈਂਕ ਵਿਚ ਜਮ੍ਹਾਂ ਕਰਵਾਈ ਸੇ ਪਰ ਪੜਤਾਲੀਆ ਅਫ਼ਸਰ ਨੇ ਦਿੱਲੀ ਗੁਰਦਵਾਰਾ ਕਮੇਟੀ ਦੇ ਦਫ਼ਤਰ ‘ਚੋਂ ਜੋ ਕਾਗਜ਼ਾਤ ਜ਼ਬਤ ਕੀਤੇ ਸਨ, ਉਨ੍ਹਾਂ ਵਿਚ ਤਾਂ ਇਹ ਬੈਂਕ ਰਸੀਦ ਨਿਕਲੀ ਹੀ ਨਹੀਂ।
ਆਖ਼ਰ ਸ਼ੰਟੀ ਇਸ ਬਾਰੇ ਕੋਈ ਜਵਾਬ ਕਿਉਂ ਨਹੀਂ ਦੇ ਰਹੇ ਕਿ ਉਹ ਬੈਂਕ ਰਸੀਦ ਕਿਥੋਂ ਲਿਆਏ ਹਨ? ਇਹ ਮਾਮਲਾ ਸਰਾਸਰ ਜੀਕੇ ਦੇ ਅਕਸ ਨੂੰ ਸੱਟ ਮਾਰਨ ਲਈ ਘੜਿਆ ਗਿਆ ਹੈ। ਚੇਤੇ ਰਹੇ ਬਚਾਅ ਧਿਰ ਦੇ ਵਕੀਲ ਮਨਿੰਦਰ ਸਿੰਘ ਨੇ ਧਾਰਾ 340 ਅਧੀਨ ਇਕ ਅਰਜ਼ੀ ਦਾਖ਼ਲ ਕਰ ਕੇ ਅਦਾਲਤ ਨੂੰ ਬੇਨਤੀ ਕੀਤੀ ਹੈ ਕਿ ਜਿਨ੍ਹਾਂ ਕਾਗਜ਼ਾਤ ਦੇ ਆਧਾਰ ‘ਤੇ ਸ਼ੰਟੀ ਨੇ ਜੀ ਕੇ ‘ਤੇ ਦੋਸ਼ ਲਾਏ ਹਨ, ਉਹ ਫ਼ਰਜ਼ੀ ਹਨ, ਇਸ ਲਈ ਸ਼ੰਟੀ ‘ਤੇ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ। ਇਸੇ ਅਰਜ਼ੀ ‘ਤੇ ਅੱਜ ਉਨ੍ਹਾਂ ਦਲੀਲਾਂ ਦਿਤੀਆਂ ਪਰ ਬਹਿਸ ਪੂਰੀ ਨਹੀਂ ਹੋਈ। 4 ਮਈ ਨੂੰ ਦੁਪਹਿਰ 12 ਵਜੇ ਮੁੜ ਬਹਿਸ ਹੋਵੇਗੀ ਤੇ ਉਸੇ ਦਿਨ ਸ਼ਾਮ ਨੂੰ ਅਦਾਲਤ ਪੁਲਿਸ ਵਲੋਂ ਮਾਮਲਾ ਬੰਦ ਕਰਨ ਲਈ ਦਾਖ਼ਲ ਕੀਤੀ ਗਈ ਰੀਪੋਰਟ ‘ਤੇ ਫ਼ੈਸਲਾ ਸੁਣਾਏਗੀ।
ਸ਼ੰਟੀ ਦੇ ਵਕੀਲ ਰਜਿੰਦਰ ਛਾਬੜਾ ਨੇ ਅਦਾਲਤ ਦੇ ਧਿਆਨ ਵਿਚ ਲਿਆਂਦਾ ਕਿ ਪੜਤਾਲੀਆ ਅਫ਼ਸਰ ਨੇ ਦਿੱਲੀ ਕਮੇਟੀ ਦੇ ਉਸ ਮੁਲਾਜ਼ਮ ਦੇ ਬਿਆਨ ਦਰਜ ਕੀਤੇ ਹੋਏ ਹਨ ਜਿਸ ਵਿਚ ਮੁਲਾਜ਼ਮ ਨੇ ਮੰਨਿਆ ਹੋਇਆ ਹੈ ਕਿ ਉਸ ਨੇ ਜੀ.ਕੇ. ਦੇ ਕਹਿਣ ‘ਤੇ 51 ਲੱਖ ਕਮੇਟੀ ਦੇ ਖ਼ਜ਼ਾਨੇ ‘ਚੋਂ ਕੱਢ ਕੇ ਦਿਤੇ ਸਨ। ਪਟੀਸ਼ਨਰ ਗੁਰਮੀਤ ਸਿੰਘ ਸ਼ੰਟੀ ਸਣੇ ਦਿੱਲੀ ਗੁਰਦਵਾਰਾ ਕਮੇਟੀ ਦੇ ਕਾਨੂੰਨੀ ਮਹਿਕਮੇ ਦੇ ਮੁਲਾਜ਼ਮ ਹਰਦੀਪ ਸਿੰਘ ਤੇ ਚਰਨਜੀਤ ਸਿੰਘ ਅਦਾਲਤ ਵਿਚ ਹਾਜ਼ਰ ਸਨ।

ਪੰਜਾਬੀ ਫ਼ਿਲਮ ਇੰਡਸਟਰੀ ਦੇ ਐਕਟਰਾਂ ‘ਤੇ ਕੈਨੇਡਾ ਭੇਜਣ ਦੇ ਨਾਂ ‘ਤੇ ਠੱਗੀ ਮਾਰਨ ਦਾ ਕੇਸ ਦਰਜ

ਯਮੁਨਾਨਗਰ-ਮਹਾ ਮਿਊਜ਼ਿਕ ਐਂਡ ਫ਼ਿਲਮ ਪ੍ਰੋਡਕਸ਼ਨ ਹਾਊਸ ਦੇ ਐਮਡੀ ਪ੍ਰੀਤ ਔਜਲਾ ਅਤੇ ਉਨ੍ਹਾਂ ਦੀ ਪਤਨੀ ਪਾਲੀਵੁਡ (ਪੰਜਾਬੀ ਫ਼ਿਲਮ ਇੰਡਸਟਰੀ) ਐਕਟਰ ਪਲਕ ਔਜਲਾ ‘ਤੇ ਪੁਲਿਸ ਨੇ ਠੱਗੀ ਦਾ ਕੇਸ ਦਰਜ ਕੀਤਾ ਹੈ। ਦੋਸ਼ ਹੈ ਕਿ ਇਨ੍ਹਾਂ ਨੇ ਫ਼ਿਲਮ ਅਤੇ ਮਿਊਜ਼ਿਕ ਇੰਡਸਟਰੀ ਵਿਚ ਪੈਸੇ ਦੁੱਗਣੇ ਕਰਨ ਤੇ ਕੈਨੇਡਾ ਭੇਜਣ ਦੇ ਨਾਂ ‘ਤੇ 24.50 ਲੱਖ ਰੁਪਏ ਲਏ। ਨਾ ਤਾਂ ਪੈਸੇ ਡਬਲ ਕੀਤੇ ਨਾ ਹੀ ਕੈਨੇਡਾ ਭੇਜਿਆ। 24.50 ਲੱਖ ਵਿਚੋਂ ਕੁਝ ਪੈਸੇ ਵਾਪਸ ਕਰ ਦਿੱਤੇ। 18 ਲੱਖ 16 ਹਜ਼ਾਰ, 973 ਰੁਪਏ ਵਾਪਸ ਨਹੀਂ ਦਿੱਤੇ। ਦੋਸ਼ ਹੈ ਕਿ ਪੈਸੇ ਮੰਗੇ ਤਾਂ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਇਸ ਸ਼ਿਕਾਇਤ ‘ਤੇ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਸ਼ਿਕਾਇਤਕਰਤਾ ਅਤੁਲ ਸ਼ਰਮਾ ਦਾ ਯਮੁਨਾਨਗਰ ਵਿਚ ਅਪਣਾ ਇਨਵੈਸਟਮੈਂਟ ਦਾ ਬਿਜ਼ਨਸ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬਹੁਤ ਸਾਰੇ ਲੋਕਾਂ ਕੋਲੋਂ ਪੈਸੇ ਔਜਲਾ ਜੋੜੇ ਨੇ ਠੱਗੇ ਹਨ। ਉਹ ਮੋਹਾਲੀ ਦਾ ਅਪਣਾ ਦਫ਼ਤਰ ਬੰਦ ਕਰ ਚੁੱਕੇ ਹਨ। ਹੁਣ ਉਨ੍ਹਾਂ ਦਾ ਪਤਾ ਨਹੀਂ ਚਲ ਰਿਹਾ ਕਿ ਕਿੱਥੇ ਹਨ। ਡਰ ਹੈ ਕਿ ਕਿਤੇ ਵਿਦੇਸ਼ ਤਾਂ ਨਹੀਂ ਚਲੇ ਗਏ। ਉਨ੍ਹਾਂ ਦੀ ਪਤਨੀ ਗਾਇਕ ਕਲੇਰ ਕੰਠ ਦੇ ਨਾਲ ਗਾਣੇ ਵਿਚ ਮਾਡਲ ਦਾ ਰੋਲ ਕਰ ਚੁੱਕੀ ਹੈ। ਉਧਰ ਪ੍ਰੀਤ ਔਜਲਾ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਦੇ ਦੋਵੇਂ ਫੋਨ ਬੰਦ ਆਏ।
ਸ਼ਰਮਾ ਅਨੁਸਾਰ ਉਨ੍ਹਾਂ ਨੇ ਉਸ ਨੂੰ ਝਾਂਸਾ ਦਿੱਤਾ ਸੀ ਕਿ ਕੰਪਨੀ ਵਿਚ ਉਹ ਅਪਣੀ ਰਕਮ ਨਿਵੇਸ਼ ਕਰਦਾ ਹੈ ਤਾਂ ਇੱਕ ਸਾਲ ਤੋਂ ਬਾਅਦ ਨਿਵੇਸ਼ ਦੀ ਰਕਮ ਦਾ ਡਬਲ ਰਿਟਰਨ ਉਸ ਨੂੰ ਦੇਣਗੇ। ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਵਿਦੇਸ਼ ਭੇਜ ਦੇਵੇਗਾ। ਉਸ ਦੇ ਵਰਕ ਪਰਮਿਟ ਵੀਜ਼ਾ ਅਤੇ ਪੀਆਰ ਦੀ ਉਡੀਕ ਵੀ ਉਹ ਕਰ ਦੇਵੇਗਾ। ਉਸ ਨੂੰ ਦੱਸਿਆ ਗਿਆ ਸੀ ਕਿ ਉਨ੍ਹਾਂ ਦੀ ਕੰਪਨੀ ਦਾ ਦਫ਼ਤਰ ਕੈਨੇਡਾ ਵਿਚ ਵੀ ਹੈ। ਛੇਤੀ ਹੀ ਉਨ੍ਹਾਂ ਦੀ ਫ਼ਿਲਮ ਪਾਲਦੀ (ਵਿਲੇਜ ਇਨ ਕੈਨੇਡਾ) ਆਉਣ ਵਾਲੀ ਹੈ। ਉਨ੍ਹਾਂ ਨੇ ਉਸ ਨੂੰ 16 ਲੱਖ ਰੁਪਏ ਕੰਪਨੀ ਵਿਚ ਲਗਾ ਕੇ ਦਸ ਮਹੀਨੇ ਵਿਚ ਦੁੱਗਣਾ ਕਰਨ ਦੀ ਗੱਲ ਕਹੀ। ਉਸ ਨੇ ਪੈਸੇ ਦੇ ਦਿੱਤੇ। ਤਦ ਉਸ ਨੂੰ ਕਿਹਾ ਗਿਆ ਕਿ ਪ੍ਰਤੀ ਮਹੀਨੇ ਉਸ ਦੀ ਰਕਮ ਦਾ 20 ਪ੍ਰਤੀਸ਼ਤ ਅਦਾ ਕੀਤਾ ਜਾਵੇਗਾ। ਉਨ੍ਹਾਂ ਨੇ ਉਸ ਨੂੰ ਕਿਹਾ ਸੀ ਕਿ ਇਹ ਸਾਰਾ ਕੰਮ ਕਾਨੂੰਨੀ ਤਰੀਕੇ ਨਾਲ ਹੈ। ਉਸ ਨੂੰ ਨਾ ਤਾਂ ਵਿਦੇਸ਼ ਭੇਜਿਆ ਤੇ ਨਾ ਹੀ ਪੈਸੇ ਵਾਪਸ ਦਿੱਤੇ।

ਪੀਐਮ ਦੇ ਹੈਲੀਕਾਪਟਰ ਦੀ ਜਾਂਚ ਕਰਨ ਵਾਲੇ IAS ਅਧਿਕਾਰੀ ਨੂੰ CAT ਵੱਲੋਂ ਰਾਹਤ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਹੈਲੀਕਾਪਟਰ ਦੀ ਜਾਂਚ ਕਰਨ ਵਾਲੇ ਆਈਏਐਸ ਅਧਿਕਾਰੀ ਮੁਹੰਮਦ ਮੋਹਸਿਨ ਨੂੰ ਕੈਟ (Central administrative tribunal) ਵੱਲੋਂ ਵੱਡੀ ਰਾਹਤ ਦਿੱਤੀ ਗਈ। ਕੈਟ ਦੀ ਬੈਂਚ ਨੇ 25 ਅਪ੍ਰੈਲ ਨੂੰ ਚੋਣ ਕਮਿਸ਼ਨ ਦੇ ਆਈਏਐਸ ਅਧਿਕਾਰੀ ਦੇ ਮੁਅੱਤਲ ਦੇ ਆਦੇਸ਼ ‘ਤੇ ਰੋਕ ਲਗਾ ਦਿੱਤੀ ਹੈ। ਓਡੀਸ਼ਾ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਹੈਲੀਕਾਪਟਰ ਦੀ ਜਾਂਚ ਕਰਨ ‘ਤੇ ਮੋਹਸਿਨ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।
ਸੁਪਰਵਾਈਜ਼ਰ ਦੇ ਤੌਰ ‘ਤੇ ਓਡੀਸ਼ਾ ਵਿਚ ਤੈਨਾਤ ਕਰਨਾਟਕ ਕੈਡਰ ਦੇ ਅਧਿਕਾਰੀ ਨੂੰ ਐਸਪੀਜੀ ਸੁਰੱਖਿਆ ਪ੍ਰਾਪਤ ਵਿਅਕਤੀਆਂ ਨਾਲ ਪੇਸ਼ ਆਉਣ ਦੇ ਨਿਯਮਾਂ ਦੀ ਉਲੰਘਣਾ ਦੇ ਇਲਜ਼ਾਮ ਵਿਚ 17 ਅਪ੍ਰੈਲ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਦੱਸ ਦਈਏ ਕਿ ਓਡੀਸ਼ਾ ਦੇ ਸੰਬਲਪੁਰ ਵਿਚ ਮੋਦੀ ਦੇ ਹੈਲੀਕਾਪਟਰ ਦੀ ਜਾਂਚ ਕਰਨ ‘ਤੇ ਮੁਹੰਮਦ ਮੋਹਸਿਨ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਕੈਟ ਨੇ ਕਿਹਾ ਕਿ ਚੋਣ ਪ੍ਰਕਿਰਿਆ ਦੌਰਾਨ ਐਸਪੀਜੀ ਸੁਰੱਖਿਆ ਪ੍ਰਾਪਤ ਲੋਕਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਦੇ ਬਾਵਜੂਦ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਕੁਝ ਵੀ ਕਰ ਸਕਦੇ ਹਨ।
ਬੈਂਚ ਨੇ ਚੋਣ ਕਮਿਸ਼ਨ ਅਤੇ ਚਾਰ ਹੋਰ ਮੈਂਬਰਾਂ ਨੂੰ ਵੀ ਇਸ ਮਾਮਲੇ ਵਿਚ ਨੋਟਿਸ ਜਾਰੀ ਕਰ ਮਾਮਲੇ ਵਿਚ ਅਗਲੀ ਸੁਣਵਾਈ ਛੇ ਜੂਨ ਨੂੰ ਤੈਅ ਕੀਤੀ ਹੈ। ਮੋਹਸਿਨ ਨੇ ਚੋਣ ਪ੍ਰਚਾਰ ‘ਤੇ ਆਏ ਪ੍ਰਧਾਨ ਮੰਤਰੀ ਦੇ ਕਾਫਲੇ ਦੇ ਕੁਝ ਸਮਾਨ ਦੀ ਜਾਂਚ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਕਮਿਸ਼ਨ ਨੇ ਕਿਹਾ ਕਿ ਮੋਹਸਿਨ ਨੇ ਮੌਜੂਦਾ ਨਿਰਦੇਸ਼ਾਂ ਦੀ ਉਲੰਘਣ ਕਰ ਕਾਰਵਾਈ ਕੀਤੀ ਸੀ। ਕੈਟ ਨੇ ਪਟੀਸ਼ਨਰ ਦੇ ਵਕੀਲ ਦੀ ਪਟੀਸ਼ਨ ਨੂੰ ਵੀ ਧਿਆਨ ਵਿਚ ਲਿਆ ਜਿਸ ਵਿਚ ਉਹਨਾਂ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਦੇ ਕਾਫਲੇ ਤੋਂ ਭਾਰੀ ਸਮਾਨ ਉਤਾਰਿਆ ਗਿਆ ਸੀ ਅਤੇ ਉਹਨਾਂ ਨੂੰ ਦੂਜੀਆਂ ਗੱਡੀਆਂ ਵਿਚ ਲਿਜਾਇਆ ਜਾ ਰਿਹਾ ਸੀ।

ਝਾਂਸੀ ’ਚ ਪ੍ਰਿਯੰਕਾ ਨੇ ਰੋਡ ਸ਼ੋਅ ਕੱਢਿਆ

ਝਾਂਸੀ (ਉੱਤਰ ਪ੍ਰਦੇਸ਼)-ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਵੀਰਵਾਰ ਨੂੰ ਝਾਂਸੀ ਦੀਆਂ ਸੜਕਾਂ ’ਤੇ ਰੋਡ ਸ਼ੋਅ ਕੱਢਿਆ। ਮਾਨਿਕ ਚੌਕ ਸਥਿਤ ਕਾਂਗਰਸ ਦਫ਼ਤਰ ਤੋਂ ਸ਼ੁਰੂ ਹੋਇਆ ਪ੍ਰਿਯੰਕਾ ਦਾ ਰੋਡ ਸ਼ੋਅ ਕਰੀਬ ਦੋ ਘੰਟੇ ਤਕ ਚਲਿਆ ਜੋ ਕਾਨਪੁਰ ਰੋਡ ਸਥਿਤ ਐਵਟ ਚੌਕ ’ਤੇ ਮੁਕੰਮਲ ਹੋਇਆ। ਥਾਂ ਥਾਂ ’ਤੇ ਵਰਕਰਾਂ ਅਤੇ ਆਮ ਲੋਕਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਕਈ ਥਾਵਾਂ ’ਤੇ ਪ੍ਰਿਯੰਕਾ ਦਾ ਕਾਫ਼ਲਾ ਵਰਕਰਾਂ ਦੇ ਭਾਰੀ ਉਤਸ਼ਾਹ ਕਾਰਨ ਰੋਕਣਾ ਵੀ ਪਿਆ। ਵਰਕਰਾਂ ਵੱਲੋਂ ਲਗਾਤਾਰ ਨਾਅਰੇਬਾਜ਼ੀ ਕੀਤੀ ਜਾਂਦੀ ਰਹੀ। ਕਈ ਥਾਵਾਂ ’ਤੇ ਪ੍ਰਿਯੰਕਾ ਛੋਟੇ-ਛੋਟੇ ਬੱਚਿਆਂ ਨੂੰ ਕੁੱਖ ’ਚ ਲੈ ਕੇ ਲਾਡ ਜਤਾਉਂਦੀ ਵੀ ਨਜ਼ਰ ਆਈ। ਰੋਡ ਸ਼ੋਅ ਮਗਰੋਂ ਉਹ ਅਗਲੀ ਰੈਲੀ ਲਈ ਗੁਰਸਰਾਏ ਰਵਾਨਾ ਹੋ ਗਈ।

ਦਖਣੀ ਅਫ਼ਰੀਕਾ ‘ਚ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 70

ਡਰਬਨ- ਦਖਣੀ ਅਫ਼ਰੀਕਾ ‘ਚ ਮੀਂਹ ਅਤੇ ਹੜ੍ਹ ਕਾਰਨ ਘੱਟ ਤੋਂ ਘੱਟ 70 ਲੋਕਾਂ ਦੀ ਮੌਤ ਹੋ ਗਈ ਹੈ। ਇਕ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿਤੀ। ਸਰਕਾਰੀ ਬੁਲਾਰੇ ਲੋਨੋਕਸ ਮਬਾਸੋ ਨੇ ਦਸਿਆ ਕਿ ਕਵਾਜੁਲੂ-ਨਟਾਲ ਸੂਬੇ ਦੇ ਸਭ ਤੋਂ ਵੱਡੇ ਸ਼ਹਿਰ ਡਰਬਨ ‘ਚ ਭਾਰੀ ਮੀਂਹ ਕਾਰਨ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ।
ਸਭ ਤੋਂ ਵਧ ਪ੍ਰਭਾਵਿਤ ਇਲਾਕਿਆਂ ‘ਚ ਅਮਨਜਿਮਟੋਟੀ, ਚੈਟਸਵਰਥ ਅਤੇ ਮਰਿਆਨਹਿੱਲੀ ਸ਼ਾਮਲ ਹਨ। ਪ੍ਰਭਾਵਿਤ ਇਲਾਕਿਆਂ ‘ਚ ਕਈ ਇਮਾਰਤਾਂ ਡਿੱਗ ਗਈਆਂ ਅਤੇ ਕਈ ਘਰਾਂ ਦੀਆਂ ਕੰਧਾਂ ਢਹਿ ਗਈਆਂ। ਹਾਲਾਤ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਦਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਫੋਸਾ ਨੂੰ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਲਈ ਮਿਸਰ ‘ਚ ਅਫ਼ਰੀਕੀ ਏਕਤਾ ਸਿਖਰ ਸੰਮੇਲਨ ਨੂੰ ਵਿਚੋਂ ਹੀ ਛੱਡ ਕੇ ਜਾਣਾ ਪਿਆ। ਰਾਮਫੋਸਾ ਨੇ ਟਵੀਟ ਕਰਕੇ ਦਸਿਆ, ”ਵਾਪਸ ਆ ਗਿਆ ਹਾਂ।”
ਰਾਸ਼ਟਰਪਤੀ ਨੇ ਹੜ੍ਹ ਨਾਲ ਹੋਏ ਨੁਕਸਾਨ ਅਤੇ ਰਾਹਤ ਕਾਰਜਾਂ ਨੂੰ ਦੇਖਣ ਲਈ ਕਵਾਜੁਲੂ-ਨਟਾਲ ਲਈ ਉਡਾਣ ਭਰੀ ਹੈ। ਹੜ੍ਹ ਨਾਲ ਪ੍ਰਭਾਵਿਤ ਲੋਕਾਂ ਲਈ ਅਸਥਾਈ ਸ਼ੈਲਟਰ ਬਣਾਏ ਗਏ ਹਨ, ਜਿੱਥੇ ਉਨ੍ਹਾਂ ਨੂੰ ਭੋਜਨ ਦਿਤਾ ਜਾ ਰਿਹਾ ਹੈ। ਸਰਕਾਰੀ ਪ੍ਰਬੰਧਕਾਂ ਨੇ ਦਸਿਆ ਕਿ ਇਕ ਹਜ਼ਾਰ ਲੋਕਾਂ ਨੂੰ ਹੋਰ ਥਾਵਾਂ ‘ਤੇ ਰਹਿਣ ਲਈ ਮਜਬੂਰ ਹੋਣਾ ਪਿਆ ਹੈ।

ਈ.ਡੀ. ਵਲੋਂ ਚੌਟਾਲਾ ਿਖ਼ਲਾਫ਼ ਸਪਲੀਮੈਂਟਰੀ ਚਾਰਜਸ਼ੀਟ ਦਾਇਰ

ਨਵੀਂ ਦਿੱਲੀ-ਈ. ਡੀ. ਨੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੀ ਹਾਲ ਹੀ ‘ਚ ਜ਼ਬਤ ਕੀਤੀ ਜਾਇਦਾਦ ਨੂੰ ਲੈ ਕੇ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕੀਤੀ ਹੈ | ਚਾਰਜਸ਼ੀਟ ਦੇ ਬਾਰੇ ‘ਚ 16 ਮਈ ਨੂੰ ਵਿਚਾਰ ਕੀਤਾ ਜਾਵੇਗਾ | ਇਹ ਕਾਰਵਾਈ ਓਮ ਪ੍ਰਕਾਸ਼ ਚੌਟਾਲਾ ਦੀ ਦਿੱਲੀ, ਸਿਰਸਾ ਅਤੇ ਪੰਚਕੂਲਾ ‘ਚ ਸਥਿਤ ਜਾਇਦਾਦ ‘ਤੇ ਕੀਤੀ ਗਈ ਹੈ | ਅਸਲ ‘ਚ ਈ.ਡੀ. ਨੇ 15 ਅਪ੍ਰੈਲ ਨੂੰ ਚੌਟਾਲਾ ਦੀ 3 ਕਰੋੜ 68 ਲੱਖ ਦੀ ਜਾਇਦਾਦ ਨੂੰ ਜ਼ਬਤ ਕੀਤਾ ਹੈ | ਇਹ ਜਾਇਦਾਦ ‘ਚ ਓਮ ਪ੍ਰਕਾਸ਼ ਚੌਟਾਲਾ ਦਾ ਫਲੈਟ, ਪਲਾਟ, ਇਕ ਘਰ ਅਤੇ ਜ਼ਮੀਨ ਸ਼ਾਮਿਲ ਹੈ | ਈ.ਡੀ. ਨੇ ਇਹ ਕਾਰਵਾਈ ਆਮਦਨ ਤੋਂ ਵੱਧ ਜਾਇਦਾਦ ਦੇ ਇਕ ਮਾਮਲੇ ‘ਚ ਕੀਤੀ |