Home / Author Archives: editor (page 10)

Author Archives: editor

ਹਵਾਈ ਫ਼ੌਜ ਨੇ ਅਭਿਨੰਦਨ ਲਈ ਕੀਤੀ ‘ਵੀਰ ਚੱਕਰ’ ਦੀ ਸਿਫ਼ਾਰਸ਼

ਨਵੀਂ ਦਿੱਲੀ-ਭਾਰਤੀ ਹਵਾਈ ਫ਼ੌਜ ਨੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਦੀ ਬਦਲੀ ਜੰਮੂ-ਕਸ਼ਮੀਰ ਸਥਿਤ ਸ੍ਰੀਨਗਰ ਏਅਰਬੇਸ ਵਿੱਚ ਕਰ ਦਿੱਤੀ ਗਈ ਹੈ। ਅਜਿਹਾ ਉਨ੍ਹਾਂ ਦੀ ਸੁਰੱਖਿਆ ਦੇ ਲਿਹਾਜ਼ ਨਾਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਹਵਾਈ ਫ਼ੌਜ ਨੇ ਅਭਿਨੰਦਨ ਦੇ ਨਾਂਅ ਦੀ ਸਿਫ਼ਾਰਿਸ਼ ‘ਵੀਰ ਚੱਕਰ’ ਲਈ ਵੀ ਕੀਤੀ ਹੈ। ‘ਵੀਰ ਚੱਕਰ’ ਜੰਗ ਸਮੇਂ ਦਿੱਤਾ ਜਾਣ ਵਾਲਾ ਭਾਰਤ ਦਾ ਤੀਜਾ ਸਭ ਤੋਂ ਵੱਡਾ ਬਹਾਦਰੀ ਸਨਮਾਨ ਹੈ। ਇਹ ਮੈਡਲ ਫ਼ੌਜੀ ਜਵਾਨਾਂ ਨੂੰ ਜੰਗ ਸਮੇਂ ਸੂਰਬੀਰਤਾ ਜਾਂ ਬਲੀਦਾਨ ਦਾ ਮੁਜ਼ਾਹਰਾ ਕਰਨ ਬਦਲੇ ਦਿੱਤਾ ਜਾਂਦਾ ਹੈ।
ਅਭਿਨੰਦਨ ਨੇ ਭਾਰਤ ਵੱਲੋਂ ਪਾਕਿਸਤਾਨ ਸਥਿਤ ਦਹਿਸ਼ਤੀ ਟਿਕਾਣਿਆਂ ‘ਤੇ ਕੀਤੀ ਏਅਰ ਸਟ੍ਰਾਈਕ ਦੀ ਬੀਤੀ 27 ਫਰਵਰੀ ਨੂੰ ਜਵਾਬੀ ਕਾਰਵਾਈ ਕਰਨ ਆਏ ਪਾਕਿਸਤਾਨੀ ਜਹਾਜ਼ਾਂ ਦਾ ਪਿੱਛਾ ਕੀਤਾ ਸੀ। ਉਨ੍ਹਾਂ ਪਾਕਿਸਤਾਨ ਦੇ ਐਫ-16 ਜਹਾਜ਼ ਨੂੰ ਸੁੱਟ ਦਿੱਤਾ ਸੀ ਪਰ ਆਪਣਾ ਮਿੱਗ-21 ਨਾ ਬਚਾ ਸਕੇ। ਜਹਾਜ਼ ਦੇ ਹਾਦਸਾਗ੍ਰਸਤ ਹੋਣ ਮਗਰੋਂ ਅਭਿਨੰਦਨ ਪਾਕਿਸਤਾਨ ਵਿੱਚ ਡਿੱਗ ਗਏ ਸਨ ਅਤੇ ਪਹਿਲੀ ਮਾਰਚ ਨੂੰ ਵਾਪਸ ਵਤਨ ਪਰਤੇ ਸਨ।
ਵਿੰਗ ਕਮਾਂਡਰ ਅਭਿਨੰਦਨ ਦੇ ਨਾਲ ਨਾਲ ਹਵਾਈ ਫ਼ੌਜ ਨੇ ਮਿਰਾਜ–2000 ਦੇ 12 ਪਾਇਲਟਾਂ ਲਈ ਸੈਨਾ ਮੈਡਲ ਦੇਣ ਦੀ ਸਿਫਾਰਿਸ਼ ਕੀਤੀ ਹੈ। ਇਨ੍ਹਾਂ ਪਾਇਲਟਾਂ ਨੇ ਪਾਕਿਸਤਾਨ ਦੇ ਬਾਲਾਕੋਟ ਸਥਿਤ ਅੱਤਵਾਦੀ ਟਿਕਾਣਿਆਂ ਨੂੰ ਬੰਬਾਂ ਨਾਸ ਤਬਾਹ ਕੀਤਾ ਸੀ।

ਟੌਹੜਾ ਪਰਵਾਰ ਮੁੜ ਅਕਾਲੀ ਦਲ ਵਿਚ ਸ਼ਾਮਲ

ਪਟਿਆਲਾ- ਟੌਹੜਾ ਅਤੇ ਬਾਦਲ ਪਰਵਾਰਾਂ ਦਰਮਿਆਨ ਟੁੱਟੀ ਸਿਆਸੀ ਸਾਂਝੀ ਮੁੜ ਕਾਇਮ ਹੋ ਗਈ ਜਦੋਂ ਪੰਥ ਰਤਨ ਗੁਰਚਰਨ ਸਿੰਘ ਟੌਹੜਾ ਦਾ ਪਰਵਾਰ ਸ਼ਨਿੱਚਰਵਾਰ ਨੂੰ ਮੁੜ ਅਕਾਲੀ ਦਲ ਵਿਚ ਸ਼ਾਮਲ ਹੋ ਗਿਆ। ਟੌਹੜਾ ਪਰਵਾਰ ਅਤੇ ਹੋਰਨਾਂ ਆਗੂਆਂ ਦੀ ਅਕਾਲੀ ਦਲ ਵਿਚ ਸ਼ਮੂਲੀਅਤ ਨਾਲ ਪਟਿਆਲਾ ਲੋਕ ਸਭਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਦੀ ਚੋਣ ਮੁਹਿੰਮ ਨੂੰ ਵੱਡਾ ਹੁਲਾਰਾ ਮਿਲਿਆ। ਸੁਖਬੀਰ ਸਿੰਘ ਬਾਦਲ ਨੇ ਹਰਮੇਲ ਸਿੰਘ ਟੌਹੜਾ ਨੂੰ ਪਾਰਟੀ ਦਾ ਸੀਨੀਅਰ ਮੀਤ ਪ੍ਰਧਾਨ ਬਣਾਉਣ ਦਾ ਵੀ ਐਲਾਨ ਕੀਤਾ। ਸੁਖਬੀਰ ਬਾਦਲ ਨੇ ਕਿਹਾ ਕਿ ਟੌਹੜਾ ਪਰਿਵਾਰ ਉਨ•ਾਂ ਦੇ ਆਪਣੇ ਪਰਿਵਾਰ ਵਾਂਗ ਹੈ ਪਰ ਕੁਝ ਕਾਰਨਾਂ ਕਰ ਕੇ ਵਖ਼ਰੇਵੇਂ ਪੈਦਾ ਹੋ ਗਏ ਸਨ ਜੋ ਹੁਣ ਦੂਰ ਹੋ ਗਏ ਹਨ। ਉਨ•ਾਂ ਕਿਹਾ ਕਿ ਪੰਜਾਬ ਦੀ ਰਾਜਨੀਤੀ ਨੂੰ ਹੁਣ ਤਕ ਪ੍ਰਕਾਸ਼ ਸਿੰਘ ਬਾਦਲ ਅਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਜੋੜੀ ਨੇ ਹੀ ਚਲਾਇਆ ਹੈ ਤੇ ਹੁਣ ਟੌਹੜਾ ਪਰਿਵਾਰ ਦੀ ਅਕਾਲੀ ਦਲ ਵਿਚ ਵਾਪਸੀ ਨਾਲ ਅਕਾਲੀ ਦਲ ਹੋਰ ਮਜ਼ਬੂਤ ਹੋ ਗਿਆ ਹੈ। ਇਸ ਮੌਕੇ ਹਰਮੇਲ ਸਿੰਘ ਟੌਹੜਾ ਨੇ ਆਖਿਆ ਕਿ ਉਹ ਬਗ਼ੈਰ ਕਿਸੇ ਸ਼ਰਤ ਤੋਂ ਪੰਥ ਦੇ ਭਲੇ ਲਈ ਪਿਤਰੀ ਪਾਰਟੀ ਵਿਚ ਸ਼ਾਮਲ ਹੋਏ ਹਨ ਅਤੇ ਹੁਣ ਕੋਈ ਗ਼ਿਲਾ ਸ਼ਿਕਵਾ ਨਹੀਂ ਰਿਹਾ। ਹੁਣ ਕੋਈ ਗ਼ਿਲਾ ਸ਼ਿਕਵਾ ਨਹੀਂ ਰਿਹਾ।

ਸਾਕੇ ਸਬੰਧੀ ਦਸਤਾਵੇਜ਼ ਲਾਹੌਰ ’ਚ ਪ੍ਰਦਰਸ਼ਿਤ

ਲਾਹੌਰ-ਜੱਲ੍ਹਿਆਂਵਾਲਾ ਬਾਗ ਦੇ ਖੂਨੀ ਸਾਕੇ ਦੀ 100ਵੀਂ ਬਰਸੀ ਨੂੰ ਸਮਰਪਿਤ ਪਾਕਿਸਤਾਨ ਨੇ ਪਹਿਲੀ ਵਾਰ ਦੁਰਲੱਭ ਦਸਤਾਵੇਜ਼ਾਂ ਦੀ ਪ੍ਰਦਰਸ਼ਨੀ ਲਗਾਈ ਹੈ। ਲਾਹੌਰ ਹੈਰੀਟੇਜ ਮਿਊਜ਼ੀਅਮ ’ਚ ਛੇ ਦਿਨ ਚੱਲਣ ਵਾਲੀ ਇਹ ਪ੍ਰਦਰਸ਼ਨੀ ਬੀਤੇ ਦਿਨ ਸ਼ੁਰੂ ਹੋਈ ਹੈ ਜਿਸ ’ਚ 1919 ’ਚ ਵਾਪਰੇ ਇਸ ਖੂਨੀ ਸਾਕੇ ਅਤੇ ਪੰਜਾਬ ’ਚ ਮਾਰਸ਼ਲ ਲਾਅ ਨਾਲ ਜੁੜੇ ਘੱਟ ਤੋਂ ਘੱਟ 70 ਇਤਿਹਾਸਕ ਦਸਤਾਵੇਜ਼ ਜਨਤਕ ਕੀਤੇ ਗਏ ਹਨ। ਇਸ ਤੋਂ ਸਾਲ ਪਹਿਲਾਂ ਪਾਕਿਸਤਾਨ ਨੇ ਕ੍ਰਾਂਤੀਕਾਰੀ ਸ਼ਹੀਦ ਭਗਤ ਸਿੰਘ ’ਤੇ ਚੱਲੇ ਮੁਕੱਦਮੇ ਨਾਲ ਜੁੜੇ ਕੁਝ ਅਹਿਮ ਦਸਤਾਵੇਜ਼ ਵੀ ਜਨਤਕ ਕੀਤੇ ਸੀ।
ਪਾਕਿਸਤਾਨੀ ਪੰਜਾਬ ਦੇ ਪੁਰਾਲੇਖ ਵਿਭਾਗ ਦੇ ਨਿਰਦੇਸ਼ਕ ਅੱਬਾਸ ਚੁਗਤਾਈ ਨੇ ਦੱਸਿਆ, ‘ਸਰਕਾਰ ਨੇ ਵੱਖ ਵੱਖ ਇਤਿਹਾਸਕ ਘਟਨਾਵਾਂ ਤੇ ਪ੍ਰਮੁੱਖ ਸ਼ਖ਼ਸੀਅਤਾਂ ਨਾਲ ਜੁੜੇ ਦਸਤਾਵੇਜ਼ ਜਨਤਕ ਕਰਨ ਦਾ ਫ਼ੈਸਲਾ ਲਿਆ ਹੈ ਤਾਂ ਜੋ ਲੋਕ ਜਾਣ ਸਕਣ ਕਿ ਉਸ ਦੌਰ ’ਚ ਕੀ ਹੋਇਆ ਸੀ।’ ਉਨ੍ਹਾਂ ਕਿਹਾ ਕਿ ਇਨ੍ਹਾਂ ਦਸਤਾਵੇਜ਼ਾਂ ਨੂੰ ਜੱਲ੍ਹਿਆਂਵਾਲਾ ਬਾਗ ਦੇ ਸਾਕੇ ਦੀ 100ਵੀਂ ਬਰਸੀ ਮੌਕੇ ਜਾਰੀ ਕੀਤਾ ਜਾ ਰਿਹਾ ਹੈ ਅਤੇ ਆਉਣ ਵਾਲੇ ਸਮੇਂ ’ਚ ਵੀ ਅਜਿਹਾ ਕੀਤਾ ਜਾਂਦਾ ਰਹੇਗਾ।
ਉਨ੍ਹਾਂ ਕਿਹਾ ਕਿ ਉਹ ਰੁਡਿਆਰਡ ਕਿਪਲਿੰਗ ਦੇ ਕੰਮ ਨਾਲ ਸਬੰਧਤ ਦਸਤਾਵੇਜ਼ ਪ੍ਰਦਰਸ਼ਿਤ ਕਰਨ ਦੀ ਯੋਜਨਾ ਵੀ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਲੋਕਾਂ ਨੂੰ ਲਾਹੌਰ ਹੈਰੀਟੇਜ ਮਿਊਜ਼ੀਅਮ ਆ ਕੇ ਇਹ ਦਸਤਾਵੇਜ਼ ਦੇਖਣ ਦੀ ਅਪੀਲ ਕਰਦੇ ਹਨ ਤਾਂ ਜੋ ਆਪਣੇ ਇਤਿਹਾਸ ਬਾਰੇ ਜਾਣਿਆ ਜਾ ਸਕੇ। ਇਹ ਪ੍ਰਦਰਸ਼ਨੀ 26 ਅਪਰੈਲ ਤੱਕ ਜਾਰੀ ਰਹੇਗੀ। ਇਨ੍ਹਾਂ ਦਸਤਾਵੇਜ਼ਾਂ ’ਚ ਵੱਖ ਵੱਖ ਮਾਰਸ਼ਲ ਲਾਅ ਹੁਕਮਾਂ, ਕਮਿਸ਼ਨਾਂ ਵੱਲੋਂ ਚਲਾਏ ਗਏ ਮੁਕੱਦਿਆਂ ਤੇ ਅਦਾਲਤੀ ਕਾਰਵਾਈਆਂ ਦੀਆਂ ਨਕਲਾਂ, ਲਾਹੌਰ ਦੇ ਵੱਖ ਵੱਖ ਕਾਲਜਾਂ ’ਚੋਂ 47 ਵਿਦਿਆਰਥੀਆਂ ਨੂੰ ਕੱਢਣ ਸਬੰਧੀ ਹੁਕਮਾਂ ਦੀਆਂ ਕਾਪੀਆਂ, ਲੌਰਡ ਸਿਡਨਹਾਮਿਨ ਵੱਲੋਂ ਚੁੱਕੇ ਗਏ ਸਵਾਲਾਂ ਦੀ ਕਾਪੀ ਆਦਿ ਸ਼ਾਮਲ ਹਨ। ਮਰੀ ਦੇ ਸਹਾਇਕ ਕਮਿਸ਼ਨਰ ਵੱਲੋਂ ਯੂਰੋਪੀਅਨਾਂ ਤੇ ਐਂਗਲੋ-ਇੰਡੀਅਨਾਂ ਨੂੰ ਦੰਗਿਆਂ ਤੋਂ ਬਚਾਉਣ ਲਈ ਮਰੀ ਭੇਜਣ ਸਬੰਧੀ ਪੱਤਰ ਦੀ ਕਾਪੀ, ਲਾਹੌਰ, ਅੰਮ੍ਰਿਤਸਰ, ਕਸੂਰ, ਅਹਿਮਦਾਬਾਦ ਤੇ ਪਟਨਾ ’ਚ ਹਾਲਾਤ ਵਿਗੜਨ ਦੀ ਰਿਪੋਰਟ ਦੀ ਕਾਪੀ, ਰਾਵਲਪਿੰਡੀ ਦੇ ਡਿਪਟੀ ਕਮਿਸ਼ਨਰ ਮਿਸਟਰ ਬਾਰਟਨ ਦੀ ਕਾਰ ’ਤੇ ਪੱਥਰ ਮਾਰੇ ਜਾਣ ਮਗਰੋਂ ਰਾਵਲਪਿੰਡੀ ਦੇ ਗਵਰਨਰ ਵੱਲੋਂ ਮੁੱਖ ਸਕੱਤਰ ਨੂੰ ਜੇਹਲਮ ’ਚ ਮਾਰਸ਼ਲ ਲਾਅ ਲਾਗੂ ਕਰਨ ਸਬੰਧੀ ਲਿਖਿਆ ਪੱਤਰ ਵੀ ਪ੍ਰਦਰਸ਼ਨੀ ’ਚ ਪੇਸ਼ ਕੀਤਾ ਗਿਆ ਹੈ। ਜੱਲ੍ਹਿਆਂਵਾਲਾ ਬਾਗ ਦੇ ਸਾਕੇ ’ਚ ਮਾਰੇ ਗਏ ਲੋਕਾਂ ਬਾਰੇ ਡਿਪਟੀ ਕਮਿਸ਼ਨਰ ਵੱਲੋਂ 3 ਸਤੰਬਰ ਨੂੰ ਪੇਸ਼ ਕੀਤੀ ਗਈ ਆਖਰੀ ਰਿਪੋਰਟ ਵੀ ਪ੍ਰਦਰਸ਼ਨੀ ’ਚ ਸ਼ਾਮਲ ਹੈ। ਰਿਪੋਰਟ ਮੁਤਾਬਕ ਇਸ ਖੂਨੀ ਸਾਕੇ ’ਚ ਦੋ ਔਰਤਾਂ ਤੇ ਪੰਜ ਬੱਚਿਆਂ ਸਮੇਤ 291 ਲੋਕ ਮਾਰੇ ਗਏ ਹਨ। –

ਸ੍ਰੀਲੰਕਾ ਬਲਾਸਟ: 3 ਭਾਰਤੀਆਂ ਸਮੇਤ 290 ਦੀ ਮੌਤ, 13 ਲੋਕਾਂ ਦੀ ਗ੍ਰਿਫ਼ਤਾਰੀ

ਕੋਲੰਬੋ- ਸ੍ਰੀਲੰਕਾ ‘ਚ ਸੀਰੀਅਲ ਬਲਾਸਟ ‘ਚ ਹੁਣ ਤਕ 3 ਭਾਰਤੀਆਂ ਸਮੇਤ 290 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਕਿ ਇਸ ਹਾਦਸੇ ‘ਚ 500 ਤੋਂ ਜ਼ਿਆਦਾ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ। ਇਨ੍ਹਾਂ ਧਮਾਕਿਆਂ ਤੋਂ ਬਾਅਦ ਸ੍ਰੀਲੰਕਾ ਪੁਲਿਸ ਨੇ 13 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਲੋਕਾਂ ਨੂੰ ਕੋਲੰਬੋ ਅਤੇ ਇੱਥੇ ਦੇ ਨੇੜੇ ਦੋ ਸਥਾਨਾਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਧਮਾਕਿਆਂ ਦੀ ਜ਼ਿੰਮੇਦਾਰੀ ਅਜੇ ਕਿਸੇ ਅੱਤਵਾਦੀ ਗਰੁਪ ਨੇ ਨਹੀ ਲਈ ਹੈ। ਸ੍ਰੀਲੰਕਾ ‘ਚ ਅੱਤਵਾਦੀਆਂ ਨੇ ਕੱਲ੍ਹ ਈਸਟਰ ਸੰਡੇ ਮੌਕੇ ‘ਤੇ 3 ਚਰਚ ਅਤੇ 5 ਹੋਟਲਾਂ ਨੂੰ ਨਿਸ਼ਾਨਾ ਬਣਾਇਆ ਸੀ। ਧਮਾਕਾ ਕੱਲ੍ਹ ਸਵੇਰੇ 8:45 ਵਜੇ ਹੋਇਆ। ਜਿਸ ਬਾਰੇ ਅਧਿਕਾਰੀਆਂ ਨੇ ਦੱਸਿਆ ਕਿ ਆਤਮਘਾਤੀ ਹਮਲਾਵਰ ਨੇ ਸਿਨਾਮੋਨ ਗ੍ਰੈਂਡ ਹੋਟਲ ਦੇ ਰੈਸਟੋਰੈਂਟ ‘ਚ ਧਮਾਕੇ ‘ਚ ਖੁਦ ਨੂੰ ਉੱਡਾ ਲਿਆ।
ਕੋਲੰਬੋ ‘ਚ ਭਾਰਤੀ ਅੰਬੈਸੀ ਨੇ ਨੇ ਕਿਹਾ ਕਿ ਸ੍ਰੀਲੰਕਾ ਦੇ ਹਾਲਾਤਾਂ ਦੀ ਨਿਗਰਾਨੀ ਰੱਖੀ ਜਾ ਰਹੀ ਹੈ। ਇਸ ਦੇ ਨਾਲ ਹੀ ਵਿਭਾਗ ਨੇ ਕੁਝ ਹੈਲਪ-ਲਾਈਨ ਨੰਬਰ ਵੀ ਜਾਰੀ ਕੀਤਾ ਹੈ, “+94777903082, +94112422788, +94112422789, +94777902082, +94772234176.” ਸ੍ਰੀਲੰਕਾ ‘ਚ ਧਮਾਕਿਆ ਤੋਂ ਬਾਅਦ ਸਰਕਾਰ ਨੇ ਤੁਰੰਤ ਪ੍ਰਭਾਅ ਤੋਂ ਬਾਅਦ ਕਰਫਿਊ ਲੱਗਾ ਦਿੱਤਾ। ਇਨਾਂ ਹੀ ਨਹੀ ਸੋਸ਼ਲ ਮੀਡੀਆ ‘ਤ ਵੀ ਸਥਾਈ ਬੈਨ ਲੱਗਾ ਦਿੱਤਾ ਹੈ। ਅੱਜ ਪੂਰੇ ਸ੍ਰੀਲੰਕਾ ‘ਚ ਛੁੱਟੀ ਐਲਾਨ ਦਿੱਤੀ ਗਈ ਹੈ।

ਪ੍ਰਿਅੰਕਾ ਗਾਂਧੀ ਵਾਰਾਣਸੀ ਤੋਂ ਮੋਦੀ ਖਿਲਾਫ ਡਟਣ ਲਈ ਤਿਆਰ

ਨਵੀਂ ਦਿੱਲੀ- ਚੋਣ ਸਭਾ ਚੋਣਾਂ ਦੇ ਚੱਲਦਿਆਂ ਹਰ ਕਿਸੇ ਦਾ ਸਵਾਲ ਹੈ ਕਿ ਵਾਰਾਣਸੀ ਤੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਖਿਲਾਫ ਵਿਰੋਧੀ ਕਿਹੜਾ ਉਮੀਦਵਾਰ ਖੜ੍ਹਾ ਕਰਨਗੇ? ਇਸੇ ਦੌਰਾਨ ਪ੍ਰਿਅੰਕਾ ਗਾਂਧੀ ਨੇ ਵਾਰਾਣਸੀ ਤੋਂ ਖ਼ੁਦ ਦੀ ਉਮੀਦਵਾਰੀ ‘ਤੇ ਵੱਡਾ ਬਿਆਨ ਦਿੱਤਾ ਹੈ। ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਜੇ ਰਾਹੁਲ ਗਾਂਧੀ ਦਾ ਫੈਸਲਾ ਹੋਇਆ ਤਾਂ ਉਹ ਵਾਰਾਣਸੀ ਤੋਂ ਚੋਣ ਲੜਨ ਲਈ ਤਿਆਰ ਹਨ। ਉਨ੍ਹਾਂ ਆਪਣੇ ਭਰਾ ਰਾਹੁਲ ਗਾਂਧੀ ਦੇ ਚੋਣ ਖੇਤਰ ਵਾਇਨਾਡ ਵਿੱਚ ਕਿਹਾ ਕਿ ਜੇ ਕਾਂਗਰਸ ਪ੍ਰਧਾਨ ਉਨ੍ਹਾਂ ਨੂੰ ਵਾਰਾਣਸੀ ਤੋਂ ਚੋਣ ਲੜਨ ਲਈ ਕਹਿੰਦੇ ਹਨ ਤਾਂ ਮੈਨੂੰ ਬੇਹੱਦ ਖ਼ੁਸ਼ੀ ਹੋਏਗੀ।
ਦੱਸ ਦੇਈਏ ਰਾਹੁਲ ਗਾਂਧੀ ਉੱਤਰ ਪ੍ਰਦੇਸ਼ ਦੇ ਅਮੇਠੀ ਦੇ ਨਾਲ-ਨਾਲ ਕੇਰਲ ਦੇ ਵਾਇਨਾਡ ਤੋਂ ਵੀ ਚੋਣ ਲੜ ਰਹੇ ਹਨ। ਪ੍ਰਿਅੰਕਾ ਗਾਂਧੀ ਨੇ ਵਾਇਨਾਡ ਵਿੱਚ ਪੁਲਵਾਮਾ ਹਮਲੇ ਵਿੱਚ ਸ਼ਹੀਦ ਹੋਏ ਜਵਾਨ ਵੀਵੀ ਵਸੰਤ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨਾਲ UPSC ਦੀ ਪ੍ਰੀਖਿਆ ਪਾਸ ਕਰਨ ਵਾਲੀ ਕੇਰਲ ਦੀ ਪਹਿਲੀ ਆਦਿਵਾਸੀ ਲੜਕੀ ਸ਼੍ਰੀਧੰਨਿਆ ਸੁਰੇਸ਼ ਵੀ ਮੌਜੂਦ ਸੀ।
ਕਾਂਗਰਸ ਜਾਂ ਸਮਾਜਵਾੀਦ ਪਾਰਟੀ-ਬਹੁਜਨ ਸਮਾਜ ਪਾਰਟੀ ਨੇ ਹਾਲੇ ਤਕ ਵਾਰਾਣਸੀ ਤੋਂ ਉਮੀਦਵਾਰ ਦਾ ਐਲਾਨ ਨਹੀਂ ਕੀਤਾ। ਇਸ ਗੱਲ ਦਾ ਕਿਆਸ ਲਾਇਆ ਜਾ ਰਿਹਾ ਹੈ ਕਿ ਪ੍ਰਿਅੰਕਾ ਗਾਂਧੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਖਿਲਾਫ ਵਿਰੋਧੀ ਦਲਾਂ ਦੀ ਉਮੀਦਵਾਰ ਹੋ ਸਕਦੀ ਹੈ। ਇਸ ਸਬੰਧੀ ਰਾਹੁਲ ਨੇ ਵੀ ਇਸ਼ਾਰਾ ਦਿੱਤਾ ਸੀ। ਉਨ੍ਹਾਂ ਮੀਡੀਆ ਨੂੰ ਕਿਹਾ ਸੀ ਕਿ ਉਹ ਇਸ ਗੱਲ ‘ਤੇ ਸਸਪੈਂਸ ਹੀ ਰੱਖਣਾ ਚਾਹੁੰਦੇ ਹਨ।

ਕਾਂਗਰਸ ਨੇ ਬਠਿੰਡਾ ਤੋਂ ਰਾਜਾ ਵੜਿੰਗ ਨੂੰ ਉਮਦੀਵਾਰ ਐਲਾਨਿਆ

ਸ੍ਰੀ ਮੁਕਤਸਰ ਸਾਹਿਬ-ਬਠਿੰਡਾ ਅਤੇ ਫ਼ਿਰੋਜ਼ਪੁਰ ਲੋਕ ਸਭਾ ਸੀਟਾਂ ‘ਤੇ ਉਮੀਦਵਾਰਾਂ ਦੀ ਉਡੀਕ ਖ਼ਤਮ ਕਰਦਿਆਂ ਕਾਂਗਰਸ ਨੇ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਬਠਿੰਡਾ ਅਤੇ ਸ਼ੇਰ ਸਿੰਘ ਘੁਬਾਇਆ ਨੂੰ ਫ਼ਿਰੋਜ਼ੁਪਰ ਤੋਂ ਉਮੀਦਵਾਰ ਐਲਾਨ ਦਿਤਾ। ਯੂਥ ਕਾਂਗਰਸ ਦੇ ਪ੍ਰਧਾਨ ਰਹਿ ਚੁੱਕੇ ਰਾਜਾ ਵੜਿੰਗ ਨੇ ਮੀਡੀਆ ਰਾਹੀਂ ਬਾਦਲ ਪਰਵਾਰ ਨੂੰ ਅਪੀਲ ਕੀਤੀ ਕਿ ਉਹ ਬਠਿੰਡਾ ਤੋਂ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਹੀ ਚੋਣ ਮੈਦਾਨ ਵਿਚ ਉਤਾਰਨ। ਇਸ ਦੇ ਨਾਲ ਹੀ ਰਾਜਾ ਵੜਿੰਗ ਨੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦਾ ਧੰਨਵਾਦ ਕਰਦਿਆਂ ਪੂਰਨ ਭਰੋਸਾ ਪ੍ਰਗਟਾਇਆ ਕਿ ਉਹ ਬਠਿੰਡਾ ਲੋਕ ਸਭਾ ਸੀਟ ਜਿੱਤ ਕੇ ਰਾਹੁਲ ਗਾਂਧੀ ਦੀ ਝੋਲੀ ਵਿਚ ਪਾਉਣਗੇ।

9ਵੀਂ ਜਮਾਤ ਦੀ ਵਿਦਿਆਰਥਣ ਨਾਲ ਜਬਰ-ਜਨਾਹ

ਫ਼ਤਿਹਗੜ ਸਾਹਿਬ- ਫ਼ਤਿਹਗੜ ਸਾਹਿਬ ਜ਼ਿਲ੍ਹੇ ਵਿਚ 9ਵੀਂ ਦੀ ਵਿਦਿਆਰਥਣ ਨਾਲ ਜਬਰ-ਜਨਾਹ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਰਹਿੰਦ ਦੀ ਪੁਲਿਸ ਨੂੰ ਕੀਤੀ ਸ਼ਿਕਾਇਤ ਵਿਚ ਕੁੜੀ ਦੀ ਮਾਤਾ ਨੇ ਕਿਹਾ ਕਿ ਉਹ ਅਤੇ ਉਸ ਦਾ ਪਤੀ ਕੰਮ ‘ਤੇ ਗਏ ਹੋਏ ਸਨ ਅਤੇ ਉਨ•ਾਂ ਦੀ ਬੇਟੀ ਘਰ ਵਿਚ ਇਕੱਲੀ ਸੀ। ਸ਼ਿਕਾਇਤ ਵਿਚ ਦੋਸ਼ ਲਾਇਆ ਗਿਆ ਕਿ ਬੇਟੀ ਦੇ ਘਰ ਵਿਚ ਇਕੱਲੇ ਹੋਣ ਦਾ ਫ਼ਾਇਦਾ ਉਠਾ ਕੇ ਉਨ੍ਹਾਂ ਦਾ ਗੁਆਂਢੀ ਰਾਹੁਲ ਘਰ ਵਿਚ ਜਬਰੀ ਦਾਖ਼ਲ ਹੋ ਗਿਆ ਅਤੇ ਜਬਰ-ਜਨਾਹ ਕੀਤਾ। ਰਾਹੁਲ ਨੇ ਧਮਕੀ ਵੀ ਦਿਤੀ ਕਿ ਜੇ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਸਾਰਿਆਂ ਨੂੰ ਜਾਨੋ ਮਾਰ ਦੇਵੇਗਾ। ਇਸ ‘ਤੇ ਕੁੜੀ ਡਰ ਗਈ ਅਤੇ ਤਕਰੀਬਨ ਇਕ ਮਹੀਨੇ ਬਾਅਦ ਉਸ ਨੇ ਮਾਪਿਆਂ ਨੂੰ ਘਟਨਾ ਬਾਰੇ ਦੱਸਿਆ। ਪੁਲਿਸ ਨੇ ਮਾਤਾ ਦੇ ਬਿਆਨਾਂ ਦੇ ਆਧਾਰ ‘ਤੇ ਰਾਹੁਲ ਵਿਰੁੱਧ ਮਾਮਲਾ ਦਰਜ ਕਰ ਲਿਆ।

ਪਟਿਆਲਾ ‘ਚ ਗੋਲੀ ਲੱਗਣ ਨਾਲ ਥਾਣੇਦਾਰ ਦੀ ਮੌਤ

ਪਟਿਆਲਾ-ਸ਼ਹਿਰ ਦੇ ਰਣਜੀਤ ਵਿਹਾਰ ਵਿੱਚ ਰਹਿਣ ਵਾਲੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਦੀ ਗੋਲ਼ੀ ਵੱਜਣ ਨਾਲ ਮੌਤ ਹੋ ਗਈ। ਘਟਨਾ ਉਨ੍ਹਾਂ ਦੇ ਘਰ ਵਿੱਚ ਵਾਪਰੀ। ਸ਼ੁਰੂਆਤੀ ਜਾਂਚ ਬਾਅਦ ਪੁਲਿਸ ਨੇ ਦੱਸਿਆ ਕਿ ਸਰਵਿਸ ਰਿਵਾਲਵਰ ਸਾਫ ਕਰਦਿਆਂ ਗੋਲ਼ੀ ਵੱਜਣ ਕਰਕੇ ਬਲਵਿੰਦਰ ਸਿੰਘ ਦੀ ਮੌਤ ਹੋਈ ਹੈ।
ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਨਜ਼ਦੀਕੀ ਥਾਣਾ ਅਨਾਜ ਮੰਡੀ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਪਟਿਆਲਾ ਸੀਆਈਡੀ ਜ਼ੋਨ ਵਿੱਚ ਤਾਇਨਾਤ ਸਨ। ਪੁਲਿਸ ਨੇ ਮ੍ਰਿਤਕ ਬਲਵਿੰਦਰ ਸਿੰਘ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਹੈ। ਜਾਂਚ ਚੱਲ ਰਹੀ ਹੈ।

ਭਾਜਪਾ ਨੇ ਅੰਮ੍ਰਿਤਸਰ ਤੋਂ ਹਰਦੀਪ ਪੁਰੀ ਨੂੰ ਮੈਦਾਨ ’ਚ ਉਤਾਰਿਆ

ਨਵੀਂ ਦਿੱਲੀ-ਭਾਜਪਾ ਨੇ ਲੋਕ ਸਭਾ ਚੋਣਾਂ ਲਈ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਅੰਮ੍ਰਿਤਸਰ ਤੋਂ ਟਿਕਟ ਦੇਣ ਦਾ ਐਲਾਨ ਕੀਤਾ ਹੈ। ਭਾਜਪਾ ਨੇ ਸਪੀਕਰ ਸੁਮਿੱਤਰਾ ਮਹਾਜਨ ਦੀ ਟਿਕਟ ਕੱਟ ਕੇ ਇੰਦੌਰ ਤੋਂ ਸ਼ੰਕਰ ਲਾਲਵਾਨੀ ਨੂੰ ਉਮੀਦਵਾਰ ਬਣਾਇਆ ਹੈ। ਇਸ ਤੋਂ ਇਲਾਵਾ ਭਾਜਪਾ ਨੇ ਕੇਂਦਰੀ ਮੰਤਰੀ ਡਾ. ਹਰਸ਼ਵਰਧਨ ਨੂੰ ਚਾਂਦਨੀ ਚੌਕ, ਉੱਤਰ-ਪੂਰਬੀ ਦਿੱਲੀ ਤੋਂ ਮਨੋਜ ਤਿਵਾੜੀ, ਪੱਛਮੀ ਦਿੱਲੀ ਤੋਂ ਮਰਹੂਮ ਡਾ. ਸਾਹਿਬ ਸਿੰਘ ਵਰਮਾ ਦੇ ਪੁੱਤਰ ਪ੍ਰਵੇਸ਼ ਵਰਮਾ ਅਤੇ ਦੱਖਣੀ ਦਿੱਲੀ ਤੋਂ ਰਮੇਸ਼ ਬਿਧੂੜੀ ਨੂੰ ਮੁੜ ਉਮੀਦਵਾਰ ਬਣਾਇਆ ਹੈ।

ਸਾਧਵੀ ਪ੍ਰੱਗਿਆ ਵੱਲੋਂ ਰਾਮ ਮੰਦਰ ਬਾਰੇ ਵਿਵਾਦਤ ਬਿਆਨ; ਦੂਜਾ ਨੋਟਿਸ ਜਾਰੀ

ਭੋਪਾਲ-ਮੁੰਬਈ ਅਤਿਵਾਦੀ ਹਮਲੇ ਵਿਚ ਸ਼ਹੀਦ ਹੋਏ ਤਤਕਾਲੀ ਏਟੀਐੱਸ ਮੁਖੀ ਹੇਮੰਤ ਕਰਕਰੇ ਬਾਰੇ ਵਿਵਾਦਤ ਟਿੱਪਣੀ ਕਰਨ ਤੋਂ ਦੋ ਦਿਨ ਬਾਅਦ ਸਾਧਵੀ ਪ੍ਰੱਗਿਆ ਸਿੰਘ ਠਾਕੁਰ ਨੇ ਹੁਣ ਅਯੁੱਧਿਆ ਰਾਮ ਜਨਮਭੂਮੀ-ਬਾਬਰੀ ਮਸਜਿਦ ਮਾਮਲੇ ’ਤੇ ਇਕ ਹੋਰ ਵਿਵਾਦਤ ਬਿਆਨ ਦੇ ਦਿੱਤਾ ਹੈ।
ਅਯੁੱਧਿਆ ਵਿਚ ਰਾਮ ਮੰਦਰ ਨਿਰਮਾਣ ਦੇ ਮੁਕੰਮਲ ਹੋਣ ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਭੋਪਾਲ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਪ੍ਰੱਗਿਆ ਨੇ ਇਕ ਟੀਵੀ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ‘ਰਾਮ ਮੰਦਰ ਅਸੀਂ ਬਣਾਵਾਂਗੇ ਤੇ ਇਹ ਸ਼ਾਨਦਾਰ ਹੋਵੇਗਾ’। ਪ੍ਰੱਗਿਆ ਨੇ ਕਿਹਾ ‘ਅਸੀਂ ਤੋੜਨ ਗਏ ਸੀ (ਬਾਬਰੀ ਮਸਜਿਦ) ਢਾਂਚਾ। ਮੈਂ ਚੜ੍ਹ ਕੇ ਤੋੜਿਆ ਸੀ ਢਾਂਚਾ। ਮੈਨੂੰ ਈਸ਼ਵਰ ਨੇ ਸ਼ਕਤੀ ਦਿੱਤੀ ਸੀ। ਅਸੀਂ ਦੇਸ਼ ਦਾ ਕਲੰਕ ਮਿਟਾਇਆ ਹੈ।’ ਇਸ ਸਬੰਧ ਵਿਚ ਚੋਣ ਕਮਿਸ਼ਨ ਨੇ ਜ਼ਾਬਤੇ ਦਾ ਉਲੰਘਣ ਕਰਨ ਲਈ ਪ੍ਰੱਗਿਆ ਨੂੰ ਸ਼ਨਿਚਰਵਾਰ ਦੇਰ ਰਾਤ ਨੋਟਿਸ ਜਾਰੀ ਕਰ ਦਿੱਤਾ ਹੈ। ਕਮਿਸ਼ਨ ਨੇ ਉਸ ਕੋਲੋਂ 24 ਘੰਟੇ ਵਿਚ ਜਵਾਬ ਮੰਗਿਆ ਹੈ। ਕੁਲੈਕਟਰ ਤੇ ਜ਼ਿਲ੍ਹਾ ਚੋਣ ਅਧਿਕਾਰੀ ਸੁਦਾਮ ਖਾੜੇ ਦੁਆਰਾ ਜਾਰੀ ਇਸ ਨੋਟਿਸ ਵਿਚ ਪ੍ਰੱਗਿਆ ਨੂੰ ਕਿਹਾ ਗਿਆ ਹੈ ਕਿ ਉਹ ਇਕ ਦਿਨ ਵਿਚ ਜਵਾਬ ਦੇਵੇ ਨਹੀਂ ਤਾਂ ਨੇਮਾਂ ਮੁਤਾਬਕ ਇਕਪਾਸੜ ਕਾਰਵਾਈ ਕੀਤੀ ਜਾਵੇਗੀ। ਪ੍ਰੱਗਿਆ ਨੂੰ ਨੋਟਿਸ ਮਿਲਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਸਾਧਵੀ ਨੇ ਕਿਹਾ ਕਿ ਉਸ ਨੂੰ ਦੋ ਨੋਟਿਸ ਮਿਲੇ ਹਨ। ਰਾਮ ਮੰਦਰ ਵਾਲੇ ਬਿਆਨ ਸਬੰਧੀ ਵੀ ਨੋਟਿਸ ਜਾਰੀ ਕੀਤਾ ਗਿਆ ਹੈ ਤੇ ਉਹ ਜਵਾਬ ਦੇਵੇਗੀ। ਪ੍ਰੱਗਿਆ ਨੇ ਸਪੱਸ਼ਟ ਕਿਹਾ ਕਿ ਉਹ ਢਾਂਚਾ ਤੋੜਨ ਅਯੁੱਧਿਆ ਗਈ ਸੀ ਤੇ ਇਸ ਤੋਂ ਮੁੱਕਰ ਨਹੀਂ ਰਹੀ। ਸਾਧਵੀ ਨੇ ਕਿਹਾ ਕਿ ਕੋਈ ਵੀ ਅਯੁੱਧਿਆ ਵਿਚ ਉਸ ਨੂੰ ਸ਼ਾਨਦਾਰ ਮੰਦਰ ਦੀ ਉਸਾਰੀ ਤੋਂ ਰੋਕ ਨਹੀਂ ਸਕਦਾ। ਦੱਸਣਯੋਗ ਹੈ ਕਿ 6 ਦਸੰਬਰ 1992 ਨੂੰ ਕਾਰ ਸੇਵਕਾਂ ਨੇ ਬਾਬਰੀ ਮਸਜਿਦ ਦਾ ਢਾਂਚਾ ਸੁੱਟਿਆ ਸੀ। ਇਹ ਮਾਮਲਾ ਫ਼ਿਲਹਾਲ ਸੁਪਰੀਮ ਕੋਰਟ ਵਿਚ ਹੈ। ਇਸ ਤੋਂ ਪਹਿਲਾਂ ਸਾਧਵੀ ਪ੍ਰੱਗਿਆ ਨੂੰ ਕਰਕਰੇ ਬਾਰੇ ਦਿੱਤੇ ਬਿਆਨ ਲਈ ਨੋਟਿਸ ਜਾਰੀ ਕੀਤਾ ਜਾ ਚੁੱਕਾ ਹੈ।