ਮੁੱਖ ਖਬਰਾਂ
Home / Author Archives: editor

Author Archives: editor

‘ਤੱਖ਼ਤ’ ਤੋਂ ਪਹਿਲਾਂ ਵਿੱਕੀ ਅਤੇ ਭੂਮੀ ਕਰਨਗੇ ਹੌਰਰ ਫ਼ਿਲਮ

ਹਾਲ ਹੀ ‘ਚ ਵਿੱਕੀ ਕੌਸ਼ਲ ਦੀ ਫ਼ਿਲਮ ‘ਉਰੀ: ਦ ਸਰਜੀਕਲ ਸਟ੍ਰਾਈਕ’ ਨੂੰ ਬਾਕਸਆਫਿਸ ‘ਤੇ ਚੰਗਾ ਰਿਸਪਾਂਸ ਮਿਲਿਆ ਹੈ। ਹੁਣ ਜਲਦੀ ਹੀ ਵਿੱਕੀ, ਕਰਨ ਜੌਰਹ ਦੀ ਮਲਟੀਸਟਾਰਰ ਫ਼ਿਲਮ ‘ਤੱਖ਼ਤ’ ‘ਚ ਨਜ਼ਰ ਆਉਣ ਵਾਲੇ ਹਨ। ਇਸ ਫ਼ਿਲਮ ‘ਚ ਵਿੱਕੀ ਦੀ ਜੋੜੀ ਭੂਮੀ ਪੇਡਨੇਕਰ ਨਾਲ ਨਜ਼ਰ ਆਵੇਗੀ।
ਪਰ ਹੁਣ ਖ਼ਬਰਾਂ ਨੇ ਕੀ ਦੋਵੇਂ ਸਟਾਰਸ ‘ਤੱਖ਼ਤ’ ਤੋਂ ਪਹਿਲਾਂ ਇੱਕ ਹੌਰਰ ਫ਼ਿਲਮ ‘ਚ ਨਜ਼ਰ ਆ ਸਕਦੇ ਹਨ। ਇਸ ਫ਼ਿਲਮ ਬਾਰੇ ਇਹ ਵੀ ਜਾਣਕਰੀ ਮਿਲੀ ਹੈ ਕਿ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ਅਤੇ ਵਿੱਕੀ ਫ਼ਿਲਮ ਸ਼ੂਟ ਕਰ ਰਹੇ ਹਨ। ਦੋਨਾਂ ਦੀ ਹੌਰਰ ਫ਼ਿਲਮ ਵੀ ਇਸੇ ਸਾਲ ਰਿਲੀਜ਼ ਹੋਵੇਗੀ।
ਫ਼ਿਲਮ ਦਾ ਨਾਂਅ ਅਜੇ ਤਕ ਫਾਈਨਲ ਨਹੀਂ ਹੋਇਆ ਹੈ। ਫ਼ਿਲਮ ਦਾ ਭੂਤ ਕਿਸੇ ਹਵੇਲੀ ਜਾਂ ਘਰ ‘ਚ ਨਹੀ ਸਗੋਂ ਇੱਕ ਜਹਾਜ਼ ‘ਤੇ ਹੋਵੇਗਾ। ਫ਼ਿਲਮ ਛੋਟੇ ਬਜਟ ‘ਚ ਬਣ ਰਹੀ ਹੈ ਇਸ ਲਈ ਲੋਕਾਂ ਨੂੰ ਡਰਾਉਣ ਲਈ ਗ੍ਰਾਫੀਕਸ ਦਾ ਇਸਤੇਮਾਲ ਨਹੀ ਹੋਵੇਗਾ।
ਇਸ ਜੌਨਰ ਦੀ ਇਹ ਵਿੱਕੀ ਅਤੇ ਭੂਮੀ ਦੀ ਪਹਿਲੀ ਫ਼ਿਲਮ ਹੋਵੇਗੀ। ਫ਼ਿਲਮ ਨੂੰ ਭਾਨੂੰ ਪ੍ਰਤਾਪ ਸਿੰਘ ਡਾਇਰੈਕਟ ਕਰ ਰਹੇ ਹਨ ਜਿਸ ਨੇ ‘ਧੜਕ’ ‘ਚ ਸ਼ਸ਼ਾਂਕ ਖੇੈਤਾਨ ਨੂੰ ਅਸੀਸਟ ਕੀਤਾ ਸੀ। ਖ਼ਬਰਾਂ ਨੇ ਕਿ ਭੂਮੀ ਵੀ ਫ਼ਿਲਮ ਦੀ ਸ਼ੂਟਿੰਗ 15 ਦਿਨਾਂ ਤਕ ਸ਼ੁਰੂ ਕਰ ਦਵੇਗੀ।

ਫਰਹਾਨ ਦੀ ‘ਡੋਨ-3’ ਲਈ ਸ਼ਾਹਰੁਖ ਨੇ ਛੱਡੀ ਇਹ ਬਲਾਕਬਸਟਰ ਫ਼ਿਲਮ

ਸ਼ਾਹਰੁਖ ਖ਼ਾਨ ਨੇ ਹਾਲ ਹੀ ‘ਚ ਫ਼ਿਲਮ ‘ਜ਼ੀਰੋ’ ਨਾਲ ਬਾਕਸਆਫਿਸ ‘ਤੇ ਧਮਾਕਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੀ ਕੋਸ਼ਿਸ਼ ਨਾਕਾਮਯਾਬ ਰਹੀ। ਇਸ ਦੇ ਨਾਲ ਹੀ ਫ਼ਿਲਮ ‘ਗਲੀ ਬੁਆਏ’ ਦੇ ਲੌਂਚ ‘ਤੇ ਫਰਹਾਨ ਅਖ਼ਤਰ ਨੇ ਖੁਲਾਸਾ ਕੀਤਾ ਕਿ ਉਹ ਜਲਦੀ ਹੀ ਕੋਈ ਵੱਡਾ ਐਲਾਨ ਕਰਨ ਵਾਲੇ ਹਨ, ਜੋ ਡੋਨ ਸੀਰੀਜ਼ ਨਾਲ ਜੁੜਿਆ ਹੈ।
ਹੁਣ ਦੱਸ ਦਈਏ ਕਿ ਕਿੰਗ ਖ਼ਾਨ ਨੇ ਰਾਕੇਸ਼ ਸ਼ਰਮਾ ਦੀ ਬਾਇਓਪਿਕ ‘ਸਾਰੇ ਜਹਾਂ ਸੇ ਅੱਛਾ’ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦਾ ਕਾਰਨ ਫਰਹਾਨ ਦੀ ‘ਡੋਨ-3’ ਨੂੰ ਮੰਨਿਆ ਜਾ ਰਿਹਾ ਹੈ। ਜੀ ਹਾਂ, ਸ਼ਾਹਰੁਖ ਨੇ ‘ਡੋਨ-3’ ਕਰਨ ਲਈ ਬਾਇਓਪਿਕ ਫ਼ਿਲਮ ਨੂੰ ਇਨਕਾਰ ਕੀਤਾ ਹੈ।
ਖ਼ਬਰਾਂ ਨੇ ਕਿ ਸ਼ਾਹਰੁਖ ਦੀ ਟੀਮ ਨੇ ਇਹ ਫੈਸਲਾ ਹਾਲ ਹੀ ‘ਚ ਰਿਲੀਜ਼ ਹੋਈ ‘ਜ਼ੀਰੋ’ ਦੇ ਫਲੌਪ ਹੋਣ ਤੋਂ ਬਾਅਦ ਲਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ‘ਡੋਨ-3’ ਸ਼ਾਹਰੁਖ ਦੇ ਕਰੀਅਰ ਲਈ ਸਹੀ ਸਾਬਤ ਹੋਵੇਗੀ। ਹੁਣ ਸ਼ਾਹਰੁਖ ਤੋਂ ਬਾਅਦ ਰਾਕੇਸ਼ ਸ਼ਰਮਾ ਦੀ ਬਾਇਓਪਿਕ ‘ਚ ਕੌਣ ਐਂਟਰੀ ਮਾਰਦਾ ਹੈ, ਇਹ ਦੇਖਣਾ ਖਾਸ ਰਹੇਗਾ।

ਕਪਿਲ ਦੇਵ ਦੀ ਬਾਇਓਪਿਕ ਲਈ ਰਣਵੀਰ ’83’ ਫ਼ਿਲਮ ਮਗਰੋਂ ਕਰਨਗੇ ਸ਼ੂਟਿੰਗ ਸ਼ੁਰੂ

ਬੀਤੇ ਸਾਲ ਦੀ ਤਰ੍ਹਾਂ ਇਹ ਸਾਲ ਵੀ ਰਣਵੀਰ ਸਿੰਘ ਦੇ ਲਈ ਕਾਫੀ ਅਹਿਮ ਰਹਿਣ ਵਾਲਾ ਹੈ, ਕਿਉਂਕਿ ਇਸ ਸਾਲ ਉਨ੍ਹਾਂ ਦੇ ਵੱਡੇ ਪ੍ਰਾਜੈਕਟ ਆ ਰਹੇ ਹਨ। ਇਸ ਸਾਲ ਰਣਵੀਰ ਗਲੀ ਬੁਆਏ, ਤਖ਼ਤ ਅਤੇ ‘83’ ਫ਼ਿਲਮਾਂ ‘ਚ ਬਿਜ਼ੀ ਹਨ। ਉਂਝ ਰਣਵੀਰ ਦੀਆਂ ਫ਼ਿਲਮਾਂ ਬਾਕਸਆਫਿਸ ‘ਤੇ ਵੀ ਇੱਕ ਤੋਂ ਬਾਅਦ ਇੱਕ ਹਿੱਟ ਹੋ ਰਹੀਆਂ ਹਨ। ਫ਼ਿਲਮ ‘83’ ਲਈ ਰਣਵੀਰ ਨੇ ਕਬੀਰ ਖ਼ਾਨ ਦੇ ਨਾਲ ਹੱਥ ਮਿਲਾਇਆ ਹੈ।
ਇਸ ਫ਼ਿਲਮ ‘ਚ ਉਹ ਕ੍ਰਿਕਟਰ ਕਪਿਲ ਦੇਵ ਦਾ ਰੋਲ ਪਲੇਅ ਕਰਦੇ ਨਜ਼ਰ ਆਉਣਗੇ। ਜਿਸ ਦੇ ਲਈ ਰਣਵੀਰ ਪੂਰੀ ਮਿਹਨਤ ਕਰ ਰਹੇ ਹਨ। ਜਿਸ ਦੇ ਲਈ ਰਣਵੀਰ ਕ੍ਰਿਕੇਟ ਦੀ ਵੀ ਪੂਰੀ ਪ੍ਰੈਕਟਿਸ ਕਰ ਰਹੇ ਹਨ। ਕਪਿਲ ਖੁਦ ਰਣਵੀਰ ਨੂੰ ਟ੍ਰੇਨਿੰਗ ਦੇ ਰਹੇ ਹਨ।
ਹਾਲ ਹੀ ‘ਚ ਫ਼ਿਲਮ ਡਾਇਰੈਕਟਰ ਕਬੀਰ ਖ਼ਾਨ ਨੇ ਇਸ ਫ਼ਿਲਮ ਨੂੰ ਲੈ ਕੇ ਅੀਹਮ ਖੁਲਾਸੇ ਕੀਤੇ ਹਨ। ਉਨ੍ਹਾਂ ਦੱਸਿਆ ਕਿ, “ਰਣਵੀਰ ਆਪਣੇ ਕ੍ਰਿਕੇਟ ‘ਤੇ ਕਾਫੀ ਮਹਿਨਤ ਕਰ ਰਹੇ ਹਨ। ਉਹ ਹਰ ਰੋਜ਼ ਤਿੰਨ ਘੰਟੇ ਪ੍ਰੈਕਟਿਸ ਕਰਦੇ ਹਨ। ਫ਼ਿਲਮ ਦੀ ਸ਼ੂਟਿੰਗ ਬਾਰੇ ਕਬਰੀ ਨੇ ਕਿਹਾ ਕਿ ਫ਼ਿਲਮ ਦੀ ਸ਼ੂਟਿੰਗ ਮਈ ਅਤੇ ਅਗਸਤ ‘ਚ ਲੰਡਨ ‘ਚ ਸ਼ੂਟ ਹੋਵੇਗੀ ਜਦਕਿ ਬਾਕਿ ਦੀ ਸ਼ੂਟਿੰਗ ਭਾਰਤ ‘ਚ ਹੋਣੀ ਹੈ। ‘ਸਿੰਬਾ’ ਤੋਂ ਬਾਅਦ ਫੈਨਸ ਰਣਵੀਰ ਦੀ ਫ਼ਿਲਮਾਂ ਦੀ ਉੜੀਕ ਬੇਸਬਰੀ ਨਾਲ ਕਰ ਰਹੇ ਹਨ।

ਜਲਦ ਸ਼ੁਰੂ ਹੋਵੇਗੀ ‘ਦਬੰਗ-3’ ਦੀ ਸ਼ੂਟਿੰਗ

ਸਲਮਾਨ ਖ਼ਾਨ, ਅਰਬਾਜ਼ ਖ਼ਾਨ ਅਤੇ ਸੋਨਾਕਸ਼ੀ ਸਿਨ੍ਹਾ ਦੀ ‘ਦਬੰਗ’ ਫ੍ਰੈਂਚਾਈਜ਼ੀ ਦੀ ਤੀਜੀ ਫ਼ਿਲਮ ‘ਦਬੰਗ-3’ ਦੀ ਸ਼ੁਟਿੰਗ ਜਲਦੀ ਹੀ ਸ਼ੁਰੂ ਹੋਣ ਵਾਲੀ ਹੈ। ਇਸ ਫ਼ਿਲਮ ਨਾਲ ਹੀ ਆਪਣੇ ਕਰਿਅਰ ਦੀ ਸ਼ੁਰੂਆਤ ਕਰਨ ਵਾਲੀ ਸੋਨਾਕਸ਼ੀ ਦਾ ਕਹਿਣਾ ਹੈ ਕਿ ਉਸ ਦੇ ਲਈ ਇਸ ਫ਼ਿਲਮ ਦੀ ਸ਼ੂਟਿੰਗ ਕਰਨਾ ਆਪਣਾ ਘਰ ‘ਚ ਵਾਪਸੀ ਕਰਨ ਜਿਹਾ ਹੀ ਹੈ।
ਸੋਨਾ ਨੇ ਸ਼ਨੀਵਾਰ ਨੂੰ ਕਰੋਮ ਪਿਕਚਰਸ ਦੀ 15 ਵੀਂ ਐਨਵਰਸਰੀ ਅਤੇ ਫ਼ਿਲਮ ‘ਬਧਾਈ ਹੋ’ ਦੀ ਸਕਸੈਸ ਪਾਰਟੀ ਮੌਕੇ ਮੀਡੀਆ ਨਾਲ ਗੱਲ ਕੀਤੀ। ਉਸ ਨੇ ਫ਼ਿਲਮ ਦੀ ਸ਼ੂਟਿੰਗ ਦਾ ਜ਼ਿਕਰ ਕਰਦੇ ਹੋਏ ਕਿਹਾ, “’ਦਬੰਗ-3’ ਦੀ ਸ਼ੂਟਿੰਗ ਸ਼ੁਰੂ ਕਰਨ ਲਈ ਮੈਂ ਉਤਸ਼ਾਹਿਤ ਹਾਂ। ‘ਦਬੰਗ’ ਅੇਤ ‘ਦਬੰਗ-2’ ਤੋਂ ਬਾਅਦ ਅਸੀਂ ਕਾਫੀ ਲੰਬਾ ਬ੍ਰੈਕ ਲਿਆ। ਹੁਣ ਅਸੀਂ ‘ਦਬੰਗ-3’ ਦੀ ਸ਼ੂਟਿੰਗ ਕਰਾਂਗੇ”। ‘ਦਬੰਗ-3’ ਦਾ ਪ੍ਰੋਡਕਸ਼ਨ ਅਰਬਾਜ਼ ਖ਼ਾਨ ਅਤੇ ਡਾਇਰੈਕਸ਼ਨ ਪ੍ਰਭੁਦੇਵਾ ਕਰ ਰਹੇ ਹਨ।

ਅਰਵਿੰਦ ਕੇਜਰੀਵਾਲ ਅਪਣੀ ਮਰਜ਼ੀ ਚਲਾਉਣ ਵਾਲੇ ਤਾਨਾਸ਼ਾਹੀ ਨੇਤਾ : ਪਰਮਿੰਦਰ ਢੀਂਡਸਾ

ਬਰਨਾਲਾ-ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਪਿੰਡ ਠੀਕਰੀਵਾਲ ‘ਚ ਮਹਾਨ ਸ਼ਹੀਦ ਸੇਵਾ ਸਿੰਘ ਠੀਕਰੀਵਾਲ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਰਵਿੰਦ ਕੇਜਰੀਵਾਲ ‘ਤੇ ਸ਼ਬਦੀ ਹਮਲਾ ਬੋਲਦੇ ਹੋਏ ਕਿਹਾ ਕਿ ਜਿਹੜੀ ਪਾਰਟੀ ਅਪਣੀ ਵਿਧਾਇਕਾਂ ਨੂੰ ਹੀ ਸੰਭਾਲ ਕੇ ਨਹੀਂ ਰੱਖ ਸਕਦੀ ਉਹ ਪੰਜਾਬ ਦਾ ਕੀ ਭਲਾ ਕਰੇਗੀ।
ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਪਾਰਟੀ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਅਪਣੀ ਵੱਖ ਤੋਂ ਪਾਰਟੀ ਬਣਾ ਲਈ ਹੈ। ਕੇਜਰੀਵਾਲ ਅਪਣੇ ਥੋੜੇ ਜਿਹੇ ਵਿਧਾਇਕਾਂ ਨੂੰ ਇੱਕਜੁੱਟ ਨਹੀਂ ਰੱਖ ਸਕਦੇ ਤਾਂ ਉਹ ਕੀ ਕਰਨਗੇ। ਇਸ ਦੌਰਾਨ ਢੀਂਡਸਾ ਨੇ ਕੇਜਰੀਵਾਲ ਨੂੰ ਤਾਨਾਸ਼ਾਹੀ ਨੇਤਾ ਕਰਾਰ ਦਿੰਦੇ ਹੋਏ ਕਿਹਾ ਕਿ ਉਹ ਹਰ ਸਮੇਂ ਤਾਨਾਸ਼ਾਹੀ ਰਵੱਈਆ ਅਪਣਾਉਂਦੇ ਹਨ ਅਤੇ ਕਿਸੇ ਵੀ ਮਾਮਲੇ ਵਿਚ ਕਿਸੇ ਦੀ ਕੋਈ ਸਲਾਹ ਨਹੀਂ ਲੈਂਦੇ। ਅਪਣੀ ਮਰਜ਼ੀ ਹੀ ਪਾਰਟੀ ਦੇ ਵਰਕਰਾਂ ‘ਤੇ ਚਲਾਉਂਦੇ ਹਨ।

ਸੁਸ਼ਮਾ ਸਵਰਾਜ ਅਤੇ ਯੋਗੀ ਨੇ ਯੂਥ ਪ੍ਰਵਾਸੀ ਭਾਰਤੀ ਦਿਵਸ ਦਾ ਕੀਤਾ ਉਦਘਾਟਨ

ਲਖਨਊ-ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਯਨਾਥ ਨੇ ਸੋਮਵਾਰ ਨੂੰ ਵਾਰਾਨਸੀ ‘ਚ ਯੂਥ ਪ੍ਰਵਾਸੀ ਭਾਰਤੀ ਦਿਵਸ ਸਮਾਰੋਹ ਦਾ ਉਦਘਾਟਨ ਕੀਤਾ।

ਉੱਤਰਾਖੰਡ ਦੇ ਮੁੱਖ ਮੰਤਰੀ ਤਿ੍ਵੇਂਦਰ ਸਿੰਘ ਰਾਵਤ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ

ਅੰਮਿ੍ਤਸਰ-ਉੱਤਰਾਖੰਡ ਦੇ ਮੁੱਖ ਮੰਤਰੀ ਤਿ੍ਵੇਂਦਰ ਸਿੰਘ ਰਾਵਤ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ | ਉਨ੍ਹਾਂ ਸ਼ਰਧਾ ਸਹਿਤ ਗੁਰੂ ਘਰ ਮੱਥਾ ਟੇਕਿਆ ਤੇ ਸਿੱਖ ਧਰਮ ਤੇ ਸਿੱਖ ਇਤਿਹਾਸ ਦੀ ਪ੍ਰਸੰਸਾ ਕੀਤੀ, ਪਰ ਸਿੱਖ ਪੰਥ ਵਲੋਂ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਹਰਿਦੁਆਰ ਵਾਲੀ ਇਤਿਹਾਸਕ ਥਾਂ ਸ਼ੋ੍ਰਮਣੀ ਕਮੇਟੀ ਨੂੰ ਦਿੱਤੇ ਜਾਣ ਦੀ ਕੀਤੀ ਜਾ ਰਹੀ ਮੰਗ ਬਾਰੇ ਉਹ ਪੱਤਰਕਾਰਾਂ ਦੇ ਸਵਾਲਾਂ ਦੇ ਗੋਲ-ਮੋਲ ਜਵਾਬ ਦੇ ਗਏ | ਸ੍ਰੀ ਰਾਵਤ ਦੇਹਰਾਦੂਨ ਤੋਂ ਅੰਮਿ੍ਤਸਰ ਤੱਕ ਸ਼ੁਰੂ ਹੋਈ ਪਹਿਲੀ ਉਡਾਣ ਰਾਹੀਂ ਗੁਰੂ ਨਗਰੀ ਪੁੱਜੇ ਸਨ | ਇਸ ਮੌਕੇ ਉਨ੍ਹਾਂ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰ ਤੇ ਕਾਸ਼ੀਪੁਰ ਤੋਂ ਉੱਤਰਾਖੰਡ ਦੇ ਇਕਲੌਤੇ ਸਿੱਖ ਵਿਧਾਇਕ ਹਰਭਜਨ ਸਿੰਘ ਚੀਮਾ ਵੀ ਹਾਜ਼ਰ ਸਨ | ਉਹ ਸਭ ਤੋਂ ਪਹਿਲਾਂ ਸ੍ਰੀ ਗੁਰੂ ਰਾਮਦਾਸ ਲੰਗਰ ਵਿਖੇ ਗਏ, ਜਿਥੇ ਉਨ੍ਹਾਂ ਨਾ ਕੇਵਲ ਪੰਗਤ ‘ਚ ਬੈਠ ਕੇ ਲੰਗਰ ਛਕਿਆ, ਬਲਕਿ ਬਰਤਨਾਂ ਦੀ ਸੇਵਾ ਵੀ ਕੀਤੀ | ਪਰਿਕਰਮਾ ਕਰਦਿਆਂ ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸ ਬਾਰੇ ਵਿਸਥਾਰਤ ਜਾਣਕਾਰੀ ਪ੍ਰਾਪਤ ਕੀਤੀ | ਬਾਅਦ ਵਿਚ ਸ਼ੋ੍ਰਮਣੀ ਕਮੇਟੀ ਦੇ ਸਕੱਤਰ ਮਨਜੀਤ ਸਿੰਘ ਬਾਠ, ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਤੇ ਹੋਰਨਾਂ ਵਲੋਂ ਉਨ੍ਹਾਂ ਦਾ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਮਾਡਲ, ਸਿਰੋਪਾਓ, ਦੁਸ਼ਾਲਾ ਤੇ ਧਾਰਮਿਕ ਪੁਸਤਕ ਭੇਟ ਕਰਕੇ ਸਨਮਾਨ ਕੀਤਾ ਗਿਆ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਰਾਵਤ ਨੇ ਕਿਹਾ ਕਿ ਸਿੱਖਾਂ ਦਾ ਇਤਿਹਾਸ ਬਲਿਦਾਨ ਦਾ ਇਤਿਹਾਸ ਹੈ | ਉਨ੍ਹਾਂ ਕਿਹਾ ਕਿ ਮੇਰੀ ਇਸ ਅਸਥਾਨ ਦੇ ਦਰਸ਼ਨ ਕਰਨ ਦੀ ਚਿਰੋਕਣੀ ਇੱਛਾ ਪੂਰੀ ਹੋਈ ਹੈ | ਉਨ੍ਹਾਂ ਕਿਹਾ ਕਿ ਦੇਹਰਾਦੂਨ-ਅੰਮਿ੍ਤਸਰ ਦਰਮਿਆਨ ਸਿੱਧੀ ਹਵਾਈ ਉਡਾਣ ਸ਼ੁਰੂ ਹੋਣ ਨਾਲ ਦੋਵਾਂ ਰਾਜਾਂ ਦੇ ਲੋਕਾਂ ਨੂੰ ਫਾਇਦਾ ਹੋਵੇਗਾ ਤੇ ਸੈਰ-ਸਪਾਟੇ ਨੂੰ ਹੁਲਾਰਾ ਮਿਲੇਗਾ |

ਪੰਜ ਵਿਦੇਸ਼ੀਆਂ ਨੂੰ ਮਿਲੀ ਅਮਰੀਕਾ ਦੀ ਨਾਗਰਿਕਤਾ

ਵਾਸ਼ਿੰਗਟਨ-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਨਾਗਰਿਕਤਾ ਪਾਉਣ ਵਾਲੇ ਪੰਜ ਨਵੇਂ ਮੈਂਬਰਾਂ ਦਾ ਸਵਾਗਤ ਪੂਰੇ ਧੂਮਧਾਮ ਨਾਲ ਕੀਤਾ। ਸਵਾਗਤ ਪ੍ਰੋਗਰਾਮ ਦਾ ਆਯੋਜਨ ਵ੍ਹਾਈਟ ਹਾਊਸ ਦੇ ਓਵਲ ਦਫ਼ਤਰ ਵਿਚ ਕੀਤਾ ਗਿਆ। ਪ੍ਰੋਗਰਾਮ ਦਾ ਆਯੋਜਨ ਸਨਿਚਰਵਾਰ ਨੂੰ ਹੋਇਆ ਜਿਸ ਦੀ ਸ਼ੁਰੂਆਤ ਵਾਇਲਨ ਦੀ ਧੁਨ ਨਾਲ ਅਤੇ ਸਮਾਪਤੀ ਰਾਸ਼ਟਰੀ ਗੀਤ ਨਾਲ ਹੋਈ। ਅਮਰੀਕੀ ਨਾਗਰਿਕਤਾ ਪਾਉਣ ਵਾਲੇ ਇਹ ਪੰਜ ਮੈਂਬਰ ਮੂਲ ਰੂਪ ਨਾਲ ਇਰਾਕ, ਬ੍ਰਿਟੇਨ, ਦਖਣੀ ਕੋਰੀਆ, ਜਮੈਕਾ ਅਤੇ ਬੋਲੀਵੀਆ ਤੋਂ ਹਨ।
ਟਰੰਪ ਨੇ ਕਿਹਾ ਕਿ ਮਹਾਨ ਅਮਰੀਕੀ ਪਰਿਵਾਰ ਵਿਚ 5 ਨਵੇਂ ਮੈਂਬਰਾਂ ਦਾ ਸਵਾਗਤ ਕਰਦਿਆਂ ਸਾਨੂੰ ਖੁਸ਼ੀ ਹੋ ਰਹੀ ਹੈ। ਇਸ ਲਈ ਤੁਸੀਂ ਸਾਰਿਆਂ ਨੇ ਬਹੁਤ ਸਖਤ ਮਿਹਨਤ ਕੀਤੀ ਹੈ। ਤੁਸੀਂ ਨਿਯਮਾਂ ਦੀ ਪਾਲਣਾ ਕੀਤੀ ਸਾਡੇ ਕਾਨੂੰਨ ਨੂੰ ਮੰਨਿਆ। ਰਾਸ਼ਟਰਪਤੀ ਟਰੰਪ ਨੇ ਇਸ ਗੱਲ ‘ਤੇ ਵੀ ਜ਼ੋਰ ਦਿਤਾ ਕਿ ਸਾਰੇ ਕਾਨੂੰਨੀ ਤਰੀਕਿਆਂ ਨਾਲ ਦੇਸ਼ ਵਿਚ ਆਏ। ਟਰੰਪ ਨੇ ਸਾਰੇ ਨਵੇਂ ਅਮਰੀਕੀ ਨਾਗਰਿਕਾਂ ਦੀ ਲੋਕਾਂ ਨਾਲ ਜਾਣ-ਪਛਾਣ ਕਰਵਾਉਂਦਿਆਂ ਕਿਹਾ ਕਿ ਇਨ੍ਹਾਂ ਵਿਚੋਂ ਕੁਝ ਅਮਰੀਕੀ ਜੀਵਨਸਾਥੀ ਦੇ ਨਾਲ ਆਏ ਅਤੇ ਕੁਝ ਦੇ ਬੱਚਿਆਂ ਦਾ ਜਨਮ ਇਥੇ ਹੋਇਆ।

ਹਜ਼ਾਰਾਂ ਔਰਤਾਂ ਨੇ ‘ਵੂਮੈਨਜ਼ ਮਾਰਚ’ ‘ਚ ਲਿਆ ਹਿੱਸਾ

ਸਿਡਨੀ-ਔਰਤਾਂ ਵਿਰੁਧ ਹੋਣ ਵਾਲੀ ਹਿੰਸਾ ਦੇ ਵਿਰੋਧ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਔਰਤਾਂ ਨੇ ਆਸਟਰੇਲੀਆ ਵਿਚ ਪ੍ਰਦਰਸ਼ਨ ਕੀਤਾ। ਇਹ ਪ੍ਰਦਰਸ਼ਨ ਇਜ਼ਰਾਇਲ ਦੀ ਇਕ ਵਿਦਿਆਰਥਣ ਅਈਆ ਮਾਸਰਵੇ ਦੀ ਹੱਤਿਆ ਦੇ ਕੁਝ ਦਿਨ ਬਾਅਦ ਆਯੋਜਿਤ ਹੋਇਆ। ਪ੍ਰਦਰਸ਼ਨਕਾਰੀਆਂ ਦੀ ਮੰਗ ਸੀ ਕਿ ਸੜਕਾਂ ‘ਤੇ ਔਰਤਾਂ ਵਿਰੁੱਧ ਹੋਣ ਵਾਲੇ ਅਪਰਾਧਾਂ ਨੂੰ ਰੋਕਿਆ ਜਾਵੇ। ਜ਼ਿਕਰਯੋਗ ਹੈ ਕਿ ਇਜ਼ਰਾਇਲ ਦੀ 21 ਸਾਲਾ ਵਿਦਿਆਰਥਣ ਅਈਆ ਮਾਸਰਵੇ ਦੀ ਲਾਸ਼ ਇਕ ਟ੍ਰਾਮ ਸਟਾਪ ਨੇੜੇ ਬੁਧਵਾਰ ਨੂੰ ਮਿਲੀ ਸੀ।
ਮਾਸਰਵੇ ਇਕ ਕਾਮੇਡੀ ਸ਼ੋਅ ਦੇਖ ਕੇ ਘਰ ਪਰਤ ਰਹੀ ਸੀ ਅਤੇ ਇਸ ਦੌਰਾਨ ਫੋਨ ‘ਤੇ ਅਪਣੀ ਭੈਣ ਨਾਲ ਗੱਲ ਕਰ ਰਹੀ ਸੀ। ਇਸ ਦੌਰਾਨ ਹੀ ਮਾਸਰਵੇ ‘ਤੇ ਹਮਲਾ ਹੋਇਆ, ਜਿਸ ਵਿਚ ਉਸ ਦੀ ਮੌਤ ਹੋ ਗਈ। ਇਸ ਹਫ਼ਤੇ ਦੇ ਅਖੀਰ ਵਿਚ ਇਸ ਰੈਲੀ ਦਾ ਆਯੋਜਨ ਮੈਲਬੌਰਨ, ਸਿਡਨੀ ਅਤੇ ਕੈਨਬਰਾ ਵਿਚ ਹੋਇਆ। ਇਹ ਮਾਰਚ ਉਸ ‘ਵੂਮੈਨਜ਼ ਮੁਹਿੰਮ’ ਦਾ ਹਿੱਸਾ ਸੀ ਜਿਸ ਦਾ ਆਯੋਜਨ ਪਹਿਲੀ ਵਾਰ ਅਮਰੀਕਾ ਅਤੇ ਵਿਸ਼ਵ ਦੇ ਹੋਰ ਦੇਸ਼ਾਂ ਵਿਚ ਜਨਵਰੀ 2017 ਵਿਚ ਕੀਤਾ ਗਿਆ ਸੀ।

ਡੈਮੋਕ੍ਰੇਟਸ ਨੇ ਟਰੰਪ ਦਾ ਸ਼ਟਡਾਊਨ ਖ਼ਤਮ ਕਰਨ ਦਾ ਪ੍ਰਸਤਾਵ ਠੁਕਰਾਇਆ

ਵਾਸ਼ਿੰਗਟਨ-ਅਮਰੀਕਾ ਵਿਚ ਡੈਮੋਕ੍ਰੇਟ ਸੰਸਦ ਮੈਂਬਰਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸੀਮਾ ਸੁਰੱਖਿਆ ਲਈ 5.7 ਅਰਬ ਡਾਲਰ ਦੀ ਵੰਡ ਸਮੇਤ ਬਜਟ ਸੰਕਟ ਅਤੇ ਸ਼ਟਡਾਊਨ ਖਤਮ ਕਰਨ ਦੇ ਪ੍ਰਸਤਾਵ ਨੂੰ ਸਿਰੇ ਤੋਂ ਖਾਰਿਜ ਕਰ ਦਿਤਾ ਹੈ। ਟਰੰਪ ਨੇ ਅਮਰੀਕਾ ਵਿਚ ਰਹਿ ਰਹੇ ਪ੍ਰਵਾਸੀਆਂ ਦੇ ਕੁਝ ਸ਼੍ਰੇਣੀਆਂ ਦੇ ਦਰਜੇ ਵਿਚ ਵਾਧਾ ਕਰਨ ਦੇ ਬਦਲੇ ਵਿਚ ਇਹ ਪ੍ਰਸਤਾਵ ਦਿੱਤਾ ਸੀ ਜਿਸ ਨੂੰ ਡੈਮੋਕ੍ਰੇਟ ਨੇ ਇਹ ਕਹਿ ਕੇ ਠੁਕਰਾ ਦਿਤਾ ਕਿ ਇਸ ਦੇ ਜ਼ਿਆਦਾਤਰ ਡਰਾਫਟ ਵਿਸਥਾਰ ਤੋਂ ਪਹਿਲਾਂ ਹੀ ਮੀਡੀਆ ਵਿਚ ਲੀਕ ਹੋ ਚੁਕੇ ਹਨ।
ਟਰੰਪ ਨੇ ਵ੍ਹਾਈਟ ਹਾਊਸ ਵਿਚ ਕਿਹਾ,”ਸਾਡੀ ਸਰਹੱਦ ਨੂੰ ਭੌਤਿਕ ਰੂਪ ਨਾਲ ਸੁਰੱਖਿਅਤ ਕਰਨ ਲਈ ਸ਼ਾਮਲ ਯੋਜਨਾ ਵਿਚ 5.7 ਅਰਬ ਡਾਲਰ ਦੀ ਲਾਗਤ ਨਾਲ ਭੌਤਿਕ ਰੁਕਾਵਟਾਂ ਜਾਂ ਕੰਧ ਦੇ ਰਣਨੀਤਕ ਨਿਰਮਾਣ ਦੀ ਲੋੜ ਹੈ।” ਟਰੰਪ ਨੇ ਕਿਹਾ ਕਿ ਸੈਨੇਟ ਵਿਚ ਰੀਪਬਲਿਕਨ ਅਗਲੇ ਹਫਤੇ ਦੀ ਸ਼ੁਰੂਆਤ ਵਿਚ ਬਜਟ ਸੰਕਟ ਨੂੰ ਦੂਰ ਕਰਨ ਲਈ ਠੋਸ ਉਪਾਆਂ ‘ਤੇ ਵਿਚਾਰ ਕਰਨ ਲਈ ਤਿਆਰ ਹੈ।
ਬਜਟ ਵਿਵਾਦਾਂ ਕਾਰਨ ਲੱਗਭਗ ਇਕ ਮਹੀਨੇ ਤੋਂ ਅਮਰੀਕੀ ਵਿਭਾਗਾਂ ਅਤੇ ਫੈਡਰਲ ਏਜੰਸੀਆਂ ਨੂੰ ਬੰਦ ਕਰ ਦਿਤਾ ਗਿਆ ਹੈ। ਟਰੰਪ ਨੇ ਸਰਹੱਦੀ ਸੁਰੱਖਿਆ ਅਤੇ ਕੰਧ ਨਿਰਮਾਣ ਲਈ 5.7 ਅਰਬ ਡਾਲਰ ਦੇ ਬਿਨਾਂ ਕਿਸੇ ਵੀ ਬਜਟ ਕਾਨੂੰਨ ‘ਤੇ ਦਸਤਖ਼ਤ ਕਰਨ ਤੋਂ ਇਨਕਾਰ ਕਰ ਦਿਤਾ ਹੈ। ਇਸੇ ਕਾਰਨ ਅਮਰੀਕੀ ਕਾਂਗਰਸ ਵਿਚ ਡੈਮੋਕ੍ਰੇਟ ਨੇ ਇਨ੍ਹਾਂ ਫੰਡਾਂ ਦੀ ਵੰਡ ਕਰਨ ਤੋਂ ਇਨਕਾਰ ਕਰ ਦਿਤਾ ਹੈ।