ਮੁੱਖ ਖਬਰਾਂ
Home / ਮੁੱਖ ਖਬਰਾਂ / ਰਾਹੁਲ ਗਾਂਧੀ ਦੀ ਨਾਗਰਿਕਤਾ ‘ਤੇ ਸਵਾਲ! ਗ੍ਰਹਿ ਵਿਭਾਗ ਨੇ ਨੋਟਿਸ ਜਾਰੀ ਕਰ ਕੇ 15 ਦਿਨਾਂ ‘ਚ ਮੰਗਿਆ ਜਵਾਬ

ਰਾਹੁਲ ਗਾਂਧੀ ਦੀ ਨਾਗਰਿਕਤਾ ‘ਤੇ ਸਵਾਲ! ਗ੍ਰਹਿ ਵਿਭਾਗ ਨੇ ਨੋਟਿਸ ਜਾਰੀ ਕਰ ਕੇ 15 ਦਿਨਾਂ ‘ਚ ਮੰਗਿਆ ਜਵਾਬ

Spread the love

ਨਵੀਂ ਦਿੱਲੀ-ਕਾਂਗਰਸ ਪ੍ਰਧਾਨ ਰੁਹਲ ਗਾਂਧੀ ਦੀ ਨਾਗਰਿਕਤਾ ‘ਤੇ ਫਿਰ ਵਿਵਾਦ ਖੜ੍ਹਾ ਹੋ ਗਿਆ ਹੈ। ਦੋਹਰੀ ਨਾਗਰਿਕਤਾ ਦੇ ਮੁੱਦੇ ‘ਤੇ ਗ੍ਰਹਿ ਵਿਭਾਗ ਵਲੋਂ ਰਾਹੁਲ ਗਾਂਧੀ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਰਾਹੁਲ ਗਾਂਧੀ ਨੂੰ ਅਗਲੇ 15 ਦਿਨਾਂ ‘ਚ ਇਸ ਨੋਟਿਸ ਜਵਾਬ ਦੇਣ ਲਈ ਕਿਹਾ ਗਿਆ ਹੈ। ਨੋਟਿਸ ‘ਚ ਰਾਹੁਲ ਗਾਂਧੀ ਤੋਂ ਪੁੱਛਿਆ ਗਿਆ ਹੈ ਕਿ ਦੋਹਰੀ ਨਾਗਰਿਕਤਾ ਦੇ ਦੋਸ਼ ‘ਤੇ ਉਨ੍ਹਾਂ ਦਾ ਕੀ ਕਹਿਣਾ ਹੈ? ਹਾਲਾਂਕਿ ਇਹ ਪਹਿਲੀਂ ਵਾਰ ਨਹੀਂ ਹੋ ਜਦੋਂ ਰਾਹੁਲ ਗਾਂਧੀ ਦੀ ਨਾਗਰਿਕਤਾ ਦਾ ਮੁੱਦਾ ਉੱਠਿਆ ਹੋਵੇ। ਸੂਤਰਾਂ ਦੀ ਮੰਨੀਏ ਤਾਂ ਭਾਜਪਾ ਸੰਸਦ ਮੈਂਬਰ ਸੁਬਰਾਮਣੀਅਮ ਸਵਾਮੀ ਨੇ ਰਾਹੁਲ ਗਾਂਧੀ ਦੇ ਬ੍ਰਿਟਿਸ਼ ਨਾਗਰਿਕ ਹੋਣ ਦਾ ਦਾਅਵਾ ਕੀਤਾ ਹੈ। ਇਸ ਲਈ ਅਜਿਹੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਸੁਬਰਾਮਣੀਅਮ ਸਵਾਮੀ ਦੀ ਸ਼ਿਕਾਇਤ ‘ਤੇ ਗ੍ਰਹਿ ਵਿਭਾਗ ਨੇ ਰਾਹੁਲ ਗਾਂਧੀ ਨੂੰ ਇਹ ਨੋਟਿਸ ਜਾਰੀ ਕੀਤਾ ਹੈ।
ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਰਾਹੁਲ ਗਾਂਧੀ ਖ਼ਿਲਾਫ਼ ਦੋਹਰੀ ਨਾਗਰਿਕਤਾ ਦਾ ਮੁੱਦਾ ਅਮੇਠੀ ਦੇ ਆਜ਼ਾਦ ਉਮੀਦਵਾਰ ਧਰੁਵ ਰਾਜ ਨ ਚੁੱਕਿਆ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਬ੍ਰਿਟਿਸ਼ ਕੰਪਨੀ ਪੰਜ ਸਾਲ ਹੋਂਦ ‘ਚ ਰਹੀ ਸੀ ਅਤੇ ਉਸ ਨੇ ਕੁਝ ਮੁਨਾਫ਼ਾ ਕਮਾਇਆ ਹੋਵੇਗਾ ਪਰ ਰਾਹੁਲ ਦੇ ਹਲਫ਼ਨਾਮੇ ‘ਚ ਉਸ ਦਾ ਜ਼ਿਕਰ ਨਹੀਂ ਹੈ। ਇਸ ਤੋਂ ਬਾਅਦ ਭਾਜਪਾ ਨੇ ਪੁੱਛਿਆ ਕਿ 2004 ‘ਚ ਦਿੱਤੇ ਚੋਣ ਹਲਫ਼ਨਾਮੇ ਅਨੁਸਾਰ ਰਾਹੁਲ ਗਾਂਧੀ ਨੇ ਕਿਸ ਕੰਪਨੀ ‘ਚ ਨਿਵੇਸ਼ ਕੀਤਾ ਸੀ?
ਨਰਸਿਮ੍ਹਾ ਰਾਓ ਨੇ ਵੀ ਦਾਅਵਾ ਕੀਤਾ ਕਿ ਇਸ ਕੰਪਨੀ ਦਾ ਨਾਂ ਬੈਕਸਪ ਲਿਮਿਟਡ ਹੈ ਅਤੇ ਇਹ ਲੰਡਨ ‘ਚ ਰਜਿਸਰਟਡ ਹੈ। ਕੀ ਰਾਹੁਲ ਡਾਇਰੈਕਟਰ ਸਨ? ਉਕਤ ਕੰਪਨੀ ਵਲੋਂ ਬ੍ਰਿਟਿਸ਼ ਸਰਕਾਰ ਨੂੰ ਦਿੱਤੇ ਗਏ ਦਸਤਾਵੇਜ਼ਾਂ, ਜਿਸ ‘ਚ ਮੈਮੋਰੈਂਡਮ ਆਫ਼ ਐਸੋਸੀਏਸ਼ਨ ਤੇ 31 ਅਗਸਤ 2005 ਦੀ ਮਿਆਦ ਦੀ ਸਲਾਨਾ ਰਿਟਰਨ ‘ਚ ਸਾਫ਼ ਕਿਹਾ ਗਿਆ ਹੈ ਕਿ ਰਾਹੁਲ ਗਾਂਧੀ ਬ੍ਰਿਟਿਸ਼ ਨਾਗਰਿਕ ਹਨ। ਜੇਕਰ ਰਾਹੁਲ ਗਾਂਧੀ ਬ੍ਰਿਟਿਸ਼ਰ ਸਨ ਤਾਂ ਉਹ ਭਾਰਤੀ ਨਾਗਰਿਕਤਾ ਕਾਨੂੰਨ 1955 ਤਹਿਤ ਉਹ ਭਾਰਤੀ ਨਾਗਰਿਕਤਾ ਗੁਆ ਚੁੱਕੇ ਹੋਣਗੇ। ਇਸ ਕਾਨੂੰਨ ‘ਚ ਵਿਵਸਥਾ ਹੈ ਕਿ ਦੂਸਰੇ ਦੇਸ਼ ਦੀ ਨਾਗਰਿਕਤਾ ਲੈਂਦੇ ਹੀ ਭਾਰਤ ਦੀ ਨਾਗਰਿਕਤਾ ਸਮਾਪਤ ਹੋ ਜਾਵੇਗੀ।
ਲੋਕ ਸਭਾ ਚੋਣਾਂ 2019 ਦੇ ਦੌਰਾਨ ਰਾਹੁਲ ਗਾਂਧੀ ਦੀ ਨਾਗਰਿਕਤਾ ਦਾ ਮੁੱਦਾ ਚੁੱਕ ਭਾਜਪਾ ਨੂੰ ਕਾਂਗਰਸ ‘ਤੇ ਹਮਲਾ ਕਰਨ ਦਾ ਇਕ ਹੋਰ ਮੌਕਾ ਮਿਲ ਗਿਆ ਹੈ। ਭਾਜਪਾ ਆਗੂ ਚੋਣ ਪ੍ਰਚਾਰ ਦੌਰਾਨ ਰਾਹੁਲ ਗਾਂਧੀ ਦੀ ਨਾਗਰਿਕਤਾ ਦਾ ਮੁੱਦਾ ਚੁੱਕਦੇ ਹਨ ਤਾਂ ਕੋਈ ਹੈਰਨੀ ਨਹੀਂ ਹੋਵੇਗੀ।

Leave a Reply

Your email address will not be published.