ਮੁੱਖ ਖਬਰਾਂ
Home / ਮੁੱਖ ਖਬਰਾਂ / 6 ਮਈ ਤੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਨਹੀਂ ਕਰ ਸਕਣਗੇ ਦਰਸ਼ਨ

6 ਮਈ ਤੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਨਹੀਂ ਕਰ ਸਕਣਗੇ ਦਰਸ਼ਨ

Spread the love

ਡੇਰਾ ਬਾਬਾ ਨਾਨਕ-ਸਰਹੱਦ ਤੋਂ ਕਰੀਬ ਚਾਰ ਕਿਲੋਮੀਟਰ ਦੂਰ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਹੁਣ ਸੰਗਤ ਦੂਰਬੀਨ ਨਾਲ ਨਹੀਂ ਕਰ ਸਕੇਗੀ। ਕਰਤਾਰਪੁਰ ਸਾਹਿਬ ਕਾਰੀਡੋਰ ਦੇ ਤਹਿਤ ਬਣਨ ਵਾਲੇ ਓਵਰਬ੍ਰਿਜ ਦੇ ਲਈ ਦਰਸ਼ਨ ਸਥਾਨ ਨੂੰ ਹਟਾਇਆ ਜਾਣਾ ਹੈ। ਇਹ ਬ੍ਰਿਜ ਜੀਰੋ ਲਾਈਨ ਤੱਕ ਬਣੇਗਾ। 6 ਮਈ ਤੋਂ ਬਾਅਦ ਸੰਗਤ ਨੂੰ ਦਰਸ਼ਨ ਸਥਾਨ ਤੱਕ ਜਾਣ ਨਹੀਂ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਹੀ ਨਾਕੇ ‘ਤੇ ਰੋਕ ਲਿਆ ਜਾਵੇਗਾ। ਮੰਗਲਵਾਰ ਤੋਂ ਦਰਸ਼ਨ ਸਥਾਨ ਦੇ ਆਸ ਪਾਸ ਦਰੱਖਤਾਂ ਦੀ ਕਟਾਈ ਦਾ ਕੰਮ ਸ਼ੁਰੂ ਹੋਵੇਗਾ। ਸੀਗਲ ਇੰਡੀਆ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਵਾਈਸ ਪ੍ਰੈਜ਼ੀਡੈਂਟ ਜਤਿੰਦਰ ਸਿੰਘ ਨੇ ਦੱਸਿਆ ਕਿ ਉਹ ਓਵਰਬ੍ਰਿਜ 100 ਮੀਟਰ ਲੰਬਾ ਅਤੇ ਸਾਢੇ ਪੰਜ ਮੀਟਰ ਉਚਾ ਹੋਵੇਗਾ। ਕੰਸਟ੍ਰਕਸ਼ਨ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਹਾਲਾਂਕਿ ਪਾਕਿਸਤਾਨ ਵਲੋਂ ਕੇਵਲ ਰੋਡ ਬਣਾਈ ਜਾ ਰਹੀ ਹੈ, ਉਨ੍ਹਾਂ ਵਲੋਂ ਕੋਈ ਬ੍ਰਿਜ ਨਹੀਂ ਬਣਾਇਆ ਜਾਵੇਗਾ। ਸੁਖਦੀਪ ਸਿੰਘ ਨੇ ਦੱਸਿਆ ਕਿ ਰੋਡ ਬਣਾਉਣ ਦੇ ਲਈ ਵਿਚ ਆਉਂਦੇ 461 ਦਰੱਖਤ ਵੱਢੇ ਜਾਣਗੇ ਲੇਕਿਨ ਉਹ ਇਸ ਨਾਲੋਂ ਡਬਲ ਦਰੱਖਤ ਲਗਾਉਣਗੇ।

Leave a Reply

Your email address will not be published.