ਮੁੱਖ ਖਬਰਾਂ
Home / ਪੰਜਾਬ / ਮੰਗਣੀ ਤੋਂ ਚਾਰ ਦਿਨ ਬਾਅਦ ਲੜਕੀ ਨੇ ਪ੍ਰੇਮੀ ਨਾਲ ਮਿਲ ਕੇ ਚੁੱਕਿਆ ਖੌਫ਼ਨਾਕ ਕਦਮ

ਮੰਗਣੀ ਤੋਂ ਚਾਰ ਦਿਨ ਬਾਅਦ ਲੜਕੀ ਨੇ ਪ੍ਰੇਮੀ ਨਾਲ ਮਿਲ ਕੇ ਚੁੱਕਿਆ ਖੌਫ਼ਨਾਕ ਕਦਮ

Spread the love

ਜਲੰਧਰ- ਬਸਤੀ ਸ਼ੇਖ ਸਥਿਤ ਡਾਕਘਰ ਦੀ ਸ਼ਾਖਾ ਵਿਚ ਤੈਨਾਤ ਅਸਿਸਟੈਂਟ ਪੋਸਟਲ ਅਫ਼ਸਰ ਨੇ ਮੰਗਣੀ ਤੋਂ ਚਾਰ ਦਿਨ ਬਾਅਦ ਪ੍ਰੇਮੀ ਨਾਲ ਮਿਲ ਕੇ ਸਲਫ਼ਾਸ ਨਿਗਲ ਕੇ ਆਤਮ ਹੱਤਿਆ ਕਰ ਲਈ। ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿਚ ਦਾਖ਼ਲ ਪ੍ਰੇਮੀ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ। ਮ੍ਰਿਤਕਾ ਦੀ ਪਛਾਣ 31 ਸਾਲਾ ਰਮਨਪ੍ਰੀਤ ਕੌਰ ਪੁੱਤਰੀ ਹਰਜਿੰਦਰ ਸਿੰਘ ਨਿਵਾਸੀ ਨਕੋਦਰ ਦੇ ਰੂਪ ਵਿਚ ਹੋਈ ਹੈ, ਜਦ ਕਿ ਪ੍ਰੇਮੀ ਉਮੇਸ਼ ਸੂਦ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਦਾ ਰਹਿਣ ਵਾਲਾ ਹੈ, ਜੋ ਚੰਡੀਗੜ੍ਹ ਵਿਚ ਇੱਕ ਨਿੱਜੀ ਕੰਪਨੀ ਵਿਚ ਕੰਮ ਕਰਦਾ ਹੈ।
ਲੜਕੀ ਦਫ਼ਤਰ ਵਿਚ ਇੱਕ ਘੰਟਾ ਦੇਰੀ ਨਾਲ ਪੁੱਜੀ। ਦੁਪਹਿਰ ਢਾਈ ਵਜੇ ਦੇ ਕਰੀਬ ਉਹ ਸਿਹਤ ਖਰਾਬ ਹੋਣ ਦਾ ਕਹਿ ਕੇ ਚਲੀ ਗਈ। ਦੇਰ ਸ਼ਾਮ ਡੀਐਮਸੀ ਹਸਪਤਾਲ ਲੁਧਿਆਣਾ ਤੋਂ ਲੜਕੀ ਦੇ ਘਰ ਵਾਲਿਆਂ ਨੂੰ ਪਤਾ ਚਲਿਆ ਕਿ ਧੀ ਨੇ ਜ਼ਹਿਰ ਨਿਗਲ ਲਿਆ ਹੈ। ਘਰ ਵਾਲੇ ਹਸਪਤਾਲ ਪੁੱਜੇ ਤਾਂ ਪਤਾ ਚਲਿਆ ਕਿ ਧੀ ਦੇ ਨਾਲ ਇੱਕ ਨੌਜਵਾਨ ਵੀ ਹੈ। ਦੋਵਾਂ ਨੇ ਸਲਫਾਸ ਨਿਗਲੀ ਹੈ। ਲੜਕੀ ਦੀ ਤਾਂ ਮੌਤ ਹੋ ਗਈ ਪਰ ਨੌਜਵਾਨ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਲੜਕੀ ਦੇ ਪਿਤਾ ਨੇ ਪੁਲਿਸ ਨੂੰ ਦੱਸਿਆ ਕਿ ਚਾਰ ਦੀ ਪਹਿਲਾਂ ਬੇਟੀ ਦੀ ਮੰਗਣੀ ਹੋਈ ਸੀ। ਬੇਟੀ ਨੇ ਦੱਸਿਆ ਸੀ ਕਿ ਉਮੇਸ਼ ਉਸ ‘ਤੇ ਮੰਗਣੀ ਤੋੜਨ ਦਾ ਦਬਾਅ ਬਣਾ ਰਿਹਾ ਹੈ। ਉਹ ਬਹੁਤ ਪ੍ਰੇਸ਼ਾਨ ਸੀ। ਪੁਲਿਸ ਨੇ ਉਮੇਸ਼ ਖ਼ਿਲਾਫ਼ ਕੇਸ ਦਰਜ ਕਰ ਲਿਅ ਹੈ।

Leave a Reply

Your email address will not be published.