ਮੁੱਖ ਖਬਰਾਂ
Home / ਮੁੱਖ ਖਬਰਾਂ / ਅਮਰੀਕਾ ਵਿਚ ਕੁਸ਼ਤੀ ਲੜਨ ਲਈ ਪਹਿਲੇ ਭਾਰਤੀ ਨੂੰ ਸੱਦਾ ਮਿਲਿਆ

ਅਮਰੀਕਾ ਵਿਚ ਕੁਸ਼ਤੀ ਲੜਨ ਲਈ ਪਹਿਲੇ ਭਾਰਤੀ ਨੂੰ ਸੱਦਾ ਮਿਲਿਆ

Spread the love

ਨਵੀਂ ਦਿੱਲੀ- ਭਾਰਤ ਦੇ ਬਜਰੰਗ ਪੂਨੀਆ ਨੂੰ ਅਮਰੀਕਾ ਦੇ ਨਿਊਯਾਰਕ ਵਿਚ ਫਾਈਟ ਨਾਈਟ ਵਿਚ ਖੇਡਣ ਦੇ ਲਈ ਬੁਲਾਇਆ ਗਿਆ ਹੈ। ਉਹ ਪਹਿਲੇ ਭਾਰਤੀ ਭਲਵਾਨ ਹਨ ਜਿਨ੍ਹਾਂ ਅਮਰੀਕਾ ਵਿਚ ਫਾਈਟ ਕਰਨ ਦਾ ਸੱਦਾ ਮਿਲਿਆ। ਇਹ ਮੁਕਾਬਲਾ 6 ਮਈ ਨੂੰ ਨਿਊਯਾਰਕ ਦੇ ਮੈਡਿਸਨ ਸਕਵੇਅਰ ਗਾਰਡਨ ਵਿਚ ਹੋਣ ਦੀ ਸੰਭਾਵਨਾ ਹੈ ਅਤੇ ਇਸ ਦਾ ਨਾਂ ਗ੍ਰੇਪਲ ਐਟ ਦ ਗਾਰਡਨ-ਬੀਟ ਦ ਸਟ੍ਰੀਟਸ ਰੱਖਿਆ ਗਿਆ ਹੈ। ਇਹ ਟੂਰਨਾਮੈਂਟ 9 ਸਾਲ ਤੋਂ ਰੈਸਲਿੰਗ ਵਿਚ ਕਾਫੀ ਵੱਡਾ ਈਵੈਂਟ ਬਣ ਚੁੱਕਾ ਹੈ। ਬਜਰੰਗ ਇਸ ਸਮੇਂ 65 ਕਿਲੋ ਵਰਗ ਵਿਚ ਨੰਬਰ ਭਲਵਾਨ ਹੈ। ਉਨ੍ਹਾਂ ਨੇ ਇਸੇ ਹਫ਼ਤੇ ਦੇ ਸ਼ੁਰੂ ਵਿਚ ਏਸ਼ੀਅਨ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਜਿੱਤਿਆ ਸੀ। ਫਾਈਟ ਨਾਈਟ ਵਿਚ ਬਜਰੰਗ ਪੂਨੀਆ ਦੇ ਸਾਹਮਣੇ ਮੁਕਾਬਲੇ ਵਿਚ ਦੋ ਵਾਰ ਦੇ ਯੂਐਸ ਨੈਸ਼ਨਲ ਚੈਂਪੀਅਨ ਯਿਆਨੀ ਹੋਣਗੇ। ਇਸ ਬਾਰੇ ਵਿਚ ਬਜਰੰਗ ਨੇ ਦੱਸਿਆ, ਜੇਕਰ ਖਿਡਾਰੀ ਦੇ ਨਜ਼ਰੀਏ ਨਾਲ ਦੇਖਿਆ ਜਾਵੇ ਤਾਂ ਇਹ ਮੈਡਿਸਨ ਸਕਵੇਅਰ ਗਾਰਡਨ ਵਿਚ ਕੁਸ਼ਤੀ ਕਰਨਾ ਕਾਫੀ ਵੱਡਾ ਅਨੁਭਵ ਹੋਵੇਗਾ। ਲੇਕਿਨ ਖੁਸ਼ੀ ਵੀ ਹੈ ਤਾ ਡਰ ਵੀ। ਖੁਸ਼ੀ ਇਸ ਲਈ ਕਿ ਮੈਂ ਪਹਿਲਾ ਭਾਰਤੀ ਹਾਂ ਜਿਸ ਨੂੰ ਉਥੋਂ ਬੁਲਾਇਆ ਆਇਆ ਹੈ । ਡਰ ਹੈ ਕਿਉਂਕਿ ਦੇਸ਼ ਦੀ ਇੰਨੀ ਉਮੀਦਾਂ ਹਨ। ਬਜਰੰਗ ਹਰਿਆਣਾ ਦੇ ਝੱਜਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਉਹ ਅਪਣੇ ਪਿਛਲੇ 9 ਕੌਮਾਂਤਰੀ ਟੂਰਨਾਮੈਂਟ ਵਿਚ 8 ਗੋਲਡ ਮੈਡਲ ਜਿੱਤ ਚੁੱਕੇ ਹਨ।

Leave a Reply

Your email address will not be published.