ਮੁੱਖ ਖਬਰਾਂ
Home / ਭਾਰਤ / ‘ਗੱਠਜੋੜ ਸਰਕਾਰ ਅਰਥਚਾਰੇ ਲਈ ਘਾਤਕ ਨਹੀਂ’

‘ਗੱਠਜੋੜ ਸਰਕਾਰ ਅਰਥਚਾਰੇ ਲਈ ਘਾਤਕ ਨਹੀਂ’

Spread the love

ਮੁੰਬਈ-ਭਾਰਤੀ ਕਾਰਪੋਰੇਟ ਜਗਤ ਦੀਆਂ ਮੂਹਰਲੀਆਂ ਸ਼ਖ਼ਸੀਅਤਾਂ ਨੇ ਇਥੇ ਮੁਲਕ ਦੀ ਵਿੱਤੀ ਰਾਜਧਾਨੀ ਵਿੱਚ ਕਤਾਰਾਂ ’ਚ ਖੜ੍ਹ ਕੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ। ਇਨ੍ਹਾਂ ਵਿੱਚੋਂ ਵੱਡੇ ਸਨਅਤਕਾਰਾਂ ਨੇ ਇਸ ਧਾਰਨਾ ਨੂੰ ਮੂਲੋਂ ਹੀ ਰੱਦ ਕਰ ਦਿੱਤਾ ਕਿ ਗੱਠਜੋੜ ਸਰਕਾਰਾਂ ਦੇਸ਼ ਦੇ ਅਰਥਚਾਰੇ ਲਈ ਘਾਤਕ ਹਨ। ਕਾਰਪੋਰੇਟ ਜਗਤ ਦੇ ਵੱਡੇ ਸਨਅਤਕਾਰਾਂ ਨੇ ਹਿੰਗੇ ਸੂਟ-ਬੂਟ ਦੀ ਥਾਂ ਸਾਧਾਰਨ ਪਹਿਰਾਵਿਆਂ ਵਿੱਚ ਚੋਣ ਬੂਥਾਂ ਦੇ ਬਾਹਰ ਕਤਾਰਾਂ ਵਿੱਚ ਖੜ੍ਹ ਕੇ ਵੋਟ ਪਾਉਣ ਲਈ ਆਪਣੀ ਵਾਰੀ ਦੀ ਉਡੀਕ ਕੀਤੀ। ਇਨ੍ਹਾਂ ਵਿੱਚੋਂ ਵੱਡੀ ਗਿਣਤੀ ਚੋਣ ਬੂਥ ਸਰਕਾਰੀ ਸਕੂਲਾਂ ’ਚ ਸਥਾਪਤ ਕੀਤੇ ਗਏ ਸਨ।
ਨਵੀਂ ਦਿੱਲੀ ਤੋਂ ਮੁੰਬਈ ਤਬਦੀਲ ਹੋਣ ਅਤੇ ਦਸੰਬਰ ਮਹੀਨੇ ਕੇਂਦਰੀ ਬੈਂਕ ਵਿੱਚ ਨਿਯੁਕਤੀ ਮਗਰੋਂ ਇਹ ਪਹਿਲਾ ਮੌਕਾ ਸੀ ਜਦੋਂ ਦਾਸ ਨੇ ਮੁੰਬਈ ਵਿੱਚ ਵੋਟ ਪਾਈ। ਦੱਖਣੀ ਮੁੰਬਈ, ਜਿੱਥੇ ਕਈ ਧਨਾਢਾਂ ਤੇ ਮਕਬੂਲ ਹਸਤੀਆਂ ਦੇ ਘਰ ਹਨ, ਦੇ ਇਕ ਪੋਲਿੰਗ ਬੂਥ ਉੱਤੇ ਪੋਟ ਪਾਉਣ ਮਗਰੋਂ ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਕਿਹਾ ਕਿ ਪਾਰਟੀਆਂ ਦੇ ਗੱਠਜੋੜ ਤੋਂ ਡਰਨ ਦੀ ਕੋਈ ਲੋੜ ਨਹੀਂ। ਉਨ੍ਹਾਂ ਕਿਹਾ, ‘ਅਸੀਂ ਸਾਰੇ ਵਿਕਾਸ ਤੇ ਤਰੱਕੀ ਦੇ ਵਾਇਰਸ ਤੋਂ ਗ੍ਰਸਤ ਹਾਂ। ਜੇਕਰ ਕੇਂਦਰ ਵਿੱਚ ਗੱਠਜੋੜ ਸਰਕਾਰ ਵੀ ਆਉਂਦੀ ਹੈ ਤਾਂ ਉਹ ਵੀ ਤਰੱਕੀ ਦੇ ਇਸੇ ਰਾਹ ’ਤੇ ਚੱਲੇਗੀ ਤੇ ਸਾਡੇ ਸਾਰਿਆਂ ਲਈ ਇਹ ਫਾਇਦੇਮੰਦ ਹੈ। ਗੋਦਰੇਜ ਗਰੁੱਪ ਦੇ ਚੇਅਰਮੈਨ ਆਦੀ ਗੋਦਰੇਜ ਨੇ ਕਿਹਾ, ‘ਜਿੰਨਾ ਚਿਰ ਗੱਠਜੋੜ ਇਕਜੁੱਟ ਹੈ, ਅਸੀਂ ਵਧੀਆ ਕੰਮ ਕਰ ਸਕਦੇ ਹਾਂ।’ ਭਾਰਤ ਦੇ ਸਭ ਤੋਂ ਧਨਾਢ ਵਿਅਕਤੀ ਤੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਤੇ ਧਨਾਢ ਬੈਂਕਰਾਂ ’ਚ ਸ਼ੁਮਾਰ ਉਦੈ ਕੋਟਕ ਨੇ ਜਨਤਕ ਤੌਰ ’ਤੇ ਦੱਖਣੀ ਮੁੰਬਈ ਤੋਂ ਕਾਂਗਰਸੀ ਉਮੀਦਵਾਰ ਮਿਲਿੰਦ ਦਿਓੜਾ ਦੀ ਹਮਾਇਤ ਕੀਤੀ। ਐੱਚਡੀਐਫਸੀ ਦੇ ਚੇਅਰਮੈਨ ਦੀਪਕ ਪਾਰਿਖ ਨੇ ਕੇਂਦਰ ਵਿੱਚ ਸਥਿਰ ਸਰਕਾਰ ਦੀ ਪੈਰਵੀ ਕੀਤੀ।

Leave a Reply

Your email address will not be published.