ਮੁੱਖ ਖਬਰਾਂ
Home / ਭਾਰਤ / ਸਪਾ ਵਲੋਂ ਬੀਐੱਸਐੱਫ ਦੇ ਸਾਬਕਾ ਜਵਾਨ ਨੂੰ ਵਾਰਾਨਸੀ ਤੋਂ ਟਿਕਟ

ਸਪਾ ਵਲੋਂ ਬੀਐੱਸਐੱਫ ਦੇ ਸਾਬਕਾ ਜਵਾਨ ਨੂੰ ਵਾਰਾਨਸੀ ਤੋਂ ਟਿਕਟ

Spread the love

ਲਖਨਊ-ਬੀਐੱਸਐੱਫ ਦੇ ਸਾਬਕਾ ਕਾਂਸਟੇਬਲ ਤੇਜ ਬਹਾਦੁਰ ਯਾਦਵ, ਜਿਸ ਨੂੰ ਖਾਣੇ ਦੇ ਮਿਆਰ ਬਾਰੇ ਸ਼ਿਕਾਇਤ ਕੀਤੇ ਜਾਣ ਮਗਰੋਂ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ, ਨੂੰ ਸਮਾਜਵਾਦੀ ਪਾਰਟੀ (ਸਪਾ) ਨੇ ਵਾਰਾਨਸੀ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਆਪਣਾ ਉਮੀਦਵਾਰ ਐਲਾਨਿਆ ਹੈ। ਸਪਾ, ਜਿਸ ਵਲੋਂ ਬਹੁਜਨ ਸਮਾਜ ਪਾਰਟੀ ਅਤੇ ਰਾਸ਼ਟਰੀ ਲੋਕ ਦਲ ਨਾਲ ਗਠਜੋੜ ਕੀਤਾ ਗਿਆ ਹੈ, ਨੇ ਪਹਿਲਾਂ ਸ਼ਾਲਿਨੀ ਯਾਦਵ ਨੂੰ ਵਾਰਾਨਸੀ ਤੋਂ ਆਪਣਾ ਉਮੀਦਵਾਰ ਐਲਾਨਿਆ ਸੀ। ਕਾਂਗਰਸ ਵਲੋਂ ਅਜੈ ਰਾਇ ਵਲੋਂ ਵਾਰਾਨਸੀ ਤੋਂ ਚੋਣ ਲੜੀ ਜਾ ਰਹੀ ਹੈ।
ਸਪਾ ਵਲੋਂ ਉਮਦੀਵਾਰ ਬਣਾਏ ਜਾਣ ਬਾਰੇ ਪੁੱਛੇ ਜਾਣ ’ਤੇ ਯਾਦਵ ਨੇ ਕਿਹਾ, ‘‘ਭ੍ਰਿਸ਼ਟਾਚਾਰ ਦਾ ਮੁੱਦਾ ਚੁੱਕੇ ਜਾਣ ’ਤੇ ਮੈਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਮੇਰਾ ਇੱਕੋ-ਇੱਕ ਮਕਸਦ ਸੁਰੱਖਿਆ ਬਲਾਂ ਦੀ ਮਜ਼ਬੂਤੀ ਅਤੇ ਭ੍ਰਿਸ਼ਟਾਚਾਰ ਦਾ ਖ਼ਾਤਮਾ ਹੈ।’’
ਦੱਸਣਯੋਗ ਹੈ ਕਿ ਇਸ ਸਾਬਕਾ ਬੀਐੱਸਐੱਫ ਜਵਾਨ ਨੇ 2017 ਵਿੱਚ ਸੋਸ਼ਲ ਮੀਡੀਆ ’ਤੇ ਵੀਡੀਓ ਅਪਲੋਡ ਕਰਕੇ ਜੰਮੂ ਕਸ਼ਮੀਰ ਵਿੱਚ ਕੰਟਰੋਲ ਰੇਖਾ ’ਤੇ ਬਰਫੀਲੇ ਪਹਾੜੀ ਇਲਾਕਿਆਂ ਵਿਚ ਡਿਊਟੀ ਕਰਦੇ ਜਵਾਨਾਂ ਨੂੰ ਗੈਰਮਿਆਰੀ ਖਾਣਾ ਦਿੱਤੇ ਜਾਣ ਦੀ ਸ਼ਿਕਾਇਤ ਕੀਤੀ ਸੀ। ਬਾਅਦ ਵਿੱਚ ਉਸ ਨੂੰ ਅਨੁਸ਼ਾਸਨ ਭੰਗ ਕਰਨੇ ਦੇ ਦੋਸ਼ ਹੇਠ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ।
ਵਾਰਾਨਸੀ ਵਿੱਚ ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ਵਿੱਚ 19 ਮਈ ਨੂੰ ਚੋਣਾਂ ਹੋਣੀਆਂ ਹਨ ਅਤੇ ਨਾਮਜ਼ਦਗੀ ਕਾਗਜ਼ ਭਰਨ ਦੀ ਆਖਰੀ ਮਿਤੀ 29 ਅਪਰੈਲ ਹੈ।

Leave a Reply

Your email address will not be published.