ਮੁੱਖ ਖਬਰਾਂ
Home / ਦੇਸ਼ ਵਿਦੇਸ਼ / ਜ਼ਿੰਦਾ ਹੈ ਆਈ.ਐਸ. ਸਰਗਨਾ ਬਗਦਾਦੀ

ਜ਼ਿੰਦਾ ਹੈ ਆਈ.ਐਸ. ਸਰਗਨਾ ਬਗਦਾਦੀ

Spread the love

ਬਗਦਾਦ-ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ.ਐਸ.) ਵਲੋਂ ਜਾਰੀ ਕੀਤੇ ਗਏ ਇਕ ਪ੍ਰਾਪੇਗੰਡਾ ਵੀਡੀਓ ‘ਚ ਆਈ. ਐਸ. ਸਰਗਨਾ ਅਬੂ ਬਕਰ ਅਲ ਬਗਦਾਦੀ ਪੰਜ ਸਾਲਾਂ ਤੋਂ ਬਾਅਦ ਪਹਿਲੀ ਵਾਰ ਨਜ਼ਰ ਆਇਆ ਹੈ। ਅਜੇ ਸਪੱਸ਼ਟ ਨਹੀਂ ਹੈ ਕਿ ਇਹ ਵੀਡੀਓ ਕਦ ਬਣਾਈ ਗਈ ਹੈ। ਹਾਲਾਂਕਿ ਸੀਰੀਆ ‘ਚ ਆਈ.ਐਸ. ਦੇ ਆਖਰੀ ਗੜ੍ਹ ਬਾਗੂਜ਼ ਲਈ ਲੜਾਈ ਦਾ ਬਗਦਾਦੀ ਨੇ ਭੂਤਕਾਲ ‘ਚ ਜ਼ਿਕਰ ਕੀਤਾ ਹੈ। ਵੀਡੀਓ ‘ਚ ਬਗਦਾਦੀ ਕਹਿੰਦਾ ਹੈ ਕਿ ਬਾਗੂਜ਼ ਲਈ ਲੜਾਈ ਖ਼ਤਮ ਹੋ ਚੁੱਕੀ ਹੈ। ਵੀਡੀਓ ‘ਚ ਬਗਦਾਦੀ ਚੌਂਕੜੀ ਮਾਰ ਕੇ ਬੈਠਾ ਨਜ਼ਰ ਆ ਰਿਹਾ ਹੈ। ਉਸ ਨੂੰ ਤਿੰਨ ਆਦਮੀ ਸੁਣਦੇ ਵਿਖਾਈ ਦੇ ਰਹੇ ਹਨ, ਜਿਨ੍ਹਾਂ ਦੇ ਚਿਹਰੇ ਢਕੇ (ਬਲੱਰ) ਗਏ ਹਨ। ਬਗਦਾਦੀ ਦਾ ਇਹ ਵੀਡੀਓ ਅਜਿਹੇ ਸਮੇਂ ‘ਚ ਸਾਹਮਣੇ ਆਇਆ ਹੈ ਜਦ ਸ੍ਰੀਲੰਕਾ ‘ਚ ਇਕ ਹਫ਼ਤੇ ਪਹਿਲਾਂ ਹੋਏ ਧਮਾਕਿਆਂ ਨਾਲ ਸਾਰੀ ਦੁਨੀਆ ਸਦਮੇ ‘ਚ ਹੈ। ਇਸ ਤੋਂ ਪਹਿਲਾਂ ਜੂਨ 2014 ‘ਚ ਬਗਦਾਦੀ ਦਾ ਵੀਡੀਓ ਸਾਹਮਣੇ ਆਇਆ ਸੀ।

Leave a Reply

Your email address will not be published.