ਮੁੱਖ ਖਬਰਾਂ
Home / ਮੁੱਖ ਖਬਰਾਂ / ਤ੍ਰਿਣਮੂਲ ਕਾਂਗਰਸ ਦੇ 40 ਵਿਧਾਇਕ ਮੇਰੇ ਸੰਪਰਕ ’ਚ: ਮੋਦੀ

ਤ੍ਰਿਣਮੂਲ ਕਾਂਗਰਸ ਦੇ 40 ਵਿਧਾਇਕ ਮੇਰੇ ਸੰਪਰਕ ’ਚ: ਮੋਦੀ

Spread the love

ਸ੍ਰੀਰਾਮਪੁਰ (ਪੱਛਮੀ ਬੰਗਾਲ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਾਅਵਾ ਕੀਤਾ ਕਿ ਤ੍ਰਿਣਮੂਲ ਕਾਂਗਰਸ ਦੇ 40 ਵਿਧਾਇਕ ਉਨ੍ਹਾਂ ਦੇ ਸੰਪਰਕ ਵਿੱਚ ਹਨ ਅਤੇ ਭਾਜਪਾ ਦੀ ਆਮ ਚੋਣਾਂ ਵਿੱਚ ਜਿੱਤ ਮਗਰੋਂ ਉਹ ਆਪਣੀ ਪਾਰਟੀ ਛੱਡ ਦੇਣਗੇ। ਤ੍ਰਿਣਮੂਲ ਕਾਂਗਰਸ ਦੀ ਸੁਪਰੀਮੋ ਮਮਤਾ ਬੈਨਰਜੀ ’ਤੇ ਕੁਨਬਾਪ੍ਰਸਤੀ ਦੇ ਦੋਸ਼ ਲਾਉਂਦਿਆਂ ਉੁਨ੍ਹਾਂ ਕਿਹਾ ਕਿ ਉਹ ਆਪਣੇ ਭਤੀਜੇ ਨੂੰ ਬੰਗਾਲ ਵਿੱਚ ਸਿਆਸੀ ਤੌਰ ’ਤੇ ਸਥਾਪਤ ਕਰਨਾ ਚਾਹੁੰਦੀ ਹੈ। ਮੋਦੀ ਨੇ ਮਮਤਾ ਦੀ ਪ੍ਰਧਾਨ ਮੰਤਰੀ ਬਣਨ ਦੀ ਇੱਛਾ ਦਾ ਜ਼ਿਕਰ ਕਰਦਿਆਂ ਕਿਹਾ, ‘‘ਦੀਦੀ… ਦਿੱਲੀ ਦੂਰ ਹੈ।’’ਸ੍ਰੀਰਾਮਪੁਰ ਵਿਚ ਰੈਲੀ ਮੌਕੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਵੱਲ ਨਿਸ਼ਾਨਾ ਸੇਧਦਿਆਂ ਮੋਦੀ ਨੇ ਕਿਹਾ, ‘‘ਤ੍ਰਿਣਮੂਲ ਕਾਂਗਰਸ ਦੇ 40 ਵਿਧਾਇਕ ਮੇਰੇ ਸੰਪਰਕ ਵਿੱਚ ਹਨ ਅਤੇ ਇੱਕ ਵਾਰ
ਜਦੋਂ ਭਾਜਪਾ ਨੇ ਆਮ ਚੋਣਾਂ ਜਿੱਤ ਲਈਆਂ, ਉਦੋਂ ਤੁਹਾਡੇ ਵਿਧਾਇਕ ਤੁਹਾਡਾ ਸਾਥ ਛੱਡ ਦੇਣਗੇ। ਤੁਹਾਡੇ ਪੈਰਾਂ ਹੇਠੋਂ ਸਿਆਸੀ ਜ਼ਮੀਨ ਖਿਸਕ ਚੁੱਕੀ ਹੈ।’’ ਉਨ੍ਹਾਂ ਕਿਹਾ, ‘‘ਦੀਦੀ ਤਾਂ ਪ੍ਰਧਾਨ ਮੰਤਰੀ ਬਣਨ ਦਾ ਸੁਫਨਾ ਵੀ ਨਹੀਂ ਦੇਖ ਸਕਦੀ। ਮੁੱਠੀ ਭਰ ਸੀਟਾਂ ਨਾਲ ‘ਦੀਦੀ’ ਤੁਸੀਂ ਦਿੱਲੀ ਨਹੀਂ ਪਹੁੰਚ ਸਕਦੇ। ਦਿੱਲੀ ਹਾਲੇ ਦੂਰ ਹੈ।’’ ਉਨ੍ਹਾਂ ਕਿਹਾ ਕਿ ਦਿੱਲੀ ਦਾ ਤਾਂ ਬਹਾਨਾ ਹੈ, ਅਸਲ ਵਿੱਚ ਉਹ ਆਪਣੇ ਭਤੀਜੇ ਨੂੰ ਸਿਆਸੀ ਤੌਰ ’ਤੇ ਸਥਾਪਤ ਕਰਨਾ ਚਾਹੁੰਦੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਦੇਰਮਾ ਲੋਕ ਸਭਾ ਹਲਕੇ ਦੇ ਜਾਮੂਆ ਖੇਤਰ ਵਿੱਚ ਚੋਣ ਰੈਲੀ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਵਿਰੋਧੀ ਧਿਰਾਂ ਦਾ ‘ਮਿਸ਼ਨ ਮਹਾਂਮਿਲਾਵਟ’ ਕੇਂਦਰ ਵਿੱਚ ‘ਖਿਚੜੀ’ ਸਰਕਾਰ ਬਣਾਉਣਾ ਚਾਹੁੰਦਾ ਹੈ, ਜਿਸ ਦੀ ਵਾਗਡੋਰ ਕਾਂਗਰਸ ਦੇ ਹੱਥ ਵਿੱਚ ਹੋਵੇਗੀ। ਹਲਕੇ ਦੀ ਭਾਜਪਾ ਉਮੀਦਵਾਰ ਅੰਨਪੂਰਨਾ ਦੇਵੀ ਦੇ ਹੱਕ ਵਿੱਚ ਰੈਲੀ ਮੌਕੇ ਮੋਦੀ ਨੇ ਦੋਸ਼ ਲਾਇਆ ਕਿ ਵਿਰੋਧੀ ਪਾਰਟੀਆਂ ਦਾ ਗਠਜੋੜ ਕਿਸੇ ਵੀ ਤਰ੍ਹਾਂ ਕੇਂਦਰ ਵਿੱਚ ਪੂੁਰਨ ਬਹੁਮਤ ਵਾਲੀ ਸਰਕਾਰ ਨਹੀਂ ਚਾਹੁੰਦਾ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਜਾਣਦੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਆਪਣੇ ਦਮ ’ਤੇ ਸਰਕਾਰ ਨਹੀਂ ਬਣਾ ਸਕਦੀ, ਇਸ ਲਈ ‘ਮਿਸ਼ਨ ਮਹਾਂ ਮਿਲਾਵਟ’ ਕੇਂਦਰ ਵਿੱਚ ‘ਖਿਚੜੀ’ ਸਰਕਾਰ ਬਣਾਉਣੀ ਚਾਹੁੰਦਾ ਹੈ, ਜਿਸ ਦੀ ਵਾਗਡੋਰ ਕਾਂਗਰਸ ਦੇ ਹੱਥ ਵਿੱਚ ਰਹੇਗੀ।
ਝਾਰਖੰਡ ਦੇ ਸਾਬਕਾ ਸਾਬਕਾ ਮੁੱਖ ਮੰਤਰੀ ਮਧੂ ਕੋਡਾ, ਜਿਨ੍ਹਾਂ ’ਤੇ ਪੈਸੇ ਦੀ ਹੇਰਾਫੇਰੀ ਅਤੇ ਕੋਲਾ ਘੁਟਾਲੇ ਦੇ ਦੋਸ਼ ਲੱਗੇ ਹਨ, ਦਾ ਨਾਂ ਲਏ ਬਿਨਾਂ ਮੋਦੀ ਨੇ ਕਾਂਗਰਸ ’ਤੇ ਦਾਗੀ ਸਿਆਸਤਦਾਨਾਂ ਦਾ ਸਾਥ ਦੇਣ ਦੇ ਦੋਸ਼ ਲਾਏ। ਉਨ੍ਹਾਂ ਦੋਸ਼ ਲਾਇਆ ਕਾਂਗਰਸ ਦੇਸ਼ ਧ੍ਰੋਹ ਕਾਨੂੰਨ ਨੂੰ ਖ਼ਤਮ ਕਰਨਾ ਚਾਹੁੰਦੀ ਹੈ, ਜਿਸ ਨਾਲ ਨਕਸਲਵਾੜੀਆਂ ਅਤੇ ਅਤਿਵਾਦੀਆਂ ਨੂੰ ਸ਼ਹਿ ਮਿਲੇਗੀ।

Leave a Reply

Your email address will not be published.