ਮੁੱਖ ਖਬਰਾਂ
Home / ਮੁੱਖ ਖਬਰਾਂ / ਲੋਕ ਸਭਾ ਚੋਣਾਂ ਦਾ ਚੌਥਾ ਗੇੜ, 64 ਫ਼ੀਸਦੀ ਮਤਦਾਨ

ਲੋਕ ਸਭਾ ਚੋਣਾਂ ਦਾ ਚੌਥਾ ਗੇੜ, 64 ਫ਼ੀਸਦੀ ਮਤਦਾਨ

Spread the love

ਨਵੀਂ ਦਿੱਲੀ-ਲੋਕ ਸਭਾ ਚੋਣਾਂ ਦੇ ਚੌਥੇ ਗੇੜ ਤਹਿਤ ਨੌਂ ਸੂਬਿਆਂ ਦੀਆਂ 72 ਸੀਟਾਂ ‘ਤੇ ਲਗਭਗ 64 ਫ਼ੀ ਸਦੀ ਵੋਟਾਂ ਪਈਆਂ। ਮਤਦਾਨ ਦੌਰਾਨ ਪਛਮੀ ਬੰਗਾਲ ਵਿਚ ਕਈ ਮਤਦਾਨ ਕੇਂਦਰਾਂ ‘ਤੇ ਹਿੰਸਾ ਦੀਆਂ ਘਟਨਾਵਾਂ ਵਾਪਰੀਆਂ ਜਿਨ੍ਹਾਂ ਵਿਚ ਇਕ ਵਿਅਕਤੀ ਜ਼ਖ਼ਮੀ ਹੋ ਗਿਆ ਜਦਕਿ ਕੇਂਦਰੀ ਮੰਤਰੀ ਤੇ ਭਾਜਪਾ ਉਮੀਦਵਾਰ ਬਾਬੁਲ ਸੁਪਰਿਉ ਦੀ ਕਾਰ ਵਿਚ ਭੰਨਤੋੜ ਹੋਈ। ਕੁੱਝ ਮਤਦਾਨ ਕੇਂਦਰਾਂ ‘ਤੇ ਵੋਟਿੰਗ ਮਸ਼ੀਨਾਂ ਵਿਚ ਤਕਨੀਕੀ ਖ਼ਾਮੀਆਂ ਵੀ ਆਈਆਂ। ਬਿਹਾਰ ਵਿਚ 53.67 ਫ਼ੀ ਸਦੀ ਵੋਟਾਂ ਪਈਆਂ ਜਦਕਿ ਜੰਮੂ ਤੇ ਕਸ਼ਮੀਰ ਵਿਚ 9.79 ਫ਼ੀ ਸਦੀ ਮਤਦਾਨ ਹੋਇਆ। ਮੱਧ ਪ੍ਰਦੇਸ਼ ਵਿਚ 65.86 ਫ਼ੀ ਸਦੀ ਵੋਟਿੰਗ ਰੀਕਾਰਡ ਕੀਤੀ ਗਈ ਹੈ
ਪਛਮੀ ਬੰਗਾਲ ਵਿਚ ਸੱਭ ਤੋਂ ਵੱਧ 76.47 ਫ਼ੀ ਸਦੀ, ਰਾਜਸਥਾਨ ਵਿਚ 62.86 ਫ਼ੀ ਸਦੀ, ਮਹਾਰਾਸ਼ਟਰ ਵਿਚ 51.06 ਫ਼ੀ ਸਦੀ, ਝਾਰਖੰਡ ਵਿਚ 63.40 ਫ਼ੀ ਸਦੀ ਵੋਟਿੰਗ ਦਰਜ ਕੀਤੀ ਗਈ। ਉੜੀਸਾ, ਯੂਪੀ, ਬਿਹਾਰ ਅਤੇ ਮਹਾਰਾਸ਼ਟਰ ਵਿਚ ਈਵੀਐਮ ਵਿਚ ਤਕਨੀਕੀ ਖ਼ਰਾਬੀ ਦੇ ਮਾਮਲੇ ਸਾਹਮਣੇ ਆਏ ਜਿਸ ਕਾਰਨ ਮਤਦਾਨ ਵਿਚ ਦੇਰੀ ਹੋਈ। ਮਹਾਰਾਸ਼ਟਰ ਦੀਆਂ 17, ਰਾਜਸਥਾਨ ਅਤੇ ਯੂਪੀ ਦੀਆਂ 13-13, ਪੱਛਮ ਬੰਗਾਲ ਦੀਆਂ ਅੱਠ, ਮੱਧ ਪ੍ਰਦੇਸ਼ ਅਤੇ ਉੜੀਸਾ ਦੀਆਂ ਛੇ-ਛੇ, ਬਿਹਾਰ ਦੀਆਂ ਪੰਜ ਅਤੇ ਝਾਰਖੰਡ ਦੀਆਂ ਤਿੰਨ ਸੀਟਾਂ ਸਮੇਤ ਦੇਸ਼ ਭਰ ਵਿਚ ਕੁਲ 72 ਸੀਟਾਂ ‘ਤੇ ਮਤਦਾਨ ਹੋਇਆ। ਜੰਮੂ ਕਸ਼ਮੀਰ ਦੀ ਅਨੰਤਨਾਗ ਸੀਟ ‘ਤੇ ਵੀ ਮਤਦਾਨ ਚੱਲ ਰਿਹਾ ਹੈ। ਅਨੰਤਨਾਗ ਸੀਟ ‘ਤੇ ਤਿੰਨ ਦੌਰਾਂ ਵਿਚ ਮਤਦਾਨ ਹੋਇਆ ਹੈ।
ਪੁਲਿਸ ਅਧਿਕਾਰੀ ਨੇ ਦਸਿਆ ਕਿ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਵੱਖ ਵੱਖ ਹਿੱਸਿਆਂ ਤੋਂ ਮਤਦਾਨ ਕੇਂਦਰਾਂ ਲਾਗੇ ਪਥਰਾਅ ਦੀਆਂ ਇੱਕਾ-ਦੁੱਕਾ ਘਟਨਾਵਾਂ ਵਾਪਰੀਆਂ ਹਨ ਪਰ ਸੁਰੱਖਿਆ ਬਲਾਂ ਦੁਆਰਾ ਸਮਾਂ ਰਹਿੰਦੇ ਹੀ ਹਾਲਾਤ ਕਾਬੂ ਕਰ ਲਏ ਗਏ। ਪਛਮੀ ਬੰਗਾਲ ਦੇ ਆਸਨਸੋਲ ਵਿਚ ਮਤਦਾਨ ਕੇਂਦਰ ਅੰਦਰ ਮੌਜੂਦਾ ਸੰਸਦ ਮੈਂਬਰ ਅਤੇ ਭਾਜਪਾ ਉਮੀਦਵਾਰ ਬਾਬੁਲ ਸੁਪਰਿਉ ਅਤੇ ਚੋਣ ਅਧਿਕਾਰੀਆਂ ਵਿਚਾਲੇ ਬਹਿਸ ਮਗਰੋਂ ਤ੍ਰਿਣਮੂਲ ਕਾਗਰਸ ਅਤੇ ਭਾਜਪਾ ਕਾਰਕੁਨਾਂ ਵਿਚਾਲੇ ਝੜਪ ਹੋ ਗਈ। ਝੜਪ ਵਿਚ ਬਾਬੁਲ ਦੇ ਵਾਹਨ ਨੂੰ ਨੁਕਸਾਨ ਪੁੱਜਣ ਦੀ ਖ਼ਬਰ ਹੈ। ਲੋਕ ਸਭਾ ਚੋਣਾਂ ਦੇ ਨਤੀਜੇ 23 ਮਈ ਨੂੰ ਐਲਾਨੇ ਜਾਣਗੇ।

Leave a Reply

Your email address will not be published.