ਮੁੱਖ ਖਬਰਾਂ
Home / ਮੁੱਖ ਖਬਰਾਂ / 17 ਸਾਲਾ ਭਾਰਤੀ ਵਿਦਿਆਰਥਣ ਦੀ 7 ਅਮਰੀਕੀ ਯੂਨੀਵਰਸਿਟੀਆਂ ਵਿਚ ਹੋਈ ਚੋਣ

17 ਸਾਲਾ ਭਾਰਤੀ ਵਿਦਿਆਰਥਣ ਦੀ 7 ਅਮਰੀਕੀ ਯੂਨੀਵਰਸਿਟੀਆਂ ਵਿਚ ਹੋਈ ਚੋਣ

Spread the love

ਦੁਬਈ-ਦੁਬਈ ਵਿਚ ਰਹਿਣ ਵਾਲੀ 17 ਸਾਲਾ ਭਾਰਤੀ ਵਿਦਿਆਰਥਣ ਸਿਮੋਨ ਨੂਰਾਲੀ ਦੀ ਅਮਰੀਕਾ ਦੀ ਸੱਤ ਯੂਨੀਵਰਸਿਟੀਆਂ ਵਿਚ ਚੋਣ ਹੋ ਗਈ। ਜਿਹੜੀ ਯੂਨੀਵਰਸਿਟੀਆਂ ਵਿਚ ਸਿਮੋਨ ਦੀ ਚੋਣ ਹੋਈ ਹੈ। ਉਸ ਵਿਚ ਜੌਰਜ ਵਾਸ਼ਿੰਗਟਨ ਯੂਨੀਵਰਸਿਟੀ, ਕੈਲੀਫੋਰਨੀਆ ਯੂਨੀਵਰਸਿਟੀ, ਜੌਨ ਹੌਪਕਿੰਸ ਯੂਨੀਵਰਸਿਟੀ, ਇਮੋਰੀ ਯੂਨੀਵਰਸਿਟੀ ਅਤੇ ਜੌਰਜ ਟਾਊਨ ਯੂਨੀਵਰਸਿਟੀ ਸ਼ਾਮਲ ਹੈ। ਉਸ ਦੇ ਪਿਤਾ ਨੂਰਾਲੀ ਦਾ ਕਹਿਣਾ ਹੇ ਕਿ ਉਨ੍ਹਾਂ ਦੀ ਬੇਟੀ ਇਸ ਗੱਲ ਦੀ ਉਦਾਹਰਨ ਹੈ ਕਿ ਕੋਈ ਵੀ ਵਿਦਿਆਰਥੀ ਬਿਨਾਂ ਰਿਸ਼ਵਤ ਦੇ ਚੰਗੀਆਂ ਯੂਨੀਵਰਸਿਟੀਆਂ ਵਿਚ ਦਾਖਲਾ ਲੈ ਸਕਦਾ ਹੈ। ਸਿਮੋਨ ਨੂਰਾਲੀ ਦੁਬਈ ਦੇ ਮਿਰਦਿਕ ਸਥਿਤ ਅਪਟਾਊਨ ਸਕੂਲ ਵਿਚ ਪੜ੍ਹਦੀ ਹੈ। ਉਨ੍ਹਾਂ ਨੇ ਭਾਰਤ ਵਿਚ ਮਨੁੱਖੀ ਤਸਕਰੀ ‘ਤੇ ‘ਦ ਗਰਲ ਇਨ ਦ ਪਿੰਕ ਰੂਮ’ ਨਾਂ ਦੀ ਕਿਤਾਬ ਵੀ ਲਿਖੀ ਹੈ। ਨੂਰਾਲੀ ਦੀ ਇਸ ਉਪਲਬਧੀ ‘ਤੇ ਉਨ੍ਹਾਂ ਦੇ ਮਾਤਾ ਪਿਤਾ ਬੇਹੱਦ ਖੁਸ਼ ਹਨ ਤੇ ਮਾਣ ਮਹਿਸੂਸ ਕਰ ਰਹੇ ਹਨ। ਸਿਮੋਨ ਨੂਰਾਲੀ ਤੋਂ ਜਦ ਇਹ ਪੁਛਿਆ ਗਿਆ ਕਿ ਉਹ ਕਿਹੜੀ ਯੂਨੀਵਰਸਿਟੀ ਵਿਚਦਾਖ਼ਲਾ ਲਵੇਗੀ ਤਾਂ ਉਨ੍ਹਾਂ ਕਿਹਾ ਕਿ ਮੈਂ ਉਸੇ ਯੂਨੀਵਰਸਿਟੀ ਵਿਚ ਜਾਵਾਂਗੀ, ਜਿਸ ਦਾ ਇੰਟਰਨੈਸ਼ਨਲ ਰਿਲੇਸ਼ ਅਤੇ ਇਕਨੋਮਿਕਸ ਦਾ ਕੋਰਸਸਭ ਤੋਂ ਬਿਹਤਰ ਹੋਵੇਗਾ।

Leave a Reply

Your email address will not be published.