ਮੁੱਖ ਖਬਰਾਂ
Home / ਮੁੱਖ ਖਬਰਾਂ / ਸੰਨੀ ਦਿਓਲ ਵਲੋਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ

ਸੰਨੀ ਦਿਓਲ ਵਲੋਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ

Spread the love

ਨਵੀਂ ਦਿੱਲੀ-ਹਾਲ ਹੀ ‘ਚ ਭਾਜਪਾ ‘ਚ ਸ਼ਾਮਿਲ ਹੋਏ ਅਤੇ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਪਾਰਟੀ ਦੇ ਉਮੀਦਵਾਰ ਸੰਨੀ ਦਿਓਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ | ਪ੍ਰਧਾਨ ਮੰਤਰੀ ਨੇ ਆਪ ਇਸ ਦੀ ਜਾਣਕਾਰੀ ਇਕ ਤਸਵੀਰ ਰਾਹੀਂ ਸਾਂਝੀ ਕਰਦਿਆਂ ਟਵਿੱਟਰ ‘ਤੇ ਪਾਈ | ਪ੍ਰਧਾਨ ਮੰਤਰੀ ਨੇ ਤਸਵੀਰ ਦੇ ਨਾਲ ਸਿਰਲੇਖ ‘ਚ ਸੰਨੀ ਦੀ ਹੀ ਇਕ ਫ਼ਿਲਮ ਦਾ ਡਾਇਲਾਗ ਲਿਖਦਿਆਂ ਕਿਹਾ ‘ਹਿੰਦੁਸਤਾਨ ਜ਼ਿੰਦਾਬਾਦ ਥਾ, ਹੈ ਔਰ ਰਹੇਗਾ’ | ਪ੍ਰਧਾਨ ਮੰਤਰੀ ਨੇ ਸੰਨੀ ਦੇ ਨਾਲ ਹੱਥ ਮਿਲਾਉਂਦਿਆਂ ਪਾਈ ਤਸਵੀਰ ਨਾਲ ਲਿਖੇ ਸੰਦੇਸ਼ ‘ਚ ਸੰਨੀ ਦਿਓਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬਿਹਤਰ ਭਾਰਤ ਲਈ ਉਨ੍ਹਾਂ (ਸੰਨੀ) ‘ਚ ਭਾਰੀ ਜਨੂੰਨ ਹੈ | ਮੋਦੀ ਨੇ ਇਸ ਦੇ ਨਾਲ ਹੀ ਗੁਰਦਾਸਪੁਰ ‘ਚ ਜਿੱਤ ਲਈ ਵੀ ਸ਼ੁੱਭਕਾਮਨਾਵਾਂ ਦਿੱਤੀਆਂ |

Leave a Reply

Your email address will not be published.