ਮੁੱਖ ਖਬਰਾਂ
Home / ਭਾਰਤ / ਸਰਜੀਕਲ ਸਟ੍ਰਾਈਕ ਮਗਰੋਂ ਕਾਂਗਰਸ ਤੇ ਯੂਪੀਏ ’ਚ ਮਾਤਮ ਸੀ: ਸ਼ਾਹ
Chhapra: BJP President Amit Shah addresses an election rally for the Lok Sabha polls, in Chhapra district of Bihar, Sunday, April 28, 2019. (PTI Photo) (PTI4_28_2019_000070B)

ਸਰਜੀਕਲ ਸਟ੍ਰਾਈਕ ਮਗਰੋਂ ਕਾਂਗਰਸ ਤੇ ਯੂਪੀਏ ’ਚ ਮਾਤਮ ਸੀ: ਸ਼ਾਹ

Spread the love

ਸੀਤਾਮੜੀ-ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਦੋਸ਼ ਲਾਇਆ ਕਿ ਸਰਜੀਕਲ ਸਟ੍ਰਾਈਕ ਮਗਰੋਂ ਕਾਂਗਰਸ ਤੇ ਯੂਪੀਏ ਵਿਚਲੀਆਂ ਉਹਦੀਆਂ ਭਾਈਵਾਲ ਪਾਰਟੀਆਂ ਦੇ ਦਫ਼ਤਰਾਂ ਵਿੱਚ ਮਾਤਮ ਛਾਇਆ ਹੋਇਆ ਸੀ। ਇਥੇ ਜੇਡੀਯੂ ਉਮੀਦਵਾਰ ਦੇ ਹੱਕ ਵਿੱਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ, ‘ਸਰਜੀਕਲ ਸਟ੍ਰਾਈਕ ਹੋਈ। ਕਿਤੇ ਮਾਤਮ ਸੀ, ਪਰ ਕਿਤੇ ਪੂਰਾ ਮੁਲਕ ਜਸ਼ਨ ਮਨਾ ਰਿਹਾ ਸੀ। ਕਿੱਥੇ ਕਿੱਥੇ ਮਾਤਮ ਸੀ…ਇਕ ਤਾਂ ਪਾਕਿਸਤਾਨ ਵਿੱਚ ਸੀ, ਉਥੇ ਤਾਂ ਬਣਦਾ ਵੀ ਸੀ। ਦੂਜਾ ਮਾਤਮ ਰਾਹੁਲ ਬਾਬਾ ਤੇ ਲਾਲੂ ਰਾਬੜੀ ਦੇ ਦਫ਼ਤਰ ਵਿੱਚ ਸੀ। ਛਾਤੀ ਪਿੱਟ ਪਿੱਟ ਕੇ ਰੋ ਰਹੇ ਸਨ। ਉਨ੍ਹਾਂ ਨੂੰ ਲੱਗਿਆ ਕਿ ਇਹ ਚੋਣਾਂ ਵਿੱਚ ਮੁੱਦਾ ਬਣ ਜਾਵੇਗਾ।’ ਉਨ੍ਹਾਂ ਦੋਸ਼ ਲਾਇਆ ਕਿ ‘ਗੱਠਜੋੜ ਦੇ ਆਗੂ ਹਨ ਰਾਹੁਲ ਬਾਬਾ…ਦੋ ਤਿੰਨ ਮਹੀਨੇ ਦੀ ਛੁੱਟੀ ਲੈ ਕੇ ਚਲੇ ਜਾਂਦੇ ਹਨ। ਮਾਂ ਵੀ ਉਨ੍ਹਾਂ ਨੂੰ ਲੱਭਦੀ ਰਹਿ ਜਾਂਦੀ ਹੈ ਕਿ ਬਿਟੁਆ ਕਿੱਥੇ ਚਲਾ ਗਿਆ।’ ਸ਼ਾਹ ਨੇ ਕਿਹਾ ਕਿ ਉਹ ਇਥੇ ਪਹਿਲੀ ਵਾਰ ਆਏ ਹਨ। ਇਹ ਮਿਥਿਲਾ ਖੇਤਰ ਦੀ ਪ੍ਰਮੁੱਖ ਨਗਰੀ ਹੈ, ਜਿੱਥੇ ਮਾਂ ਸੀਤਾ ਨੇ ਜਨਮ ਲਿਆ ਹੈ।

Leave a Reply

Your email address will not be published.