ਮੁੱਖ ਖਬਰਾਂ
Home / ਦੇਸ਼ ਵਿਦੇਸ਼ / ਇਮਰਾਨ ਖ਼ਾਨ ਤੇ ਜਿਨਪਿੰਗ ਵਲੋਂ ਭਾਰਤ-ਪਾਕਿ ਸਬੰਧਾਂ ‘ਤੇ ਚਰਚਾ

ਇਮਰਾਨ ਖ਼ਾਨ ਤੇ ਜਿਨਪਿੰਗ ਵਲੋਂ ਭਾਰਤ-ਪਾਕਿ ਸਬੰਧਾਂ ‘ਤੇ ਚਰਚਾ

Spread the love

ਬੀਜਿੰਗ-ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਐਤਵਾਰ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਮਿਲੇ ਅਤੇ ਆਸ ਪ੍ਰਗਟ ਕੀਤੀ ਕਿ ਭਾਰਤ-ਪਾਕਿ ਜੈਸ਼-ਏ-ਮੁਹੰਮਦ ਦੇ ਆਤਮਘਾਤੀ ਹਮਲਾਵਰਾਂ ਦੁਆਰਾ ਪੁਲਵਾਮਾ ‘ਚ ਅੱਤਵਾਦੀ ਹਮਲੇ ਨੂੰ ਅੰਜਾਮ ਦੇਣ ਦੇ ਬਾਅਦ ਦੋਵੇਂ ਦੇਸ਼ਾਂ ‘ਚ ਪੈਦਾ ਹੋਏ ਤਣਾਅਪੂਰਨ ਸਬੰਧਾਂ ਨੂੰ ਸੁਧਾਰਨ ਲਈ ਇਕ-ਦੂਜੇ ਨੂੰ ਮਿਲ ਸਕਦੇ ਹਨ | ਇਕ ਅਧਿਕਾਰਕ ਚੀਨੀ ਬਿਆਨ ਦੇ ਹਵਾਲੇ ਨਾਲ ਕਿਹਾ ਗਿਆ ਕਿ ਦੋਵਾਂ ਨੇਤਾਵਾਂ ਨੇ ਦੱਖਣ ਏਸ਼ੀਆ ਦੀ ਸਥਿਤੀ ‘ਤੇ ਵਿਚਾਰ-ਵਟਾਂਦਰਾ ਕੀਤਾ | ਇਸ ਮੀਟਿੰਗ ‘ਚ ਭਾਰਤ-ਪਾਕਿ ਸਬੰਧਾਂ ‘ਤੇ ਪ੍ਰਮੁੱਖਤਾ ਨਾਲ ਚਰਚਾ ਕੀਤੀ ਗਈ | ਇਮਰਾਨ ਖ਼ਾਨ 25 ਅਪ੍ਰੈਲ ਨੂੰ ਚੀਨ ਪਹੁੰਚੇ ਸਨ ਅਤੇ 26-27 ਅਪ੍ਰੈਲ ਨੂੰ ਚੀਨ ਦੀ ਦੂਜੀ ‘ਬੈਲਟ ਐਾਡ ਰੋਡ ਫੋਰਮ’ ਵਾਰਤਾ ‘ਚ ਹਿੱਸਾ ਲਿਆ | ਬੀ.ਆਰ.ਐਫ਼. ਮੀਟਿੰਗ ਸ਼ੀ ਜਿਨਪਿੰਗ ਦੁਆਰਾ 2013 ‘ਚ ਸ਼ੁਰੂ ਕੀਤੀ ਗਈ ‘ਟਿ੍ਲੀਅਨ ਡਾਲਰ ਬੈਲਟ ਐਾਡ ਰੋਡ ਇਨੀਸ਼ੇਟਿਵ’ ਦੀ ਪ੍ਰਾਪਤੀ ਨੂੰ ਦਰਸਾਉਣ ਲਈ ਕੀਤੀ ਗਈ, ਜੋ ਕਿ 60 ਅਰਬ ਡਾਲਰ ਦੇ ਚੀਨ-ਪਾਕਿ ਆਰਥਿਕ ਕਾਰੀਡੋਰ ਦਾ ਹਿੱਸਾ ਹੈ | ਚੀਨ-ਪਾਕਿ ਆਰਥਿਕ ਕਾਰੀਡੋਰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ‘ਚੋਂ ਲੰਘਣ ਕਰਕੇ ਭਾਰਤ ਨੇ ਦੂਸਰੀ ਵਾਰ ਇਸ ਮੀਟਿੰਗ ਦਾ ਬਾਈਕਾਟ ਕੀਤਾ ਹੈ | ਐਤਵਾਰ ਨੂੰ ਚੀਨ ਤੇ ਪਾਕਿ ਦੌਰਾਨ ਵਾਰਤਾ ਨੂੰ ਪੁਲਵਾਮਾ ਹਮਲੇ ਦੇ ਬਾਅਦ ਭਾਰਤ ਤੇ ਪਾਕਿ ‘ਚ ਵਧੇ ਤਣਾਅ ਦੇ ਪਿਛੋਕੜ ‘ਚ ਮਹੱਤਵਪੂਰਨ ਸਮਝਿਆ ਜਾ ਰਿਹਾ ਹੈ |

Leave a Reply

Your email address will not be published.