ਮੁੱਖ ਖਬਰਾਂ
Home / ਭਾਰਤ / ਮੁੰਬਈ ਦੀ ਝੌਂਪੜ ਪੱਟੀ ਦੇ ਵਾਸੀਆਂ ਨੂੰ ਦੇਵਾਂਗੇ ਮਕਾਨ: ਰਾਹੁਲ

ਮੁੰਬਈ ਦੀ ਝੌਂਪੜ ਪੱਟੀ ਦੇ ਵਾਸੀਆਂ ਨੂੰ ਦੇਵਾਂਗੇ ਮਕਾਨ: ਰਾਹੁਲ

Spread the love

ਮੁੰਬਈ-ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਮੌਜੂਦਾ ਲੋਕ ਸਭਾ ਚੋਣਾਂ ਵਿੱਚ ਜਿੱਤ ਕੇ ਆਉਂਦੀ ਹੈ ਤਾਂ ਉਹ ਮੁੰਬਈ ਦੀ ਝੌਂਪੜ ਪੱਟੀ ਵਿੱਚ ਰਹਿੰਦੇ ਲੋਕਾਂ ਤੇ ਕਿਰਾਏਦਾਰਾਂ ਨੂੰ ਘਰ ਮੁਹੱਈਆ ਕਰਵਾਉਣਗੇ। ਮੁੰਬਈ ਦੀਆਂ ਸਾਰੀ ਛੇ ਸੰਸਦੀ ਸੀਟਾਂ ਲਈ ਵੋਟਾਂ ਭਲਕੇ ਸੋਮਵਾਰ ਨੂੰ ਪੈਣਗੀਆਂ। ਸ੍ਰੀ ਗਾਂਧੀ ਨੇ ਮਰਾਠੀ ਵਿੱਚ ਕੀਤੇ ਟਵੀਟ ’ਚ ਕਿਹਾ ਕਿ ਪਾਰਟੀ ਵਿਚਲੇ ਉਨ੍ਹਾਂ ਦੇ ਇਕ ਸਾਥੀ ਨੇ ਮੁੰਬਈ ਦੀ ਝੌਂਪੜ ਪੱਟੀ ਵਿੱਚ ਰਹਿੰਦੇ ਲੋਕਾਂ ਤੇ ਕਿਰਾਏਦਾਰਾਂ ਨੂੰ ਘੱਟੋ-ਘੱਟ 500 ਵਰਗ ਫੁੱਟ ਵਿੱਚ ਮਕਾਨ ਬਣਾ ਕੇ ਦੇਣ ਦੀ ਤਜਵੀਜ਼ ਰੱਖੀ ਸੀ, ਜਿਸ ਦੀ ਉਹ ਹਮਾਇਤ ਕਰਦੇ ਹਨ। ਗਾਂਧੀ ਨੇ ਕਿਹਾ, ‘ਮੈਂ ਮੁੰਬਈਕਰਜ਼ ਨੂੰ ਯਕੀਨ ਦਿਵਾਉਂਦਾ ਹਾਂ ਕਿ ਜੇਕਰ ਚੋਣਾਂ ਮਗਰੋਂ ਕਾਂਗਰਸ ਵਿੱਚ ਕੇਂਦਰ ’ਚ ਸਰਕਾਰ ਬਣਾਉਂਦੀ ਹੈ ਤਾਂ ਝੌਂਪੜ ਪੱਟੀ ਵਿੱਚ ਰਹਿੰਦੇ ਲੋਕਾਂ ਤੇ ਕਿਰਾਏਦਾਰਾਂ ਨੂੰ ਉਨ੍ਹਾਂ ਦੇ ਆਪਣੇ ਮਕਾਨ ਦਿੱਤੇ ਜਾਣਗੇ।’

Leave a Reply

Your email address will not be published.