ਮੁੱਖ ਖਬਰਾਂ
Home / ਪੰਜਾਬ / ਤੇਜ਼ਾਬ ਸੁੱਟ ਕੇ 2 ਕੁੜੀਆਂ ਦੀ ਸ਼ਕਲ-ਸੂਰਤ ਵਿਗਾੜੀ

ਤੇਜ਼ਾਬ ਸੁੱਟ ਕੇ 2 ਕੁੜੀਆਂ ਦੀ ਸ਼ਕਲ-ਸੂਰਤ ਵਿਗਾੜੀ

Spread the love

ਲੁਧਿਆਣਾ- ਲੁਧਿਆਣਾ ਦੇ ਢੋਲੇਵਾਲ ਚੌਕ ਨੇੜੇ 2 ਕੁੜੀਆਂ ‘ਤੇ ਤੇਜ਼ਾਬ ਸੁੱਟਣ ਦਾ ਹੌਲਨਾਕ ਮਾਮਲਾ ਸਾਹਮਣੇ ਆਇਆ ਹੈ। ਤੇਜ਼ਾਬ ਪੈਣ ਕਾਰਨ ਦੋਵੇਂ ਕੁੜੀਆਂ ਬੁਰੀ ਤਰ੍ਹਾਂ ਝੁਲਸ ਗਈਆਂ ਜਿਨ੍ਹਾਂ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਹਮਲਾਵਰਾਂ ਦੀ ਹਾਲੇ ਤੱਕ ਸ਼ਨਾਖ਼ਤ ਨਹੀਂ ਕੀਤੀ ਜਾ ਸਕੀ ਜੋ ਮੋਟਰਸਾਈਕਲ ‘ਤੇ ਸਵਾਨ ਸਨ ਅਤੇ ਤੇਜ਼ਾਬ ਸੁੱਟਣ ਮਗਰੋਂ ਫ਼ਰਾਰ ਹੋ ਗਏ। ਕੁੜੀਆਂ ਦੀ ਪਛਾਣ 19 ਸਾਲਾ ਨਿਸ਼ਾ ਵਾਸੀ ਕੋਟ ਮੰਗਲ ਸਿੰਘ ਸ਼ਿਮਲਾਪੁਰੀ ਅਤੇ ਦਰੇਸੀ ਦੀ ਵਸਨੀਕ ਨਿਧੀ ਵਜੋਂ ਕੀਤੀ ਗਈ ਹੈ। ਤੇਜ਼ਾਬ ਦੇ ਛਿੱਟੇ ਪੈਣ ਕਾਰਨ ਨਿਸ਼ਾ ਦਾ ਚਿਹਰਾ ਬੁਰੀ ਤਰ੍ਹਾਂ ਝੁਲਸ ਗਿਆ ਜਦਕਿ ਨਿਧੀ ਦੀ ਛਾਤੀ ‘ਤੇ ਜ਼ਖ਼ਮ ਹੋ ਗਏ। ਦੋਹਾਂ ਕੁੜੀਆਂ ਨੂੰ ਕੋਈ ਅੰਦਾਜ਼ਾ ਨਹੀਂ ਕਿ ਤੇਜ਼ਾਬ ਸੁੱਟਣ ਵਾਲੇ ਕੌਣ ਸਨ ਅਤੇ ਉਨ੍ਹਾਂ ਉਪਰ ਤੇਜ਼ਾਬ ਕਿਉਂ ਸੁੱਟਿਆ ਗਿਆ। ਪੁਲਿਸ ਨੇ ਅਣਪਛਾਤੇ ਨੌਜਵਾਨਾਂ ਵਿਰੁੱਧ ਮਾਮਲਾ ਦਰਜ ਕਰਦਿਆਂ ਪੜਤਾਲ ਸ਼ੁਰੂ ਕਰ ਦਿਤੀ ਹੈ।

Leave a Reply

Your email address will not be published.