ਮੁੱਖ ਖਬਰਾਂ
Home / ਦੇਸ਼ ਵਿਦੇਸ਼ / ਅਮਰੀਕਾ ਵਿਚ ਪੈਲੇਟ ਗੰਨ ਨਾਲ ਸਕੂਲ ‘ਚ ਮਾਰੀਆਂ ਗੋਲੀਆਂ, 10 ਵਿਦਿਆਰਥੀ ਜ਼ਖ਼ਮੀ

ਅਮਰੀਕਾ ਵਿਚ ਪੈਲੇਟ ਗੰਨ ਨਾਲ ਸਕੂਲ ‘ਚ ਮਾਰੀਆਂ ਗੋਲੀਆਂ, 10 ਵਿਦਿਆਰਥੀ ਜ਼ਖ਼ਮੀ

Spread the love

ਮਿਆਮੀ- ਅਮਰੀਕਾ ਦੇ ਦੱਖਣੀ ਜੌਰਜੀਆ ਸੂਬੇ ਵਿਚ ਇੱਕ ਪ੍ਰਾਇਮਰੀ ਸਕੂਲ ‘ਤੇ ਪੈਲੇਟ ਗੰਨ ਨਾਲ ਚਲਾਈ ਗਈ ਗੋਲੀਆਂ ਦੇ ਕਾਰਨ 10 ਵਿਦਿਆਰਥੀ ਜ਼ਖਮੀ ਹੋ ਗਏ। ਇੱਕ ਅਧਿਕਾਰੀ ਨੇ ਦੱਸਿਆ ਕਿ ਅਜਿਹਾ ਲੱਗ ਰਿਹਾ ਹੈ ਕਿ ਕਿਸੇ ਨੇ ਜੰਗਲ ਵਾਲੇ ਇਲਾਕੇ ਵੱਲੋਂ ਬੱਚਿਆਂ ਦੇ ਖੇਡ ਮੈਦਾਨ ‘ਤੇ ਗੋਲੀਆਂ ਚਲਾਈਆਂ। ਇਸ ਘਟਨਾ ਕਾਰਨ ਡੇਕਾਬ ਕਾਊਂਟੀ ਦੇ ਵਿਨਬ੍ਰੂਕ ਐਲੀਮੈਂਟਰੀ ਸਕੂਲ ਵਿਚ ਹਫੜਾ ਦਫੜਾ ਮਚ ਗਈ। 11 ਸਾਲਾ ਵਿਦਿਆਰਥੀ ਸਾਲੇਬ ਐਡਮਨਸਨ ਨੇ ਸਥਾਨਕ ਨਿਊਜ਼ ਡਬਲਿਊਐਸਬੀ-ਟੀਵੀ 2 ਨੂੰ ਦੱਸਿਆ, ਹਰ ਕੋਈ ਘਬਰਾ ਗਿਆ। ਲੋਕਾਂ ਨੇ ਪਹਿਲਾਂ ਸੋਚਿਆ ਕਿ ਇਹ ਅਭਿਆਸ ਹੋਵੇਗਾ, ਲੇਕਿਨ ਫੇਰ ਕੁਝ ਮਿੰਟਾਂ ਬਾਅਦ ਅਸੀਂ ਦੇਖਿਆ ਕਿ ਐਂਬੂਲੈਂਸ, ਪੁਲਿਸ ਅਧਿਕਾਰੀ ਭੱਜਦੇ ਹੋਏ ਸਾਡੇ ਕੋਲ ਆ ਰਹੇ ਹਨ। ਸਕੂਲ ਦੀ ਅਧਿਕਾਰੀ ਪੋਰਟੀਆ ਕਿਰਕਲੈਂਡ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਨਜ਼ਦੀਕ ਦੇ ਹਸਪਤਾਲ ਲੈ ਜਾਇਆ ਗਿਆ। ਕਿਸੇ ਵੀ ਬੱਚੇ ਨੂੰ ਗੰਭੀਰ ਸੱਟ ਨਹੀਂ ਆਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Leave a Reply

Your email address will not be published.