ਮੁੱਖ ਖਬਰਾਂ
Home / ਦੇਸ਼ ਵਿਦੇਸ਼ / ਈਸਟਰ ਕਾਂਡ: ਸ੍ਰੀਲੰਕਾ ਪੁਲੀਸ ਦੇ ਮੁਖੀ ਵੱਲੋਂ ਅਸਤੀਫ਼ਾ
Sri Lankan Muslim men pray during Friday noon prayers at Mohideen Meththai Grand Jumma Mosque in Kattankudy on April 26, 2019, following a series of bomb blasts targeting churches and luxury hotels on Easter Sunday in Sri Lanka. - Authorities in Sri Lanka on April 25 lowered the death toll in a spate of Easter bombings by more than 100 to 253, admitting some of the badly mutilated bodies had been erroneously double-counted. (Photo by LAKRUWAN WANNIARACHCHI / AFP)

ਈਸਟਰ ਕਾਂਡ: ਸ੍ਰੀਲੰਕਾ ਪੁਲੀਸ ਦੇ ਮੁਖੀ ਵੱਲੋਂ ਅਸਤੀਫ਼ਾ

Spread the love

ਕੋਲੰਬੋ-ਸ੍ਰੀਲੰਕਾ ਪੁਲੀਸ ਦੇ ਮੁਖੀ ਪੁਜਿਤ ਜੈਸੁੰਦਰਾ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਈਸਟਰ ਮੌਕੇ ਕੋਲੰਬੋ ਦੇ ਗਿਰਜਾਘਰਾਂ ਤੇ ਲਗਜ਼ਰੀ ਹੋਟਲਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਫਿਦਾਈਨ ਹਮਲਿਆਂ ਦੀ ਅਗਾਊਂ ਜਾਣਕਾਰੀ ਹੋਣ ਦੇ ਬਾਵਜੂਦ ਸੁਰੱਖਿਆ ਏਜੰਸੀਆਂ ਦੀ ਨਾਕਾਮੀ ਸਾਹਮਣੇ ਆਉਣ ਮਗਰੋਂ ਰਾਸ਼ਟਰਪਤੀ ਮੈਤਰੀਪਾਲ ਸਿਰੀਸੇਨਾ ਨੇ ਦੋ ਦਿਨ ਪਹਿਲਾਂ ਜੈਸੁੰਦਰਾ ਨੂੰ ਅਹੁਦਾ ਛੱਡਣ ਲਈ ਆਖ ਦਿੱਤਾ ਸੀ। ਇਸ ਦੌਰਾਨ ਰਾਸ਼ਟਰਪਤੀ ਸਿਰੀਸੇਨਾ ਨੇ ਦਾਅਵਾ ਕੀਤਾ ਕਿ ਈਸਟਰ ਧਮਾਕਿਆਂ ਨੂੰ ਅੰਜਾਮ ਦੇਣ ਵਾਲੇ ਦਹਿਸ਼ਤੀ ਸਮੂਹ ਨਾਲ ਜੁੜਿਆ ਸ੍ਰੀਲੰਕਾ ਦਾ ਇਸਲਾਮਿਕ ਕੱਟੜਵਾਦੀ ਹਾਸ਼ਿਮ ਸ਼ੰਗਰੀ-ਲਾ ਹੋਟਲ ਵਿੱਚ ਹੋਏ ਧਮਾਕੇ ਵਿੱਚ ਮਾਰਿਆ ਗਿਆ ਹੈ। ਰਾਸ਼ਟਰਪਤੀ ਨੇ ਕਿਹਾ ਕਿ ਹਾਸ਼ਿਮ ਨੇ ਹਮਲੇ ਦੀ ਅਗਵਾਈ ਕੀਤੀ ਸੀ ਤੇ ਉਸ ਨਾਲ ‘ਇਲਹਾਮ’ ਨਾਂ ਦਾ ਦੂਜਾ ਹਮਲਾਵਰ ਵੀ ਸੀ।
ਸਿਰੀਸੇਨਾ, ਜੋ ਕਿ ਮੁਲਕ ਦੇ ਰੱਖਿਆ ਮੰਤਰੀ ਵੀ ਹਨ, ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਈਜੀ ਪੁਲੀਸ ਪੁਜਿਤ ਜੈਸੁੰਦਰਾ ਨੇ ਸੁਰੱਖਿਆ ਏਜੰਸੀਆਂ ਦੀ ਨਾਕਾਮੀ ਦੇ ਚਲਦਿਆਂ ਅਸਤੀਫ਼ਾ ਦਿੱਤਾ ਹੈ। ਐਤਵਾਰ ਨੂੰ ਈਸਟਰ ਮੌਕੇ ਹੋਏ ਇਨ੍ਹਾਂ ਧਮਾਕਿਆਂ ’ਚ 253 ਲੋਕਾਂ ਦੀ ਜਾਨ ਜਾਂਦੀ ਰਹੀ ਸੀ। ਰਾਸ਼ਟਰਪਤੀ ਨੇ ਕਿਹਾ, ‘ਆਈਜੀਪੀ ਨੇ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਆਪਣਾ ਅਸਤੀਫਾ ਕਾਰਜਕਾਰੀ ਰੱਖਿਆ ਸਕੱਤਰ ਨੂੰ ਭੇਜ ਦਿੱਤਾ ਹੈ। ਮੈਂ ਜਲਦੀ ਹੀ ਨਵੇਂ ਆਈਜੀਪੀ ਨੂੰ ਨਾਮਜ਼ਦ ਕਰਾਂਗਾ।’ ਪੁਲੀਸ ਮੁਖੀ ਦਾ ਅਸਤੀਫ਼ਾ ਅਜਿਹੇ ਸਮੇਂ ਆਇਆ ਹੈ ਜਦੋਂ ਅਜੇ ਇਕ ਦਿਨ ਪਹਿਲਾਂ ਮੁਲਕ ਦੇ ਰੱਖਿਆ ਸਕੱਤਰ ਹੇਮਾਸਿਰੀ ਫਰਨਾਂਡੋ ਨੇ ਰਾਸ਼ਟਰਪਤੀ ਨੂੰ ਅਸਤੀਫ਼ਾ ਸੌਂਪਿਆ ਹੈ।
ਸਿਰੀਸੇਨਾ ਨੇ ਦਾਅਵਾ ਕੀਤਾ ਕਿ ਅਧਿਕਾਰੀਆਂ ਨੂੰ ਗੁਆਂਢੀ ਮੁਲਕ ਕੋਲੋਂ ਹਮਲਿਆਂ ਬਾਬਤ ਜਿਹੜੀ ਗੁਪਤਾ ਜਾਣਕਾਰੀ ਮਿਲੀ ਸੀ, ਉਹ ਇਨ੍ਹਾਂ ਅੱਗੇ ਉਨ੍ਹਾਂ ਨਾਲ ਸਾਂਝੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਸੁਰੱਖਿਆ ’ਚ ਅਣਗਹਿਲੀ ਮੌਜੂਦਾ ਸਰਕਾਰ ਦੀ ਸੂਹੀਆ ਅਪਰੇਸ਼ਨਾਂ ਬਾਰੇ ਕਮਜ਼ੋਰੀ ਦੇ ਚਲਦਿਆਂ ਹੋਈ ਹੈ। ਰਾਸ਼ਟਰਪਤੀ ਨੇ ਕਿਹਾ ਕਿ ਫੌਜ ਦੀ ਖੁਫੀਆ ਸ਼ਾਖਾ ਤੋਂ ਮਿਲੀ ਜਾਣਕਾਰੀ ਮੁਤਾਬਕ ਹਾਸ਼ਿਮ ਸ਼ੰਗਰੀ-ਲਾ ਹੋਟਲ ਵਿੱਚ ਕੀਤੇ ਧਮਾਕੇ ਦੌਰਾਨ ਮਾਰਿਆ ਗਿਆ। ਉਨ੍ਹਾਂ ਕਿਹਾ ਕਿ ਸੂਚਨਾ ਮੌਕੇ ਤੋਂ ਮਿਲੀ ਸੀਸੀਟੀਵੀ ਫੁਟੇਜ ’ਤੇ ਆਧਾਰਿਤ ਹੈ। –

Leave a Reply

Your email address will not be published.