ਮੁੱਖ ਖਬਰਾਂ
Home / ਭਾਰਤ / ਬਰਾਤੀਆਂ ਨੂੰ ਲਿਜਾ ਰਹੇ ਵਾਹਨ ਦੇ ਪਲਟਣ ਕਾਰਨ 8 ਲੋਕਾਂ ਦੀ ਮੌਤ, ਕਈ ਜ਼ਖ਼ਮੀ

ਬਰਾਤੀਆਂ ਨੂੰ ਲਿਜਾ ਰਹੇ ਵਾਹਨ ਦੇ ਪਲਟਣ ਕਾਰਨ 8 ਲੋਕਾਂ ਦੀ ਮੌਤ, ਕਈ ਜ਼ਖ਼ਮੀ

Spread the love

ਰਾਏਪੁਰ- ਛੱਤੀਸਗੜ੍ਹ ਦੇ ਬਲਰਾਮਪੁਰ ਜ਼ਿਲ੍ਹੇ ‘ਚ ਬਰਾਤੀਆਂ ਨੂੰ ਲਿਜਾ ਰਹੇ ਇੱਕ ਪਿਕਅਪ ਵਾਹਨ ਦੇ ਪਲਟਣ ਕਾਰਨ 8 ਲੋਕਾਂ ਦੀ ਮੌਤ ਹੋ ਗਈ, ਜਦਕਿ 16 ਹੋਰ ਜ਼ਖ਼ਮੀ ਹੋ ਗਏ। ਪੁਲਿਸ ਕੋਲੋਂ ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਬੀਤੀ ਰਾਤ ਵਾਪਰਿਆ। ਅਧਿਕਾਰੀਆਂ ਨੇ ਦੱਸਿਆ ਕਿ ਅਮੇਰਾ ਪਿੰਡ ‘ਚ ਸਾਮਰੀ-ਸ਼ੰਕਰਗੜ੍ਹ ਰੋਡ ‘ਤੇ ਧਾਰਾ ਨਗਰ ਦੇ ਨੇੜੇ ਤੇਜ਼ ਰਫ਼ਤਾਰ ਨਾਲ ਆ ਰਿਹਾ ਪਿਕਅਪ ਵਾਹਨ ਬੇਕਾਬੂ ਹੋ ਕੇ ਪਲਟ ਗਿਆ ਅਤੇ ਇਸ ‘ਚ ਸਵਾਰ ਲੋਕ ਵਾਹਨ ਹੇਠਾਂ ਦੱਬੇ ਗਏ। ਉਨ੍ਹਾਂ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਸਥਾਨਕ ਲੋਕਾਂ ਦੀ ਮਦਦ ਨਾਲ ਵਾਹਨ ਹੇਠਾਂ ਦੱਬੇ ਹੋਏ ਲੋਕਾਂ ਨੂੰ ਬਾਹਰ ਕੱਢਿਆ। ਇਸ ਦੌਰਾਨ ਸੱਤ ਲੋਕਾਂ ਦੀ ਮੌਤ ਹੋ ਚੁੱਕੀ ਸੀ, ਜਦਕਿ ਅੱਠਵੇਂ ਨੇ ਹਸਪਤਾਲ ‘ਚ ਜਾ ਕੇ ਦਮ ਤੋੜਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ‘ਚ ਤਿੰਨ ਔਰਤਾਂ ਅਤੇ ਇੱਕ ਛੋਟੀ ਬੱਚੀ ਸ਼ਾਮਲ ਹੈ। ਅਧਿਕਾਰੀਆਂ ਕਹਿਣਾ ਹੈ ਕਿ ਬਾਕੀ ਜ਼ਖ਼ਮੀਆਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।

Leave a Reply

Your email address will not be published.