ਮੁੱਖ ਖਬਰਾਂ
Home / ਪੰਜਾਬ / 35 ਸਾਲ ਤੋਂ ਪਾਕਿ ਜੇਲ੍ਹ ‘ਚ ਬੰਦ ਹੈ ਨਾਨਕ ਸਿੰਘ, ਮਾਪਿਆਂ ਨੇ ਮਰਨ ਤੋਂ ਪਹਿਲਾਂ ਪੁੱਤਰ ਨੂੰ ਮਿਲਣ ਦੀ ਇੱਛਾ ਜਤਾਈ

35 ਸਾਲ ਤੋਂ ਪਾਕਿ ਜੇਲ੍ਹ ‘ਚ ਬੰਦ ਹੈ ਨਾਨਕ ਸਿੰਘ, ਮਾਪਿਆਂ ਨੇ ਮਰਨ ਤੋਂ ਪਹਿਲਾਂ ਪੁੱਤਰ ਨੂੰ ਮਿਲਣ ਦੀ ਇੱਛਾ ਜਤਾਈ

Spread the love

ਅਜਨਾਲਾ-ਪਾਕਿਸਤਾਨ ਵਿਚ 35 ਸਾਲ ਤੋਂ ਕੈਦ ਪਿੰਡ ਬੇਦੀ ਛੰਨ ਦੇ ਨਾਨਕ ਸਿੰਘ ਦੀ ਰਿਹਾਈ ਦੀ ਉਡੀਕ ਵਿਚ ਮਾਪਿਆਂ ਦੇ ਹੰਝੂ ਵੀ ਸੁੱਕ ਚੁੱਕੇ ਹਨ। ਉਨ੍ਹਾਂ ਡਰ ਹੈ ਕਿ ਕਿਤੇ ਸਰਬਜੀਤ ਸਿੰਘ ਅਤੇ ਕਿਰਪਾਲ ਸਿੰਘ ਜਿਹੀ ਘਟਨਾ ਸਾਡੇ ਪੁੱਤਰ ਨਾਲ ਨਾ ਹੋ ਜਾਵੇ। ਪਿਤਾ ਰਤਨ ਸਿੰਘ ਅਤੇ ਮਾਂ ਪਿਆਰੀ ਕੌਰ ਨੂੰ ਦੁਖ ਹੈ ਕਿ ਪੁੱਤਰ ਦੀ ਰਿਹਾਈ ਦੇ ਲਈ ਸਰਬਜੀਤ ਜਿਹੀ ਲਹਿਰ ਨਹੀਂ ਬਣੀ। ਦੋਵਾਂ ਦੀ Îਇੱਛਾ ਹੈ ਕਿ ਮਰਨ ਤੋਂ ਪਹਿਲਾਂ ਪੁੱਤਰ ਨੂੰ ਗਲ਼ੇ ਲਗਾ ਲੈਣ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪੁੱਤਰ ਦੀ ਰਿਹਾਈ ਦੇ ਲਈ ਕੇਂਦਰ ਸਰਕਾਰ ਨਾਲ ਸੰਪਰਕ ਸਥਾਪਤ ਕਰੇ।ਰਤਨ ਸਿੰਘ ਮੁਤਾਬਕ 7 ਸਾਲ ਦੀ ਉਮਰ ਵਿਚ ਨਾਨਕ ਸਿੰਘ ਪਿਤਾ ਦੇ ਨਾਲ ਖੇਤਾਂ ਵਿਚ ਗਿਆ ਸੀ। ਜਿੱਥੇ ਗਲਤੀ ਨਾਲ ਸਰਹੱਦ ਪਾਰ ਕਰ ਗਿਆ। ਪਾਕਿ ਰੇਂਜਰਾਂ ਨੇ ਉਸ ਨੂੰ ਫੜ ਲਿਆ। ਉਨ੍ਹਾਂ ਨੇ ਰੇਂਜਰਾਂ ਨੂੰ ਛੱਡਣ ਦੀ ਮਿੰਨਤਾਂ ਕੀਤੀਆਂ ਲੇਕਿਨ ਪਾਕਿ ਰੇਂਜਰਾਂ ਦਾ ਕਹਿਣਾ ਸੀ ਕਿ ਪਹਿਲਾਂ ਉਨ੍ਹਾਂ ਦੀ ਮੱਝਾਂ ਵਾਪਸ ਕਰੋ। ਇਸ ਤੋਂ ਬਾਅਦ ਨਾਨਕ ਸਿੰਘ ਦਾ ਕੁਝ ਪਤਾ ਨਹੀਂ ਚਲਿਆ। ਬਾਅਦ ਵਿਚ ਪਾਕਿ ਦੁਆਰਾ ਸੂਚੀ ਵਿਚ ਪਤਾ ਚਲਿਆ ਕਿ ਨਾਨਕ ਸਿੰਘ ਕੋਟ ਲਖਪਤ ਜੇਲ੍ਹ ਵਿਚ ਬੰਦ ਹੈ। ਜੇਲ੍ਹ ਵਿਚ ਉਸ ਦਾ ਨਾਂ ਵੀ ਬਦਲ ਕੇ ਕੱਕੜ ਸਿੰਘ ਰੱਖ ਦਿੱਤਾ ਹੈ। ਜਿਸ ਕਾਰਨ ਰਿਹਾਈ ਵਿਚ ਪ੍ਰੇਸ਼ਾਨੀ ਆ ਰਹੀ ਹੈ।

Leave a Reply

Your email address will not be published.