ਮੁੱਖ ਖਬਰਾਂ
Home / ਮੁੱਖ ਖਬਰਾਂ / ਮੋਦੀ ਵੱਲੋਂ ਵਾਰਾਨਸੀ ਵਿੱਚ ਵਿਸ਼ਾਲ ਰੋਡ ਸ਼ੋਅ
Varanasi: Prime Minister Narendra Modi waves at supporters during his roadshow, a day ahead of filing his nomination papers for the Lok Sabha polls, in Varanasi, Thursday, April 25, 2019. (PTI Photo) (PTI4_25_2019_000105A) *** Local Caption ***

ਮੋਦੀ ਵੱਲੋਂ ਵਾਰਾਨਸੀ ਵਿੱਚ ਵਿਸ਼ਾਲ ਰੋਡ ਸ਼ੋਅ

Spread the love

ਵਾਰਾਨਸੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਹਲਕਾ ਵਾਰਾਨਸੀ ਵਿੱਚ ਆਪਣੇ ਨਾਮਜ਼ਦਗੀ ਪੱਤਰ ਭਰਨ ਤੋਂ ਇੱਕ ਦਿਨ ਪਹਿਲਾਂ ਵਿਸ਼ਾਲ ਰੋਡ ਸ਼ੋਅ ਕੀਤਾ। ਉਹ ਦੂਜੀ ਵਾਰ ਇੱਥੋਂ ਉਮੀਦਵਾਰ ਹਨ। ਤਾਕਤ ਦੇ ਇਸ ਮੁਜ਼ਾਹਰੇ ਵਿੱਚ ਸੂਬੇ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਭਾਜਪਾ ਦੇ ਹੋਰ ਸੀਨੀਅਰ ਆਗੂ ਵੀ ਉਨ੍ਹਾਂ ਨਾਲ ਹਾਜ਼ਰ ਸਨ। ਮੋਦੀ ਨੇ ਆਪਣਾ ਸੱਤ ਕਿਲੋਮੀਟਰ ਲੰਬਾ ਰੋਡ ਸ਼ੋਅ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਬਾਨੀ ਪੰਡਿਤ ਮਦਨ ਮੋਹਨ ਮਾਲਵੀਆ ਦੇ ਬੁੱਤ ਨੂੰ ਹਾਰ ਪਹਿਨਾ ਕੇ ਸ਼ੁੂਰੂ ਕੀਤਾ। ਉਨ੍ਹਾਂ ਦਾ ਕਾਫ਼ਲਾ ਸ਼ਹਿਰ ਦੇ ਲੰਕਾ ਅਤੇ ਅੱਸੀ ਇਲਾਕੇ ਵਿੱਚੋਂ ਗੁਜ਼ਰਿਆ। ਇਸ ਤੋਂ ਬਾਅਦ ਉਨ੍ਹਾਂ ਨੇ ਦਸ਼ਅਸ਼ਵਾਮੇਧ ਘਾਟ ਉੱਤੇ ਗੰਗਾ ਆਰਤੀ ਵਿੱਚ ਹਿੱਸਾ ਲਿਆ ਅਤੇ ਇਸ ਮੌਕੇ ਸ੍ਰੀ ਯੋਗੀ ਤੋਂ ਇਲਾਵਾ ਪਾਰਟੀ ਪ੍ਰਧਾਨ ਅਮਿਤ ਸ਼ਾਹ ਵੀ ਮੰਚ ਉੱਤੇ ਸੁਸ਼ੋਭਿਤ ਸਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਧਿਰਾਂ ’ਤੇ ‘ਜਾਤ’ ਸਬੰਧੀ ਹਮਲਾ ਕਰਦਿਆਂ ਕਿਹਾ ਕਿ ਸਮਾਜਵਾਦੀ ਪਾਰਟੀ-ਬਸਪਾ ਅਤੇ ਕਾਂਗਰਸ ਕੇਵਲ ਜਾਤ-ਪਾਤ ਅਤੇ ਪੰਥ-ਸੰਪਰਦਾ ਤੱਕ ਹੀ ਸੋਚ ਸਕਦੇ ਹਨ। ਮੋਦੀ ਨੇ ਇੱਥੇ ਜਨ ਸਭਾ ਮੌਕੇ ਕਿਹਾ, ‘‘ਸਪਾ ਅਤੇ ਬਸਪਾ ਵਾਲੇ ਮੇਰੀ ਜਾਤ ਦਾ ਸਰਟੀਫਿਕੇਟ ਵੰਡਣ ਵਿੱਚ ਜੁਟੇ ਹਨ ਅਤੇ ਕਾਂਗਰਸ ਵਾਲੇ ਮੋਦੀ ਦੇ ਬਹਾਨੇ ਪੂਰੇ ਪੱਛੜੇ ਸਮਾਜ ਨੂੰ ਗਾਲ੍ਹਾਂ ਕੱਢਣ ਵਿੱਚ ਲੱਗੇ ਹਨ। ਇਨ੍ਹਾਂ ਦੀ ਰਾਜਨੀਤੀ ਦਾ ਇਹੀ ਸਾਰ ਹੈ ਅਤੇ ਇਹ ਜਾਤ-ਪਾਤ, ਪੰਥ-ਸੰਪਰਦਾ ਤੋਂ ਅੱਗੇ ਨਹੀਂ ਸੋਚ ਸਕਦੇ। ‘ਇੱਕ ਭਾਰਤ ਸਰਵੋਤਮ ਭਾਰਤ’ ਦੀ ਗੱਲ ਇਨ੍ਹਾਂ ਦੇ ਪੱਲੇ ਨਹੀਂ ਪੈਂਦੀ।’’

Leave a Reply

Your email address will not be published.