ਮੁੱਖ ਖਬਰਾਂ
Home / ਪੰਜਾਬ / ਕੇਂਦਰੀ ਜੇਲ੍ਹ ਦੇ ਸਾਬਕਾ ਸੁਪਰਡੈਂਟ ਸਮੇਤ 4 ਜਣੇ ਡਿਸਮਿਸ

ਕੇਂਦਰੀ ਜੇਲ੍ਹ ਦੇ ਸਾਬਕਾ ਸੁਪਰਡੈਂਟ ਸਮੇਤ 4 ਜਣੇ ਡਿਸਮਿਸ

Spread the love

ਚੰਡੀਗੜ੍ਹ-ਸਾਬਕਾ ਸੁਪਰਡੈਂਟ ਰਾਜਨ ਕਪੂਰ ਤੇ ਤਿੰਨ ਹੋਰਨਾਂ ਅਸਿਸਟੈਂਟ ਸੁਪਰਡੈਂਟ ਆਫ਼ ਜੇਲ੍ਹ ਵਿਕਾਸ ਸ਼ਰਮਾ, ਅਸਿਸਟੈਂਟ ਸੁਪਰਡੈਂਟ ਆਫ਼ ਜੇਲ੍ਹ ਸੁਖਜਿੰਦਰ ਸਿੰਘ ਅਤੇ ਹੈਡ ਵਾਰਡਨ ਪਰਾਗਨ ਸਿੰਘ ਵਿਰੁੱਧ ਵੀ ਕਾਰਵਾਈ ਕੀਤੀ ਗਈ ਹੈ। ਜੇਲ ਵਿਭਾਗ ਵੱਲੋਂ ਸਜ਼ਾ ਤੋਂ ਛੋਟ ਅਤੇ ਜਬਰੀ ਵਸੂਲੀ, ਤਸੀਹੇ, ਗੈਰ-ਮਨੁੱਖੀ ਵਤੀਰੇ ਦੇ ਨਾਲ-ਨਾਲ ਗੈਰ –ਕੁਦਰਤੀ ਕੰਮਾਂ ਨੂੰ ਉਤਸ਼ਾਹਤ ਕਰ ਕੇ ਜੇਲ ਨਿਯਮਾਵਲੀ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਦਿਆਂ ਜੇਲ ਵਿਭਾਗ ਨੇ ਕੇਂਦਰੀ ਜੇਲ੍ਹ ਦੇ ਸਾਬਕਾ ਸੁਪਰਡੈਂਟ ਰਾਜਨ ਕਪੂਰ ਸਮੇਤ ਕੁੱਲ 4 ਨੂੰ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਗਿਆ ਹੈ।
ਇਸ ਦੀ ਪੁਸ਼ਟੀ ਕਰਦੇ ਹੋਏ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਉਹ ਅਪਣੇ ਕਾਰਜਕਾਲ ਦੌਰਾਨ ਕਿਸੇ ਵੀ ਕੀਮਤ ‘ਤੇ ਜੇਲ੍ਹ ਨਿਯਮਾਵਲੀ ਦੀ ਉਲੰਘਣਾ ਬਰਦਾਸ਼ਤ ਨਹੀਂ ਕਰਨਗੇ। ਦੱਸ ਦਈਏ ਕਿ ਨਵੰਬਰ ਮਹੀਨੇ ਵਿਚ ਮੁਜ਼ੱਫ਼ਰਪੁਰ, ਬਾਲ ਗ੍ਰਹਿ ਦੇ ਮੁੱਖ ਕਥਿਤ ਦੋਸ਼ੀ ਬ੍ਰਿਜੇਸ਼ ਠਾਕੁਰ ਨੂੰ ਭਾਗਲਪੁਰ ਜੇਲ ਤੋਂ ਕੇਂਦਰੀ ਜੇਲ੍ਹ ਪਟਿਆਲਾ ਵਿਖੇ ਸਿਫ਼ਟ ਕੀਤਾ ਗਿਆ ਸੀ।
ਇਥੇ ਨਵੰਬਰ ਮਹੀਨੇ ਵਿਚ ਬ੍ਰਿਜੇਸ਼ ਠਾਕੁਰ ਦੀ ਮਾਂ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਪੁੱਤਰ ਨੂੰ ਬ੍ਰਿਜੇਸ਼ ਠਾਕੁਰ ਨਾਲ ਅੰਦਰ ਜੇਲ੍ਹ ਸੁਪਰਡੈਂਟ ਰਾਜਨ ਕਪੂਰ ਸਮੇਤ ਉਕਤ ਅਧਿਕਾਰੀਆਂ ਦੀ ਸ਼ਹਿ ‘ਤੇ ਉਸ ਨਾਲ ਗੈਰ-ਕਾਦਰਤੀ ਤੌਰ ‘ਤੇ ਸੰਭੋਗ ਕਰ ਕੇ ਉਸ ਦੀ ਵੀਡੀਓ ਬਣਾ ਕੇ ਬ੍ਰਿਜੇਸ਼ ਠਾਕੁਰ ਨੂੰ ਬਲੈਕਮੇਲ ਕੀਤਾ ਗਿਆ। ਇਸ ਦੇ ਬਦਲੇ ਉਨ੍ਹਾਂ ਨੇ 15 ਲੱਖ ਰੁਪਏ ਦਿੱਤੇ। ਇਸ ਤੋਂ ਬਾਅਦ ਪਟਿਆਲਾ ਦੇ ਤਕੀਆ ਰਹੀਮ ਸ਼ਾਹ ਮੁਹੱਲਾ ਦੇ ਰਹਿਣ ਵਾਲੇ ਕਰਨਵੀਰ ਸਿੰਘ ਨੇ ਵੀ ਜੇਲ੍ਹ ਮੰਤਰੀ ਨੂੰ ਅਜਿਹੀ ਹੀ ਇਕ ਸ਼ਿਕਾਇਤ ਦਿੱਤੀ ਸੀ। ਇਸ ਵਿਚ ਉਸ ਦੇ ਭਰਾ ਨਾਲ ਵੀ ਅਜਿਹਾ ਕੁਝ ਹੋਇਆ ਤੇ ਉਨ੍ਹਾਂ ਨੇ 7 ਲੱਖ ਰੁਪਏ ਦਿੱਤੇ।
ਇਸ ਦੀ ਜਾਂਚ ਓਸੀਸੀਯੂ ਦੇ ਆਈਜੀ ਕੁੰਵਰ ਵਿਜੇ ਪ੍ਰਤਾਪ ਨੂੰ ਸੌਂਪੀ ਗਈ। ਕੁੰਵਰ ਵਿਜੋ ਪ੍ਰਤਾਪ ਸਿੰਘ ਕੋਲ ਜੇਲ੍ਹ ਦੇ ਕੁਝ ਹਵਾਲਾਤੀਆਂ ਤੇ ਕੈਦੀਆਂ ਜਿਨ੍ਹਾਂ ਵਿਚ ਔਰਤਾਂ ਵੀ ਸ਼ਾਮਲ ਸਨ, ਨੇ ਅਜਿਹੀ ਸ਼ਿਕਾਇਤ ਦਰਜ ਕਰਵਾਈ। ਉਸ ਰਿਪੋਰਟ ਦੇ ਆਧਾਰ ‘ਤੇ ਅੱਜ ਕੇਂਦਰੀ ਜੇਲ੍ਹ ਪਟਿਆਲਾ ਦੇ ਸਾਬਕਾ ਸੁਪਰਡੈਂਟ ਰਾਜਨ ਕਪੂਰ ਸਮੇਤ ਉਕਤ 4 ਅਧਿਕਾਰੀਆਂ ਨੂੰ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਗਿਆ ਹੈ। ਜਦੋਂ ਇਹ ਜਾਂਚ ਸ਼ੁਰੂ ਹੋਈ ਤਾਂ ਜਿਹੜੇ ਗੈਂਗਸਟਰਾਂ ਗੋਰੂ ਬੱਚਾ, ਅਮਿਤ ਊਰਾ ਅਤੇ ਗੁਰਜੰਟ ਆਦਿ ਦਾ ਨਾਂ ਆ ਰਿਹਾ ਸੀ, ਉਨ੍ਹਾਂ ਨੂੰ ਪਹਿਲਾਂ ਹੀ ਕੇਂਦਰੀ ਜੇਲ ਪਟਿਆਲਾ ਤੋਂ ਸ਼ਿਫ਼ਟ ਕਰ ਦਿੱਤਾ ਗਿਆ।

Leave a Reply

Your email address will not be published.