ਮੁੱਖ ਖਬਰਾਂ
Home / ਮੁੱਖ ਖਬਰਾਂ / ਤਮਿਲਨਾਡੂ ਦੇ ਮੰਦਰ ਵਿਚ ਭਗਦੜ, 7 ਲੋਕਾਂ ਦੀ ਮੌਤ

ਤਮਿਲਨਾਡੂ ਦੇ ਮੰਦਰ ਵਿਚ ਭਗਦੜ, 7 ਲੋਕਾਂ ਦੀ ਮੌਤ

Spread the love

ਨਵੀਂ ਦਿੱਲੀ-ਤਾਮਿਲਨਾਡੂ ਦੇ ਮੁਥੀਯਮਪਲਯਮ ਦੇ ਕੁਰੂਪੂ ਸਵਾਮੀ ਮੰਦਰ ਵਿਚ ਭਗਦੜ ਦੀ ਖ਼ਬਰ ਹੈ। ਇਸ ਭਗਦੜ ਵਿਚ 7 ਸ਼ਰਧਾਲੂਆਂ ਦੀ ਮੌਤ ਹੋ ਗਈ ਜਦ ਕਿ ਦਸ ਤੋਂ ਜ਼ਿਆਦਾ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਇਸ ਘਟਨਾ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਮ੍ਰਿਤਕਾਂ ਦੇ ਘਰ ਵਾਲਿਆਂ ਨੂੰ 2-2 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਜਦ ਕਿ ਜਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿਚ ਜਿਹੜੇ 7 ਲੋਕਾਂ ਦੀ ਮੌਤ ਹੋਈ ਹੈ, ਉਸ ਵਿਚ 4 ਔਰਤਾਂ ਵੀ ਸ਼ਾਮਲ ਹਨ। ਪੁਲਿਸ ਨੇ ਦੱਸਿਆ ਕਿ ਮੁਥੀਯਮਪਲਯਮ ਪਿੰਡ ਦੇ ਇੱਕ ਮੰਦਰ ਵਿਚ ਸੈਂਕੜੇ ਸ਼ਰਧਾਲੂ ਇਕੱਠੇ ਹੋਏ ਸੀ। ਇਹ ਹਾਦਸਾ ਉਸ ਦੌਰਾਨ ਹੋਇਆ ਜਦ ਉਥੇ ਦੇ ਪੁਜਾਰੀ ਸ਼ਰਧਾਲੂਆਂ ਨੂੰ ਸਿੱਕੇ ਵੰਡ ਰਹੇ ਸੀ, ਸਿੱਕੇ ਲੈਣ ਦੌਰਾਨ ਸ਼ਰਧਾਲੂਆਂ ਦੀ ਭੀੜ ਇਕੱਠੀ ਹੋ ਗਈ । ਭਗਦੜ ਕਾਰਨ ਕਈ ਸ਼ਰਧਾਲੂ ਜ਼ਖਮੀ ਹੋ ਗਏ। ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਭੀੜ ਹੋਣ ਤੋਂ ਬਾਅਦ ਵੀ ਮੰਦਰ ਵਿਚ ਸੁਰੱਖਿਆ ਦੀ ਕੋਈ ਖ਼ਾਸ ਵਿਵਸਥਾ ਨਹੀਂ ਸੀ ਜਿਸ ਕਾਰਨ ਭੀੜ ਬੇਕਾਬੂ ਹੋ ਗਈ ਅਤੇ ਭਗਦੜ ਮਚ ਗਈ।

Leave a Reply

Your email address will not be published.