ਮੁੱਖ ਖਬਰਾਂ
Home / ਭਾਰਤ / ਮੋਦੀ ਸਰਕਾਰ ਲਈ ਫਾਂਸੀ ਦਾ ਫੰਦਾ ਬਣਿਆ ਰਾਫਾਲ: ਸਿੰਘਵੀ

ਮੋਦੀ ਸਰਕਾਰ ਲਈ ਫਾਂਸੀ ਦਾ ਫੰਦਾ ਬਣਿਆ ਰਾਫਾਲ: ਸਿੰਘਵੀ

Spread the love

ਨਵੀਂ ਦਿੱਲੀ-ਕਾਂਗਰਸ ਦੇ ਸੀਨੀਅਰ ਆਗੂ ਅਭਿਸ਼ੇਕ ਮਨੂ ਸਿੰਘਵੀ ਨੇ ਰਾਫਾਲ ਮਾਮਲੇ ਨੂੰ ਕੇਂਦਰ ਦੀ ਭਾਜਪਾ ਸਰਕਾਰ ਲਈ ‘ਫਾਂਸੀ ਦਾ ਫੰਦਾ’ ਕਰਾਰ ਦਿੰਦਿਆਂ ਦਾਅਵਾ ਕੀਤਾ ਹੈ ਕਿ ਇਹ ਘੁਟਾਲਾ ਅਜਿਹੀ ਦਲਦਲ ਬਣ ਗਿਆ ਹੈ ਜਿਸ ’ਚੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਦੀ ਬਾਹਰ ਨਹੀਂ ਆ ਸਕਦੇ ਤੇ ਚੋਣਾਂ ਤੋਂ ਬਾਅਦ ਕਾਂਗਰਸ ਦੀ ਸਰਕਾਰ ਬਣਨ ’ਤੇ ਉਹ ਇਸ ਮਾਮਲੇ ’ਚ ਕਾਰੋਬਾਰੀ ਅਨਿਲ ਅੰਬਾਨੀ ਨਾਲ ਮੁੱਖ ਦੋਸ਼ੀ ਹੋਣਗੇ।
ਸਿੰਘਵੀ ਨੇ ਇਹ ਵੀ ਕਿਹਾ ਕਿ ਸਰਕਾਰ ਬਣਦਿਆਂ ਹੀ ਇਸ ਮਾਮਲੇ ’ਚ ਐੱਫਆਈਆਰ ਦਰਜ ਹੋਵੇਗੀ, ਜਾਂਚ ਕਰਵਾਈ ਜਾਵੇਗੀ, ਦੋਸ਼ ਪੱਤਰ ਦਾਇਰ ਹੋਵੇਗਾ ਅਤੇ ਮੁਕੱਦਮਾ ਚਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਦੇਸ਼ ਧ੍ਰੋਹ ਦੇ ਕਾਨੂੰਨ ਨੂੰ ਖਤਮ ਕਰਨ ਲਈ ਪ੍ਰਤੀਬੱਧ ਹੈ ਕਿਉਂਕਿ ਇਸ ਦੀ ਦੁਰਵਰਤੋਂ ਨੂੰ ਦੇਖਦਿਆਂ ਇਸ ਖ਼ਿਲਾਫ਼ ਦੇਸ਼ ਦੇ ਲੋਕਾਂ ’ਚ ਜ਼ਬਰਦਸਤ ਰੋਹ ਹੈ। ਉਨ੍ਹਾਂ ਕਿਹਾ, ‘ਰਾਸ਼ਟਰਵਾਦ ਇੱਕ ਮਾਣ ਭਰਿਆ ਸ਼ਬਦ ਹੈ, ਪਰ ਇਨ੍ਹਾਂ ਲੋਕਾਂ ਨੇ ਇਸ ਸ਼ਬਦ ਨੂੰ ਇਸ ਤਰ੍ਹਾਂ ਵਿਗਾੜ ਦਿੱਤਾ ਹੈ ਕਿ ਇਨ੍ਹਾਂ ਲਈ ਹਰ ਕਾਰਟੂਨ ਦੇਸ਼ ਧ੍ਰੋਹ ਹੈ, ਹਰ ਵਿਰੋਧ ’ਚ ਦੇਸ਼ ਧ੍ਰੋਹ ਹੈ। ਆਪਣਾ ਵਿਚਾਰ ਰੱਖਣਾ ਦੇਸ਼ ਧ੍ਰੋਹ ਹੈ। ਅਸੀਂ ਆਪਣੇ ਮੈਨੀਫੈਸਟੋ ’ਚ ਲਿਖਿਆ ਹੈ ਅਤੇ ਇਸ ਨੂੰ ਖਤਮ ਕਰਨ ਲਈ ਵਚਨਬੱਧ ਹਾਂ।’ ਉਨ੍ਹਾਂ ਕਿਹਾ, ‘ਰਾਫਾਲ ਇਸ ਸਰਕਾਰ ਲਈ ਫਾਂਸੀ ਦਾ ਫੰਦਾ ਹੋ ਗਿਆ ਹੈ। ਇਹ ਲੋਕ ਇੱਕ ਦਿਨ ਕੁਝ ਕਹਿੰਦੇ ਹਨ ਤੇ ਫਿਰ ਹੋਰ ਫਸ ਜਾਂਦੇ ਹਨ। ਰਾਫਾਲ ਅਜਿਹੀ ਦਲਦਲ ਹੈ ਜੋ ਮੋਦੀ ਜੀ ਤੇ ਉਨ੍ਹਾਂ ਦੀ ਪੂਰੀ ਸਰਕਾਰ ਨੂੰ ਆਪਣੇ ਅੰਦਰ ਖਿੱਚ ਰਿਹਾ ਹੈ। ਇਸ ’ਚੋਂ ਉਹ ਕਦੀ ਬਾਹਰ ਨਹੀਂ ਨਿਕਲ ਸਕਣਗੇ।’

Leave a Reply

Your email address will not be published.