ਮੁੱਖ ਖਬਰਾਂ
Home / ਭਾਰਤ / ਲਖ਼ਨਊ-ਆਗਰਾ ਐਕਸਪ੍ਰੈੱਸਵੇਅ ’ਤੇ ਬੱਸ-ਟਰੱਕ ਟਕਰਾਏ, 7 ਮੌਤਾਂ
Lucknow: On-lookers gather near the accident site where a bus rammed into a truck on the Agra-Lucknow expressway, in Lucknow, Sunday, April 21, 2019. (PTI Photo) (PTI4_21_2019_000122B)

ਲਖ਼ਨਊ-ਆਗਰਾ ਐਕਸਪ੍ਰੈੱਸਵੇਅ ’ਤੇ ਬੱਸ-ਟਰੱਕ ਟਕਰਾਏ, 7 ਮੌਤਾਂ

Spread the love

ਮੈਨਪੁਰੀ/ਲਖ਼ਨਊ-ਮੈਨਪੁਰੀ ਜ਼ਿਲ੍ਹੇ ਦੇ ਕਰਹਲ ਇਲਾਕੇ ਵਿਚ ਲਖ਼ਨਊ-ਆਗਰਾ ਐਕਸਪ੍ਰੈੱਸਵੇਅ ’ਤੇ ਦਿੱਲੀ ਤੋਂ ਵਾਰਾਨਸੀ ਜਾ ਰਹੀ ਨਿੱਜੀ ਬੱਸ ਦੇ ਇਕ ਟਰੱਕ ਨਾਲ ਜਾ ਟਕਰਾਉਣ ਨਾਲ ਬੱਸ ’ਚ ਸਵਾਰ ਸੱਤ ਜਣਿਆਂ ਦੀ ਮੌਤ ਹੋ ਗਈ ਜਦਕਿ 34 ਹੋਰ ਜ਼ਖ਼ਮੀ ਹੋ ਗਏ ਹਨ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਹਾਦਸੇ ’ਤੇ ਦੁੱਖ ਪ੍ਰਗਟ ਕਰਦਿਆਂ ਅਧਿਕਾਰੀਆਂ ਨੂੰ ਜ਼ਖ਼ਮੀਆਂ ਦਾ ਇਲਾਜ ਕਰਵਾਉਣ ਦੇ ਹੁਕਮ ਦਿੱਤੇ ਹਨ। ਪੁਲੀਸ ਮੁਤਾਬਕ ਮੈਨਪੁਰੀ ਵਿਚ 41 ਯਾਤਰੀਆਂ ਨੂੰ ਦਿੱਲੀ ਤੋਂ ਵਾਰਾਨਸੀ ਲੈ ਕੇ ਜਾ ਰਹੀ ਇਕ ਨਿੱਜੀ ਬੱਸ ਸ਼ਨਿਚਰਵਾਰ ਰਾਤ ਕਰੀਬ ਸਾਢੇ ਗਿਆਰਾਂ ਵਜੇ ਆਗਰਾ-ਲਖ਼ਨਊ ਐਕਸਪ੍ਰੈੱਸਵੇਅ ’ਤੇ ਇਕ ਟਰੱਕ ਨਾਲ ਟਕਰਾ ਕੇ ਪਲਟ ਗਈ। ਹਾਦਸੇ ਵਿਚ ਇਕ ਅੱਠ ਸਾਲ ਦੀ ਬੱਚੀ ਸਮੇਤ ਸੱਤ ਯਾਤਰੀਆਂ ਦੀ ਮੌਤ ਹੋਈ ਹੈ। ਮ੍ਰਿਤਕਾਂ ਦੀ ਸ਼ਨਾਖ਼ਤ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹਾਦਸੇ ਵਿਚ 34 ਹੋਰ ਯਾਤਰੀ ਵੀ ਗੰਭੀਰ ਜ਼ਖ਼ਮੀ ਹੋਏ ਹਨ। ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪੁਲੀਸ ਮੁਤਾਬਕ 12 ਜ਼ਖ਼ਮੀਆਂ ਦਾ ਹਾਲਤ ਕਾਫ਼ੀ ਨਾਜ਼ੁਕ ਬਣੀ ਹੋਈ ਹੈ। ਘਟਨਾ ਦੀ ਸੂਚਨਾ ਮਿਲਦਿਆਂ ਪੁਲੀਸ ਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ’ਤੇ ਪੁੱਜੇ ਤੇ ਬਚਾਅ ਕਾਰਜ ਆਰੰਭੇ। ਸਪਾ ਪ੍ਰਧਾਨ ਅਖਿਲੇਸ਼ ਯਾਦਵ ਨੇ ਹਸਪਤਾਲ ਜਾ ਕੇ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਿਆ ਹੈ। ਉਨ੍ਹਾਂ ਸੂਬਾ ਸਰਕਾਰ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਐਕਸਪ੍ਰੈੱਸਵੇਅ ’ਤੇ ਟੈਕਸ ਵਸੂਲਣ ਦੇ ਬਾਵਜੂਦ ਸਰਕਾਰ ਇਨ੍ਹਾਂ ਨੂੰ ਸੁਰੱਖਿਅਤ ਬਨਾਉਣ ਪ੍ਰਤੀ ਉਦਾਸੀਨ ਹੈ। ਉਨ੍ਹਾਂ ਅਜਿਹੇ ਮਾਰਗਾਂ ’ਤੇ ਵਿਵਸਥਾ ਦੀ ਨਿਗਰਾਨੀ ਕਰਨ ਤੇ ਯਾਤਰੀਆਂ ਨੂੰ ਸੁਰੱਖਿਆ ਦੇਣ ਲਈ ਲੋੜੀਂਦੇ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ।

Leave a Reply

Your email address will not be published.