ਮੁੱਖ ਖਬਰਾਂ
Home / ਮਨੋਰੰਜਨ / ‘ਕਬੀਰ ਸਿੰਘ’ ਲਈ 20-20 ਸਿਗਰਟਾਂ ਪੀਂਦੇ ਸੀ ਸ਼ਾਹਿਦ, ਫਿਰ ਦੋ-ਦੋ ਘੰਟੇ ਨਹਾਉਂਦੇ

‘ਕਬੀਰ ਸਿੰਘ’ ਲਈ 20-20 ਸਿਗਰਟਾਂ ਪੀਂਦੇ ਸੀ ਸ਼ਾਹਿਦ, ਫਿਰ ਦੋ-ਦੋ ਘੰਟੇ ਨਹਾਉਂਦੇ

Spread the love

ਸ਼ਾਹਿਦ ਕਪੂਰ ਦੀ ਫ਼ਿਲਮ ‘ਕਬੀਰ ਸਿੰਘ’ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ। ਇਸ ‘ਚ ਉਹ ਨਸ਼ੇ ‘ਚ ਡੁੱਬੇ ਮੈਡੀਕਲ ਵਿਦਿਆਰਥੀ ਦਾ ਕਿਰਦਾਰ ਕਰ ਰਹੇ ਹਨ। ਸ਼ਾਹਿਦ ਨੂੰ ਇਸ ਤੋਂ ਪਹਿਲਾਂ ‘ਉੱਡਦਾ ਪੰਜਾਬ’ ‘ਚ ਦੇਖਿਆ ਗਿਆ ਸੀ।
ਫ਼ਿਲਮ ‘ਚ ਕਬੀਰ ਸਿੰਘ ਦੇ ਕਿਰਦਾਰ ਲਈ ਉਨ੍ਹਾਂ ਨੇ ਜੰਮਕੇ ਮਿਹਨਤ ਕੀਤੀ। ਇਹ ਕਿਰਦਾਰ ਨਿਭਾਉਣਾ ਉਨ੍ਹਾਂ ਲਈ ਆਸਾਨ ਨਹੀਂ ਸੀ। ਇਸ ਦਾ ਖੁਲਾਸਾ ਇੰਟਰਵਿਊ ‘ਚ ਸ਼ਾਹਿਦ ਨੇ ਖੁਦ ਕੀਤਾ। ਉਨ੍ਹਾਂ ਕਿਹਾ ਕਿ ਉਹ ਇਸ ਕਿਰਦਾਰ ਲਈ ਇੱਕ ਦਿਨ ‘ਚ 20 ਸਿਗਰਟ ਪੀ ਜਾਂਦੇ ਸੀ। ਘਰ ਆਉਣ ਤੋਂ ਬਾਅਦ ਉਨ੍ਹਾਂ ਨੂੰ ਦੋ ਘੰਟੇ ਤਕ ਨਹਾਉਣਾ ਪੈਂਦਾ ਸੀ ਤਾਂ ਜੋ ਬੱਚਿਆਂ ਨੂੰ ਸਿਗਰਟ ਦੀ ਬਦਬੂ ਨਾ ਆਵੇ।
ਫ਼ਿਲਮ ਦਾ ਧਮਾਕੇਦਾਰ ਟੀਜ਼ਰ ਦੇਖਣ ਤੋਂ ਬਾਅਦ ਫੈਨਸ ਦਾ ਕ੍ਰੇਜ਼ ਫ਼ਿਲਮ ਲਈ 7ਵੇਂ ਅਸਮਾਨ ‘ਤੇ ਪਹੁੰਚ ਗਿਆ ਹੈ। ਇਹ ਫ਼ਿਲਮ ਤੇਲਗੂ ਦੀ ਸੁਪਰਹਿੱਟ ਫ਼ਿਲਮ ‘ਅਰਜੁਨ ਰੈੱਡੀ’ ਦਾ ਹਿੰਦੀ ਰੀਮੇਕ ਹੈ। ਫ਼ਿਲਮ 21 ਜੂਨ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਇਸ ‘ਚ ਸ਼ਾਹਿਦ ਦੇ ਨਾਲ ਕਿਆਰਾ ਅਡਵਾਨੀ ਵੀ ਨਜ਼ਰ ਆਵੇਗੀ।

Leave a Reply

Your email address will not be published.