Home / ਮੁੱਖ ਖਬਰਾਂ / ਪ੍ਰਿਅੰਕਾ ਗਾਂਧੀ ਚੋਰ ਦੀ ਪਤਨੀ – ਉਮਾ ਭਾਰਤੀ ਦਾ ਵਿਵਾਦਿਤ ਬਿਆਨ

ਪ੍ਰਿਅੰਕਾ ਗਾਂਧੀ ਚੋਰ ਦੀ ਪਤਨੀ – ਉਮਾ ਭਾਰਤੀ ਦਾ ਵਿਵਾਦਿਤ ਬਿਆਨ

Spread the love

ਪ੍ਰਿਅੰਕਾ ਗਾਂਧੀ ਚੋਰ ਦੀ ਪਤਨੀ – ਉਮਾ ਭਾਰਤੀ ਦਾ ਵਿਵਾਦਿਤ ਬਿਆਨ
ਨਵੀਂ ਦਿੱਲੀ-ਲੋਕ ਸਭਾ ਚੋਣਾਂ ‘ਚ ਨੇਤਾਵਾਂ ਦੀ ਭਾਸ਼ਾ ਦਾ ਪੱਧਰ ਲਗਾਤਾਰ ਡਿਗਦਾ ਜਾ ਰਿਹਾ ਹੈ। ਹੁਣ ਕੇਂਦਰੀ ਮੰਤਰੀ ਤੇ ਭਾਜਪਾ ਨੇਤਾ ਉਮਾ ਭਾਰਤੀ ਨੇ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ‘ਤੇ ਵਿਵਾਦਿਤ ਬਿਆਨ ਦੇ ਦਿੱਤਾ ਹੈ। ਜਦੋਂ ਪੱਤਰਕਾਰਾਂ ਨੇ ਉਮਾ ਭਾਰਤੀ ਨੂੰ ਪੁੱਛਿਆ ਕਿ ਇਸ ਚੋਣ ‘ਚ ਪ੍ਰਿਅੰਕਾ ਗਾਂਧੀ ਕੀ ਅਸਰ ਪਾ ਸਕਦੀ ਹੈ ਤਾਂ ਇਸ ਦੇ ਜਵਾਬ ਵਿਚ ਉਮਾ ਭਾਰਤੀ ਨੇ ਕਿਹਾ ਕਿ ਜਿਸ ਦੇ ਪਤੀ ‘ਤੇ ਚੋਰੀ ਦੇ ਦੋਸ਼ ਹੋਣ ਤਾਂ ਉਸ ਨੂੰ ਲੋਕ ਕਿਸ ਨਜ਼ਰ ਨਾਲ ਦੇਖਣਗੇ ? ਉਮਾ ਨੇ ਕਿਹਾ ਕਿ ਚੋਰ ਦੀ ਪਤਨੀ ਨੂੰ ਜਿਸ ਨਜ਼ਰ ਨਾਲ ਦੇਖਿਆ ਜਾਂਦਾ ਹੈ, ਹਿੰਦੁਸਤਾਨ ਉਸੇ ਨਜ਼ਰ ਨਾਲ ਉਨ੍ਹਾਂ ਨੂੰ ਦੇਖੇਗਾ।

Leave a Reply

Your email address will not be published.