Home / ਪੰਜਾਬ / ਸਿੱਖ ਜਥੇ ਨਾਲ ਵਿਸਾਖੀ ਦਾ ਤਿਉਹਾਰ ਮਨਾਉਣ ਪਾਕਿਸਤਾਨ ਗਏ ਸ਼ਰਧਾਲੂ ਦੀ ਮੌਤ

ਸਿੱਖ ਜਥੇ ਨਾਲ ਵਿਸਾਖੀ ਦਾ ਤਿਉਹਾਰ ਮਨਾਉਣ ਪਾਕਿਸਤਾਨ ਗਏ ਸ਼ਰਧਾਲੂ ਦੀ ਮੌਤ

Spread the love

ਅੰਮ੍ਰਿਤਸਰ- ਖ਼ਾਲਸੇ ਦਾ ਸਾਜਨਾ ਦਿਵਸ ਵਿਸਾਖੀ ਦਾ ਤਿਉਹਾਰ ਮਨਾਉਣ ਲਈ ਭਾਰਤ ਤੋਂ ਸਿੱਖ ਜਥੇ ਨਾਲ ਪਾਕਿਸਤਾਨ ਗਏ ਇੱਕ ਸ਼ਰਧਾਲੂ ਦੀ ਮੌਤ ਦੀ ਖ਼ਬਰ ਪ੍ਰਾਪਤ ਹੋਈ ਹੈ। ਮ੍ਰਿਤਕ ਸ਼ਰਧਾਲੂ ਹੁਸ਼ਿਆਰ ਸਿੰਘ (71) ਵਾਸੀ ਪਿੰਡ ਹਥਣ ਨਜ਼ਦੀਕ ਮਲੇਰਕੋਟਲਾ ਜ਼ਿਲ੍ਹਾ ਸੰਗਰੂਰ ਦਾ ਰਹਿਣ ਵਾਲਾ ਸੀ। ਜਾਣਕਾਰੀ ਮੁਤਾਬਕ ਗੁਰਦੁਆਰਾ ਪੰਜਾ ਸਾਹਿਬ ਹਸਨ ਅਬਦਾਲ ਵਿਖੇ 13 ਅਪ੍ਰੈਲ ਨੂੰ ਹੁਸ਼ਿਆਰ ਸਿੰਘ ਨੂੰ ਦਿਲ ਦਾ ਦੌਰਾ ਪਿਆ। ਇਸ ਮਗਰੋਂ ਉਸ ਨੂੰ ਆਰ. ਆਈ. ਸੀ. ਹਸਪਤਾਲ ਰਾਵਲਪਿੰਡੀ ਵਿਖੇ ਦਾਖ਼ਲ ਕਰਾਇਆ ਗਿਆ, ਜਿੱਥੇ 14 ਅਪ੍ਰੈਲ ਦੁਪਹਿਰ 3 ਵਜੇ ਉਸ ਦੀ ਮੌਤ ਹੋ ਗਈ।

Leave a Reply

Your email address will not be published.