ਮੁੱਖ ਖਬਰਾਂ
Home / ਭਾਰਤ / ਵੀਰੂ ਨੇ ਬਸੰਤੀ ਲਈ ਮੰਗੀਆਂ ਵੋਟਾਂ
Mathura: BJP Candidate from Mathura Lok Sabha seat Hema Malini with her husband Dharmendra, during an election rally in Mathura, Sunday, April 14, 2019. (PTI Photo)(PTI4_14_2019_000130B)

ਵੀਰੂ ਨੇ ਬਸੰਤੀ ਲਈ ਮੰਗੀਆਂ ਵੋਟਾਂ

Spread the love

ਮਥੁਰਾ-ਮਥੁਰਾ ਤੋਂ ਭਾਜਪਾ ਉਮੀਦਵਾਰ ਤੇ ਫਿਲਮ ਅਦਾਕਾਰਾ ਹੇਮਾ ਮਾਲਿਨੀ ਲਈ ਐਤਵਾਰ ਨੂੰ ਉਸ ਦੇ ਪਤੀ ਤੇ ਅਦਾਕਾਰ ਧਰਮਿੰਦਰ ਨੇ ਚੋਣ ਪ੍ਰਚਾਰ ਕੀਤਾ ਅਤੇ ਰੈਲੀਆਂ ਕਰਕੇ ਉਸ ਦੇ ਹੱਕ ਵਿੱਚ ‘ਵੀਰੂ’ ਦੇ ਅੰਦਾਜ਼ ’ਚ ਵੋਟਾਂ ਮੰਗੀਆਂ। ਧਰਮਿੰਦਰ ਨੇ ਆਪਣੇ ਪੁਰਾਣੇ ਅੰਦਾਜ਼ ’ਚ ਵੋਟਰਾਂ ਨੂੰ ਹੇਮਾ ਮਾਲਿਨੀ ਦੇ ਹੱਕ ’ਚ ਭੁਗਤਨ ਦੀ ਅਪੀਲ ਕੀਤੀ। ਉਨ੍ਹਾਂ ਜਾਟਾਂ ਦੀ ਬਹੁਗਿਣਤੀ ਵਾਲੇ ਇਲਾਕਿਆਂ ’ਚ ਤਿੰਨ ਰੈਲੀਆਂ ਕੀਤੀਆਂ। ਉਨ੍ਹਾਂ ਆਪਣੇ ਚੋਣ ਪ੍ਰਚਾਰ ਦੀ ਸ਼ੁਰੂਆਤ ਗੋਵਰਧਨ ਖੇਤਰ ’ਚ ਖੁੰਟੈਲ (ਜੱਟਾਂ ਦੀ ਇੱਕ ਉਪ ਜਾਤ) ਪੱਟੀ ਦੇ ਕਸਬੇ ਸੌਂਖ ਤੋਂ ਕੀਤੀ। ਉਨ੍ਹਾਂ ਰੈਲੀ ਨੂੰ ਸੰਬੋਧਨ ਕਰਦਿਆਂ ਕਈ ਫਿਲਮੀ ਡਾਇਲਗ ਵੀ ਬੋਲੇ। ਮੰਚ ’ਤੇ ਧਰਮਿੰਦਰ ਨਾਲ ਭਾਜਪਾ ਦੀ ਉਮੀਦਵਾਰ ਹੇਮਾ ਮਾਲਿਨੀ ਸਮੇਤ ਪਾਰਟੀ ਦੇ ਕਈ ਅਹੁਦੇਦਾਰ ਵੀ ਹਾਜ਼ਰ ਰਹੇ। ਸੌਂਖ ਕਸਬੇ ਦੇ ਗੜਵਾਲ ਸਟੇਡੀਅਮ ਦੀ ਚੋਣ ਸਭਾ ’ਚ ਆਪਣੀ ਸਦਾਬਹਾਰ ਫਿਲਮ ‘ਸ਼ੋਅਲੇ’ ਵਾਲੇ ਵੀਰੂ ਦੇ ਅੰਦਾਜ਼ ਨਾਲ ਕੀਤੀ। ਉਨ੍ਹਾਂ ਪਿੰਡ ਵਾਸੀਆਂ ਨੂੰ ਕਿਹਾ, ‘ਜੇਕਰ ਤੁਸੀਂ ਹੇਮਾ ਮਾਲਿਨੀ ਨੂੰ ਚੰਗੀਆਂ ਵੋਟਾਂ ਨਾਲ ਨਾ ਜਿਤਾਇਆ ਤਾਂ ਇਸ ਪਿੰਡ ਦੀ ਜੋ ਟੈਂਕੀ ਹੈ ਮੈਂ ਉਸ ’ਤੇ ਚੜ੍ਹ ਜਾਵਾਂਗਾ।’ ਇਸ ’ਤੇ ਲੋਕਾਂ ਨੇ ਬਹੁਤ ਤਾੜੀਆਂ ਮਾਰੀਆਂ। ਧਰਮਿੰਦਰ ਨੇ ਖੁਦ ਨੂੰ ਕਿਸਾਨ ਵਜੋਂ ਪੇਸ਼ ਕਰਦਿਆਂ ਕਿਹਾ, ‘ਉਹ ਪਿੰਡ ਦਾ ਧਰਮਿੰਦਰ ਸਿੰਘ ਦਿਓਲ ਹੀ ਸੀ ਜਿਸ ਨੇ ਮੈਨੂੰ ਤੁਹਾਡਾ ਸਾਰਿਆਂ ਦਾ ਪਿਆਰਾ ਧਰਮਿੰਦਰ ਬਣਾਇਆ ਤੇ ਫਿਲਮੀ ਦੁਨੀਆਂ ’ਚ ਮਸ਼ਹੂਰ ਕਰਵਾਇਆ। ਮੇਰੇ ਵਰਗੇ ਪਿੰਡ ਦੇ ਸਿੱਧੇ ਜਿਹੇ ਕਿਸਾਨ ਨੂੰ ਤੁਸੀਂ ਸਾਰਿਆਂ ਨੇ ਬਹੁਤ ਪਿਆਰ ਦਿੱਤਾ। ਮੈਂ ਚਾਹੁੰਦਾਂ ਹਾਂ ਕਿ ਇਹੀ ਪਿਆਰ ਆਪਣੀ ਸੰਸਦ ਮੈਂਬਰ ਨੂੰ ਵੀ ਦਿਉ। ਉਸ ਨੂੰ ਵੱਡੇ ਫਰਕ ਨਾਲ ਜਿਤਾਉ।’

Leave a Reply

Your email address will not be published.